Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
"ਕਰੋਨਾ ਵਾਇਰਸ ਤੇ ਸਾਰਕ ਵੀਡੀਓ ਕਾਨਫਰੰਸਿੰਗ ਸਲਾਹੁਣਯੋਗ ਕਦਮ "--ਮੁਹੰਮਦ ਅੱਬਾਸ ਧਾਲੀਵਾਲ
ਅੱਜ ਕੋਰੋਨਾ ਵਾਇਰਸ ਦੀ ਦਹਿਸ਼ਤ ਨੇ ਪੂਰੀ ਦੁਨੀਆਂ ਵਿੱਚ ਇੱਕ ਵੱਡੇ ਖੌਫ ਓ ਹਰਾਸ ਦਾ ਭੂਚਾਲ ਲਿਆਂਦਾ ਪਿਆ ਹੈ। ਦਿਨੋਂ-ਦਿਨ ਇਸ ਦਾ ਵਧ ਰਿਹਾ ਫੈਲਾਅ ਸੰਸਾਰ ਦੇ ਦੇਸ਼ਾਂ ਨੂੰ ਲਗਾਤਾਰ ਆਪਣੀ ਲਪੇਟ ਵਿੱਚ ਲੈਂਦਾ ਜਾ ਰਿਹਾ ਹੈ ਅਤੇ ਨਾਲ ਹੀ ਸਮੁੱਚੀ ਮਾਨਵਤਾ ਨੂੰ ਗੰਭੀਰ ਚਿੰਤਾਵਾਂ ਦੀ ਦਲਦਲ ਵਿੱਚ ਧਕੇਲਦਾ ਜਾ ਰਿਹਾ ਹੈ।
ਇਕ ਰਿਪੋਰਟ ਮੁਤਾਬਕ ਹੁਣ ਤੱਕ ਇਸ ਦੀ ਲਪੇਟ ਚ ਦੁਨੀਆ ਦੇ ਕਰੀਬ 156 ਦੇਸ਼ ਆ ਚੁੱਕੇ ਹਨ। ਇਨ੍ਹਾਂ ਹੀ ਨਹੀਂ ਸਗੋਂ ਇਨ੍ਹਾਂ ਦੇਸ਼ਾਂ ਵਿਚ ਕਰੀਬ ਹੁਣ ਤੱਕ ਕਰੀਬ ਇੱਕ ਲੱਖ 56000 ਹਜਾਰ ਲੋਕ ਇਸ ਕਰੋਨਾ ਵਾਇਰਸ ਤੋਂ ਸੰਕ੍ਰਮਿਤ ਦੱਸੇ ਜਾ ਰਹੇ ਹਨ ਤੇ ਹਰ ਰੋਜ ਇਨ੍ਹਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ । ਜਦੋਂ ਕਿ ਕਰੋਨਾ ਵਾਇਰਸ ਦੇ ਚਲਦਿਆਂ ਹੁਣ ਤੱਕ ਇਸ ਤੋਂ ਪੀੜਤ ਲੱਗਭਗ 6 ਹਜ਼ਾਰ ਤੋਂ ਉਪਰ ਲੋਕੀ ਆਪਣੀਆਂ ਜਾਨਾਂ ਵੀ ਗੁਆ ਚੁੱਕੇ ਹਨ। ਇਹੋ ਵਜ੍ਹਾ ਹੈ ਕਿ ਕਰੋਨਾ ਵਾਇਰਸ ਦੇ ਪ੍ਰਕੋਪ ਨੇ ਪੂਰੀ ਦੁਨੀਆ ਨੂੰ ਇਕ ਪ੍ਰਕਾਰ ਲੋਕਡਾਊਣ ਕਰ ਕੇ ਰੱਖ ਦਿੱਤਾ ਹੈ।
ਪਰੰਤੂ ਅਮਰੀਕਾ ਅਤੇ ਚੀਨ ਜਿਨ੍ਹਾਂ ਦੇ ਵਿਚਕਾਰ ਪਿਛਲੇ ਲੰਮੇ ਸਮੇਂ ਤੋਂ ਪਹਿਲਾਂ ਟਰੇਡ ਵਾਰ ਚਲ ਰਿਹਾ ਸੀ । ਹੁਣ ਕਰੋਨਾ ਵਾਇਰਸ ਨੂੰ ਲੈ ਕੇ ਵੀ ਉਹੀਓ ਅਮਰੀਕਾ ਅਤੇ ਚੀਨ ਇਕ ਦੂਜੇ ਦੇ ਆਹਮੋ ਸਾਹਮਣੇ ਆ ਖੜ੍ਹੇ ਹਨ ਜਿਥੇ ਅਮਰੀਕਾ ਇਸ ਨੂੰ ਚੀਨ ਦੇ ਵੂਹਾਨ ਤੋਂ ਫੈਲਣ ਵਾਲੀ ਮਹਾਮਾਰੀ ਆਖ ਰਿਹਾ ਹੈ ਉਥੇ ਹੀ ਦੂਜੇ ਪਾਸੇ ਇਸ ਸੰਦਰਭ ਵਿਚ ਇਕ ਰਿਪੋਰਟ ਅਨੁਸਾਰ ਚੀਨੀ ਸਰਕਾਰ ਨੇ ਅਮਰੀਕਾ ਤੇ ਦੋਸ਼ ਲਗਾਇਆ ਹੈ ਕਿ ਅਮਰੀਕੀ ਆਰਮੀ ਕਰੋਨਾ ਵਾਇਰਸ ਨੂੰ ਚੀਨ ਦੇ ਵੂਹਾਨ ਲੈਕੇ ਆਈ ਸੀ। ਇਸ ਤੋਂ ਬਾਅਦ ਇਹ ਪੂਰੀ ਦੁਨੀਆ ਵਿਚ ਫੈਲ ਗਈ ਹੈ ਇਸ ਸੰਦਰਭ ਵਿੱਚ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਅਨ ਨੇ ਟਵੀਟ ਕਰਦਿਆਂ ਕਿਹਾ ਕਿ ਵੂਹਾਨ ਵਿੱਚ ਕਰੋਨਾ ਵਾਇਰਸ ਫੈਲਾਉਣ ਦੇ ਲਈ ਅਮਰੀਕੀ ਸੈਨਾ ਜਿਮੇਦਾਰ ਹੋ ਸਕਦੀ ਹੈ ਅਮਰੀਕਾ ਨੂੰ ਇਸ ਮਾਮਲੇ ਵਿਚ ਆਪਣੀਆਂ ਜਿਮੈਂਵਾਰੀਆਂ ਤੈਅ ਕਰਨੀਆਂ ਹੋਣਗੀਆਂ। ਉਸ ਨੂੰ ਪਾਰਦਰਸ਼ਤਾ ਵਿਖਾਉਣੀ ਚਾਹੀਦੀ ਹੈ। ਬੇਸ਼ੱਕ ਇਸ ਨਾਜੁਕ ਸਮੇਂ ਦੋਰਾਨ ਵੀ ਉਕਤ ਦੋਵੇਂ ਤਾਕਤਾਂ ਭਾਵ ਅਮਰੀਕਾ ਤੇ ਚੀਨ ਇਕ ਦੂਜੇ ਨੂੰ ਮਿਹਨੇ-ਤਿਹਨੇ ਦੇਣ ਰੁੱਝੇ ਹੋਏ ਹਨ।
ਪਰ ਇਸ ਮਾਮਲੇ ਵਿਚ ਭਾਰਤ ਨੇ ਜੋ ਪਹਿਲ ਕਦਮੀ ਕੀਤੀ ਹੈ ਉਹ ਦੂਰਅੰਦੇਸ਼ੀ ਨਾਲ ਲਿਆ ਗਿਆ ਸਹੀ ਤੇ ਸਟੀਕ ਫੈਸਲਾ ਹੈ। ਜਿਕਰਯੋਗ ਹੈ ਕਿ ਉਕਤ ਕਰੋਨਾ ਵਾਇਰਸ ਨੂੰ ਲੈ ਕੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਐਤਵਾਰ ਵਾਲੇ ਦਿਨ ਸਾਰਕ ਦੇਸ਼ਾਂ ਦੇ ਆਗੂਆਂ ਨਾਲ ਇਕ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ ਗਈ। ਯਕੀਨਨ ਇਹ ਇਕ ਸਲਾਹੁਣਯੋਗ ਕਦਮ ਹੈ।
ਸਾਰਕ ਦੇਸ਼ਾਂ ਦੇ ਵਿਚਕਾਰ ਹੋਈ ਇਸ ਵੀਡੀਓ ਕਾਨਫਰੰਸ ਦੋਰਾਨ ਭਾਰਤ ਨੇ ਸਾਰਕ ਦੇਸ਼ਾਂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਘਬਰਾਓ ਨਾ ਤੇ ਕੋਰੋਨਾ ਵਾਇਰਸ ਨਾਲ ਲੜਨ ਲਈ ਤਿਆਰ ਰਹੋ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਸਮੇਂ ਖਿੱਤੇ ਵਿਚ ਦੁਨੀਆ ਦੀ ਆਬਾਦੀ ਦਾ ਪੰਜਵਾਂ ਹਿੱਸਾ ਵਸਦਾ ਹੈ ਤੇ ਹੰਗਾਮੀ ਸਥਿਤੀ ਨਾਲ ਨਿਬੜਨ ਲਈ ਸਾਨੂੰ ਹਰ ਵਕਤ ਤਿਆਰ ਰਹਿਣਾ ਪੈਣਾ ਹੈ । ਉਨ੍ਹਾਂ ਅੱਗੇ ਕਿਹਾ ਕਿ ''ਸਾਨੂੰ ਇਕੱਠਿਆਂ ਸਿੱਝਣਾ ਪਵੇਗਾ, ਅਸੀਂ ਸਾਰੇ ਮਿਲ ਕੇ ਕੰਮ ਕਰੀਏ ਤੇ ਇਕੱਠੇ ਚੱਲ ਕੇ ਅਸੀਂ ਅਵੱਸ਼ ਕਾਮਯਾਬ ਹੋਵਾਂਗੇ।''
ਇਸ ਦੇ ਨਾਲ ਹੀ ਮੋਦੀ ਨੇ ਇਹ ਵੀ ਕਿਹਾ ਕਿ ਸਾਨੂੰ ਸਮੱਸਿਆ ਨੂੰ ਘਟਾ ਕੇ ਨਹੀਂ ਦੇਖਣਾ ਚਾਹੀਦਾ। ਭਾਰਤ ਨੇ ਮੱਧ ਜਨਵਰੀ ਵਿਚ ਸਰਕੀਨਿੰਗ ਸ਼ੁਰੂ ਕਰ ਦਿੱਤੀ ਸੀ ਤੇ ਇਸਤੋਂ ਬਾਅਦ ਚੁੱਕੇ ਗਏ ਕਦਮਾਂ ਨਾਲ ਘਬਰਾਹਟ ਫੈਲਣ ਤੋਂ ਰੋਕਣ ਵਿਚ ਮਦਦ ਮਿਲੀ ਹੈ।
ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਸਾਰਕ ਦੇਸ਼ਾਂ ਸਮੂਹ (ਜਿਨ੍ਹਾਂ ਦੀ ਗਿਣਤੀ ਅੱਠ ਹੈ) ਨੂੰ ਇਹ ਮਸ਼ਵਰਾ ਵੀ ਦਿੱਤਾ ਕਿ ਅਤੇ ਨਾਲ ਹੀ ਲੋੜ ਪੈਣ 'ਤੇ ਮਦਦ ਲਈ ਐਮਰਜੰਸੀ ਫੰਡ ਬਣਾਉਣ ਦੀ ਪੇਸ਼ਕਸ਼ ਕਰਦਿਆਂ ਇਕ ਕਰੋੜ ਡਾਲਰ ਦਾ ਸ਼ੁਰੂਆਤੀ ਹਿੱਸਾ ਪਾਉਣ ਦੀ ਪਹਿਲ ਕਦਮੀ ਕਰਨ ਦੀ ਗੱਲ ਵੀ ਆਖੀ ।
ਉਕਤ ਫੰਡ ਦੇ ਸੰਦਰਭ ਵਿੱਚ ਮੋਦੀ ਨੇ ਕਿਹਾ ਕਿ ਵਿਦੇਸ਼ ਸਕੱਤਰ ਇਸ ਫੰਡ ਨੂੰ ਵਰਤਣ ਦਾ ਤਟਫਟ ਫੈਸਲਾ ਲੈ ਸਕਦੇ ਹਨ। ਇਸ ਦੇ ਇਲਾਵਾ ਉਨ੍ਹਾਂ ਨੇ ਕਿਹਾ ਕਿ ਲੋੜ ਪੈਣ 'ਤੇ ਭਾਰਤ ਵਲੋਂ ਡਾਕਟਰ ਤੇ ਮਾਹਰ ਟੈਸਟਿੰਗ ਕਿੱਟਾਂ ਤੇ ਹੋਰ ਔਜ਼ਾਰਾਂ ਨਾਲ ਮਦਦ 'ਤੇ ਬਹੁੜਨ ਲਈ ਹਰ ਵੇਲੇ ਤਿਆਰ ਹਨ । ਇਸ ਮੌਕੇ ਉਨ੍ਹਾਂ ਵਾਇਰਸ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦਾ ਪਤਾ ਲਗਾਉਣ ਲਈ ਭਾਰਤ ਇੰਟੈਗ੍ਰੇਟਿਡ ਡਿਜ਼ੀਜ਼ ਸਰਵੀਲਾਂਸ ਪੋਰਟਲ ਦਾ ਸਾਫਟਵੇਅਰ ਸ਼ੇਅਰ ਕਰਨ ਦੀ ਵੀ ਆਪਣੇ ਵਲੋਂ ਪੇਸ਼ਕਸ਼ ਕੀਤੀ ਇਸ ਮੌਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਥਾਂ ਸਿਹਤ ਮੰਤਰੀ ਜ਼ਫਰ ਮਿਰਜ਼ਾ ਨੇ ਉਕਤ ਵੀਡੀਓ ਕਾਨਫਰੰਸਿੰਗ ਵਿੱਚ ਹਿੱਸਾ ਲਿਆ ਜਦੋਂ ਕਿ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਭਾਗ ਲੈਂਦਿਆਂ ਇਸ ਮੌਕੇ ਆਪਣੇ ਸੰਬੋਧਨ ਦੌਰਾਨ ਟੈਲੀਮੈਡੀਸਨ ਲਈ ਸਾਂਝਾ ਪ੍ਰੋਗਰਾਮ ਬਣਾਉਣ ਦਾ ਸੁਝਾਅ ਦਿੱਤਾ ਤੇ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਸਾਰੇ ਦੇਸ਼ ਜ਼ਰੂਰੀ ਚੀਜ਼ਾਂ ਦੀ ਆਵਾਜਾਈ ਬਿਨਾਂ ਰੋਕਟੋਕ ਯਕੀਨੀ ਬਣਾਉਣ।
ਇਸ ਮੌਕੇ ਤੇ ਮਾਲਦੀਵ, ਸ੍ਰੀਲੰਕਾ, ਅਫਗਾਨਿਸਤਾਨ ਤੇ ਭੂਟਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੱਸਿਆ ਕਿ ਇਸ ਮਹਾਮਾਰੀ ਕਾਰਨ ਉਨ੍ਹਾਂ ਦੀ ਆਰਥਕਤਾ ਨੂੰ ਬਹੁਤ ਜਿਆਦਾ ਨੁਕਸਾਨ ਉਠਾਉਣਾ ਪੈ ਰਿਹਾ ਹੈ।
ਇਸ ਮੌਕੇ ਪਾਕਿਸਤਾਨ, ਸ੍ਰੀਲੰਕਾ ਤੇ ਮਾਲਦੀਵ ਨੇ ਜੋਰ ਦੇ ਕੇ ਇਸ ਵੇਲੇ ਵੀ ਸਾਡੇ ਸਾਰਕ ਮੁਲਕਾਂ ਦੇ ਸਮੂਹ ਦੇ ਸਿਹਤ ਮੰਤਰੀਆਂ ਉਸੇ ਤਰ੍ਹਾਂ ਤਾਲਮੇਲ ਕਰਨ ਜਰੂਰੀ ਹੈ ਜਿਵੇਂ ਕਿ 2003 ਵਿਚ ਸਾਰਸ ਨਾਲ ਲੜਨ ਲਈ ਕੀਤਾ ਗਿਆ ਸੀ। ਪਾਕਿਸਤਾਨ ਨੇ ਇਸ ਸੰਦਰਭ ਵਿੱਚ ਕਿਹਾ ਕਿ ਉਹ ਇਸ ਸੰਬੰਧ ਵਿਚ ਇਸਲਾਮਾਬਾਦ ਵਿਚ ਪਹਿਲੀ ਕਾਨਫਰੰਸ ਕਰਾਉਣ ਲਈ ਤਿਆਰ ਹੈ। ਜਦੋਂ ਕਿ ਪਾਕਿਸਤਾਨ ਨੇ ਮਾਲਦੀਵ ਤੇ ਬੰਗਲਾਦੇਸ਼ ਦੇ ਇਸ ਸੁਝਾਅ ਦੀ ਵੀ ਹਮਾਇਤ ਕੀਤੀ ਕਿ ਅੰਕੜਿਆਂ ਦਾ ਵਟਾਂਦਰਾ ਕਰਨ ਲਈ ਇਕ ਵਰਕਿੰਗ ਗਰੁੱਪ ਬਣਾਇਆ ਜਾਣਾ ਚਾਹੀਦਾ ਹੈ । ਪਾਕਿਸਤਾਨ ਦੇ ਸਿਹਤ ਮੰਤਰੀ ਮਿਰਜ਼ਾ ਨੇ ਇਹ ਵੀ ਜੋਰ ਦੇ ਕੇ ਕਿਹਾ ਕਿ ''ਭਲੇ ਦੀ ਆਸ ਰੱਖਦਿਆਂ ਸਾਨੂੰ ਮਾੜੇ ਵਕਤ ਦੇ ਟਾਕਰੇ ਲਈ ਵੀ ਤਿਆਰ ਰਹਿਣਾ ਪੈਣਾ।''
ਕੁਲ ਮਿਲਾ ਕੇ ਵਿਸ਼ਵ ਸਿਹਤ ਸੰਗਠਨ ਵੱਲੋਂ ਐਲਾਨੀ ਗਈ ਇਸ ਮਹਾਮਾਰੀ ਨਾਲ ਨਜਿੱਠਣ ਲਈ ਭਾਰਤ ਦੁਆਰਾ ਜੋ ਸਾਰਕ ਮੁਲਕਾਂ ਨਾਲ ਗੱਲਬਾਤ ਕਰਨ ਦਾ ਉਪਰਾਲਾ ਕਰਨ ਦੀ ਪਹਿਲ ਕਦਮੀ ਕੀਤੀ ਗਈ ਹੈ ਉਹ ਯਕੀਨਨ ਇਕ ਸਲਾਹੁਣਯੋਗ ਕੋਸ਼ਿਸ਼ ਹੈ।
ਦੂਜੇ ਪਾਸੇ ਅਮਰੀਕਾ ਤੇ ਚੀਨ ਵਿਚਕਾਰ ਕਰੋਨਾ ਵਾਇਰਸ ਨੂੰ ਲੈ ਕੇ ਜੋ ਇਕ ਦੂਜੇ ਦੇ ਮੁਲਕਾਂ ਨੂੰ ਜਿਮੈਂਵਾਰ ਠਹਿਰਾਉਣ ਦੇ ਲਈ ਵਾਦ ਵਿਵਾਦ ਚੱਲ ਰਿਹਾ ਹੈ ਉਹ ਨਕਾਰਤਮਕ ਅਤੇ ਨਿੰਦਣਯੋਗ ਹੈ। ਦਰਅਸਲ ਇਸ ਸਮੇਂ ਸਾਨੂੰ ਬੀਮਾਰੀ ਦੀ ਗੰਭੀਰਤਾ ਨੂੰ ਲੈ ਕੇ ਉਸ ਦੀ ਰੋਕਥਾਮ ਅਤੇ ਇਲਾਜ ਲਈ ਮਿਲਜੁਲ ਕੇ ਵੈਕਸੀਨ ਬਨਾਉਣ ਦੀ ਲੋੜ ਹੈ ਨਾ ਕਿ ਇਕ ਦੂਜੇ ਨੂੰ ਦੋਸ਼ੀ ਨਿਰਦੋਸ਼ ਠਹਿਰਾਉਣ ਦੀ। ਅੱਜ ਦੀ ਤਾਰੀਖ ਵਿੱਚ ਜਿਸ ਪ੍ਰਕਾਰ ਕਰੋਨਾ ਵਾਇਰਸ ਦੁਨੀਆ ਵਿੱਚ ਅਪਣੇ ਪੈਰ ਪਸਾਰ ਰਿਹਾ ਹੈ ਉਸ ਦੀ ਤੀਬਰਤਾ ਨੂੰ ਵੇਖਦਿਆਂ ਮਨੁੱਖੀ ਜੀਵਨ ਦੇ ਘਾਣ ਹੋਣ ਦਾ ਇਕ ਵੱਡਾ ਖਦਸ਼ਾ ਲਾ-ਹੱਕ ਹੈ ਜਿਸ ਨੂੰ ਸੋਚ ਕੇ ਹੀ ਰੂਹ ਕੰਬਦੀ ਨਜ਼ਰ ਆਂਦੀ ਹੈ ਸੋ ਅੱਜ ਲੋੜ ਹੈ ਕਿ ਵਿਕਸਿਤ ਦੇਸ਼ ਆਪਣੇ ਸੌੜੇ ਲਾਲਚਾਂ ਨੂੰ ਤਿਆਗਣ ਤੇ ਸਮੁੱਚੀ ਇਨਸਾਨੀਅਤ ਦੇ ਭਲੇ ਵਾਸਤੇ ਅੱਗੇ ਆਉਣ। ਕਿਉਂਕਿ ਪਾਵਰਾਂ ਅਤੇ ਸੁਪਰ ਪਾਵਰਾਂ ਦਾ ਮਹੱਤਵ ਉਸੇ ਸਮੇਂ ਹੈ ਜੇਕਰ ਦੁਨੀਆ ਦੇ ਦੇਸ਼ਾਂ ਵਿੱਚ ਲੋਕ ਦਾ ਜੀਵਨ ਮੌਜੂਦ ਹੈ। ਲੇਕਿਨ ਜੇਕਰ ਇਨਸਾਨੀਅਤ ਇਸੇ ਤਰ੍ਹਾਂ ਕਰੋਨਾ ਵਾਇਰਸ ਦੀ ਚਪੇਟ ਵਿਚ ਆ ਕੇ ਮਰਦੀ ਰਹੀ ਤਾਂ ਸਾਡੇ ਵਿਕਸਿਤ ਦੇਸ਼ ਜੋ ਤਰੱਕੀਆਂ ਕਰਨ ਦੇ ਦਾਅਵੇ ਕਰਦੇ ਨਹੀਂ ਥੱਕਦੇ ਉਹ ਸੱਭ ਦੇ ਸੱਭ ਝੂਠ ਅਤੇ ਕੂੜ-ਕਵਾੜ ਦੇ ਸਮਾਨ ਹਨ। ਅੰਤ ਵਿੱਚ ਇਕਬਾਲ ਦੇ ਇਸ ਸ਼ੇਅਰ ਚ ਥੋੜ੍ਹੀ ਜਿਹੀ ਤਰਮੀਮ ਕਰਦਿਆਂ ਆਪਣੀ ਗੱਲ ਨੂੰ ਵਿਰਾਮ ਦੇਣਾ ਚਾਹਾਂਗਾ ਕਿ :
ਨਾ ਸਮਝੋਗੇ ਤੋ ਮਿਟ ਜਾਓਗੇ, ਐ ਦੁਨੀਆ ਕੀ ਤਰੱਕੀ ਵਾਲੋ।
ਤੁਮਹਾਰੀ ਦਾਸਤਾਂ ਤੱਕ ਭੀ, ਨਾ ਹੋਗੀ ਦਾਸਤਾਨੋਂ ਮੇਂ।।
ਮੁਹੰਮਦ ਅੱਬਾਸ ਧਾਲੀਵਾਲ
ਮਲੇਰਕੋਟਲਾ ।
ਸੰਪਰਕ :9855259650
abbasdhaliwal72@gmail.com
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback