Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਪੰਜਾਬੀ ਦਰਸ਼ਕਾਂ ਲਈ ਚੰਗੀਆਂ ਪੰਜਾਬੀ ਫਿਲਮਾਂ, ਵੈਬ-ਸੀਰੀਜ਼ ਅਤੇ ਸ਼ੋਅ ਆਦਿ ਮਨੋਰੰਜਨ ਸਮੱਗਰੀ ਦੇਣਾ ਹੀ ਸਾਡਾ ਮੁੱਖ ਉਦੇਸ਼- ਮਨੀਸ਼ ਕਾਲੜਾ


    
  

Share
  


ਅਰਬਾਂ ਦਰਸ਼ਕਾਂ ਦੇ ਲਈ ਭਾਰਤ ਦਾ ਸਭ ਤੋਂ ਵੱਡਾ ਵਿਡੀਓ ਸਟ੍ਰੀਮਿੰਗ ਪਲੇਟਫਾਰਮ ਅਤੇ ਬਹੁ-ਭਾਸ਼ਾਈ ਸਟੋਰੀਟੈਲਰ, ਜ਼ੀ 5 ਪੰਜਾਬ ਅਤੇ ਉੱਤਰੀ ਭਾਰਤ ਦੇ ਨੇੜਲੇ ਇਲਾਕਿਆਂ ਵਿੱਚ ਪੰਜਾਬੀ ਵਿੱਚ ਦਿਲਚਸਪ ਵਿਸ਼ਾ ਵਸਤੂ ਦੇ ਨਾਲ ਆਪਣੀ ਮੌਜੂਦਗੀ ਨੂੰ ਮਜ਼ਬੂਤ ਕਰਨ ਲਈ ਤਿਆਰ ਹੈ। ਜ਼ੀ 5 ਦੀ ਰੱਜ ਕੇ ਵੇਖੋ ਪਹਿਲਕਦਮੀ ਵਿੱਚ ਜ਼ੀ ਸਟੂਡੀਓਜ਼- ਪੁਆੜਾ, ਕਿਸਮਤ 2, ਜਿੰਨੇ ਜੰਮੇ ਸਾਰਾ ਨਿਕੰਮੇ, ਅਤੇ ਫੁਫੜ ਜੀ, ਜਿਨ੍ਹਾਂ ਵਿੱਚ ਪਾਲੀਵੁੱਡ ਦੇ ਪ੍ਰਸਿੱਧ ਨਾਮ ਐਮੀ ਵਿਰਕ, ਸੋਨਮ ਬਾਜਵਾ, ਸਰਗੁਣ ਮਹਿਤਾ, ਬੀਨੂੰ ਢਿੱਲੋਂ, ਗੁਰਨਾਮ ਭੁੱਲਰ ਅਤੇ ਹੋਰ ਬਹੁਤ ਸਾਰੇ ਅਭਿਨੇਤਾ ਸ਼ਾਮਿਲ ਹਨ ਵਰਗੇ ਪਾਵਰ-ਪੈਕਡ, ਸਿੱਧੇ ਥੀਏਟਰ ਤੋਂ ਆਉਣ ਵਾਲੇ ਟਾਇਟਲਾਂ ਵਾਲੀਆਂ ਪੰਜਾਬੀ ਫਿਲਮਾਂ, ਵੈਬ-ਸੀਰੀਜ਼, ਓਰਿਜਨਲ ਅਤੇ ਸ਼ੋਅ ਦੀ ਇੱਕ ਸੀਰੀਜ਼ ਦੀ ਸ਼ੁਰੂਆਤ ਕੀਤੀ ਜਾਵੇਗੀ! ਪੰਜਾਬ ਦੇ ਦਿਲ ਦੀ ਧਰਤੀ ਦੀਆਂ ਇਹ ਕਹਾਣੀਆਂ 499/-ਰੁਪਏ ਦੀ ਕੀਮਤ ਦੀ ਇੱਕ ਸੰਪੂਰਨ ਸਲਾਨਾ ਸਬਸਕ੍ਰਿਪਸ਼ਨ ਯੋਜਨਾ ਵਿੱਚ ਉਪਲਬਧ ਹੋਣਗੀਆਂ।
ਆਪਣੀ ਦਿਲਚਸਪ ਸਮਗਰੀ ਸਲੇਟ ਦੇ ਨਾਲ, ਜ਼ੀ 5 ਦਾ ਉਦੇਸ਼ ਭਾਰਤ ਵਿੱਚ 3 ਕਰੋੜ+ ਪੰਜਾਬੀ ਬੋਲਣ ਵਾਲੇ ਮੂਲ ਲੋਕਾਂ ਦੀ ਸਮੱਗਰੀ ਦੀ ਮੰਗ ਨੂੰ ਪੂਰਾ ਕਰਨਾ, ਇੱਕ ਬਟਨ ਦੇ ਟੈਪ ਤੇ ਪੰਜਾਬੀ ਸਮੱਗਰੀ ਦੀ ਇੱਕ ਮਜ਼ਬੂਤ ਲਾਇਬ੍ਰੇਰੀ ਦੀ ਪੇਸ਼ਕਸ਼ ਕਰਨਾ ਹੈ ਜਿਸ ਨਾਲ ਇਹ ਦੇਸ਼ ਵਿੱਚ ਡੂੰਘਾ ਪ੍ਰਵੇਸ਼ ਕਰਦਾ ਹੈ ਅਤੇ ਮਨੋਰੰਜਨ ਵਿੱਚ ਸ਼ਾਮਲ ਕਰਨ ਦੇ ਆਪਣੇ ਉਦੇਸ਼ ਨੂੰ ਅੱਗੇ ਵਧਾਉਂਦਾ ਹੈ।ਇਸ ਪਹਿਲ ਸੰਬੰਧੀ ਟਿੱਪਣੀ ਕਰਦਿਆਂ, ਮਨੀਸ਼ ਕਾਲੜਾ, ਚੀਫ ਬਿਜ਼ਨੈੱਸ ਅਫਸਰ, ਜ਼ੀ 5 ਇੰਡੀਆ ਨੇ ਕਿਹਾ, “ਦੇਸ਼ ਦੇ ਬਹੁ-ਭਾਸ਼ਾਈ ਸਟੋਰੀਟੈਲਰ ਦੇ ਰੂਪ ਵਿੱਚ ਅਸੀਂ ਗਹਿਰੇ ਖੇਤਰੀਕਰਨ ਅਤੇ ਭਾਰਤ ਵਿੱਚ ਦਾਖਲ ਹੋਣ ਲਈ ਵਿਿਭੰਨ ਸਮੂਹਾਂ ਅਤੇ ਵਰਗਾਂ ਦੇ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਆਪਣੇ ਯਤਨ ਜਾਰੀ ਰੱਖੇ ਹਨ। ਅੱਜ ਪੰਜਾਬ ਵਿੱਚ 70% ਤੋਂ ਵੱਧ ਲੋਕ ਇੰਟਰਨੈਟ ਇਸਤੇਮਾਲ ਕਰ ਰਹੇ ਹਨ, ਭਾਰਤ ਵਿੱਚ ਸਭ ਤੋਂ ਵੱਧ ਜੀਡੀਪੀ ਅਤੇ ਪ੍ਰਤੀ ਵਿਅਕਤੀ ਆਮਦਨੀ ਦੇ ਨਾਲ ਇਸ ਵਿੱਚ ਇੱਕ ਸੰਘਣਾ ਦੂਰਸੰਚਾਰ ਬੁਨਿਆਦੀ ਢਾਂਚਾ ਮੌਜੂਦ ਹੈ ਜੋ ਇਸਨੂੰ ਦੇਸ਼ ਵਿੱਚ ਤੀਜਾ ਸਥਾਨ ਪ੍ਰਦਾਨ ਕਰਦਾ ਹੈ। ਇਸ ਦੇ ਬਾਵਜੂਦ, ਸਥਾਨਕ ਪੰਜਾਬੀ ਭਾਸ਼ਾ ਵਿੱਚ ਸਮਗਰੀ ਦੀ ਪੇਸ਼ਕਸ਼ ਇੰਨੀ ਵਿਭਿੰਨ ਨਹੀਂ ਹੈ ਜਿੰਨੀ ਕਿ ਪੰਜਾਬ ਵਰਗੇ ਇੱਕ ਮਹੱਤਵਪੂਰਣ ਬਾਜ਼ਾਰ ਵਿੱਚ ਹੋਣੀ ਚਾਹੀਦੀ ਹੈ। ਨਤੀਜੇ ਵਜੋਂ, ਜਦੋਂ ਦਰਸ਼ਕਾਂ ਵਿੱਚ ਇਰਾਦਾ ਵਧੇਰੇ ਹੁੰਦਾ ਹੈ, ਵਿਕਲਪਾਂ ਦੀ ਉਪਲਬਧਤਾ ਘੱਟ ਹੁੰਦੀ ਹੈ ਅਤੇ ਜ਼ੀ 5 ਰੱਜ ਕੇ ਵੇਖੋ ਨਾਲ ਇਸੇ ਕਮੀ ਨੂੰ ਦੂਰ ਕਰ ਰਿਹਾ ਹੈ। ਪੰਜਾਬੀ ਮਸ਼ਹੂਰ ਸਮੱਗਰੀ ਉੱਤੇ ਸਾਡਾ ਵਧੇਰੇ ਫੋਕਸ ਸਥਾਨਕ ਭਾਸ਼ਾਵਾਂ ਵਿੱਚ ਮਿਆਰੀ ਮਨੋਰੰਜਨ ਦੀ ਇਸ ਵਧਦੀ ਮੰਗ ਨੂੰ ਪੂਰਾ ਕਰਨ ਉੱਤੇ ਉਦੇਸ਼ਿਤ ਹੈ। ਇਹ ਉੱਚ ਗੁਣਵੱਤਾ ਵਾਲੀ ਪੰਜਾਬੀ ਸਮਗਰੀ ਦੀ ਮੰਗ ਕਰਨ ਵਾਲੇ ਉਪਭੋਗਤਾਵਾਂ ਲਈ ਸਾਨੂੰ ਇੱਕ ਸੰਪੂਰਨ ਮੰਜ਼ਿਲ ਬਣਨ ਵਿੱਚ ਸਹਾਇਤਾ ਕਰੇਗਾ, ਜਿਸ ਨਾਲ ਸਾਨੂੰ ਘੱਟ ਮਾਰਕਿਟਾਂ ਵਿੱਚ ਮਨੋਰੰਜਨ ਨੂੰ ਸ਼ਾਮਲ ਕਰਨ ਦੇ ਸਾਡੇ ਵਿਸ਼ਾਲ ਦ੍ਰਿਸ਼ਟੀ ਦੇ ਇੱਕ ਕਦਮ ਹੋਰ ਨੇੜੇ ਲੈ ਆਵੇਗਾ। ਨਵੀਂ ਸਮੱਗਰੀ ਲਾਈਨ-ਅਪ ਬਾਰੇ ਗੱਲ ਕਰਦਿਆਂ, ਉਨ੍ਹਾਂ ਨੇ ਅੱਗੇ ਕਿਹਾ, “ਇਹ ਵਿਿਭੰਨ ਅਤੇ ਉਦੇਸ਼ਪੂਰਨ ਪਹਿਲ ਹੈ ਜਿਸ ਨੂੰ ਖਾਸ ਕਰਕੇ ਸਾਡੇ ਪੰਜਾਬੀ ਬੋਲਣ ਵਾਲੇ ਦਰਸ਼ਕਾਂ ਲਈ ਤਿਆਰ ਕੀਤਾ ਗਿਆ ਹੈ। ਵੱਖੋ ਵੱਖਰੇ ਉਪਕਰਣਾਂ ਅਤੇ ਓਪਰੇਟਿੰਗ ਪ੍ਰਣਾਲੀਆਂ ਵਿੱਚ ਅਸਲ, ਢੁੱਕਵੀਂ ਅਤੇ ਸੰਬੰਧਿਤ ਕਹਾਣੀਆਂ ਦੇ ਸੰਸਾਰ ਨੂੰ ਸੇਵਾ ਪ੍ਰਦਾਨ ਕਰਨ ਦੀ ਸਾਡੀ ਯੋਗਤਾ ਦੇ ਜ਼ਰੀਏ, ਅਸੀਂ ਟੀਵੀ ਵੇਖਣ ਵਾਲੇ ਦਰਸ਼ਕਾਂ ਅਤੇ ਓਟੀਟੀ ਉਪਭੋਗਤਾਵਾਂ ਦੁਆਰਾ ਸਾਹਮਣਾ ਕੀਤੀ ਜਾਣ ਵਾਲੀ ਕਮੀ ਨੂੰ ਦੂਰ ਕਰਨਾ ਚਾਹੁੰਦੇ ਹਾਂ ਜਿਸ ਨਾਲ ਸਾਰੇ ਇੱਕ ਸਾਂਝੇ ਪਲੇਟਫਾਰਮ, ਜ਼ੀ 5 ਉੱਤੇ ਆ ਜਾਣਗੇ।ਅੱਜ, ਜ਼ੀ 5 2 ਲੱਖ ਤੋਂ ਵੱਧ ਘੰਟਿਆਂ ਦੀ ਔਨ-ਡਿਮਾਂਡ ਸਮਗਰੀ ਅਤੇ 100+ ਲਾਈਵ ਟੀਵੀ ਚੈਨਲਾਂ ਦਾ ਘਰ ਹੈ। 140 ਤੋਂ ਵੱਧ ਮੌਲਿਕ ਸ਼ੋਅ ਦੀ ਇੱਕ ਅਮੀਰ ਲਾਇਬ੍ਰੇਰੀ ਦੇ ਨਾਲ, ਜ਼ੀ 5 12 ਭਾਰਤੀ ਭਾਸ਼ਾਵਾਂ: ਅੰਗਰੇਜ਼ੀ, ਹਿੰਦੀ, ਬੰਗਾਲੀ, ਮਲਿਆਲਮ, ਤਾਮਿਲ, ਤੇਲਗੂ, ਕੰਨੜ, ਮਰਾਠੀ, ਉੜੀਆ, ਭੋਜਪੁਰੀ, ਗੁਜਰਾਤੀ ਅਤੇ ਪੰਜਾਬੀ ਵਿੱਚ ਸਮਗਰੀ ਦੀ ਪੇਸ਼ਕਸ਼ ਕਰਦਾ ਹੈ। ਪਲੇਟਫਾਰਮ ਵਿੱਚ 2021 ਵਿੱਚ 50+ ਥੀਏਟਰਸ ਅਤੇ 40+ ਵੈਬ ਸੀਰੀਜ਼ ਦੀ ਇੱਕ ਦਿਲਚਸਪ ਲਾਈਨ-ਅਪ ਮੌਜੂਦ ਹੈ ਜੋ ਇਸ ਦੀ ਵਿਸ਼ਾਲ ਲਾਇਬ੍ਰੇਰੀ ਨੂੰ ਵਿਸਤ੍ਰਿਤ ਕਰਦੇ ਹੋਏ ਮਨੋਰੰਜਨ ਦੇ ਚਾਹਵਾਨਾਂ ਲਈ ਇੱਕ ਵਿਸ਼ਾਲ ਸੂਚੀ ਦੀ ਪੇਸ਼ਕਸ਼ ਕਰੇਗੀ।
ਹਰਜਿੰਦਰ ਸਿੰਘ ਜਵੰਦਾ 9463828000
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ