Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਪਤੰਜਲੀ ਸੈਨੇਟਾਈਜ਼ਰ ਨੂੰ ਸਭ ਤੋਂ ਸਸਤਾ ਦੱਸਣ ਤੇ ਬਾਬਾ ਰਾਮਦੇਵ ਹੋਏ ਟ੍ਰੋਲ
ਨਵੀਂ ਦਿੱਲੀ - ਕੋਰੋਨਾ ਵਿਸ਼ਾਣੂ ਦੀ ਮਹਾਂਮਾਰੀ ਵਿਚਕਾਰ ਇਸ ਸਮੇਂ ਜਿਹੜੀ ਚੀਜ਼ ਦੀ ਸਭ ਤੋਂ ਵੱਧ ਮੰਗ ਹੈ ਉਹ ਹੈ ਹੈਂਡ ਸੈਨੇਟਾਈਜ਼ਰ। ਇਸ ਹੈਂਡ ਸੈਨੇਟਾਈਜ਼ਰ 'ਤੇ ਯੋਗਾ ਗੁਰੂ ਸਵਾਮੀ ਰਾਮਦੇਵ ਦੇ ਇੱਕ ਟਵੀਟ ਨੇ ਟਵਿੱਟਰ 'ਤੇ ਹੰਗਾਮਾ ਖੜਾ ਕਰ ਦਿੱਤਾ ਹੈ। ਡੀਟੌਲ ਅਤੇ ਪਤੰਜਲੀ ਦੇ ਹੈਂਡ ਸੈਨੇਟਾਈਜ਼ਰ ਨੂੰ ਲੈ ਕੇ ਰਾਮਦੇਵ ਵਲੋਂ ਕੀਤੇ ਟਵੀਟ 'ਤੇ ਸਿਰਫ ਛੇ ਘੰਟਿਆਂ ਵਿਚ ਤਕਰੀਬਨ ਸੱਤ ਹਜ਼ਾਰ ਕਮੈਂਟਸ, 14,000 ਰੀ-ਟਵੀਟ ਅਤੇ 51,000 ਲਾਈਕ ਮਿਲ ਚੁੱਕੇ ਹਨ। ਹਾਲਾਂਕਿ ਬਹੁਤ ਸਾਰੇ ਉਪਭੋਗਤਾਵਾਂ ਨੇ ਇਸ ਟਵੀਟ 'ਤੇ ਪਤੰਜਲੀ ਦੇ ਖਿਲਾਫ ਆਪਣੀ ਭੜਾਸ ਕੱਢੀ ਅਤੇ ਕੁਝ ਨੇ ਬਾਬਾ ਰਾਮਦੇਵ ਦਾ ਸਮਰਥਨ ਵੀ ਕੀਤਾ ਹੈ।
ਬਾਬਾ ਰਾਮਦੇਵ ਨੇ ਕੀਤਾ ਇਹ ਟਵੀਟ
ਬਾਬਾ ਰਾਮਦੇਵ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ, 'ਡੀਟੌਲ ਕੰਪਨੀ ਦਾ 50 ਐਮ.ਐਲ. ਵਾਲਾ ਸੈਨੀਟਾਈਜ਼ਰ 82 ਰੁਪਏ ਦਾ ਹੈ ਅਤੇ ਪਤੰਜਲੀ ਦਾ 2 ਗੁਣਾ ਤੋਂ ਜ਼ਿਆਦਾ 120 ਮਿ.ਲੀ. ਸਿਰਫ 55 ਰੁਪਏ ਵਿਚ! ਤੁਸੀਂ ਖੁਦ ਫੈਸਲਾ ਕਰ ਲਓ ਲੈਣਾ ਕਿਹੜਾ ਹੈ? ਦੇਸੀ ਨੂੰ ਅਪਣਾਓ, ਦੇਸ਼ ਨੂੰ ਬਚਾਓ। ਭਾਰਤ ਵਿਦੇਸ਼ੀ ਕੰਪਨੀਆਂ ਲਈ ਇਕ ਬਾਜ਼ਾਰ ਹੈ, ਪਰ ਪਤੰਜਲੀ ਲਈ, ਭਾਰਤ ਇਕ ਪਰਿਵਾਰ ਹੈ। ਦੇਸ਼ ਨੂੰ ਲੁੱਟਣ ਤੋਂ ਬਚਾਓ, ਪਤੰਜਲੀ ਅਪਣਾਓ।'
ਇਕ ਯੂਜ਼ਰ ਮੋਨਿਕਾ ਸਿੰਘ ਨੇ ਟਵੀਟ ਕੀਤਾ, 'ਡੀਟੌਲ ਦਾ ਹੀ ਲੈਣਾ ਹੈ ਬਾਬਾ ਜੀ ਅਸੀਂ। ਕਿਉਂਕਿ ਉਸ ਦੀ ਭਰੋਸੇਯੋਗਤਾ ਤੁਹਾਡੇ ਨਾਲੋਂ ਜ਼ਿਆਦਾ ਹੈ। ਤੁਸੀਂ 2013 ਵਿਚ ਕਾਲੇ ਧਨ ਦੇ ਆਉਣ ਦੀ ਗੱਲ ਕੀਤੀ ਸੀ ਪਰ ਇਹ ਅਜੇ ਨਹੀਂ ਆਇਆ। ਇਸ ਲਈ ਤੁਸੀਂ ਝੂਠ ਬੋਲਦੇ ਹੋ। ਤਾਂ ਫਿਰ ਅਸੀਂ ਤੁਹਾਡੇ ਉਤਪਾਦ 'ਤੇ ਕਿਵੇਂ ਭਰੋਸਾ ਕਰੀਏ।'
ਇਕ ਹੋਰ ਯੂਜ਼ਰ ਸ਼ਿਲਪਾ ਰਾਜਪੂਤ ਲਿਖਦੀ ਹੈ, 'ਪਤੰਜਲੀ ਲਈ ਦੇਸ਼ ਇਕ ਪਰਿਵਾਰ ਹੈ, ਤਾਂ ਪਰਿਵਾਰ ਨਾਲ ਧੰਦਾ ਕੌਣ ਕਰਦਾ ਹੈ। ਤੁਹਾਨੂੰ ਮੁਫਤ ਵਿਚ ਸੈਨੀਟਾਈਜ਼ਰ ਦੇਣਾ ਚਾਹੀਦਾ ਹੈ, ਕਿਉਂਕਿ ਇਸ ਤੋਂ ਵਧੀਆ ਮੌਕਾ ਨਹੀਂ ਮਿਲੇਗਾ ਦੇਸ਼ ਭਗਤੀ ਦਿਖਾਉਣ ਦਾ। 'ਇਕ ਹੋਰ ਯੂਜ਼ਰ ਮੁਹੰਮਦ ਹਾਸ਼ਮ ਲਿਖਦੇ ਹਨ, 'ਬਾਬਾ ਜੀ, ਜੇ ਤੁਸੀਂ ਇੰਨੇ ਮਹਾਨ ਦੇਸ਼ ਭਗਤ ਹੋ, ਤਾਂ ਫਿਰ ਸੈਨੀਟਾਈਜ਼ਰ ਨੂੰ ਮੁਫਤ ਕਿਉਂ ਨਹੀਂ ਵੰਡ ਸਕਦੇ।'ਇਸ ਦੌਰਾਨ ਕੀਰਤੀ ਤਿਵਾਰੀ ਨਾਮ ਦਾ ਇੱਕ ਉਪਭੋਗਤਾ ਸਵਾਮੀ ਰਾਮਦੇਵ ਦੀ ਪ੍ਰਸ਼ੰਸਾ ਕਰਦੇ ਹੋਏ ਲਿਖਦੀ ਹੈ, 'ਪਤੰਜਲੀ ਦਾ ਉਤਪਾਦ ਹੋਰ ਵਿਦੇਸ਼ੀ ਕੰਪਨੀਆਂ ਨਾਲੋਂ ਸਸਤਾ ਅਤੇ ਭਰੋਸੇਮੰਦ ਹੈ। ਸਾਨੂੰ ਸਵਦੇਸ਼ੀ ਕੰਪਨੀਆਂ ਨੂੰ ਹੋਰ ਮਜ਼ਬੂਤ ਕਰਨਾ ਪਏਗਾ ਤਾਂ ਜੋ ਅਸੀਂ ਵਿਦੇਸ਼ੀ ਤਾਕਤਾਂ 'ਤੇ ਨਿਰਭਰ ਨਾ ਹੋ ਸਕੀਏ। ਸਵਾਮੀ ਰਾਮਦੇਵ ਜੀ ਪ੍ਰਧਾਨ ਮੰਤਰੀ ਰਾਹਤ ਫੰਡ ਵਿਚ ਦਾਨ ਲਈ ਤੁਹਾਡਾ ਧੰਨਵਾਦ। '
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback