Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਬਨਾਮ ਦਿੱਲੀ ਦਰਵਾਰ
ਸਿੱਖਾਂ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਆਨ ਸ਼ਾਨ ਸਭ ਤੋਂ ਉੱਪਰ ਹੈ,ਉਸ ਤੋਂ ਬਾਅਦ ਬਾਕੀ ਦੁਨੀਆਦਾਰੀ ਸ਼ੁਰੂ ਹੁੰਦੀ ਹੈ। ਜਦੋਂ ਤੋਂ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰ ਗੱਦੀ ਦੇਕੇ ਸਭ ਸਿੱਖਾਂ ਨੂੰ ਇਹ ਤਾਕੀਦ ਕੀਤੀ ਕਿ ਅੱਜ ਤੋਂ ਬਾਂਅਦ ਸਿੱਖਾਂ ਦਾ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਤਾਂ ਉਦੋਂ ਤੋ ਲੈ ਕੇ ਸਿੱਖ ਪੂਰੀ ਸ਼ਰਧਾ ਭਾਵਨਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਪਣਾ ਜਾਗਤ ਜੋਤ, ਭਾਵ ਜਿਉਂਦਾ ਜਾਗਦਾ ਗੁਰੂ ਮੰਨਕੇ, ਗੁਰੂ ਦੇ ਓਟ ਆਸਰੇ ਚੱਲਦੇ ਆਪਣਾ ਜੀਵਨ ਬਸਰ ਕਰਦੇ ਆ ਰਹੇ ਹਨ।ਗੁਰੂ ਤੇ ਰੱਖੀ ਅਤੁੱਟ ਸ਼ਰਧਾ ਨੇ ਹੀ ਸਿੱਖਾਂ ਨੂੰ ਮਰ ਮਿਟਣ ਦਾ ਜਜ਼ਬਾ ਬਖਸ਼ਿਆ ਹੈ। ਇਸ ਗੱਲ ਦਾ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਸਿੱਖਾਂ ਤੇ ਕੋਈ ਭੀੜ ਪਈ ਤਾਂ ਸਿੱਖਾਂ ਨੇ ਗੁਰੂ ਦੇ ਓਟ ਆਸਰੇ ਅਤੇ ਗੁਰੂ ਦੀ ਮੱਤ ਅਨੁਸਾਰ ਹੀ ਉਸ ਮੁਸ਼ਕਲ ਘੜੀ ਚੋ ਨਿਕਲਣ ਦਾ ਰਾਹ ਲੱਭਿਆ। ਅਠਾਰਵੀਂ ਸਦੀ ਵਿੱਚ ਜਦੋਂ ਸਿੱਖਾਂ ਨੂੰ ਘਰ ਘਾਟ ਛੱਡ ਕੇ ਜੰਗਲਾਂ ਬੇਲਿਆਂ ਵਿੱਚ ਰਹਿਣ ਲਈ ਮਜਬੂਰ ਹੋਣਾ ਪਿਆ,ਤਾਂ ਵੀ ਸਿੱਖ ਨੇ ਅਪਣੇ ਗੁ੍ਰੂ ਨੂੰ ਕੋਈ ਉਲਾਂਹਵਾ ਨਹੀ ਦਿੱਤਾ ਬਲਕਿ, ਹਰ ਦੁੱਖ ਸੁੱਖ ਨੂੰ ਤੇਰਾ ਭਾਣਾ ਕਰਕੇ ਮੰਨਿਆ।ਸਿੱਖਾਂ ਦੀ ਬਹਾਦਰੀ ਦੇ ਕਾਰਨਾਮੇ ਮਹਿਜ ਇਤਫਾਕੀਆ ਨਹੀ ਹਨ, ਇਹ ਸਿੱਖਾਂ ਨੂੰ ਅਪਣੇ ਸਮਰੱਥ ਗੁਰੂ ਤੋ ਮਿਲਦੀ ਆਤਮਿਕ ਤਾਕਤ ਕਰਕੇ ਹੀ ਸੰਭਵ ਹੈ। ਭਾਂਵੇਂ ਸਾਰੇ ਹੀ ਧਰਮ ਸਤਿਕਾਰਯੋਗ ਹਨ ਅਤੇ ਹਰ ਧਰਮ ਦਾ ਅਪਣਾ ਧਰਮ ਗ੍ਰੰਥ ਵੀ ਹੈ, ਪ੍ਰੰਤੂ ਇਹ ਵੀ ਸਚਾਈ ਹੈ ਕਿ ਦੁਨੀਆ ਦੇ ਹੋਰ ਕਿਸੇ ਵੀ ਧਰਮ ਗ੍ਰੰਥ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸਦੀਵੀ ਗੁਰੂ ਦਾ ਦਰਜਾ ਪਰਾਪਤ ਨਹੀ ਹੈ। ਸਿੱਖ ਦਾ ਇਹ ਪਰਮ ਧਰਮ ਹੀ ਹੈ ਕਿ ਹਰ ਸਿੱਖ ਨੇ ਅਪਣੇ ਜਾਗਤ ਜੋਤ ਗੁਰੂ ਤੋ ਜੀਵਨ ਜਾਚ ਸਿੱਖ ਕੇ ਜੀਵਨ ਨਿਰਬਾਹ ਕਰਨਾ ਹੈ। ਇਹੋ ਕਾਰਨ ਸੀ ਕਿ ਅਠਾਰਵੀ ਸਦੀ ਵਿੱਚ ਆਈਆਂ ਬਹੁਤ ਵੱਡੀਆਂ ਤਕਲੀਫਾਂ, ਮੁਸ਼ਕਲਾਂ ਨੂੰ ਵੀ ਸਿੱਖ ਨੇ ਗੁਰੂ ਦੇ ਭਾਣੇ ਚ ਰਹਿ ਕੇ ਝੱਲਿਆ ਤੇ ਹਰ ਮੁਸ਼ਕਲ ਦਾ ਟਾਕਰਾ ਸਿਦਕਦਿਲੀ ਨਾਲ ਕੀਤਾ ਹੈ।ਖਾਲਸਾ ਰਾਜ ਦੀ ਮੁਅਤਲੀ ਤੋਂ ਬਾਅਦ ਵੀ ਅਤੇ ਅੰਗਰੇਜ ਹਕੂਮਤ ਦੇ ਭਾਰਤ ਛੱਡ ਜਾਣ ਤੋਂ ਬਾਅਦ ਵੀ ਲਗਾਤਾਰ ਇਹ ਕੋਸ਼ਿਸ਼ਾਂ ਹੁੰਦੀਆਂ ਆਈਆਂ ਹਨ ਕਿ ਸਿੱਖਾਂ ਨੂੰ ਮਾਨਸਿਕ, ਸਰੀਰਕ, ਸਮਾਜਿਕ ਅਤੇ ਰਾਜਨੀਤਕ ਤੌਰ ਤੇ ਕਮਜੋਰ ਕਰਨ ਲਈ ਸਿੱਖੀ ਨਾਲੋਂ ਤੋੜਿਆ ਜਾਵੇ। ਅੰਗਰੇਜ ਹਕੂਮਤ ਵੱਲੋਂ ਗੁਰਦੁਆਰਾ ਪ੍ਰਬੰਧ ਤੇ ਕਰਵਾਇਆ ਗਿਆ ਮਹੰਤਾਂ ਦਾ ਕਬਜਾ, ਅਤੇ ਮਹੰਤਾਂ ਵਲੋਂ ਗੁਰੂ ਘਰਾਂ ਵਿੱਚ ਬਣਾਏ ਅਜਾਸ਼ੀ ਦੇ ਅੱਡੇ ਸਿੱਖ ਦੀ ਸ਼ਰਧਾ ਭਾਵਨਾ ਖਤਮ ਕਰਨ ਦਾ ਪਰਤੀਕ ਸਨ। ਖਾਲਸਾ ਪੰਥ ਨੇ ਬੇਮਿਸ਼ਾਲ ਕੁਰਬਾਨੀਆਂ ਨਾਲ ਭਾਂਵੇ ਗੁਰਦੁਆਰੇ ਤਾਂ ਅੰਗਰੇਜ ਹਕੂਮਤ ਤੋ ਅਜਾਦ ਕਰਵਾ ਲਏ, ਅਤੇ ਗੁਰਦੁਆਰਾ ਪ੍ਰਬੰਧ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬਣਾ ਲਈ,ਪਰ ਖਾਲਸਾ ਪੰਥ ਅਜਾਦੀ ਤੋਂ ਬਾਅਦ ਗੁਰਦੁਆਰਾ ਪ੍ਰਬੰਧ ਨੂੰ ਸਿੱਖ ਆਸ਼ੇ ਅਨੁਸਾਰ ਚਲਾਉਣ ਤੋ ਪਛੜ ਗਿਆ। ਇਹਦਾ ਮੁੱਖ ਕਾਰਨ ਸੀ ਸਿੱਖ ਆਗੂਆਂ ਦਾ ਨਿੱਜੀ ਲੋਭ ਲਾਲਸਾ ਅਤੇ ਕੁਰਸੀ ਮੋਹ ਚ ਗਰਕ ਜਾਣਾ। ਸਿੱਖ ਆਗੂ ਅਪਣਾ ਅਸਲੀ ਰਾਜ ਭਾਗ ਭਾਵ 1849 ਵਿੱਚ ਖੁੱਸਿਆ ਖਾਲਸਾ ਰਾਜ ਲੈਣ ਲਈ ਤਾਂ ਮੁੜ ਕਦੇ ਸੁਹਿਰਦ ਨਹੀ ਹੋਏ, ਪਰ ਦਿੱਲੀ ਦਰਵਾਰ ਦੀ ਚਾਕਰੀ ਵਾਲੀ ਕੁਰਸੀ ਦੀ ਪਰਾਪਤੀ ਲਈ ਐਨੇਂ ਕਾਹਲੇ ਤੇ ਅੰਨ੍ਹੇ ਹੋ ਗਏ ਕਿ ਇਹਨਾਂ ਨੇ ਪੰਜਾਬ ਦੇ ਦੋ ਬਾਰ ਟੁਕੜੇ ਹੋਣ ਤੇ ਵੀ ਬਹੁਤਾ ਬੁਰਾ ਨਹੀ ਮਨਾਇਆ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਗੁਰੂਆਂ ਪੀਰਾਂ ਫਕੀਰਾਂ ਦਾ ਪੰਜਾਬ ਅੱਜ ਭਾਰਤ ਦੀ ਨਿੱਕੀ ਜਿਹੀ ਬੇਬੱਸ ਸੂਬੀ ਬਣਕੇ ਰਹਿ ਗਿਆ ਹੈ, ਜਿਸ ਦੇ ਮੁਢਲੇ ਸਾਰੇ ਹੀ ਅਧਿਕਾਰ ਕੇਂਦਰ ਨੇ ਖੋਹ ਕੇ ਤਖਤਾਂ ਦੀ ਵਾਰਸ ਸਿੱਖ ਕੌਮ ਨੂੰ ਮੁੜ ਗੁਲਾਮ ਬਣਾ ਲਿਆ ਹੈ। ਸੂਬੇ ਦੇ ਚੌਧਰੀ ਰਾਜਭਾਗ ਖਾਤਰ ਅਪਣੇ ਲੋਕਾਂ ਦੇ ਦੁਸ਼ਮਣ ਤੇ ਕੇਂਦਰ ਦੇ ਭਗਤ ਬਣਕੇ ਜੁਲਮੀ ਬਣ ਗਏ।ਸਿੱਖਾਂ ਆਗੂਆਂ ਦੀ ਮਾਨਸਿਕਤਾ ਨੂੰ ਸਮਝਦਿਆਂ ਚਲਾਕ ਦਿੱਲੀ ਨੇ ਸਿੱਖਾਂ ਨੂੰ ਵੱਖੋ ਵੱਖਰੀਆਂ ਪਾਰਟੀਆਂ ਵਿੱਚ ਵੰਡ ਦਿੱਤਾ। ਲੰਮਾ ਸਮਾ ਕੇਂਦਰ ਦੀ ਕਾਂਗਰਸ ਪਾਰਟੀ ਪੰਜਾਬ ਤੇ ਰਾਜ ਕਰਦੀ ਰਹੀ, ਜਿਸਨੇ ਸੂਬੇ ਦੇ ਮੁਢਲੇ ਸਾਰੇ ਹੀ ਅਧਿਕਾਰ ਅਪਣੇ ਸੂਬੇਦਾਰਾਂ ਦੇ ਰਾਹੀ ਅਪਣੇ ਕੋਲ ਰਾਖਵੇਂ ਕਰ ਲਏ। ਅੱਜ ਪੰਜਾਬ ਦੀ ਹਾਲਤ ਇਹ ਹੈ ਕਿ ਪੰਜ ਦਰਿਆਵਾਂ ਦੀ ਧਰਤੀ ਤੇ ਆਉਣ ਵਾਲੇ ਕੁੱਝ ਸਾਲਾਂ ਵਿੱਚ ਪਾਣੀ ਦੀ ਕਿੱਲਤ ਦਾ ਖਤਰਾ ਮਹਿਸੂਸ ਕੀਤਾ ਜਾ ਰਿਹਾ ਹੈ।ਪੰਜਾਬ ਦੇ ਪਾਣੀਆਂ ਤੋਂ ਮੁਫਤ ਵਿੱਚ ਤਿਆਰ ਹੁੰਦੀ ਬਿਜਲੀ ਤੇ ਕੇਂਦਰ ਦੇ ਪਏ ਡਾਕੇ ਕਾਰਨ ਪੰਜਾਬ ਨੂੰ ਬਾਹਰਲੇ ਸੂਬਿਆਂ ਤੋਂ ਮਹਿੰਗੇ ਭਾਅ ਕੋਇਲਾ ਮੁੱਲ ਖਰੀਦ ਕੇ ਕੋਇਲੇ ਵਾਲੇ ਥਰਮਲਾਂ ਤੋਂ ਬਹੁਤ ਮਹਿੰਗੀ ਬਿਜਲੀ ਤਿਆਰ ਕਰਨੀ ਪੈ ਰਹੀ ਹੈ।ਪੰਜਾਬ ਦੇ ਹੱਕਾਂ ਹਿਤਾਂ ਦੀ ਗੱਲ ਕਰਨ ਲਈ ਬਚਨਵੱਧ ਸ੍ਰੋਮਣੀ ਅਕਾਲੀ ਦਲ ਨੇ ਅਪਣੇ ਲੋਕਾਂ ਪ੍ਰਤੀ, ਅਪਣੇ ਧਰਮ ਪ੍ਰਤੀ ਬਚਨਵੱਧਤਾ ਤੋਂ ਮੁੱਖ ਮੋੜ ਕੇ ਕੇਂਦਰ ਨਾਲ ਵਫਾਦਾਰੀਆਂ ਪਾਲ ਲਈਆਂ ਹਨ, ਜਿਸ ਕਰਕੇ ਆਏ ਦਿਨ ਸਿੱਖੀ ਨੂੰ ਖੋਰਾ ਲੱਗਦਾ ਜਾਂਦਾ ਹੈ। ਜੋ ਕੰਮ ਕੇਂਦਰੀ ਤਾਕਤਾਂ ਨੂੰ ਕਰਨ ਵਿੱਚ ਮੁਸ਼ਕਲ ਆ ਰਹੀ ਸੀ ਉਹਦੇ ਲਈ ਅਕਾਲੀ ਆਗੂ ਸਿੱਖ ਦੁਸ਼ਮਣ ਤਾਕਤਾਂ ਦੇ ਕੁਹਾੜੇ ਦਾ ਦਸਤਾ ਬਣ ਗਏ ਹਨ,ਇਹੋ ਕਾਰਨ ਹੈ ਕਿ ਪਿਛਲੇ ਦਸ ਸਾਲਾਂ ਵਿੱਚ ਅਕਾਲੀ ਦਲ ਭਾਜਪਾ ਗੱਠਜੋੜ ਦੀ ਸਰਕਾਰ ਨੇ ਸਿੱਖੀ ਦਾ ਜੋ ਨੁਕਸਾਨ ਕੀਤਾ ਹੈ ਉਹਦੀ ਭਰਪਾਈ ਬਹੁਤ ਮੁਸ਼ਕਲ ਹੈ।ਪਿਛਲੀ ਅਕਾਲੀ ਸਰਕਾਰ ਦੇ ਕਾਰਜਕਾਲ ਵਿੱਚ ਸ਼ੁਰੂ ਹੋਈਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਬਹੁਤ ਗਹਿਰੀ ਸਾਜਿਸ਼ ਦਾ ਨਤੀਜਾ ਹੈ। ਜਿਸਤਰਾਂ ਉੱਪਰ ਲਿਖਿਆ ਜਾ ਚੁੱਕਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਹਿਬ ਤੋ ਓਟ ਆਸਰਾ ਲੈਕੇ ਹਰ ਮੁਸ਼ਕਲ ਦਾ ਟਾਕਰਾ ਕਰਨ ਦੇ ਸਮਰੱਥ ਜਿੱਥੇ ਸਿੱਖ ਕੌਂਮ ਨੂੰ ਗੁਰੂ ਤੋਂ ਬੇਮੁੱਖ ਕਰਨ ਲਈ ਪੰਜਾਬ ਵਿੱਚ ਡੇਰਾਵਾਦ ਨੂੰ ਪ੍ਰਫੁੱਲਤ ਕੀਤਾ ਗਿਆ ਹੈ, ਓਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸਿੱਖਾਂ ਦੀ ਸ਼ਰਧਾ ਖਤਮ ਕਰਨ ਲਈ ਵੀ ਲੰਮੇ ਸਮੇ ਤੋਂ ਸਜਿਸ਼ਾਂ ਘੜੀਆਂ ਜਾ ਰਹੀਆਂ ਹਨ। ਜੂਨ 2015 ਤੋਂ ਸ਼ੁਰੂ ਹੋਈਆਂ ਬੇਅਦਬੀਆਂ ਵੀ ਇਹਨਾਂ ਚਿਰੋਕਣੀਆਂ ਸਾਜਿਸ਼ਾਂ ਦਾ ਹੀ ਹਿੱਸਾ ਹਨ।ਸੋਚਣ ਸਮਝਣ ਵਾਲੀ ਗੱਲ ਤਾਂ ਇਹ ਹੈ ਕਿ ਹੁਣ ਜਦੋਂ ਇਹਨਾਂ ਬੇਅਦਬੀਆਂ ਦੀ ਜਾਂਚ ਕਰ ਚੁੱਕੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ ਤੇ ਪੰਜਾਬ ਵਿਧਾਨ ਸਭਾ ਵਿੱਚ ਬਹਿਸ ਹੋ ਚੁੱਕੀ ਹੈ, ਤਤਕਾਲੀ ਅਕਾਲੀ ਸਰਕਾਰ ਨੂੰ ਲੋਕ ਪਾਣੀ ਪੀ ਪੀ ਕੋਸ ਰਹੇ ਹਨ,ਅਕਾਲੀ ਆਗੂਆਂ ਦਾ ਜਨਤਕ ਥਾਵਾਂ ਤੇ ਵਿਰੋਧ ਹੋ ਰਿਹਾ ਹੈ,ਤਾਂ ਹੁਣ ਬਹੁਤ ਸਾਰੇ ਗੂੰਗਿਆਂ ਦੀ ਜੁਬਾਨ ਵੀ ਚੱਲਣ ਲੱਗ ਪਈ ਹੈ।ਜਿਹੜੇ ਪਿਛਲੇ ਤਿੰਨ ਸਾਲਾਂ ਤੋ ਗੂੜੀ ਨੀਦ ਸੁੱਤੇ ਹੋਏ ਸਨ ਹੁਣ ਉਹ ਵੀ ਉੱਠ ਖੜੇ ਹੋਏ ਹਨ। ਇਹ ਉਹਨਾਂ ਲੋਕਾਂ ਦੀ ਗੁਰੂ ਪ੍ਰਤੀ ਸ਼ਰਧਾ ਨਹੀ ਬਲਕਿ ਇਹ ਸਭ ਕੁੱਝ ਬਾਦਲ ਪਰਿਵਾਰ ਦੇ ਸਿਆਸੀ ਪਤਨ ਵੱਲ ਤੇਜੀ ਨਾਲ ਵਧ ਰਹੇ ਕਦਮਾਂ ਕਾਰਨ ਹੈ, ਪ੍ਰੰਤੂ ਸੂਬਾ ਸਰਕਾਰ ਦੇ ਅਜੇ ਵੀ ਦੋਚਿਤੀ ਵਿੱਚ ਪਏ ਰਹਿਣਾ ਸ਼ੱਕ ਦੇ ਘੇਰੇ ਵਿੱਚ ਆਉਂਦਾ ਹੈ। ਪਿਛਲੇ ਦਿਨਾਂ ਵਿੱਚ ਕੈਪਟਨ ਦੀ ਦਿੱਲੀ ਫੇਰੀ ਤੋਂ ਬਾਅਦ ਆਏ ਬਿਆਨਾਂ ਨੇ ਇਹ ਖਦਸ਼ੇ ਨੂੰ ਯਕੀਨ ਵਿੱਚ ਬਦਲ ਦਿੱਤਾ, ਕਿ ਸਿੱਖ ਕੌਂਮ ਨੂੰ ਇਨਸਾਫ ਦੇਣ ਵਿੱਚ ਕੈਪਟਨ ਅਮਰਿੰਦਰ ਸਿੰਘ ਸਫਲ ਨਹੀ ਹੋ ਸਕਣਗੇ। ਦਿੱਲੀ ਦਰਵਾਰ ਜਿਹੜਾ ਮੁੱਢੋ ਹੀ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆਂ ਦਾ ਦੋਖੀ ਰਿਹਾ ਹੈ, ਉਹ ਕਦੇ ਵੀ ਨਹੀ ਚਾਹੇਗਾ ਕਿ ਸਿੱਖ ਕੌਂਮ ਨੂੰ ਇਨਸਾਫ ਮਿਲੇ।ਕੈਪਟਨ ਅਮਰਿੰਦਰ ਸਿੰਘ ਨੂੰ ਇਹ ਜਰੂਰ ਸੋਚਣਾ ਪਵੇਗਾ ਕਿ ਜਿਸ ਗੁਰੂ ਦੀਆਂ ਬੇਮਿਸ਼ਾਲ ਬਖਸ਼ਿਸ਼ਾਂ ਸਦਕਾ ਪਟਿਆਲਾ ਖਾਨਦਾਨ ਇਸ ਮੁਕਾਮ ਤੇ ਪੁੱਜਾ ਹੈ, ਜਦੋਂ ਉਸ ਗੁਰੂ ਦੀ ਆਨ ਸ਼ਾਨ ਨੂੰ ਢਾਹ ਲਾਉਣ ਵਾਲੇ ਦਨਦਨਾਉਂਦੇ ਖਾਲਸਾ ਪੰਥ ਦੀ ਹਿੱਕ ਤੇ ਮੂੰਗ ਦਲਦੇ ਫਿਰ ਰਹੇ ਹੋਣ, ਫਿਰ ਇਸ ਤੋਂ ਵੱਡੀ ਅਕ੍ਰਿਤਘਿਣਤਾ ਉਹਨਾਂ ਦੇ ਪਰਿਬਾਰ ਦੀ ਹੋਰ ਕੀ ਹੋ ਸਕਦੀ ਹੈ। ਸੋ ਚੰਗਾ ਹੋਵੇ ਜੇ ਕੈਪਟਨ ਸਰਕਾਰ,ਖਾਲਸਾ ਪੰਥ ਨੂੰ ਇਨਸਾਫ ਦੇਕੇ ਝੂਠੇ ਦਿੱਲੀ ਦਰਵਾਰ ਦੀ ਵਜਾਏ ਅਪਣੇ ਜੁੱਗੋ ਜੁੱਗ ਅਟੱਲ ਗੁਰੂ ਪ੍ਰਤੀ ਵਫਾਦਾਰੀ ਦਿਖਾਵੇ ਅਤੇ ਇਤਿਹਾਸ ਨੂੰ ਸੁਨਹਿਰੀ ਅੱਖਰਾਂ ਵਿੱਚ ਲਿਖਣ ਦਾ ਮਾਣ ਖੱਟ ਜਾਵੇ।
ਬਘੇਲ ਸਿੰਘ ਧਾਲੀਵਾਲ
99142-58142
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback