Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਯੂਰਪ ਤੋਂ ਮੁੜਨਾ ਹੋ ਸਕਦਾ ਹੈ ਔਖਾ, 2 ਹੋਰ ਦੇਸ਼ਾਂ ਵਿਚ ਘਰੋਂ ਨਿਕਲਣ ਤੇ ਪਾਬੰਦੀ
ਯੂਰਪ ਘੁੰਮਣ ਲਈ ਨਿਕਲੇ ਹੋ ਤਾਂ ਵਾਪਸੀ ਲਈ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇੰਨਾ ਹੀ ਨਹੀਂ ਇਟਲੀ ਦੇ ਨਾਲ-ਨਾਲ ਹੁਣ ਸਪੇਨ, ਫਰਾਂਸ 'ਚ ਵਿਹਲੇ ਵੀ ਰਹਿਣਾ ਪੈ ਸਕਦਾ ਹੈ ਕਿਉਂਕਿ ਇੱਥੇ ਵੀ ਲਾਕਡਾਊਨ ਦੀ ਘੰਟੀ ਵੱਜ ਗਈ ਹੈ। ਹੁਣ ਤੱਕ ਇਟਲੀ 'ਚ ਲੋਕਾਂ 'ਤੇ ਸਖਤ ਪਾਬੰਦੀ ਲੱਗੀ ਸੀ। ਹੁਣ ਫਰਾਂਸ ਨੇ ਵੀ ਆਈਫਲ ਟਾਵਰ, ਕੈਫੇ, ਰੈਸਟੋਰੈਂਟ ਤੇ ਸਿਨੇਮਾ ਸਮੇਤ ਸਭ ਕੁਝ ਬੰਦ ਕਰ ਦਿੱਤੇ ਹਨ। ਓਧਰ ਸਪੇਨ ਨੇ 4.6 ਕਰੋੜ ਤੋਂ ਵੱਧ ਸਿਟੀਜ਼ਨਸ ਨੂੰ ਲਾਕਡਾਊਨ ਕਰ ਦਿੱਤਾ ਹੈ। ਸਪੇਨ 'ਚ ਲੋਕਾਂ ਦੇ ਘਰੋਂ ਬਾਹਰ ਨਿਕਲਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਿਰਫ ਜ਼ਰੂਰੀ ਚੀਜ਼ਾਂ ਤੇ ਦਵਾਈਆਂ ਖਰੀਦਣ ਜਾਂ ਕੰਮ 'ਤੇ ਜਾਣ ਲਈ ਹੀ ਬਾਹਰ ਨਿਕਲ ਸਕਦੇ ਹਨ।
191 ਮੌਤਾਂ ਨਾਲ ਸਪੇਨ ਇਟਲੀ ਤੋਂ ਬਾਅਦ ਯੂਰਪ ਦਾ ਹੁਣ ਸਭ ਤੋਂ ਪ੍ਰਭਾਵਿਤ ਦੇਸ਼ ਹੈ। ਫਰਾਂਸ 'ਚ ਜਿੱਥੇ 91 ਲੋਕਾਂ ਦੀ ਮੌਤ ਹੋ ਗਈ ਹੈ, ਉੱਥੇ ਕੈਫੇ, ਰੈਸਟੋਰੈਂਟ, ਸਿਨੇਮਾਘਰ ਤੇ ਜ਼ਿਆਦਾਤਰ ਦੁਕਾਨਾਂ ਹੁਣ ਬੰਦ ਹਨ। ਕਈ ਕਾਰੋਬਾਰ ਤੇ ਦੁਕਾਨਾਂ ਬੰਦ ਹੋਣ ਨਾਲ ਪੈਸੇ ਕਮਾਉਣ ਲਈ ਇਨ੍ਹਾਂ ਦੇਸ਼ਾਂ 'ਚ ਗਏ ਲੋਕਾਂ ਦੀ ਕਮਾਈ ਪ੍ਰਭਾਵਿਤ ਹੋ ਸਕਦੀ ਹੈ।
ਬਿਨਾਂ ਕਾਰਨ ਨਿਕਲਣ 'ਤੇ ਜੁਰਮਾਨਾ
ਇਟਲੀ 'ਚ ਹੁਣ ਤੱਕ ਕੋਰੋਨਾ ਵਾਇਰਸ ਕਾਰਨ 1,440 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ਸਰਕਾਰ ਨੇ 9 ਮਾਰਚ ਨੂੰ ਦੇਸ਼ ਭਰ 'ਚ ਤਾਲਾਬੰਦੀ ਸ਼ੁਰੂ ਕੀਤੀ ਸੀ। ਇੱਥੇ ਬਿਨਾਂ ਕਾਰਨ ਇਕ ਸਥਾਨ ਤੋਂ ਦੂਜੀ ਜਗ੍ਹਾ ਜਾਣ 'ਤੇ ਜੁਰਮਾਨਾ ਲਗਾਇਆ ਜਾ ਰਿਹਾ ਹੈ।
ਉੱਥੇ ਹੀ, ਭਾਰਤ ਸਰਕਾਰ ਦੇ ਨਵੇਂ ਨਿਯਮਾਂ ਤਹਿਤ ਕੋਵਿਡ-19 ਜਾਂਚ ਰਿਪੋਰਟ ਦੇ ਬਿਨਾਂ ਕਿਸੇ ਨੂੰ ਵੀ ਭਾਰਤ ਵਾਪਸ ਪਰਤਣ ਦੀ ਇਜਾਜ਼ਤ ਨਹੀਂ ਹੈ। ਨਿਯਮਾਂ ਮੁਤਾਬਕ, ਫਿਟ-ਟੂ-ਫਲਾਈ ਸਰਟੀਫਿਕੇਟ ਦੀ ਜ਼ਰੂਰਤ ਹੈ। ਹਾਲਾਂਕਿ, ਮਿਲਾਨ ਤੋਂ 218 ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਅੱਜ ਰਵਾਨਾ ਹੋ ਗਿਆ ਹੈ, ਜੋ ਜਲਦ ਹੀ ਭਾਰਤ 'ਚ ਲੈਂਡ ਹੋਵੇਗਾ। ਇਨ੍ਹਾਂ ਨੂੰ ਦਿੱਲੀ 'ਚ ITBP ਦੇ ਛਾਵਲਾ ਕੈਂਪ ਵਿੱਚ ਰੱਖਿਆ ਜਾਵੇਗਾ।ਇਟਲੀ ਕੋਰੋਨਾ ਵਾਇਰਸ ਕਾਰਨ ਪੂਰੀ ਤਰ੍ਹਾਂ ਬੰਦ ਹੈ। ਸੜਕਾਂ ਸੁੰਨਸਾਨ ਹਨ। ਇੱਥੇ ਹਾਲਾਤ ਇਹ ਹਨ ਕਿ ਮਾਸਕ ਵੀ ਨਹੀਂ ਮਿਲ ਰਹੇ ਹਨ। ਸੈਨੇਟਾਈਜ਼ਰ ਵੀ ਬਾਜ਼ਾਰ 'ਚੋਂ ਗਾਇਬ ਹਨ। ਬਿਨਾਂ ਕਾਰਨ ਕਿਸੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ 'ਤੇ 150 ਯੂਰੋ ਦਾ ਜੁਰਮਾਨਾ ਲੱਗ ਸਕਦਾ ਹੈ ਜਾਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਸਿਰਫ ਮੈਡੀਕਲ ਸਟੋਰ ਖੁੱਲ੍ਹੇ ਹਨ। ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦਾ ਕਹਿਣਾ ਹੈ ਕਿ ਯੂਰਪ ਹੁਣ ਮਹਾਂਮਾਰੀ ਦਾ "ਕੇਂਦਰ" ਹੈ।ਉੱਥੇ ਹੀ, ਸਪੇਨ ਦੀ ਗੱਲ ਕਰੀਏ ਤਾਂ 4.67 ਕਰੋੜ ਆਬਾਦੀ ਵਾਲੇ ਇਸ ਦੇਸ਼ 'ਚ 6,300 ਤੋਂ ਵੱਧ ਲੋਕ ਵਾਇਰਸ ਨਾਲ ਇਨਫੈਕਟਡ ਹੋ ਚੁੱਕੇ ਹਨ। ਸ਼ਨੀਵਾਰ ਦੇਰ ਰਾਤ ਪ੍ਰਧਾਨ ਮੰਤਰੀ ਪੇਡਰੋ ਸੈਂਚੇਜ਼ ਦੀ ਪਤਨੀ 'ਚ ਵੀ ਵਾਇਰਸ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ 6.35 ਕਰੋੜ ਦੀ ਆਬਾਦੀ ਵਾਲੇ ਫਰਾਂਸ 'ਚ 4,400 ਤੋਂ ਵੱਧ ਲੋਕ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹਨ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback