Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਸ੍ਰੀ ਗੁਰੂ ਸਾਹਿਬ ਜੀ ਦੇ ਪਹਿਲਾ ਪ੍ਰਕਾਸ਼ ਦਿਵਸ ਤੇ ਵਿਸ਼ੇਸ
ਅੰਮ੍ਰਿਤ ਬਾਣੀ ਤੁਤ ਵਖਾਣੀ ,ਗਿਆਨ ਧਿਆਨ ਵਿਚਿ ਆਈ£
ਗੁਰਮੁਖਿ ਆਖੀ, ਗੁਰਮੁਖਿ ਜਾਤੀ ,ਸੁਰਤੀ ਕਰਮਿ ਧਿਆਈ£
ਜਿਸ ਸਮੇਂ ਅੰਮ੍ਰਿਤ ਬਾਣੀ ਦਾ ਪ੍ਰਕਾਸ਼ ਸਤਿਗੁਰੂ ਰਾਹੀਂ ਹੋਇਆ ਉਸ ਸਮੇਂ ਸੰਸਾਰ ਵਿਚ ਧਾਰਮਿਕ ਗਿਆਨ ਅਤੇ ਗੰ੍ਰਥਾਂ ਦੀ ਕੋਈ ਘਾਟ ਨਹੀ ਸੀ ਵੇਦਾਂ ਪੁਰਾਣਾਂ, ਸੁਰਤੀਆਂ , ਸਿਮਰਤੀਆਂ ਅਤੇ ਦਾਰਸ਼ਨਿਕ ਗੰ੍ਰਥਾਂ ਦਾ ਚੰਗਾ ਬੋਲ ਬਾਲਾ ਸੀ। ਗੁਰੂ ਅਰਜਨ ਦੇਵ ਜੀ ਨੇ ਇਉਂ ਮਹਿਸੂਸ ਕੀਤਾ ਕਿ ਸਿੱਖਾਂ ਨੂੰ ਅਜਿਹਾ ਕੋਈ ਧਾਰਮਿਕ ਗ੍ਰੰਥ ਪੜਣ ਲਈ ਦਿਤਾ ਜਾਵੇ ਕਿ ਜਿਸ ਨਾਲ ਸਿੱਖ ਜਗਤ ਨੂੰ ਜੋੜਿਆ ਜਾ ਸਕੇ ਕਿਉ ਕਿ ਮੁਸਲਮਾਨਾਂ ਕੋਲ ਕੁਰਾਨ ਸ਼ਰੀਫ ਹੈ ਹਿੰਦੂਆ ਕੋਲ ਗੀਤਾ ਤੇ ਵੇਦ ਹਨ। ਇਹ ਵਿਚਾਰ ਨੂੰ ਮੁੱਖ ਰੱਖਦੇ ਹੋਏ ਪੰਚਮ ਗੁਰਦੇਵ ਜੀ ਦੇ ਹਿਰਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਦਾ ਸੰਕਲਪ ਉਤਪੰਨ ਹੋਇਆ। ਕਿਉਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਚਲਾਇਆ ਗਿਆ ਸਿੱਖ ਧਰਮ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੱਕ ਬਹੁਤ ਦੂਰ-ਦੂਰ ਤੱਕ ਫੈਲ ਚੁੱਕਾ ਸੀ ਪਰ ਦੋਖੀਆਂ ਨੇ ਇਥੋਂ ਤੱਕ ਕਿ 'ਨਾਨਕ' ਨਾਮ ਹੇਠ ਕੱਚੀ ਬਾਣੀ ਰਚਣੀ ਸ਼ੁਰੂ ਕਰ ਦਿੱਤੀ ਸੀ, ਜਿਸ ਕਾਰਨ ਰੱਬੀ ਰਚਨਾ ਵੀ ਜਰੂਰੀ ਸੀ।
ਗੁਰੂ ਸਾਹਿਬ ਨੇ ਰੱਬੀ ਗਿਆਨ ਕਿਸੇ ਵੀ ਪ੍ਰਸਿੱਧ ਗ੍ਰੰਥ ਉਤੇ ਨਿਰਭਰ ਜਾਂ ਨਿਰਧਾਰਿਤ ਨਹੀ ਕੀਤਾ ਸਗੋਂ ਨਿਰਣਾ ਕੀਤਾ ਕਿ :
'ਸਿਮ੍ਰਿਤਿ ਵੇਦ ਪੁਰਾਨ ਪੁਕਾਰਨਿ ਪੋਥੀਆਂ£ ਨਾਮ ਬਿਨਾ ਸਭ ਕੂੜ ਗਾਲੀ ਹੋਛੀਆ£'
ਧੁਰਂੋ ਆਈ ਬਾਣੀ ਸ੍ਰੀ ਗੁਰੂ ਸਾਹਿਬਾਨ ਜੀ ਦੇ ਨਿੱਜੀ ਅਨੁਭਵ ਦਾ ਪ੍ਰਕਾਸ਼ ਹੈ ਜਿਹੜਾ ਆਤਮਿਕ ਵਿਚਾਰਾਂ ਦਾ ਸਰਵੋਤਮ ਭੰਡਾਰ ਹੈ ਇਹ ਬਾਕੀ ਧਰਮਾਂ ਦੇ ਗੀਤਾਂ ਵਾਗੂੰ ਨਹੀ ਇਹ ਨਿਰੋਲ ਸੱਚ ਦੀ ਬਾਣੀ ਹੈ।
'ਲੋਗੁ ਜਾਨੈ ਇਹੁ ਗੀਤੁ ਹੈ, ਇਹ ਤਉ ਬ੍ਰਹਮ ਬੀਚਾਰੁ£'
ਜੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅਰਜਨ ਦੇਵ ਜੀ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਇਹ ਤੱਥ ਪ੍ਰਗਟ ਹੁੰਦਾ ਹੈ ਕਿ ਜੀਵਨ ਕਾਲ ਵਿਚ ਹੀ ਸੱਚੀ ਬਾਣੀ ਵਿਚ ਕੱਚੀ ਬਾਣੀ ਦੀ ਮਿਲਾਵਟ ਹੋਣੀ ਆਰੰਭ ਹੋ ਗਈ ਸੀ । ਜਿਸ ਦਾ ਪ੍ਰਤੱਖ ਸਬੂਤ ਸਾਖੀਆਂ ਵਿਚ ਸੱਚੀ ਬਾਣੀ ਵਿਚ ਕੱਚੀ ਬਾਣੀ ਦੀ ਮਿਲਾਵਟ ਉਪਲਬਧ ਹੈ। ਸਿੱਖ ਸੰਗਤਾਂ ਇਸ ਸਚਾਈ ਤੋਂ ਜਾਣੁੰ ਸਨ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਤੇ ਸੁਭਾਇਮਾਨ ਕਰਨ ਦੀ ਈਰਖਾ ਕਾਰਨ ਪ੍ਰਿਥੀ ਚੰਦ ਨੇ ਆਪਣੀ ਵੱਖਰੀ ਗੱਦੀ ਚਲਾਈ ਅਤੇ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਨੇ ਆਦਿ ਗ੍ਰੰਥ ਨਾਲੋਂ ਵੱਡੇ ਅਕਾਰ ਵਾਲ ਗ੍ਰੰਥ ਰਚ ਲਿਆ, ਗੁਰਬਾਣੀ ਦੀ ਭੰਨ ਤੋੜ ਸ਼ੁਰੂ ਕਰ ਦਿੱਤੀ। ਸਤਿਗੁਰੂ ਜੀ ਦੇ ਪਾਵਨ ਹਿਰਦੇ ਦੀ ਗੁਝੀ ਗੱਲ ਕੋਈ ਨਹੀ ਸਮਝ ਸਕਦਾ, ਕਿਉਕਿ ਆਪ ਜੀ ਦੀ ਬਾਣੀ ਦੇ ਪ੍ਰਤੱਖ ਸ਼ਬਦ ਹਨ:
'ਸਤਿਗੁਰ ਕੇ ਜੀਅ ਕੀ ਸਾਰ ਨ ਜਾਪੈ, ਕਿ ਪੂਰੇ ਸਤਿਗੁਰ ਭਾਵੈ£'
ਇਸ ਖਤਰਨਾਕ ਸਾਜ਼ਿਸ਼ ਨੂੰ ਰੋਕਣ ਲਈ ਗੁਰੂ ਅਰਜਨ ਦੇਵ ਜੀ ਨੇ ਫੈਸਲਾ ਕੀਤਾ ਕਿ ਸਾਰੇ ਗੁਰੂ ਸਾਹਿਬਾਂ ਅਤੇ ਭਗਤਾਂ ਦੀ ਸੱਚੀ ਬਾਣੀ ਨੂੰ ਇਕੱਤਰ ਕਰ ਕੇ ਇੱਕ ਗ੍ਰੰਥ ਦੇ ਰੂਪ ਵਿੱਚ ਸੰਪਾਦਨ ਕੀਤਾ ਜਾਵੇ। ਗੁਰੂ ਸਾਹਿਬ ਨੇ ਆਪਣੇ ਤੋਂ ਪਹਿਲੇ ਗੁਰੂ ਸਾਹਿਬਾਂ ਦੀ ਬਾਣੀ ਭਗਤਾਂ, ਭੱਟਾਂ, ਸੱਤਾ ਬਲਵੰਡ, ਬਾਬਾ ਸੁੰਦਰ ਜੀ ਆਦਿ ਦੀ ਬਾਣੀ ਨੂੰ ਇੱਕਤਰ ਕਰਨ ਦਾ ਕਾਰਜ ਅਰੰਭਿਆ। ਸ੍ਰੀ ਗੋਇੰਦਵਾਲ ਸਾਹਿਬ ਜਾ ਕੇ ਬਾਬਾ ਮੋਹਨ ਜੀ ਪਾਸੋਂ ਪੋਥੀਆਂ ਪ੍ਰਾਪਤ ਕਰਕੇ ਨੰਗੇ ਪੈਰੀ ਚੱਲ ਕੇ ਸ੍ਰੀ ਰਾਮਸਰ ਦੇ ਅਸਥਾਨ ਤੇ ਲਿਆਂਦੀਆਂ ਅਤੇ ਬਾਣੀ ਇਕੱਤਰ ਕਰਨ ਦੀ ਕਰੜੀ ਘਾਲਣਾ ਘਾਲੀ। ਜੋ ਬੇਮਿਸਾਲ ਹੈ। ਧਾਰਮਿਕ ਖੇਤਰ ਵਿਚ ਮਹਾਨ ਕ੍ਰਾਂਤੀ ਲਿਆਂਦੀ। ਸ੍ਰੀ ਹਰਿਮੰਦਰ ਸਾਹਿਬ ਵਿਚ ਆਦਿ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਅਤੇ ਉਚਾਰਨ ਕੀਤਾ
'ਪੋਥੀ ਪਰਮੇਸਰ ਕਾ ਥਾਨੁ£ ਸਾਧ ਸੰਗਿ ਗਾਵੈ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ£ '
ਭਾਈ ਗੁਰਦਾਸ ਜੀ ਕੋਲੋਂ ਰਾਮਸਰ ਸਰੋਵਰ ਦੇ ਕਿਨਾਰੇ ਕਲਮਬੰਧ ਕਰਵਾਇਆ ਤੇ 1604 ਈ. ਨੂੰ ਸਚਖੰਡ ਸ਼੍ਰੀ
ਹਰਿਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕੀਤਾ ਗਿਆ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਗ੍ਰੰਥੀ ਥਾਪਿਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉੱਚ ਅਸਥਾਨ 'ਤੇ ਕਰਨ ਉਪਰੰਤ ਆਪ ਆਪਣਾ ਆਸਨ ਨੀਚੇ ਜਮਾਇਆ।
( ਇਤਿਹਾਸ ਦੇ ਪੰਨਿਆਂ ਵਿਚੋਂ )
ਵੱਲੋਂ: ਅਵਤਾਰ ਸਿੰਘ ਕੈਂਥ
ਮੁੱਖ ਸੇਵਾਦਾਰ: ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ।
9356200120
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback