Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਬੈਂਕਾਂ ਦੇ ਮਰਜਰ ਖਿਲਾਫ 27 ਨੂੰ ਵੱਡੀ ਹੜਤਾਲ, ਬ੍ਰਾਂਚਾਂ ਬੰਦ ਰਹਿਣ ਦਾ ਖਦਸ਼ਾ


    
  

Share
  ਨਵੀਂ ਦਿੱਲੀ— ਬੈਂਕ ਨਾਲ ਸੰਬੰਧਤ ਕੋਈ ਕੰਮ ਰਹਿੰਦਾ ਹੈ ਤਾਂ ਉਸ ਨੂੰ ਲੰਮੇ ਦਿਨ ਤੱਕ ਲਈ ਨਾ ਛੱਡੋ ਕਿਉਂਕਿ ਬੈਂਕਿੰਗ ਸੈਕਟਰ ਦੇ ਦੋ ਵੱਡੇ ਸੰਗਠਨਾਂ ਨੇ ਹੜਤਾਲ ਦੀ ਚਿਤਾਵਨੀ ਦਿੱਤੀ ਹੈ, ਜਿਸ ਕਾਰਨ ਬ੍ਰਾਂਚਾਂ ਬੰਦ ਰਹਿਣ ਦਾ ਖਦਸ਼ਾ ਹੈ ਜਾਂ ਕੰਮਕਾਜ ਪ੍ਰਭਾਵਿਤ ਰਹਿ ਸਕਦਾ ਹੈ।

ਇਹ ਹੜਤਾਲ ਬੈਂਕਾਂ ਦੇ ਮਰਜਰ ਖਿਲਾਫ ਹੋਣ ਜਾ ਰਹੀ ਹੈ। ਬੀਤੇ ਦਿਨ ਹੀ ਕੇਂਦਰੀ ਮੰਤਰੀ ਮੰਡਲ ਨੇ ਬੈਂਕਾਂ ਦੇ ਵੱਡੇ ਰਲੇਵੇਂ ਨੂੰ ਪ੍ਰਵਾਨਗੀ ਦਿੱਤੀ ਹੈ, ਜੋ 1 ਅਪ੍ਰੈਲ ਤੋਂ ਰਲੇਵਾਂ ਪ੍ਰਭਾਵੀ ਹੋ ਜਾਵੇਗਾ।

10 ਸਰਕਾਰੀ ਬੈਂਕ ਨੂੰ ਮਿਲਾ ਕੇ 4 ਬੈਂਕ ਬਣਨ ਜਾ ਰਹੇ ਹਨ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਮਗਰੋਂ ਹੁਣ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਦੇਸ਼ ਦਾ ਦੂਜਾ ਸਭ ਤੋਂ ਵੱਡਾ ਸਰਕਾਰੀ ਬੈਂਕ ਹੋਵੇਗਾ। ਪੀ. ਐੱਨ. ਬੀ. 'ਚ ਓਰੀਐਂਟਲ ਬੈਂਕ ਤੇ ਯੂਨਾਈਟਡ ਬੈਂਕ ਨੂੰ ਮਿਲਾ ਦਿੱਤਾ ਜਾਵੇਗਾ। ਉੱਥੇ ਹੀ, ਕੇਨਰਾ ਅਤੇ ਸਿੰਡੀਕੇਟ ਬੈਂਕ ਇਕ ਹੋਣਗੇ। ਯੂਨੀਅਨ ਬੈਂਕ 'ਚ ਕਾਰਪੋਰੇਸ਼ਨ ਬੈਂਕ ਤੇ ਆਂਧਰਾ ਬੈਂਕ ਨੂੰ ਮਿਲਾ ਦਿੱਤਾ ਗਿਆ ਹੈ, ਜੋ 5ਵਾਂ ਵੱਡਾ ਸਰਕਾਰੀ ਬੈਂਕ ਹੋਵੇਗਾ। ਇਸ ਤੋਂ ਇਲਾਵਾ ਇੰਡੀਅਨ ਬੈਂਕ 'ਚ ਇਲਾਹਾਬਾਦ ਬੈਂਕ ਦਾ ਰਲੇਵਾਂ ਹੋਵੇਗਾ। ਇਸ ਬਦਲਾਵ ਮਗਰੋਂ ਗਾਹਕਾਂ ਨੂੰ ਕਈ ਕੰਮ ਕਰਨੇ ਪੈ ਸਕਦੇ ਹਨ ਪਰ ਖਾਤੇ 'ਚ ਜਮ੍ਹਾਂ ਰਕਮ ਜਾਂ ਖਾਤੇ ਨੂੰ ਲੈ ਕੇ ਤੁਹਾਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਣ ਜਾ ਰਹੀ।

ਇਸ ਦਿਨ ਹੋਵੇਗੀ ਹੜਤਾਲ-
AIBEA ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ, ਸਰਬ ਭਾਰਤੀ ਬੈਂਕ ਕਰਮਚਾਰੀ ਸੰਗਠਨ (AIBEA) ਤੇ ਸਰਬ ਭਾਰਤੀ ਬੈਂਕ ਅਧਿਕਾਰੀ ਐਸੋਸੀਏਸ਼ਨ (AIBOA) 27 ਮਾਰਚ ਨੂੰ ਕੇਂਦਰੀ ਕੈਬਨਿਟ ਵੱਲੋਂ ਪ੍ਰਵਾਨ ਕੀਤੇ ਮੈਗਾ ਬੈਂਕ ਮਰਜਰ ਦੇ ਵਿਰੋਧ 'ਚ ਹੜਤਾਲ 'ਤੇ ਰਹਿਣਗੇ। ਇਸ ਤੋਂ ਪਹਿਲਾਂ ਬੈਂਕਾਂ ਨੇ 11 ਮਾਰਚ ਤੋਂ ਪ੍ਰਸਤਾਵਿਤ ਤਿੰਨ ਦਿਨਾਂ ਦੀ ਹੜਤਾਲ ਨੂੰ ਟਾਲ ਦਿੱਤਾ ਸੀ। ਸੰਗਠਨਾਂ ਦਾ ਕਹਿਣਾ ਹੈ ਕਿ ਬੈਂਕਾਂ ਨੂੰ ਮਿਲਾਉਣ ਨਾਲ ਕੋਈ ਹੱਲ ਨਹੀਂ ਨਿਕਲਣ ਵਾਲਾ, ਉਲਟਾ ਬੋਝ ਵਧੇਗਾ।

ਸੀਨੀਅਰ ਅਧਿਕਾਰੀ ਨੇ ਕਿਹਾ ਕਿ ਭਾਰਤੀ ਸਟੇਟ ਬੈਂਕ (ਐਸਬੀਆਈ) 'ਚ ਰਲੇਵੇਂ ਤੋਂ ਬਾਅਦ ਕੋਈ ਸੁਧਾਰ ਨਹੀਂ ਹੋਇਆ ਸਗੋਂ ਮਾੜੇ ਕਰਜ਼ੇ ਚੜ੍ਹ ਗਏ ਹਨ। ਹੁਣ ਇਨ੍ਹਾਂ ਬੈਂਕਾਂ ਲਈ ਵੀ ਇਹੀ ਖਤਰਾ ਹੈ। AIBEA ਦੇ ਜਨਰਲ ਸੱਕਤਰ ਸੀ. ਐੱਚ. ਵੈਂਕਟਾਚਲਮ ਮੁਤਾਬਕ, 27 ਮਾਰਚ ਨੂੰ ਹੜਤਾਲ ਦੇ ਨਾਲ ਹੀ ਸੰਗਠਨਾਂ ਨੇ ਇਸ ਮਹੀਨੇ ਲੜੀਵਾਰ ਵਿਰੋਧ ਪ੍ਰਦਰਸ਼ਨ ਦੀ ਯੋਜਨਾ ਬਣਾਈ ਹੈ। ਵੈਂਕਟਾਚਲਮ ਮੁਤਾਬਕ, ਸਿਰਫ 32.3 ਕਰੋੜ ਆਬਾਦੀ ਵਾਲੇ ਯੂ. ਐੱਸ.ਏ. 'ਚ ਬੈਂਕਾਂ ਦੀ ਗਿਣਤੀ 135 ਕਰੋੜ ਦੀ ਅਬਾਦੀ ਵਾਲੇ ਭਾਰਤ ਦੇ ਬੈਂਕਾਂ ਨਾਲੋਂ ਕਿਤੇ ਵੱਧ ਹੈ। ਉਨ੍ਹਾਂ ਕਿਹਾ ਕਿ ਭਾਰਤ 'ਚ ਬੈਂਕਾਂ ਦੇ ਰਲੇਵੇਂ ਦੀ ਜ਼ਰੂਰਤ ਨਹੀਂ ਸੀ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ