Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਕੋਵਿਡ-19 ਦੇ ਟਾਕਰੇ ਵਾਸਤੇ ਕੀ ਕਰੀਏ ?
ਕੋਵਿਡ-19 ਅੱਜ ਦੇ ਦਿਨ ਤੱਕ 208 ਦੇਸ਼ਾਂ ਤੇ ਖਿਤਿਆਂ ਵਿੱਚ ਫੈਲ ਗਿਆ। ਇਸ ਮੁਸੀਬਤ ‘ਤੇ ਕਾਬੂ ਪਾਉਣ ਵਾਸਤੇ ਅਖਤਿਆਰ ਕੀਤੇ ਜਾਣ ਵਾਲੇ ਰਸਤੇ ਦੀ ਸੇਧ ਸਾਨੂੰ ਗੁਰਬਾਣੀ ਵਿੱਚੋਂ ਮਿਲਦੀ ਹੈ, ਜਿੱਥੋਂ ਸਾਨੂੰ ਗਿਆਨ ਹੁੰਦਾ ਹੈ ਕਿ ਕਿਸੇ ਸਥਿਤੀ ਨਾਲ ਦੋ-ਚਾਰ ਹੋਣ ਵਾਸਤੇ ਉਸ ਨੂੰ ਸਾਰੇ ਪੱਖਾਂ ਤੋਂ ਸਮਝਣਾ ਅਤੇ ਫਿਰ ਅਜਿਹਾ ਹੱਲ ਲੱਭਣਾ ਜਿਹੜਾ ਉਸਦੇ ਸਾਰੇ ਲੱਛਣਾਂ ਨੂੰ ਖਤਮ ਕਰਕੇ ਬਿਮਾਰੀ ਦੂਰ ਕਰ ਸਕੇ, ਇਸ ਲਈ ਲੋੜ ਹੈ ਕਿ ਅਸੀਂ ਪਹਿਲਾਂ ਇਸ ਰੋਗ ਨੂੰ ਪਹਿਚਾਣ ਕੇ ਆਤਮਸਾਤ ਕਰੀਏ ਅਤੇ ਫਿਰ ਇਸਦੇ ਸਮੁੱਚੇ ਹੱਲ ਵੱਲ ਵਧੀਏ।
ਰੋਗ ਨੂੰ ਕਿਵੇਂ ਪਹਿਚਾਣੀਏ?
ਇਹ ਵਿਸ਼ਾਣੂ ਰੋਗ ਬਹੁਤ ਤੇਜ਼ੀ ਨਾਲ ਫੈਲਦਾ ਹੈ, ਇਨਫੈਕਸ਼ਨ ਹੋਣ ਤੋਂ 2 ਤੋਂ 14 ਦਿਨ ਵਿੱਚ ਬੁਖਾਰ, ਖੰਘ, ਗਲੇ ਦੀ ਖਾਰਸ਼, ਛਾਤੀ ਦੀ ਘੁਟਮ ਤੇ ਸਾਂਹ ਵਿੱਚ ਤਕਲੀਫ ਵਰਗੇ ਲੱਛਣ ਪ੍ਰਗਟ ਹੋ ਜਾਂਦੇ ਹਨ, ਲੱਛਣ ਪ੍ਰਗਟ ਹੋਣ ਤੋਂ ਪਹਿਲਾਂ ਵੀ ਤੰਦਰੁਸਤ ਜਾਪਦਾ ਸੰਕ੍ਰਮਕ ਬੰਦਾ ਰੋਗ ਫੈਲਾ ਸਕਦਾ ਹੈ, ਇਸਦਾ ਕੋਈ ਪੁਖਤਾ ਇਲਾਜ ਨਹੀਂ ਅਜੇ ਕੋਈ ਰੋਕ ਦਾ ਟੀਕਾ ਵੀ ਨਹੀਂ ਤੇ ਮੌਤ ਦਰ ਬਹੁਤ ਜ਼ਿਆਦਾ ਹੈ। ਇਹ ਸਾਡੀ ਸਾਂਹ ਪ੍ਰਣਾਲੀ ਦੇ ਉਪਰ ਹਮਲਾ ਕਰਦਾ ਹੈ, ਉਪਰ ਵਾਲੀ ਪ੍ਰਣਾਲੀ ਤੋਂ ਧੁਰ ਫੇਫੜਿਆਂ ਤੱਕ ਮਾਰ ਕਰਦਾ ਹੈ ਤੇ ਨਿਮੋਨੀਆ ਕਰ ਦਿੰਦਾ ਹੈ। ਇਸ ਨਿਮੋਨੀਏ ਨਾਲ ਸਾਂਹ ਰੁਕਣ ਨਾਲ, ਆਕਸੀਜਨ ਘੱਟਣ ਨਾਲ, ਦਿਲ ਫੇਲ੍ਹ ਹੋਣ ਨਾਲ ਜਾਂ ਸੰਕਰਮਣ ਹੋ ਜਾਣ ਨਾਲ ਲੰਬਾ ਸਮਾਂ ਬਿਮਾਰ ਰਹਿਣ ਕਰ ਕੇ ਗੁਰਦੇ ਫੇਲ੍ਹ ਹੋਣ ਨਾਲ ਮੌਤ ਹੁੰਦੀ ਹੈ।
ਇਹ ਰੋਗ ਇੱਕ ਰੋਗੀ ਤੋਂ ਦੂਜੇ ਤੱਕ ਥੁੱਕ, ਖੰਘਾਰ, ਲਾਰ ਜਾਂ ਨੱਕ ਦੇ ਮਵਾਦ ਦੇ ਤੁਪਕਿਆਂ ਜ਼ਰੀਏ ਫੈਲਦਾ ਹੈ, ਰੋਗੀ ਦੇ ਇਹ ਵਿਸ਼ਾਣੂ ਭਰੇ ਤੁਪਕੇ ਦੂਜੇ ਦੇ ਨੱਕ, ਮੂੰਹ ਜਾਂ ਨੇਤਰਾਂ ਰਾਹੀਂ ਤੰਦਰੁਸਤ ਵਿਅਕਤੀ ਦੇ ਸਰੀਰ ਅੰਦਰ ਪ੍ਰਵੇਸ਼ ਕਰਦੇ ਹਨ। ਇਹ ਤੁਪਕੇ ਦੋ ਮੀਟਰ ਦੀ ਦੂਰੀ ਤੱਕ ਹਵਾ ਵਿੱਚ ਲਟਕ ਕੇ ਦੂਜੇ ਤੱਕ ਪਹੁੰਚਦੇ ਹਨ ਪਰ ਜੇ ਕੋਈ ਵਿਅਕਤੀ ਐਨੀ ਦੂਰੀ ਤੱਕ ਨਾ ਹੋਵੇ ਤਾਂ ਇਹ ਵਿਸ਼ਾਣੂ ਲੱਦੇ ਤੁਪਕੇ ਨੀਚੇ ਡਿੱਗਦੇ ਜਾਂਦੇ ਹਨ। ਹੇਠਾਂ ਇਹ ਆਪਣੇ ਆਕਾਰ ਤੇ ਭਾਰ ਮੁਤਾਬਕ ਡਿੱਗਦੇ ਹਨ, ਜ਼ਿਆਦਾ ਭਾਰੀ ਪਹਿਲਾਂ ਡਿੱਗ ਜਾਂਦੇ ਹਨ ਤੇ ਹਲਕੇ ਜ਼ਿਆਦਾ ਮਹੀਨ ਦੋ ਮੀਟਰ ਤੱਕ ਜਾ ਕੇ ਡਿੱਗ ਪੈਂਦੇ ਹਨ ਪਰ ਜੇਕਰ ਅਸੀਂ ਕਿਸੇ ਬੰਦ ਥਾਂ ‘ਤੇ ਬੈਠੇ ਹੋਈਏ ਜਾਂ ਜਿੱਥੇ ਉਹੀ ਹਵਾ ਮੁੜ ਮੁੜ ਚੱਕਰ ਕਟਦੀ ਹੋਵੇ ਤਾਂ ਇਹ ਹਵਾ ਦੀ ਤੇਜ਼ੀ ਕਾਰਨ ਉਸ ਬੰਦ ਥਾਂ ਵਿੱਚ ਘੁੰਮ ਕੇ ਜ਼ਿਆਦਾ ਦੂਰੀ ਤੱਕ ਵੀ ਜਾ ਸਕਦੇ ਹਨ। ਸਪੱਸ਼ਟ ਹੈ ਕਿ ਬਾਹਰ ਵੀ ਚਲਦੀ ਹਵਾ ਤੱਕ ਇਹ ਕੁੱਝ ਨਾ ਕੁੱਝ ਜ਼ਿਆਦਾ ਦੂਰੀ ਤੱਕ ਜਾ ਸਕਦੇ ਹਨ। ਵਿਸ਼ਾਣੂ ਲੱਦੇ ਜਿਹੜੇ ਤੁਪਕੇ ਸਾਡੇ ਹੱਥਾਂ ਰਾਹੀਂ, ਜਾਂ ਹੇਠਾਂ ਡਿੱਗ ਕੇ ਸਖ਼ਤ ਤਲਾਂ ਉਪਰ ਬੈਠ ਜਾਂਦੇ ਹਨ, ਉਥੇ ਇਹ ਵੱਖ ਵੱਖ ਸਮੇਂ ਵਾਸਤੇ ਕਿਰਿਆਸ਼ੀਲ ਰਹਿੰਦੇ ਹਨ, ਜੋ ਕਿ 6 ਤੋਂ ਬਾਰ੍ਹਾਂ ਘੰਟੇ ਆਂਕਿਆ ਗਿਆ ਹੈ। ਬੇਸ਼ੱਕ ਕਈ ਇਸ ਨੂੰ ਲੋਹੇ ਆਦਿ ‘ਤੇ ਕਈ ਕਈ ਦਿਨ ਟਿਕੇ ਰਹਿਣ ਦਾ ਵੀ ਦਾਅਵਾ ਕਰਦੇ ਹਨ ਪਰ ਅਜੇ ਤੱਕ ਇਸਦੇ ਵਿਗਿਆਨਕ ਮਾਪਦੰਡਾਂ ਵਾਲੇ ਸਬੂਤ ਨਹੀਂ ਮਿਲੇ।
ਇਸ ਵਾਸਤੇ ਇਸ ਦੀ ਰੋਕਥਾਮ ਵਾਸਤੇ ਜ਼ਰੂਰੀ ਹੈ ਕਿ ਕੋਈ ਵੀ ਵਿਅਕਤੀ ਖੰਘ, ਨਿੱਛ ਵੇਲੇ ਆਪਣਾ ਨੱਕ, ਮੂੰਹ ਆਦਿ ਕੁਹਣੀ, ਕੱਪੜੇ ਰੁਮਾਲ ਆਦਿ ਨਾਲ ਢੱਕ ਲਵੇ ਤੇ ਸਾਹਮਣੇ ਵਾਲਾ ਵੀ ਆਪਣਾ ਨੱਕ, ਮੂੰਹ ਅਜਿਹੇ ਵਕਤ ਢੱਕ ਲਵੇ, ਇੱਕ ਦੂਜੇ ਤੋਂ ਦੋ ਮੀਟਰ ਦੀ ਦੂਰੀ ‘ਤੇ ਰਹੀਏ, ਬੰਦ ਕਮਰਿਆਂ ਵਿੱਚ ਜਿੱਥੇ ਕਈ ਕਈ ਹਨ ਤੇ ਹਵਾ ਉਥੇ ਹੀ ਘੁੰਮਦੀ ਰਹਿੰਦੀ ਹੈ, ਵਿੱਚ ਆਪਣੇ ਮੂੰਹ ਨੱਕ ਨੂੰ ਮਾਸਕ ਜਾਂ ਰੁਮਾਲ ਆਦਿ ਨਾਲ ਢੱਕ ਕੇ ਰੱਖੀਏ। ਹੱਥ ਵਾਰ ਵਾਰ ਸਾਬਣ ਨਾਲ ਧੋਈਏ, ਸਾਬਣ ਦੀ ਝੱਗ ਜੇ 30 ਸਕਿੰਟ ਲੱਗੀ ਰਹੇ ਤਾਂ ਇਸ ਕਿਰਿਆਹੀਣ ਹੋ ਜਾਂਦਾ ਹੈ। ਇਸੇ ਕੰਮ ਵਾਸਤੇ, ਸਮਾਜਿਕ ਦੂਰੀ, ਸਰੀਰਕ ਦੂਰੀ, ਬੇਲੋੜੇ ਬਾਹਰ ਜਾਣ, ਭੀੜ ਭੜੱਕਾ ਕਰਨ, ਮੰਡੀ ਬਾਜ਼ਾਰ ਵਿੱਚ ਵਾਧੂ ਜਾਣ ਤੋਂ ਗੁਰੇਜ ਕਰਨਾ ਜ਼ਰੂਰੀ ਹੈ ਤੇ ਜੇ ਜਾਣਾ ਹੋਵੇ ਤਾਂ ਸਾਵਧਾਨੀਆਂ ਵਰਤਨਾ ਜ਼ਰੂਰੀ ਹੈ ਤੇ ਲੌਕਡਾਊਨ ਰਾਹੀਂ ਵੀ ਸਰਕਾਰਾਂ ਇਹ ਦੂਰੀ ਬਣਾ ਕੇ ਬਿਮਾਰੀ ਫੈਲਣ ਤੋਂ ਰੋਕਦੀਆਂ ਹਨ ਪਰ ਜਦ ਦੀਵੇ ਜਲਾਉਣ, ਘੰਟੀਆਂ ਖੜਕਾਉਣ ਜਲੂਸ ਕੱਢਣ ਦੀ ਨੌਬਤ ਪ੍ਰਧਾਨ ਮੰਤਰੀ ਦੇ ਐਲਾਨਾਂ ਨਾਲ ਆ ਜਾਂਦੀ ਹੈ ਤਾਂ ਸਾਡੀ ਹਾਲਤ ਬੰਦਾ ਜੋੜੇ ਪਲੀ ਪਲੀ, ਰਾਮ ਰੁੜਾਵੇ ਕੁੱਪਾ ਵਾਲੀ ਹੋ ਜਾਂਦੀ ਹੈ। ਰੋਗ ਨਾ ਬੁੱਝਣ ਵਾਲੀ ਹੋ ਨਿਬੜਦੀ ਹੈ।
ਇਸ ਰੋਗ ਨੇ ਕਿਸੇ ਜਾਤ, ਧਰਮ, ਨਸਲ ਜਾਂ ਫਿਰਕੇ ਨੂੰ ਨਹੀਂ ਛੱਡਿਆ ਪਰ ਦੱਖਣੀ ਅਮਰੀਕਾ ਤੇ ਅਫਰੀਕਾ ਦੇ ਦੇਸ਼ ਅਤੇ ਭਾਰਤ, ਪਾਕਿਸਤਾਨ, ਬੰਗਲਾਦੇਸ਼ ਆਦਿ ਵਰਗੇ ਮੁਲਕ ਜਿਨ੍ਹਾਂ ਵਿੱਚ ਮਲੇਰੀਏ ਦੀ ਭਰਮਾਰ ਹੈ, ਉਥੇ ਅਜੇ ਇਹ ਘੱਟ ਫੈਲੀ ਹੈ, ਹਾਈਡਰੌਕਸੀਕਲੋਰੋਕਿਨ ਰਾਹੀਂ ਇਸਦੇ ਇਲਾਜ ਦੇ ਦਾਅਵੇ ਤੇ ਤਜ਼ਰਬੇ ਵੀ ਇਹ ਦਰਸਾਉਂਦੇ ਹਨ ਕਿ ਕਿਤੇ ਨਾ ਕਿਤੇ ਮਲੇਰੀਆ ਨਾਲ ਇਸਦਾ ਸਬੰਧ ਹੋ ਸਕਦਾ ਹੈ ਪਰ ਰੋਗ ਬੁਝਣ ਵੇਲੇ ਇਹ ਗਲਤੀ ਕਿ ਭਾਰਤੀਆਂ ਦੇ ਜੀਨ ਬਹੁਤ ਵਿਸ਼ੇਸ਼ ਹਨ, ਭਾਰਤੀਆਂ ਦੀ ਪੂਜਾ ਪਾਠ ਦੀ ਵਿਧੀ ਨਾਲ ਉਪਜੀ ਜਵਾਲਾ ਜਾਂ ਧੁਨੀਆਂ ਇਸ ਨੂੰ ਰੋਕ ਸਕਦੀਆਂ ਹਨ, ਰੋਗ ਬੁਝਣ ਦੀ ਦਿਸ਼ਾ ਵਿੱਚ ਵੱਡੀ ਬੱਜਰ ਗਲਤੀ ਹੋ ਕੇ ਨਿੱਬੜ ਰਹੀਆਂ ਹਨ। ਇਨ੍ਹਾਂ ਨੇ ਇਸ ਬਿਮਾਰੀ ਦਾ ਇਲਾਜ ਕਰਨ ਵਾਲੇ ਕਦਮ ਤੇਜ਼ੀ ਨਾਲ ਚੁੱਕਣ ਵਿੱਚ ਕਿਤੇ ਨਾ ਕਿਤੇ ਸਾਡੇ ਕੋਲੋਂ ਕੁਤਾਹੀ ਕਰਵਾਈ ਹੈ। ਇਸ ਸੋਚ ਨੇ ਹੀ ਲੌਕਡਾਊਨ ਵਿੱਚ ਹਵਾਈ ਅੱਡਿਆਂ ਉਪਰ ਮੁਸਾਫਰਾਂ ਦੀ ਜਾਂਚ ਵਿੱਚ, ਲੌਕਡਾਊਨ ਕਰਨ ਵਿੱਚ, ਸਹੀ ਕੁਆਰਨਟੀਨ ਕਰਨ ਵਿੱਚ ਵੀ ਵੱਡੀਆਂ ਕੁਤਾਹੀਆਂ ਹੋਈਆਂ ਹਨ।
ਬਹਰੋਂ ਆਏ ਹਜ਼ਾਰਾਂ ਯਾਤਰੀ ਕੌਮਾਂਤਰੀ ਹਵਾਈ ਅੱਡੇ ‘ਤੇ ਦਿੱਲੀ ਵਿੱਚ ਕੁਰਬਲ ਕੁਰਬਲ ਕਰਦੇ ਫਿਰ ਰਹੇ ਸਨ, ਕੋਈ ਸਮਾਜਿਕ ਤੇ ਸਰੀਰਕ ਫਾਸਲਾ ਸੰਭਵ ਨਹੀਂ ਸੀ ਨਾ ਹੀ ਉਸ ਦੇ ਯਤਨ ਕੀਤੇ ਗਏ। ਸਪੱਸ਼ਟ ਹੈ ਕਿ ਜੇਕਰ ਪੰਜਾਬ ਵਿੱਚ ਆਏ ਐੱਨਆਰਆਈ ਕਾਰਨ ਹੀ ਇਹ ਫੈਲਿਆ ਹੈ ਤਾਂ 23 ਮਾਰਚ ਦਾ ਦਿੱਲੀ ਦਾ ਦੱਿਸ਼ ਤਾਂ ਅਜਿਹਾ ਸੀ ਕਿ ਹੁਣ ਤੱਕ ਹਜ਼ਾਰਾਂ ਮਰੀਜ਼ ਦਿੱਲੀ ਵਿੱਚ ਹੀ ਆ ਜਾਣੇ ਚਾਹੀਦੇ ਸੀ। ਇਸ ਤਰ੍ਹਾਂ ਅਸੀਂ ਪੰਜਾਬ ਨੂੰ ਨਿਸ਼ਾਨਾ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਤੇ ਕੇਂਦਰ ਦੇ ਪ੍ਰਬੰਧਾਂ ਦੀ ਕਮਜ਼ੋਰੀ ‘ਤੇ ਪਰਦਾ ਪਾਇਆ ਹੈ ਅਤੇ ਪੰਜਾਬ ਵੱਲੋਂ ਕੇਂਦਰ ਨਾਲੋਂ ਕੀਤੇ ਕੀਤੇ ਬਿਹਤਰ ਪ੍ਰਬੰਧਾਂ ਨੂੰ ਨਿੰਦ ਕੇ ਡਾਕਟਰੀ ਤੇ ਪ੍ਰਬੰਧਕੀ ਅਮਲੇ ਦਾ ਮਨੋਬਲ ਤੋੜਿਆ ਹੈ। ਇਸ ਨਾਲ ਹੀ ਨਰਸਾਂ ਡਾਕਟਰਾਂ, ਪੈਰਾ ਮੈਡੀਕਲ ਤੇ ਰਾਹਤ ਕਾਰਜਾਂ ਵਿੱਚ ਲੱਗੇ ਹੋਰ ਅਮਲੇ ਨੂੰ ਸੁਰੱਖਿਆ ਵਾਸਤੇ ਲੋੜੀਂਦਾ ਸਾਜੋ ਸਾਮਾਨ ਨਾ ਪਹੁੰਚਾ ਕੇ ਉਨ੍ਹਾਂ ਦੀਆਂ ਕੋਸ਼ਿਸ਼ਾਂ ‘ਤੇ ਪਾਣੀ ਹੀ ਫੇਰਿਆ ਹੈ। ਅਸੀਂ ਉਨ੍ਹਾਂ ਨੂੰ ਜਿਨ੍ਹਾਂ ਨੇ ਡਾਕਟਰਾਂ ਨਰਸਾਂ ਆਦਿ ਨੂੰ ਕਿਰਾਏ ਦੇ ਘਰਾਂ ਵਿੱਚੋਂ ਕੱਢ ਦਿੱਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਘਰਾਂ ਵਿੱਚ ਵੜਣ ਤੋਂ ਰੋਕ ਦਿੱਤਾ, ਜਿਨ੍ਹਾਂ ਨੇ ਇਨ੍ਹਾਂ ਜਾਨ ਜੋਖ਼ਮ ਵਿੱਚ ਪਾਕੇ ਦਿਨ ਰਾਤ ਕੰਮ ਕਰਦਿਆਂ ‘ਤੇ ਹਮਲੇ ਕਰਨ ਵਾਲਿਆਂ ਝੂਠੇ ਦੋਸ਼ ਮੜ੍ਹਣ ਵਾਲਿਆਂ ‘ਤੇ ਕੋਈ ਕਾਰਵਾਈ ਨਾ ਕਰ ਕੇ ਡਾਕਟਰਾਂ ਨਰਸਾਂ ਤੇ ਰਾਹਤ ਅਮਲੇ ਦਾ ਮਨੋਬਲ ਤੋੜਿਆ ਹੈ ਤੇ ਉਨ੍ਹਾਂ ਨੂੰ ਜੋਖਮ ‘ਚ ਖੜ੍ਹਾ ਕੀਤਾ ਹੈ।
ਸਹੀ ਤੇ ਵਿਆਪਕ ਜਾਣਕਾਰੀ ਰਾਹੀਂ ਲੋਕਾਂ ਵਿੱਚੋਂ ਸਹਿਮ ਦੂਰ ਕਰਕੇ ਉਨ੍ਹਾਂ ਨੂੰ ਆਪਣੇ ਜਿਉਂਦੇ ਜਾਂ ਮੱਿਤਕ ਨਜ਼ਦੀਕੀਆਂ, ਰਿਸ਼ਤੇਦਾਰਾਂ, ਪਰਿਵਾਰਾਂ, ਗੁਆਂਢੀਆਂ ਆਦਿ ਤੋਂ ਭੈਅ ਵਿੱਚ ਦੂਰ ਭੱਜਣ ਤੋਂ ਰੋਕ ਕੇ ਸਾਡੇ ਸੱਭਿਆਚਾਰ ਤੇ ਨੈਤਿਕ ਕਦਰਾਂ ਕੀਮਤਾਂ ਨੂੰ ਟੁੱਟਣ ਤੋਂ ਬਚਾਵੇ।
ਲੇਖਕ : ਡਾ. ਪਿਆਰਾ ਲਾਲ ਗਰਗ, ਵਾਟਸਐਪ : 99145-05009
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback