Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਭਾਰਤ ਅਤੇ ਇੰਗਲੈਂਡ ਵਿਚਾਲੇ 5ਵਾਂ ਟੈਸਟ ਮੈਚ ਅੱਜ ਤੋਂ
ਵਿਸ਼ਵ ਦੀ ਨੰਬਰ ਇਕ ਟੀਮ ਭਾਰਤ ਸਾਹਮਣੇ ਹੁਣ ਸਨਮਾਨ ਬਚਾਉਣ ਦੀ ਚੁਣੌਤੀ ਹੈ ਤੇ ਉਸ ਨੂੰ ਇੰਗਲੈਂਡ ਵਿਰੁੱਧ ਸ਼ੁੱਕਰਵਾਰ ਤੋਂ ਓਵਲ ਦੇ ਮੈਦਾਨ 'ਤੇ ਸ਼ੁਰੂ ਹੋਣ ਵਾਲੇ 5ਵੇਂ ਤੇ ਆਖਰੀ ਟੈਸਟ ਵਿਚ ਹਰ ਹਾਲ ਵਿਚ ਜਿੱਤ ਹਾਸਲ ਕਰਨੀ ਪਵੇਗੀ।
ਭਾਰਤੀ ਟੀਮ ਸਾਊਥੰਪਟਨ ਵਿਚ ਚੌਥਾ ਟੈਸਟ 60 ਦੌੜਾਂ ਨਾਲ ਹਾਰ ਜਾਣ ਤੋਂ ਬਾਅਦ ਸੀਰੀਜ਼ ਵਿਚ 1-3 ਨਾਲ ਪਿਛੜ ਚੁੱਕੀ ਹੈ ਤੇ ਉਸ ਨੂੰ 1-4 ਦੀ ਸ਼ਰਮਿੰਦਗੀ ਤੋਂ ਬਚਣ ਦੀ ਲੜਾਈ ਲੜਨੀ ਪਵੇਗੀ। ਕਪਤਾਨ ਵਿਰਾਟ ਕੋਹਲੀ ਤੇ ਕੋਚ ਰਵੀ ਸ਼ਾਸਤਰੀ ਨੇ ਚੌਥੇ ਟੈਸਟ ਦੀ ਹਾਰ ਤੋਂ ਬਾਅਦ ਮੰਨਿਆ ਹੈ ਕਿ ਟੀਮ ਵਿਚ ਫਿਨੀਸ਼ ਲਾਈਨ ਪਾਰ ਨਾ ਕਰਨ ਦੀ ਕਮਜ਼ੋਰੀ ਹੁਣ ਵੀ ਬਰਕਰਾਰ ਹੈ। ਸ਼ਾਸਤਰੀ ਨੇ ਕਿਹਾ ਕਿ ਖਿਡਾਰੀਆਂ ਨੂੰ ਮਾਨਸਿਕ ਦ੍ਰਿੜ੍ਹਤਾ ਦਿਖਾਉਣ ਦੀ ਲੋੜ ਹੈ। ਕੋਚ ਇਹ ਵੀ ਮੰਨਦਾ ਹੈ ਕਿ ਟੀਮ ਆਸਾਨੀ ਨਾਲ ਹਾਰ ਨਹੀਂ ਮੰਨਦੀ। ਭਾਰਤ ਜੇਕਰ ਸੀਰੀਜ਼ ਦਾ ਸਕੋਰ 2-3 ਕਰਨਾ ਚਾਹੁੰਦਾ ਹੈ ਤਾਂ ਉਸਦੇ ਬੱਲੇਬਾਜ਼ਾਂ ਨੂੰ ਸਬਰ ਨਾਲ ਖੇਡਦੇ ਹੋਏ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਸੀਰੀਜ਼ ਵਿਚ ਹੁਣ ਤਕ ਭਾਰਤੀ ਬੱਲੇਬਾਜ਼ਾਂ ਨੇ ਹੀ ਨਿਰਾਸ਼ ਕੀਤਾ ਹੈ ਨਹੀਂ ਤਾਂ ਸੀਰੀਜ਼ ਇੰਗਲੈਂਡ ਦੀ ਬਜਾਏ ਭਾਰਤ ਦੇ ਨਾਂ ਹੋ ਚੁੱਕੀ ਹੁੰਦੀ। ਪਿਛਲੇ ਮੁਕਾਬਲੇ ਵਿਚ ਭਾਰਤ ਦੇ ਸਾਹਮਣੇ 245 ਦੌੜਾਂ ਦਾ ਟੀਚਾ ਸੀ ਤੇ ਟੀਮ ਤਿੰਨ ਵਿਕਟਾਂ 'ਤੇ 123 ਦੌੜਾਂ ਦੀ ਸੁਖਦਾਈ ਸਥਿਤੀ ਤੋਂ ਬਾਅਦ 184 ਦੌੜਾਂ 'ਤੇ ਢੇਰ ਹੋ ਗਈ। ਦੂਜੇ ਟੈਸਟ ਨੂੰ ਛੱਡ ਦਿੱਤਾ ਜਾਵੇ ਤਾਂ ਬਾਕੀ ਤਿੰਨੇ ਟੈਸਟਾਂ ਵਿਚ ਟੀਮ ਨੇ ਸੰਘਰਸ਼ ਦਾ ਪੂਰਾ ਜਜ਼ਬਾ ਦਿਖਾਇਆ ਹੈ। ਭਾਰਤ ਨੇ ਦੂਜਾ ਟੈਸਟ ਪਾਰੀ ਤੇ 159 ਦੌੜਾਂ ਨਾਲ ਗੁਆਇਆ ਸੀ। ਭਾਰਤ ਨੇ ਪਹਿਲਾ ਟੈਸਟ 31 ਦੌੜਾਂ ਨਾਲ ਤੇ ਚੌਥਾ ਟੈਸਟ 60 ਦੌੜਾਂ ਨਾਲ ਗੁਆਇਆ ਸੀ, ਜਦਕਿ ਤੀਜਾ ਟੈਸਟ ਉਸ ਨੇ 203 ਦੌੜਾਂ ਨਾਲ ਜਿੱਤਿਆ ਸੀ। ਦੂਜੇ ਪਾਸੇ ਇੰਗਲੈਂਡ ਦਾ ਟੀਚਾ ਆਪਣੇ ਸਾਬਕਾ ਕਪਤਾਨ ਤੇ ਧਾਕੜ ਬੱਲੇਬਾਜ਼ ਐਲਿਸਟੀਅਰ ਕੁਕ ਨੂੰ ਜੇਤੂ ਵਿਦਾਈ ਦੇਣਾ ਹੈ। ਕੁਕ ਨੇ ਚੌਥੇ ਟੈਸਟ ਤੋਂ ਬਾਅਦ ਐਲਾਨ ਕਰ ਦਿੱਤਾ ਸੀ ਕਿ ਉਹ ਪੰਜਵੇਂ ਮੈਚ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦੇਵੇਗਾ। ਸੀਰੀਜ਼ ਵਿਚ 3-1 ਦੀ ਅਜੇਤੂ ਬੜ੍ਹਤ ਦੇ ਨਾਲ ਪੰਜਵੇਂ ਮੈਚ ਵਿਚ ਉਤਰਨ ਜਾ ਰਹੀ ਇੰਗਲਿਸ਼ ਟੀਮ ਕੁਕ ਨੂੰ 4-1 ਦੀ ਜਿੱਤ ਦਾ ਤੋਹਫਾ ਦੇਣਾ ਚਾਹੇਗੀ। ਕੁਕ ਦਾ ਭਾਰਤ ਵਿਰੁੱਧ ਸੀਰੀਜ਼ ਦੇ ਚਾਰ ਟੈਸਟਾਂ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ ਹੈ।ਟੀਮਾਂ ਇਸ ਤਰ੍ਹਾਂ ਹਨ
ਭਾਰਤ— ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਪ੍ਰਿਥਵੀ ਸ਼ਾਹ, ਲੋਕੇਸ਼ ਰਾਹੁਲ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ, ਦਿਨੇਸ਼ ਕਾਰਤਿਕ, ਰਿਸ਼ਭ ਪੰਤ, ਕਰੁਣ ਨਾਇਰ, ਹਾਰਦਿਕ ਪੰਡਯਾ, ਆਰ. ਅਸ਼ਵਿਨ, ਰਵਿੰਦਰ ਜਡੇਜਾ, ਹਨੁਮਾ ਵਿਹਾਰੀ, ਇਸ਼ਾਂਤ ਸ਼ਰਮਾ, ਉਮੇਸ਼ ਯਾਦਵ, ਸ਼ਾਰਦੁਲ ਠਾਕੁਰ, ਮੁਹੰਮਦ ਸ਼ੰਮੀ ਤੇ ਜਸਪ੍ਰੀਤ ਬੁਮਰਾਹ।
ਇੰਗਲੈਂਡ— ਜੋ ਰੂਟ (ਕਪਤਾਨ), ਐਲਿਸਟੀਅਰ ਕੁਕ, ਕੀਟੋਨ ਜੇਨਿੰਗਸ, ਜਾਨੀ ਬੇਅਰਸਟ੍ਰਾ, ਜੋਸ ਬਟਲਰ, ਓਲੀਵਰ ਪੋਪ, ਮੋਇਨ ਅਲੀ, ਆਦਿਲ ਰਾਸ਼ਿਦ, ਸੈਮ ਕਿਊਰਾਨ, ਜੇਮਸ ਐਂਡਰਸਨ, ਸਟੂਅਰਟ ਬ੍ਰਾਡ, ਕ੍ਰਿਸ ਵੋਕਸ ਤੇ ਬੇਨ ਸਟੋਕਸ ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback