Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
Aryan Khan Drugs Case: 'ਮੇਰੇ ਬੇਟੇ ਦੇ ਕੋਲ ਡਰੱਗ ਨਹੀਂ ਸੀ...ਦੋਸ਼ਾਂ ਦਾ ਫ਼ੈਸਲਾ ਅਦਾਲਤ ਕਰੇਗੀ'
ਨਵੀਂ ਦਿੱਲੀ : ਡਰੱਗ ਮਾਮਲੇ ਵਿਚ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਕ ਨਾਂ ਜੋ ਸਭ ਤੋਂ ਜ਼ਿਆਦਾ ਚਰਚਾ ਵਿਚ ਆਇਆ ਹੈ ਉਹ ਹੈ ਉਨ੍ਹਾਂ ਦੇ ਦੋਸਤ ਅਰਬਾਜ਼ ਮਰਚੈਂਟ ਦਾ। 2 ਅਕਤੂਬਰ ਨੂੰ ਜਦੋਂ ਨਾਰਕੋਟਿਕਸ ਕੰਟਰੋਲ ਬਿਊਰੋ (Narcotics Control Bureau (NCB) ਨੇ ਮੁੰਬਈ ਤੋਂ ਗੋਆ ਜਾ ਰਹੇ ਇਕ ਕਰੂਜ਼ 'ਤੇ ਰੇਡ ਮਾਰੀ ਤਾਂ ਆਰੀਅਨ ਤੇ ਅਰਬਾਜ਼ ਇਕੱਠੇ ਹੀ ਸੀ। ਕਰੂਜ਼ 'ਤੇ ਰੇਵ ਪਾਰਟੀ ਚੱਲ ਰਹੀ ਸੀ ਜਿਸ ਵਿਚ ਆਰੀਅਨ ਤੇ ਅਰਬਾਜ਼ ਸ਼ਾਮਲ ਸੀ। ਐੱਨਸੀਬੀ ਨੇ ਕਰੂਜ਼ ਤੋਂ ਦੋਵਾਂ ਨੂੰ ਹਿਰਾਸਤ ਵਿਚ ਲਿਆ ਸੀ ਉਸ ਤੋਂ ਬਾਅਦ ਦੋਵਾਂ ਤੋਂ ਪੁੱਛਗਿੱਛ ਹੋਈ ਤੇ ਦੋਵਾਂ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫਿਲਹਾਲ ਆਰੀਅਨ ਤੇ ਅਰਬਾਜ਼ ਐੱਨਸੀਬੀ ਦੀ ਹਿਰਾਸਤ ਵਿਚ ਹਨ। ਇਸ ਵਿਚ ਅਰਬਾਜ਼ ਦੇ ਪਾਪਾ ਅਸਲਮ ਮਰਚੈਂਟ ਦਾ ਬਿਆਨ ਸਾਹਮਣੇ ਆਇਆ ਹੈ। ਅਸਲਮ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਕੋਲ ਡਰੱਗ ਨਹੀਂ ਸੀ। India Today ਨਾਲ ਗੱਲਬਾਤ ਵਿਚ ਅਰਬਾਜ਼ ਦੇ ਪਿਤਾ ਨੇ ਉਨ੍ਹਾਂ ਦਾਅਵਿਆਂ ਦਾ ਖੰਡਨ ਕੀਤਾ ਹੈ ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਬੇਟਾ ਕਰੂਜ਼ ਵਿਚ ਡਰੱਗ ਲੈ ਰਿਹਾ ਸੀ। ਵੈੱਬਸਾਈਟ ਨਾਲ ਗੱਲਬਾਤ ਵਿਚ ਅਸਲਮ ਨੇ ਕਿਹਾ, 'ਮੈਨੂੰ ਨਿਆ ਪਾਲਿਕਾ 'ਤੇ ਪੂਰਾ ਭਰੋਸਾ ਹੈ। ਦੋਸ਼ਾਂ ਦਾ ਫ਼ੈਸਲਾ ਅਦਾਲਤ ਕਰੇਗੀ।' ਆਰੀਅਨ ਤੇ ਅਰਬਾਜ਼ ਦੀ ਦੋਸਤੀ ਦੇ ਬਾਰੇ ਵਿਚ ਗੱਲ ਕਰਦੇ ਹੋਏ ਅਸਲਮ ਨੇ ਕਿਹਾ, 'ਅਰਬਾਜ਼ ਤੇ ਆਰੀਅਨ ਬਚਪਨ ਤੋਂ ਦੋਸਤ ਹਨ ਦੋਵਾਂ ਦੀ ਦੋਸਤੀ ਨੂੰ 15 ਸਾਲ ਹੋ ਚੁੱਕੇ ਹਨ। ਆਰੀਅਨ ਜਦੋਂ ਵੀ ਭਾਰਤ ਆਉਂਦਾ ਹੈ ਦੋਵੇਂ ਨਾਲ ਹੀ ਘੁੰਮਣ ਜਾਂਦੇ ਹਨ। ਬਲਕਿ ਦੋਵੇਂ ਨਾਲ ਹੀ ਸ਼ਾਹਰੁਖ ਖਾਨ ਦੇ ਦੁਬਈ ਵਿਚ ਅਲੀਬਾਗ ਵਾਲੇ ਫਾਰਮ ਹਾਉਸ ਵਿਚ ਵੀ ਜਾ ਚੁੱਕੇ ਹਨ। ਦੋਵੇਂ ਨੂੰ ਕਰੂਜ਼ 'ਤੇ Invite ਕੀਤਾ ਗਿਆ ਸੀ, ਦੋਵਾਂ ਦੇ ਕੋਲ ਉੱਥੋਂ ਦੇ ਟਿਕਟ ਤਕ ਨਹੀਂ ਹਨ।'
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback