Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਲੋਕਤੰਤਰ ਦੇ ਬੌਸ
ਇਬਰਾਹਿਮ ਲਿੰਕਨ ਨੇ ਲੋਕਾਂ ਨੂੰ ਲੋਕਤੰਤਰ ਦਾ ਬੌਸ ਕਿਹਾ ਸੀ। ਉਹ ਪਿੱਛੇ ਰਹਿ ਗਿਆ। ਲੋਕਤੰਤਰ ਅੱਗੇ ਨਿਕਲ ਗਿਆ। ਇਸ ਦੇ ਕਈ ਨਵੇਂ ਬੌਸ ਉਗ ਪਏ। ਨਵੇਂ ਉਗੇ ਬੌਸ ਕੌਣ ਹਨ? ਲੋਕਤੰਤਰ ਵਿੱਚ ਤੁਹਾਨੂੰ ਸਵਾਲ ਪੁੱਛਣ ਦਾ ਪੂਰਾ ਅਧਿਕਾਰ ਹੈ। ਤਾਜ਼ਾ ਖਬਰਾਂ ਅਨੁਸਾਰ ਲੋਕਤੰਤਰ ਦਾ ਪਹਿਲਾ ਬੌਸ ਸਾਡਾ ਪਿਆਰਾ, ਰਾਜਦੁਲਾਰਾ, ਅੱਖਾਂ ਦਾ ਤਾਰਾ ਨੇਤਾ ਜੀ ਹੈ। ਸੰਵਿਧਾਨ ਅਨੁਸਾਰ ਲੋਕਤੰਤਰ ਦੀ ਬੌਸ ਜਨਤਾ ਹੀ ਹੈ, ਪਰ ਨਿਜ਼ਾਮ ਸੱਕੇ ਵਾਂਗ ਸਿਰਫ ਇੱਕ ਦਿਨ ਦੀ ਬੌਸ ਹੈ। ਉਸੇ ਦਿਨ ਉਸ ਦੀਆਂ ਚੰਮ ਦੀਆਂ ਚੱਲਦੀਆਂ ਹਨ। ਉਸ ਨੂੰ ਉਸੇ ਦਿਨ ਸੁਫਨੇ ਦਿਖਾਏ ਜਾਂਦੇ ਹਨ। ਸੁਫਨਿਆਂ ਵਿੱਚ ਤਾਰੇ ਹੁੰਦੇ ਹਨ, ਚੰਨ, ਸੂਰਜ ਹੁੰਦੇ ਹਨ। ਸਵਰਗੀ ਹੁਲਾਰੇ ਹੁੰਦੇ ਹਨ। ਕੇਵਲ ਇੱਕ ਦਿਨ ਜਨਤਾ ਵੋਟਰ ਬਣਦੀ ਹੈ। ਨੇਤਾ ਜੀ ਸੇਵਕ ਦਾ ਪਾਰਟ ਕਰਦੇ ਹਨ। ਉਸ ਦਿਨ ਰਾਸਲੀਲਾ ਵਿੱਚ ਨੇਤਾ ਜੀ ਚੌਕੀਦਾਰ ਦਾ ਪਾਰਟ ਕਰਨ ਨੂੰ ਵੀ ਤਿਆਰ ਹੁੰਦੇ ਨੇ।
ਲੋਕ ਉਸ ਦਿਨ ਮੱਤ-ਪੇਟੀਆਂ ਦੇ ਦਰਸ਼ਨ ਕਰਦੇ ਹਨ। ਸੁਫਨਿਆਂ ਦੀ ਅਰਾਧਨਾ ਕਰਦੇ ਹਨ। ਉਹੀ ਸਮਾਂ ਹੁੰਦਾ ਹੈ, ਜੋ ਲੋਕਾਂ ਤੋਂ ਸੰਭਾਲੇ ਵੀ ਸੰਭਾਲਿਆ ਨਹੀਂ ਜਾਂਦਾ। 'ਅਬ ਪਛਤਾਏ ਕਿਆ ਹੋਤ, ਜਬ ਚਿੜੀਆ ਚੁਗ ਗਈ ਖੇਤ'। ਉਸ ਦਿਨ ਤੋਂ ਬਾਅਦ ਜਨਤਾ ਤਪਦੀ ਸੜਕ ਉਤੇ ਖਲ੍ਹੋਂਦੀ ਹੈ ਤੇ ਨੇਤਾ ਜੀ ਬੌਸ ਬਣ ਕੇ ਪਾਰਲੀਮੈਂਟ ਜਾ ਵੜਦੇ ਹਨ। ਜਨਤਾ ਧੁੱਪ, ਮੀਂਹ, ਝੱਖੜ ਝੱਲਦੀ ਹੋਈ ਆਪਣੇ ਸੁਫਨਿਆਂ ਨੂੰ ਫਲ ਲੱਗਣ ਦੀ ਉਡੀਕ ਕਰਦੀ ਹੈ ਤੇ ਨੇਤਾ ਜੀ ਪੂਰੇ ਪੰਜ ਵਰ੍ਹੇ ਏਅਰ ਕੰਡੀਸ਼ਨਡ ਪਾਰਲੀਮੈਂਟ ਵਿੱਚ ਬਹਿ ਕੇ ਆਪਣੀ ਤੇ ਆਪਣੇ ਟੱਬਰ ਦੀ ਚਿੰਤਾ ਕਰਦੇ ਹਨ। ਜਨਤਾ ਦੇ ਸੁਫਨੇ ਜ਼ਰੂਰ ਪੂਰੇ ਹੋਣ ਲੱਗਦੇ ਹਨ। ਇੱਕ ਵਾਰ ਰਾਜਧਾਨੀ ਵੜ ਕੇ ਮੁੜ ਪਿੰਡ ਕਸਬੇ ਵੱਲ ਦੇਖਣ ਦੀ ਵਿਹਲ ਨਹੀਂ ਮਿਲਦੀ। ਕਹਿੰਦੇ ਜ਼ਰੂਰ ਰਹਿੰਦੇ ਹਨ, ਜਨਤਾ ਲਈ ਵੀਹ-ਵੀਹ ਘੰਟੇ ਕੰਮ ਕਰਦੇ ਹਾਂ। 'ਸਭ ਦਾ ਸਾਥ, ਸਭ ਦਾ ਵਿਕਾਸ' ਕਰਦੇ ਹਾਂ। ਜਨਤਾ ਦੀਆਂ ਆਸਾਂ ?ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਦੇ ਹਾਂ। ਜਨਤਾ ਕੜਕਦੀ ਧੁੱਪ ਵਿੱਚ ਖਲ੍ਹੋਤੀ ਇੰਤਜ਼ਾਰ ਕਰਦੀ ਹੈ, ਪਰ ਲੋਕਤੰਤਰ ਦੇ ਬੌਸ ਨੂੰ ਨਾ ਸਮਾਂ ਮਿਲਣਾ ਸੀ ਤੇ ਨਾ ਸਮਾਂ ਮਿਲ ਸਕਿਆ। ਲੋਕਤੰਤਰ ਧੰਨ-ਧੰਨ ਹੋ ਗਿਆ, ਕਿਉਂਕਿ ਉਸ ਨੂੰ ਆਪਣਾ ਪਹਿਲਾ ਬੌਸ ਮਿਲ ਗਿਆ। ਜਨਤਾ ਤੇ ਦਿੱਲੀ ਦਾ ਫਾਸਲਾ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ। ਸੁਫਨੇ ਹੱਥੋਂ ਛੁੱਟ ਰਹੇ ਹਨ। ਅੱਖਾਂ ਵਿੱਚ ਇੰਤਜ਼ਾਰ ਦੀ ਰੜਕ ਪੈ ਰਹੀ ਹੈ। ਲਿੰਕਨ ਨੇ ਲੋਕਾਂ ਨੂੰ ਲੋਕਤੰਤਰ ਦਾ ਬੌਸ ਦੱਸਿਆ ਸੀ, ਪਰ ਇਥੇ ਗੱਲਾਂ ਹੀ ਹੋਰ ਹੋਈਆਂ ਪਈਆਂ ਹਨ। ਜਨਤਾ ਬੌਸ ਸਮਝਦੀ ਰਹੀ ਤੇ ਨੇਤਾ ਜੀ ਬੌਸ ਹੋ ਗਏ। ਤੁਸੀਂ ਸਿਆਣੇ ਹੋ, ਬੌਸ ਸਮਝਣ ਤੇ ਹੋਣ ਵਿੱਚ ਓਨਾ ਹੀ ਫਰਕ ਹੈ, ਜਿੰਨਾ ਦਿੱਲੀ ਦੀ ਪਾਰਲੀਮੈਂਟ ਤੇ ਪਿੰਡ ਕਸਬੇ ਵਿਚਕਾਰ ਹੈ।
ਜਨਤਾ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹ ਕੇਵਲ ਮਾਤਰ ਇੱਕ ਵੋਟ ਹੈ, ਇਸ ਤੋਂ ਸਿਵਾਏ ਕੁਝ ਨਹੀਂ ਹੈ। ਨੇਤਾ ਜੀ ਲੋਕਤੰਤਰ ਦੇ ਬੌਸ ਹਨ ਤੇ ਬੱਸ ਬੌਸ ਹੀ ਹਨ। ਲੋਕਤੰਤਰ ਵਿੱਚ ਬੌਸ ਹੋਣਾ ਅਸਲ ਮੁੱਦਾ ਹੈ। ਬੌਸ ਤਪਦੀ ਸੜਕ ਉਤੇ ਨਹੀਂ ਖਲੋਂਦਾ, ਰਾਸ਼ਨ ਡੀਪੂ ਦੀ ਲਾਈਨ ਵਿੱਚ ਨਹੀਂ ਲੱਗਦਾ, ਮਹਿੰਗਾਈ ਦੀ ਮਾਰ ਨਹੀਂ ਝੱਲਦਾ, ਮੱਤ-ਪੇਟੀ ਕੋਲ ਨਹੀਂ ਜਾਂਦਾ, ਬੱਸ ਚਮਤਕਾਰ ਹੀ ਕਰਦਾ ਹੈ ਤੇ ਲੋਕਤੰਤਰ ਦਾ ਬੌਸ ਬਣ ਜਾਂਦਾ ਹੈ।
ਲੋਕਤੰਤਰ ਦਾ ਦੂਸਰਾ ਬੌਸ ਈ ਵੀ ਐੱਮ ਮਸ਼ੀਨ ਹੈ। ਲੋਕਤੰਤਰੀ ਤਮਾਸ਼ੇ ਵਿੱਚ ਇਹ ਯੰਤਰ ਨੇਤਾ ਨੂੰ ਬੌਸ ਬਣਨ ਦਾ ਰਾਹ ਖੋਲ੍ਹਦਾ ਹੈ। ਵਿਰੋਧੀ ਧਿਰ ਰੋ-ਰੋ, ਚੀਕ-ਚੀਕ ਆਖਦੀ ਹੈ ਕਿ ਇਸ ਯੰਤਰ ਵਿੱਚ ਵੋਟਰ ਪਾਉਂਦਾ ਕੁਛ ਹੈ ਤੇ ਨਿਕਲਦਾ ਕੁਛ ਹੈ। ਇਸ ਵਿੱਚ ਪੈਂਦਿਆਂ ਹੀ ਵੋਟ ਦੀ ਕਾਇਆ ਪਲਟ ਜਾਂਦੀ ਹੈ। ਤੁਸੀਂ ਵੋਟ ਰੱਖਾ ਰਾਮ ਨੂੰ ਪਾਓ, ਪਰ ਵੋਟ ਰੱਬ ਰਾਖਾ ਦੀ ਨਿਕਲ ਆਉਂਦੀ ਹੈ। ਲੋਕਤੰਤਰ ਰੱਬ ਭਰੋਸੇ ਚੱਲਣ ਲੱਗਦਾ ਹੈ। ਰੱਬ ਭਰੋਸੇ ਚੱਲਦਾ ਲੋਕਤੰਤਰ ਹੀ ਅਸਲੀ ਲੋਕਤੰਤਰ ਲੱਗਣ ਲੱਗਦਾ ਹੈ। ਇਸ ਯੰਤਰ ਦੀ ਮਦਦ ਕਾਰਨ ਲੋਕਤੰਤਰ ਦੀ ਮੰਜ਼ਿਲ ਦੂਰ ਨਹੀਂ ਜਾਪਦੀ। ਵਿਰੋਧੀ ਧਿਰ ਮੁਤਾਬਕ ਇਹ ਯੰਤਰ ਨੇਤਾ ਜੀ ਦੀ ਡੁੱਬਦੀ ਬੇੜੀ ਤਾਰਦਾ ਹੈ ਤੇ ਤੀਰ ਨਿਸ਼ਾਨੇ ?ਤੇ ਮਾਰਦਾ ਹੈ। ਜਿਸ ਪਰ ਇਸ ਕੀ ਕ੍ਰਿਪਾ ਹੋ ਜਾਏ, ਉਹ ਜਿੱਤਦਾ ਹੈ ਤੇ ਜਿਸ ਪਰ ਨਜ਼ਰ ਟੇਢੀ ਹੋ, ਵੋ ਹਾਰਤਾ ਹੈ ਹਾਰਤਾ ਹੈ। ਗੱਜਕੇ ਬੋਲੋ, ਲੋਕਤੰਤਰ ਦੇ ਬੌਸ ਦੀ ਈ ਵੀ ਐਮ ਯੰਤਰ ਦੀ ਜੈ-ਜੈ-ਜੈ।
ਲੋਕਤੰਤਰ ਦੀ ਅਗਲੀ ਬੌਸ ਮਾਇਆ ਹੈ। ਮਾਇਆ ਬਗੈਰ ਨੇਤਾ ਜੀ ਦੀ ਬੌਸੀ ਵੀ ਅਧੂਰੀ ਹੈ। ਕਬੀਰ ਜਿਹੇ ਸੰਤ ਇਸ ਨੂੰ 'ਮਾਇਆ ਮਹਾ ਠਗਿਨੀ ਹਮ ਜਾਣੀ, ਸਮਝ ਲੇਹੁ ਤੁਮ ਪੁਰਸ਼ ਗਿਆਨੀ।' ਲੋਕਤੰਤਰ ਦੀ ਤੋਰ ਇਸੇ ਦੇ ਹੱਥ ਹੈ, ਜਿਵੇਂ ਚਾਹੇ ਨਾਚ ਨਚਾਵੇ। ਲੋਕਤੰਤਰ ਮਾਇਆ ਹੱਥ ਕੁਠਪਤਲੀ। ਮਾਇਆ ਦੇ ਘੁੰਗਰੂ ਛੜਕਣ ਲੱਗਦੇ ਹਨ ਤਾਂ ਲੋਕਤੰਤਰ ਬੇਸੁਧ ਹੋ ਕੇ ਨੱਚਣ ਲੱਗਦਾ ਹੈ। ਇਸ ਦੇ ਸੰਗੀਤ ਦੀ ਧੁਨ ਪਾਰਲੀਮੈਂਟ ਅਤੇ ਵਿਧਾਨ ਸਭਾ ਤੱਕ ਸੁਣੀ ਜਾ ਸਕਦੀ ਹੈ। ਇਸ ਦੇ ਅਸ਼ੀਰਵਾਦ ਨਾਲ ਜੇਲ੍ਹ ਵਿੱਚ ਬੈਠਾ ਨੇਤਾ ਪਾਰਲੀਮੈਂਟ ਜਾਂ ਵਿਧਾਨ ਸਭਾ ਵਿੱਚ ਜਾ ਪੈਰ ਟਿਕਾਉਂਦਾ ਹੈ। ਮਾਇਆ ਅਜਿਹਾ ਚੱਕਰਚੂੰਡਾ ਹੈ, ਜਿਸ ਵਿੱਚ ਬਹਿ ਕੇ ਨੇਤਾ ਮੰਤਰੀ ਪਦ ਪਾ ਜਾਂਦਾ ਹੈ। ਮਾਇਆ ਦਾ ਜਲੌਅ, ਲੋਕਤੰਤਰ ਦਾ ਚਾਊ। ਮਦਾਰੀ ਡੌਰੂ ਵਜਾ ਵਜਾ ਆਖਦਾ ਹੈ, 'ਪੈਸਾ ਸੁੱਟ, ਤਮਾਸ਼ਾ ਦੇਖ।? ਪੈਸੇ ਦੀ ਤਾਕਤ ਨਾਲ ਨੇਤਾ ਜੀ ਲੋਕਤੰਤਰ ਦਾ ਤਮਾਸ਼ਾ ਦੇਖਦੇ ਹਨ। ਇਹ ਅਜਿਹੀ ਸ਼ਕਤੀ ਹੈ, ਜਿਸ ਨਾਲ ਲੋਕਤੰਤਰ ਦਾ ਮੁਜਰਾ ਵੀ ਦੇਖਿਆ ਜਾ ਸਕਦਾ ਹੈ। ਨੇਤਾ ਜੀ ਹਰਦਮ ਇਸ ਨੂੰ ਧਿਆਉਂਦੇ ਹਨ ਤੇ ਨੇਤਾ ਪਦ ਪਾਉਂਦੇ ਹਨ। ਲੋਕਤੰਤਰ ਦੀ ਜਾਨ ਮਾਇਆ ਰੂਪੀ ਤੋਤੇ ਵਿੱਚ ਹੈ। ਲੋਕਤੰਤਰ ਦਾ ਇੱਕ ਹੋਰ ਬੌਸ 'ਗਿਣਤੀ? ਹੈ। ਅੰਕੜਿਆਂ ਦੀ ਖੇਡ ਲੋਕਤੰਤਰ ਦੀ ਜਾਨ ਹੈ। ਦਸ ਖੋਤੇ ਨੌਂ ਘੋੜਿਆਂ ?ਤੇ ਮੀਰੀ ਗਿਣੇ ਜਾਂਦੇ ਹਨ। ਖੋਤੇ ਭਾਵੇਂ ਖੱਚਰ ਹੋਣ ਤੇ ਘੋੜੇ ਭਾਵੇਂ ਦਰਿਆਈ ਘੋੜੇ ਕਿਉਂ ਨਾ ਹੋਣ। ਦਸ ਭੇਡਾਂ ਵਾਲਾ ਨੇਤਾ ਨੌਂ ਸ਼ੇਰਾਂ ਵਾਲਿਆਂ ਤੋਂ ਬਾਜ਼ੀ ਜਿੱਤ ਜਾਂਦਾ ਹੈ। ਮੱਤ-ਪੇਟੀ ਵਿੱਚ ਮੰਨ ਲਓ ਕਿ ਤਿੰਨ ਵੋਟਾਂ ਪਈਆਂ ਹੋਣ। ਦੋ ਵੋਟਾਂ ਲੈ ਲੈਣ ਵਾਲਾ ਨੇਤਾ ਚੁਣਿਆ ਜਾਊ ਤੇ ਇੱਕ ਲੈਣ ਵਾਲਾ ਵਿਰੋਧੀ ਧਿਰ ਬਣ ਜਾਊ। ਬਾਕੀ ਵੋਟਰ ਭਾਵੇਂ ਘਰ ਹੀ ਬੈਠੇ ਰਹਿਣ, ਵੋਟ ਪਾਉਣ ਆਉਣ ਹੀ ਨਾ, ਤਿੰਨ ਵਿੱਚੋਂ ਦੋ ਵੋਟਾਂ ਲੈਣ ਵਾਲਾ ਪਾਰਲੀਮੈਂਟ ਚਲਾ ਜਾਊ ਤੇ ਹੋ ਸਕਿਆ ਤਾਂ ਸਰਕਾਰ ਬਣਾ ਲਊ। ਇਸੇ ਨੂੰ ਅੰਕੜਿਆਂ ਦੀ ਖੇਡ ਜਾਂ ਲੋਕਤੰਤਰ ਦਾ ਜਾਦੂ ਕਿਹਾ ਜਾਂਦਾ ਹੈ। ਲੋਕਤੰਤਰ ਉਹ ਖੇਡ ਹੈ, ਜਿਸ ਵਿੱਚ ਵੱਧ ਗਿਣਤੀ ਵਾਲੇ ਦੀ ਜਿੱਤ ਹੁੰਦੀ ਹੈ। ਇਹ ਵੱਖਰੀ ਕਹਾਣੀ ਹੈ ਕਿ ਵੱਧ ਗਿਣਤੀ ਪ੍ਰਾਪਤ ਕਰਨ ਲਈ ਨੇਤਾ ਜੀ ਡਾਂਗ ਸੋਟੀ, ਮਾਇਆ ਜਾਂ ਤਾਕਤ ਦੀ ਵਰਤੋਂ ਕਰ ਲੈਣ। ਲੋਕਤੰਤਰ ਵਿੱਚ ਸਭ ਕੁਝ ਜਾਇਜ਼ ਹੈ। ਹਰ ਨੇਤਾ ਨੂੰ ਜਿੱਤ ਪ੍ਰਾਪਤ ਕਰਨ ਦਾ ਨੈਤਿਕ ਜਾਂ ਸੰਵਿਧਾਨਕ ਹੱਕ ਹੈ। ਲੋਕਤੰਤਰ ਦਾ ਤਮਾਸ਼ਾ ਹੈ, ਜ਼ਰਾ ਧੂਮ ਸੇ ਨਿਕਲੇ। ਨਿਕਲੇ ਹੀ ਨਿਕਲੇ, ਚਾਹੇ ਘੂਮ ਕੇ ਨਿਕਲੇ।
ਪ੍ਰਭੂ ਲਿੰਕਨ ਦੀ ਰੂਹ ਨੂੰ ਸ਼ਾਂਤੀ ਬਖਸ਼ੇ, ਜਿਸ ਨੇ ਆਖਿਆ ਸੀ ਕਿ ਲੋਕ ਲੋਕਤੰਤਰ ਦੇ ਬੌਸ ਹਨ। ਲੋਕ ਪਿੱਛੇ ਰਹਿ ਗਏ ਤੇ ਨੇਤਾ, ਮਾਇਆ ਅਗਾਂਹ ਨਿਕਲ ਗਈ। ਅਗਲਾ ਰਸਤਾ ਪਾਰਲੀਮੈਂਟ ਵੱਲ ਜਾਂਦਾ ਹੈ, ਜੋ ਲੋਕਾਂ ਤੋਂ ਬਹੁਤ ਦੂਰ ਹੈ। 'ਦਿੱਲੀ ਦੂਰ ਅਸਤ?। ਲੋਕ ਲੋਕਤੰਤਰ ਵਿੱਚ ਤਪਦੀ ਸੜਕ ?ਤੇ ਖਲ੍ਹੋ ਕੇ ਆਸ ਭਰੀਆਂ ਨਜ਼ਰਾਂ ਨਾਲ ਪਾਰਲੀਮੈਂਟ ਵੱਲ ਦੇਖ ਰਹੇ ਹਨ। ਲੋਕਤੰਤਰ ਦੇ ਬੌਸ ਉਨ੍ਹਾਂ ਨੂੰ 'ਬਾਏ-ਬਾਏ' ਵੀ ਨਹੀਂ ਆਖਦੇ।
-ਕੇ ਐੱਲ ਗਰਗ
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback