Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

“ਪੈਟਰੋਲ ਡੀਜ਼ਲ ਦੀਆਂ ਆਸਮਾਂ ਛੂਹੰਦੀਆਂ ਕੀਮਤਾਂ ਨੇ ਜਨਤਾ ਕੀਤੀ ਬੇਹਾਲ !" ..ਮੁਹੰਮਦ ਅੱਬਾਸ ਧਾਲੀਵਾਲ,


    
  

Share
  “ਪੈਟਰੋਲ ਡੀਜ਼ਲ ਦੀਆਂ ਆਸਮਾਂ ਛੂਹੰਦੀਆਂ ਕੀਮਤਾਂ ਨੇ ਜਨਤਾ ਕੀਤੀ ਬੇਹਾਲ !"
ਜਾਂ
"ਕੋਈ ਲੋਟਾ ਦੇ ਮੇਰੇ ਬੀਤੇ ਹੂਏ ਦਿਨ ...!"


ਮਹਿੰਗਾਈ ਦੀ ਵਿਆਪਕ ਮਾਰ ਨੇ ਅੱਜ ਗਰੀਬਾਂ ਦੇ ਨਾਲ ਨਾਲ ਮਾਧਿਅਮ ਵਰਗ ਦੇ ਲੋਕਾਂ ਦੀ ਵੀ ਕਮਰ ਤੋੜ ਕੇ ਰੱਖ ਦਿੱਤੀ ਹੈ ਅਤੇ ਹਾਲਾਤ ਇਸ ਕਦਰ ਗੰਭੀਰ ਹਨ ਕਿ ਹਰ ਆਦਮੀ ਨੂੰ ਅਪਣੀ ਜਿੰਦਗੀ ਦਾ ਇਕ ਇਕ ਦਿਨ ਗੁਜ਼ਾਰਨਾ ਮੁਹਾਲ ਹੋਇਆ ਪਿਆ ਹੈ।
ਇਹਨਾਂ ਹਾਲਾਤ ਦੇ ਵਿਚਕਾਰ ਆਏ ਦਿਨ ਪੈਟਰੋਲ ਡੀਜ਼ਲ ਦੀਆਂ ਆਸਮਾਨ ਛੂਹੰਦੀਆਂ ਕੀਮਤਾਂ ਨੇ ਦੇਸ਼ ਦੇ ਆਮ ਲੋਕਾਂ ਨੂੰ ਹੋਰ ਵਧੇਰੇ ਮੁਸ਼ਕਿਲਾਂ ਚ ਲਾ ਖੜ੍ਹਾ ਕੀਤਾ ਹੈ ।ਅਰਥਾਤ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਚ ਹੋ ਰਿਹਾ ਵਾਧਾ, ਇਸ ਸਮੇਂ ਵਧਦੀ ਮਹਿੰਗਾਈ ਚ ਬਲਦੀ ਅੱਗ ਚ ਘਿਓ ਵਾਲਾ ਕੰਮ ਕਰ ਰਿਹਾ ਹੈ ਜਿਸ ਦੇ ਚਲਦਿਆਂ ਬਾਜਾਰ ਵਿਚ ਹਰ ਚੀਜ਼ ਮਹਿੰਗੀ ਹੋਈ ਜਾ ਰਹੀ ਹੈ। ਅਰਥਾਤ ਹੁਣ ਗਰੀਬ ਲੋਕਾਂ ਨੂੰ ਆਪਣੇ ਰੋਜਾਨਾ ਜੀਵਨ ਦੀਆਂ ਮੁਢਲੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਵੀ ਇਕ ਵੱਡਾ ਸੰਘਰਸ਼ ਕਰਨਾ ਪੈ ਰਿਹਾ ਹੈ ।

ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦੇ ਚਲਦਿਆਂ ਨਵੀਂ ਦਿੱਲੀ 'ਚ ਪੈਟਰੋਲ ਦੀਆਂ ਕੀਮਤਾਂ 'ਚ 16 ਪੈਸੇ ਤੇ ਡੀਜ਼ਲ ਦੀਆਂ ਕੀਮਤਾਂ 'ਚ 19 ਪੈਸੇ ਦਾ ਵਾਧਾ ਹੋਇਆ ਹੈ। ਦਿੱਲੀ ਵਿਚ ਹੁਣ ਪੈਟਰੋਲ 79.31 ਪ੍ਰੀਤ ਲੀਟਰ ਤੇ ਡੀਜ਼ਲ 71.34 ਪ੍ਰਤੀ ਲੀਟਰ ਹੈ।

ਦੇਸ਼ ਦੇ ਦੂਜੇ ਮਹਾਂ ਨਗਰਾਂ ਜਿਵੇਂ ਕਿ ਮੁੰਬਈ ਵਿਚ 86.72 ਪ੍ਰਤੀ ਲੀਟਰ, ਹੈਦਰਾਬਾਦ 84.09 ਪ੍ਰਤੀ ਲੀਟਰ, ਪਟਨਾ 85.51ਪ੍ਤੀ ਲੀਟਰ, ਅਮਰਾਵਤੀ 88.06, ਔਰੰਗਾਬਾਦ 86.48 ਪ੍ਰਤੀ ਲੀਟਰ ਅਤੇ ਜਲਗਾਓਂ 87.78 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਪੈਟਰੋਲ ਵਿਕ ਰਿਹਾ ਹੈ।ਜੇ ਇਸੇ ਤਰ੍ਹਾਂ ਉਕਤ ਕੀਮਤਾਂ ਦੇ ਵਿਚ ਵਾਧਾ ਹੁੰਦਾ ਰਿਹਾ ਤਾਂ ਹੋ ਸਕਦਾ ਹੈ ਪੈਟਰੋਲ ਸੌ ਦਾ ਅੰਕੜਾ ਪਾਰ ਕਰਦਿਆਂ ਇੱਕ ਨਵਾਂ ਕੀਰਤੀਮਾਨ ਸਥਾਪਤ ਕਰਨ ਵਿਚ ਕਾਮਯਾਬ ਹੋ ਜਾਵੇ।

ਜਿਥੋਂ ਤੱਕ ਸਾਡੇ ਗੁਆਂਢੀ ਦੇਸ਼ਾਂ ਜਾਂ ਦੁਨੀਆਂ ਦੇ ਦੂਜੇ ਮੁਲਕਾਂ ਦੀ ਗੱਲ ਕਰੀਏ ਤਾਂ ਉਹਨਾਂ ਵਿੱਚ ਪੈਟਰੋਲ ਦੀਆਂ ਕੀਮਤਾਂ ਸਾਡੇ ਦੇਸ਼ ਦੀ ਤੁਲਨਾ ਘੱਟ ਹਨ ਜਿਵੇਂ ਕਿ ਅਮਰੀਕਾ ਵਿੱਚ ਇਸ ਸਮੇਂ 53.88 ਰੁਪਏ, ਪਾਕਿਸਤਾਨ ਵਿਚ 62.20 ਰੁਪਏ ਜਦੋਂਕਿ ਨੇਪਾਲ ਵਿਚ 71.25 ਰੁਪਏ ਅਤੇ ਚੀਨ ਵਿਚ 78.95 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਪੈਟਰੋਲ ਵਿਕ ਰਿਹਾ ਹੈ।
ਇਸ ਸਮੇਂ ਦੇਸ਼ ਦੇ ਆਰਥਿਕ ਮਾਹਰਾਂ ਨੂੰ ਇੱਕਲੇ ਪੈਟਰੋਲੀਅਮ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ਦੀ ਹੀ ਚਿੰਤਾ ਨਹੀਂ ਹੈ ਸਗੋਂ ਕੁਝ ਸਮੇਂ ਤੋਂ ਡਾਲਰ ਦੇ ਮੁਕਾਬਲੇ ਜਿਸ ਤਰ੍ਹਾਂ ਰੁਪਿਆ ਲਗਾਤਾਰ ਗੋਤਾ ਖਾ ਰਿਹਾ ਹੈ ਅਤੇ ਪ੍ਰਤੀ ਡਾਲਰ ਦੇ ਮੁਕਾਬਲੇ ਰੁਪਿਆ 71.57 ਦੇ ਹੇਠਲੇ ਰਿਕਾਰਡ ਪੱਧਰ ਤੱਕ ਪੁੱਜ ਚੁੱਕਾ ਹੈ ਉਹ ਵੀ ਡਾਢੀ ਚਿੰਤਾ ਦਾ ਵਿਸ਼ਾ ਹੈ।
ਅੱਜ ਤੋਂ ਲਗਭਗ ਸਾਢੇ ਚਾਰ ਸਾਲ ਪਹਿਲਾਂ ਜਦ ਸਰਕਾਰ ਵਜੂਦ ਚ ਆਈ ਸੀ ਤਾਂ ਉਸ ਸਮੇਂ ਦੇਸ਼ ਦੇ ਲੋਕਾਂ ਨੂੰ ਸਰਕਾਰ ਤੋਂ ਢੇਰਾਂ ਉਮੀਦਾਂ ਸਨ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ ਲੋਕਾਂ ਦੀਆਂ ਤਮਾਮ ਉਮੀਦਾਂ ਇਕ ਇਕ ਕਰ ਕੇ ਢਹਿ ਢੇਰੀ ਹੁੰਦੀਆਂ ਜਾ ਰਹੀਆਂ ਹਨ। ਸਚਾਈ ਤਾਂ ਇਹ ਹੈ ਕਿ ਅੱਜ ਲੋਕੀ ਜਦ ਮੌਜੂਦਾ ਸਰਕਾਰ ਦੀਆਂ ਕਾਰਗੁਜ਼ਾਰੀਆਂ ਦਾ ਲੇਖਾ ਜੋਖਾ ਕਰਨ ਲਈ ਬੈਠਦੇ ਹਨ ਬਿਨਾਂ ਸ਼ੱਕ ਦੇਸ਼ ਦੇ ਲੋਕ ਆਪਣੇ ਆਪ ਨੂੰ ਠਗਿਆ ਠਗਿਆ ਅਨੁਭਵ ਕਰ ਰਹੇ ਹਨ ਅਤੇ ਅਕਸਰ ਲੋਕ ਇਕ ਪੁਰਾਣੇ ਗੀਤ ਦੇ ਇਹੋ ਬੋਲ ਗੁਣਗਣਾ ਰਹੇ ਹਨ ਕਿ "ਕੋਈ ਲੋਟਾ ਦੇ ਮੇਰੇ ਬੀਤੇ ਹੂਏ ਦਿਨ....!" ਅਸਲ ਵਿੱਚ ਮੌਜੂਦਾ ਸਮੇਂ ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਜਿਸ ਤਰ੍ਹਾਂ ਦੇਸ਼ ਦੀ ਜਨਤਾ ਦੀ ਤਰਸਯੋਗ ਹਾਲਤ ਬਣਾ ਕੇ ਰੱਖ ਦਿੱਤੀ ਹੈ ੳੁਸ ਦੀ ਇਤਿਹਾਸ ਉਦਾਹਰਣ ਨਹੀਂ ਮਿਲਦੀ।

ਦੇਸ਼ ਚ 2008 ਦੋਰਾਨ ਕੱਚੇ ਤੇਲ ਦੇ ਭਾਅ ਪ੍ਰਤੀ ਬੈਰਲ 142 ਡਾਲਰ ਸਨ ਇਸ ਦੇ ਬਾਵਜੂਦ ਉਸ ਸਮੇਂ ਪੈਟਰੋਲ ਅਤੇ ਡੀਜ਼ਲ ਦੇ ਭਾਅ ਕ੍ਰਮਵਾਰ 50.52 ਰੁਪਏ ਅਤੇ ਡੀਜ਼ਲ 34.86 ਰੁਪਏ ਪ੍ਰਤੀ ਲੀਟਰ ਸਨ।

ਉਥੇ ਹੀ ਮਈ 2014 ਚ ਕੌਮਾਂਤਰੀ ਮੰਡੀ ਵਿਚ ਤੇਲ ਦੀ ਕੀਮਤ 106. 86 ਡਾਲਰ ਪ੍ਰਤੀ ਬੈਰਲ ਸੀ । ਭਾਵ ਜਦ ਸਰਕਾਰ ਨੇ ਮਈ 2014 ਨੂੰ ਦੇਸ ਦੀ ਵਾਗਡੋਰ ਸੰਭਾਲੀ ਤਦ ਡੀਜ਼ਲ ਦੀ ਕੀਮਤ ਪ੍ਰਤੀ ਲੀਟਰ 57.28 ਸੀ ਅਤੇ ਪੈਟਰੋਲ 70 ਰੁਪਏ ਪ੍ਰਤੀ ਲੀਟਰ ਸੀ ।
ਅੱਜ ਭਾਵੇਂ 2008 ਦੇ ਮੁਕਾਬਲੇ ਕੱਚੇ ਤੇਲ ਦੀਆਂ ਕੀਮਤਾਂ ਦੇ ਭਾਅ ਲਗਭਗ ਅੱਧੇ ਹਨ ਪਰ ਇਸ ਦੇ ਬਾਵਜੂਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਉਸ ਸਮੇਂ ਦੇ ਮੁਕਾਬਲੇ ਦੁਗਣੇ ਦੇ ਕਰੀਬ ਹਨ।
ਇਸ ਸਮੇਂ ਕੇਂਦਰ ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ ਤੋਂ ਟੈਕਸ ਦੇ ਰੂਪ ਵਿਚ ਲੋਕਾਂ ਤੋਂ ਭਾਰੀ ਭਰਕਮ ਰਕਮ ਵਸੂਲੀ ਜਾ ਰਹੀ ਹੈ ਉਥੇ ਹੀ ਸੂਬਾਈ ਸਰਕਾਰਾਂ ਵਲੋਂ ਵੀ ਵੈਟ ਦੇ ਰੂਪ ਵਿਚ ਅਲਗ ਤੋਰ ਤੇ ਟੈਕਸਾਂ ਦੀ ਵਸੂਲੀ ਕੀਤੀ ਜਾ ਰਹੀ ਹੈ। ਅਰਥਾਤ ਮਜਮੂਈ ਰੂਪ ਵਿਚ ਜਨਤਾ ਦਾ ਦੋਵਾਂ ਦੁਆਰਾ ਕਚੂੰਮਰ ਕੱਢਿਆ ਜਾ ਰਿਹਾ ਹੈ ਯਾਨੀ ਅਵਾਮ ਵਿਚਾਰੇ ਉਹ ਦਾਣੇ ਹਨ ਜੋ ਉੱਕਤ ਚੱਕੀ ਦੇ ਦੋਵੇਂ ਪਾਟਾਂ ਵਿਚਕਾਰ ਪਿਸ ਰਹੇ ਹਨ ।ਉਹ ਚੀਖ ਰਹੇ ਹਨ ਤੇ ਅਕਿਹ ਦਰਦ ਨਾਲ ਤੜਪ ਰਹੇ ਹਨ ਪਰ ਉਨ੍ਹਾਂ ਦੀ ਆਵਾਜ ਸ਼ਾਇਦ ਕਿਸੇ ਨੂੰ ਵੀ ਸੁਣਾਈ ਨਹੀਂ ਦੇ ਰਹੀ ।

ਇਹੋ ਹਾਲ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਦਾ ਹੈ। ਜਿਸ ਦੇ ਚਲਦਿਆਂ ਟ੍ਰਾਂਸਪੋਰਟ ਨਾਲ ਜੁੜੇ ਹੋਏ ਲੋਕੀ ਵੀ ਅੰਦਰੋਂ ਅੰਦਰੀ ਧਾਹਾਂ ਮਾਰ ਰੋ ਰਹੇ ਹਨ ਅਤੇ ਉਨ੍ਹਾਂ ਨੂੰ ਵੀ ਡਾਢੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਅਫਸੋਸ ਉਨ੍ਹਾਂ ਦਾ ਦਰਦ ਸਮਝਣ ਵਾਲਾ ਵੀ ਕੋਈ ਨਜਰ ਨਹੀਂ ਆ ਰਿਹਾ ।
ਇਥੇ ਇਹ ਵੀ ਦੁਖਾਂਤ ਹੈ ਕਿ ਲੋਕਾਂ ਦੀ ਇਸ ਮੁਸ਼ਕਿਲ ਦੀ ਘੜੀ ਵਿਚ ਹਾਕਮ ਧਿਰ ਦੇ ਨਾਲ ਨਾਲ ਵਿਰੋਧੀ ਧਿਰ ਵੀ ਖਾਮੋਸ਼ - ਤਮਾਸ਼ਾਈ ਬਣੀ ਵਿਖਾਈ ਦੇ ਰਹੀ ਹੈ ਇਸ ਸੰਦਰਭ ਵਿਚ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨ੍ਹਾ ਨੇ ਟਵੀਟ ਕਰਕੇ ਕਿਹਾ ਹੈ ਕਿ ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਮਸਲੇ ਨੂੰ ਲੈ ਕੇ ਆਖਿਰ ਵਿਰੋਧੀ ਧਿਰ ਦੀਆਂ ਪਾਰਟੀਆਂ ਵਿਰੋਧ ਵਿਚ ਸੜਕਾਂ ਤੇ ਕਿਉਂ ਨਹੀਂ ਉਤਰਦੀਆਂ। ਉਧਰ ਜਨਤਾ ਦਲ ਯੂ ਦੇ ਜਨਰਲ ਸਕੱਤਰ ਕੇ ਸੀ ਤਿਆਗੀ ਨੇ ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੇ ਰੋਕ ਲਾਉਣ ਦੇ ਸੰਦਰਭ ਵਿਚ ਸਰਕਾਰ ਪਾਸੋਂ ਦਖ਼ਲ ਦੇਣ ਦੀ ਮੰਗ ਕੀਤੀ ਹੈ।
ਕਿਯਾ ਖੂਬ ਕਿਹਾ ਇਕ ਕਵੀ ਨੇ :
ਦਰਦ ਏ ਦਿਲ ਦਰਦ ਆਸ਼ਨਾ ਜਾਣੇ ।
ਔਰ ਬੇ-ਦਰਦ ਕੋਈ ਕਿਯਾ ਜਾਣੇ।।
ਪਿਛਲੇ ਸਾਲ ਜਦ ਦੇਸ਼ ਚ ਜੀ. ਐਸ. ਟੀ. ਲਾਗੂ ਹੋਇਆ ਸੀ ਤਾਂ ਚਾਹੀਦਾ ਤਾਂ ਇਹ ਸੀ ਕਿ ਪੈਟਰੋਲੀਅਮ ਪਦਾਰਥਾਂ ਨੂੰ ਵੀ ਇਸ GST ਦੇ ਘੇਰੇ ਵਿਚ ਲਿਆਂਦਾ ਜਾਂਦਾ ਪਰ ਅਜਿਹਾ ਨਹੀਂ ਕੀਤਾ ਗਿਆ ਕਿਉਂਕਿ ਇਸ ਨਾਲ ਜੋ ਭਾਰੀ ਭਰਕਮ ਟੈਕਸ ਜਾਂ ਸੈਸ ਦੇ ਰੂਪ ਵਿਚ ਵੱਖ - 2 ਰਾਜਾਂ ਅਤੇ ਕੇਂਦਰ ਸਰਕਾਰ ਦੁਆਰਾ ਪੈਟਰੋਲ ਤੇ ਡੀਜ਼ਲ ਦੇ ਖਪਤਕਾਰਾਂ ਪਾਸੋਂ ਜੋ ਮੋਟੀ ਰਕਮ ਵਸੂਲੀ ਜਾ ਰਹੀ ਹੈ ਉਸ ਵਿੱਚ ਭਾਰੀ ਕਮੀ ਹੋ ਜਾਣੀ ਸੀ ।
ਇਸ ਸੰਦਰਭ ਵਿਚ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੇ ਪੈਟਰੋਲ ਤੇ ਡੀਜ਼ਲ ਨੂੰ ਜੀ ਐਸ ਟੀ ਅਧੀਨ ਲਿਆਉਣ ਦੀ ਵਕਾਲਤ ਕੀਤੀ ਹੈ। ਤਾਂ ਜੋ ਖਪਤਕਾਰਾਂ ਨੂੰ ਵਧਦੀਆਂ ਕੀਮਤਾਂ ਤੋਂ ਰਾਹਤ ਦਿਵਾਈ ਜਾ ਸਕੇ।

ਹਾਲਾਂਕਿ ਉਕਤ ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਮੁਲਕ ਦੇ ਅਵਾਮ ਦਾ ਜਿਊਣਾ ਮੁਹਾਲ ਕੀਤਾ ਪਿਆ ਹੈ ਪਰ ਇਸ ਦੇ ਬਾਵਜੂਦ ਇਲੈਕਟ੍ਰਾਨਿਕ ਮੀਡੀਆ ਦੇ ਕੁੱਝ ਇਕ ਨਿਊਜ ਚੈਨਲਾਂ ਨੂੰ ਛੱਡ ਕੇ ਬਾਕੀ ਸਭ ਚੈਨਲਾਂ ਤੋਂ ਲੋਕ ਹਿੱਤਾਂ ਨਾਲ ਜੁੜੇ ਗੰਭੀਰ ਮੁੱਦੇ ਗਾਇਬ ਹਨ । ਭਾਵ ਜਿਵੇਂ ਵਧ ਰਹੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ, ਮਹਿੰਗਾਈ ਅਤੇ ਬੇਰੁਜ਼ਗਾਰੀ ਅਤੇ ਭਿ੍ਰਸ਼ਟਾਚਾਰ ਜਿਹੇ ਮੁੱਦੇ ਬਰੈਕਿੰਗ ਨਿਊਜ ਜਾਂ ਬਹਿਸ -ਮੁਬਾਹਸੇ ਚੋਂ ਅਕਸਰ ਗਾਇਬ ਹੁੰਦੇ ਹਨ ।ਇਸ ਦੀ ਥਾਂ ਵਧੇਰੇ ਚੈਨਲ ਵੱਖ ਵੱਖ ਪ੍ਗਰਾਮਾਂ ਅਧੀਨ ਧਾਰਮਿਕ ਮਾਮਲਿਆਂ ਤੇ ਬਹਿਸ ਕਰਵਾ ਕੇ ਅਲਗ-2 ਫਿਰਕਿਆਂ ਚ ਨਫਰਤ ਫੈਲਾਉੰਣ ਵਾਲੇ ਅਖੌਤੀ ਆਗੂਆਂ ਦੇ ਮਨਘੜਤ ਬਿਆਨਾਂ ਨੂੰ ਡਿਬੇਟ ਦਾ ਵਿਸ਼ਾ ਬਣਾ ਕੇ ਜਨਤਾ ਦਾ ਅਸਲ ਮੁਦਿਆਂ ਤੋਂ ਧਿਆਨ ਹਟਾਉਂਦੇ ਨਜਰ ਆ ਰਹੇ ਹਨ । ਇਹੋ ਕਾਰਨ ਹੈ ਕਿ ਵਧੇਰੇ ਮੇਨ ਸਟਰੀਮ ਵਾਲੇ ਮੀਡੀਆ ਦੇ ਨਿਊਜ ਚੈਨਲਾਂ ਤੇ ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਇਕ ਸੋਚੇ ਸਮਝੇ ਮਨਸੂਬੇ ਵਾਂਗ ਕਬਰਾਂ ਵਰਗੀ ਖਾਮੋਸ਼ੀ ਛਾਈ ਪਈ ਜਾਪਦੀ ਹੈ।
ਅੱਜ ਕੱਲ ਦੇਸ਼ ਦੇ ਲੋਕਾਂ ਨੂੰ ਉਹ ਬਾਬਾ ਵੀ ਨਜ਼ਰ ਨਹੀਂ ਆਉਂਦਾ ਜੋ ਪੰਜ ਸਾਲ ਪਹਿਲਾਂ ਆਪਣੀਆਂ ਵੱਖ-ਵੱਖ ਸੱਭਾਵਾਂ ਤੇ ਮੀਡੀਆ ਦੇ ਚੈਨਲਾਂ ਤੇ 35 ਰੁਪਏ ਪ੍ਰਤੀ ਲੀਟਰ ਪੈਟਰੋਲ ਵੇਚਣ ਦੇ ਦਾਅਵੇ ਕਰਦਾ ਨਹੀਂ ਸੀ ਥੱਕਦਾ।
ਲੋਕਾਂ ਦੇ ਹਕੀਕੀ ਮਸਲਿਆਂ ਨੂੰ ਭਾਵੇਂ ਅੱਜ ਮੀਡੀਆ ਵਿੱਚ ਉਹ ਥਾਂ ਨਹੀਂ ਮਿਲ ਰਹੀ ਜੋ ਮਿਲਣੀ ਚਾਹੀਦੀ ਹੈ ਪਰ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਨੂੰ ਲੈ ਕੇ ਲੋਕਾਂ ਚ ਜੋ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਦੀ ਵਧੇਰੇ ਕਰਕੇ ਤਰੁਜਮਾਨੀ ਸੋਸ਼ਲ ਮੀਡੀਆ ਦੇ ਵੱਖ-ਵੱਖ ਸੰਸਾਧਨਾਂ ਤੇ ਵੇਖਣ ਨੂੰ ਮਿਲਦੀ ਹੈ । ਸੋਸ਼ਲ ਮੀਡੀਆ ਤੇ ਕਾਰਟੂਨਾਂ ਰਾਹੀਂ ਜਾਂ ਵਿਅੰਗਮਈ ਜੁਮਲਿਆਂ ਰਾਹੀਂ ਜਾਂ ਵਾਇਰਲ ਵੀਡੀਓ ਰਾਹੀਂ ਲੋਕਾਂ ਦੇ ਅੰਦਰਲਾ ਦਰਦ ਫੁੱਟ - ਫੁੱਟ ਬਾਹਰ ਆ ਰਿਹਾ ਹੈ।
ਮਾਹਿਰਾਂ ਦੇ ਖਿਆਲ ਚ ਅੱਜ ਸੋਸ਼ਲ ਮੀਡੀਆ ਵਿਰੋਧੀ ਧਿਰ ਅਤੇ ਮੈਨ ਸਟਰੀਮ ਮੀਡੀਆ ਦੋਵਾਂ ਦੀ ਹੀ ਭਰਪੂਰ ਜਿੰਮੇਵਾਰੀ ਨਿਭਾ ਰਿਹਾ ਹੈ।
ਇਸੇ ਪ੍ਰਕਾਰ ਪਿਛਲੇ ਦਿਨੀਂ ਇਕ ਕਾਰਟੂਨ ਵੇਖਣ ਨੂੰ ਮਿਲਿਆ ਜਿਸ ਵਿਚ ਇਕ ਸਕੂਟਰ ਸਵਾਰ ਪੈਟਰੋਲ ਪੰਪ ਤੇ ਖੜ੍ਹਾ ਪੈਟਰੋਲ ਪਾਉਣ ਵਾਲੇ ਕਰਿੰਦੇ ਨੂੰ ਕਹਿ ਰਿਹਾ ਹੈ ਕਿ ਦਸ ਰੁਪਏ ਦਾ ਪੈਟਰੋਲ ਸਕੂਟਰ ਤੇ ਛਿੜਕ ਦੇ (ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਚ ਵਾਧੇ ਕਾਰਨ) ਬਸ ਇਸ ਨੂੰ ਅੱਜ ਅੱਗ ਲੱਗਾ ਦੇਣੀ ਹੈ ।
ਇਕ ਹੋਰ ਸੋਸ਼ਲ ਮੀਡੀਆ ਤੇ ਵਿਅੰਗ ਦੇਖਣ ਨੂੰ ਮਿਲਿਆ ਜਿਸ ਵਿਚ ਇਕ ਬੋਰਡ ਤੇ ਲਿਖਿਆ ਸੀ ਕਿ ਬੱਬੂ ਪੈੰਚਰਾਂ ਵਾਲਾ ਇਸ ਦੇ ਹੇਠਾਂ ਲਿਖਿਆ ਸੀ ਕਿ ਪੈਟਰੋਲ ਦੀਆਂ ਵਧੀਆਂ ਕੀਮਤਾਂ ਦੇ ਮੱਦੇਨਜ਼ਰ ਇਥੇ ਮੋਟਰਸਾਈਕਲਾਂ ਦੇ ਪੈਡਲ ਲਗਾਏ ਜਾਂਦੇ ਹਨ। ਦਰਅਸਲ ਉਕਤ ਵਿਅੰਗ, ਵਿਅੰਗ ਨਹੀਂ ! ਸਗੋਂ ਅਵਾਮ ਦੀ ਅੰਦਰੂਨੀ ਦੁੱਖਾਂ ਦੀਆਂ ਪੀੜਾ ਦਾ ਉਹ ਸੈਲਾਬ ਜਾਂ ਹੜ ਹੈ ਜੋ ਕਈ ਵਾਰ ਹਕੂਮਤਾਂ ਦੇ ਤਖਤਾਂ ਨੂੰ ਵਹਾ ਕੇ ਆਪਣੇ ਨਾਲ ਲੈ ਤੁਰਦਾ ਹੈ...!
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ