Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ICC ਦਾ ਵੱਡਾ ਐਲਾਨ, ਮਹਿਲਾ ਵਨਡੇ ਵਿਸ਼ਵ ਕੱਪ 2021 ਦੇ ਨਾਕਆਊਟ ਮੈਚਾਂ ਲਈ ਹੋਵੇਗਾ ਰਿਜ਼ਰਵ ਡੇਅ


    
  

Share
  
ਨਿਊਜ਼ੀਲੈਂਡ ’ਚ ਖੇਡੇ ਜਾਣ ਵਾਲੇ ਆਈ. ਸੀ. ਸੀ. ਮਹਿਲਾ ਵਰਲਡ ਕੱਪ 2021 (ICC Womens Cricket World Cup 2021) ਦੇ ਤਿੰਨੋਂ ਨਾਕਆਊਟ ਮੈਚ, ਦੋਵੇਂ ਸੈਮੀਫਾਈਨਲ ਅਤੇ ਫਾਈਨਲ ਲਈ ਰਿਜ਼ਰਵ ਡੇਅ ਹੋਵੇਗਾ। ਅੰਤਰਰਾਸ਼ਟਰੀ ਕ੍ਰਿਕਟ ਕਾਊਂਸਲ (ਆਈ. ਸੀ. ਸੀ) ਨੂੰ ਪਿਛਲੇ ਹਫਤੇ ਖਤਮ ਹੋਏ ਮਹਿਲਾ ਟੀ-20 ਵਰਲਡ ਕੱਪ ਦਾ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਗਿਆ ਇਕ ਸੈਮੀਫਾਈਨਲ ਮੈਚ ਮੀਂਹ ’ਚ ਧੁੱਲ ਜਾਣ ਤੋਂ ਬਾਅਦ ਸਖਤ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤੀ ਟੀਮ ਗਰੁੱਪ ਸਟੇਜ ’ਚ ਟਾਪ ’ਤੇ ਰਹਿਣ ਦੀ ਵਜ੍ਹਾ ਕਰਕੇ ਫਾਈਨਲ ’ਚ ਪਹੁੰਚ ਗਈ ਸੀ।

ਆਈ. ਸੀ. ਸੀ. ਨੇ 2021 ਮਹਿਲਾ ਵਰਲਡ ਕੱਪ ਦੇ 31 ਮੈਚਾਂ ਦਾ ਪ੍ਰੋਗਰਾਮ ਜਾਰੀ ਕੀਤਾ, ਜਿਨਾਂ ਦਾ ਆਯੋਜਨ 6 ਫਰਵਰੀ ਤੋੋਂ 7 ਮਾਰਚ ਤੱਕ ਨਿਊਜ਼ੀਲੈਂਡ ਦੇ 6 ਮੈਦਾਨਾਂ ’ਤੇ ਕੀਤਾ ਜਾਵੇਗਾ। ਇਸ ਵਰਲਡ ਕੱਪ ਦੇ ਮੈਚਾਂ ਦਾ ਪ੍ਰਬੰਧ ਜਿਨ੍ਹਾਂ 6 ਸਥਾਨਾਂ ’ਤੇ ਕੀਤਾ ਜਾਵੇਗਾ, ਉਨਾਂ ’ਚੋਂ ਆਕਲੈਂਡ, ਹੈਮਿਲਟਨ, ਤਾਉਰੰਗਾ, ਵੇਲਿੰਗਟਨ, ਕ੍ਰਾਇਸਚਰਚ ਅਤੇ ਡੁਨੇੇਡਿਨ ਸ਼ਾਮਲ ਹਨ। ਦੋ ਸੈਮੀਫਾਈਨਲ ਮੈਚ ਤਾਉਰੰਗਾ ਅਤੇ ਹੈਮਿਲਟਨ ’ਚ ¬ਕ੍ਰਮਵਾਰ : 3 ਅਤੇ 4 ਮਾਰਚ ਨੂੰ ਖੇਡੇ ਜਾਣਗੇ। ਫਾਈਨਲ 7 ਮਾਰਚ ਨੂੰ ਹੇਗ ਓਵਲ ਮੈਦਾਨ ’ਤੇ ਫਲਡ ਲਾਈਟਸ ’ਚ ਖੇਡਿਆ ਜਾਵੇਗਾ।
ਆਈ. ਸੀ. ਸੀ. ਮਹਿਲਾ ਵਰਲਡ ਕੱਪ 2021 ਲਈ ਇਨਾਮੀ ਰਾਸ਼ੀ ’ਚ ਵੀ ਵਾਧਾ ਕੀਤਾ ਗਿਆ ਹੈ ਅਤੇ ਇਸ ਨੂੰ ਵਧਾ ਕੇ 5.5 ਮਿਲੀਅਨ ਨਿਊਜ਼ੀਲੈਂਡ ਡਾਲਰ ਕਰ ਦਿੱਤਾ ਗਿਆ, ਜੋ 2017 ਦੇ 3.1 ਮਿਲੀਅਨ ਨਿਊਜ਼ੀਲੈਂਡ ਡਾਲਰ ਅਤੇ 2013 ਦੇ 316000 ਨਿਊਜ਼ੀਲੈਂਡ ਡਾਲਰ ਤੋਂ ਕਿਤੇ ਜ਼ਿਆਦਾ ਹੈ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ