Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਖੰਭਾਂ ਨੂੰ ਪਰਵਾਜ਼ ਲੋੜੀਏ--ਗਗਨਦੀਪ ਸਿੰਘ ਬੁਗਰਾ


    
  

Share
  
ਐਤਵਾਰ ਹੋਣ ਕਾਰਨ ਖੇਤ ਦੇ ਕੰਮਾਂ ਵਿਚ ਰੁੱਝਿਆ ਹੋਇਆ ਸੀ ਕਿ ਅਚਾਨਕ ਫੋਨ ਦੀ ਘੰਟੀ ਵੱਜੀ। ਵਿਦੇਸ਼ੀ ਨੰਬਰ ਹੋਣ ਕਾਰਨ ਉਤਸੁਕਤਾ ਹੋਈ। ਫੋਨ ਚੁੱਕਿਆ ਤਾਂ ਉਧਰੋਂ ਨੌਜਵਾਨ ਦੀ ਬੜੀ ਪਿਆਰੀ ਜਿਹੀ ਆਵਾਜ਼ ਆਈ, “ਸਤਿ ਸ੍ਰੀ ਅਕਾਲ ਸਰ! ਮੈਂ ਨਵਕਿਰਨਪਾਲ ਬੋਲਦਾਂ ਸਰ, ਮੈਂ ਆਸਟਰੇਲੀਆ ਹਾਂ, ਅੱਜ ਜੇ ਮੈਂ ਹਾਂ ਤਾਂ ਸਿਰਫ਼ ਤੁਹਾਡੇ ਕਰਕੇ; ਨਹੀਂ ਤਾਂ ਪਤਾ ਨ੍ਹੀਂ ਮੈਂ ਕਿੱਥੇ ਹੁੰਦਾ ਜੇ ਤੁਸੀਂ ਮੈਨੂੰ ਨਾ ਸਾਂਭਦੇ।” ਉਹ ਲਗਾਤਾਰ ਬੋਲ ਰਿਹਾ ਸੀ। ਇਸ ਨੌਜਵਾਨ ਨੂੰ ਪਛਾਣਦਿਆਂ ਮੈਨੂੰ ਦੇਰ ਨਾ ਲੱਗੀ। ਨਵਕਿਰਨਪਾਲ ਮੇਰਾ ਵਿਦਿਆਰਥੀ ਸੀ।
ਨਵਕਿਰਨਪਾਲ ਨੇ ਮੇਰੇ ਨਾਲ ਆਪਣੀ ਜ਼ਿੰਦਗੀ, ਸਕੂਲ ਅਤੇ ਵਿਦੇਸ਼ ਜਾਣ ਦੀਆਂ ਗੱਲਾਂ ਕੀਤੀਆਂ। ਫੋਨ ਕੱਟਣ ਤੋਂ ਬਾਅਦ ਮੇਰੀਆਂ ਯਾਦਾਂ ਦੇ ਪੰਖੇਰੂ ਤਕਰੀਬਨ ਗਿਆਰਾਂ ਕੁ ਸਾਲ ਪਿੱਛੇ ਚਲੇ ਗਏ। ਉਦੋਂ ਮੈਂ ਧੂਰੀ ਦੇ ਇਕ ਪ੍ਰਾਈਵੇਟ ਸਕੂਲ ਵਿਚ ਅਧਿਆਪਕ ਸੀ। ਕਿਸੇ ਕਾਰਨ ਲਾਗਲੇ ਪਿੰਡ ਦਾ ਨੌਵੀਂ ਵਿਚ ਪੜ੍ਹਦਾ ਬੇਹੱਦ ਸਾਊ ਅਤੇ ਪਿਆਰਾ ਬੱਚਾ ਨਵਕਿਰਨਪਾਲ ਚਿੰਤਾ ਰੋਗ ਦਾ ਸ਼ਿਕਾਰ ਹੋ ਗਿਆ। ਕੁੱਝ ਅਧਿਆਪਕ ਅਤੇ ਵਿਦਿਆਰਥੀ ਉਸ ਤੋਂ ਦੂਰ ਰਹਿਣ ਦੀ ਕੋਸ਼ਿਸ ਕਰਦੇ। ਇਹ ਗੱਲ ਬੜੀ ਹੀ ਮਹਿਸੂਸ ਹੁੰਦੀ ਅਤੇ ਮੈਂ ਉਸ ਦੇ ਵਧੇਰੇ ਨੇੜੇ ਰਹਿਣ ਦੀ ਕੋਸ਼ਿਸ਼ ਕਰਦਾ।
ਪਹਿਲੇ ਪੱਕੇ ਪੇਪਰ ਵਾਲੇ ਦਿਨ ਉਹ ਸਕੂਲ ਨਾ ਆਇਆ ਤਾਂ ਮੈਂ ਉਹਨੂੰ ਘਰ ਲੈਣ ਚਲਾ ਗਿਆ ਪਰ ਉਹ ਮੈਨੂੰ ਦੇਖਦੇ ਸਾਰ ਕੰਧ ਟੱਪ ਕੇ ਭੱਜ ਗਿਆ। ਇਕਲੌਤੇ ਬੱਚੇ ਦੇ ਮਾਪੇ ਰੋ ਰਹੇ ਸਨ। ਦੂਜੇ ਦਿਨ ਮੈਂ ਫਿਰ ਉਸ ਨੂੰ ਲੈਣ ਚਲਾ ਗਿਆ। ਉਹ ਖਾਮੋਸ਼, ਡਰਿਆ ਅਤੇ ਉਦਾਸ ਜਿਹਾ ਬੈਠਾ ਸੀ। ਮੈਂ ਉਹਦੇ ਨਾਲ਼ ਗੱਲਾਂ ਕੀਤੀਆਂ, ਉਸ ਨੂੰ ਪਿਆਰਿਆ ਅਤੇ ਸਮਝਾਇਆ। ਤਕਰੀਬਨ ਅੱਧੇ ਕੁ ਘੰਟੇ ਦੀ ਕੌਂਸਲਿੰਗ ਤੋਂ ਬਾਅਦ ਉਹ ਮੇਰੇ ਨਾਲ ਸਕੂਲ ਆਉਣ ਲਈ ਤਿਆਰ ਹੋ ਗਿਆ।
ਮੈਂ ਪ੍ਰਿੰਸੀਪਲ ਤੋਂ ਆਗਿਆ ਲੈ ਕੇ ਬਾਕੀ ਬੱਚਿਆਂ ਤੋਂ ਅੱਡ ਬਿਠਾ ਕੇ ਉਸ ਦੇ ਦੋਵੇਂ ਪੇਪਰ ਲੈ ਲਏ। ਪੜ੍ਹਨ ਵਿਚ ਵਧੀਆ ਹੋਣ ਕਾਰਨ ਉਹ ਪੇਪਰ ਠੀਕ ਕਰ ਗਿਆ। ਇਸ ਨਾਲ਼ ਉਹਨੂੰ ਤੇ ਮੈਨੂੰ ਵੀ ਥੋੜ੍ਹਾ ਹੌਸਲਾ ਹੋ ਗਿਆ। ਇਸ ਤੋਂ ਬਾਅਦ ਮੈਂ ਲਗਾਤਾਰ ਹਰ ਰੋਜ਼ ਘਰੋਂ ਆਪ ਉਸ ਨੂੰ ਲਿਆਉਂਦਾ ਅਤੇ ਪੇਪਰ ਤੋਂ ਬਾਅਦ ਘਰ ਛੱਡ ਕੇ ਆਉਂਦਾ।
ਨਤੀਜੇ ਤੋਂ ਪਹਿਲਾਂ ਵਧੇਰੇ ਅਧਿਆਪਕ ਉਸ ਦਾ ਨਾਮ ਕੱਟਣ ਲਈ ਬਜ਼ਿੱਦ ਸਨ ਪਰ ਮੈਂ ਸਭ ਨੂੰ ਬੇਨਤੀ ਕਰ ਕੇ ਉਸ ਨੂੰ ਦਸਵੀਂ ਵਿਚ ਦਾਖਲਾ ਦੇਣ ਲਈ ਪ੍ਰਿੰਸੀਪਲ ਨੂੰ ਮਨਾ ਲਿਆ। ਦਸਵੀਂ ਵਿਚ ਮੈਂ ਉਸ ਦਾ ਕੁੱਝ ਵਧੇਰੇ ਖਿਆਲ ਰੱਖਣ ਲੱਗ ਪਿਆ। ਫਿਰ ਕੁੱਝ ਸਮੇਂ ਬਾਅਦ ਸਰਕਾਰੀ ਅਧਿਆਪਕ ਵਜੋਂ ਮੇਰੀ ਤਾਇਨਾਤੀ ਆਪਣੇ ਪਿੰਡ ਦੇ ਨੇੜੇ ਹੋ ਗਈ ਪਰ ਇਧਰੋਂ-ਉਧਰੋਂ ਪਤਾ ਲੱਗਦਾ ਰਹਿੰਦਾ ਕਿ ਨਵਕਿਰਨਪਾਲ ਹੁਣ ਠੀਕ ਹੈ ਅਤੇ ਵਧੀਆ ਪੜ੍ਹ ਰਿਹਾ ਹੈ।
ਅਜੇ ਕੁੱਝ ਦਿਨ ਪਹਿਲਾਂ ਦੀ ਗੱਲ ਹੈ, ਨਵਕਿਰਨਪਾਲ ਦਾ ਪਿਤਾ ਧੂਰੀ ਬਾਜ਼ਾਰ ਵਿਚ ਮਿਲਿਆ ਤਾਂ ਉਹਨੇ ਝੁਕ ਕੇ ਮੈਨੂੰ ਗਲਵੱਕੜੀ ਪਾ ਲਈ। ਉਹਨੇ ਦੱਸਿਆ, “ਸਕੂਲ ਛੱਡਣ ਵਾਲਾ ਨਵਕਿਰਨਪਾਲ ਤੁਸੀਂ ਅਜਿਹਾ ਰਾਹ ਪਾਇਆ ਕਿ ਉਹ ਐੱਮਐੱਸਸੀ ਕਰ ਗਿਆ ਅਤੇ ਹੁਣ ਵਿਆਹ ਕਰਵਾ ਕੇ ਆਸਟਰੇਲੀਆ ਚਲਿਆ ਗਿਆ ਹੈ। ਤੁਹਾਨੂੰ ਬਹੁਤ ਯਾਦ ਕਰਦਾ ਰਹਿੰਦਾ।” ਉਸ ਦੇ ਪਿਤਾ ਨੇ ਉਸ ਦਿਨ ਮੇਰਾ ਫੋਨ ਨੰਬਰ ਵੀ ਲੈ ਲਿਆ। ਮੈਂ ਸੋਚ ਰਿਹਾ ਸੀ ਕਿ ਸ਼ਾਇਦ ਇਹ ਮਾਣ ਸਿਰਫ਼ ਅਧਿਆਪਕ ਨੂੰ ਹੀ ਮਿਲ ਸਕਦਾ ਹੈ।
ਇਸੇ ਤਰ੍ਹਾਂ ਮੇਰੀ ਇਕ ਵਿਦਿਆਰਥਣ ਜਦੋਂ ਜੱਜ ਬਣੀ, ਸਕੂਲ ਨੇ ਉਹਨੂੰ ਸਨਮਾਨਤ ਕਰਨ ਦਾ ਸਮਾਗਮ ਉਲੀਕਿਆ ਤਾਂ ਉਹਨੇ ਮੇਰੇ ਸਮੇਤ ਆਪਣੇ ਪੁਰਾਣੇ ਅਧਿਆਪਕਾਂ ਹੱਥੋਂ ਸਨਮਾਨ ਲੈਣ ਦੀ ਇੱਛਾ ਜ਼ਾਹਿਰ ਕੀਤੀ। ਮੈਂ ਹੈਰਾਨ ਹੋਇਆ ਕਿ ਉਹਨੂੰ ਜਮਾਤ ਵਿਚ ਮੇਰੀਆਂ ਬੋਲੀਆਂ ਕਵਿਤਾਵਾਂ, ਸ਼ਿਅਰ ਅਤੇ ਗੱਲਾਂ ਜ਼ੁਬਾਨੀ ਯਾਦ ਸਨ। ਉਸ ਨੇ ਮੇਰੇ ਮੂੰਹੋਂ ਹਰਭਜਨ ਹਲਵਾਰਵੀ ਦੀ ਨਜ਼ਮ ‘ਰੌਸ਼ਨ ਸਵੇਰੇ ਆਉਣਗੇ’ ਸੁਣਨ ਦੀ ਇੱਛਾ ਜ਼ਾਹਿਰ ਕੀਤੀ। ਉਸ ਅਨੁਸਾਰ ਮੇਰੇ ਦੁਆਰਾ ਬੋਲੀ ਜਾਂਦੀ ਇਸ ਰਚਨਾ ਨੇ ਉਸ ਨੂੰ ਔਕੜਾਂ ਨਾਲ਼ ਲੜਨ ਲਈ ਸਦਾ ਹੀ ਪ੍ਰੇਰਿਆ ਹੈ।
ਅਧਿਆਪਕਾਂ ਦੁਆਰਾ ਦਿੱਤੀ ਹੱਲਾਸ਼ੇਰੀ, ਸੁਭਾਵਿਕ ਕੀਤੀਆਂ ਗੱਲਾਂ ਅਤੇ ਸ਼ਖਸੀਅਤ ਦਾ ਬੱਚੇ ਅਚੇਤ ਹੀ ਪ੍ਰਭਾਵ ਕਬੂਲ ਲੈਂਦੇ ਹਨ ਜੋ ਉਸ ਦੀ ਸ਼ਖ਼ਸੀਅਤ ਦੇ ਨਕਸ਼ ਘੜਨ ਦਾ ਆਧਾਰ ਬਣਦੇ ਹਨ। ਸਰਕਾਰੀ ਸਕੂਲਾਂ ਵਿਚ ਭਾਵੇਂ ਧਰਾਤਲੀ ਹਕੀਕਤਾਂ ਦਾ ਬਹੁਤ ਫ਼ਰਕ ਹੈ ਪਰ ਬੱਚਿਆਂ ਦੀਆਂ ਅੱਖਾਂ ਵਿਚ ਤੈਰਦੇ ਸੁਪਨੇ ਉਹੀ ਨੇ। ਅਧਿਆਪਨ ਬੇਹੱਦ ਭਾਵਨਾਤਮਕ ਕਾਰਜ ਹੈ। ਸਰਕਾਰੀ ਨੀਤੀਆਂ ਭਾਵੇਂ ਭਾਵਨਾਵਾਂ ਦੀ ਥਾਂ ਅੰਕੜੇ-ਪ੍ਰਧਾਨ ਹਨ ਪਰ ਸਾਥੀ ਅਧਿਆਪਕਾਂ ਦੇ ਸਹਿਯੋਗ ਨਾਲ਼ ਹਮੇਸ਼ਾਂ ਬਾਲਾਂ ਦੀ ਕਲਾ ਅਤੇ ਸਮਰੱਥਾ ਨੂੰ ਵਿੱਦਿਅਕ, ਸਾਹਿਤਕ, ਸੱਭਿਆਚਾਰਕ ਤੇ ਹੋਰ ਸਰਗਰਮੀਆਂ ਰਾਹੀਂ ਤਰਾਸ਼ਣ, ਨਿਖਾਰਨ ਅਤੇ ਖੰਭ ਦੇਣ ਦੀ ਕੋਸ਼ਿਸ਼ ਕਰੀਦੀ ਹੈ ਕਿਉਂਕਿ ਇਨ੍ਹਾਂ ਨਿੱਕੇ ਖੰਭਾਂ ਨੂੰ ਪਰਵਾਜ਼ ਲੋੜੀਂਦੀ ਹੈ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ