Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

"ਕਰੋਨਾ-ਵਾਇਰਸ ਦੁਨੀਆ ਦੀ ਸਪੀਡ ਤੇ ਬਰੇਕਾਂ ਲਾਈਆਂ"--ਮੁਹੰਮਦ ਅੱਬਾਸ ਧਾਲੀਵਾਲ


    
  

Share
  ਅੱਜ ਕੋਰੋਨਾ ਵਾਇਰਸ ਦੀ ਦਹਿਸ਼ਤ ਨੇ ਪੂਰੀ ਦੁਨੀਆਂ ਵਿੱਚ ਇੱਕ ਵੱਡੇ ਖੌਫ ਓ ਹਰਾਸ ਦਾ ਭੂਚਾਲ ਲਿਆਂਦਾ ਪਿਆ ਹੈ। ਦਿਨੋਂ-ਦਿਨ ਇਸ ਦਾ ਵਧ ਰਿਹਾ ਫੈਲਾਅ ਸੰਸਾਰ ਦੇ ਦੇਸ਼ਾਂ ਨੂੰ ਲਗਾਤਾਰ ਆਪਣੀ ਲਪੇਟ ਵਿੱਚ ਲੈਂਦਾ ਜਾ ਰਿਹਾ ਹੈ ਅਤੇ ਨਾਲ ਹੀ ਸਮੁੱਚੀ ਮਾਨਵਤਾ ਨੂੰ ਗੰਭੀਰ ਚਿੰਤਾਵਾਂ ਦੀ ਦਲਦਲ ਵਿੱਚ ਧਕੇਲਦਾ ਜਾ ਰਿਹਾ ਹੈ।
ਇਕ ਰਿਪੋਰਟ ਮੁਤਾਬਕ ਹੁਣ ਤੱਕ ਇਸ ਦੀ ਲਪੇਟ ਚ ਦੁਨੀਆ ਦੇ ਕਰੀਬ 156 ਦੇਸ਼ ਆ ਚੁੱਕੇ ਹਨ। ਇਨ੍ਹਾਂ ਹੀ ਨਹੀਂ ਸਗੋਂ ਇਨ੍ਹਾਂ ਦੇਸ਼ਾਂ ਵਿਚ ਕਰੀਬ ਹੁਣ ਤੱਕ ਕਰੀਬ ਚਾਰ ਲੱਖ ਲੋਕ ਇਸ ਕਰੋਨਾ ਵਾਇਰਸ ਤੋਂ ਸੰਕ੍ਰਮਿਤ ਦੱਸੇ ਜਾ ਰਹੇ ਹਨ ਤੇ ਹਰ ਰੋਜ ਇਨ੍ਹਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਜਦੋਂ ਕਿ ਇਸ ਤੋਂ ਪੀੜਤ ਲੱਗਭਗ 15 ਹਜ਼ਾਰ ਤੋਂ ਉਪਰ ਲੋਕੀ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਚੀਨ ਤੋਂ ਬਾਅਦ ਕਰੋਨਾ ਦੀ ਮਾਰ ਸੱਭ ਤੋਂ ਵੱਧ ਕਰੋਨਾ ਯੂਰਪ ਚ ਇਟਲੀ ਨੂੰ ਝੇਲਣੀ ਪੈ ਰਹੀ ਹੈ। ਜਿਥੇ ਰੋਜ਼ਾਨਾ ਸੈਂਕੜੇ ਲੋਕ ਆਪਣੀ ਜਾਨ ਗੁਆ ਰਹੇ ਹਨ। ਇਥੋਂ ਤਕ ਕਿ ਲਾਸ਼ਾਂ ਨੂੰ ਕਿਊੰਟਣ ਲਈ ਵੀ ਫੌਜ ਬੁਲਾਉਣੀ ਪੈ ਰਹੀ ਹੈ ਤੇ ਇਟਲੀ ਦੇ ਪ੍ਰਧਾਨ ਮੰਤਰੀ ਨੇ ਭਰੀਆਂ ਅੱਖਾਂ ਨਾਲ ਇਥੋਂ ਤਕ ਕਹਿ ਦਿੱਤਾ ਕਿ ਹੁਣ ਸਾਡੇ ਹੱਥ ਖੜ੍ਹੇ ਹਨ ਅਸੀਂ ਸਭ ਕੋਸ਼ਿਸ਼ਾਂ ਕੀਤੀਆਂ। ਸਾਨੂੰ ਇਸ ਮੁਸੀਬਤ ਤੋਂ ਰੱਬ ਹੀ ਬਚਾਅ ਸਕਦਾ ਹੈ। ਇਥੇ ਜਿਕਰਯੋਗ ਹੈ ਕਿ ਇਟਲੀ ਉਹੋ ਮੁਲਕ ਹੈ ਜੋ ਪੂਰੇ ਵਿਸ਼ਵ ਵਿੱਚ ਆਪਣੇ ਨਾਗਰਿਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਮਾਮਲੇ ਵਿੱਚ 2 ਦੂਜੇ ਨੰਬਰ ਤੇ ਆਉਂਦਾ ਹੈ ਜਦੋਂ ਕਿ ਭਾਰਤ 102 ਵੇਂ ਸਥਾਨ ਤੇ ।
ਉਧਰ ਇਟਲੀ ਦੀ ਹਾਲਤ ਨੂੰ ਦੇਖਦੇ ਹੋਏ ਇੰਗਲੈਂਡ ਵੀ ਖੌਫਜੁਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਦੁਨੀਆ ਦੀ ਸੁਪਰ ਪਾਵਰ ਕਹਾਉਣ ਵਾਲਾ ਅਮਰੀਕਾ ਵੀ ਕਰੋਨਾ-ਵਾਇਰਸ ਦੀ ਡਾਢੀ ਮਾਰ ਹੇਠ ਹੈ ਜਿੱਥੇ 35 ਹਜਾਰ ਲੋਕ ਵਾਇਰਸ ਨਾਲ ਸੰਕ੍ਰਮਿਤ ਹਨ ਜਦੋਂ ਕਿ ਚਾਰ ਸੌ ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ।
ਕਰੋਨਾ ਵਾਇਰਸ ਦੇ ਪ੍ਰਕੋਪ ਨੇ ਪੂਰੀ ਦੁਨੀਆ ਨੂੰ ਇਕ ਪ੍ਰਕਾਰ ਲੋਕਡਾਊਣ ਕਰ ਕੇ ਰੱਖ ਦਿੱਤਾ ਹੈ। ਸਾਡੇ ਦੇਸ਼ ਵਿਚ ਜਿਥੇ ਸੂਬਾ ਪੰਜਾਬ ਅੰਦਰ ਕਰਫਿਊ ਲਗਾ ਦਿੱਤਾ ਗਿਆ ਉਥੇ ਹੀ ਮਹਾਰਾਸ਼ਟਰ ਜੋ ਕਿ ਕਰੋਨਾ ਵਾਇਰਸ ਦੇ ਸੰਕ੍ਰਮਿਤ ਮਰੀਜ਼ਾਂ ਨਾਲ ਵਿਚ ਵੀ ਕਰਫਿਊ ਲਾਇਆ ਗਿਆ ਹੈ ਬਾਕੀ ਦੇਸ਼ ਦੇ ਕਰੀਬ ਵੱਡੇ ਹਿੱਸੇ ਵਿਚ ਵੀ ਲਾਕਡਾਊਨ ਕੀਤਾ ਗਿਆ ਹੈ। 31 ਮਾਰਚ ਤੱਕ ਰੇਲਵੇ ਸੇਵਾਵਾਂ ਅਤੇ ਬਾਹਰੀ ਤੇ ਘਰੇਲੂ ਹਵਾਈ ਉਡਾਣਾਂ ਵੀ ਫਿਲਹਾਲ ਬੰਦ ਕਰ ਦਿੱਤੀਆ ਗਈਆਂ ਹਨ ਇਸ ਦੌਰਾਨ ਸਿਰਫ ਕਾਰਗੋ ਹੀ ਚਲਣਗੇ।
ਅਮਰੀਕਾ ਅਤੇ ਚੀਨ ਜਿਨ੍ਹਾਂ ਦੇ ਵਿਚਕਾਰ ਪਿਛਲੇ ਲੰਮੇ ਸਮੇਂ ਤੋਂ ਪਹਿਲਾਂ ਟਰੇਡ ਵਾਰ ਚਲ ਰਿਹਾ ਸੀ। ਹੁਣ ਕਰੋਨਾ ਵਾਇਰਸ ਨੂੰ ਲੈ ਕੇ ਵੀ ਉਹੀਓ ਅਮਰੀਕਾ ਅਤੇ ਚੀਨ ਇਕ ਦੂਜੇ ਦੇ ਆਹਮੋ ਸਾਹਮਣੇ ਹਨ ਜਿਥੇ ਅਮਰੀਕਾ ਇਸ ਨੂੰ ਚੀਨ ਦੇ ਵੂਹਾਨ ਤੋਂ ਫੈਲਣ ਵਾਲੀ ਮਹਾਮਾਰੀ ਆਖ ਰਿਹਾ ਹੈ ਅਤੇ ਇਸ ਸੰਬੰਧੀ ਟਰੰਪ ਦਾ ਕਹਿਣਾ ਹੈ ਕਿ ਚੀਨ ਨੇ ਕਰੋਨਾ-ਵਾਇਰਸ ਦੀ ਬੀਮਾਰੀ ਦਾ ਖੁਲਾਸਾ ਦੇਰ ਬਾਅਦ ਕੀਤਾ। ਜਿਸ ਦੇ ਮਾੜੇ ਨਤੀਜੇ ਅੱਜ ਦੁਨੀਆ ਨੂੰ ਭੁਗਤਣੇ ਪੈ ਰਹੇ ਹਨ। ਦੂਜੇ ਪਾਸੇ ਇਕ ਰਿਪੋਰਟ ਅਨੁਸਾਰ ਚੀਨੀ ਸਰਕਾਰ ਨੇ ਅਮਰੀਕਾ ਤੇ ਦੋਸ਼ ਲਗਾਇਆ ਹੈ ਕਿ ਅਮਰੀਕੀ ਆਰਮੀ ਕਰੋਨਾ ਵਾਇਰਸ ਨੂੰ ਚੀਨ ਦੇ ਵੂਹਾਨ ਲੈਕੇ ਆਈ ਸੀ। ਇਸ ਤੋਂ ਬਾਅਦ ਇਹ ਪੂਰੀ ਦੁਨੀਆ ਵਿਚ ਫੈਲ ਗਈ ਹੈ ਇਸ ਸੰਦਰਭ ਵਿੱਚ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਅਨ ਨੇ ਟਵੀਟ ਕਰਦਿਆਂ ਕਿਹਾ ਕਿ ਵੂਹਾਨ ਵਿੱਚ ਕਰੋਨਾ ਵਾਇਰਸ ਫੈਲਾਉਣ ਦੇ ਲਈ ਅਮਰੀਕੀ ਸੈਨਾ ਜਿਮੇਦਾਰ ਹੋ ਸਕਦੀ ਹੈ ਅਮਰੀਕਾ ਨੂੰ ਇਸ ਮਾਮਲੇ ਵਿਚ ਆਪਣੀਆਂ ਜਿਮੈਂਵਾਰੀਆਂ ਤੈਅ ਕਰਨੀਆਂ ਹੋਣਗੀਆਂ। ਉਸ ਨੂੰ ਪਾਰਦਰਸ਼ਤਾ ਵਿਖਾਉਣੀ ਚਾਹੀਦੀ ਹੈ। ਬੇਸ਼ੱਕ ਇਸ ਨਾਜੁਕ ਸਮੇਂ ਦੋਰਾਨ ਵੀ ਉਕਤ ਦੋਵੇਂ ਤਾਕਤਾਂ ਭਾਵ ਅਮਰੀਕਾ ਤੇ ਚੀਨ ਇਕ ਦੂਜੇ ਨੂੰ ਮਿਹਨੇ-ਤਿਹਨੇ ਦੇਣ ਵਿੱਚ ਰੁੱਝੇ ਹੋਏ ਹਨ। ਇਸੇ ਸੰਦਰਭ ਵਿਚ ਇਕ ਰਿਪੋਰਟ ਅਨੁਸਾਰ ਚੀਨੀ ਸਰਕਾਰ ਨੇ ਅਮਰੀਕਾ ਤੇ ਦੋਸ਼ ਲਗਾਇਆ ਹੈ ਕਿ ਅਮਰੀਕੀ ਆਰਮੀ ਕਰੋਨਾ ਵਾਇਰਸ ਨੂੰ ਚੀਨ ਦੇ ਵੂਹਾਨ ਲੈਕੇ ਆਈ ਸੀ। ਇਸ ਤੋਂ ਬਾਅਦ ਇਹ ਪੂਰੀ ਦੁਨੀਆ ਵਿਚ ਫੈਲ ਗਈ ਹੈ ਇਸ ਸੰਦਰਭ ਵਿੱਚ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਅਨ ਨੇ ਟਵੀਟ ਕਰਦਿਆਂ ਕਿਹਾ ਕਿ ਵੂਹਾਨ ਵਿੱਚ ਕਰੋਨਾ ਵਾਇਰਸ ਫੈਲਾਉਣ ਦੇ ਲਈ ਅਮਰੀਕੀ ਸੈਨਾ ਜਿਮੇਦਾਰ ਹੋ ਸਕਦੀ ਹੈ ਅਮਰੀਕਾ ਨੂੰ ਇਸ ਮਾਮਲੇ ਵਿਚ ਆਪਣੀਆਂ ਜਿਮੈਂਵਾਰੀਆਂ ਤੈਅ ਕਰਨੀਆਂ ਹੋਣਗੀਆਂ। ਉਸ ਨੂੰ ਪਾਰਦਰਸ਼ਤਾ ਵਿਖਾਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਅਮਰੀਕਾ ਦੇ ਸੈਂਟਰ ਫਾਰ ਡਿਸੀਜ ਕੰਟਰੋਲ ਦੇ ਨਿਰਦੇਸ਼ਕ ਰਾਬਰਟ ਰੇਡਫੀਲਡ ਦਾ ਇਕ ਵੀਡੀਓ ਵੀ ਟਵੀਟ ਕੀਤਾ ਹੈ ਜਿਸ ਵਿਚ ਕਥਿਤ ਤੌਰ ਤੇ ਪ੍ਰਮਾਣ ਰਹੇ ਹਨ ਕਿ ਫਲੂ ਵਿੱਚ ਕੁਝ ਅਮਰੀਕੀ ਮਰੇ ਸਨ ਪਰੰਤੂ ਮੌਤ ਤੋਂ ਬਾਅਦ ਪਤਾ ਚੱਲਿਆ ਕਿ ਉਹ ਕਰੋਨਾ ਸੰਕ੍ਰਮਿਤ ਸਨ।
ਲਿਜਿਅਨ ਝਾਓ ਨੇ ਇਕ ਹੋਰ ਟਵੀਟ ਵਿੱਚ ਕਈ ਸਵਾਲ ਉਠਾਏ ਹਨ ਜਿਵੇਂ ਕਿ ਅਮਰੀਕਾ ਵਿੱਚ ਕਿੰਨੇ ਲੋਕ ਸੰਕ੍ਰਮਿਤ ਹਨ ਕਿਹੜੇ ਕਿਹੜੇ ਹਸਪਤਾਲਾਂ ਵਿੱਚ ਵਿਚ ਭਰਤੀ ਹਨ। ਸੱਭ ਤੋਂ ਪਹਿਲਾਂ ਕਿਹੜਾ ਮਰੀਜ਼ ਹੋਇਆ। ਇਨ੍ਹਾਂ ਸਾਰੇ ਹੀ ਆਂਕੜਿਆਂ ਨੂੰ ਸਰਵਜਨਕ ਕੀਤਾ ਜਾਣਾ ਚਾਹੀਦਾ ਹੈ। ਬੁਲਾਰੇ ਇਹ ਵੀ ਦੋਸ਼ ਲਗਾਇਆ ਕਿ ਹੋ ਸਕਦਾ ਹੈ ਕਿ ਅਮਰੀਕੀ ਸੈਨਾ ਹੀ ਵੂਹਾਨ ਵਿਖੇ ਕਰੋਨਾ ਵਾਇਰਸ ਲੈ ਕੇ ਆਈ ਹੋਵੇ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਸਾਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਆਪਣੀ ਦਲੀਲ ਵਿੱਚ ਝਾਓ ਨੇ ਇਹ ਹਵਾਲਾ ਵੀ ਦਿੱਤਾ ਹੈ ਕਿ ਅਮਰੀਕਾ ਵਿੱਚ ਸੀਡੀਸੀ ਦੇ ਰਾਬਰਟ ਰੇਡਫੀਲਡ ਨੇ ਹਾਊਸ ਆਫ ਰਿਪਰੈਂਟੇਟਿਵ ਦੇ ਸਾਹਮਣੇ ਇਹ ਸਵੀਕਾਰ ਕੀਤਾ ਹੈ ਕਿ ਇੰਫਲੂੰਅਜਾ ਵਿਖੇ ਹੋਣ ਵਾਲੀਆਂ ਕੁਝ ਮੌਤਾਂ ਦੀ ਅਸਲ ਵਜ੍ਹਾ COVID-19 ਸੀ।
ਹੁਣ ਕਰੋਨਾ ਵਾਇਰਸ ਦੇ ਸਾਈਡ ਇਫੈਕਟ ਵੀ ਦੁਨੀਆ ਦੇ ਕੰਮਾਂ ਕਾਰਾਂ ਤੇ ਸਪਸ਼ੱਟ ਨਜ਼ਰ ਆਉਣ ਲੱਗੇ ਹਨ। ਦੁਨੀਆ ਵੱਡੇ ਵੱਡੇ ਦੇਸ਼ਾਂ ਸ਼ੇਅਰ ਬਜ਼ਾਰ ਨਿੱਤ ਨਵੀਂਆਂ ਗਿਰਾਵਟਾਂ ਨੂੰ ਦਰਜ ਕਰਦੇ ਨਜ਼ਰ ਆ ਰਹੇ ਹਨ । ਭਾਰਤੀ ਅਰਥ-ਵਿਵਸਥਾ ਜੋ ਕਿ ਪਿਛਲੇ ਕਾਫ਼ੀ ਸਮੇਂ ਤੋਂ ਮੰਦੀ ਨਾਲ ਜੂਝ ਰਹੀ ਹੈ। ਅਜਿਹੇ ਹਾਲਾਤ ਵਿੱਚ ਹੋਰ ਵਧੇਰੇ ਮੰਦਹਾਲੀ ਦਾ ਸ਼ਿਕਾਰ ਹੋਈ ਨਜ਼ਰ ਆ ਰਹੀ ਹੈ। ਇਕ ਰਿਪੋਰਟ ਅਨੁਸਾਰ ਸੰਯੁਕਤ ਰਾਸ਼ਟਰ ਦੀ ਕਾਨਫ਼ਰੰਸ ਆਨ ਟਰੇਡਿੰਗ ਡਿਵੈੱਲਪਮੈਂਟ ਦਾ ਆਖਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਪ੍ਰਭਾਵਤ ਹੋਣ ਵਾਲੀਆਂ ਵਿਸ਼ਵ ਦੀਆਂ 15 ਵੱਡੀਆਂ ਅਰਥ-ਵਿਵਸਥਾਵਾਂ ਵਿੱਚੋਂ ਇੱਕ ਭਾਰਤ ਵੀ ਹੈ। ਕਿਉਂਕਿ ਚੀਨ ਵਿੱਚ ਕਰੋਨਾ ਵਾਇਰਸ ਦੇ ਚਲਦਿਆਂ ਉਤਪਾਦਨ ਵਿੱਚ ਭਾਰੀ ਕਮੀ ਆਈ ਹੈ ਉਸ ਦਾ ਅਸਰ ਭਾਰਤ ਦੇ ਵਪਾਰ ਉੱਤੇ ਵੀ ਪੈ ਰਿਹਾ ਹੈ। ਇਕ ਅੰਦਾਜ਼ੇ ਮੁਤਾਬਿਕ ਭਾਰਤ ਦੀ ਅਰਥ-ਵਿਵਸਥਾ ਨੂੰ ਇਸ ਉਕਤ ਬੁਹਰਾਨ ਦੇ ਕਾਰਨ ਕਰੀਬ 34.8 ਕਰੋੜ ਡਾਲਰ ਦਾ ਨੁਕਸਾਨ ਬਰਦਾਸ਼ਤ ਕਰਨਾ ਪੈ ਸਕਦਾ ਹੈ।
ਉਧਰ ਯੂਰਪ ਦੇ ਆਰਥਿਕ ਸਹਿਯੋਗ ਤੇ ਵਿਕਾਸ ਸੰਗਠਨ ਭਾਵ (ਓ ਈ ਸੀ ਡੀ) ਨੇ 2020-21 ਲਈ ਭਾਰਤ ਦੀ ਆਰਥਕ ਵਿਕਾਸ ਦਰ ਦਾ ਅਨੁਮਾਨ 1.1 ਫ਼ੀਸਦੀ ਘਟਾ ਦਿੱਤਾ ਹੈ। ਓ ਈ ਸੀ ਡੀ ਨੇ ਪਹਿਲਾਂ ਅਨੁਮਾਨ ਸੀ ਕਿ ਭਾਰਤ ਦੀ ਵਿਕਾਸ ਦਰ 6.2 ਫ਼ੀਸਦੀ ਰਹੇਗੀ, ਪਰ ਹੁਣ ਉਸ ਨੇ ਇਸ ਨੂੰ ਘੱਟ ਕਰਕੇ 5.1 ਫ਼ੀਸਦੀ ਕਰ ਦਿੱਤਾ ਹੈ।
ਇਸ ਸਮੇਂ ਕਰੋਨਾ ਵਾਇਰਸ ਦੇ ਡਰ ਦਾ ਮਹੌਲ ਲੋਕਾਂ ਦੇ ਮੰਨਾ ਤੇ ਇਸ ਕਦਰ ਹਾਵੀ ਹੈ ਕਿ ਉਹ ਆਪਣੇ ਪਾਸ ਦਵਾਈਆਂ, ਮਾਸਕ ਤੇ ਸੈਨੀਟਾਈਜ਼ਰ ਜਮ੍ਹਾਂ ਕਰਨ ਲੱਗ ਪਏ ਹਨ। ਰਿਪੋਰਟਾਂ ਅਨੁਸਾਰ ਮੈਡੀਕਲ ਸਟੋਰਾਂ ਉੱਤੇ ਦਵਾਈਆਂ ਦੀ ਕਮੀ ਹੋ ਰਹੀ ਹੈ। ਵੱਡੇ ਵੱਡੇ ਸ਼ਹਿਰਾਂ ਦੇ ਕੈਮਿਸਟ ਦਵਾਈਆਂ, ਮਾਸਕ ਤੇ ਸੈਨੀਟਾਈਜ਼ਰ ਦੇ ਆਰਡਰ ਦੇ ਰਹੇ ਹਨ, ਪਰ ਦੂਜੇ ਪਾਸੇ ਮਾਲ ਨਹੀਂ ਮਿਲ ਰਿਹਾ।
ਇਹ ਵੀ ਸੁਨਣ ਵਿੱਚ ਆ ਰਿਹਾ ਹੈ ਕਿ ਅੱਜ ਮਾਰਕੀਟ ਵਿਚ ਮਾਸਕ ਅਸਲ ਕੀਮਤ ਨਾਲੋਂ ਤਿੰਨ ਗੁਣਾ ਵਧੇਰੇ ਕੀਮਤ ਉੱਤੇ ਵਿਕਦੇ ਪਏ ਹਨ। ਇਕ ਹੋਰ ਰਿਪੋਰਟ ਚ' ਇਹ ਵੀ ਸਾਹਮਣੇ ਆਇਆ ਹੈ ਕਿ ਆਨਲਾਈਨ ਥੋਕ ਕਾਰੋਬਾਰ ਕਰਨ ਵਾਲੀ ਕੰਪਨੀ ਟਰੇਡ ਇੰਡੀਆ ਡਾਟ ਕਾਮ ਮੁਤਾਬਕ ਪਿਛਲੇ ਤਿੰਨ ਮਹੀਨਿਆਂ ਦੌਰਾਨ ਮਾਸਕ ਤੇ ਸੈਨੀਟਾਈਜ਼ਰ ਦੀ ਮੰਗ ਵਿੱਚ 316 ਫ਼ੀਸਦੀ ਦਾ ਵਾਧਾ ਹੋ ਚੁੱਕਾ ਹੈ ਅਤੇ ਲਗਾਤਾਰ ਵਧ ਰਿਹਾ ਹੈ।
ਇਥੇ ਜਿਕਰਯੋਗ ਹੈ ਕਿ ਭਾਰਤ ਜੈਨੇਰਿਕ ਦਵਾਈਆਂ ਦਾ ਦੁਨੀਆ ਵਿੱਚ ਸਭ ਤੋਂ ਵੱਡਾ ਸਪਲਾਇਰ ਹੈ। ਚੀਨ ਵਿੱਚ ਉਤਪਾਦਨ ਬੰਦ ਹੋਣ ਕਾਰਨ ਭਾਰਤ ਨੇ ਕੁਝ ਦਵਾਈਆਂ ਦੇ ਨਿਰਯਾਤ ਉੱਤੇ ਪਾਬੰਦੀ ਲਗਾ ਦਿੱਤੀ ਹੈ, ਤਾਂ ਜੋ ਘਰੇਲੂ ਮੰਗ ਦੀ ਪੂਰਤੀ ਨੂੰ ਯਕੀਨੀ ਬਣਾਇਆ ਜਾ ਸਕੇ। ਪਰ ਦੇਸ਼ ਦੀ ਆਰਥਿਕਤਾ ਉੱਤੇ ਇਸ ਦੇ ਪੈ ਰਹੇ ਮਾੜੇ ਪ੍ਰਭਾਵ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਵੈਸੇ ਕਰੋਨਾ ਵਾਇਰਸ ਦਾ ਸਭ ਤੋਂ ਮਾੜਾ ਪ੍ਰਭਾਵ ਸੈਰ-ਸਪਾਟਾ ਉਦਯੋਗ ਉੱਤੇ ਵੇਖਣ ਨੂੰ ਮਿਲ ਰਿਹਾ ਹੈ। ਕਿਉਂਕਿ ਬੀਮਾਰੀ ਦੀ ਗੰਭੀਰਤਾ ਨੂੰ ਮਹਿਸੂਸ ਕਰਦਿਆਂ ਭਾਰਤ ਨੇ ਇਟਲੀ, ਈਰਾਨ, ਦੱਖਣੀ ਕੋਰੀਆ ਤੇ ਜਪਾਨ ਸਮੇਤ ਕਈ ਦੇਸ਼ਾਂ ਤੋਂ ਆਉਣ ਵਾਲੇ ਨਾਗਰਿਕਾਂ ਦੇ ਦਾਖ਼ਲੇ ਉੱਤੇ ਪਾਬੰਦੀ ਲਗਾ ਦਿੱਤੀ ਹੈ।ਇਸ ਦੇ ਇਲਾਵਾ 15 ਅਪ੍ਰੈਲ ਤੱਕ ਵੀ ਵੀਜਿਆ ਤੇ ਪਾਬੰਦੀ ਲਗਾ ਦਿੱਤੀ ਹੈ। ਇਹੋ ਵਜ੍ਹਾ ਹੈ ਕਿ ਭਾਰਤ ਆਉਣ ਵਾਲੇ ਟੂਰਿਸਟਾਂ ਵਿੱਚ ਵੱਡੀ ਪੱਧਰ ਉੱਤੇ ਕਮੀ ਆਈ ਹੈ। ਜਿਸ ਦੇ ਫਲਸਰੂਪ ਦੇਸ਼ ਵਿਚਲੇ ਹੋਟਲਾਂ ਦੇ ਕਮਰਿਆਂ ਦੀ ਬੁਕਿੰਗ ਵਿੱਚ 20 ਤੋਂ 90 ਫੀਸਦੀ ਦੀ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ।
ਇਹ ਕਿ ਟਰੈਵਲਜ਼ ਐਂਡ ਟੂਰਿਜ਼ਮ ਕੌਂਸਲ ਵੱਲੋਂ ਵਿਸ਼ਵ ਦੇ ਸੈਰ-ਸਪਾਟਾ ਉਦਯੋਗ ਦੇ ਕੋਰੋਨਾ ਵਾਇਰਸ ਤੋਂ ਪ੍ਰਭਾਵਤ ਹੋਣ ਬਾਰੇ ਕੀਤੇ ਇਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਕੋਵਿਡ 19 ਨਾਲ ਸੈਰ-ਸਪਾਟਾ ਸਨਅਤ ਨੂੰ 22 ਅਰਬ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਇਸੇ ਤਰ੍ਹਾਂ ਹਵਾਬਾਜ਼ੀ ਉਦਯੋਗ ਨੂੰ ਵੀ 63 ਅਰਬ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਸੈਰ-ਸਪਾਟਾ ਉਦਯੋਗ ਉੱਤੇ ਕੋਰੋਨਾ ਵਾਇਰਸ ਦਾ ਜੋ ਸਭ ਤੋਂ ਬੁਰਾ ਪ੍ਰਭਾਵ ਪੈ ਰਿਹਾ ਹੈ, ਉਹ ਇਹ ਹੈ ਕਿ ਤੈਅ ਹੋਏ ਪ੍ਰੋਗਰਾਮ ਰੱਦ ਹੋ ਰਹੇ ਹਨ। ਸੀ ਏ ਆਈ ਟੀ ਦੇ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਮੀਡੀਆ ਨੂੰ ਦਿੱਤੇ ਬਿਆਨ ਵਿੱਚ ਕਿਹਾ ਹੈ ਕਿ ਵੱਖ-ਵੱਖ ਵਪਾਰਕ ਸੰਗਠਨਾਂ ਵੱਲੋਂ ਦੇਸ਼ ਭਰ ਵਿੱਚ ਹੋਣ ਵਾਲੇ 10 ਹਜ਼ਾਰ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਕਰੀਬ 4000 ਉਡਾਣਾਂ ਰੱਦ ਹੋਈਆਂ ਹਨ ਅਤੇ ਟੂਰ ਐਂਡ ਟਰੈਵਲ ਨਾਲ ਜੁੜੇ ਲੋਕਾਂ ਦੀਆਂ 5 ਕਰੋੜ ਨੋਕਰੀਆਂ ਨੂੰ ਖਤਰਾ ਪੈਦਾ ਹੋ ਗਿਆ ਹੈ।
ਸੈਰ-ਸਪਾਟਾ, ਹਵਾਬਾਜ਼ੀ ਤੇ ਹੋਟਲ ਸਨਅਤ ਤੋਂ ਇਲਾਵਾ ਬਾਕੀ ਸਨਅਤਾਂ ਵਿੱਚ ਵੀ ਕੋਰੋਨਾ ਵਾਇਰਸ ਕਾਰਨ ਮੁਸ਼ਕਲਾਂ ਦੇ ਦੌਰ ਸ਼ੁਰੂ ਹੋ ਗਏ ਹਨ। ਆਟੋਮੋਬਾਇਲ ਸੈਕਟਰ, ਜਿਸ ਵਿੱਚ ਪੌਣੇ ਚਾਰ ਕਰੋੜ ਲੋਕ ਕੰਮ ਕਰਦੇ ਹਨ, ਪਹਿਲਾਂ ਤੋਂ ਹੀ ਮੰਦੀ ਦਾ ਸ਼ਿਕਾਰ ਸੀ। ਹੁਣ ਚੀਨ ਵਿੱਚ ਮੰਦੀ ਕਾਰਨ ਇਸ ਸੈਕਟਰ ਵਿੱਚ ਕਲਪੁਰਜ਼ਿਆਂ ਦੀ ਕਿੱਲਤ ਸ਼ੁਰੂ ਹੋ ਗਈ ਹੈ। ਇਸ ਤੋਂ ਬਿਨਾਂ ਭਵਿੱਖ ਤੋਂ ਚਿੰਤਤ ਕੋਈ ਵੀ ਵਿਅਕਤੀ ਨਵੀਂ ਕਾਰ ਜਾਂ ਹੋਰ ਵਾਹਨ ਖਰੀਦਣ ਬਾਰੇ ਸੋਚਦਾ ਵੀ ਨਹੀਂ।
ਦੇਸ਼ ਦੇ ਵਧੇਰੇ ਸੂਬਿਆਂ ਨੇ ਅਹਿਤਿਆਤੀ ਕਦਮ ਚੁੱਕਦਿਆਂ ਸਕੂਲਾਂ ਅਤੇ ਕਾਲਜਾਂ ਯੂਨੀਵਰਸਿਟੀਆਂ ਵਿੱਚ 31 ਮਾਰਚ ਤੱਕ ਬੱਚਿਆਂ ਨੂੰ ਛੁੱਟੀਆਂ ਕਰ ਦਿੱਤੀਆਂ ਹਨ। ਇਸ ਦੇ ਇਲਾਵਾ ਜਿਮਾਂ, ਰੈਸਟੋਰੈਂਟਾਂ ਅਤੇ ਸਵੀਮਿੰਗ ਪੁਲਾਂ ਤੇ ਅਗਲੇ ਹੁਕਮਾਂ ਤੱਕ ਰੋਕਾਂ ਲਗਾ ਦਿੱਤੀਆਂ ਗਈਆਂ ਹਨ।
ਇਸ ਤੋਂ ਇਲਾਵਾ ਕੋਰੋਨਾ ਵਾਇਰਸ ਦੇ ਪ੍ਰਕੋਪ ਨੇ ਸਭ ਤੋਂ ਵੱਧ ਨੁਕਸਾਨ ਜਵਾਹਰਾਤ ਤੇ ਜਿਊਲਰੀ ਕਾਰੋਬਾਰ ਦਾ ਕੀਤਾ ਹੈ। ਇੱਕ ਅੰਦਾਜ਼ੇ ਮੁਤਾਬਕ ਇਸ ਸੈਕਟਰ ਵਿੱਚ ਕਰੀਬ ਸਵਾ ਅਰਬ ਡਾਲਰ ਦਾ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਜਿਕਰਯੋਗ ਹੈ ਕਿ ਭਾਰਤ ਦੇ ਤਰਾਸ਼ੇ ਹੀਰਿਆਂ ਦੇ ਸਭ ਤੋਂ ਵੱਡੇ ਖਰੀਦਦਾਰ ਚੀਨ ਅਤੇ ਹਾਂਗਕਾਂਗ ਹਨ। ਇਤਫਾਕਨ ਉਕਤ ਦੋਵਾਂ ਥਾਵਾਂ ਤੇ ਹੀ ਕਰੋਨਾ ਵਾਇਰਸ ਆਪਣੇ ਵਧੇਰੇ ਪੈਰ ਪਸਾਰੇ ਹੋਏ ਹਨ ਇਹੋ ਵਜ੍ਹਾ ਹੈ ਕਿ ਇਸ ਵਕਤ ਇਨ੍ਹਾਂ ਦੇਸ਼ਾਂ ਤੋਂ ਪੁਰਾਣੇ ਭੇਜੇ ਮਾਲ ਦਾ ਭੁਗਤਾਨ ਨਹੀਂ ਹੋ ਰਿਹਾ ਤੇ ਨਾ ਕੋਈ ਨਵਾਂ ਆਰਡਰ ਮਿਲ ਪਾ ਰਿਹਾ ਹੈ।
ਕੁੱਲ ਮਿਲਾ ਕੇ ਕਰੋਨਾ ਵਾਇਰਸ ਨੂੰ ਲੈ ਕੇ ਪੂਰੀ ਦੁਨੀਆ ਹਾਲ ਦੀ ਘੜੀ ਬੇਹਾਲ ਹੈ ਇਹ ਸਥਿਤੀ ਹਾਲੇ ਕਿੰਨੇ ਕੁ ਦਿਨਾਂ ਜਾਂ ਮਹੀਨਿਆਂ ਤੱਕ ਬਣੀ ਰਹਿ ਸਕਦੀ ਹੈ ਕੁੱਝ ਕਹਿਣਾ ਮੁਸ਼ਕਲ ਹੈ।
ਕੁੱਲ ਮਿਲਾ ਕੇ ਸਾਡਾ ਇਕ ਇਕ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਅਸੀਂ ਖੁਦ ਨੂੰ ਤੇ ਪਰਿਵਾਰ ਨੂੰ ਦੇਸ਼ ਨੂੰ ਅਤੇ ਸਮੁੱਚੀ ਦੁਨੀਆਂ ਦੇ ਭਲੇ ਨੂੰ ਮੱਦੇਨਜ਼ਰ ਰੱਖਦੇ ਹੋਏ ਕਰੋਨਾ ਵਾਇਰਸ ਨੂੰ ਗੰਭੀਰਤਾ ਨਾਲ ਲਈਏ ਅਤੇ ਸਮੇਂ ਸਮੇਂ ਸਿਰ ਸਰਕਾਰ ਦੁਆਰਾ ਦਿੱਤੀਆਂ ਜਾਂਦੀਆਂ ਹਦਾਇਤਾਂ ਤੇ ਅਮਲ ਕਰਨਾ ਯਕੀਨੀ ਬਣਾਈਏ।
ਮੁਹੰਮਦ ਅੱਬਾਸ ਧਾਲੀਵਾਲ,
ਮਾਲੇਰਕੋਟਲਾ।
ਸੰਪਰਕ :9855259650
abbasdhaliwal72@gmail.com
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ