Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਜਦੋਂ ਜਾਗੋ ਉਦੋਂ ਹੀ ਸਵੇਰਾ-ਸਤਿੰਦਰ ਸਿੰਘ ਰੰਧਾਵਾ
ਡਾ.ਸਾਲ 2007 ਦੀ ਗੱਲ ਹੈ। ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਐਮਫਿਲ ਕਰਨ ਲਈ ਦਾਖਲ ਹੋਇਆ। ਯੂਨੀਵਰਸਿਟੀ ਦੀ ਚਮਕ-ਦਮਕ ਅਤੇ ਹਮਜਮਾਤੀਆਂ ਦੀ ਸੰਗਤ ਕਰ ਕੇ ਮਨੋਂ ਸਿਰਜੇ ਮਦਮਸਤ ਆਕਾਸ਼ ਵਿੱਚ ਉਡਾਰੀਆਂ ਭਰਨ ਲੱਗਿਆ। ਭੁੱਲ ਗਿਆ ਕਿ ਮੈਂ ਮਿਹਨਤਕਸ਼ ਬਾਪ ਦੀ ਔਲਾਦ ਹਾਂ, ਜਿਸ ਦੇ ਮੋਢਿਆਂ ਉੱਪਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਹਨ। ਪਹਿਲਾਂ ਮੈਂ ਰੋਜ਼ਾਨਾ ਸੁਵਖਤੇ ਉੱਠਦਾ, ਗਾਵਾਂ ਨੂੰ ਪੱਠੇ ਪਾਉਂਦਾ, ਧਾਰਾਂ ਕੱਢਦਾ ਅਤੇ ਸਾਈਕਲ ’ਤੇ ਨੇੜਲੀ ਕਾਲੋਨੀ ਵਿੱਚ ਦੁੱਧ ਪਾਉਣ ਜਾਂਦਾ। ਪਰ ਹੁਣ ਸੁਵਖਤੇ ਉਠ ਕੇ ਹੋਰ ਕੰਮ ਕਰਨਾ ਮੈਨੂੰ ਕੈਦ ਜਾਪਦਾ। ਮੈਂ ਪਿਤਾ ਦੇ ਵਾਰ ਵਾਰ ਆਖਣ ਦੇ ਬਾਵਜੂਦ ਇਸ ਕੰਮ ਤੋਂ ਕਿਨਾਰਾ ਕਰਨ ਲੱਗਾ। ਨਿੱਤ ਕਲੇਸ਼ ਕਰਦਾ ਕਿ ਮੇਰੇ ਕੋਲੋਂ ਇਹ ਯੱਬ੍ਹ ਨਹੀਂ ਹੁੰਦਾ। ਹੋਰ ਕੰਮ ਤਾਂ ਪਿਤਾ ਜੀ ਭਾਵੇਂ ਆਪ ਕਰਨ ਲੱਗ ਪਏ ਪਰ ਘਰ-ਘਰ ਜਾ ਕੇ ਦੁੱਧ ਪਾਉਣ ਦਾ ਸਿਆਪਾ ਅਜੇ ਮੇਰੇ ਗਲ਼ ਹੀ ਸੀ। ਇਸ ਤੋਂ ਛੁਟਕਾਰਾ ਪਾਉਣ ਲਈ ਸੋਚ ਰਿਹਾ ਸਾਂ।
ਫੇਰ ਮੈਨੂੰ ਪਤਾ ਕਿ ਇੱਕ ਪ੍ਰਾਈਵੇਟ ਸੁਸਾਇਟੀ ਦੁੱਧ ਖਰੀਦਦੀ ਹੈ। ਘਰ-ਘਰ ਜਾ ਕੇ ਦੁੱਧ ਪਾਉਣ ਦੇ ਝੰਜਟ ਤੋਂ ਨਿਜਾਤ ਪਾਉਣ ਲਈ ਅਤੇ ਆਪਣੇ ਰੁਜ਼ਗਾਰ ਨੂੰ ਸਿਆਪਾ ਸਮਝਣ ਕਾਰਨ ਝੱਟ ਉਸ ਸੁਸਾਇਟੀ ਨਾਲ ਸੰਪਰਕ ਕੀਤਾ। ਮੈਂ ਘਰਾਂ ਵਿੱਚ ਪੰਦਰਾਂ ਰੁਪਏ ਲਿਟਰ ਦੇ ਹਿਸਾਬ ਦੁੱਧ ਵੇਚ ਰਿਹਾ ਸੀ ਪਰ ਇਸ ਸੁਸਾਇਟੀ ਦੇ ਨੁਮਾਇੰਦੇ ਨੇ ਦੱਸਿਆ ਕਿ ਉਹ ਇਕੱਠਾ ਕੀਤਾ ਦੁੱਧ ਤੇਰਾਂ ਰੁਪਏ ਦੇ ਹਿਸਾਬ ਨਾਲ ਖ਼ਰੀਦਣਗੇ ਅਤੇ ਪੰਦਰਾਂ ਦਿਨਾਂ ਬਾਅਦ ਪੈਸੇ ਦੇਵਾਂਗੇ। ਮੈਂ ਚਾਈਂ ਚਾਈਂ ਹਾਂ ਕਰ ਦਿੱਤੀ। ਮੈਨੂੰ ਇਹ ਫ਼ੈਸਲਾ ਲੈਂਦਿਆਂ ਪਿਤਾ ਜੀ ਨੇ ਵੀ ਨਹੀਂ ਰੋਕਿਆ, ਭਾਵੇਂ ਉਨ੍ਹਾਂ ਨੂੰ ਮੇਰਾ ਫ਼ੈਸਲਾ ਗ਼ਲਤ ਜਾਪਿਆ। ਪਰ ਉਹ ਆਖਦੇ ਵੀ ਕੀ?
ਆਖ਼ਰ ਸੁਸਾਇਟੀ ਵਲੋਂ ਦੁੱਧ ਖਰੀਦਣਾ ਸ਼ੁਰੂ ਹੋਇਆ ਤੇ ਮੇਰਾ ਜਿਵੇਂ ਅੰਤਾਂ ਦਾ ਭਾਰ ਲਹਿ ਗਿਆ। ਪੰਦਰਾਂ ਦਿਨਾਂ ਬਾਅਦ ਜਦੋਂ ਹਿਸਾਬ ਕੀਤਾ ਤਾਂ ਸਾਰੇ ਦੁੱਧ ਦੀ ਔਸਤ ਗਿਆਰਾਂ ਰੁਪਏ ਲਿਟਰ ਆਈ। ਸੁਸਾਇਟੀ ਦੇ ਕਰਿੰਦੇ ਨੇ ਆਖਿਆ ਕਿ ਸਰਦੀ ਜ਼ਿਆਦਾ ਹੋਣ ਕਰਕੇ ਦੁੱਧ ਦਾ ਰੇਟ ਘਟਾਇਆ ਗਿਆ ਹੈ, ਗਰਮੀ ਆਉਂਦਿਆਂ ਹੀ ਦੁੱਧ ਚਾਰ ਰੁਪਏ ਮਹਿੰਗਾ ਹੋ ਜਾਵੇਗਾ। ਉਸ ਨੇ ਮੈਨੂੰ ਸੁਸਾਇਟੀ ਦੀ ਬਣੀ ਫੀਡ ਦੇ ਇਕ ਬਰਾਂਡ ਬਾਰੇ ਸਿਫ਼ਾਰਸ਼ ਕੀਤੀ ਜਿਸ ਨੂੰ ਖਾ ਕੇ ਪਸ਼ੂਆਂ ਦੇ ਦੁੱਧ ਦੀ ਫੈਟ ਵਧ ਜਾਂਦੀ ਹੈ ਤੇ ਦੁੱਧ ਦਾ ਸਹੀ ਮੁੱਲ ਮਿਲਦਾ ਹੈ। ਉਸ ਨੇ ਦੱਸਿਆ ਕਿ ਇਸ ਲਈ ਤੁਹਾਨੂੰ ਕੋਈ ਪੈਸਾ ਨਕਦ ਨਹੀਂ ਦੇਣਾ ਪਵੇਗਾ, ਬਲਕਿ ਦੁੱਧ ਦੇ ਪੈਸਿਆਂ ਵਿੱਚੋਂ ਹੀ ਭੁਗਤਾਨ ਹੋ ਜਾਇਆ ਕਰੇਗਾ। ਮੈਂ ਝਟਪਟ ਹਾਂ ਆਖ ਦਿੱਤੀ। ਉਸੇ ਸ਼ਾਮ ਫੀਡ ਦੀਆਂ ਬੋਰੀਆਂ ਘਰ ਆ ਗਈਆਂ। ਮੈਂ ਪਸ਼ੂਆਂ ਨੂੰ ਚੰਗੀ ਖ਼ੁਰਾਕ ਖਵਾਉਣ ਲਈ ਹਰ ਵਾਹ ਲਾ ਦਿੱਤੀ ਪਰ ਦੁੱਧ ਦਾ ਰੇਟ ਉੱਥੇ ਹੀ ਰਿਹਾ। ਅਖੇ ‘ਬੇਗਾਨੇ ਹੱਥ ਖੇਤੀ, ਨਾ ਬੱਤੀਓਂ ਹੋਣ ਤੇਤੀ।’
ਇਸ ਨਾਲ ਮੇਰੇ ਖਰਚੇ ਵਧ ਗਏ ਸਨ। ਛੇ ਮਹੀਨੇ ਹੋ ਚੁੱਕੇ ਸਨ। ਗਰਮੀਆਂ ਆ ਗਈਆਂ। ਹੁਣ ਸੁਸਾਇਟੀ ਵਾਲੇ ਆਖ ਰਹੇ ਸਨ ਕਿ ਜੇ ਤੁਸੀਂ ਸੌ ਲਿਟਰ ਦੁੱਧ ਦੀ ਪੈਦਾਵਾਰ ਕਰ ਦੇਵੋ ਤਾਂ ਵਧੀਆ ਰੇਟ ਮਿਲੇਗਾ। ਫੇਰ ਉਨ੍ਹਾਂ ਦੁੱਧ ਦੀ ਪੈਦਾਵਾਰ ਘਟਣ ਕਾਰਨ ਫੀਡ ਵੀ ਬੰਦ ਕਰ ਦਿੱਤੀ।
ਬਾਜ਼ਾਰ ਤੋਂ ਲਿਆਂਦੀ ਫੀਡ ਵਾਲਾ ਪੈਸਿਆਂ ਲਈ ਵਾਰ ਵਾਰ ਫੋਨ ਕਰਦਾ। ਇਹ ਸਭ ਕੀ ਹੋ ਰਿਹਾ ਸੀ? ਪਹਿਲਾਂ ਜਦੋਂ ਮੈਂ ਘਰਾਂ ਵਿੱਚ ਦੁੱਧ ਪਾਉਂਦਾ ਸੀ ਤਾਂ ਫੀਡ ਦਾ ਖਰਚਾ ਕੱਢ ਕੇ ਕਾਫ਼ੀ ਪੈਸਾ ਬਚ ਜਾਂਦਾ ਸੀ, ਹੁਣ ਆਪ ਸਹੇੜੀ ਇਸ ਮੁਸ਼ਕਿਲ ਕਰਕੇ ਮੇਰੀ ਆਮਦਨ ਘਟਣ ਲੱਗੀ ਸੀ। ਚਿੰਤਾਵਾਂ ਦੇ ਬੱਦਲ ਪ੍ਰੇਸ਼ਾਨ ਕਰਨ ਲੱਗੇ। ਹੁਣ ਮੈਨੂੰ ਯੂਨੀਵਰਸਿਟੀ ਦੀ ਚਮਕ ਚੁਭਣ ਲੱਗੀ।
ਇੱਕ ਦਿਨ ਮੈਂ ਇਨ੍ਹਾਂ ਖ਼ਿਆਲਾਂ ਵਿੱਚ ਗੁਆਚਿਆ ਹੋਇਆ ਸਾਂ। ਪਿਤਾ ਜੀ ਪਸ਼ੂਆਂ ਨੂੰ ਪੱਠੇ ਪਾ ਰਹੇ ਸਨ। ਮੇਰੇ ਅੰਦਰੋਂ ਆਵਾਜ਼ ਆਈ ਕਿ ਹੁਣ ਕੁਝ ਕਰਨ ਦਾ ਵੇਲਾ ਹੈ। ਮੈਂ ਫ਼ੌਰੀ ਕਾਪੀ ਉੱਤੇ ਹਿਸਾਬ ਕੀਤਾ। ਸੌ ਲਿਟਰ ਦੁੱਧ ਗਿਆਰਾਂ ਸੌ ਦਾ… ਪਰ ਜੇ ਘਰਾਂ ਵਿੱਚ ਦੁਬਾਰਾ ਦੁੱਧ ਪਾਵਾਂ ਤਾਂ ਸੌ ਲਿਟਰ ਦੁੱਧ? ਅਠਾਰਾਂ ਸੌ ਰੁਪਏ ਦਾ। ਇਸ ਲਈ ਮੈਨੂੰ ਪੁਰਾਣੇ ਗਾਹਕਾਂ ਨਾਲ ਦੁਬਾਰਾ ਸੰਪਰਕ ਕਰਨਾ ਪਵੇਗਾ। ਉਨ੍ਹਾਂ ਤਾਂ ਮੇਰੇ ਕੋਲ ਕਈ ਵਾਰ ਪਹੁੰਚ ਕੀਤੀ ਸੀ ਕਿ ਸਾਨੂੰ ਚੰਗਾ ਦੁੱਧ ਨਹੀਂ ਮਿਲ ਰਿਹਾ। ਮੈਨੂੰ ਇੱਕ ਮੋਟਰਸਾਈਕਲ ਚਾਹੀਦਾ ਸੀ। ਮੈਂ ਆਪਣਾ ਸਾਈਕਲ ਚੁੱਕਿਆ ਤੇ ਨੇੜੇ ਇੱਕ ਮੋਟਰਸਾਈਕਲ ਮਕੈਨਿਕ ਦੀ ਦੁਕਾਨ ’ਤੇ ਗਿਆ। ਇੱਕ ਪੁਰਾਣਾ ਮੋਟਰਸਾਈਕਲ ਬਾਰਾਂ ਹਜ਼ਾਰ ਰੁਪਏ ਵਿੱਚ ਮਿਲ ਗਿਆ, ਦੋਧੀਆਂ ਵਾਂਗ ਦੁੱਧ ਰੱਖਣ ਲਈ ਪਿੰਜਰਾ ਲਗਵਾਉਣ ਉੱਤੇ ਖਰਚਾ ਤਿੰਨ ਹਜ਼ਾਰ ਰੁਪਏ ਆਇਆ। ਪੰਦਰਾਂ ਹਜ਼ਾਰ ਰੁਪਏ ਖਰਚ ਕੇ ਆਪਣਾ ਕੰਮ ਸ਼ੁਰੂ ਕੀਤਾ। ਪਹਿਲੇ ਮਹੀਨੇ ਹੀ ਮੈਨੂੰ ਪੰਦਰਾਂ ਹਜ਼ਾਰ ਰੁਪਏ ਦੀ ਬੱਚਤ ਹੋਈ। ਮੋਟਰਸਾਈਕਲ ਦਾ ਖਰਚਾ ਪਹਿਲੇ ਮਹੀਨੇ ਹੀ ਨਿਕਲ ਗਿਆ। ਮੇਰਾ ਹੌਸਲਾ ਵਧ ਗਿਆ। ਪੂਰੇ ਤਨਦੇਹੀ ਨਾਲ ਕਿਰਤ ਕੀਤੀ। ਕੁਝ ਮਹੀਨਿਆਂ ਵਿੱਚ ਹੀ ਫੀਡ ਵਾਲੇ ਦੇ ਪੈਸੇ ਚੁਕਾ ਦਿੱਤੇ। ਹੁਣ ਮੈਂ ਸਵੇਰੇ-ਸ਼ਾਮ ਖੁਸ਼ੀ-ਖੁਸ਼ੀ ਦੁੱਧ ਪਾਉਂਦਾ ਅਤੇ ਆਪਣੀ ਪੜ੍ਹਾਈ ਵੱਲ ਧਿਆਨ ਦਿੰਦਾ। ਮੈਨੂੰ ਕੰਮ ਵਿੱਚ ਲੱਗਿਆ ਦੇਖ ਪਿਤਾ ਜੀ ਵੀ ਮੇਰੇ ਨਾਲ ਪੂਰਾ ਹੱਥ ਵਟਾਉਣ ਲੱਗੇ। ਕੁਝ ਸਮੇਂ ਬਾਅਦ ਮੈਂ ਪੀਐੱਚਡੀ ਲਈ ਰਜਿਸਟਰਡ ਹੋ ਗਿਆ। ਹੁਣ ਵੀ ਜਦੋਂ ਕਦੇ ਮੈਨੂੰ ਇਹ ਘਟਨਾ ਯਾਦ ਆਉਂਦੀ ਹੈ ਤਾਂ ਮੈਂ ਸੋਚਦਾ ਹਾਂ ਕਿ ਮੇਰੀ ਜ਼ਿੰਦਗੀ ਦੇ ਉਹ ਪਲ ਗੂੜ੍ਹੀ ਨੀਂਦ ’ਚੋਂ ਜਾਗਣ ਵਾਂਗ ਸਨ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback