Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਪੰਜਾਬ ਵੀ ਬਣ ਸਕਦਾ ਹੈ ਕੈਲੀਫੋਰਨੀਆ
-ਕੁਲਜੀਤ ਬੈਂਸ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਕ ਵਾਰ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦਾ ਵਾਅਦਾ ਕੀਤਾ ਸੀ। ਲੋਕਾਂ ਨੇ ਉਨ੍ਹਾਂ ਦੇ ਇਸ ਵਾਅਦੇ ਦਾ ਮਖੌਲ ਉਡਾਇਆ। ਉਹ ਇਸ ਵਿੱਚ ਨਾਕਾਮ ਵੀ ਰਹੇ ਅਤੇ ਲੋਕਾਂ ਨੇ ਵੀ ਤਸੱਲੀ ਜਿਹੀ ਮਹਿਸੂਸ ਕੀਤੀ ਕਿ ਸਭ ਦੇ ਭੁਲੇਖੇ ਦੂਰ ਹੋ ਗਏ ਹਨ। ਕੀ ਉਨ੍ਹਾਂ ਦਾ ਇਹ ਖੁਆਬ ਸੱਚਮੁੱਚ ਗੈਰ ਹਕੀਕੀ ਸੀ? ਕੀ ਪੰਜਾਬ ਸੱਚਮੁੱਚ ਕੈਲੀਫੋਰਨੀਆ ਜਾਂ ਟੋਰਾਂਟੋ ਜਾਂ ਖੁਆਬਾਂ ਦੀ ਕੋਈ ਹੋਰ ਧਰਤੀ ਨਹੀਂ ਬਣ ਸਕਦਾ?
ਮੀਡੀਆ ਵਿੱਚ ਅੱਜ ਕੱਲ੍ਹ ਤ੍ਰਾਹ ਕੱਢਣ ਵਾਲੇ ਅੰਕੜੇ ਆ ਰਹੇ ਹਨ। ਪੰਜਾਬ ਦੇ ਲੋਕ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਕਰੋੜਾਂ ਰੁਪਏ ਵਿਦੇਸ਼ ਭੇਜ ਰਹੇ ਹਨ। ਪੜ੍ਹਾਈ ਦਾ ਇਕ ਸਾਲ ਦਾ ਖਰਚਾ 27000 ਕਰੋੜ ਤੋਂ 60000 ਕਰੋੜ ਰੁਪਏ ਦੇ ਵਿਚਕਾਰ ਹੈ। ਫਰਕ ਸਿਰਫ ਇਹ ਹੈ ਕਿ ਤੁਸੀਂ ਬੱਚੇ ਨੂੰ ਵਿਦੇਸ਼ ਭੇਜਣ ਲਈ ਪਹਿਲੇ ਸਾਲ ਦਾ ਖਰਚਾ ਭੇਜ ਰਹੇ ਹੋ ਜਾਂ ਪਹਿਲਾਂ ਹੀ ਉਥੇ ਪੁੱਜੇ ਬੱਚਿਆਂ ਲਈ ਹੋਰ ਖਰਚ ਭੇਜ ਰਹੇ ਹੋ।
ਇਕ ਤੱਥ ਐਨ ਸਪੱਸ਼ਟ ਹੈ, ਪੰਜਾਬ ਕੋਲ ਸੰਸਾਰ ਪੱਧਰ ਦੀਆਂ ਸਹੂਲਤਾਂ ਹਾਸਲ ਕਰਨ ਜੋਗੀ ਸਮਰੱਥਾ ਤੇ ਸਰੋਤ ਹਨ ਅਤੇ ਜੇ ਇਨ੍ਹਾਂ ਨੂੰ ਆਪਣੇ ਪੈਸੇ ਦਾ ਮੁੱਲ ਮੁੜਨ ਦਾ ਯਕੀਨ ਹੋਵੇ ਤਾਂ ਇਹ ਖਰਚ ਕਰਨ ਲਈ ਤਿਆਰ-ਬਰ-ਤਿਆਰ ਹਨ। ਪੰਜਾਬ ਵਿੱਚ ਰਹਿ ਰਹੇ ਮਾਪਿਆਂ ਨੂੰ ਵਿਦੇਸ਼ਾਂ ਵਿੱਚ ਬੱਚਿਆਂ ਦੀ ਪੜ੍ਹਾਈ ਅਤੇ ਰਹਿਣ ਸਹਿਣ ਦਾ ਖਰਚਾ 27000 ਕਰੋੜ ਰੁਪਏ ਨੂੰ ਪੈਂਦਾ ਹੈ। ਸੂਬੇ ਵਿੱਚ ਵਿੱਦਿਅਕ ਢਾਂਚੇ ?ਤੇ ਖਰਚਣ ਲਈ ਇਹ ਵੱਡੀ ਰਕਮ ਹੈ। ਰਾਤੋ-ਰਾਤ ਕਾਇਆ ਕਲਪ ਹੋ ਸਕਦੀ ਹੈ। ਇਸ ਪ੍ਰਸੰਗ ਵਿੱਚ ਇਕੋ ਵੰਗਾਰ ਇਹ ਹੈ ਕਿ ਪੈਸਾ ਸਰਕਾਰ ਕੋਲ ਨਹੀਂ, ਨਿੱਜੀ ਹੱਥਾਂ ਵਿੱਚ ਹੋਵੇ। ਸਾਰਾ ਕੁਝ ਬੁਨਿਆਦੀ ਢਾਂਚੇ ਦੀ ਉਸਾਰੀ ਲਈ ਕਿਵੇਂ ਲਾਇਆ ਜਾ ਸਕਦਾ ਹੈ? ਹਾਲੇ ਤੱਕ ਅਜਿਹਾ ਹੋਇਆ ਕਿਉਂ ਨਹੀਂ?
ਇਹ ਸਪੱਸ਼ਟ ਹੈ ਕਿ ਬੁਨਿਆਦੀ ਢਾਂਚੇ ਦੀ ਉਸਾਰੀ ਲਈ ਪੰਜਾਬ ਸਰਕਾਰ ਕੋਲ ਪੈਸਾ ਨਹੀਂ, ਇਹ ਭਾਵੇਂ ਸੜਕਾਂ ਦਾ ਮਸਲਾ ਹੈ, ਸਕੂਲਾਂ ਦਾ ਜਾਂ ਹਸਪਤਾਲਾਂ ਦਾ। ਸੂਬਾ ਤੇ ਇਸ ਦੇ ਲੋਕ ਆਪਣੇ ਉਤਸ਼ਾਹ ਤੇ ਮਿਹਨਤ ਨਾਲ ਮੁਕਾਬਲਤਨ ਅਜੇ ਵੀ ਅਮੀਰ ਹਨ। ਸਰਕਾਰ ਨੂੰ ਨਿਵੇਸ਼ ਲਈ ਸਿਰਫ ਮੰਚ ਅਤੇ ਰੂਪ ਰੇਖਾ ਕੁਝ ਇਸ ਢੰਗ ਨਾਲ ਤਿਆਰ ਕਰਨ ਦੀ ਲੋੜ ਹੈ ਕਿ ਸੰਸਾਰ ਪੱਧਰੀ ਬੁਨਿਆਦੀ ਢਾਂਚਾ ਉਸਰ ਜਾਵੇ। ਇਸ ਦੇ ਨਾਲ ਇਹ ਧਿਆਨ ਰੱਖਿਆ ਜਾਵੇ ਕਿ ਜਿਹੜੇ ਲੋਕ ਸੇਵਾਵਾਂ ਖਾਤਰ ਮੁੱਲ ਤਾਰਦੇ ਹਨ, ਉਨ੍ਹਾਂ ਦਾ ਹੀ ਸੋਸ਼ਣ ਨਾ ਹੋਣ ਲੱਗ ਪਏ, ਜਿਵੇਂ ਪ੍ਰਾਈਵੇਟ ਖੇਤਰ ਵਿੱਚ ਅਕਸਰ ਹੁੰਦਾ ਹੈ। ਜਿਹੜਾ ਵਿਕਾਸ ਮਾਡਲ ਸਮੁੱਚੇ ਤੌਰ ?ਤੇ ਪ੍ਰਾਈਵੇਟ ਨਿਵੇਸ਼ ?ਤੇ ਨਿਰਭਰ ਹੁੰਦਾ ਹੈ, ਉਸ ਅੰਦਰ ਗੁਰਬਤ ਮਾਰੇ ਲੋਕਾਂ ਦੇ ਹੱਥ ਕੁਝ ਨਹੀਂ ਆਉਂਦਾ। ਇਸ ਲਈ ਵਿੱਦਿਅਕ ਢਾਂਚੇ ਵਿੱਚ ਖੁੱਲ੍ਹੇ, ਲੋੜ ਆਧਾਰਤ ਵਜ਼ੀਫਿਆਂ (ਸਿਰਫ ਮੈਰਿਟ ਦੇ ਆਧਾਰ ?ਤੇ ਨਹੀਂ) ਨੂੰ ਹੱਲਾਸ਼ੇਰੀ ਦੇਣੀ ਪਵੇਗੀ, ਜਿਸ ਤਰ੍ਹਾਂ ਬਹੁਤੇ ਵਿਕਸਿਤ ਮੁਲਕਾਂ ਵਿੱਚ ਦਿੱਤੇ ਜਾਂਦੇ ਹਨ।
ਪਿਛਲੇ ਸਾਲਾਂ ਦੌਰਾਨ ਪੰਜਾਬ ਵਿੱਚ ਪ੍ਰਾਈਵੇਟ ਖੇਤਰ ਵਿੱਚ ਉਚ ਸਿੱਖਿਆ ਵਿੱਚ ਸੱਚਮੁੱਚ ਵੱਡਾ ਨਿਵੇਸ਼ ਹੋਇਆ ਹੈ, ਪਰ ਇਸ ਸਾਲ ਇਹ ਭਾਵੇਂ ਸਰਕਾਰੀ ਸੰਸਥਾਵਾਂ ਹਨ ਜਾਂ ਪ੍ਰਾਈਵੇਟ, ਇਨ੍ਹਾਂ ਅੰਦਰ ਉਚ ਸਿੱਖਿਆ ਲਈ ਆਉਣ ਵਾਲਿਆਂ ਦੀ ਗਿਣਤੀ ਵਿੱਚ ਅਚਾਨਕ ਤਿੱਖੀ ਗਿਰਾਵਟ ਆਈ ਹੈ। ਇਸ ਦਾ ਮੁੱਖ ਕਾਰਨ ਕੈਨੇਡਾ ਵੱਲ ਖੁੱਲ੍ਹੀ ਇਮੀਗ੍ਰੇਸ਼ਨ ਕਰਕੇ ਵੱਡੀ ਪੱਧਰ ?ਤੇ ਹੁੰਦਾ ਨਿਕਾਸ ਹੈ। ਇਸ ਨੇ ਇਥੇ ਦਿੱਤੀ ਜਾ ਰਹੀ ਸਿੱਖਿਆ ਦੀ ਅਪ੍ਰਸੰਗਕਤਾ ਨਸ਼ਰ ਕਰ ਦਿੱਤੀ ਹੈ। ਸਭ ਤੋਂ ਵੱਡਾ ਤੇ ਅਹਿਮ ਸਵਾਲ ਇਹ ਹੈ ਕਿ ਇਥੇ ਵਿਦਿਆਰਥੀ ਤੋਂ ਜਿੰਨੇ ਪੈਸੇ ਬਟੋਰੇ ਜਾ ਰਹੇ ਹਨ, ਉਸ ਦੇ ਇਵਜ਼ ਵਿੱਚ ਓਨੀ ਮਿਆਰੀ ਵਿਦਿਆ ਵੀ ਦਿੱਤੀ ਜਾ ਰਹੀ ਹੈ? ਸਾਡੀਆਂ ਯੂਨੀਵਰਸਿਟੀਆਂ ਅੱਜ ਦੀਆਂ ਲੋੜਾਂ ਮੁਤਾਬਕ ਗਿਆਨ ਵਿੱਚ ਵਾਧਾ ਕਰਨ ਜਾਂ ਇਸ ਨੂੰ ਨਵਿਆਉਣ ਦੇ ਸਮਰੱਥ ਹੀ ਨਹੀਂ ਹੋ ਸਕੀਆਂ ਹਨ।
ਸਾਡੀ ਸਿੱਖਿਆ ਨੂੰ ਅਪ੍ਰਸੰਗਕ ਬਣਾਉਣ ਵਾਲਾ ਅਗਲਾ ਪੱਖ ਹੈ ਕਿ ਮੋੜਵੇਂ ਰੂਪ ਵਿੱਚ ਸਾਨੂੰ ਮਿਲਦਾ ਬਹੁਤ ਘੱਟ ਹੈ। ਨੌਕਰੀਆਂ ਕਿਤੇ ਹੈ ਨਹੀਂ। ਇਸ ਦੇ ਕਾਰਨ ਦੋਵੇਂ ਹੀ ਹਨ, ਇਕ ਤਾਂ ਸਿੱਖਿਆ ਦਾ ਮਿਆਰ ਬਹੁਤ ਨੀਵਾਂ ਹੈ ਅਤੇ ਦੂਜੇ ਅਰਥਚਾਰੇ ਦਾ ਵਿਕਾਸ ਅਗਾਂਹ ਨੌਕਰੀਆਂ ਪੈਦਾ ਨਹੀਂ ਕਰ ਰਿਹਾ। ਅਰਥਚਾਰੇ ਵਾਲਾ ਮਸਲਾ ਸੂਬਾ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਲਈ ਵੀ ਫਿਕਰ ਵਾਲਾ ਮਸਲਾ ਹੋਣਾ ਚਾਹੀਦਾ ਹੈ। ਪੰਜਾਬ ਦੇ ਵਿਦਿਆਰਥੀਆਂ ਨੇ ਮੁਲਕ ਵਿੱਚ ਬਣ ਰਹੇ ਖਰਾਬ ਸਿਆਸੀ ਮਾਹੌਲ ਖਿਲਾਫ ਆਵਾਜ਼ ਬੁਲੰਦ ਕੀਤੀ ਹੈ।
ਇਸ ਸਾਲ ਸੂਬੇ ਵਿੱਚੋਂ ਕਰੀਬ ਡੇਢ ਲੱਖ ਵਿਦਿਆਰਥੀ ਵਿੱਦਿਆ ਖਾਤਰ ਵਿਦੇਸ਼ ਉਡਾਰੀ ਮਾਰ ਗਏ ਹਨ। ਇਨ੍ਹਾਂ ਵਿੱਚੋਂ ਬਹੁਤਿਆਂ ਨੇ ਵਾਪਸ ਨਹੀਂ ਆਉਣਾ। ਇਸ ਦਾ ਲਾਭ ਇਹ ਹੈ ਕਿ ਸੂਬੇ ਵਿੱਚ ਪਿੱਛੇ ਰਹਿ ਗਏ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕਿਆਂ ਉਤੇ ਦਬਾਅ ਘਟੇਗਾ। ਅਗਲਾ ਨੁਕਤਾ ਜਾਣ ਵਾਲਿਆਂ ਵੱਲੋਂ ਭਵਿੱਖ ਵਿੱਚ ਕਿਸੇ ਵਕਤ ਕੋਈ ਰਕਮ ਵਾਪਸ ਘੱਲਵਾਉਣਾ ਹੈ, ਪਰ ਇਹ ਕਹਾਣੀ ਇਥੇ ਨਹੀਂ ਮੁੱਕਦੀ। ਆਉਂਦੇ ਸਾਲਾਂ ਵਿੱਚ ਇਸ ਦੇ ਸਮਾਜਿਕ ਆਰਥਿਕ, ਇਥੋਂ ਤੱਕ ਕਿ ਸਿਆਸੀ ਨਤੀਜੇ ਵੀ ਹਰ ਹਾਲ ਸਾਹਮਣੇ ਆਉਣੇ ਹਨ।
ਭਾਰਤ ਵਿੱਚ ਕਿਰਤੀਆਂ ਦੀ ਇੰਨੀ ਜਲਦੀ ਤੋਟ ਨਹੀਂ ਪੈਣ ਲੱਗੀ, ਪਰ ਜੋ ਲੋਕ ਇਥੋਂ ਜਾ ਰਹੇ ਹਨ, ਉਹ ਤਬਕਾ ਪੜ੍ਹਿਆ ਲਿਖਿਆ ਤੇ ਸਰੀਰਕ ਪੱਖੋਂ ਤਕੜਾ ਹੈ, ਇਥੋਂ ਤੱਕ ਕਿ ਇਨ੍ਹਾਂ ਕੋਲ ਵਿੱਤੀ ਵਸੀਲੇ ਵੀ ਹਨ। ਇਹ ਉਹੀ ਪੱਖ ਹਨ ਜੋ ਸਾਡੇ ਆਪਣੇ ਅਰਥਚਾਰੇ ਨੂੰ ਹੁਲਾਰਾ ਦੇ ਸਕਦੇ ਹਨ ਤੇ ਬਾਕੀਆਂ ਲਈ ਨਫਾ ਕਮਾਉਣ ਤੇ ਹੋਰ ਮੌਕੇ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਕੈਨੇਡਾ ਵੱਲ ਉਡਾਰੀ ਸਦਾ ਨਹੀਂ ਲੱਗਦੀ ਰਹਿਣੀ, ਇਹ ਸਿਰਫ ਉਦੋਂ ਤੱਕ ਸੰਭਵ ਹੈ ਜਦੋਂ ਤੱਕ ਉਨ੍ਹਾਂ ਦੀਆਂ ਆਰਥਿਕ ਲੋੜਾਂ ਇਸ ਦੀ ਇਜਾਜ਼ਤ ਦਿੰਦੀਆਂ ਹਨ, ਪਰ ਉਦੋਂ ਤੱਕ ਪੰਜਾਬ ਦੇ ਭਰੋਸੇ ਨੂੰ ਬਹੁਤ ਖੋਰਾ ਲੱਗ ਚੁੱਕਾ ਹੋਵੇਗਾ, ਵਿੱਤੀ ਤੌਰ ?ਤੇ ਵੀ ਅਤੇ ਮਨੋਵਿਗਿਆਨਕ ਪੱਧਰ ?ਤੇ ਵੀ। ਜੇ ਸਰਕਾਰ ਸਿਆਸੀ ਇੱਛਾ ਅਤੇ ਜ਼ਮੀਰ ਦੇ ਆਧਾਰ ?ਤੇ ਕੋਈ ਅਜਿਹਾ ਅਗਲਾ ਕਦਮ ਉਠਾਏ ਜਿਸ ਨਾਲ ਧਾੜਵੀ ਧਨਾਢਾਂ ਨੂੰ ਕਮਾਈ ਦਾ ਦਾਅ ਖੇਡਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਤਾਂ ਪੰਜਾਬ ਬਿਨਾਂ ਸ਼ੱਕ ਕੈਲੀਫੋਰਨੀਆ ਬਣ ਸਕਦਾ ਹੈ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback