Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

"ਕਰੋਨਾ ਨਾਲ ਫਰੰਟ ਫੁੱਟ ਤੇ ਲੜਨ ਵਾਲੇ ਡਾਕਟਰਾਂ, ਨਰਸਾਂ ਅਤੇ ਸੰਕਰਮਿਤ ਮਰੀਜ਼ਾਂ ਦੀ ਕਹਾਣੀ "-ਮੁਹੰਮਦ ਅੱਬਾਸ ਧਾਲੀਵਾਲ,


    
  

Share
  

"ਕਰੋਨਾ ਨਾਲ ਫਰੰਟ ਫੁੱਟ ਤੇ ਲੜਨ ਵਾਲੇ ਡਾਕਟਰਾਂ, ਨਰਸਾਂ ਅਤੇ ਸੰਕਰਮਿਤ ਮਰੀਜ਼ਾਂ ਦੀ ਕਹਾਣੀ "

ਅੱਜ ਜਦੋਂ ਲੱਗਭਗ ਦੁਨੀਆਂ ਵਿੱਚ ਕਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅਜਿਹੇ ਵਿਚ ਇਸ ਮਹਾਮਾਰੀ ਨਾਲ ਜੋ ਲੋਕ ਫਰੰਟ ਫੁੱਟ ਤੇ ਲੜ ਰਹੇ ਹਨ।
ਇਸੇ ਦੌਰਾਨ ਡਾਕਟਰਾਂ ਅਤੇ ਦੂਜੇ ਪੈਰਾਮੈਡੀਕਲ ਸਟਾਫ ਆਦਿ ਦੀਆਂ ਵੱਖ ਵੱਖ ਤਰ੍ਹਾਂ ਦੀਆਂ ਦਿਲਾਂ ਨੂੰ ਟੁੰਬਣ ਵਾਲੀਆਂ ਕਹਾਣੀਆਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਜੋ ਡਾਕਟਰੀ ਪੇਸ਼ੇ ਨਾਲ ਸੰਬੰਧਤ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰ ਰਹੀਆਂ ਹਨ।
ਇਕ ਰਿਪੋਰਟ ਅਨੁਸਾਰ ਅਮਰੋਹਾ ਦੇ ਇਕ ਡਾਕਟਰ ਜ਼ੀਸ਼ਾਨ ਜੋ ਲੰਡਨ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਸਨ। ਉਹ ਆਪਣੇ ਆਖਰੀ ਸਾਹਾਂ ਤੱਕ ਕਰੋਨਾ ਮਰੀਜ਼ਾਂ ਲਈ ਆਪਣੀਆਂ ਸੇਵਾਵਾਂ ਦਿੰਦੇ ਰਹੇ ਤੇ ਅਖੀਰ ਇਸੇ ਕਰੋਨਾ ਨਾਲ ਸੰਕਰਮਿਤ ਹੋ ਆਪਣੀ ਸ਼ਹਾਦਤ ਦੇ ਗਏ ।ਜਿਕਰਯੋਗ ਹੈ ਕਿ ਬਰਤਾਨੀਆ ਵਿਖੇ ਕਰੋਨਾ ਮੁਹਾਜ ਤੇ ਜੰਗ ਲੜਨ ਦੋਰਾਨ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਵਾਲੇ ਪਹਿਲੇ ਚਾਰ ਡਾਕਟਰ ਮੁਸਲਮਾਨ ਹੀ ਸਨ। ਇਸ ਤੋਂ ਪਹਿਲਾਂ ਚੀਨ ਦੇ ਕਈ ਡਾਕਟਰ ਅਤੇ ਨਰਸਾਂ ਆਦਿ ਵੀ ਮਰੀਜ਼ਾਂ ਦਾ ਇਲਾਜ ਕਰਦੇ ਕਰਦੇ ਖੁਦ ਇਸ ਕਰੋਨਾ ਦੇ ਸ਼ਿਕਾਰ ਹੋ ਗਏ ।
ਇਰਾਨ ਅਤੇ ਇਟਲੀ ਵਿੱਚ ਵੀ ਡਾਕਟਰ ਅਤੇ ਹੋਰ ਸਟਾਫ ਖੁਦ ਨੂੰ ਕਰੋਨਾ ਦੀ ਲਪੇਟ ਵਿੱਚ ਆਉਣੋਂ ਨਹੀਂ ਬਚ ਸਕੇ।
ਸਾਡੇ ਆਪਣੇ ਦੇਸ਼ ਵਿਚ ਦਿੱਲੀ ਮੱਧ ਪ੍ਰਦੇਸ਼ ਰਾਜਸਥਾਨ ਅਤੇ ਮਹਾਰਾਸ਼ਟਰ ਆਦਿ ਚ ਵੀ ਕਈ ਡਾਕਟਰ ਅਤੇ ਹੋਰ ਪੈਰਾਮੈਡੀਕਲ ਸਟਾਫ ਕਰੋਨਾ ਸੰਕਰਮਿਤ ਮਰੀਜ਼ਾਂ ਦਾ ਇਲਾਜ ਕਰਦਿਆਂ ਕਰਦਿਆਂ ਖੁਦ ਇਸ ਨਾਲ ਸੰਕਰਮਿਤ ਹੋਣ ਦੀਆਂ ਖਬਰਾਂ ਵੀ ਆਈਆਂ ਹਨ।
ਹਾਲ ਹੀ ਵਿਚ ਕੇਰਲ ਦੀ 23 ਸਾਲਾ ਲੜਕੀ ਡਾਕਟਰ ਸ਼ਿਫਾ ਮੁਹੰਮਦ ਨੇ ਆਪਣੀ ਸ਼ਾਦੀ ਇਹ ਕਹਿੰਦਿਆਂ ਟਾਲ ਦਿੱਤੀ ਕਿ ਸ਼ਾਦੀ ਲਈ ਇੰਤਜ਼ਾਰ ਹੋ ਸਕਦਾ ਹੈ ਪਰੰਤੂ ਜਿਨ੍ਹਾਂ ਮਰੀਜ਼ਾਂ ਦਾ ਮੈਂ ਇਲਾਜ ਕਰ ਰਹੀ ਹਾਂ ਉਹਨਾਂ ਕੋਲ ਇੰਤਜ਼ਾਰ ਦਾ ਸਮਾਂ ਨਹੀਂ ਹੈ। ਡਾਕਟਰ ਸ਼ਿਫਾ ਦਾ ਕਹਿਣਾ ਹੈ ਕਿ " ਮੈਂ ਸ਼ਾਦੀ ਲਈ ਇੰਤਜ਼ਾਰ ਕਰ ਸਕਦੀ ਹਾਂ ਪਰ ਮੇਰੇ ਮਰੀਜ਼ ਇਸ ਵਕਤ ਇੰਤਜ਼ਾਰ ਕਰਨ ਦੀ ਹਾਲਤ ਵਿਚ ਨਹੀਂ ਹਨ।" ਰਿਪੋਰਟ ਅਨੁਸਾਰ ਸ਼ਿਫਾ ਦੀ ਬੀਤੀ 29 ਮਾਰਚ ਨੂੰ ਹੋਣਾ ਨਿਸ਼ਚਿਤ ਸੀ ਜਿਸ ਦੀਆਂ ਤਿਆਰੀਆਂ ਲੱਗਭੱਗ ਮੁਕੰਮਲ ਹੋ ਚੁੱਕੀਆਂ ਸਨ।
ਇਸੇ ਤਰ੍ਹਾਂ ਡਾਕਟਰ ਸੁਧੀਰ ਡੇਹਰਿਆ ਭੋਪਾਲ ਜਦੋਂ ਆਪਣੇ ਘਰ ਪੰਜ ਦਿਨਾਂ ਬਾਅਦ ਪਹੁੰਚੇ ਤਾਂ ਘਰ ਦੇ ਬਾਹਰ ਬੈਠ ਕੇ ਹੀ ਚਾਹ ਪੀਤੀ ਤੇ ਘਰ ਵਾਲਿਆਂ ਦਾ ਹਾਲਚਾਲ ਪੁੱਛਿਆ ਤੇ ਬਾਹਰੋਂ ਹੀ ਆਪਣੇ ਹਸਪਤਾਲ ਡਿਊਟੀ ਵਾਪਸ ਚਲੇ ਗਏ।
ਇਸੇ ਤਰ੍ਹਾਂ ਇਕ ਹੋਰ ਮੁਸਲਿਮ ਡਾਕਟਰ ਦੀ ਫੋਟੋ ਬਹੁਤ ਵਾਇਰਲ ਹੋ ਰਹੀ ਹੈ ਜਿਸ ਉਹ ਆਪਣੇ ਘਰ ਦੇ ਬਾਹਰ ਆਪਣੀ ਕਾਰ ਦੇ ਬੋਨਟ ਤੇ ਖਾਣੇ ਦੀ ਪਲੇਟ ਰੱਖ ਆਪਣੀ ਭੁੱਖ ਮਿਟਾ ਰਹੇ ਹਨ।
ਇਸੇ ਤਰ੍ਹਾਂ ਪਿਛਲੇ ਦਿਨੀਂ ਸਾਊਦੀ ਅਰਬ ਦੇ ਇਕ ਡਾਕਟਰ ਦੀ ਵਾਇਰਲ ਵੀਡੀਓ ਨੇ ਲੋਕਾਂ ਨੂੰ ਜਜ਼ਬਾਤੀ ਕਰ ਦਿੱਤਾ ਸੀ । ਮਾਈਕ ਨਾਂਅ ਦੇ ਯੂਜ਼ਰ ਵੱਲੋਂ ਸ਼ੇਅਰ ਕੀਤੀ ਗਈ ਛੇ ਸਕਿੰਟ ਦੀ ਕਲਿੱਪ ਨੂੰ ਇਕ ਕਰੋੜ ਲੋਕ ਦੇਖ ਚੁੱਕੇ ਸਨ। ਵੀਡੀਓ ਵਿੱਚ ਵਿਖਾਇਆ ਗਿਆ ਸੀ ਕਿ ਕਿਸ ਤਰ੍ਹਾਂ ਜਦੋਂ ਉਕਤ ਡਾਕਟਰ ਹਸਪਤਾਲ ਤੋਂ ਪਰਤ ਕੇ ਘਰ ਵਿਚ ਦਾਖਲ ਹੋਇਆ, ਉਸਦਾ ਨਿੱਕਾ ਬੱਚਾ ਉਸਨੂੰ ਜੱਫੀ ਪਾਉਣ ਲਈ ਵਧਿਆ। ਪ੍ਰੰਤੂ ਡਾਕਟਰ ਨੇ ਉਸਨੂੰ ਤੁਰੰਤ ਰੋਕ ਕੇ ਕਿਹਾ ਕਿ ਪਿੱਛੇ ਮੁੜ ਜਾ, ਕਿਉਂਕਿ ਉਸਨੇ ਮੈਡੀਕਲ ਸੂਟ ਪਾਇਆ ਹੋਇਆ ਹੈ ਤੇ ਕੋਰੋਨਾ ਪੀੜਤਾਂ ਨੂੰ ਦੇਖ ਕੇ ਆਇਆ ਹੈ। ਇਸਤੋਂ ਬਾਅਦ ਡਾਕਟਰ ਫਰਸ਼ 'ਤੇ ਬੈਠਾ ਤੇ ਉਸਦੀਆਂ ਭੁੱਬਾਂ ਨਿਕਲ ਗਈਆਂ। ਅਬਦੁੱਲ ਨਾਂਅ ਦੇ ਯੂਜ਼ਰ ਨੇ ਇਸ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਸਤੋਂ ਪਤਾ ਲਗਦਾ ਹੈ ਕਿ ਦੁਨੀਆ-ਭਰ ਦੇ ਡਾਕਟਰਾਂ ਨਾਲ ਕੀ ਬੀਤ ਰਹੀ ਹੈ। ਇਸੇ ਤਰ੍ਹਾਂ ਇਕ ਇੰਡੋਨੇਸ਼ੀਆ ਦੇ ਡਾਕਟਰ ਦੀ ਫੋਟੋ ਬਹੁਤ ਵਾਇਰਲ ਹੋ ਰਹੀ ਹੈ ਜੋ ਆਪਣੇ ਪਰਿਵਾਰ ਨੂੰ ਆਪਣੇ ਘਰ ਦੀ ਦਹਿਲੀਜ਼ ਦੇ ਬਾਹਰੋਂ ਬਹੁਤ ਉਦਾਸੀਨਤਾ ਨਾਲ ਵੇਖ ਰਿਹਾ ਹੈ।
ਜਿਥੇ ਇਸ ਨਾਜ਼ੁਕ ਸਮੇਂ ਡਾਕਟਰ ਅਤੇ ਨਰਸਾਂ ਦੇ ਜਾਂਬਾਜੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਉਥੇ ਹੀ ਕੁਝ ਵੱਡੀਆਂ ਉਮਰਾਂ ਵਾਲੇ ਮਰੀਜ਼ਾਂ ਦੀਆਂ ਦਿਲਾਂ ਨੂੰ ਪਸੀਜ ਦੇਣ ਵਾਲੀਆਂ ਕਹਾਣੀਆਂ ਵੀ ਸਾਹਮਣੇ ਆ ਰਹੀਆਂ ਹਨ। ਉਹ ਲੋਕ ਯਕੀਨਨ ਕਿੰਨੇ ਮਹਾਨ ਹੁੰਦੇ ਹਨ ਜਿਹੜੇ ਆਪਣੇ ਤੋਂ ਪਹਿਲਾਂ ਕਿਸੇ ਦੂਜੇ ਬਾਰੇ ਸੋਚਦੇ ਹਨ ਉਹ ਵੀ ਜਦੋਂ ਮਸਲਾ ਜ਼ਿੰਦਗੀ ਮੌਤ ਦਾ ਹੋਵੇ ਤਾਂ ਮੌਤ ਚੁਣਕੇ ਦੂਜੇ ਨੂੰ ਜ਼ਿੰਦਗੀ ਦੇਣਾ ਸੱਚਮੁੱਚ ਹੀ ਇਕ ਵੱਡੀ ਗੱਲ ਹੋਇਆ ਕਰਦੀ ਹੈ। ਅਜਿਹੀ ਹੀ ਇੱਕ ਮਿਸਾਲ ਕਾਇਮ ਬੈਲਜੀਅਮ ਦੇ ਲੂਬੀਕ ਸ਼ਹਿਰ ਦੀ ਵਸਨੀਕ 90 ਸਾਲਾ ਸੁਜੈਨ ਹੋਏਲਾਰੇਟਸ ਨੇ ਕਾਇਮ ਕੀਤੀ ਹੈ ਜਿਸ ਦੇ ਚਲਦਿਆਂ ਉਹ ਸੁਰਖੀਆਂ ਵਿੱਚ ਹੈ । ਪਿਛਲੇ 20 ਮਾਰਚ ਨੂੰ ਸੂਜੈਨ ਦੀ ਅਚਾਨਕ ਖੰਗ ਜ਼ੁਕਾਮ ਅਤੇ ਬੁਖ਼ਾਰ ਨਾਲ ਤਬੀਅਤ ਵਿਗੜ ਗਈ ਤਾਂ ਉਸਦੀ ਧੀ ਜੂਡੀਥ ਉਸਨੂੰ ਹਸਪਤਾਲ ਲੈਕੇ ਗਈ ਜਿੱਥੇ ਸੂਜੈਨ ਦੇ ਟੈਸਟ ਹੋਏ ਤਾਂ ਸੂਜੈਨ ਕਰੋਨਾ ਪਾਜਟਿਵ ਪਾਈ ਗਈ ਉਸੇ ਵੱਕਤ ਉਸਦੀ ਧੀ ਜੂਡੀਥ ਨੂੰ ਉਸਤੋ ਵੱਖ ਕਰਕੇ ਆਈਸੋਲੇਟ ਕਰ ਦਿੱਤਾ ਗਿਆ ਤਾਂ ਇਸ ਦੌਰਾਨ ਸੂਜੈਨ ਦਾ ਸਾਹ ਰੁਕਣਾ ਸ਼ੁਰੂ ਹੋ ਗਿਆ ਡਾਕਟਰ ਨੇ ਵੈਂਟੀਲੇਟਰ ਮੰਗਵਾਕੇ ਜਦੋਂ ਸੂਜੈਨ ਨੂੰ ਦੱਸਿਆ ਕਿ ਉਸਨੂੰ ਆਕਸੀਜਨ ਦੀ ਜ਼ਰੂਰਤ ਹੈ ਤਾਂ ਸੂਜੈਨ ਨੇ ਵੈਂਟੀਲੇਟਰ ਦੀ ਵਰਤੋਂ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਇਸ ਸੰਦਰਭ ਵਿੱਚ ਸੂਜੈਨ ਨੇ ਜੋ ਤਰਕ ਪੇਸ਼ ਕੀਤਾ ਉਹ ਵਾਕਈ ਉਸਨੂੰ ਹਕੀਕੀ ਮਾਅਨਿਆਂ ਵਿੱਚ ਇੱਕ ਜਾਂਬਾਜ ਔਰਤ ਸਾਬਤ ਕਰਨ ਵਾਲਾ ਸੀ ਉਸ ਨੇ ਬੜੇ ਬੁਲੰਦ ਹੌਸਲੇ ਨਾਲ ਕਿਹਾ ਕਿ ਉਸਨੇ ਆਪਣੀ ਜ਼ਿੰਦਗੀ ਦੇ 90 ਸਾਲ ਬਹੁਤ ਵਧੀਆ ਬਤੀਤ ਕੀਤੇ ਹਨ ਹੁਣ ਉਸਨੂੰ ਹੋਰ ਜ਼ਿੰਦਗੀ ਦੀ ਲੋੜ ਨਹੀਂ ਹੈ ਇਸ ਲਈ ਬਿਹਤਰ ਹੈ ਤੁਸੀਂ ਇਹ ਵੈਂਟੀਲੇਟਰ ਦੀ ਕਿਸੇ ਨੌਜਵਾਨ ਪੀੜਿਤ ਲਈ ਵਰਤੋਂ ਕਰੋ ਤਾਂ ਕਿ ਉਸਦੀ ਜ਼ਿੰਦਗੀ ਬਚ ਜਾਏ, ਕਿਉਂਕਿ ਉਸਨੂੰ ਜ਼ਿੰਦਗੀ ਦੀ ਵਧੇਰੇ ਲੋੜ ਹੈ ਉਸਨੇ ਆਪਣੀ ਧੀ ਨੂੰ ਵੀ ਇਹ ਸੁਨੇਹਾ ਭੇਜਿਆ ਕਿ ਤੂੰ ਬਿਲਕੁਲ ਰੋਣਾ ਨਹੀਂ, ਮੈ ਖ਼ੁਸ਼ੀ ਨਾਲ ਜ਼ਿੰਦਗੀ ਦਾ ਤਿਆਗ ਕਰ ਰਹੀ ਹਾਂ ਇਸ ਵੈਂਟੀਲੇਟਰ ਨਾਲ ਸ਼ਾਇਦ ਕਿਸੇ ਹੋਰ ਦੀ ਜ਼ਿੰਦਗੀ ਬਚ ਜਾਏ । ਇਸਤੋਂ ਬਾਅਦ ਅਗਲੇ ਹੀ ਦਿਨ 21 ਮਾਰਚ ਨੂੰ ਸੂਜੈਨ ਦੀ ਮੌਤ ਹੋ ਜਾਂਦੀ ਹੈ। ਇਸ ਪ੍ਰਕਾਰ ਉਹ ਜਾਂਦੇ ਜਾਂਦੇ ਇੱਕ ਸੁਨੇਹਾ ਦੇ ਗਈ ਕਿ ਜ਼ਿੰਦਗੀ ਜਿਉਣ ਦੀ ਜੇ ਕਲਾ ਹੋਵੇ ਇੱਕ ਜ਼ਿੰਦਗੀ ਹੀ ਬਹੁਤ ਹੁੰਦੀ ਹੈ। ਅਰਥਾਤ ਤੁਸੀਂ ਜੀਵਨ ਤੋਂ ਇਨ੍ਹਾਂ ਰੱਜ ਜਾਂਦੇ ਹੋ ਤਹਾਨੂੰ ਦੁਨੀਆਂ ਨੂੰ ਅਲਵਿਦਾ ਕਹਿਣ ਲੱਗਿਆ ਵੀ ਕੋਈ ਅਫ਼ਸੋਸ ਨਹੀਂ ਹੁੰਦਾਂ ।

ਇਸੇ ਤਰ੍ਹਾਂ ਪਿਛਲੇ ਦਿਨੀਂ ਫੇਸਬੁੱਕ ਤੇ ਇਕ ਪੋਸਟ ਪੜੀ ਜੋ ਕਿ ਇਕ (ਅਨੁਵਾਦਤ - ਬਲਜੀਤ ਸਿੰਘ) ਵਿਅਕਤੀ ਦੁਆਰਾ ਪੇਸ਼ ਕੀਤੀ ਗਈ ਸੀ ਉਸ ਨੂੰ ਵੀ ਮੈਂ ਆਪਣੇ ਪਾਠਕਾਂ ਨਾਲ ਸਾਂਝੀ ਕਰਨੀ ਚਾਹਾਂਗਾ ਉਸ ਉਨ੍ਹਾਂ ਨੇ ਲਿਖਿਆ ਹੈ ਕਿ "ਗੋਪਾਲ ਕਿਸ਼ਨ ਜੀ ਇਕ ਰਿਟਾਇਰ ਅਧਿਆਪਕ ਹਨ, ਸਵੇਰੇ 10 ਵਜੇ ਬਿਲਕੁਲ ਠੀਕ ਠਾਕ ਲੱਗ ਰਹੇ ਸਨ, ਸ਼ਾਮ ਹੁੰਦੇ-ਹੁੰਦੇ ਤੇਜ ਬੁਖਾਰ ਦੇ ਨਾਲ ਨਾਲ ਉਹ ਸਾਰੇ ਲੱਛਣ ਦਿਖਾਈ ਦੇਣ ਲੱਗ ਪਏ ਜੋ ਇਕ ਕਰੋਨਾ ਪਾਜਿਟਿਵ ਮਰੀਜ਼ ਵਿਚ ਦਿਖਾਈ ਦਿੰਦੇ ਹਨ।
ਪਰਿਵਾਰ ਵਾਲਿਆਂ ਦੇ ਚਿਹਰੇ ਤੇ ਖ਼ੌਫ਼ ਸਾਫ ਦਿਖਾਈ ਦੇ ਰਿਹਾ ਸੀ, ਉਹਨਾਂ ਦਾ ਮੰਜਾ ਘਰ ਦੇ ਬਾਹਰ ਵਾਲੇ ਕਮਰੇ ਵਿਚ ਰੱਖ ਦਿੱਤਾ ਗਿਆ, ਜਿਸ ਵਿਚ ਇਕ ਪਾਲਤੂ ਕੁੱਤੇ "ਮਾਰਸ਼ਲ" ਨੂੰ ਰੱਖਿਆ ਗਿਆ ਸੀ। ਗੋਪਾਲ ਕਿਸ਼ਨ ਜੀ ਕੁਝ ਸਾਲ ਪਹਿਲਾਂ ਇਕ ਜਖਮੀ ਕਤੂਰੇ ਨੂੰ ਸੜਕ ਤੋਂ ਚੱਕ ਲਿਆਏ ਸਨ, ਜਿਸਨੂੰ ਪਾਲ ਕੇ ਉਸ ਦਾ ਨਾਮ "ਮਾਰਸ਼ਲ" ਰੱਖ ਦਿੱਤਾ ਸੀ!
ਇਸ ਕਮਰੇ ਵਿਚ ਹੁਣ ਗੋਪਾਲ ਕਿਸ਼ਨ ਜੀ, ਇਕ ਮੰਜਾ ਤੇ ਉਨ੍ਹਾਂ ਦਾ ਪਿਆਰਾ ਕੁੱਤਾ ਮਾਰਸ਼ਲ ਹੈ ਦੋਵਾਂ ਨੂੰਹਾਂ ਪੁੱਤਾਂ ਨੇ ਗੋਪਾਲ ਜੀ ਤੋਂ ਦੂਰੀ ਬਣਾ ਲਈ ਤੇ ਆਪਣੇ ਬੱਚਿਆਂ ਨੂੰ ਵੀ ਗੋਪਾਲ ਕਿਸ਼ਨ ਜੀ ਕੋਲ ਨਾਂ ਜਾਣ ਦੇ ਨਿਰਦੇਸ਼ ਦੇ ਦਿੱਤੇ ਹਨ।
ਸਰਕਾਰ ਵਲੋਂ ਜਾਰੀ ਕੀਤੇ ਗਏ ਨੰਬਰ ਤੇ ਫੋਨ ਕਰਕੇ ਸੂਚਨਾ ਦੇ ਦਿੱਤੀ ਗਈ, ਖਬਰ ਪੂਰੇ ਮੁਹੱਲੇ ਵਿਚ ਫੈਲ ਚੁੱਕੀ ਸੀ ਪਰ ਮਿਲਣ ਕੋਈ ਨਹੀਂ ਆਇਆ,ਮੂੰਹ ਤੇ ਚੁੰਨੀ ਲਪੇਟੀ ਇਕ ਗੁਆਂਢ ਦੀ ਔਰਤ ਆਈ ਤੇ ਗੋਪਾਲ ਕਿਸ਼ਨ ਜੀ ਦੀ ਘਰਵਾਲੀ ਨੂੰ ਕਿਹਾ," ਕੋਈ ਇਹਨਾਂ ਨੂੰ ਦੂਰੋਂ ਰੋਟੀ ਹੀ ਫੜਾ ਦਿਓ, ਉਹ ਹਸਪਤਾਲ ਵਾਲੇ ਇਹਨੂੰ ਭੁੱਖੇ ਨੂੰ ਹੀ ਲੈ ਜਾਣਗੇ ਚੱਕ ਕੇ "।
ਹੁਣ ਸਵਾਲ ਇਹ ਸੀ ਕਿ ਉਹਨਾਂ ਨੂੰ ਖਾਣਾ ਕੌਣ ਫੜਾਵੇ , ਨੂੰਹਾਂ ਨੇ ਖਾਣਾ ਗੋਪਾਲ ਜੀ ਦੀ ਘਰਵਾਲੀ ਨੂੰ ਫੜਾ ਦਿੱਤਾ, ਖਾਣਾ ਫੜਦੇ ਹੀ ਗੋਪਾਲ ਜੀ ਦੀ ਘਰਵਾਲੀ ਦੇ ਹੱਥ ਪੈਰ ਕੰਬਣ ਲੱਗ ਪਏ, ਮੰਨੋ ਪੈਰ ਜਿਵੇਂ ਕਿਸੇ ਨੇ ਖੁੰਡ ਨਾਲ ਬੰਨ੍ਹ ਦਿੱਤੇ ਗਏ ਹੋਣ।
ਐਨਾ ਦੇਖ ਕੇ ਗੁਆਂਢ ਤੋਂ ਆਈ ਬਜੁਰਗ ਔਰਤ ਬੋਲੀ," ਤੇਰੇ ਹੀ ਘਰਵਾਲਾ ਆ, ਮੂੰਹ ਬੰਨ੍ਹ ਕੇ ਚਲੀ ਜਾਹ, ਦੂਰੋਂ ਹੀ ਖਾਣੇ ਦੀ ਪਲੇਟ ਸਰਕਾ ਦੇਵੀਂ, ਉਹ ਆਪਣੇ ਆਪ ਉਠ ਕੇ ਖਾ ਲਊਗਾ"। ਸਾਰੀ ਗੱਲਬਾਤ ਗੋਪਾਲ ਕਿਸ਼ਨ ਜੀ ਸੁਣ ਰਹੇ ਸਨ, ਉਹਨਾਂ ਦੀਆਂ ਅੱਖਾਂ ਭਰ ਆਈਆਂ ਸਨ, ਤੇ ਕੰਬਦੇ ਹੋਏ ਬੁੱਲਾਂ ਨਾਲ ਉਹਨਾਂ ਕਿਹਾ ਕਿ," ਮੇਰੇ ਕੋਲ ਕੋਈ ਨਾ ਆਵੇ, ਮੈਨੂੰ ਭੁੱਖ ਵੀ ਨਹੀਂ ਹੈ"।
ਇਸੇ ਦੌਰਾਨ ਐਂਬੂਲੈਂਸ ਆ ਜਾਂਦੀ ਹੈ,ਤੇ ਗੋਪਾਲ ਕਿਸ਼ਨ ਜੀ ਨੂੰ ਐਂਬੂਲੈਂਸ ਵਿਚ ਬੈਠਣ ਲਈ ਕਿਹਾ ਜਾਂਦਾ ਹੈਂ, ਗੋਪਾਲ ਕਿਸ਼ਨ ਜੀ ਘਰ ਦੇ ਦਰਵਾਜ਼ੇ ਤੇ ਆ ਕੇ ਇਕ ਵਾਰੀ ਪਲਟ ਕੇ ਆਪਣੇ ਘਰ ਵੱਲ ਨੂੰ ਦੇਖਦੇ ਹਨ, ਪੋਤੀਆਂ ਪੋਤੇ ਫਸਟ ਫਲੋਰ ਦੀ ਖਿੜਕੀ ਵਿਚ ਮਾਸਕ ਲਗਾ ਕੇ ਖੜ੍ਹੇ ਹਨ ਤੇ ਆਪਣੇ ਦਾਦੇ ਨੂੰ ਵੇਖ ਰਹੇ ਹਨ ਉਹਨਾਂ ਬੱਚਿਆਂ ਦੇ ਪਿੱਛੇ ਹੀ ਚੁੰਨੀਆਂ ਨਾਲ ਸਿਰ ਢਕੀ ਗੋਪਾਲ ਕਿਸ਼ਨ ਜੀ ਦੀਆਂ ਨੂੰਹਾਂ ਵੀ ਦਿਖਾਈ ਦਿੰਦੀਆਂ ਹਨ, ਗਰਾਊਂਡ ਫਲੋਰ ਤੇ ਦੋਵੇਂ ਪੁੱਤ ਆਪਣੀ ਮਾਂ ਨਾਲ ਕਾਫ਼ੀ ਦੂਰ ਖੜੇ ਦਿਸਦੇ ਹਨ।
ਵਿਚਾਰਾਂ ਦਾ ਤੂਫਾਨ ਗੋਪਾਲ ਕਿਸ਼ਨ ਦੀ ਦੇ ਅੰਦਰ ਉਛਾਲੇ ਮਾਰ ਰਿਹਾ ਹੈ, ਉਹਨਾਂ ਦੀ ਪੋਤੀ ਨੇ ਉਹਨਾਂ ਵੱਲ ਦੇਖਦੇ ਹੋਏ ਹੱਥ ਹਿਲਾਉਂਦੀ ਨੇ Bye ਕਿਹਾ, ਇਕ ਪੱਲ ਤਾਂ ਉਨ੍ਹਾਂ ਨੂੰ ਇੰਝ ਲੱਗਿਆ ਜਿਵੇਂ ਉਨ੍ਹਾਂ ਦੀ ਜਿੰਦਗੀ ਨੇ ਉਹਨਾਂ ਨੂੰ ਅਲਵਿਦਾ ਕਹਿ ਦਿੱਤਾ ਹੋਵੇ"।
ਗੋਪਾਲ ਕਿਸ਼ਨ ਜੀ ਦੀਆਂ ਅੱਖਾਂ ਵਿੱਚੋਂ ਹੰਝੂ ਵੱਗ ਤੁਰੇ, ਉਹਨਾਂ ਬੈਠ ਕੇ ਆਪਣੇ ਘਰ ਦੀ ਡਿਓੜੀ ਨੂੰ ਚੁੰਮਿਆ, ਤੇ ਐਂਬੂਲੈਂਸ ਵਿਚ ਬੈਠ ਗਏ। ਉਹਨਾਂ ਦੀ ਘਰਵਾਲੀ ਨੇ ਜਲਦੀ-ਜਲਦੀ ਪਾਣੀ ਦੀ ਬਾਲਟੀ ਭਰ ਕੇ ਉਸ ਡਿਓੜੀ ਤੇ ਮਾਰੀ, ਜਿਸਨੂੰ ਗੋਪਾਲ ਜੀ ਨੇ ਚੁੰਮ ਕੇ ਐਂਬੂਲੈਂਸ ਵਿਚ ਬੈਠੇ ਸਨ।
ਇਸਨੂੰ ਤਿਰਸਕਾਰ ਕਹੋ ਜਾਂ ਮਜਬੂਰੀ, ਲੇਕਿਨ ਇਹ ਦ੍ਰਿਸ਼ ਦੇਖ ਕੇ ਕੁੱਤਾ ਵੀ ਰੋ ਪਿਆ, ਤੇ ਉਹ ਉਸੇ ਐਂਬੂਲੈਂਸ ਦੇ ਪਿੱਛੇ ਦੌੜਨ ਲੱਗ ਪਿਆ, ਜਿਸ ਵਿਚ ਗੋਪਾਲ ਕਿਸ਼ਨ ਜੀ ਹਸਪਤਾਲ ਜਾ ਰਹੇ ਸਨ।
ਗੋਪਾਲ ਕਿਸ਼ਨ ਜੀ 14 ਦਿਨ ਹਸਪਤਾਲ ਦੇ ਵਿਚ ਡਾਕਟਰਾਂ ਦੀ ਨਿਗਰਾਨੀ ਹੇਠ ਰਹੇ, ਉਹਨਾਂ ਦੀਆਂ ਸਾਰੀਆਂ ਰਿਪੋਰਟਾਂ ਨਾਰਮਲ ਸਨ, ਉਹਨਾਂ ਨੂੰ ਉਸੇ ਵੇਲੇ ਸਿਹਤਮੰਦ ਐਲਾਨ ਕੇ ਛੁੱਟੀ ਦੇ ਦਿੱਤੀ ਗਈ, ਜਦੋਂ ਉਹ ਹਸਪਤਾਲ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੂੰ ਹਸਪਤਾਲ ਦੇ ਗੇਟ ਤੇ ਬੈਠਾ ਆਪਣਾ ਕੁੱਤਾ "ਮਾਰਸ਼ਲ" ਦਿਖਾਈ ਦਿੱਤਾ, ਦੋਵੇਂ ਇਕ-ਦੂਜੇ ਨੂੰ ਚਿੰਬੜ ਗਏ ਹੰਝੂ ਸਾਰੇ ਬੰਨ੍ਹ ਤੋੜ ਕੇ ਵਗਣ ਲੱਗੇ।
ਜਦ ਤੱਕ ਉਨ੍ਹਾਂ ਦੇ ਦੋਵੇਂ ਮੁੰਡਿਆਂ ਦੀ ਲੰਬੀ ਗੱਡੀ ਉਨ੍ਹਾਂ ਨੂੰ ਲੈਣ ਪੁੱਜਦੀ, ਉਦੋਂ ਤੱਕ ਉਹ ਆਪਣੇ ਮਾਰਸ਼ਲ ਨੂੰ ਲੈ ਕੇ ਦੂਜੀ ਦਿਸ਼ਾ ਵਿਚ ਨਿਕਲ ਚੁੱਕੇ ਸਨ, ਉਸ ਤੋਂ ਬਾਅਦ ਉਹ ਕਦੀ ਦਿਖਾਈ ਨਹੀ ਦਿੱਤੇ, ਅੱਜ ਉਹਨਾਂ ਦੀ ਗੁਮਸ਼ੁਦਗੀ ਦੀ ਫੋਟੋ ਅਖਵਾਰ ਵਿਚ ਛਪੀ ਹੈ ਜਿਸ ਲਿਖਿਆ ਹੋਇਆ ਹੈ ਪਤਾ ਦੱਸਣ ਵਾਲੇ ਨੂੰ 40,000 ਇਨਾਮ ਦਿੱਤਾ ਜਾਵੇਗਾ।
ਪਤਾ ਨਹੀਂ ਮਿਲਣਗੇ ਜਾਂ ਨਹੀਂ..!!"
ਯਕੀਨਨ ਉਕਤ ਸਾਰੀਆਂ ਘਟਨਾਵਾਂ ਸਾਨੂੰ ਇਸ ਗੱਲ ਲਈ ਪ੍ਰੇਰਦੀਆਂ ਹਨ ਕਿ ਸਾਨੂੰ ਇਸ ਬੀਮਾਰੀ ਤੋਂ ਬਚਣ ਲਈ ਸੋਸ਼ਲ ਡਿਸਟੈੰਸਿੰਗ ਬਣਾ ਕੇ ਰੱਖਣੀ ਚਾਹੀਦੀ ਹੈ ਅਸੀਂ ਸਮਝਦੇ ਹਾਂ ਕਿ ਜੇਕਰ ਅਸੀਂ ਆਪਣੇ ਘਰਾਂ ਵਿਚ ਰਹਿ ਕੇ ਕਰੋਨਾ ਤੋਂ ਬਚਣ ਲਈ ਮਾਹਿਰਾਂ ਦੀਆਂ ਦੱਸੀਆਂ ਨਸੀਹਤਾਂ ਤੇ ਅਮਲ ਕਰਦੇ ਹਾਂ ਤਾਂ ਇਹ ਨਾ ਸਿਰਫ ਸਾਡੇ ਅਤੇ ਸਾਡੇ ਪਰਿਵਾਰ ਲਈ ਚੰਗੀ ਗੱਲ ਸਗੋਂ ਇਹ ਸਾਡਾ ਸਮੁੱਚੇ ਸਮਾਜ ਲਈ ਅਤੇ ਵਿਸ਼ੇਸ਼ ਕਰ ਉਨ੍ਹਾਂ ਲੋਕਾਂ ਲਈ ਇਕ ਇਕ ਵੱਡਮੁਲਾ ਯੋਗਦਾਨ ਸਾਬਤ ਹੋਏਗਾ ਜੋ ਕਰੋਨਾ ਵਾਇਰਸ ਦੇ ਨਾਲ ਫਰੰਟ ਫੁੱਟ ਤੇ ਜੰਗ ਲੜ ਰਹੇ ਹਨ ।

ਮੁਹੰਮਦ ਅੱਬਾਸ ਧਾਲੀਵਾਲ,
ਮਲੇਰਕੋਟਲਾ।
ਸੰਪਰਕ. 9855259650
Abbasdhaliwal72@gmail.com

  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ