Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਮਾਂ ਹੀ ਉਹ ਨਖਰੇ ਅਤੇ ਅੜੀਆਂ ਪੁਗਾ ਸਕਦੀ ਸੀ
-ਪ੍ਰਿੰਸੀਪਲ ਵਿਜੈ ਕੁਮਾਰ
ਬਚਪਨ ਦੀਆਂ ਯਾਦਾਂ ਦੇ ਇਤਿਹਾਸ ਉਤੇ ਝਾਤ ਮਾਰਦਿਆਂ ਮਾਂ ਨਾਲ ਕੀਤੇ ਨਖਰੇ ਤੇ ਅੜੀਆਂ ਨੂੰ ਯਾਦ ਕਰ ਕੇ ਸੋਚਣ ਲੱਗ ਜਾਂਦੇ ਹਾਂ ਕਿ ਮਾਂ ਇਹ ਸਾਰਾ ਕੁਝ ਕਿਵੇਂ ਸਹਾਰ ਲੈਂਦੀ ਸੀ। ਉਸ ਦਾ ਕਿੰਨਾ ਵੱਡਾ ਜਿਗਰਾ ਸੀ। ਅੱਜ ਜਦੋਂ ਸਾਡੀ ਆਪਣੀ ਔਲਾਦ ਸਾਡੇ ਕੋਲੋਂ ਆਪਣੀ ਜ਼ਿੱਦ ਪੁਗਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਸਾਡੀ ਮਾਨਸਿਕ ਸਥਿਤੀ ਕਿੱਦਾਂ ਦੀ ਹੋ ਜਾਂਦੀ ਹੈ, ਇਸ ਬਾਰੇ ਅਸੀਂ ਸਾਰੇ ਭਲੀਭਾਂਤ ਜਾਣੂ ਹਾਂ। ਬਚਪਨ ਵਿੱਚ ਨੀਂਦ ਬਹੁਤ ਪਿਆਰੀ ਹੁੰਦੀ ਸੀ। ਜਦੋਂ ਅਸੀਂ ਸਕੂਲ ਜਾਣਾ ਹੁੰਦਾ ਸੀ ਤਾਂ ਮੰਜੇ ਤੋਂ ਉਠਾ ਕੇ ਸਾਨੂੰ ਸਮੇਂ ਸਿਰ ਤਿਆਰ ਕਰਨ ਦਾ ਫਿਕਰ ਸਿਰਫ ਮਾਂ ਨੂੰ ਹੁੰਦਾ ਸੀ। ਮੰਜੇ ਤੋਂ ਨਾ ਉਠਣਾ, ਮੰਜੇ ਉਤੇ ਪਿਸ਼ਾਬ ਕਰ ਦੇਣਾ, ਪਖਾਨੇ ਵਿੱਚ ਸੁੱਤੇ ਰਹਿਣਾ, ਮਾਂ ਦੀਆਂ ਹਾਕਾਂ ਪੈਣੀਆਂ, ਇਹ ਸਾਰਾ ਕੁਝ ਮਾਂ ਉਤੇ ਆਪਣਾ ਅਧਿਕਾਰ ਸਮਝ ਕੇ ਕਰਦੇ ਹੁੰਦੇ ਸੀ।
ਕੀ ਖਾਣਾ, ਕੀ ਨਹੀਂ ਖਾਣਾ, ਸਕੂਲ ਨੂੰ ਜਾਣ ਲੱਗਿਆਂ ਦੇਰ ਹੋਣ ਲਈ ਮਾਂ ਨੂੰ ਜ਼ਿੰਮੇਵਾਰ ਠਹਿਰਾਉਣਾ, ਸਕੂਲ ਦੇ ਬਸਤੇ ਦਾ ਨਾ ਲੱਭਣਾ, ਮਾਂ ਦਾ ਸਕੂਲ ਨੂੰ ਨਹਾ ਕੇ ਭੇਜਣ ਦੀ ਜ਼ਿੱਦ ਕਰਨਾ, ਇਹ ਸਾਰਾ ਕੁਝ ਮਾਂ ਨੂੰ ਸਹਾਰਨਾ ਪੈਂਦਾ ਸੀ। ਸਕੂਲ ਦੀ ਵਰਦੀ, ਸਿਆਹੀ ਦਵਾਤ ਕਲਮ, ਕਿਤਾਬਾਂ ਕਾਪੀਆਂ ਦਾ ਧਿਆਨ ਰੱਖਣ ਲਈ ਮਾਂ ਤੇ ਇੰਝ ਰੋਹਬ ਪਾਈਦਾ ਸੀ ਕਿ ਜਿਵੇਂ ਅਸੀਂ ਨਹੀਂ, ਉਹ ਸਕੂਲ ਪੜ੍ਹਨ ਜਾਂਦੀ ਹੋਵੇ।
ਮਾਂ ਇਹ ਸਭ ਕੁਝ ਸਹਿ ਕੇ ਵੀ ਸਾਨੂੰ ਚੁੰਮਦੀ ਸਾਹ ਨਹੀਂ ਸੀ ਲੈਂਦੀ। ਉਸ ਦੇ ਮੂੰਹੋਂ ਨਿਕਲੇ ਸ਼ਬਦ ਅੱਜ ਵੀ ਯਾਦ ਆਉਂਦੇ ਹਨ, 'ਮੇਰਾ ਕਾਮਾ ਪੁੱਤਰ, ਮੇਰਾ ਲਾਡਲਾ, ਲੱਡੂ, ਰਾਜਾ, ਮੇਰਾ ਸੋਹਣਾ।' ਉਸ ਦੀ ਗੋਦੀ ਵਿੱਚ ਬੈਠ ਆਪਣੀ ਗੱਲ ਮਨਾਉਣ ਲਈ ਉਸ ਦੇ ਵਾਲ ਪੁੱਟ ਦੇਂਦੇ ਸੀ, ਉਸ ਨੂੰ ਕੁੱਟ ਸੁਟਦੇ ਸੀ। ਸਾਡੀ ਇਸ ਗੁਸਤਾਖੀ ਉਤੇ ਉਸ ਨੂੰ ਗੁੱਸਾ ਨਹੀਂ ਸਗੋਂ ਪਿਆਰ ਆਉਂਦਾ ਸੀ। ਉਹ ਅੱਗੋਂ ਆਖਦੀ ਹੁੰਦੀ ਸੀ, 'ਨਾ ਮੇਰਾ ਸ਼ੇਰ ਪੁੱਤਰ, ਏਦਾਂ ਨਹੀਂ ਕਰੀਦਾ, ਜੇ ਮਾਂ ਮਰ ਗਈ ਤਾਂ ਕਿੱਥੋਂ ਲਵੇਂਗਾ?' ਉਹ ਸਾਡੇ ਨਾਲ ਰੁੱਸਣ ਥਾਂ ਬਜਾਏ ਸਾਨੂੰ ਘੁੱਟ ਘੁੱਟ ਜੱਫੀਆਂ ਪਾਉਂਦੀ ਸੀ। ਰੋਟੀ ਨਾਲ ਸਾਨੂੰ ਕਿਹੜੀ ਸਬਜ਼ੀ ਪਸੰਦ ਹੈ ਤੇ ਕਿਹੜੀ ਪਸੰਦ ਨਹੀਂ, ਇਸ ਦਾ ਫਿਕਰ ਵੀ ਉਸ ਨੂੰ ਕਰਨਾ ਹੁੰਦੀ ਸੀ। ਜੇ ਸਾਡੇ ਪਸੰਦ ਦੀ ਸਬਜ਼ੀ ਨਾ ਬਣੀ ਹੋਣੀ ਤਾਂ ਅਸੀਂ ਰੁੱਸ ਰੁੱਸ ਬੈਠ ਜਾਂਦੇ ਸੀ। ਭੁੱਖੇ ਸੌਂ ਜਾਈਦਾ ਸੀ। ਮਾਂ ਉਠਾ ਉਠਾ ਕੇ ਰੋਟੀ ਖੁਆਉਂਦੀ ਸੀ। ਅਸੀਂ ਭਾਂਡੇ ਭੰਨ ਸੁਟਦੇ। ਸਾਰੇ ਦਿਨ ਦੇ ਥੱਕੇ ਹਾਰੇ ਜੇ ਸੁਵਖਤੇ ਸੌਂ ਜਾਣਾ ਤਾਂ ਉਠਾ ਕੇ ਸਾਨੂੰ ਰੋਟੀ ਖੁਆਉਣ ਦੀ ਜ਼ਿੰਮੇਵਾਰੀ ਵੀ ਮਾਂ ਦੀ ਹੁੰਦੀ ਸੀ। ਦੁੱਧ ਪਿਲਾਉਣ ਲਈ ਸੁੱਤਿਆਂ ਨੂੰ ਉਠਾਉਣ ਦਾ ਕੰਮ ਮਾਂ ਦਾ ਹੁੰਦਾ ਸੀ। ਅੜੀ ਜਾਂ ਜ਼ਿੱਦ ਪੁਗਾਉਣ ਲਈ ਜਦੋਂ ਅਸੀਂ ਉਚੀ ਉਚੀ ਰੋਣਾ, ਧਰਤੀ ਤੇ ਲਿਟਣਾ ਤਾਂ ਪਿਤਾ ਜੀ ਨੇ ਗੁੱਸੇ ਵਿੱਚ ਕਹਿਣਾ, ''ਇਸ ਨੂੰ ਮੇਰੇ ਕੋਲ ਲਿਆ ਫੜ ਕੇ, ਇਸ ਦਾ ਦਿਮਾਗ ਲਿਆਵਾਂ ਟਿਕਾਣੇ ਉੱਤੇ।“ ਮਾਂ ਮਨਾਉਣ ਲਈ ਹਾੜੇ ਕੱਢਦੀ ਹੁੰਦੀ ਸੀ। ਰੋਂਦੇ ਹੋਏ ਨੂੰ ਛਾਤੀ ਨਾਲ ਲਗਾ ਲੈਂਦੀ ਸੀ। ਕੰਨ ਵਿੱਚ ਕਹਿੰਦੀ ਹੁੰਦੀ ਸੀ, ''ਚੁੱਪ ਕਰ, ਤੂੰ ਮੇਰਾ ਸੋਹਣਾ ਪੁੱਤਰਾ ਹੈਂ।“ ਪਿਤਾ ਜੀ ਅੱਗੋਂ ਕਹਿੰਦੇ ਹੁੰਦੇ ਸੀ, ''ਇਹ ਐਵੇਂ ਸਿਰ ਚੜ੍ਹਾਇਆ ਹੋਇਐ।??
ਜਿਸ ਦਿਨ ਸਕੂਲੋਂ ਛੁੱਟੀ ਹੋਣੀ, ਸੂਰਜ ਸਿਰ ਉੱਤੇ ਚੜ੍ਹ ਆਉਂਦਾ ਸੀ, ਪਰ ਸੁੱਤੇ ਨਹੀਂ ਸੀ ਉਠਦੇ, ਬਿਨਾਂ ਨਹਾਏ ਧੋਏ ਰੋਟੀ ਮੰਗਣੀ। ਸਾਰੇ ਭੈਣ ਭਰਾਵਾਂ ਨੇ ਆਪਸ ਵਿੱਚ ਲੜਾਈ ਝਗੜਾ ਕਰਨਾ, ਘਰ ਸਿਰ ਉੱਤੇ ਚੁੱਕ ਲੈਣਾ ਅਤੇ ਖੇਡਣ ਗਿਆਂ ਘਰ ਨਹੀਂ ਵੜਨਾ। ਇਹ ਸਾਰਾ ਕੁਝ ਸਹਿਣਾ ਮਾਂ ਦੇ ਵੱਸ ਦੀ ਗੱਲ ਹੁੰਦੀ ਸੀ। ਮਾਂ ਦੀਆਂ ਝਿੜਕਾਂ ਅਤੇ ਮਾਰ ਵਿੱਚ ਵੀ ਉਸ ਦਾ ਲਾਡ ਹੁੰਦਾ ਸੀ। ਗਲੀ ਮੁਹੱਲੇ ਵਿੱਚ ਬੱਚਿਆਂ ਨਾਲ ਲੜਾਈ ਕਰਨ, ਉਨ੍ਹਾਂ ਨੂੰ ਮਾਰਨ ਕੁੱਟਣ ਦੇ ਉਲਾਂਭੇ ਵੀ ਮਾਂ ਨੂੰ ਝਲਣੇ ਪੈਂਦੇ ਸਨ। ਅਸੀਂ ਕਸੂਰਵਾਰ ਹੁੰਦੇ ਹੋਏ ਵੀ ਉਸ ਨੂੰ ਦੋਸ਼ੀ ਨਹੀਂ ਲੱਗਦੇ ਸਾਂ। ਕਮਾਲ ਦੀ ਸਹਿਣ ਸ਼ਕਤੀ ਸੀ ਉਸ ਮਾਂ ਦੀ। ਉਹ ਖੁਦ ਟਾਕੀਆਂ ਵਾਲੇ ਸੂਟ ਪਾਉਂਦੀ ਸੀ, ਪਰ ਸਾਡੇ ਮਨਪਸੰਦ ਦੀਆਂ ਪੋਸ਼ਾਕਾਂ ਪੁਆਉਣ ਲਈ ਉਹ ਪੈਸੇ ਜੋੜ ਜੋੜ ਕੇ ਰੱਖਦੀ ਸੀ। ਬਹੁਤ ਯਾਦ ਆਉਂਦੀ ਹੈ, ਉਸ ਮਾਂ ਨਾਲ ਕੀਤੀਆਂ ਅੜੀਆਂ ਅਤੇ ਨਖਰਿਆਂ ਦੀ। ਬਾਹਰ ਭਾਵੇਂ ਸਾਰਾ ਦਿਨ ਭੁੱਖੇ ਖੇਡੀ ਜਾਣਾ, ਗਲੀ ਮੁਹੱਲਿਆਂ ਵਿੱਚ ਘੁੰਮੀ ਜਾਣਾ, ਪਰ ਜੇ ਮਾਂ ਨੇ ਰੋਟੀ ਲਈ ਥੋੜ੍ਹੀ ਜਿਹੀ ਦੇਰੀ ਕਰ ਦਿੱਤੀ ਤਾਂ ਧਰਤੀ ਅਸਮਾਨ ਇੱਕ ਕਰ ਦੇਣਾ। ਘਰ ਦੇ ਭਾਂਡੇ ਭੰਨ੍ਹ ਸੁੱਟਣੇ।
ਸਾਡੀ ਥੋੜ੍ਹੀ ਜਿਹੀ ਤਕਲੀਫ ਉਸ ਨੂੰ ਬੇਚੈਨ ਕਰ ਦਿੰਦੀ ਸੀ। ਉਸ ਦੀ ਭੁੱਖ, ਪਿਆਸ ਮੁੱਕ ਜਾਂਦੀ ਸੀ। ਸਾਡੇ ਖਾਣ ਪੀਣ, ਪਹਿਨਣ ਤੇ ਰਹਿਣ ਸਹਿਣ ਨੂੰ ਲੈ ਕੇ ਸਾਡੇ ਨਖਰਿਆਂ ਤੇ ਜ਼ਿੱਦ ਨੂੰ ਕੇਵਲ ਉਹੀ ਪੁਗਾ ਸਕਦੀ ਸੀ। ਅੱਜ ਅਸੀਂ ਖੁਦ ਮਾਂ ਬਾਪ ਹਾਂ। ਅਸੀਂ ਦੋ ਬੱਚਿਆਂ ਦੀ ਜ਼ਿੱਦ ਨਾਲ ਅੱਕ ਜਾਂਦੇ ਹਾਂ, ਪਰ ਮਾਂ ਸਾਡੇ ਛੇ ਭੈਣ-ਭਰਾਵਾਂ ਦਾ ਸਭ ਕੁਝ ਸਹਿੰਦੀ ਸੀ। ਬਰਸਾਤਾਂ ਵਿੱਚ ਸਕੂਲੋਂ ਆਉਂਦਿਆਂ ਨੇ ਕੱਪੜੇ ਭਿਉਂ ਲੈਣੇ। ਟੋਭੇ ਵਿੱਚ ਨਹਾਉਣਾ, ਬਿਮਾਰ ਹੋ ਕੇ ਪੈ ਜਾਣਾ। ਮਾਂ ਅੱਗੇ ਧੋਣ ਵਾਲੇ ਕੱਪੜਿਆਂ ਦਾ ਢੇਰ ਲਗਾ ਦੇਣਾ। ਇਸ ਸਭ ਕੁਝ ਨੂੰ ਸਿਰਫ ਮਾਂ ਹੀ ਸਹਾਰ ਸਕਦੀ ਸੀ, ਕਿਉਂਕਿ ਉਹ ਮਾਂ ਸੀ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback