Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

28 ਵਾਂ ਕੈਨੇਡਾ ਵਰਲਡ ਕੱਪ ਲੈ ਕੇ ਆ ਰਿਹਾ ਓਨਟਾਰੀਓ ਕਬੱਡੀ ਕਲੱਬ ਟੋਰਾਂਟੋ (ਸਤਪਾਲ ਮਾਹੀ ਖਡਿਆਲ )


    
  

Share
  ਦੁਨੀਆ ਭਰ ਦੇ ਕਬੱਡੀ ਖਿਡਾਰੀ ਤੇ ਖੇਡ ਪ੍ਰਬੰਧਕ ਬਣਨਗੇ ਕੱਪ ਦਾ ਹਿੱਸਾ

ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਹੋਣ ਵਾਲਾ ਵਰਲਡ ਕਬੱਡੀ ਕੱਪ ਦੁਨੀਆ ਭਰ ਦੀ ਕਬੱਡੀ ਵਿੱਚ ਵਿੱਲਖਣ ਸਥਾਨ ਰੱਖਦਾ ਹੈ । ਮਹਿੰਗੇ ਇਨਡੋਰ ਖੇਡ ਸਟੇਡੀਅਮ ਵਿੱਚ ਹੋਣ ਵਾਲੇ ਇਸ ਇੱਕ ਰੋਜਾ ਵੱਡੇ ਵੱਕਾਰੀ ਟੂਰਨਾਮੈਂਟ ਤੇ ਦੁਨੀਆਂ ਭਰ ਦੇ ਕਬੱਡੀ ਪ੍ਰੇਮੀਆ ਦੀ ਨਜਰ ਰਹਿੰਦੀ ਹੈ । ਅਜੋਕੇ ਦੌਰ ਵਿੱਚ ਨੌਰਥ ਅਮਰੀਕਾ ਦਾ ਇਹ ਹੀ ਇੱਕ ਅਜਿਹਾ ਟੂਰਨਾਮੈਂਟ ਰਹਿ ਗਿਆ ਹੈ , ਜਿਸ ਨੂੰ ਵੇਖਣ ਲਈ ਖੇਡ ਪ੍ਰੇਮੀਆਂ ਨੂੰ ਟਿਕਟਾਂ ਬੁੱਕ ਕਰਾਉਣੀਆ ਪੈਂਦੀਆ ਹਨ । ਟੂਰਨਾਮੈਂਟ ਤੋਂ ਹਫਤਾ ਪਹਿਲਾ ਹੀ ਸਾਰਾ ਹਾਲ ਬੁੱਕ ਹੋ ਜਾਂਦਾ ਹੈ । ਇਸ ਸਾਲ ਦਾ ਕੈਨੇਡਾ ਵਰਲਡ ਕੱਪ ਵੀ ਟੋਰਾਂਟੋ ਦੇ ਸ਼ਹਿਰ ਮਿਸੀਸਾਗਾ ਦੇ ਹਰਸੀ ਸੈਂਟਰ ਵਿੱਚ ਖੇਡਿਆ ਜਾਵੇਗਾ । ਇਸ ਭਵਨ ਦੀ ਕਪੈਸਟੀ ੬ ਹਜਾਰ ਦਰਸ਼ਕਾ ਦੀ ਹੈ । ਗੱਦਿਆਂ ਤੇ ਹੋਣ ਵਾਲਾ ਪਿਛਲੇ ੨੮ ਸਾਲ ਤੋਂ ਇਹ ਇਕੋ ਇੱਕ ਟੂਰਨਾਮੈਂਟ ਹੈ । ਕਬੱਡੀ ਫੈਡਰੇਸ਼ਨ ਓਨਟਾਰੀਓ ਦੀ ਅਗਵਾਈ ਵਿੱਚ ਇਹ ਵਰਲਡ ਕਬੱਡੀ ਕਰਾਉਣ ਦਾ ਸਿਹਰਾ ਓਨਟਾਰੀਓ ਕਬੱਡੀ ਕਲੱਬ ਕੈਨੇਡਾ ਨੂੰ ਜਾਂਦਾ ਹੈ ।ਇਸ ਸਾਲ ਦੇ ਕੈਨੇਡਾ ਕੱਪ ਨੂੰ ਲੈ ਕੇ ਖੇਡ ਪ੍ਰੇਮੀਆ ਵਿੱਚ ਬੜੀ ਉਤਸੁਕਤਾ ਹੈ । ਆਓ ਜਾਣੀਏ ਕਿਵੇਂ ਦਾ ਹੈ ਕੈਨੇਡਾ ਵਰਲਡ ਕੱਪ ਟੋਰਾਂਟੋ ੨੦੧੮

ਕੈਨੇਡਾ ਵਰਲਡ ਕੱਪ ਦਾ ਪਿਛੋਕੜ

ਪੰਜਾਬੀਆਂ ਦੀ ਵਧਦੀ ਆਬਾਦੀ ਤੇ ਕੈਨੇਡਾ ਵਿੱਚ ਸਥਾਪਿਤ ਕਾਰੋਬਾਰੀਆ ਦੇ ਕਬੱਡੀ ਨਾਲ ਜੁੜਨ ਕਾਰਨ ਇੱਥੋਂ ਦੀ ਕਬੱਡੀ ਨੂੰ ਵੀ ਵਧੇਰੇ ਬਲ ਮਿਲਿਆ । ਵੱਖ ਵੱਖ ਪਾਰਕਾ ਚ ਹੋਣ ਵਾਲੇ ਟੂਰਨਾਮੈਂਟਾ ਨੇ ਕੈਨੇਡਾ ਵਿਚਲੇ ਪੰਜਾਬੀਆ ਨੂੰ ਇੱਕ ਵੱਡਾ ਟੂਰਨਾਮੈਂਟ ਕਰਾਉਣ ਲਈ ਉਤਸਾਹਿਤ ਕੀਤਾ । ਜਿਸ ਵਿੱਚ ਕੈਨੇਡਾ ਤੋਂ ਇਲਾਵਾ ਹੋਰਨਾ ਮੁਲਕਾ ਦੀਆਂ ਟੀਮਾ ਵੀ ਭਾਗ ਲੈ ਸਕਣ । ਇਸ ਮੰਤਵ ਨਾਲ ਮੈਟਰੋ ਪੰਜਾਬੀ ਸਪੋਰਟਸ ਕਲੱਬ ਟੋਰਾਂਟੋ ਨੇ ੧੯੯੧ ਵਿੱਚ ਪਹਿਲੀ ਵਾਰ ਕੈਨੇਡਾ ਵਰਲਡ ਕੱਪ ਕਰਾਇਆ । ਜਿਸ ਨਾਲ ਕਬੱਡੀ ਨੂੰ ਇਕਦਮ ਵੱਡਾ ਹੁਲਾਰਾ ਮਿਲਿਆ । ਮੈਟਰੋ ਪੰਜਾਬੀ ਸਪੋਰਟਸ ਕਲੱਬ ਨੇ ਲਗਾਤਾਰ ਤਿੰਨ ਸਾਲ ਕੈਨੇਡਾ ਵਰਲਡ ਕਰਾਇਆ ।੨੦੦੯ ਵਿੱਚ ਯੰਗ ਸਪੋਰਟਸ ਕਲੱਬ ਨੇ ਇਸ ਕਬੱਡੀ ਵਰਲਡ ਕੱਪ ਨੂੰ ਰੋਜਰ ਸੈਂਟਰ ਵਿੱਚ ਕਰਾ ਕੇ ਇਤਿਹਾਸ ਰਚ ਦਿੱਤਾ ਸੀ । ਉਸ ਤੋਂ ਬਾਆਦ ਇਹ ਕਾਫਲਾ ਨਿਰੰਤਰ ਅੱਗੇ ਵਧਦਾ ਗਿਆ । ਇੱਕ ਸਮਾ ਅਜਿਹਾ ਵੀ ਆਇਆ ਜਦੋਂ ਕੈਨੇਡਾ ਦੀਆਂ ਫੈਡਰੇਸ਼ਨਾ ਵਿੱਚ ਆਪਸੀ ਧੜੇਬੰਦੀ ਕਾਰਨ ਦੋ - ਦੋ ਵਰਲਡ ਕੱਪ ਵੀ ਹੋਏ ਸਨ ।ਜਿਸ ਨਾਲ ਕਬੱਡੀ ਤੇ ਵਰਲਡ ਕੱਪ ਦੇ ਮਿਆਰ ਨੂੰ ਢਾਹ ਲੱਗੀ ।ਪ੍ਰੰਤੂ ਪਿਛਲੇ ਕੁੱਝ ਸਾਲਾਂ ਤੋਂ ਇਹ ਵਰਲਡ ਕਬੱਡੀ ਕੱਪ ਟੋਰਾਂਟੋ ਫੈਡਰੇਸ਼ਨ ਦੀ ਅਗਵਾਈ ਚ ਫੇਰ ਉਸਾਰੂ ਲੀਹਾਂ ਤੇ ਆ ਗਿਆ ਹੈ ।

ਵਰਲਡ ਕੱਪ ਦੇ ਜੈਤੂ ਦੇਸ਼ ਤੇ ਖਿਡਾਰੀ

ਕੈਨੇਡਾ ਵਰਲਡ ਕਬੱਡੀ ਕੱਪ ਨੂੰ ਜਿੱਤਣਾ ਹਰ ਦੇਸ਼ ਤੇ ਖਿਡਾਰੀ ਆਪਣਾ ਮਾਣ ਸਮਝਦੇ ਹਨ । ਸਾਲ ੧੯੯੧ ਵਿੱਚ ਖੇਡੇ ਗਏ ਪਹਿਲੇ ਵਰਲਡ ਕਬੱਡੀ ਕੱਪ ਨੂੰ ਅਮਰੀਕਾ ਨੇ ਜਿੱਤਿਆ ਤੇ ਭਾਰਤ ਉੱਪ ਜੈਤੂ ਬਣਿਆ । ਉਸ ਤੋਂ ਬਾਆਦ ਲਗਾਤਾਰ ਅਮਰੀਕਾ,ਭਾਰਤ ,ਇੰਗਲੈਂਡ,ਕੈਨੇਡਾ ਈਸਟ,ਕੈਨੇਡਾ ਵੈਸਟ ਜਿਆਦਾਤਰ ਜਿੱਤਣ ਵਿੱਚ ਕਾਮਯਾਬ ਰਹੇ ਹਨ । ਵਧੇਰੇ ਵਾਰ ਇਸ ਕੱਪ ਨੂੰ ਅਮਰੀਕਾ ਨੇ ਜਿੱਤਿਆ ਹੈ । ਟੋਰਾਂਟੋ ਵਰਲਡ ਕੱਪ ਦੇ ਪਹਿਲੇ ਬੈਸਟ ਰੇਡਰ –ਜਾਫੀ ਅੰਗਰੇਜ ਬਿੱਲਾ ਭਿੰਡਰ , ਸੁਖਵਿੰਦਰ ਨੇਕੀ ਬਣੇ ਸਨ । ਉਸ ਤੋਂ ਬਾਆਦ ਇਹ ਸਿਲਸਿਲਾ ਲਗਾਤਾਰ ਇਸ ਤਰਾਂ੍ਹ ਜਾਰੀ ਰਿਹਾ ੧੯੯੨ ਵਿੱਚ ਮੇਜਰ ਗਾਖਲ ਤੇ ਜਸਵੀਰ ਮੰਗੀ ਸੁਰਖਪੁਰ ,੧੯੯੩ ਵਿੱਚ ਮੇਜਰ ਗਾਖਲ-ਭਿੰਦੀ ਭਲਵਾਨ, ੧੯੯੪ ਵਿੱਚ ਸਵ. ਹਰਜੀਤ ਬਰਾੜ-ਕਾਲਾ ਗਾਜੀਆਣਾ, ੧੯੯੫ ਵਿੱਚ ਸਵ. ਹਰਜੀਤ ਬਰਾੜ-ਜਗਤਾਰ ਧਨੌਲਾ , ੧੯੯੬ ਵਿੱਚ ਸਵ. ਹਰਜੀਤ ਬਰਾੜ –ਕਾਲਾ ਗਾਜੀਆਣਾ , ੧੯੯੭ ਵਿੱਚ ਜਤਿੰਦਰ ਲੱਖਾ ਗਾਜੀਪੁਰ-ਦੀਪਾ ਮੁਠੱਡਾ , ੧੯੯੮ ਵਿੱਚ ਜੀਤਾ ਮੌੜ-ਬਿੰਦਰ ਸੋਹਲ ਅਠੋਲਾ , ੧੯੯੯ ਜਤਿੰਦਰ ਲੱਖਾ-ਸੁਖਵਿੰਦਰ ਫਿੰਡੀ ਝਾੜ ਸਾਹਿਬ , ਸੰਨ ੨੦੦੦ ਵਿੱਚ ਸੰਦੀਪ ਲੱਲੀਆ- ਗੁਲਜਾਰ ਅਲੀ ਸਿੱਧਵਾ , ੨੦੦੧ ਵਿੱਚ ਗੁਰਲਾਲ ਘਨੌਰ-ਬੀਰਾ ਸਿੱਧਵਾ , ੨੦੦੨ ਵਿੱਚ ਬਲਵਿੰਦਰ ਕਾਕਾ ਕਾਹਰੀ ਸਾਹਰੀ – ਜੀਤੀ ਕੂਨਰ , ੨੦੦੩ ਵਿੱਚ ਕਾਕਾ ਕਾਹਰੀ ਸਾਹਰੀ , ਭਿੰਦਰ ਨਵਾਂਪਿੰਡ-ਜੀਤੀ ਕੂਨਰ , ੨੦੦੪ ਵਿੱਚ ਸੋਨੀ ਸੁਨੇਤ, -ਸੰਦੀਪ ਲੱਲੀਆ , ੨੦੦੫ ਵਿੱਚ ਸੋਨੀ ਸੁਨੇਤ-ਜਤਿੰਦਰ ਭਿੰਡਰ-ਕਿੰਦਾ ਬਿਹਾਰੀਪੁਰ , ੨੦੦੬ ਵਿੱਚ ਮੀਕ ਸਿਆਟਲ- ਗੁਰਲਾਲ ਘਨੌਰ , ੨੦੦੭ ਵਿੱਚ ਨਰਿੰਦਰ ਰਾਮ ਬਿੱਟੂ ਦੁਗਾਲ-ਗੁਰਜੀਤ ਸਿੰਘ ਤੂਤ ,੨੦੦੮ ਵਿੱਚ ਮੀਕ ਸਿਆਟਲ-ਦੁੱਲਾ ਸੁਰਖਪੁਰ , ੨੦੦੯ ਵਿੱਚ ਮੰਗਤ ਸਿੰਘ ਮੰਗੀ- ਕਿੰਦਾ ਬਿਹਾਰੀਪੁਰ , ੨੦੧੦ ਵਿੱਚ ਦੋ ਵਰਲਡ ਕੱਪ ਹੋਏ ਜਿੰਨਾ ਵਿੱਚ ਹਰਸੀ ਸੈਂਟਰ ਵਰਲਡ ਕੱਪ ਦੇ ਬੈਸਟ ਜਾਫੀ ਦੀਪਾ ਘੁਰਲੀ , ਬਿੱਟੂ ਦੁਗਾਲ,ਸੁੱਖਾ ਭੰਡਾਲ ਬੈਸਟ ਰੇਡਰ ਲੱਭੀ ਬੇਨੜਾ-ਕੁਲਜੀਤਾ ਮਲਸੀਆ, ੨੦੧੧ ਵਿੱਚ ਗੱਗੀ ਖੀਰਾਵਾਲ-ਮੰਗੀ ਬੱਗਾਪਿੰਡ , ੨੦੧੨ ਵਿੱਚ ਪਾਲਾ- ਕਾਕਾ ਕਾਹਰੀ ਸਾਹਰੀ,ਲੱਭੀ ਬੇਨੜਾ, ੨੦੧੩ ਸੰਦੀਪ ਲੁੱਧਰ – ਜੀਤੀ ਕੂਨਰ , ੨੦੧੪ ਵਿੱਚ ਲਾਡੀ ਮਾਣੂਕੇ-ਨਾਨਕ ਮੰਡੀਸ਼ਹਿਰੀਆ, ੨੦੧੫ ਯਾਦ ਕੋਟਲੀ –ਦੁੱਲਾ ਬੱਗਾਪਿੰਡ , ੨੦੧੬ ਵਿੱਚ ਫਰਿਆਦ ਅਲੀ – ਗੁਰਪ੍ਰੀਤ ਬੁਰਜਹਰੀ ,੨੦੧੭ ਵਿੱਚ ਸੰਦੀਪ ਲੁੱਧਰ- ਕਮਲ ਨਵਾਂਪਿੰਡ ਕ੍ਰਮਵਾਰ ਬੈਸਟ ਰੇਡਰ ਜਾਫੀ ਰਹੇ ਹਨ ।

ਇਸ ਸਾਲ ਦੇ ਕਬੱਡੀ ਵਰਲਡ ਕੱਪ ਦੀਆ ਟੀਮਾ

ਜਿਵੇਂ ਜਿਵੇਂ ਦੁਨੀਆਂ ਭਰ ਵਿੱਚ ਕਬੱਡੀ ਦਾ ਦਾਇਰਾ ਵਧ ਰਿਹਾ ਹੈ । ਉਸ ਤਰਾਂ੍ਹ ਹੀ ਟੀਮਾ ਦੀ ਗਿਣਤੀ ਵੀ ਵਧ ਰਹੀ ਹੈ । ਇਸ ਵਾਰ ਦੇ ਕੈਨੇਡਾ ਵਰਲਡ ਕੱਪ ਵਿੱਚ ਭਾਰਤ ,ਕੈਨੇਡਾ ਈਸਟ,ਕੈਨੇਡਾ ਵੈਸਟ,ਅਮਰੀਕਾ ,ਇੰਗਲੈਂਡ,ਪਾਕਿਸਤਾਨ ਦੀਆਂ ਟੀਮਾ ਦੀ ਸਮੂਲੀਅਤ ਹੋਣ ਜਾ ਰਹੀ ਹੈ ।ਇਹਨਾਂ ਟੀਮਾ ਤੇ ਖਿਡਾਰੀਆਂ ਨੂੰ ਲੈ ਕੇ ਸਬੰਧਿਤ ਟੀਮਾ ਦੇ ਪ੍ਰਬੰਧਕ ਪੱਬਾਂ ਭਾਰ ਹਨ ।

ਓਲਪਿੰਕ ਵਰਗਾ ਮਾਹੌਲ
ਵਰਲਡ ਕਬੱਡੀ ਕੱਪ ਟੋਰਾਂਟੋ ਨੂੰ ਲੈ ਕੇ ਕਬੱਡੀ ਨਾਲ ਜੁੜੀਆਂ ਸਖਸੀਅਤਾ ਆਪਣੇ ਆਪ ਨੂੰ ਓਲਪਿੰਕ ਖੇਡਾਂ ਦੇ ਮੰਚ ਤੇ ਪਹੁੰਚਣ ਵਾਲਾ ਮਾਣ ਮਹਿਸੂਸ ਕਰਦੀਆਂ ਹਨ । ਇਕੋ ਜਿਹੀ ਪੁਸਾਕ ਚ ਸਜੀਆ ਟੀਮਾ ਆਪਣੇ ਆਪਣੇ ਦੇਸ਼ ਦੇ ਝੰਡੇ ਨਾਲ ਮਾਰਚ ਪਾਸਟ ਕਰਦੀਆ ਹਨ । ਇੱਕ ਇੱਕ ਰੇਡ ਤੇ ਜੱਫੇ ਤੇ ਨੱਚਦੇ ਕਬੱਡੀ ਦੇ ਦੀਵਾਨੇ । ਬੈਂਡ ਦੀਆਂ ਧੁਨਾ ਤੇ ਹੁੰਦਾ ਸਵਾਗਤ । ਸਾਰੀ ਦੁਨੀਆਂ ਦੇ ਕਬੱਡੀ ਪ੍ਰਬੰਧਕਾ ਦਾ ਇਕ ਛੱਤ ਹੇਠ ਇੱਕਠੇ ਹੋਣਾ । ਦੇਸ਼ ਵਿਦੇਸ਼ ਤੋਂ ਪ੍ਰਮੁੱਖ ਖੇਡ ਹਸਤੀਆ ਦਾ ਪਹੁੰਚਣਾ ਇਸ ਟੂਰਨਾਮੈਂਟ ਦੀ ਸ਼ਾਨ ਵਿੱਚ ਵਾਧਾ ਕਰਦਾ ਹੈ । ਕੱਪ ਜਿੱਤਣ ਤੋਂ ਬਾਅਦ ਖੁਸ਼ੀ ਮਨਾਉਂਦੇ ਸਬੰਧਿਤ ਪ੍ਰਬੰਧਕ ਕਬੱਡੀ ਖੇਡ ਦੇ ਜਜਬਿਆਂ ਦੀ ਬਾਤ ਪਾਉਂਦੇ ਹਨ ।

ਓਨਟਾਰੀ ਕਬੱਡੀ ਕਲੱਬ ਦੇ ਪ੍ਰਬੰਧਕ ਤੇ ਫੈਡਰੇਸ਼ਨ ਦਾ ਵਿਸ਼ੇਸ਼ ਸਹਿਯੋਗ

ਇਸ ਕਬੱਡੀ ਕੱਪ ਨੂੰ ਹਰ ਸਾਲ ਕੈਨੇਡਾ ਦੀ ਓਨਟਾਰੀਓ ਸਟੇਟ ਦੀਆਂ ਵੱਖ ਵੱਖ ਕਲੱਬਾ ਹੋਸਟ ਕਰਦੀਆਂ ਹਨ । ਬੀ ਸੀ ਕੈਨੇਡਾ ਦੇ ਵਿੱਚ ਇਹ ਵਰਲਡ ਕੱਪ ਦੋ ਕੁ ਵਾਰ ਹੀ ਹੋਇਆ ਹੈ । ਪ੍ਰੰਤੂ ਪਿਛਲੇ ੨੮ ਸਾਲ ਤੋਂ ਲਗਾਤਾਰ ਟੋਰਾਂਟੋ ਵਿੱਚ ਨਿਰੰਤਰ ਜਾਰੀ ਹੈ । ਇਸ ਸਾਲ ਇਸ ਵਰਲਡ ਕਬੱਡੀ ਕੱਪ ਨੂੰ ਓਨਟਾਰੀਓ ਕਬੱਡੀ ਕਲੱਬ ਟੋਰਾਂਟੋ ਕਰਾ ਰਿਹਾ ਹੈ ।ਇਸ ਕਲੱਬ ਦੇ ਪ੍ਰਬੰਧਕਾ ਵਿੱਚ ਚੇਅਰਮੈਨ ਲਾਡਾ ਸਹੋਤਾ , ਪ੍ਰਧਾਨ ਬਿੱਲਾ ਥਿਆੜਾ , ਸੈਕਟਰੀ ਪਿੰਦਾ ਤੂਰ , ਵਾਇਸ ਪ੍ਰਧਾਨ ਗੁਰਦੇਵ ਥਿੰਦ,ਕੋਚ ਮਨਪ੍ਰੀਤ ਢੇਸੀ,ਕੋਚ ਸ਼ੇਰਾ ਮੰਡੇਰ ਤੇ ਤੀਰਥ ਦਿਓਲ ਆਦਿ ਪੱਬਾਂ ਭਾਰ ਹਨ । ਕਬੱਡੀ ਫੈਡਰੇਸ਼ਨ ਓਨਟਾਰੀਓ ਦੇ ਪ੍ਰਧਾਨ ਦਲਜੀਤ ਸਿੰਘ ਸਹੋਤਾ,ਚੇਅਰਮੈਨ ਮਲਕੀਤ ਸਿੰਘ ਦਿਓਲ,ਸੈਕਟਰੀ ਗੁਰਮੁੱਖ ਸਿੰਘ ਅਟਵਾਲ, ਖਜਾਨਚੀ ਸ਼ੇਰਾ ਮੰਡੇਰ,ਡਰਾਇਕੈਟਰ ਹਰਮਨ ਚਾਹਲ,ਜਤਿੰਦਰ ਤੋਚੀ,ਰੇਸ਼ਮ ਬਰਾੜ,ਜਿੰਦਰ ਬੁੱਟਰ ਦੀ ਵਿਸ਼ੇਸ਼ ਅਗਵਾਈ ਹੋਵੇਗੀ ।

ਕਬੱਡੀ ਦੇ ਇਤਿਹਾਸ ਵਿੱਚ ਇੱਕ ਨਵਾ ਅਧਿਆਏ ਲਿਖਣ ਜਾ ਰਹੇ ੨੮ ਵੇਂ ਵਰਲਡ ਕਬੱਡੀ ਕੱਪ ਦਾ ਸਭ ਨੂੰ ਬੇਸਬਰੀ ਨਾਲ ਇੰਤਜਾਰ ਹੈ । ਪੰਜਾਬੀਆਂ ਦੀ ਮਾਣਮੱਤੀ ਖੇਡ ਕਬੱਡੀ ਦੇ ਖੇਤਰ ਵਿੱਚ ਓਨਟਾਰੀਓ ਕਬੱਡੀ ਕਲੱਬ ਟੋਰਾਂਟੋ ਇੱਕ ਵਾਰ ਫੇਰ ਨਵੀਂ ਪੁਲਾਂਘ ਪੁੱਟ ਰਿਹਾ ਹੈ ।ਜਿਸ ਦੇ ਲਈ ਸਾਰੇ ਪ੍ਰਬੰਧਕਾ ਨੂੰ ਬਹੁਤ ਸਾਰੀਆਂ ਸ਼ੁਭ ਕਾਮਨਾਵਾ ਦਿੰਦਿਆ ਕਬੱਡੀ ਦੇ ਉੱਜਵਲ ਭਾਵਿੱਖ ਦੀ ਕਾਮਨਾ ਕਰਦੇ ਹਾਂ ।।


ਲੇਖਕ
ਸਤਪਾਲ ਮਾਹੀ ਖਡਿਆਲ ,
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ