Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਇਕੱਲਾ ਪੈ ਰਿਹਾ ਮਿਆਂਮਾਰ ਅਤੇ ਜਿੰਨਪਿੰਗ ਦੀ ਫੇਰੀ--ਜੀ ਪਾਰਥਾਸਾਰਥੀ
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 18 ਜਨਵਰੀ ਨੂੰ ਮਿਆਂਮਾਰ ਦੇ ਦੌਰੇ ਉਤੇ ਉਥੋਂ ਦੀ ਰਾਜਧਾਨੀ ਨਾਇਪਾਈਤਾਅ ਪਹੁੰਚੇ। ਇਹ ਕਿਸੇ ਚੀਨੀ ਸਦਰ ਦੀ 19 ਸਾਲਾਂ ਬਾਅਦ ਮਿਆਂਮਾਰ ਦੀ ਪਹਿਲੀ ਸਰਕਾਰੀ ਫੇਰੀ ਸੀ। ਰਾਸ਼ਟਰਪਤੀ ਸ਼ੀ ਨੇ ਮਿਆਂਮਾਰ ਦੀ ਹਾਕਮ ਤਿੱਕੜੀ, ਭਾਵ ਰਾਸ਼ਟਰਪਤੀ ਵਿਨ ਮਿੰਟ, ਆਂਗ ਸਾਨ ਸੂ ਚੀ ਅਤੇ ਮੁਲਕ ਦੇ ਹਕੀਕੀ ਹਾਕਮ, ਭਾਵ ਤਾਕਤਵਰ ਫ਼ੌਜੀ ਮੁਖੀ ਸੀਨੀਅਰ ਜਨਰਲ ਮਿਨ ਆਂਗ ਹਲਾਇੰਗ ਨਾਲ ਮੁਲਾਕਾਤਾਂ ਕੀਤੀਆਂ। ਸ਼ੀ ਨੇ ਇਹ ਦੌਰਾ ਅਜਿਹੇ ਸਮੇਂ ਕੀਤਾ ਜਦੋਂ ਚੀਨ ਵੱਲੋਂ ਦੱਖਣੀ ਚੀਨ ਸਾਗਰ ਭਰ ਵਿਚ ਆਪਣੀਆਂ ਸਮੁੰਦਰੀ ਸਰਹੱਦਾਂ ਮਨਮਰਜ਼ੀ ਨਾਲ ਤੈਅ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਦਾ ਇਸ ਦੇ ਸਮੁੰਦਰੀ ਗੁਆਂਢੀਆਂ ਵੀਅਤਨਾਮ, ਮਲੇਸ਼ੀਆ, ਬਰੂਨੇਈ, ਫਿਲਪੀਨਜ਼, ਤਾਇਵਾਨ ਅਤੇ ਇੰਡੋਨੇਸ਼ੀਆ ਵੱਲੋਂ ਕੀਤਾ ਜਾਂਦਾ ਵਿਰੋਧ ਤਿੱਖਾ ਹੋ ਰਿਹਾ ਹੈ। ਚੀਨ ਦੇ ਆਪਣੇ ਉੱਤਰੀ ਗੁਆਂਢੀਆਂ ਜਪਾਨ ਤੇ ਦੱਖਣੀ ਕੋਰੀਆ ਨਾਲ ਵੀ ਅਜਿਹੇ ਹੀ ਮਤਭੇਦ ਹਨ। ਚੀਨ ਨੇ ਸਮੁੰਦਰੀ ਸਰਹੱਦੀ ਵਿਵਾਦਾਂ ਉਤੇ ਫਿਲਪੀਨਜ਼ ਤੇ ਵੀਅਤਨਾਮ ਵਰਗੇ ਆਪਣੇ ਗੁਆਂਢੀਆਂ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ। ਚੀਨ ਅਜਿਹਾ ਉਦੋਂ ਕਰ ਰਿਹਾ ਹੈ, ਜਦੋਂ ਫਿਲਪੀਨਜ਼ ਉਤੇ ਇਸ ਦੇ ਵਧਾ-ਚੜ੍ਹਾ ਕੇ ਕੀਤੇ ਜਾ ਰਹੇ ਸਮੁੰਦਰੀ ਸਰਹੱਦੀ ਦਾਅਵਿਆਂ ਨੂੰ ਸਮੁੰਦਰੀ ਕਾਨੂੰਨਾਂ ਸਬੰਧੀ ਕੌਮਾਂਤਰੀ ਅਦਾਲਤੀ ਟ੍ਰਿਬਿਊਨਲ (ਇੰਟਰਨੈਸ਼ਨਲ ਜੁਡੀਸ਼ੀਅਲ ਟ੍ਰਿਬਿਊਨਲ ਆਨ ਦਿ ਲਾਅ ਆਫ਼ ਦਿ ਸੀਜ਼) ਪਹਿਲਾਂ ਹੀ ਰੱਦ ਕਰ ਚੁੱਕਾ ਹੈ।ਆਂਮਾਰੀ ਸਦਰ ਵਿਨ ਮਿੰਟ, ਬੀਬੀ ਆਂਗ ਸਾਨ ਸੂ ਚੀ ਅਤੇ ਸੀਨੀਅਰ ਜਨਰਲ ਮਿਨ ਆਂਗ ਹਲਾਇੰਗ ਨਾਲ ਮੁਲਾਕਾਤਾਂ ਤੋਂ ਇਲਾਵਾ ਸ਼ੀ ਜਿਨਪਿੰਗ ਨੇ ਸੂਬਾਈ ਆਗੂਆਂ ਨਾਲ ਵੀ ਮੀਟਿੰਗਾਂ ਕੀਤੀਆਂ, ਖ਼ਾਸਕਰ ਉਨ੍ਹਾਂ ਇਲਾਕਿਆਂ ਦੇ ਆਗੂਆਂ ਨਾਲ, ਜਿਥੇ ਚੀਨੀ ਪ੍ਰਾਜੈਕਟਾਂ ਸਬੰਧੀ ਵਾਤਾਵਰਨ ਤੇ ਹੋਰ ਮੁੱਦਿਆਂ ਤੇ ਗੰਭੀਰ ਚਿੰਤਾਵਾਂ ਜ਼ਾਹਰ ਕੀਤੀਆਂ ਜਾ ਰਹੀਆਂ ਹਨ; ਮੁੱਖ ਤੌਰ ਤੇ ਮਾਇਤਸੋਨ ਡੈਮ ਦੇ ਪ੍ਰਾਜੈਕਟ ਨੂੰ ਲੈ ਕੇ। ਇਸ ਡੈਮ ਦੀ ਉਸਾਰੀ ਗੰਭੀਰ ਵਾਤਾਵਰਨ ਫ਼ਿਕਰਮੰਦੀਆਂ ਕਾਰਨ ਪਹਿਲਾਂ ਹੀ ਰੋਕੀ ਜਾ ਚੁੱਕੀ ਹੈ। ਉਂਜ ਸ਼ੀ ਦੀ ਤਵੱਜੋ ਉਨ੍ਹਾਂ ਪ੍ਰਾਜੈਕਟਾਂ ਵੱਲ ਵੱਧ ਸੀ ਜਿਹੜੇ ਤਜਵੀਜ਼ਸ਼ੁਦਾ ਚੀਨ-ਮਿਆਂਮਾਰ ਆਰਥਿਕ ਗਲਿਆਰੇ ਨਾਲ ਲੱਗਵੇਂ ਹਨ। ਇਹ ਗਲਿਆਰਾ ਚੀਨੀ ਸੂਬੇ ਹੂਨਾਨ ਨੂੰ ਖਾੜੀ ਬੰਗਾਲ ਤੇ ਸਥਿਤ ਬੰਦਰਗਾਹ ਕਾਯਾਕਾਪੂ ਨਾਲ ਜੋੜੇਗਾ। ਦੋਵਾਂ ਮੁਲਕਾਂ ਦਰਮਿਆਨ ਆਰਥਿਕ ਸਹਿਮਤੀ ਲਈ 33 ਇਕਰਾਰਨਾਮੇ ਸਹੀਬੰਦ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 13 ਬੁਨਿਆਦੀ ਢਾਂਚਾ ਪ੍ਰਾਜੈਕਟਾਂ ਲਈ ਹਨ। ਇਹ ਚੀਨ ਦੀਆਂ ਵਿਦੇਸ਼ਾਂ ਵਿਚਲੀਆਂ ਆਪਣੀਆਂ ਬੁਨਿਆਦੀ ਢਾਂਚੇ ਸਬੰਧੀ ਕੰਪਨੀਆਂ ਦੀ ਭਾਈਵਾਲੀ ਹਾਸਲ ਕਰਕੇ ਆਪਣੀਆਂ ਦੇਸੀ ਸਮਰੱਥਾਵਾਂ ਨੂੰ ਇਮਾਰਤਾਂ ਅਤੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਲਈ ਇਸਤੇਮਾਲ ਕਰਨ ਦੀਆਂ ਨੀਤੀਆਂ ਮੁਤਾਬਕ ਹੈ।
ਦੂਜੇ ਪਾਸੇ ਵਿਦੇਸ਼ੀ ਮੁਲਕਾਂ ਵੱਲੋਂ ਲਿਆ ਕਰਜ਼ਾ ਅਦਾ ਨਾ ਕਰ ਸਕਣ ਦੀ ਸੂਰਤ ਵਿਚ ਚੀਨ ਦੇ ਉਨ੍ਹਾਂ ਮੁਲਕਾਂ ਦੀਆਂ ਬੰਦਰਗਾਹਾਂ ਅਤੇ ਹੋਰ ਪ੍ਰਾਜੈਕਟਾਂ ਨੂੰ ਹਥਿਆ ਲੈਣ ਦੇ ਰਵੱਈਏ ਕਾਰਨ ਮਿਆਂਮਾਰ ਵਿਚ ਵੀ ਚਿੰਤਾ ਹੈ। ਗ਼ੌਰਤਲਬ ਹੈ ਕਿ ਚੀਨ ਨੇ ਇਸੇ ਢੰਗ ਨਾਲ ਸ੍ਰੀਲੰਕਾ ਦੀ ਹੰਬਨਟੋਟਾ ਬੰਦਰਗਾਹ ਆਪਣੇ ਕਬਜ਼ੇ ਵਿਚ ਲੈ ਲਈ ਹੈ। ਮਿਆਂਮਾਰ ਹਕੂਮਤ ਵੱਲੋਂ ਵੱਡੇ ਚੀਨੀ ਪ੍ਰਾਜੈਕਟਾਂ ਦਾ ਆਕਾਰ ਤੇ ਲਾਗਤ ਘਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਇਹ ਉਸ ਲਈ ਚਿੱਟੇ ਹਾਥੀ ਨਾ ਸਾਬਤ ਹੋਣ। ਇਨ੍ਹਾਂ ਪ੍ਰਾਜੈਕਟ ਵਿਚੋਂ ਸਭ ਤੋਂ ਅਹਿਮ ਹਨ: ਖਾੜੀ ਬੰਗਾਲ ਉੱਤੇ ਕਾਯਾਕਾਪੂ ਬੰਦਰਗਾਹ ਦੀ ਉਸਾਰੀ ਦਾ 7.3 ਅਰਬ ਡਾਲਰ ਦੇ ਨਿਵੇਸ਼ ਵਾਲਾ ਪ੍ਰਾਜੈਕਟ ਅਤੇ ਬੰਦਰਗਾਹ ਨੇੜੇ ਸਨਅਤੀ ਪਾਰਕ ਦੀ ਉਸਾਰੀ ਲਈ 2.7 ਅਰਬ ਡਾਲਰ ਨਿਵੇਸ਼ ਵਾਲਾ ਪ੍ਰਾਜੈਕਟ। ਇਸ ਦੇ ਨਾਲ ਹੀ ਚੀਨ ਦੇ ਚੁਫੇਰਿਓਂ ਜ਼ਮੀਨ ਨਾਲ ਘਿਰੇ (ਲੈਂਡਲੌਕਡ) ਸੂਬੇ ਹੂਨਾਨ ਤੋਂ ਕਾਯਾਕਾਪੂ ਬੰਦਰਗਾਹ ਤੱਕ ਟਰਾਂਸਪੋਰਟ ਗਲਿਆਰਾ ਬਣਾਉਣ ਲਈ ਚੀਨੀ ਨਿਵੇਸ਼ ਬਾਰੇ ਵੀ ਦੋਵਾਂ ਮੁਲਕਾਂ ਦਰਮਿਆਨ ਵਿਚਾਰ-ਵਟਾਂਦਰਾ ਹੋਇਆ।ਇਸੇ ਦੌਰਾਨ ਚੀਨ ਵੱਲੋਂ ਦੂਜੇ ਪਾਸੇ ਮਿਆਂਮਾਰ ਦੇ ਅੰਦਰੂਨੀ ਮਾਮਲਿਆਂ ਵਿਚ ਵੀ ਦਖ਼ਲ ਦਿੱਤਾ ਜਾ ਰਿਹਾ ਹੈ। ਚੀਨ ਲਗਾਤਾਰ ਮਿਆਂਮਾਰ ਦੇ ਵੱਖ ਵੱਖ ਵੱਖਵਾਦੀ ਬਾਗ਼ੀ ਗਰੁੱਪਾਂ ਨੂੰ ਸੁਰੱਖਿਅਤ ਟਿਕਾਣੇ ਮੁਹੱਈਆ ਕਰਾਉਣ ਦੇ ਨਾਲ ਨਾਲ ਸਿਆਸੀ ਤੇ ਫ਼ੌਜੀ ਮਦਦ ਦੇ ਰਿਹਾ ਹੈ। ਇਸ ਦੇ ਨਾਲ ਹੀ ਚੀਨ ਵੱਲੋਂ ਮਿਆਂਮਾਰ ਹਕੂਮਤ ਅਤੇ ਮੁਲਕ ਦੇ ਹਥਿਆਰਬੰਦ ਬਾਗ਼ੀ ਗਰੁੱਪਾਂ ਦਰਮਿਆਨ ਗੱਲਬਾਤ ਲਈ ਵਿਚੋਲਗੀ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ। ਪੇਈਚਿੰਗ ਵੱਲੋਂ ਅਜਿਹੇ ਹੀ 23000 ਲੜਾਕਿਆਂ ਤੇ ਆਧਾਰਤ ਬਾਗ਼ੀ ਗਰੁੱਪ ‘ਯੂਨਾਈਟਿਡ ਵਾ ਸਟੇਟ ਆਰਮੀ’ ਨੂੰ ਨਾ ਸਿਰਫ਼ ਟਰੇਨਿੰਗ ਸਗੋਂ ਮਾਲੀ ਇਮਦਾਦ ਵੀ ਦਿੱਤੀ ਜਾਂਦੀ ਹੈ। ਇਹ ਗਰੁੱਪ ਮਿਆਂਮਾਰ ਦੇ ਮੰਦਾਰਿਨ (ਚੀਨੀ) ਭਾਸ਼ੀ ਭਾਈਚਾਰੇ ਨਾਲ ਸਬੰਧਤ ਹੈ ਜੋ ਉਸ ਦੇ ਚੀਨ ਨਾਲ ਲੱਗਦੇ ਸੂਬੇ ਸ਼ਾਨ ਵਿਚ ਸਰਗਰਮ ਹੈ। ਚੀਨ ਵੱਲੋਂ ਭਾਰਤ ਤੇ ਮਿਆਂਮਾਰ ਨਾਲ ਲੱਗਦੇ ਸੂਬੇ ਹੂਨਾਨ ਵਿਚ ਇਨ੍ਹਾਂ ਹਥਿਆਰਬੰਦ ਅਲਹਿਦਗੀਪਸੰਦ ਗਰੁੱਪਾਂ ਦੇ ਗੱਠਜੋੜ ਨੂੰ ਸੁਰੱਖਿਅਤ ਟਿਕਾਣੇ ਅਤੇ ਸਹਿਯੋਗ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਮਿਆਂਮਾਰ ਦੇ ਇਹ ਬਾਗ਼ੀ ਗਰੁੱਪ ‘ਉੱਤਰੀ ਗੱਠਜੋੜ’ ਵਜੋਂ ਜਾਣੇ ਜਾਂਦੇ ਹਨ ਜੋ ਮਿਆਂਮਾਰ-ਭਾਰਤ ਸਰਹੱਦ ਦੇ ਆਰ-ਪਾਰ ਵੀ ਸਰਗਰਮੀਆਂ ਕਰਦੇ ਹਨ। ਇਨ੍ਹਾਂ ਦੀ ਭਾਰਤ ਦੇ ਉੱਤਰ-ਪੂਰਬ ਵਿਚ ਕੰਮ ਕਰਦੇ ਵੱਖਵਾਦੀ ਗਰੁੱਪਾਂ ਜਿਵੇਂ ਉਲਫ਼ਾ ਅਤੇ ਐੱਨਐੱਸਸੀਐੱਨ (ਖਾਪਲਾਂਗ) ਨਾਲ ਵੀ ਗੰਢ-ਤੁੱਪ ਹੈ।
ਚੀਨ ਨੂੰ ਖਾੜੀ ਫ਼ਾਰਸ ਖਿੱਤੇ ਤੋਂ ਤੇਲ ਦੀ ਸਪਲਾਈ ਸਮੁੰਦਰੀ ਰਸਤੇ (ਸਮੁੰਦਰੀ ਜਹਾਜ਼ਾਂ ਰਾਹੀਂ) ਬਰਾਸਤਾ ਮਲੱਕਾ ਜਲਡਮਰੂ ਪਹੁੰਚਦੀ ਹੈ। ਚੀਨ ਨੂੰ ਡਰ ਹੈ ਕਿ ਭਾਰਤ ਅਤੇ ‘ਕੁਐਡ’ ਵਿਚ ਇਸ ਦੇ ਭਾਈਵਾਲ – ਅਮਰੀਕਾ, ਆਸਟਰੇਲੀਆ ਤੇ ਜਪਾਨ ਅਤੇ ਨਾਲ ਹੀ ਇੰਡੋਨੇਸ਼ੀਆ ਤੇ ਵੀਅਤਨਾਮ ਮਿਲ ਕੇ ਮਲੱਕਾ ਜਲਡਮਰੂ ਤੋਂ ਲੰਘਦੇ ਸਮੁੰਦਰੀ ਰਾਹਾਂ ਨੂੰ ਡੱਕ ਕੇ ਉਸ ਦੀ ਤੇਲ ਸਪਲਾਈ ਠੱਪ ਕਰ ਸਕਦੇ ਹਨ। ਚੀਨ ਅਤੇ ਇੰਡੋਨੇਸ਼ੀਆ ਦਰਮਿਆਨ ਇਸ ਵੇਲੇ ਚੀਨ ਦੇ ਸਮੁੰਦਰੀ ਸਰਹੱਦਾਂ ਬਾਰੇ ਦਾਅਵਿਆਂ ਕਾਰਨ ਗੰਭੀਰ ਮਤਭੇਦ ਬਣੇ ਹੋਏ ਹਨ। ਇਸ ਦੇ ਨਾਲ ਹੀ ਚੀਨ ਨੇ ਹਿੰਦ ਮਹਾਂਸਾਗਰ ਵਿਚ ਤਾਇਨਾਤ ਆਪਣੀ ਸਮੁੰਦਰੀ ਫ਼ੌਜ ਦੀ ਪਹੁੰਚ ਤੇ ਆਕਾਰ ਵਧਾ ਕੇ ਭਾਰਤ ਦੀਆਂ ਸਮੁੰਦਰੀ ਸਮਰੱਥਾਵਾਂ ਨੂੰ ਟੱਕਰ ਦੇਣ ਦਾ ਤਹੱਈਆ ਕੀਤਾ ਹੋਇਆ ਹੈ। ਇਸ ਵੱਲੋਂ ਪਾਕਿਸਤਾਨ ਸਥਿਤ ਗਵਾਦਰ ਤੇ ਪੂਰਬੀ ਅਫ਼ਰੀਕੀ ਮੁਲਕ ਦਿਜੀਬੂਤੀ ਸਥਿਤ ਆਪਣੇ ਸਮੁੰਦਰੀ ਫ਼ੌਜੀ ਅੱਡਿਆਂ ਨੂੰ ਵੀ ਹਿੰਦ ਮਹਾਂਸਾਗਰ ਵਿਚ ਆਪਣੀ ਮੌਜੂਦਗੀ ਵਧਾਉਣ ਲਈ ਵਰਤਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਚੀਨ ਵੱਲੋਂ ਸ੍ਰੀਲੰਕਾ ਤੇ ਮਾਲਦੀਵ ਵਰਗੇ ਮੁਲਕਾਂ ਨੂੰ ਵੀ ਆਪਣੇ ਸਮੁੰਦਰੀ ਫ਼ੌਜੀ ਅੱਡੇ ਕਾਇਮ ਕਰਨ ਲਈ ‘ਮਨਾਉਣ’ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਸ਼ੀ ਜਿੰਨਪਿੰਗ ਦਾ ਇਹ ਦੌਰਾ ਆਂਗ ਸਾਨ ਸੂ ਚੀ ਲਈ ਨਿਜੀ ਤੌਰ ਤੇ ਕਾਫ਼ੀ ਕਸੂਤੇ ਸਮੇਂ ਦੌਰਾਨ ਹੋਇਆ। ਉਸ ਨੇ ਮਿਆਂਮਾਰੀ ਫ਼ੌਜ ਵੱਲੋਂ ਮੁਲਕ ਦੇ ਰੋਹਿੰਗੀਆ ਮੁਸਲਮਾਨਾਂ ਖ਼ਿਲਾਫ਼ ਕੀਤੀ ਗਈ ਨਸਲਕੁਸ਼ੀ ਵਾਲੀ ਕਾਰਵਾਈ ਖ਼ਿਲਾਫ਼ ਆਲਮੀ ਅਦਾਲਤ ਵਿਚ ਹੋਈ ਸੁਣਵਾਈ ਵਿਚ ਹਿੱਸਾ ਲਿਆ ਸੀ। ਕਿਸੇ ਸਮੇਂ ਅਮਰੀਕਾ, ਬਰਤਾਨੀਆ ਤੇ ਯੂਰੋਪੀਅਨ ਯੂਨੀਅਨ ਦੀ ਚਹੇਤੀ ਰਹੀ ਬੀਬੀ ਸੂ ਚੀ ਨੂੰ ਹੁਣ ਸਾਰੇ ਹੀ ਪੱਛਮੀ ਸੰਸਾਰ ਵਿਚ ਵੱਡੇ ਪੱਧਰ ਤੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਨੂੰ ਪਹਿਲਾਂ ਰਹੇ ਆਪਣੇ ਹਮਾਇਤੀਆਂ ਵੱਲੋਂ ਹੁਣ ਮਿਆਂਮਾਰ ਦੀ ਫ਼ੌਜ ਦੀ ਤਰਫ਼ਦਾਰ ਕਰਾਰ ਦਿੱਤਾ ਜਾ ਰਿਹਾ ਹੈ। ਅਜਿਹਾ ਇਕ ਪਾਸੇ ਕੌਮੀ ਏਕਤਾ ਦੀਆਂ ਜ਼ਰੂਰਤਾਂ ਦਰਮਿਆਨ ਤਵਾਜ਼ਨ ਬਣਾਉਣ ਅਤੇ ਦੂਜੇ ਪਾਸੇ ਪੱਛਮੀ ਸਦਭਾਵਨਾ ਕਾਇਮ ਰੱਖਣ ਦੀਆਂ ਉਸ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਹੋਇਆ ਹੈ।
ਦਰਅਸਲ ਰੋਹਿੰਗੀਆ ਸ਼ਰਨਾਰਥੀ ਸੰਕਟ ਤੋਂ ਬਾਅਦ ਕੌਮਾਂਤਰੀ ਪੱਧਰ ਤੇ ਵੱਧ ਤੋਂ ਵੱਧ ਇਕੱਲੇ ਪੈਂਦੇ ਜਾਣ ਕਾਰਨ ਮਿਆਂਮਾਰ ਕੋਲ ਸਫ਼ਾਰਤੀ ਤੇ ਮਾਲੀ ਸਹਿਯੋਗ ਲਈ ਚੀਨ ਵੱਲ ਦੇਖਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਇਸ ਦੇ ਜਵਾਬ ਵਿਚ ਭਾਰਤ ਲਈ ਜ਼ਰੂਰੀ ਹੈ ਕਿ ਉਹ ਰੋਹਿੰਗੀਆ ਸ਼ਰਨਾਰਥੀਆਂ ਦੀ ਬੰਗਲਾਦੇਸ਼ ਤੋਂ ਮਿਆਂਮਾਰ ਵਿਚ ਆਪਣੇ ਘਰੀਂ ਵਾਪਸੀ ਅਤੇ ਉਨ੍ਹਾਂ ਦੇ ਮੁੜ-ਵਸੇਬੇ ਲਈ ਮਾਹੌਲ ਸਿਰਜਣ ਵਾਸਤੇ ਸੰਜੀਦਾ ਸਫ਼ਾਰਤੀ ਪਹਿਲਕਦਮੀਆਂ ਕਰੇ। ਇਨ੍ਹਾਂ ਕੋਸ਼ਿਸ਼ਾਂ ਲਈ ਜਪਾਨ ਤੇ ਹੋਰਨਾਂ ਮੁਲਕਾਂ ਵੱਲੋਂ ਅੰਦਾਜ਼ਨ 7.50 ਲੱਖ ਰੋਹਿੰਗੀਆ ਸ਼ਰਨਾਰਥੀਆਂ ਦਾ ਮਿਆਂਮਾਰ ਦੇ ਰਖਾਈਨ ਸੂਬੇ ਵਿਚ ਉਨ੍ਹਾਂ ਦੇ ਜੱਦੀ ਟਿਕਾਣੇ ਉਤੇ ਮੁੜ-ਵਸੇਬਾ ਕਰਨ ਲ
ਈ ਇਮਦਾਦ ਬਹਾਲ ਕਰ ਕੇ ਰਾਹ ਪੱਧਰਾ ਕੀਤਾ ਜਾ ਸਕਦਾ ਹੈ।
ਮਿਆਂਮਾਰ ਨੇ ਭਾਰਤ ਦੇ ਉੱਤਰ-ਪੂਰਬੀ ਸੂਬਿਆਂ ਵਿਚ ਵੱਖਵਾਦੀ ਬਾਗ਼ੀ ਗਰੁੱਪਾਂ ਨਾਲ ਸਿੱਝਣ ਲਈ ਭਾਰਤ ਨੂੰ ਲਗਾਤਾਰ ਸਹਿਯੋਗ ਦਿੱਤਾ ਹੈ। ਇਸ ਦੇ ਇਵਜ਼ ਵਿਚ ਭਾਰਤ ਨੇ ਵੱਖਵਾਦੀ ਅਰਾਕਾਨ ਆਰਮੀ ਖ਼ਿਲਾਫ਼ ਕਾਰਵਾਈ ਕੀਤੀ ਜੋ ਖਾੜੀ ਬੰਗਾਲ ਵਿਚ ਮਿਆਂਮਾਰ ਦੀ ਸਿੱਤਵੇ ਬੰਦਰਗਾਹ ਦੇ ਲਾਗੇ ਸਰਗਰਮੀਆਂ ਕਰਦੀ ਹੈ। ਇਹ ਬੰਦਰਗਾਹ ਭਾਰਤ ਨੇ ਤਿਆਰ ਕੀਤੀ ਹੈ। ਦਿਲਚਸਪ ਗੱਲ ਇਹ ਹੈ ਕਿ ਚੀਨ ਵੱਲੋਂ ਬਣਾਈ ਜਾਣ ਵਾਲੀ ਕਾਯਾਕਾਪੂ ਬੰਦਰਗਾਹ ਤੇ ਸਿੱਤਵੇ ਬੰਦਰਗਾਹ ਦਰਮਿਆਨ ਬਹੁਤਾ ਫ਼ਾਸਲਾ ਨਹੀਂ ਹੈ! ਇਸ ਦੌਰਾਨ ਖਾੜੀ ਬੰਗਾਲ ‘ਤੇ ਸਥਿਤ ਸਾਹਿਲੀ ਅਤੇ ਲੈਂਡਲੌਕਡ ਮੁਲਕਾਂ ਦੇ ਸਾਂਝੇ ਆਰਥਿਕ ਗਰੁੱਪ ਬਿਮਸਟੈਕ ਦੀ ਹੁਣ ਨਵੀਂ ਰਣਨੀਤਕ ਅਹਿਮੀਅਤ ਬਣ ਗਈ ਹੈ। ਬਿਮਸਟੈਕ ਦੱਖਣੀ ਏਸ਼ੀਆ ਅਤੇ ਦੱਖਣ-ਪੂਰਬੀ ਏਸ਼ੀਆ ਦੇ ਉਨ੍ਹਾਂ ਮੁਲਕਾਂ ਨੂੰ ਆਪਸ ਵਿਚ ਜੋੜਦਾ ਹੈ, ਜਿਹੜੇ ਸਾਰਕ ਜਾਂ ਆਸਿਆਨ ਦੇ ਮੈਂਬਰ ਹਨ।
ਭਾਰਤ ਨੇ ਹਾਲ ਹੀ ਵਿਚ ਮਿਆਂਮਾਰ ਨੂੰ ਸੋਵੀਅਤ ਦੌਰ ਦੀ ਕਿਲੋ ਕਲਾਸ ਪਣਡੁੱਬੀ ਮੁਹੱਈਆ ਕਰਵਾਈ ਹੈ। ਇਸ ਪਣਡੁੱਬੀ ਦਾ ਵਿਸ਼ਾਖਾਪਟਨਮ ਸਥਿਤ ਹਿੰਦੋਸਤਾਨ ਸ਼ਿਪਯਾਰਡ (ਸਮੁੰਦਰੀ ਜਹਾਜ਼ਾਂ ਦੇ ਕਾਰਖ਼ਾਨੇ) ਵਿਚ ਆਧੁਨਿਕੀਕਰਨ ਕੀਤਾ ਗਿਆ ਸੀ। ਮਿਆਂਮਾਰ ਵੱਲੋਂ ਇਹ ਪਣਡੁੱਬੀ ਸੁਰੱਖਿਆ ਵਾਸਤੇ ਅੰਡੇਮਾਨ ਸਾਗਰ ਵਿਚ ਤਾਇਨਾਤ ਕੀਤੀ ਜਾਵੇਗੀ। ਇਸ ਤੋਂ ਖਾੜੀ ਬੰਗਾਲ ਵਿਚ ਸਮੁੰਦਰੀ ਰਸਤਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਦੋਵਾਂ ਮੁਲਕਾਂ ਦੀ ਸੰਜੀਦਗੀ ਦਾ ਪਤਾ ਲੱਗਦਾ ਹੈ। ਨਾਲ ਹੀ ਇੰਜ ਭਾਰਤ ਦੇ ਉੱਤਰ-ਪੂਰਬ ਅਤੇ ਭਾਰਤ ਨਾਲ ਲੱਗਦੇ ਮਿਆਂਮਾਰ ਦੇ ਸੂਬਿਆਂ ਕਾਚਿਨ ਤੇ ਰਖਾਈਨ ਵਿਚ ਵੱਖਵਾਦੀਆਂ ਅਤੇ ਸਰਹੱਦ ਦੇ ਆਰ-ਪਾਰ ਕੰਮ ਕਰਨ ਵਾਲੇ ਬਾਗ਼ੀਆਂ ਨਾਲ ਸਿੱਝਣ ਲਈ ਦੋਵਾਂ ਮੁਲਕਾਂ ਦੀਆਂ ਫ਼ੌਜਾਂ ਦਰਮਿਆਨ ਪਹਿਲਾਂ ਹੀ ਜਾਰੀ ਸਹਿਯੋਗ ਨੂੰ ਹੋਰ ਮਜ਼ਬੂਤੀ ਮਿਲੇਗੀ।
*ਲੇਖਕ ਪਾਕਿਸਤਾਨ ਵਿਚ ਭਾਰਤ ਦਾ ਹਾਈ ਕਮਿਸ਼ਨਰ ਰਹਿ ਚੁੱਕਾ ਹੈ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback