Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਸਾਵਧਾਨ! ਹੈਕਰਾਂ ਨੇ 41,500 ਰੁਪਏ ਚ ਵੇਚ ਦਿੱਤਾ 26.7 ਕਰੋੜ ਫੇਸਬੁੱਕ ਯੂਜ਼ਰ ਦਾ ਡਾਟਾ
ਖੋਜਕਾਰਾਂ ਦਾ ਕਹਿਣਾ ਹੈ ਕਿ ਹੈਕਰਾਂ ਨੇ ਸਿਰਫ਼ 500 ਯੂਰੋ (ਕਰੀਬ 41,500 ਰੁਪਏ) 'ਚ ਫੇਸਬੁੱਕ ਦੇ 26.7 ਕਰੋੜ ਯੂਜਰ ਦਾ ਨਿਜੀ ਡਾਟਾ ਵੇਚ ਦਿੱਤਾ। ਸਾਇਬਰ ਰਿਸਕ ਅਸੈਸਮੈਂਟ ਪਲੇਟਫਾਰਮ ‘ਸਾਇਬਲ’ ਮੁਤਾਬਕ ਜੋ ਡਾਟਾ ਵੇਚਿਆ ਗਿਆ ਹੈ, ਉਸ 'ਚ ਯੂਜਰ ਦਾ ਈ-ਮੇਲ ਐਡਰੈਸ, ਫੇਸਬੁੱਕ ਆਈ.ਡੀ., ਜਨਮ ਮਿਤੀ ਅਤੇ ਫੋਨ ਨੰਬਰ ਸ਼ਾਮਿਲ ਹਨ। ਹਾਲਾਂਕਿ ਕਿਸੇ ਵੀ ਯੂਜਰ ਦਾ ਪਾਸਵਰਡ ਇਸ 'ਚ ਸ਼ਾਮਿਲ ਨਹੀਂ ਹੈ।
ਇਸ ਵਿਕਰੀ ਨੂੰ ਸਾਇਬਲ ਨਾਲ ਜੁੜੇ ਉਨ੍ਹਾਂ ਖੋਜਕਾਰਾਂ ਨੇ ਅੰਜਾਮ ਦਿੱਤਾ, ਜੋ ਡਾਟਾ ਨੂੰ ਡਾਊਨਲੋਡ ਅਤੇ ਵੈਰੀਫਾਈ ਕਰਣ 'ਚ ਸਮਰੱਥ ਸਨ। ਸਾਇਬਲ ਦਾ ਕਹਿਣਾ ਹੈ, ਫਿਲਹਾਲ ਸਾਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਡਾਟਾ ਕਿਵੇਂ ਲੀਕ ਹੋਇਆ। ਹੋ ਸਕਦਾ ਹੈ ਕਿ ਥਰਡ ਪਾਰਟੀ ਐਪਲਿਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ (ਏ.ਪੀ.ਆਈ.) ਦੇ ਜਰੀਏ ਡਾਟਾ ਲੀਕ ਹੋਇਆ ਹੋਵੇ। ਹਾਲਾਂਕਿ ਡਾਟਾ 'ਚ ਯੂਜਰ ਦਾ ਸੰਵੇਦਨਸ਼ੀਲ ਵਿਵਰਣ ਹੈ, ਇਸ ਲਈ ਸਾਇਬਰ ਅਪਰਾਧੀ ਇਸਦਾ ਪ੍ਰਯੋਗ ਫਿਸ਼ਿੰਗ ਜਾਂ ਸਪੈਮਿੰਗ ਲਈ ਕਰ ਸਕਦੇ ਹਨ।
ਪਿਛਲੇ ਸਾਲ ਦਸਬੰਰ 'ਚ ਵੀ ਅਜਿਹੀਆਂ ਖਬਰਾਂ ਆਈ ਸਨ ਕਿ 26.7 ਕਰੋੜ ਤੋਂ ਜ਼ਿਆਦਾ ਫੇਸਬੁੱਕ ਯੂਜਰ ਦਾ ਡਾਟਾਬੇਸ ਆਨਲਾਇਨ ਉਪਲੱਬਧ ਹੈ। ਇੱਕ ਵੈਬਸਾਇਟ 'ਤੇ ਲਿਖੇ ਬਲਾਗ ਪੋਸਟ ਦੇ ਮੁਤਾਬਕ ਇਸ ਡਾਟਾਬੇਸ ਨੂੰ ਆਨਲਾਇਨ ਹੈਕਰ ਫੋਰਮ ਤੋਂ ਡਾਊਨਲੋਡ ਕੀਤਾ ਜਾ ਸਕਦਾ ਸੀ। ਇਹ ਜਾਣਕਾਰੀ ਸਾਹਮਣੇ ਆਉਣ 'ਤੇ ਫੇਸਬੁੱਕ ਬੁਲਾਰਾ ਨੇ ਕਿਹਾ ਸੀ, ਅਸੀ ਇਸ ਮੁੱਦੇ ਨੂੰ ਵੇਖ ਰਹੇ ਹਾਂ, ਪਰ ਅਜਿਹਾ ਲੱਗਦਾ ਹੈ ਕਿ ਪ੍ਰਾਇਵੇਸੀ ਸੈਟਿੰਗ 'ਚ ਬਦਲਾਵ ਕੀਤੇ ਜਾਣ ਤੋਂ ਪਹਿਲਾਂ ਕਿਸੇ ਨੇ ਇਹ ਜਾਣਕਾਰੀ ਪ੍ਰਾਪਤ ਕੀਤੀ ਹੈ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback