Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਪੰਚਾਇਤਾਂ ਦੀ ਵਾਗਡੋਰ ਸਿੱਖਿਅਤ ਨੌਜਵਾਨਾਂ ਨੂੰ ਦੇਣ ਦੀ ਲੋੜ (ਜਗਤਾਰ ਸਿੰਘ ਸਿੱਧੂ )


    
  

Share
  
ਨੌਜਵਾਨ ਦੇਸ਼ ਦਾ ਭਵਿੱਖ ਹੁੰਦੇ ਹਨ । ਨੌਜਵਾਨ ਕੌਮ ਦਾ ਸਰਮਾਇਆ ਹੁੰਦੇ ਹਨ । ਚੰਗਾ ਸਮਾਜ ਸਿਰਜਣ ਵਿੱਚ ਨੌਜਵਾਨਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ । ਗੱਲ ਪੰਜਾਬ ਦੀਆਂ ਆਉਣ ਵਾਲੀਆਂ ਗਰਾਮ ਪੰਚਾਇਤਾਂ ਦੀਆਂ ਚੋਣਾਂ ਦੀ ਕਰਨ ਲੱਗਾ ਹਾਂ । ਇਹ ਸਾਇਦ ਅਕਤੂਬਰ ਵਿੱਚ ਹੋਣ । ਪੰਜਾਬ ਵਾਸੀਓ ਇਸ ਵਾਰ ਆਪਾਂ ਸਾਰੇ ਆਪਣੀ ਸਿਆਣਪ ਦਾ ਸਬੂਤ ਦੇ ਕੇ ਪਾਰਟੀਬਾਜੀ ਤੋਂ ਉਪਰ ਉੱਠ ਕੇ ਆਪਣੇ ਨਿੱਜੀ ਹਿੱਤਾਂ ਅਤੇ ਗਿਲੇ ਸ਼ਿਕਵੇ ਭੁੱਲ ਕੇ ਵੱਧ ਤੋਂ ਵੱਧ ਪੜੇਲਿਖੇ ਨੌਜਵਾਨਾਂ ਨੂੰ ਸਰਪੰਚ ਬਣਾਈਏ। ਇਸ ਨਾਲ ਸਾਨੂੰ ਬਹੁਤ ਫਾਇਦਾ ਹੋਏਗਾ । ਆਓ ਵਿਚਾਰੀਏ ਕਿ ਨੌਜਵਾਨਾਂ ਸਰਪੰਚਾਂ ਦਾ ਕੀ ਲਾਭ ਹੋਵੇਗਾ? ਇਸ ਦੇ ਕਈ ਕਾਰਨ ਹਨ । ਨੌਜਵਾਨਾਂ ਵਿਚ ਕੰਮ ਕਰਨ ਦਾ ਜੋਸ਼ ਹੁੰਦਾ ਹੈ। ਉਹ ਫੁਰਤੀਲੇ ਅਤੇ ਸਮੇਂ ਦੇ ਹਾਣੀ ਹੁੰਦੇ ਹਨ ।ਸਿੱਖਿਅਤੇ ਹੋਣ ਕਰਕੇ ਇੰਟਰਨੈੱਟ ਦੀ ਵਰਤੋਂ ਕਰਦੇ ਹੋਏ ਅਧੁਨਿਕ ਜਾਣਕਾਰੀ ਨਾਲ ਓਤ ਪੋਤ ਹੁੰਦੇ ਹਨ ।ਕਿਉਂਕਿ ਸਰਪੰਚੀ ਉਹਨਾਂ ਵਾਸਤੇ ਨਵਾਂ ਕੰਮ ਹੋਏਗਾ ਸੋ ਉਹ ਬਹੁਤ ਸੋਚ ਸਮਝ ਕੇ ਅਤੇ ਜਾਇਜ ਕੰਮ ਹੀ ਕਰਨਗੇ । ਕਿਉਂ ਜੋ ਇਹ ਅੰਗਰੇਜ਼ੀ ਵੀ ਜਾਣਦੇ ਹਨ ਇਸ ਲਈ ਵੱਖ ਵੱਖ ਦਫਤਰਾਂ ਦੇ ਉੱਚ ਅਫਸਰਾਂ ਦੀ ਗੱਲ ਸਮਝ ਸਕਣਗੇ ਅਤੇ ਆਪਣਾ ਮਸਲਾ ਵੀ ਸਮਝਾਉਣ ਦੇ ਸਮਰੱਥ ਹੋਣਗੇ ।ਕਿਸੇ ਵੀ ਭਾਸ਼ਾ ਨੂੰ ਸਮਝ ਸਕਦੇ ਹਨ ।ਸ਼ੋਸ਼ਲ ਮੀਡੀਆ ਦਾ ਖੂਬ ਲਾਭ ਉਠਾ ਸਕਦੇ ਹਨ।ਇਹ ਨੌਜੁਵਾਨ ਪੇਂਡੂ ਖੇਡ ਕਲੱਬਾਂ ਅਤੇ ਸਮਾਜਿਕ ਜਥੇਬੰਦੀਆਂ ਨਾਲ ਆਸਾਨੀ ਨਾਲ ਤਾਲਮੇਲ ਕਰ ਸਕਦੇ ਹਨ ਅਤੇ ਆਪਣੇ ਪਿੰਡਾਂ ਦਾ ਵਿਕਾਸ ਵੀ ਵਧੀਆ ਢੰਗ ਨਾਲ਼ ਕਰਵਾਉਣ ਵਿੱਚ ਸਫਲ ਹੋ ਸਕਦੇ ਹਨ।ਅਨਪੜ੍ਹ ਜਾਂ ਘੱਟ ਪੜ੍ਹੇ ਲਿਖੇ ਸਰਪੰਚ ਨੂੰ ਤਾ 5 ਸਾਲ ਸੈਕਟਰੀ ਹੀ ਚੱਕਰ ਵਿਚ ਪਾਈ ਰੱਖਦਾ ਹੈ। ਜਾਣ ਆਉਣ ਲਈ ਨੌਜਵਾਨ ਹਰ ਵਹੀਕਲ ਚਲਾ ਸਕਦੇ ਹਨ । ਵਿਸੇਸ਼ ਤੌਰ ਤੇ ਗਰਾਮ ਸਭਾ ਬਾਰੇ ਵੀ ਨੌਜਵਾਨਾਂ ਨੂੰ ਪੂਰੀ ਜਾਣਕਾਰੀ ਹੁੰਦੀ ਹੈ ।ਸਿਆਸੀ ਆਗੂ ਵੀ ਨੌਜਵਾਨਾਂ ਦੀ ਗੱਲ ਮੰਨ ਲੈਂਦੇ ਹਨ । ਸਿਆਸੀ ਪਾਰਟੀਆਂ ਨੂੰ ਪਤਾ ਹੁੰਦਾ ਹੈ ਕਿ ਚੋਣਾਂ ਵੇਲੇ ਸਾਨੂੰ ਨੌਜਵਾਨ ਵੋਟਾਂ ਦੀ ਲੋੜ ਪਵੇਗੀ । ਨੌਜਵਾਨਾਂ ਵਿਚ ਏਕਤਾ ਵੀ ਬਹੁਤ ਮਜਬੂਤ ਹੁੰਦੀ ਹੈ ।ਇਸਦੀ ਮਿਸਾਲ ਸਾਨੂੰ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਪਈਆਂ ਵੋਟਾਂ ਤੋਂ ਮਿਲਦੀ ਹੈ। ਨੌਜਵਾਨ ਸਰਪੰਚ ਪਿੰਡ ਸਾਰੇ ਕੰਮ ਬਹੁਤ ਸੋਚ ਸਮਝ ਕੇ ਕਰੇਗਾ ਉਸਨੂੰ ਖਿਆਲ ਰਹੇਗਾ ਕਿ ਮੇਰੀ ਉਮਰ ਅਜੇ ਬਹੁਤ ਛੋਟੀ ਹੈ ਇਸ ਲਈ ਅਜਿਹੇ ਕੰਮ ਕੀਤੇ ਜਾਣ ਤਾਂ ਕਿ ਅਗਲੀ ਵਾਰੀ ਵੀ ਸਰਪੰਚ ਬਣ ਸਕਾਂ।
ਵੱਲੋਂ ਜਗਤਾਰ ਸਿੰਘ ਸਿੱਧੂ
ਪਿੰਡ ਰੁਲਦੂ ਸਿੰਘ ਵਾਲਾ
ਤਹਿਸੀਲ ਧੂਰੀ
ਜਿਲਾ ਸੰਗਰੂਰ
ਮੋਬ 9814107374

  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ