Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਖ਼ਾਸ ਗੱਲਬਾਤ-- ( ਗਾਇਕ ਤੋਂ ਨਾਇਕ ਬਣ ਕੇ ਪੰਜਾਬੀ ਪਰਦੇ 'ਤੇ ਦਸਤਕ ਦੇਵੇਗਾ 'ਹਰਜੀਤ ਹਰਮਨ) ਸੁਰਜੀਤ ਜੱਸਲ 9814607737


    
Indo Canadian Post Indo Canadian Post Indo Canadian Post
  

Share
  14 ਸਤੰਬਰ ਨੂੰ ਦੁਨੀਆਂ ਭਰ ਵਿੱਚ ਰਿਲੀਜ਼ ਹੋਵੇਗੀ 'ਕੁੜਮਾਈਆਂ'
ਕੁਝ ਗੱਲਾਂ 'ਕੁੜਮਾਈਆਂ' ਫ਼ਿਲਮ ਦੇ ਨਾਇਕ ਹਰਜੀਤ ਹਰਮਨ ਨਾਲ
ਪੰਜਾਬੀ ਗਾਇਕਾਂ ਦਾ ਫ਼ਿਲਮੀ ਪਰਦੇ 'ਤੇ ਆਉਣਾ ਆਮ ਜੇਹੀ ਗੱਲ ਹੈ। ਅਨੇਕਾਂ ਗਾਇਕ ਹਨ ਜਿੰਨਾਂ ਨੂੰ ਗਾਇਕੀ ਤੋਂ ਬਾਅਦ ਫ਼ਿਲਮਾਂ ਵਿੱਚ ਰੱਜਵਾਂ ਪਿਆਰ ਮਿਲਿਆ। ਦਿਲਜੀਤ ਦੁਸਾਂਝ, ਗਿੱਪੀ ਗਰੇਵਾਲ, ਜੱਸੀ ਗਿੱਲ ਵਰਗੇ ਗਾਇਕਾਂ ਨੇ ਤਾਂ ਪੰਜਾਬੀ ਦੇ ਨਾਲ ਨਾਲ ਬਾਲੀਵੁੱਡ ਫ਼ਿਲਮਾਂ ਵਿੱਚ ਵੀ ਆਪਣੀ ਕਲਾ ਦੇ ਝੰਡੇ ਲਹਿਰਾਏ ਹਨ। ਪੰਜਾਬੀ ਗਾਇਕੀ ਵਿੱਚ ਸੱਭਿਆਚਾਰਕ ਤੇ ਮਿਆਰੀ ਗੀਤਾਂ ਨਾਲ ਮਟਕਣੀ ਤੋਰ ਤੁਰਨ ਵਾਲੇ ਪੰਜਾਬੀਆਂ ਦੇ ਹਰਮਨ ਪਿਆਰੇ ਗਾਇਕ ਹਰਜੀਤ ਹਰਮਨ ਦਾ ਬਤੌਰ ਨਾਇਕ ਬਣਕੇ ਪੰਜਾਬੀ ਪਰਦੇ 'ਤੇ ਆਉਣਾ ਪੰਜਾਬੀ ਸਿਨਮੇ ਲਈ ਸ਼ੁਭ ਸਗਨ ਹੈ।
ਪਟਿਆਲਾ ਜਿਲ•ਾਂ ਦੇ ਨਾਭਾ ਨੇੜਲੇ ਪਿੰਡ ਦੋਦਾ ਦਾ ਜੰਮਪਲ ਹਰਜੀਤ ਆਪਣੀ ਪਹਿਲੀ ਹੀ ਐਲਬਮ 'ਜੰਜ਼ੀਰੀ ' ਨਾਲ ਸੰਗੀਤਕ ਖੇਤਰ ਵਿੱਚ ਹਰਮਨ ਪਿਆਰਾ ਹੋ ਗਿਆ ਸੀ। ਮਿਆਰੀ ਤੇ ਸੱਭਿਆਚਾਰਕ ਗੀਤਾਂ ਦਾ ਪੱਲਾ ਫੜ• ਕੇ ਤੁਰਨ ਵਾਲੇ ਹਰਜੀਤ ਹਰਮਨ ਨੇ ਫੋਕੀ ਸੋਹਰਤ ਲਈ ਕਦੇ ਵੀ ਗਲ਼ਤ ਰਾਹ ਨਹੀਂ ਚੁਣਿਆ। ਇਹ ਉਸਦੀ ਖੁਸ਼ ਕਿਸਮਤੀ ਰਹੀ ਕਿ ਉਸਨੂੰ ਚੰਗੀ,ਸਾਰਥਕ ਸੋਚ ਵਾਲੀ ਟੀਮ ਮਿਲੀ ਜਿੰਨ•ਾਂ ਨੇ ਬੜੀ ਸੁੱਧਤਾ ਨਾਲ ਆਪਣੀਆਂ ਪਾਏਦਾਰ ਕਲਮਾਂ,ਮਨਮੋਹਕ ਸੰਗੀਤਕ ਧੁਨਾਂ ਤੇ ਮਿਆਰੀ ਫ਼ਿਲਮਾਂਕਣਾਂ ਨਾਲ ਹਰਜੀਤ ਨੂੰ ਹਰਮਨ ਪਿਆਰਾ ਬਣਨ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ। ਇਸ ਤਰਾਂ• ਹਰਜੀਤ ਹਰਮਨ 'ਜ਼ੰਜੀਰੀ ' ਤੋਂ ਬਾਅਦ 'ਤੇਰੇ ਪੈਣ ਭੁਲੇਖੇ,ਮੁਟਿਆਰੇ, ਪੰਜੇਬਾਂ, ਹੂਰ' ਅਤੇ ਧਾਰਮਿਕ 'ਸ਼ਾਨ ਏ ਕੌਮ', ਸਿੰਘ ਸੂਰਮੇ' ਆਦਿ ਸੰਗੀਤਕ ਐਲਬਮਾਂ ਨਾਲ ਕਦਮ ਦਰ ਕਦਮ ਸਫ਼ਲਤਾ ਦੀਆਂ ਪੈੜ•ਾ ਪਾਉਦਾ ਗਿਆ।
ਨੌਜਵਾਨ ਦਿਲਾਂ ਦਾ ਚਹੇਤਾ ਤੇ ਹਰਦਿਲ ਅਜ਼ੀਜ ਹਰਜੀਤ ਹਰਮਨ ਹੁਣ ਪੰਜਾਬੀ ਫ਼ਿਲਮ 'ਕੁੜਮਾਈਆਂ' ਨਾਲ ਬਤੌਰ ਨਾਇਕ ਪੰਜਾਬੀ ਫ਼ਿਲਮਾਂ ਦਾ ਹਿੱਸਾ ਬਣਨ ਜਾ ਰਿਹਾ ਹੈ। ਪੰਜਾਬੀ ਫ਼ਿਲਮਾਂ ਵਿੱਚ ਬਤੌਰ ਅਦਾਕਾਰ ਇੱਕ ਵੱਖਰੀ ਪਛਾਣ ਰੱਖਣ ਵਾਲਾ ਗੁਰਮੀਤ ਸਾਜਨ ਨੇ ਵਿਨਰਜ਼ ਫ਼ਿਲਮ ਪ੍ਰੋਡਕਸ਼ਨ ਦੇ ਬੈਨਰ ਹੇਠ ਆਪਣੇ ਸਹਿਯੋਗੀ ਗੁਰਮੇਲ ਬਰਾੜ ਨਾਲ ਨਿਰਮਾਤਾ ਬਣਕੇ ਇਸ ਫ਼ਿਲਮ 'ਕੁੜਮਾਈਆਂ' ਦਾ ਨਿਰਮਾਣ ਕੀਤਾ ਹੈ। 14 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਸਬੰਧੀ ਹਰਜੀਤ ਹਰਮਨ ਨਾਲ ਕੀਤੀ ਇੱਕ ਵਿਸ਼ੇਸ ਗੱਲਬਾਤ ਦੇ ਕੁਝ ਅੰਸ਼ ਪਾਠਕਾਂ ਦੀ ਨਜ਼ਰ ਹੈ—
?--ਹਰਮਨ ਜੀ, ਫ਼ਿਲਮਾਂ ਵੱਲ ਆਉਣ ਦਾ ਖਿਆਲ ਕਦੋਂ ਆਇਆ?
ਖਿਆਲ ਤਾਂ ਚਿਰਾਂ ਤੋਂ ਹੀ ਸੀ ਪਰ ਮੈਂ ਪਹਿਲਾਂ ਗਾਇਕੀ ਵਿੱਚ ਪੱਕੇ ਪੈਰੀਂ ਹੋਣਾ ਚਾਹੁੰਦਾ ਸੀ । ਫਿਰ ਗੀਤਾਂ ਦੇ ਵੀਡਿਓਜ਼ 'ਚ ਅਦਾਕਾਰੀ ਕਰਦਿਆਂ ਵੇਖ ਮੇਰੀ ਟੀਮ ਅਤੇ ਪ੍ਰਸ਼ੰਸਕਾਂ ਨੇ ਫ਼ਿਲਮਾਂ ਵੱਲ ਆਉਣ ਲਈ ਉਤਸ਼ਾਹਿਤ ਕੀਤਾ।
? ਬਤੌਰ ਨਾਇਕ 'ਕੁੜਮਾਈਆਂ' ਤੁਹਾਡੀ ਪਹਿਲੀ ਫ਼ਿਲਮ ਹੈ?
ਹੀਰੋ ਵਜੋਂ ਇਹ ਮੇਰੀ ਪਹਿਲੀ ਫਿਲ਼ਮ ਹੈ ਜਿਸ ਵਿੱਚ ਦਰਸ਼ਕ ਮੈਨੂੰ ਅਦਾਕਾਰਾ ਜਪੁਜੀ ਖਹਿਰਾ ਨਾਲ ਰੁਮਾਂਟਿਕ ਕਿਰਦਾਰਾਂ ਵਿੱਚ ਵੇਖਣਗੇ। ਵੈਸੇ ਕੁਝ ਸਾਲ ਪਹਿਲਾਂ ਮੈਂ ਬੱਬੂ ਮਾਨ ਨਾਲ ਦੇਸੀ ਰੋਮਿਓ' ਇੱਕ ਸਹਿਯੋਗੀ ਕਲਾਕਾਰ ਵਜੋਂ ਕੀਤੀ ਸੀ ਜਿਸਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ।
?--ਆ ਰਹੀ ਫ਼ਿਲਮ 'ਕੁੜਮਾਈਆਂ ' ਬਾਰੇ ਕੀ ਕਹੋਗੇ?
'ਕੁੜਮਾਈਆਂ' ਨਾਮਵਰ ਅਦਾਕਾਰ ਗੁਰਮੀਤ ਸਾਜਨ ਤੇ ਮਨਜੀਤ ਟੋਨੀ ਵਲੋਂ ਨਿਰਦੇਸ਼ਤ ਕੀਤੀ ਇੱਕ ਬਹੁਤ ਹੀ ਖੂਬਸੁਰਤ ਵਿਸ਼ੇ ਦੀ ਫ਼ਿਲਮ ਹੈ ਜੋ ਕਿ ਅੱਜ ਤੋਂ ਵੀਹ-ਪੱਚੀ ਸਾਲ ਪਹਿਲਾਂ ਦੇ ਪਿੰਡਾਂ ਦੇ ਮਾਹੌਲ, ਕਲਚਰ ਨਾਲ ਸਬੰਧਤ ਹੈ। ਬਤੌਰ ਨਾਇਕ ਇਹ ਮੇਰੀ ਪਹਿਲੀ ਫ਼ਿਲਮ ਹੈ। ਜਪੁਜੀ ਖਹਿਰਾ ਪੰਜਾਬੀ ਫ਼ਿਲਮਾਂ ਦੀ ਇੱਕ ਬੇਹਤਰੀਨ ਅਦਾਕਾਰਾ ਹੈ ਜਿਸ ਨਾਲ ਮੇਰੀ ਰੁਮਾਂਟਿਕ ਜੋੜੀ ਨੂੰ ਦਰਸ਼ਕ ਜਰੂਰ ਪਸੰਦ ਕਰਨਗੇ। ਇਸ ਫ਼ਿਲਮ ਵਿੱਚ ਕਾਮੇਡੀ ਦੇ ਨਾਲ ਨਾਲ ਪਰਿਵਾਰਕ ਰਿਸ਼ਤਿਆਂ ਦੀ ਮਹਿਕ, ਦੋ ਦਿਲਾਂ ਵਿਚਲੇ ਪਿਆਰ ਦੀ ਖਿੱਚ, ਵਿਆਹ ਦੀਆਂ ਰਸਮਾਂ ਦੀ ਤਾਜ਼ਗੀ ਅਤੇ ਪੁਰਾਤਨ ਸੰਗੀਤ ਦੇ ਮਾਹੌਲ ਨੂੰ ਵਿਖਾਇਆ ਗਿਆ ਹੈ। ਫ਼ਿਲਮ ਦਾ ਗੀਤ ਸੰਗੀਤ ਵੀ ਬਹੁਤ ਵਧੀਆ ਹੈ। ਮੇਰੇ ਤੋਂ ਇਲਾਵਾ ਨਛੱਤਰ ਗਿੱਲ, ਰਜ਼ਾ ਹੀਰ, ਗੁਰਨਾਮ ਭੁੱਲਰ, ਮੰਨਤ ਨੂਰ, ਜਸਪਿੰਦਰ ਨਰੂਲਾ ਅਤੇ ਗੁਰਮੇਲ ਬਰਾੜ ਨੇ ਇਸ ਫ਼ਿਲਮ ਲਈ ਗੀਤ ਗਾਏ ਹਨ। ਗੀਤਕਾਰ ਬਚਨ ਬੇਦਿਲ, ਵਿੱਕੀ ਧਾਲੀਵਾਲ, ਗੁਰਮੇਲ ਬਰਾੜ ਤੇ ਰਾਜੂ ਵਰਮਾ ਨੇ ਇੰਨ•ਾਂ ਗੀਤਾਂ ਨੂੰ ਲਿਖਿਆ ਹੈ। ਸੰਗੀਤ ਗੁਰਮੀਤ ਸਿੰਘ, ਅਤੁਲ ਸ਼ਰਮਾ ਤੇ ਮਿੱਕਸ ਸਿੰਘ ਨੇ ਦਿੱਤਾ ਹੈ। ਫ਼ਿਲਮ ਦੇ ਨਿਰਮਾਤਾ ਗੁਰਮੀਤ ਸਾਜਨ ਤੇ ਗੁਰਮੇਲ ਬਰਾੜ ਹਨ। ਐੱਸ ਐੱਸ ਬੱਤਰਾ ਤੇ ਗੁਰਮੀਤ ਫੋਟੋਜੈਨਿਕ ਇਸ ਫ਼ਿਲਮ ਦੇ ਸਹਿ Îਨਿਰਮਾਤਾ ਹਨ।
?--ਹੋਰ ਕਿਹੜੇ ਕਿਹੜੇ ਕਲਾਕਾਰਾਂ ਨੇ ਇਸ ਫ਼ਿਲਮ ਲਈ ਕੰਮ ਕੀਤਾ ਹੈ।
ਇਸ ਫ਼ਿਲਮ ਵਿੱਚ ਹਰਜੀਤ ਹਰਮਨ , ਜਪੁਜੀ ਖਹਿਰਾ, ਵੀਤ ਬਲਜੀਤ, ਰਾਖੀ ਹੁੰਦਲ, ਨਿਰਮਲ ਰਿਸ਼ੀ , ਅਨੀਤਾ ਦੇਵਗਣ, ਹਰਦੀਪ ਗਿੱਲ, ਗੁਰਮੀਤ ਸਾਜਨ, ਪਰਮਿੰਦਰ ਕੌਰ ਗਿੱਲ, ਹੌਬੀ ਧਾਲੀਵਾਲ ਜਸ਼ਨਜੀਤ ਗੋਸ਼ਾ, ਹਰਬੀ ਸੰਘਾ, ਪ੍ਰਕਾਸ਼ ਗਾਧੂ, ਰਮਣੀਕ ਸੰਧੂ, ਅਮਨ ਸੇਖੋਂ ਤੇ ਬਾਲ ਕਲਾਕਾਰ ਅਨਮੋਲ ਵਰਮਾ ਨੇ ਅਹਿਮ ਕਿਰਦਾਰ ਨਿਭਾਏ ਹਨ। ਦੋ ਰੁਮਾਂਟਿਕ ਟਰੈਕ ਹੋਣ ਕਰਕੇ ਫ਼ਿਲਮ ਵਿੱਚ ਸਸਪੈਂਸ ਵੀ ਬਹੁਤ ਹੈ। ਦਰਸ਼ਕ ਇੱਕ ਪਾਸੇ ਹਰਜੀਤ ਹਰਮਨ ਤੇ ਜਪੁਜੀ ਖਹਿਰਾ ਨੂੰ ਪਿਆਰ ਦੀਆਂ ਪੀਂਘਾਂ ਝੂਟਦੇ ਵੇਖਣਗੇ ਦੂਸਰੇ ਪਾਸੇ ਫ਼ਿਲਮ ਦੀ ਇੱਕ ਹੋਰ ਅਦਾਕਾਰਾ ਨਾਲ ਉਸਦੇ ਚੱਕਰ ਦੇ ਚਰਚੇ ਵੀ , ਦਰਸ਼ਕਾਂ ਨੂੰ ਚੱਕਰਾਂ ਵਿੱਚ ਪਾਈ ਰੱਖਣਗੇ। ਫ਼ਿਲਮ ਦੇ ਅਖੀਰ ਵਿੱਚ ਹੀ ਪਤਾ ਲੱਗੇਗਾ ਕਿ ਕੁੜਮਾਈ ਕੀਹਦੇ ਨਾਲ ਹੁੰਦੀ ਹੈ। ਫ਼ਿਲਮ ਦੀ ਕਹਾਣੀ ਮਨਜੀਤ ਟੋਨੀ ਨੇ ਲਿਖੀ ਹੈ। ਸਕਰੀਨ ਪਲੇਅ ਰਾਜੂ ਵਰਮਾ ਨੇ ਲਿਖਿਆ ਹੈ। ਡਾਇਲਾਗ ਗੁਰਮੀਤ ਸਾਜਨ ਨੇ ਲਿਖੇ ਹਨ।
'ਦੇਸੀ ਰੋਮਿਓ' ਤੋਂ ਬਾਅਦ ਪੰਜਾਬੀ ਫ਼ਿਲਮਾਂ ਤੋਂ ਦੂਰੀ ਬਣਾÀਣ ਦਾ ਕੋਈ ਕਾਰਨ ?
ਬੱਬੂ ਮਾਨ ਮੇਰਾ ਭਰਾਵਾਂ ਵਰਗਾ ਮਿੱਤਰ ਹੈ । ਇਸੇ ਮਿੱਤਰਤਾ ਕਰਕੇ ਮੈਂ 'ਦੇਸੀ ਰੋਮਿਓ' ਫ਼ਿਲਮ ਦਾ ਹਿੱਸਾ ਬਣਿਆ। ਬਤੌਰ ਨਾਇਕ ਫ਼ਿਲਮ ਕਰਨ ਲਈ ਮੈਨੂੰ ਆਪਣੇ ਗੀਤਾਂ ਵਾਂਗ ਅੱਜ ਦੇ ਮੁਕਾਬਲੇ ਇੱਕ ਵਧੀਆਂ ਵਿਸ਼ੇ ਅਤੇ ਰੁਮਾਂਟਿਕ ਕਿਰਦਾਰ ਦੀ ਲੋੜ ਸੀ ਜਦ ਮੈਨੂੰ ਗੁਰਮੀਤ ਸਾਜਨ ਜੀ ਨੇ ਕੁੜਮਾਈਆਂ ਫ਼ਿਲਮ ਦੀ ਸਕਰਿਪਟ ਅਤੇ ਮੇਰੇ ਕਿਰਦਾਰ ਬਾਰੇ ਦੱਸਿਆ ਤਾਂ ਮੈਨੂੰ ਬਹੁਤ ਪਸੰਦ ਆਇਆ , ਸੋ ਮੈਂ ਇਸ ਫਿਲ਼ਮ ਲਈ ਝੱਟ ਹਾਂ ਕਰ ਦਿੱਤੀ।
?—ਫ਼ਿਲਮ ' ਮੋਗਾ ਟੂ ਮੈਲਬੌਰਨ 'ਦੇ ਅਧੂਰੇ ਸਫ਼ਰ ਬਾਰੇ ਕੀ ਕਹੋਗੇ?
ਇਸ ਬਾਰੇ ਜਿਆਦਾ ਤਾਂ 'ਮੋਗਾ ਟੂ ਮੈਲਬੌਰਨ' ਦੀ ਪ੍ਰੋਡਕਸ਼ਨ ਟੀਮ ਹੀ ਦੱਸ ਸਕਦੀ ਹੈ । ਉਂਝ ਅਨੁਮਾਨ ਹੈ ਕਿ ਜਲਦੀ ਹਿਹ ਫ਼ਿਲਮ ਸਿਰੇ ਚੜ• ਜਾਵੇਗੀ।
?--'ਕੁੜਮਾਈਆ' ਫ਼ਿਲਮ ਦੀ ਸੂਟਿੰਗ ਦੌਰਾਨ ਕਿਹੋ ਜਿਹਾ ਤਜੱਰਬਾ ਰਿਹਾ।
'ਕੁੜਮਾਈਆਂ' ਦੀ ਸਾਰੀ ਹੀ ਟੀਮ ਬਹੁਤ ਮੇਹਨਤੀ ਹੈ। ਗੁਰਮੀਤ ਸਾਜਨ, ਨਿਰਮਲ ਰਿਸ਼ੀ, ਅਨੀਤਾ ਦੇਵਗਨ ਜਿਹੇ ਸੀਨੀਅਰ ਕਲਾਕਾਰਾਂ ਨਾਲ ਕੰਮ ਕਰਦਿਆਂ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ। ਮਾਲਵੇ ਦੇ ਪਿੰਡਾਂ ਦੀ ਮਹਿਕ, ਲੋਕਾਂ ਦਾ ਪਿਆਰ ਕਦੇ ਭੁਲਾਇਆ ਨਹੀਂ ਜਾ ਸਕਦਾ। ਸਾਰਿਆਂ ਦਾ ਪਿਆਰ ਤੇ ਸਹਿਯੋਗ ਮਿਲਿਆ।
ਭਵਿੱਖ ਲਈ ਫਿਲ਼ਮਾਂ ਤੇ ਗਾਇਕੀ ਦੇ ਸਫ਼ਰ ਬਾਰੇ ਕੀ ਵਿਚਾਰ ਹਨ?
ਗਾਇਕੀ ਦਾ ਸਫ਼ਰ ਪਹਿਲਾਂ ਵਾਂਗ ਹੀ ਜਾਰੀ ਰਹੇਗਾ। ਹਮੇਸਾ ਚੰਗੇ ਵਿਸ਼ੇ ਅਤੇ ਦਮਦਾਰ ਕਿਰਦਾਰਾਂ ਵਾਲੀਆਂ ਫ਼ਿਲਮਾਂ ਨੂੰ ਪਹਿਲ ਦੇਵਾਂਗਾ।
?--ਆਪਣੇ ਪ੍ਰਸ਼ੰਸਕਾਂ/ਦਰਸ਼ਕਾਂ ਨੂੰ ਕੀ ਕਹੋਗੇ ?
ਆਪਣੇ ਪ੍ਰਸ਼ੰਸਕਾਂ ਦਾ ਸਦਾ ਰਿਣੀ ਹਾਂ ਜਿੰਨ•ਾ ਨੇ ਮੇਰੇ ਗੀਤਾਂ ਨੂੰ ਦਿਲੋਂ ਪਿਆਰ ਦਿੱਤਾ। 14 ਸਤੰਬਰ ਨੂੰ ਫ਼ਿਲਮ 'ਕੁੜਮਾਈਆਂ' ਨੂੰ ਪਿਆਰ ਦੇਣ ਲਈ ਨੇੜਲੇ ਸਿਨਮੇ ਘਰਾਂ ਵਿੱਚ ਫ਼ਿਲਮ ਵੇਖਣ ਜਰੂਰ ਜਾਣਾ। ਇਹ ਫ਼ਿਲਮ ਮਨੋਰੰਜਨ ਭਰਪੂਰ ਪਰਿਵਾਰਕ ਸਾਝਾਂ, ਸਾਰਥਕ ਕਾਮੇਡੀ ਤੇ ਸੋਹਣੇ ਸੰਗੀਤ ਦਾ ਸੁਮੇਲ ਹੈ।
-0- ਸੁਰਜੀਤ ਜੱਸਲ 9814607737
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ