Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਸਾਉਣ ਵੀਰ 'ਕੱਠੀਆਂ ਕਰੇ..
ਅੱਤ ਦੀ ਪੈ ਰਹੀ ਗਰਮੀ ਕਰਕੇ ਚਾਰੇ ਪਾਸੇ ਤਪਸ਼ ਭਰਿਆ ਵਾਤਾਵਰਣ ਹੁੰਦਾ ਹੈ। ਜੀਵ-ਜੰਤੂ, ਪਸ਼ੂ ਪੰਛੀ ਤਾਂ ਕੀ ਇਸ ਗਰਮੀ ਦਾ ਵਾਤਾਵਰਣ 'ਤੇ ਵੀ ਡੂੰਘਾ ਅਸਰ ਪੈਂਦਾ ਹੈ। ਗੱਲ ਕੀ ਸਾਰੀ ਕੁਦਰਤ ਲਗਾਤਾਰ ਪੈ ਰਹੀ ਗਰਮੀ ਦੇ ਪ੍ਰਕੋਪ ਕਰਕੇ ਝੁਲਸ ਜਾਂਦੀ ਹੈ। ਹਰ ਕੋਈ ਗਰਮੀ ਤੋਂ ਰਾਹਤ ਪਾਉਣਾ ਚਾਹੁੰਦਾ ਹੈ, ਏਨੇ ਤਪਸ਼ ਤੇ ਹੁੰਮਸ ਭਰੇ ਦਿਨਾਂ ਵਿਚ ਜਦ ਕਿਧਰੇ ਅਸਮਾਨ 'ਚ ਬੱਦਲ ਦਿਖਾਈ ਦਿੰਦੇ ਹਨ ਤਾਂ ਮੀਂਹ ਪੈਣ ਅਤੇ ਗਰਮੀ ਦੇ ਘੱਟ ਹੋਣ ਦੀ ਉਮੀਦ ਬੱਝਦੀ ਹੈ। ਨਿੱਕੇ ਬੱਚੇ ਉੱਚੀ ਉੱਚੀ
ਗਾਉਂਦੇ ਹਨ, 'ਕਾਲੀਆਂ ਇੱਟਾਂ ਕਾਲੇ ਰੋੜ, ਮੀਂਹ ਵਰਸਾਦੇ ਜ਼ੋਰੋ ਜ਼ੋਰ।
ਪੰਜਾਬ ਅੰਦਰ ਵੀ ਵਰਖਾ ਰੁੱਤ ਭਾਵ ਸਾਉਣ ਦੇ ਮਹੀਨੇ ਦੀ ਉਡੀਕ ਬੜੀ ਬੇਸਬਰੀ ਨਾਲ ਕੀਤੀ ਜਾਂਦੀ ਹੈ। ਗਰਮੀ ਦੇ ਕਾਰਨ ਮੁਰਝਾਏ ਚਿਹਰਿਆਂ 'ਤੇ ਜਦ ਸਾਉਣ ਦੇ ਮੀਂਹ ਦੀਆਂ ਫੁਹਾਰਾਂ ਪੈਂਦੀਆਂ ਹਨ ਤਾਂ ਚਿਹਰੇ ਟਹਿਕਣ ਲੱਗ ਜਾਂਦੇ ਹਨ। ਮੀਂਹ ਪੈਣ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ, ਉਥੇ ਰੋਜ਼ਾਨਾ ਦੇ ਕੰਮਾਂ ਕਾਰਾਂ ਤੋਂ ਵੀ ਥੋੜੀ ਰਾਹਤ ਮਿਲਦੀ ਹੈ। ਦਰੱਖਤਾਂ'ਤੇ ਨਵੀਂਆਂ ਕੁਰੰਬਲਾਂ ਫੁੱਟਦੀਆਂ ਹਨ। ਚਿਰਾਂ ਤੋਂ ਪਿਆਸੀ ਧਰਤੀ ਵੀ ਤਿ੫ਪਤ ਹੋ ਮਹਿਕ ਅਤੇ ਨਿਖਰੀ ਕੁਦਰਤ ਵਿਚੋਂ ਲੰਘਦੀ ਹਵਾ ਇਸ ਤਰ੍ਹਾਂ ਲਗਦੀ ਹੈ ਜਿਵੇਂ ਗੁਲਾਬ ਦੇ ਫੁੱਲਾਂ ਵਿਚ ਲੰਘਦੇ ਹੋਏ ਤਾਜਾਪਣ ਦਾ ਅਹਿਸਾਸ ਹੁੰਦਾ ਹੈ।
ਸਹੁਰੇ ਗਈਆਂ ਧੀਆਂ ਇਸ ਮਹੀਨੇ ਪੇਕੇ ਘਰ ਆਉਂਦੀਆਂ ਹਨ। ਜੋ ਨਹੀਂ ਆ ਸਕਦੀਆਂ ਉਨ੍ਹਾਂ ਨੂੰ ਸਹੁਰੇ ਘਰ ਹੀ ਪਕਵਾਨ 'ਸੰਧਾਰੇ ਦੇ ਰੂਪ' ਵਿਚ ਭੇਜੇ ਜਾਂਦੇ ਹਨ। ਹਾਰ ਸ਼ਿੰਗਾਰ ਤੇ ਰੰਗ ਬਿਰੰਗੇ ਬਸਤਰਾਂ ਵਿਚ ਸੱਜੀਆਂ ਫੱਬੀਆਂ ਸਹੇਲੀਆਂ ਇਕੱਠੀਆਂ ਹੁੰਦੀਆਂ ਹਨ ਜੋ ਕਿ ਮੇਲੇ ਵਰਗਾ ਪ੍ਰਭਾਵ ਸਿਰਜਦੀਆਂ ਹਨ।
ਇਸ ਤਰ੍ਹਾਂ ਪੰਜਾਬੀ ਲੋਕ ਸਾਉਣ ਮਹੀਨੇ ਨੂੰ ਬੜੇ ਉਤਸ਼ਾਹ ਨਾਲ 'ਜੀ ਆਇਆ ਨੂੰ' ਆਖਦੇ ਹਨ। ਪਿੰਡ ਵਿਚ ਕਿਸੇ ਢੁਕਵੀਂ ਥਾਂ 'ਤੇ ਗਿੱਧੇ ਦਾ ਪਿੜ ਬੱਝਦਾ ਹੈ। ਸਾਉਣ ਹੋਰ ਨਿਖਰਦਾ ਹੈ। ਮਸਤਾਨੀਅ ਮੁਟਿਆਰਾਂ ਅਸਮਾਨ ਵੱਲ ਵੇਖ ਕੇ ਗਾਉਂਦੀਆਂ ਹਨ:
'ਸੌਣ ਦਿਆ ਬੱਦਲਾ ਵੇ, ਮੁੜ ਕੇ ਹੋ ਜਾ ਢੇਰੀ''
ਅਤੇ ਬੱਦਲਾਂ ਦਾ ਧੰਨਵਾਦੀ ਹੋਣਾ ਵੀ ਨਹੀਂ ਭੁੱਲਦੀਆਂ, ਬੋਲੀ ਪਾਉਂਦੀਆਂ ਹਨ:
'ਸੌਣ ਦਿਆ ਬੱਦਲਾ ਵੇ
ਤੇਰਾ ਜਸ ਗਿੱਧਿਆ ਵਿਚ ਗਾਵਾਂ'।
ਤੀਆਂ ਦੇ ਇਨ੍ਹਾਂ ਪਿੜਾਂ 'ਚ ਹਰ ਧਰਮ ਜਾਤ, ਅਮੀਰ ਗਰੀਬ, ਘਰਾਂ ਦੀਆਂ ਲੜਕੀਆਂ, ਅੌਰਤਾਂ ਨੱਚਦੀਆਂ ਹੋਈਆਂ ਮਨ ਦੇ ਵਲਵਲੇ ਸਾਂਝੇ
ਕਰਦੀਆਂ ਹਨ।
ਇਹ ਸਭ ਸਾਨੂੰ ਸਾਡੇ ਅਮੀਰ ਸਭਿਆਚਾਰ ਦੀ ਯਾਦ ਦਿਵਾਉਂਦਾ ਹੈ। ਅਜੋਕੇ ਸਮਿਆਂ 'ਚ ਜਦ ਅਸੀਂ ਸਭਿਆਚਾਰ ਦੀਆਂ ਜੜ੍ਹਾਂ ਵੱਲ੍ਹ ਜਾਵਾਂਗੇ ਤਾਂ ਇਹ ਜੜ੍ਹਾਂ ਉਨੀਆਂ ਹੀ ਮਜ਼ਬੂਤ ਹੋਣਗੀਆਂ। ਭਵਿੱਖ ਵਿਚ ਸੱਭਿਆਚਾਰ ਦੇ ਰੁੱਖ ਦੇ ਵੱਧਣ ਫੁਲਣ ਵਿਚ ਉਨ੍ਹੀਆਂ ਹੀ ਸਹਾਈ ਹੋਣਗੀਆਂ। ਜਿਸ ਦੀ ਸੰਘਣੀ ਛਾਂ ਹੇਠ ਨਵੀਂ ਪੀੜ੍ਹੀ ਅਨੰਦ ਮਾਣ ਸਕੇਗੀ। ਇਸ ਲਈ ਇਨ੍ਹਾਂ ਪਰੰਪਰਾਵਾਂ ਦੇ ਵੱਧਣ ਅਤੇ ਫੁੱਲਣ ਲਈ ਉਪਰਾਲੇ ਕਰਨੇ ਅਤਿਅੰਤ ਜ਼ਰੂਰੀ ਹਨ। ਉਂਝ ਅੱਜ ਵੀ ਕਿਤੇ ਕਿਤੇ ਸਾਉਣ ਦੇ ਮਹੀਨੇ ਪੀਂਘਾਂ ਤੇ ਤੀਆਂ ਦੇ ਰੂਪ ਵਿਚ ਜਾਰੀ ਹਨ।
ਇਸ ਮੇਲ ਮਿਲਾਪ ਦੇ ਪਿਆਰੇ ਮਹੀਨੇ ਦੇ ਅੰਤ ਅਤੇ ਭਾਦੋਂ ਮਹੀਨੇ ਦੇ ਸ਼ੁਰੂ ਹੋਣ ਨਾਲ ਹੀ ਵਿਛੋੜੇ ਪੈਣੇ ਸ਼ੁਰੂ ਹੋ ਜਾਂਦੇ ਹਨ ਭਾਵ ਜਸ਼ਨ ਖਤਮ ਹੋ ਜਾਂਦੇ ਹਨ। ਫੇਰ ਮਿਲਣ ਦੀ ਆਸ ਨਾਲ ਕੁੜੀਆਂ ਵਿਛੜਦੀਆਂ ਹੋਈਆਂ ਭਰੇ ਮਨ ਨਾਲ ਲੋਕ ਗੀਤ ਗਾ ਕੇ ਅਲਵਿਦਾ ਆਖਦੀਆਂ ਹਨ:
'ਸਾਉਣ ਵੀਰ ਕੱਠੀਆਂ ਕਰੇ,
ਭਾਦੋਂ ਚੰਦਰੀ ਵਿਛੋੜਾ ਪਾਵੇ।'
ਗੁਰਜੀਤ ਸਿੰਘ ਟਹਿਣਾ
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback