Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਚਰਨ ਕਮਲ ਪ੍ਰਭ ਹਿਰਦੈ ਧਿਆਏ ॥ ਰੋਗ ਗਏ ਸਗਲੇ ਸੁਖ ਪਾਏ-ਸਰਬਜੀਤ ਕੌਰ 'ਸਰਬ'


    
  

Share
  

ਮਨੁੱਖੀ ਜੀਵਨ ਵਿਚ ਕਿਸ ਸਮੇਂ ਕਿ ਵਾਪਰ ਜਾਣਾ ਇਸ ਦਾ ਗਿਆਨ ਕਿਸੇ ਨੂੰ ਵੀ ਨਹੀਂ ਹੁੰਦਾ । ਇਸ ਸੰਸਾਰ ਵਿਚ ਜੋ ਕੁੱਝ ਵੀ ਵਾਪਰ ਰਿਹਾ ਹੈ ਉਹ ਉਸ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਵਿਚ ਹੋ ਰਿਹਾ ਹੈ । ਜਿਸ ਤੋਂ ਅੱਜ ਦਾ ਮਨੁੱਖ ਬਿਲਕੁਲ ਅਨਜਾਣ ਹੈ, ਤੇ ਇਸ ਅਨਜਾਣ ਪੁਣੇ ਵਿਚ ਉਹ ਦੁੱਖ ਭੋਗ ਰਿਹਾ ਹੈ । ਸਮੇਂ ਦੇ ਜੋ ਵੀ ਹਾਲਾਤ ਬਣੇ ਹਨ ਉਸ ਪਿੱਛੇ ਵੀ ਕੋਈ ਨਾ ਕੋਈ ਵਜ੍ਹਾ ਹੈ, ਪਰ ਇਸ ਨੂੰ ਸਮਝਣ ਲਈ ਸਾਨੂੰ ਲੋੜ ਹੈ ਉਨ੍ਹਾਂ ਵੇਦ ਗ੍ਰੰਥਾਂ ਨੂੰ ਪੜਨ੍ਹ ਦੀ ਜਿਨ੍ਹਾਂ ਨੂੰ ਸਾਡੇ ਪੈਗੰਬਰਾਂ ਦੁਆਰਾ ਲਿਖਿਆ ਗਿਆ ਹੈ ।

ਅਧੁਨਿਕ ਬਸ਼ਰ (ਮਨੁੱਖ) ਨੇ ਆਪਣੀਆ ਜਰੂਰਤਾਂ ਨੂੰ ਇਨ੍ਹਾਂ ਜਾਇਦਾ ਵਧਾ ਲਿਆ ਹੈ, ਤੇ ਇਸ ਦੀ ਪੂਰਤੀ ਲਈ ਉਹ ਦਿਨ ਰਾਤ ਕੰਮ ਕਰਦਾ ਹੈ । ਇਸ ਕੰਮਕਾਜ ਵਿਚ ਉਹ ਭੁੱਲ ਬੈਠਾ ਹੈ ਕਿ ਉਸ ਦਾ ਅਸਲ ਟਿਕਾਣਾ ਕਿਹੜਾ ਹੈ । ਉਸ ਦੀ ਇਸ ਬਿਰਤੀ ਨੇ ਕਾਦਰ ਦੀ ਬਣਾਈ ਹੋਰ ਕੁਦਰਤੀ ਵਸਤਾਂ ਨੂੰ ਵੀ ਨੁਕਸਾਨ ਪਹੁੰਚਾ ਦਿੱਤਾ, ਜਿਸ ਨੂੰ ਅੱਜ ਉਹ ਭੋਗ ਰਿਹਾ ਹੈ । ਇਹ ਅਟੱਲ ਸਚਾਈ ਹੈ, ਉਸ ਅਕਾਲ ਪੁਰਖ ਦੁਆਰਾ ਸਿਰਜੀ ਹਰ ਚੀਜ਼ ਦੀ ਰੱਖਿਆ ਵੀ ਉਹ ਆਪ ਹੀ ਕਰਦਾ ਹੈ, ਤੇ ਇਸ ਰੱਖਿਆ ਲਈ ਉਹ ਕੋਈ ਨਾ ਕੋਈ ਸਾਧਨ ਬਣਾ ਹੀ ਦਿੰਦਾ ਹੈ।

ਜੇਕਰ ਗੱਲ ਧਰਮ ਗ੍ਰੰਥਾਂ ਦੀ ਕੀਤੀ ਜਾਵੇ ਤਾਂ ਹਰ ਧਰਮ ਗ੍ਰੰਥ ਮਨੁੱਖੀ ਜੀਵਨ ਨੂੰ ਸੇਧ ਦਿੰਦਾ ਹੈ । ਜਿਸ ਤੇ ਚੱਲ ਕੇ ਮਨੁੱਖ ਹਰ ਇਕ ਔਕੜ ਨੂੰ ਸੋਖੇ ਢੰਗ ਨਾਲ ਪਾਰ ਕਰ ਲੈਦਾਂ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲਾ ਹਰ ਇਕ ਸ਼ਬਦ ਅੰਦਰੂਨੀ ਭਾਵਾਂ ਨੂੰ ਜਗਾਉਂਦਾ ਹੈ । ਜਿਸ ਨਾਲ ਮਨੁੱਖ ਅੰਦਰੋਂ ਸੁਖ ਅਨੁਭਵ ਕਰਦਾ ਹੈ । ਇਸ ਵਿਚ ਕੋਈ ਸ਼ਕ ਨਹੀਂ ਕਿ ਗੁਰਬਾਣੀ ਇਕ ਆਮ ਮਨੁੱਖ ਨੂੰ ਇਕ ਵੀਰ ਯੋਧਾ ਵੀ ਬਣਾ ਦਿੰਦੀ ਹੈ । ਇਹ ਸ਼ਬਦ ਹੀ ਅੰਦਰੂਨੀ ਵਿਕਾਰਾ ਤੋਂ ਇਲਾਵਾ ਅੰਦਰੂਨੀ ਰੋਗਾਂ ਤੋਂ ਵੀ ਮੁਕਤੀ ਪ੍ਰਦਾਨ ਕਰਦਾ ਹੈ । ਮਨੁੱਖੀ ਜੀਵਨ ਇਕ ਅਜਿਹਾ ਜੀਵਨ ਹੈ ਜੋ ਉਸਦੀ ਆਪਣੀ ਸੋਚ ਨਾਲ ਹੀ ਪ੍ਰਭਾਵਿਤ ਹੁੰਦਾ ਹੈ ।

ਜੋ ਵੀ ਮਾਹਾਂਮਾਰੀ ਫੈਲੀ ਹੈ ਇਸ ਦਾ ਕਾਰਣ ਵੀ ਮਨੁੱਖ ਹੀ ਹੈ । ਇਕ ਗੱਲ ਸੋਚਣ ਵਾਲੀ ਹੈ ਕਿ ਇਹ ਵੱਧ ਕਿਉਂ ਰਹੀ, ਬਾਹਰੋਂ ਇਕ ਨੋਰਮਲ ਲੱਗਣ ਵਾਲੀ ਏਨੀਂ ਖ਼ਤਰਨਾਕ ਕਿਵੇਂ ਬਣ ਗਈ । ਜਦੋਂ ਇਸ ਬਿਮਾਰੀ ਦਾ ਪਹਿਲਾ ਕੋਈ ਨਾਂਮ ਨਹੀਂ ਸੀ ਉਸ ਸਮੇਂ ਵੀ ਇਨਸਾਨੀ ਸਰੀਰ ਇਸ ਬਿਮਾਰੀ ਨੂੰ ਝੱਲ ਲੈਦਾਂ ਸੀ । ਪਰ ਜਦੋ ਇਸ ਨੂੰ ਨਾਂਮ ਦਿੱਤਾ ਗਿਆ ਉਸ ਸਮੇਂ ਤੋਂ ਇਨਸਾਨ ਦੇ ਸਰੀਰ ਤੇ ਇਸ ਦਾ ਅਸਰ ਵੀ ਵੱਧ ਕਰ ਰਿਹਾ ਹੈ । ਗੱਲ ਇੱਥੇ ਹੀ ਖ਼ਤਮ ਹੁੰਦੀ ਹੈ ਕਿ ਇਨਸਾਨ ਅੰਦਰੋਂ ਕਮਜ਼ੋਰ ਹੈ ਪਰ ਜੇ ਗੁਰਬਾਣੀ ਦਾ ਆਸਰਾ ਲਿਆ ਜਾਵੇ ਤਾਂ ਉਹ ਅੰਦਰੋਂ ਬਹਾਦਰ ਬਣ ਜਾਂਦਾ ਹੈ ਜਿਸ ਨਾਲ ਉਸ ਨੂੰ ਅਜਿਹੀਆਂ ਆਫ਼ਤਾਂ ਨਾਲ ਲੜਨ ਦੀ ਤਾਕਤ ਮਿਲ ਜਾਂਦੀ ਹੈ ।

ਸ਼ੋਸ਼ਲ ਮੀਡੀਆ ਦੇ ਵੱਧਣ ਨਾਲ ਲੋਕਾਂ ਦੀ ਸੋਚ ਵੀ ਵੱਧ ਗਈ ਹੈ, ਜੇ ਅਸੀਂ ਇਹ ਗੱਲ ਕਰਦੇ ਹਾਂ ਕਿ ਪਹਿਲਾ ਵੀ ਸਰਦੀ ਜ਼ੁਕਾਮ ਮੌਸਮ ਬਦਲਣ ਨਾਲ ਹੁੰਦਾ ਸੀ, ਹੋ ਸਕਦਾ ਮੌਤਾਂ ਉਸ ਸਮੇਂ ਵੀ ਹੋਈਆਂ ਹੋਣ ਪਰ ਮੀਡੀਆ ਦਾ ਧਿਆਨ ਉਸ ਸਮੇਂ ਇਸ ਵੱਲ ਜਾਇਦਾ ਨਹੀਂ ਸੀ ਪਰ ਅੱਜ ਇਸ ਮਾਹਾਂਮਾਰੀ ਨੂੰ ਇਕ ਨਾਂਮ ਮਿਲ ਗਿਆ ਤੇ ਜਿਸ ਕਾਰਣ ਇਸ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਜਾਂਚ ਸ਼ੁਰੂ ਹੋ ਗਈ ਹੈ ਤੇ ਹੋਲੀ-ਹੋਲੀ ਇਹ ਬਿਮਾਰੀ ਇਕ ਭਿਆਨਕ ਰੂਪ ਸਾਹਮਣੇ ਲੈ ਕੇ ਆ ਗਈ ਹੈ।

ਇਸ ਬਿਮਾਰੀ ਨੂੰ ਕੁਦਰਤੀ ਪ੍ਰਕੋਪ ਵੀ ਆਖ ਦਿੱਤਾ ਜਾਵੇ, ਤਦ ਇਹ ਕਹਿਣ ਵਿਚ ਕੋਈ ਝਿਜਕ ਨਹੀਂ ਕਿ ਉਸ ਅਣਦਿਖ ਸ਼ਕਤੀ ਨੇ ਕੁਦਰਤੀ ਰੰਗਾਂ ਨੂੰ ਬਚਾਉਣ ਲਈ ਇਹ ਸੱਭ ਕੀਤਾ ਹੈ । ਜਿਸ ਨਾਲ ਮਨੁੱਖੀ ਜੀਵਨ ਦੀ ਦੌੜ ਨੂੰ ਲਗਾਮ ਲਾ ਦਿੱਤੀ ਹੈ ਤੇ ਕੁਦਰਤੀ ਜੀਵ ਜੰਤੂ, ਰੁੱਖ, ਹਵਾ, ਪਾਣੀ ਨੂੰ ਹੋਰ ਖ਼ਤਮ ਤੇ ਖ਼ਰਾਬ ਹੋਣ ਤੋਂ ਬਚਾ ਲਿਆ ਹੈ ।

ਜੇ ਅਸੀਂ ਅੱਜ ਵੀ ਉਸ ਦੇ ਦਿੱਤੇ ਇਸ਼ਾਰੇ ਨੂੰ ਨਹੀਂ ਸਮਝ ਸਕੇ ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਇਸ ਤੋਂ ਵੀ ਭਿਆਨਕ ਬਿਮਾਰੀਆਂ ਨਾਲ ਇਹ ਮਨੁੱਖੀ ਜੀਵਨ ਖ਼ਤਮ ਹੋਵੇਗਾ । ਸਾਨੂੰ ਆਪਣੇ ਨਾਲ-ਨਾਲ ਕੁਦਰਤ ਦੇ ਬਣਾਏ ਬੇਜੁਬਾਨ ਜਾਨਵਰਾਂ ਤੇ ਇਹ ਹਰਿਆਲੀ ਬਿਖੇਰਦੇ ਰੁੱਖਾਂ ਦੀ ਸੰਭਾਲ ਅੱਜ ਤੋਂ ਹੀ ਕਰਨੀ ਚਾਹੀਦੀ ਹੈ ਤਾਂ ਜੋ ਸਾਡਾ ਆਉਣ ਵਾਲਾ ਕੱਲ ਵੀ ਇਸ ਕੁਦਰਤੀ ਰੰਗਾ ਦਾ ਨਿੱਘ ਲੈ ਸਕੇ ।

  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ