Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਪਾਕਿਸਤਾਨ ਦਾ ਨਵਾਂ ਪ੍ਰਧਾਨ ਮੰਤਰੀ, ਇਮਰਾਨ ਅਹਿਮਦ ਖਾਨ ਨਿਆਜ਼ੀ ਉਰਫ ਇਮਰਾਨ ਖਾਨ (ਬਲਰਾਜ ਸਿੰਘ ਸਿੱਧੂ ਐਸ ਪੀ)


    
  

Share
  
ਪਾਕਿਸਤਾਨ ਪਾਰਲੀਮੈਂਟ ਦੀਆਂ 272 ਕੁੱਲ ਸੀਟਾਂ ਵਿੱਚੋਂ 115 ਸੀਟਾਂ ਜਿੱਤ ਕੇ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕੇ ਇਨਸਾਫ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਸੂਬਾ ਸਰਹੱਦ ਵਿੱਚ ਉਸ ਦੀ ਸਰਕਾਰ ਬਣ ਗਈ ਹੈ ਤੇ ਪੰਜਾਬ ਵਿੱਚ ਉਹ ਨਵਾਜ਼ ਸ਼ਰੀਫ ਦੀ ਪਾਰਟੀ ਤੋਂ ਥੋੜ•ਾ ਹੀ ਪਿੱਛੇ ਹੈ। ਉਸ ਨੇ 18 ਅਗਸਤ ਨੂੰ ਪਾਕਿਸਤਾਨ ਦੇ 19ਵੇਂ ਪ੍ਰਧਾਨ ਮੰਤਰੀ (ਵਜ਼ੀਰੇ ਆਜ਼ਮ) ਵਜੋਂ ਸਹੁੰ ਚੁੱਕ ਲਈ ਹੈ। ਹੁਣ ਤੱਕ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਜਿਆਦਾਤਰ ਸਿੰਧ ਜਾਂ ਪੰਜਾਬ ਤੋਂ ਹੀ ਬਣਦਾ ਆਇਆ ਹੈ। ਇਹ ਪਹਿਲੀ ਵਾਰ ਹੈ ਕਿ ਸੂਬਾ ਸਰਹੱਦ ਦਾ ਕੋਈ ਵਿਅਕਤੀ ਇਸ ਪਦਵੀ ਤੱਕ ਪਹੁੰਚਿਆ ਹੈ। ਇਮਰਾਨ ਖਾਨ ਦਾ ਜਨਮ 5 ਅਕਤੂਬਰ 1952 ਨੂੰ ਲਾਹੌਰ ਦੇ ਇੱਕ ਉੱਚ ਮੱਧ ਵਰਗੀ ਪਰਿਵਾਰ ਵਿੱਚ ਹੋਇਆ ਸੀ। ਉਸ ਦਾ ਬਾਪ ਇਕਰਾਮਉਲਾਹ ਖਾਨ ਨਿਆਜ਼ੀ ਸਿਵਲ ਇੰਜੀਨੀਅਰ ਸੀ ਤੇ ਮਾਂ ਸ਼ੌਕਤ ਖਾਨਮ ਇੱਕ ਘਰੇਲੂ ਔਰਤ ਸੀ। ਉਹ ਚਾਰ ਭੈਣਾਂ ਦਾ ਇਕਲੌਤਾ ਭਰਾ ਹੈ। ਉਹ ਉਸ ਦਾ ਪਿੱਛਾ ਸੂਬਾ ਸਰਹੱਦ ਦਾ ਹੈ ਤੇ ਉਹ ਪਠਾਣਾਂ ਦੇ ਨਿਆਜ਼ੀ ਕਬੀਲੇ ਨਾਲ ਸਬੰਧ ਰੱਖਦਾ ਹੈ। ਉਸ ਦੀ ਮਾਂ ਵੀ ਪਠਾਣ ਸੀ ਤੇ ਬਰਕੀ ਕਬੀਲੇ ਦੀ ਹੈ। ਉਸ ਦੇ ਖਾਨਦਾਨ ਵਿੱਚ ਜਾਵੇਦ ਬਰਕੀ ਅਤੇ ਮਾਜ਼ਿਦ ਖਾਨ ਵਰਗੇ ਕਈ ਕ੍ਰਿਕਟਰ ਪੈਦਾ ਹੋਏ ਹਨ। ਉਹ ਬਚਪਨ ਵਿੱਚ ਬਹੁਤ ਹੀ ਸ਼ਰਮੀਲੇ ਸੁਭਾਅ ਦਾ ਸੀ। ਉਸ ਦੇ ਬਾਪ ਨੇ ਉਸ ਨੂੰ ਉੱਚ ਕੋਟੀ ਦੇ ਸਕੂਲਾਂ ਕਾਲਜਾਂ ਵਿੱਚ ਪੜ•ਾਇਆ। ਉਸ ਨੇ ਐਚੀਸਨ ਕਾਲਜ ਲਾਹੌਰ, ਰਾਇਲ ਗਰੈਮਰ ਸਕੂਲ ਲੰਡਨ ਅਤੇ ਕੈਂਬਲੇ ਕਾਲਜ ਆਕਸਫੋਰਡ ਤੋਂ ਪੜ•ਾਈ ਮੁਕੰਮਲ ਕੀਤੀ।
16 ਸਾਲ ਦੀ ਉਮਰ ਤੋਂ ਹੀ ਇਮਰਾਨ ਖਾਨ ਨੇ ਫਸਟ ਕਲਾਸ ਕ੍ਰਿਕਟ ਖੇਡਣੀ ਸ਼ੁਰੂ ਕਰ ਕਰ ਦਿੱਤੀ ਸੀ। ਸ਼ੁਰੂਆਤ ਵਿੱਚ ਉਹ ਲਾਹੌਰ ਕਾਲਜ, ਆਕਸਫੋਰਡ ਯੂਨੀਵਰਸਿਟੀ ਅਤੇ ਵਾਰਚੈਸਸ਼ਾਇਰ ਦੀ ਕ੍ਰਿਕਟ ਟੀਮ ਦਾ ਮੈਂਬਰ ਸੀ। 1976 ਵਿੱਚ ਉਹ ਪਾਕਿਸਤਾਨ ਵਾਪਸ ਆ ਗਿਆ ਤੇ ਕੁਝ ਹੀ ਦਿਨਾਂ ਵਿੱਚ ਪਾਕਿ ਕ੍ਰਿਕਟ ਟੀਮ ਦਾ ਸਥਾਈ ਮੈਂਬਰ ਬਣ ਗਿਆ। ਉਸ ਨੇ ਆਪਣੀ ਆਲ ਰਾਊਂਡਰ ਖੇਡ ਨਾਲ ਕ੍ਰਿਕਟ ਜਗਤ ਵਿੱਚ ਤਰਥੱਲੀ ਮਚਾ ਦਿੱਤੀ। 1982 ਵਿੱਚ ਉਹ ਪਾਕਿਸਤਾਨੀ ਟੀਮ ਦਾ ਕੈਪਟਨ ਥਾਪ ਦਿੱਤਾ ਗਿਆ ਤੇ 1992 ਵਿੱਚ ਆਪਣੇ ਸੰਨਿਆਸ ਲੈਣ ਤੱਕ ਉਹ ਇਸ ਪਦਵੀ 'ਤੇ ਰਿਹਾ। ਉਸ ਦੀ ਅਗਵਾਈ ਹੇਠ ਹੀ ਪਾਕਿਸਤਾਨ ਨੇ ਆਪਣਾ ਇੱਕੋ ਇੱਕ ਵਰਲਡ ਕੱਪ (1992) ਜਿੱਤਿਆ ਸੀ। ਉਸ ਨੇ ਆਪਣੇ ਖੇਡ ਜੀਵਨ ਵਿੱਚ ਅਨੇਕਾਂ ਵਿਸ਼ਵ ਰਿਕਾਰਡ ਕਾਇਮ ਕੀਤੇ।
1996 ਵਿੱਚ ਇਮਰਾਨ ਖਾਨ ਸਿਆਸਤ ਵਿੱਚ ਕੁੱਦ ਪਿਆ। ਉਸ ਨੂੰ ਸਿਆਸਤ ਵਿੱਚ ਲਿਆਉਣ ਦਾ ਸਿਹਰਾ ਆਈ.ਐਸ.ਆਈ. ਦੇ ਬਦਨਾਮ ਚੀਫ ਹਾਮਿਦ ਗੁੱਲ ਦੇ ਸਿਰ ਜਾਂਦਾ ਹੈ। ਉਸ ਨੇ ਪਾਕਿਸਤਾਨ ਤਹਿਰੀਕੇ ਇਨਸਾਫ ਪਾਰਟੀ ਬਣਾਈ ਤੇ ਨਵਾਜ਼ ਸ਼ਰੀਫ ਅਤੇ ਬੇਨਜ਼ੀਰ ਭੁੱਟੋ ਵਰਗੇ ਪੁਰਾਣੇ ਘੁਲਾਟੀਆਂ ਨਾਲ ਦਸਤ ਪੰਜਾ ਲੈਣਾ ਸ਼ੁਰੂ ਕਰ ਦਿੱਤਾ। ਉਸ ਨੂੰ ਉਮੀਦ ਸੀ ਕਿ ਸਟਾਰ ਖਿਡਾਰੀ ਹੋਣ ਕਾਰਨ ਲੋਕ ਉਸ ਨੂੰ ਹੱਥਾਂ 'ਤੇ ਚੁੱਕ ਲੈਣਗੇ, ਪਰ ਅਜਿਹਾ ਕੁਝ ਨਾ ਹੋਇਆ। ਉਸ ਨੇ 1997 ਦੀ ਪਾਰਲੀਮੈਂਟ ਚੋਣਾਂ ਵਿੱਚ ਦੋ ਥਾਵਾਂ ਤੋਂ (ਮੀਆਂਵਾਲੀ ਅਤੇ ਲਾਹੌਰ) ਚੋਣ ਲੜੀ ਪਰ ਦੋਵਾਂ ਥਾਵਾਂ ਤੋਂ ਉਸ ਦੀ ਜ਼ਮਾਨਤ ਜ਼ਬਤ ਹੋ ਗਈ। ਉਸ ਦਾ ਇੱਕ ਵੀ ਉਮੀਦਵਾਰ ਨਾ ਜਿੱਤ ਸਕਿਆ। ਪਰ ਉਹ ਡਟਿਆ ਰਿਹਾ ਤੇ ਹਾਰ ਨਾ ਮੰਨੀ। ਮੁੱਢ ਤੋਂ ਹੀ ਉਸ ਦਾ ਝੁਕਾਅ ਫੌਜ ਵੱਲ ਹੈ। ਉਸ ਨੇ 1999 ਦੇ ਜਨਰਲ ਪ੍ਰਵੇਜ਼ ਮੁਸ਼ੱਰਫ ਵੱਲੋਂ ਕੀਤੇ ਨਵਾਜ਼ ਸ਼ਰੀਫ ਦੀ ਸਰਕਾਰ ਦੇ ਤਖਤਾ ਪਲਟ ਦੀ ਹਮਾਇਤ ਕੀਤੀ। ਉਸ ਨੂੰ ਉਮੀਦ ਸੀ ਕਿ ਮੁਸ਼ੱਰਫ ਰਾਜਨੀਤਕ ਭ੍ਰਿਸ਼ਟਾਚਾਰ ਖਤਮ ਕਰ ਦੇਵੇਗਾ। ਪਰ ਉਸ ਦੀ ਆਸ ਪੂਰੀ ਨਾ ਹੋਈ। 2002 ਦੀਆਂ ਚੋਣਾਂ ਵਿੱਚ ਉਸ ਨੇ ਫਿਰ ਹਿੱਸਾ ਲਿਆ ਅਤੇ ਮੀਆਂਵਾਲੀ ਤੋਂ ਐਮ.ਪੀ. ਚੁਣਿਆ ਗਿਆ। ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ।
2007 ਵਿੱਚ ਮੁਸ਼ੱਰਫ ਫੌਜ ਤੋਂ ਅਸਤੀਫਾ ਦਿੱਤੇ ਬਿਨਾਂ ਹੀ ਐਮ.ਪੀ. ਦੀ ਇਲੈੱਕਸ਼ਨ ਲੜ ਰਿਹਾ ਸੀ। ਇਮਰਾਨ ਖਾਨ ਨੇ ਇਸ ਦੇ ਵਿਰੋਧ ਵਿੱਚ 85 ਹੋਰ ਐਮ.ਪੀ. ਸਮੇਤ ਪਾਰਲੀਮੈਂਂਟ ਤੋਂ ਅਸਤੀਫਾ ਦੇ ਦਿੱਤਾ। 3 ਨਵੰਬਰ 2007 ਨੂੰ ਇਮਰਾਨ ਖਾਨ ਨੂੰ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਪਰ ਉਹ ਉਥੋਂ ਖਿਸਕ ਗਿਆ। ਕੁਝ ਹੀ ਦਿਨਾਂ ਬਾਅਦ ਉਸ ਨੂੰ ਦੁਬਾਰਾ ਗ੍ਰਿਫਤਾਰ ਕਰ ਕੇ ਡੇਰਾ ਗਾਜ਼ੀ ਖਾਨ ਜੇਲ• ਵਿੱਚ ਸੁੱਟ ਦਿਤਾ ਗਿਆ। ਪਰ ਕੁਝ ਮਹੀਨਿਆਂ ਬਾਅਦ ਉਸ ਨੂੰ ਰਿਹਾ ਕਰ ਦਿੱਤਾ ਗਿਆ। 2008 ਵਿੱਚ ਮੁਸ਼ਰਫ ਦਾ ਰਾਜ ਖਤਮ ਹੋ ਗਿਆ ਤੇ ਪੀਪਲਜ਼ ਪਾਰਟੀ ਦੀ ਸਰਕਾਰ ਕਾਇਮ ਹੋ ਗਈ। ਇਮਰਾਨ ਖਾਨ ਦੀ ਪਾਰਟੀ ਨੂੰ ਕੁਝ ਹੀ ਸੀਟਾਂ ਮਿਲ ਸਕੀਆਂ। ਪੀਪਲਜ਼ ਪਾਰਟੀ ਦੀ ਭ੍ਰਿਸ਼ਟ ਸਰਕਾਰ ਬਦਨਾਮ ਹੋ ਜਾਣ ਕਾਰਨ ਇਮਰਾਨ ਖਾਨ ਦੀ ਮਕਬੂਲੀਅਤ ਵਧਣ ਲੱਗ ਗਈ। ਉਸ ਨੇ 30 ਅਕਤੂਬਰ 2011 ਨੂੰ ਲਾਹੌਰ ਅਤੇ 25 ਦਸੰਬਰ 2011 ਨੂੰ ਕਰਾਚੀ ਵਿੱਚ ਲੱਖਾਂ ਲੋਕਾਂ ਦੀ ਰੈਲੀ ਕਰ ਕੇ ਆਪਣੀ ਤਾਕਤ ਵਿਖਾ ਦਿੱਤੀ। 21 ਅਪਰੈਲ 2013 ਨੂੰ ਇਮਰਾਨ ਖਾਨ ਨੇ ਲਾਹੌਰ ਵਿਖੇ ਇੱਕ ਵਿਸ਼ਾਲ ਰੈਲੀ ਕਰ ਕੇ 2013 ਦੀਆਂ ਆਮ ਚੋਣਾਂ ਦਾ ਬਿਗਲ ਫੂਕ ਦਿੱਤਾ। ਉਸ ਨੇ ਐਲਾਨ ਕੀਤਾ ਜੇ ਉਹ ਪ੍ਰਧਾਨ ਮੰਤਰੀ ਬਣ ਗਿਆ ਤਾਂ ਅਮਰੀਕਾ ਦੇ ਅੱਤਵਾਦ ਵਿਰੋਧੀ ਮੁਹਿੰਮ ਤੋਂ ਪਾਕਿਸਤਾਨ ਨੂੰ ਅਲੱਗ ਕਰ ਲਵੇਗਾ, ਸੂਬਾ ਸਰਹੱਦ ਵਿੱਚ ਸ਼ਾਂਤੀ ਲਿਆਵੇਗਾ ਤੇ ਡਰੋਨ ਹਮਲਿਆਂ ਦਾ ਅੰਤ ਕਰੇਗਾ। ਉਸ ਨੇ ਸਾਰੇ ਪਾਕਿਸਤਾਨ ਵਿੱਚ ਰੈਲੀਆਂ ਦੀ ਹਨੇਰੀ ਲਿਆ ਦਿੱਤੀ। ਪਰ ਇਸ ਸਭ ਦੇ ਬਾਵਜੂਦ ਨਵਾਜ਼ ਸ਼ਰੀਫ ਦੀ ਪਾਰਟੀ ਮੁਸਲਿਮ ਲੀਗ ਜਿੱਤ ਗਈ। ਇਮਰਾਨ ਖਾਨ ਲਈ ਸੰਤੋਖ ਦੀ ਗੱਲ ਇਹ ਰਹੀ ਕਿ ਉਸ ਦੀ ਪਾਰਟੀ ਜ਼ਰਦਾਰੀ ਦੀ ਪੀਪਲਜ਼ ਪਾਰਟੀ ਨੂੰ ਭਾਂਜ ਦੇ ਕੇ ਮੁੱਖ ਵਿਰੋਧੀ ਪਾਰਟੀ ਬਣ ਗਈ ਤੇ ਸੂਬਾ ਸਰਹੱਦ ਵਿੱਚ ਉਸ ਦੀ ਪਾਰਟੀ ਦੀ ਸਰਕਾਰ ਬਣ ਗਈ। ਉਸ ਨੇ ਸੂਬਾ ਸਰਹੱਦ ਵਿੱਚ ਭ੍ਰਿਸ਼ਟਾਚਾਰ ਦਾ ਅੰਤ ਕਰਨ ਲਈ ਅਨੇਕਾਂ ਠੋਸ ਕੰਮ ਕੀਤੇ। ਅੱਜ ਸੂਬਾ ਸਰਹੱਦ ਪਾਕਿਸਤਾਨ ਦਾ ਸਭ ਤੋਂ ਘੱਟ ਭ੍ਰਿਸ਼ਟ ਸੂਬਾ ਹੈ। ਉਸ ਨੇ ਖਾਸ ਤੌਰ 'ਤੇ ਮੰਤਰੀਆਂ 'ਤੇ ਸ਼ਿਕੰਜਾ ਕੱਸੀ ਰੱਖਿਆ ਤੇ ਅਨੇਕਾਂ ਮੰਤਰੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਡਿਸਮਿਸ ਕਰ ਦਿੱਤੇ ਗਏ।
2014 ਵਿੱਚ ਹੀ ਉਸ ਨੇ 2018 ਦੀ ਇਲੈੱਕਸ਼ਨ ਦੀ ਤਿਆਰੀ ਸ਼ੁਰੂ ਕਰ ਦਿੱਤੀ। ਉਸ ਨੇ ਇਲਜ਼ਾਮ ਲਗਾਇਆ ਕਿ ਇਲੈਕਸ਼ਨ ਵਿੱਚ ਭਾਰੀ ਧਾਂਦਲੀ ਹੋਈ ਹੈ। ਉਸ ਨੇ ਕਈ ਰੈਲੀਆਂ ਜਲਸੇ ਜਲੂਸ ਕੀਤੇ। ਉਸ 'ਤੇ ਕਈ ਵਾਰ ਜਾਨੀ ਹਮਲੇ ਵੀ ਹੋਏ। ਉਸ ਨੇ ਜਲਾਵਤਨ ਪਾਕਿ-ਕੈਨੇਡੀਅਨ ਮੁਲਾਣੇ ਮੁਹੰਮਦ ਤਾਹਿਰ ਅਲ ਕਾਦਰੀ ਨਾਲ ਵੀ ਸੰਧੀ ਕਰ ਲਈ। 1 ਸਤੰਬਰ 2014 ਨੂੰ ਉਸ ਦੀ ਅਗਵਾਈ ਵਿੱਚ ਲੋਕਾਂ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਸਰਕਾਰੀ ਘਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਇਸ 'ਤੇ ਪੁਲਿਸ ਨਾਲ ਹੋਏ ਟਕਰਾਅ ਵਿੱਚ ਤਿੰਨ ਵਿਅਕਤੀ ਮਾਰੇ ਗਏ ਤੇ 115 ਪੁਲਿਸ ਅਫਸਰਾਂ ਸਮੇਤ 595 ਜ਼ਖਮੀ ਹੋਏ। ਉਸ ਦੇ ਦਬਾਅ ਹੇਠ ਨਵਾਜ਼ ਸ਼ਰੀਫ ਨੇ ਚੋਣਾਂ ਵਿੱਚ ਹੋਈ ਧਾਂਦਲੀ ਦੀ ਜਾਂਚ ਲਈ ਇੱਕ ਜੁਡੀਸ਼ੀਅਲ ਕਮਿਸ਼ਨ ਬਣਾ ਦਿੱਤਾ। 2018 ਦੀਆਂ ਚੋਣਾਂ ਵਿੱਚ ਉਸ ਨੇ ਮੀਆਂਵਾਲੀ ਅਤੇ ਰਾਵਲਪਿੰਡੀ ਤੋਂ ਚੋਣ ਲੜੀ ਤੇ ਦੋਵਾਂ ਥਾਵਾਂ ਤੋਂ ਹੀ ਜਿੱਤ ਗਿਆ ਹੈ। ਉਸ ਨੂੰ ਫੌਜ ਦੀ ਖੁਲ•ਮ ਖੁਲ•ੀ ਹਮਾਇਤ ਹਾਸਲ ਹੈ। ਇਸੇ ਕਰ ਕੇ ਉਹ ਜੋੜ ਤੋੜ ਕਰ ਕੇ ਪਾਰਲੀਮੈਂਟ ਵਿੱਚ ਬਹੁਸੰਮਤੀ ਵੀ ਹਾਸਲ ਕਰ ਲਵੇਗਾ।
ਭਾਰਤ ਨੂੰ ਇਮਰਾਨ ਖਾਨ ਤੋਂ ਜਿਆਦਾ ਉਮੀਦ ਨਹੀਂ ਰੱਖਣੀ ਚਾਹੀਦੀ। ਇਮਰਾਨ ਖਾਨ ਤਾਲਿਬਾਨ ਅਤੇ ਇਸਲਾਮੀ ਅੱਤਵਾਦ ਦੀ ਖੁਲ• ਕੇ ਹਮਾਇਤ ਕਰਦਾ ਹੈ। ਇਸੇ ਕਾਰਨ ਉਸ ਨੂੰ ਮਜ਼ਾਕ ਨਾਲ ਤਾਲਿਬਾਨ ਖਾਨ ਕਿਹਾ ਜਾਂਦਾ ਹੈ। ਉਹ ਫੌਜ ਦੀ ਹਮਾਇਤ ਨਾਲ ਜਿੱਤਿਆ ਹੈ, ਇਸ ਲਈ ਉਸ ਨੂੰ ਫੌਜ ਦਾ ਹੱਥ ਠੋਕਾ ਬਣ ਕੇ ਹੀ ਚੱਲਣਾ ਪਵੇਗਾ। ਮਾਹਿਰਾਂ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਉਸ ਦੀ ਸਰਕਾਰ ਬਣਨ ਤੋਂ ਬਾਅਦ ਕਸ਼ਮੀਰ ਵਿੱਚ ਅੱਤਵਾਦੀ ਹਮਲੇ ਹੋਰ ਵੱਧਣ ਦੀ ਉਮੀਦ ਹੈ। ਉਹ ਕਸ਼ਮੀਰ ਨੂੰ ਤਾਕਤ ਨਾਲ ਹਥਿਆਉਣ ਦੇ ਹੱਕ ਵਿੱਚ ਹੈ। ਪਹਿਲਾਂ ਇਮਰਾਨ ਖਾਨ ਅਮਰੀਕਾ ਦੇ ਡਰੋਨ ਹਮਲਿਆਂ ਖਿਲਾਫ ਖੁਲ• ਕੇ ਬੋਲਦਾ ਸੀ। ਹੁਣ ਵੇਖਣਾ ਪਵੇਗਾ ਕਿ ਉਹ ਪ੍ਰਧਾਨ ਮੰਤਰੀ ਬਣ ਕੇ ਅਮਰੀਕਾ ਨਾਲ ਟਕਰਾਅ ਰੱਖਦਾ ਹੈ ਕਿ ਥੱਲੇ ਲੱਗ ਕੇ ਚੱਲਦਾ ਹੈ। ਵੈਸੇ ਪਾਕਿਸਤਾਨ ਵਿੱਚ ਅਮਰੀਕਾ ਅਤੇ ਫੌਜ ਦੀ ਖਿਲਾਫਵਰਜ਼ੀ ਕਰਨ ਵਾਲਾ ਪ੍ਰਧਾਨ ਮੰਤਰੀ ਬਹੁਤੇ ਦਿਨ ਨਹੀਂ ਕੱਢਦਾ।
ਇਮਰਾਨ ਖਾਨ ਦੀ ਮਾਂ ਦੀ ਮੌਤ ਕੈਂਸਰ ਕਾਰਨ ਹੋਈ ਸੀ। ਉਸ ਵੇਲੇ ਪਾਕਿਸਤਾਨ ਵਿੱਚ ਕੋਈ ਕੈਂਸਰ ਹਸਪਤਾਲ ਨਹੀਂ ਸੀ। ਉਸ ਨੇ ਆਪਣੀ ਮਾਂ ਦੀ ਯਾਦ ਵਿੱਚ ਕਰੋੜਾਂ ਰੁਪਏ ਖਰਚ ਕੇ ਲਾਹੌਰ ਵਿੱਚ ਪਾਕਿਸਤਾਨ ਦਾ ਪਹਿਲਾ ਕੈਂਸਰ ਹਸਪਤਾਲ ਖੋਲਿ•ਆ। ਇਸ ਲਈ ਉਸ ਨੇ ਬਹੁਤ ਮਿਹਨਤ ਕੀਤੀ ਤੇ ਸਾਰੀ ਦੁਨੀਆਂ ਘੁੰਮ ਕੇ ਫੰਡ ਇਕੱਠਾ ਕੀਤਾ। ਇਸ ਤੋਂ ਇਲਾਵਾ ਪਾਕਿਸਤਾਨ ਦੇ ਕਈ ਇਲਾਕਿਆ ਵਿੱਚ ਉਸ ਨੇ ਗਰੀਬਾਂ ਲਈ ਕਈ ਹੋਰ ਹਸਪਤਾਲ ਅਤੇ ਸਕੂਲ ਕਾਲਜ ਖੋਲੇ• ਹੋਏ ਹਨ। ਉਹ ਕਾਫੀ ਅਮੀਰ ਹੈ। ਉਸ ਕੋਲ ਇਸਲਾਮਾਬਾਦ ਨਜ਼ਦੀਕ ਬਾਨੀ ਗਲਾ ਪਿੰਡ ਵਿਖੇ 71 ਲੱਖ ਡਾਲਰ (48 ਕਰੋੜ ਰੁਪਏ) ਕੀਮਤ ਦਾ 300 ਕਨਾਲ ਦਾ ਇੱਕ ਵੱਡਾ ਫਾਰਮ ਹਾਊਸ ਹੈ ਤੇ ਲਾਹੌਰ ਵਿੱਚ ਤਿੰਨ ਲੱਖ ਡਾਲਰ ਕੀਮਤ (2 ਕਰੋੜ ਰੁਪਏ) ਦਾ ਇੱਕ ਮਕਾਨ ਹੈ। ਉਸ ਦੇ ਹੁਣ ਤੱਕ ਤਿੰਨ ਵਿਆਹ ਹੋ ਚੁੱਕੇ ਹਨ। ਜੇਮਿਮਾ ਗੋਲਡਸਮਿੱਥ ਅਤੇ ਰੇਹਿਮਾ ਖਾਨ ਨਾਲ ਉਸ ਦਾ ਤਲਾਕ ਹੋ ਚੁੱਕਾ ਹੈ ਤੇ ਹੁਣ 2018 ਵਿੱਚ ਉਸ ਨੇ ਬੁਸ਼ਰਾ ਮਨਿਕਾ ਨਾਮਕ ਪੁੱਛਾਂ ਦੇਣ ਵਾਲੀ ਸਾਧਣੀ ਨਾਲ ਤੀਸਰਾ ਵਿਆਹ ਕਰਵਾਇਆ ਹੈ। ਉਸ ਦੇ ਜੇਮਿਮਾ ਨਾਲ ਵਿਆਹ ਤੋਂ ਦੋ ਲੜਕੇ ਹਨ, ਸੁਲੇਮਾਨ ਈਸਾ ਖਾਨ ਅਤੇ ਕਾਸਿਮ ਖਾਨ। ਰੇਹਿਮਾ ਖਾਨ ਨੇ ਹੁਣੇ ਜਿਹੇ ਇੱਕ ਕਿਤਾਬ ਲਿਖੀ ਹੈ ਜਿਸ ਵਿੱਚ ਉਸ ਨੇ ਰੱਜ ਕੇ ਇਮਰਾਨ ਖਾਨ ਦੀ ਮਿੱਟੀ ਪਲੀਤ ਕੀਤੀ ਹੈ।
ਬਲਰਾਜ ਸਿੰਘ ਸਿੱਧੂ ਐਸ ਪੀ
ਪੰਡੋਰੀ ਸਿੱਧਵਾਂ 9501100062
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ