Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਹੱਦਾਂ-ਸਰਹੱਦਾਂ ਦੇ ਰੋਕਿਆਂ ਵੀ ਨਹੀਂ ਰੁਕਦਾ ਕੋਈ ਵਾਇਰਸ


    
  

Share
  
ਚੀਨ 'ਚ ਪੈਦਾ ਹੋਇਆ ਕੋਰੋਨਾ ਵਾਇਰਸ ਭਾਰਤ ਸਮੇਤ ਲਗਭਗ ਸਾਰੀ ਦੁਨੀਆਂ 'ਚ ਫੈਲ ਚੁੱਕਿਆ ਹੈ ਅਤੇ ਆਪਣੇ ਪ੍ਰਕੋਪ ਨਾਲ ਪੂਰੀ ਦੁਨੀਆਂ ਦੇ ਸਮੁੱਚੇ ਢਾਂਚੇ ਨੂੰ ਛਿੰਨ-ਭਿੰਨ ਕਰ ਕੇ ਰੱਖ ਦਿੱਤਾ ਹੈ। ਕੋਰੋਨਾ ਦੇ ਇਸ ਵਿਸ਼ਵ ਵਿਆਪੀ ਪ੍ਰਕੋਪ ਨੂੰ ਦੇਖ ਕੇ ਇਹ ਸਪੱਸ਼ਟ ਹੋ ਗਿਆ ਹੈ ਕਿ ਇਹ ਵਾਇਰਸ ਨਾ ਤਾਂ ਸਰਹੱਦਾਂ ਨੂੰ ਪਹਿਚਾਣਦੇ ਹਨ ਅਤੇ ਨਾ ਹੀ ਇਨ੍ਹਾਂ ਨੂੰ ਆਉਣ ਜਾਣ ਦੇ ਲਈ ਕਿਸੇ ਪਾਸਪੋਰਟ ਜਾਂ ਵੀਜ਼ੇ ਦੀ ਲੋੜ ਹੁੰਦੀ ਹੈ। ਯਾਨੀ ਕੋਈ ਵੀ ਮਨੁੱਖ ਜਾਂ ਸਰਕਾਰ ਚਾਹ ਕੇ ਵੀ ਇਹਨਾਂ ਨੂੰ ਰੋਕ ਨਹੀਂ ਸਕਦੇ ਹਨ। ਮਨੁੱਖ ਤਾਂ ਦੁਨੀਆਂ ਨੂੰ ਮੁੱਠੀ 'ਚ ਨਹੀਂ ਕਰ ਪਾਇਆ ਪਰ ਇਸ ਵਾਇਰਸ ਨੇ ਪੂਰੀ ਦੁਨੀਆਂ ਨੂੰ ਆਪਣੀ ਮੁੱਠੀ ਵਿਚ ਜ਼ਰੂਰ ਦਬੋਚ ਲਿਆ ਹੈ, ਇਸੇ ਕਾਰਨ ਪੂਰੀ ਦੁਨੀਆਂ ਕੋਰੋਨਾ ਵਾਇਰਸ ਨਾਲ ਸਹਿਮੀ ਹੋਈ ਹੈ। ਇਹ ਸਹਿਮ ਕੁਦਰਤੀ ਵੀ ਹੈ ਕਿਉਂਕਿ ਕੋਰੋਨਾ ਨੇ ਦੁਨੀਆਂ ਭਰ ਵਿਚ ਜੋ ਹਾਲਾਤ ਬਣਾ ਰੱਖੇ ਹਨ, ਉਨ੍ਹਾਂ ਕਾਰਨਾਂ ਕਰਕੇ ਸਭ ਨੂੰ ਡਰਨਾ ਵੀ ਚਾਹੀਦਾ ਹੈ। ਜੇਕਰ ਇਸ ਤੋਂ ਡਰਾਂਗੇ ਨਹੀਂ ਤਾਂ ਇਹ ਵਾਇਰਸ ਪਰਮਾਣੂ ਬੰਬ ਤੋਂ ਵੀ ਜ਼ਿਆਦਾ ਖ਼ਤਰਨਾਕ ਸਾਬਤ ਹੋ ਸਕਦਾ ਹੈ, ਅਤੇ ਲਗਭਗ ਸਾਬਤ ਹੋ ਵੀ ਚੁੱਕਿਆ ਹੈ। ਇਸ ਦੇ ਹੋਰ ਜ਼ਿਆਦਾ ਜਾਨਲੇਵਾ ਹੋਣ ਦੇ ਖਦਸ਼ੇ ਨੂੰ ਧਿਆਨ 'ਚ ਰੱਖਦੇ ਹੋਏ ਹੀ ਪੂਰੀ ਦੁਨੀਆਂ ਇਸਦੇ ਖਿਲਾਫ਼ ਇਕਜੁੱਟ ਹੋ ਖੜੀ ਹੈ। ਭਾਰਤ ਵਰਗੇ ਸੰਘਣੀ ਅਬਾਦੀ ਵਾਲੇ ਮੁਲਕ ਵੈਸੇ ਹੀ ਕਈ ਸਮੱਸਿਆਵਾਂ ਨਾਲ ਗ੍ਰਸਤ ਹਨ ਅਤੇ ਕੋਰੋਨਾ ਵਾਇਰਸ ਦੀ ਆਮਦ ਨੇ ਅਜਿਹੇ ਹਾਲਾਤ ਬਣਾ ਦਿੱਤੇ ਕਿ ਪੂਰਾ ਮੁਲਕ ਹੀ ਅਸਤ-ਵਿਅਸਤ ਹੋ ਰਿਹਾ ਹੈ। ਸਭ ਤੋਂ ਗੰਭੀਰ ਅਤੇ ਡਰਾਉਣ ਵਾਲੀ ਗੱਲ ਤਾਂ ਇਹ ਹੈ ਕਿ ਅਜੇ ਤੱਕ ਕੋਰੋਨਾ ਦੇ ਮੂਲ ਕਾਰਨਾਂ ਦਾ ਸਹੀ-ਸਹੀ ਪਤਾ ਨਹੀਂ ਚੱਲ ਪਾਇਆ ਹੈ। ਜਦੋਂ ਕਾਰਨ ਦਾ ਹੀ ਪਤਾ ਨਹੀਂ ਲੱਗ ਪਾਇਆ ਤਾਂ ਇਲਾਜ ਲੱਭਣ 'ਚ ਯਕੀਨਨ ਹੀ ਦੇਰੀ ਹੋਵੇਗੀ ਅਤੇ ਦੇਰੀ ਹੋ ਵੀ ਰਹੀ ਹੈ, ਯਾਨੀ ਕੁਲ ਮਿਲਾ ਕੇ ਫਿਲਹਾਲ ਵਾਇਰਸ ਲਾਇਲਾਜ ਹੋਣ ਦੇ ਨਾਲ ਜਾਨਲੇਵਾ ਬਣਿਆ ਹੋਇਆ ਹੈ। ਅਜੇ ਤੱਕ ਬੱਸ ਇਹੋਂ ਅੰਦਾਜ਼ੇ ਲਾਏ ਜਾ ਰਹੇ ਹਨ, ਇਹੋ ਕਿਹਾ ਜਾ ਰਿਹਾ ਹੈ ਕਿ ਇਸ ਵਾਇਰਸ ਦਾ ਸਰੋਤ ਚਮਗਿੱਦੜ ਹੀ ਹਨ।
ਇਥੇ ਇਹ ਕਹਿਣਾ ਹਰਗਿਜ਼ ਗਲਤ ਨਹੀਂ ਹੋਵੇਗਾ ਕਿ ਵਾਰ-ਵਾਰ ਦੀ ਚਿਤਾਵਨੀ ਦੇ ਬਾਵਜੂਦ ਪਸ਼ੂ-ਪੰਛੀਆਂ ਅਤੇ ਖਾਸਕਰ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣਾ ਮਨੁੱਖਤਾ ਦੇ ਲਈ ਆਪਣੀ ਹੋਂਦ ਤੱਕ ਨੂੰ ਬਚਾਉਣ ਦੇ ਲਈ ਖਤਰਨਾਕ ਸਿੱਧ ਹੋ ਰਿਹਾ ਹੈ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਇਸ ਧਰਤੀ ਦੇ ਸਾਰੀ ਪ੍ਰਾਣੀਆਂ ਦੀ ਹੀ ਨਹੀਂ, ਸਗੋਂ ਜੜ-ਚੇਤਨ ਦੀ ਹੋਂਦ ਵੀ ਲਾਜ਼ਮੀ ਹੈ, ਕਿਉਂਕਿ ਮਨੁੱਖੀ ਜ਼ਿੰਦਗੀ ਦੇ ਨਾਲ ਜੜ-ਚੇਤਨ ਸਭ ਜੁੜਿਆ ਹੋਇਆ ਹੈ। ਇਸੇ ਲਈ ਸਿਰਫ ਮਨੁੱਖ ਦੀ ਸਿਹਤ ਦਰੁੱਸਤ ਹੋਣ ਨਾਲ ਕੰਮ ਚੱਲਣ ਵਾਲਾ ਨਹੀਂ ਹੈ। ਜ਼ਰੂਰਤ ਹੈ ਕਿ ਸਭ ਦੇ ਲਈ ਅਤੇ ਸਾਂਝੀ ਸਿਹਤ ਵਿਵਸਥਾ ਨੂੰ ਸਵੀਕਾਰਿਆ ਜਾਵੇ ਅਤੇ ਉਸੇ ਮੁਤਾਬਕ ਮਨੁੱਖ ਨੂੰ ਪਰਿਆਵਰਣ, ਕੁਦਰਤ, ਪਸ਼ੂ-ਪੰਛੀ ਅਤੇ ਹੋਰ ਸਭਨਾਂ ਦੀ ਸੁਰੱਖਿਆ ਦੀ ਇਕ ਨੀਤੀ ਅਪਣਾਈ ਜਾਵੇ।
ਇਸ ਪਹਿਲੂ 'ਤੇ ਵੀ ਗੌਰ ਕੀਤਾ ਜਾਣਾ ਜ਼ਰੂਰੀ ਹੈ ਕਿ ਕੋਰੋਨਾ ਜਾਂ ਇਸਤੋਂ ਪਹਿਲਾਂ ਫੈਲ ਚੁੱਕੇ ਹੋਰ ਵਾਇਰਸ ਜ਼ਿਆਦਾਤਰ ਚੀਨ ਵੱਲੋਂ ਹੀ ਕਿਉਂ ਆਏ ਹਨ? ਕੋਰੋਨਾ ਵਾਇਰਸ ਤਾਂ ਚੀਨ ਦੇ ਵੁਹਾਨ ਸ਼ਹਿਰ ਤੋਂ ਹੀ ਆਇਆ ਹੈ। ਕੀ ਇਹ ਸਿਰਫ ਸੰਯੋਗ ਮਾਤਰ ਹੀ ਹੈ ਕਿ ਵੁਹਾਨ 'ਚ ਚੀਨ ਦੀ ਇਹ ਬਦਨਾਮ ਲੈਬ ਹੈ, ਜਿੱਥੇ ਜੈਵਿਕ ਹਥਿਆਰਾਂ 'ਤੇ ਪ੍ਰਯੋਗ ਹੁੰਦੇ ਰਹਿੰਦੇ ਹਨ। ਲੱਗਦਾ ਇਹੋ ਹੈ ਕਿ ਕੋਰੋਨਾ ਵਾਇਰਸ ਵੀ ਅਜਿਹੇ ਕਿਸੇ ਪ੍ਰਯੋਗ ਦਾ ਹਿੱਸਾ ਹੈ। ਹੋ ਸਕਦਾ ਹੈ ਕਿ ਅਜਿਹਾ ਨਾ ਹੋਵੇ, ਪਰ ਜੇਕਰ ਅਜਿਹਾ ਹੋਇਆ ਤਾਂ ਮਨੁੱਖਤਾ ਦੇ ਲਈ ਹੱਦੋਂ ਵੱਧ ਖ਼ਤਰਨਾਕ ਹਾਲਾਤ ਪੈਦਾ ਹੋ ਸਕਦੇ ਹਨ। ਖਾੜੀ ਦੇਸ਼ਾਂ 'ਚ ਕਦੇ ਰਸਾਇਣਕ ਅਤੇ ਕਦੇ ਪਰਮਾਣੂ ਹਥਿਆਰਾਂ ਦੇ ਖ਼ਦਸ਼ੇ ਦੇ ਨਾਂਅ 'ਤੇ ਮਨਮਾਨੀ ਕਰਨ 'ਤੇ ਉਤਾਰੂ ਰਹਿਣ ਵਾਲਾ ਘਮੰਡੀ ਅਮਰੀਕਾ ਵੀ ਅੱਜ ਪਸਤ ਹੋ ਰਿਹਾ ਹੈ। ਹਾਲਾਂਕਿ ਉਹ ਚੀਨ ਤੋਂ ਉਸਦੇ ਜੈਵਿਕ ਹਥਿਆਰਾਂ ਦਾ ਹਿਸਾਬ ਮੰਗਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਕੋਰੋਨਾ ਵਾਇਰਸ ਦੇ ਲਈ ਚੀਨ ਨੂੰ ਦੋਸ਼ੀ ਸਿੱਧ ਕਰ ਰਿਹਾ ਹੈ। ਪਰ ਲੱਗ ਨਹੀਂ ਰਿਹਾ ਕਿ ਕਦੇ ਚੀਨ ਤੋਂ ਉਸਦੇ ਜੈਵਿਕ ਹਥਿਆਰਾਂ ਦਾ ਹਿਸਾਬ ਕੋਈ ਮੁਲਕ ਮੰਗ ਸਕੇਗਾ? ਇਥੇ ਇਕ ਗੱਲ ਜ਼ਿਕਰਯੋਗ ਹੈ ਕਿ ਜੋ ਮਰਦਮਸ਼ੁਮਾਰੀ ਦੇ ਆਂਕੜੇ ਦੇਖੇ ਜਾ ਸਕਦੇ ਹਨ, ਉਹ ਆਂਕੜੇ ਗਵਾਹ ਹਨ ਕਿ ਭਾਰਤ 'ਚ ਮਨੁੱਖਾਂ ਦੀ ਗਿਣਤੀ ਤੋਂ ਜ਼ਿਆਦਾ ਗਿਣਤੀ ਪਸ਼ੂ-ਪੰਛੀਆਂ ਦੀ ਹੈ। ਇਹ ਪਸ਼ੂ ਪੰਛੀ ਖੇਤੀ ਤੋਂ ਲੈਕੇ ਭੋਜਨ ਦੇ ਲਈ ਕੰਮ ਆਉਂਦੇ ਹਨ। ਹੁਣ ਸਵਾਲ ਇਹ ਹੈ ਕਿ ਇਨ੍ਹਾਂ ਦੀ ਸਿਹਤ ਦੀ ਅਸੀਂ ਕਿੰਨੀ ਕੁ ਚਿੰਤਾ ਕਰਦੇ ਹਾਂ। ਸਾਡੇ ਮਨੁੱਖਾਂ ਦੇ ਲਈ ਤਮਾਮ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਗਲੀ-ਗਲੀ 'ਚ ਪ੍ਰਾਈਵੇਟ ਡਾਕਟਰ ਵੀ ਹਨ, ਤਾਂ ਕੀ ਕਦੇ ਤੁਸੀ ਮਨੁੱਖਾਂ ਦੇ ਹਸਪਤਾਲਾਂ ਜਾਂ ਇਲਾਜ ਦੀ ਤਰਜ਼ 'ਤੇ ਕੋਈ ਨਿੱਜੀ ਪਸ਼ੂ ਹਸਪਤਾਲ ਦੇਖੇ ਹਨ। ਜੇਕਰ ਦੇਖੇ ਵੀ ਹੋਣਗੇ ਤਾਂ ਨਾ-ਮਾਤਰ ਦੇ ਅਜਿਹੇ ਹਸਪਤਾਲ ਹੋਣਗੇ, ਵਰਨਾ ਜ਼ਿਆਦਾਤਰ ਪਸ਼ੂ-ਪੰਛੀਆਂ ਦੀ ਸਿਹਤ ਅਤੇ ਇਲਾਜ ਨੂੰ ਅਣਗੌਲਿਆ ਹੀ ਜਾਂਦਾ ਹੈ।

ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ, ਬਠਿੰਡਾ
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ