Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਵਿਦੇਸ਼ 'ਚ ਛੁੱਟੀ ਮਨਾਉਣ ਗਏ 1300 ਭਾਰਤੀਆਂ ਨੇ ਵਢਵਾਇਆ ਦੇਸ਼ ਦਾ ਨੱਕ


    
  

Share
  
ਰੋਇਲ ਕੈਰੇਬੀਅਨ ਇੰਟਰਨੈਸ਼ਲ ਲਗਜ਼ਰੀ ਕਰੂਜ਼ ਜ਼ਰੀਏ ਸਫਰ ਲੋਕਾਂ ਲਈ ਛੁੱਟੀ ਮਨਾਉਣ ਅਤੇ ਸਮੁੰਦਰ ਨੂੰ ਦੇਖਣ ਦਾ ਚੰਗਾ ਮੌਕਾ ਹੁੰਦਾ ਹੈ। ਸਿਡਨੀ ਤੋਂ ਰਵਾਨਾ ਹੋਏ ਕਰੂਜ਼ 'ਤੇ ਆਸਟ੍ਰੇਲੀਆਈ ਯਾਤਰੀਆਂ ਲਈ ਇਹ ਸਫਰ ਇੰਨਾ ਆਸਾਨ ਨਹੀਂ ਰਿਹਾ। ਇਕ ਭਾਰਤੀ ਤੰਬਾਕੂ ਕੰਪਨੀ ਦੇ 1300 ਸਟਾਫ ਮੈਂਬਰਾਂ ਨੇ ਕਰੂਜ਼ 'ਤੇ ਜਮ ਕੇ ਹੰਗਾਮਾ ਕੀਤਾ। ਉਨ੍ਹਾਂ ਨੇ ਦੇਰ ਰਾਤ ਤੱਕ ਪਾਰਟੀ ਕੀਤੀ। ਪਾਰਟੀ ਵਿਚ ਡਾਂਸ ਲਈ ਖਾਸ ਤੌਰ 'ਤੇ ਡਾਂਸਰਾਂ ਬੁਲਾਈਆਂ ਗਈਆਂ। ਡਾਂਸ ਟੀਮ ਦੇ ਨਾਲ ਭਾਰਤੀ ਮੈਂਬਰਾਂ ਨੇ ਜਮ ਕੇ ਹੰਗਾਮਾ ਕੀਤਾ ਅਤੇ ਬਾਰ ਅਤੇ ਬੱਫਟ 'ਤੇ ਵੀ ਟੁੱਟ ਪਏ। ਇਨ੍ਹਾਂ ਭਾਰਤੀ ਕਰਮਚਾਰੀਆਂ 'ਤੇ ਅਸ਼ਲੀਲ ਅਤੇ ਇਤਰਾਜ਼ਯੋਗ ਹਰਕਤਾਂ ਕਰਨ ਦਾ ਦੋਸ਼ ਲੱਗਾ ਹੈ।

3000 ਲੋਕਾਂ ਦੀ ਸਮਰੱਥਾ ਵਾਲੇ ਇਸ ਕਰੂਜ਼ 'ਤੇ ਸਵਾਰ ਹੋਰ ਯਾਤਰੀਆਂ ਨੇ ਭਾਰਤੀ ਮੈਂਬਰਾਂ ਦੇ ਵਿਵਹਾਰ ਦੀ ਕਾਫੀ ਆਲੋਚਨਾ ਕੀਤੀ। ਇਕ ਆਸਟ੍ਰੇਲੀਆਈ ਨੈੱਟਵਰਕ ਨੂੰ ਦਿੱਤੇ ਇੰਟਰਵਿਊ ਵਿਚ ਕਰੂਜ਼ 'ਤੇ ਸਵਾਰ ਬਾਕੀ ਯਾਤਰੀਆਂ ਨੇ ਆਪਣੀ ਛੁੱਟੀ ਖਰਾਬ ਹੋਣ ਦੇ ਅਨੁਭਵ ਦੇ ਬਾਰੇ ਵਿਚ ਦੱਸਿਆ। ਦੱਸਿਆ ਜਾ ਰਿਹਾ ਹੈ ਕਿ ਹੰਗਾਮਾ ਕਰਨ ਵਾਲੇ ਲੋਕ ਤੰਬਾਕੂ ਕੰਪਨੀ ਵਿਚ ਕੰਮ ਕਰਦੇ ਹਨ ਅਤੇ 6 ਸਤੰਬਰ ਨੂੰ ਉਹ ਤਿੰਨ ਦਿਨ ਦੀ ਕਰੂਜ਼ ਯਾਤਰਾ ਲਈ ਰਵਾਨਾ ਹੋਏ ਸਨ। ਯਾਤਰੀਆਂ ਦਾ ਕਹਿਣਾ ਹੈ ਕਿ ਤਿੰਨ ਦਿਨ ਦੀ ਯਾਤਰਾ ਵਿਚ ਹਰ ਰਾਤ ਉਹ ਕੁਝ ਬਾਰ ਡਾਂਸਰਾਂ ਨੂੰ ਲੈ ਕੇ ਆਉਂਦੇ ਸਨ।

ਡਾਂਸਰ ਨਾਲ ਕੀਤਾ ਅਸ਼ਲੀਲ ਵਿਵਹਾਰ
ਯਾਤਰੀਆਂ ਦਾ ਕਹਿਣਾ ਹੈ ਕਿ ਡਾਂਸ ਕਰਨ ਵਾਲੀਆਂ ਲੜਕੀਆਂ ਨੇ ਬਹੁਤ ਛੋਟੇ ਕੱਪੜੇ ਪਹਿਨੇ ਹੋਏ ਸਨ। ਭਾਰਤੀ ਦਲ ਉਨ੍ਹਾਂ ਨਾਲ ਡੈੱਕ 'ਤੇ ਦੇਰ ਰਾਤ ਤੱਕ ਹੰਗਾਮਾ ਕਰਦਾ ਸੀ। ਇੰਨ੍ਹਾ ਹੀ ਨਹੀਂ ਭਾਰਤੀ ਦਲ ਦੇ ਮੈਂਬਰਾਂ ਨੇ ਡਾਂਸਰ ਨਾਲ ਅਸ਼ਲੀਲ ਵਿਵਹਾਰ ਕੀਤਾ ਅਤੇ ਉਨ੍ਹਾਂ ਦੀ ਤਸਵੀਰਾਂ ਅਤੇ ਡਾਂਸ ਦਾ ਵੀਡੀਓ ਆਪਣੇ ਫੋਨ ਵਿਚ ਸ਼ੂਟ ਕੀਤਾ। ਦੱਸਿਆ ਜਾ ਰਿਹਾ ਹੈ ਕਿ ਕਰੂਜ਼ ਕੰਪਨੀ ਨੂੰ ਜਿਹੜੇ ਯਾਤਰੀਆਂ ਨੇ ਸ਼ਿਕਾਇਤ ਕੀਤੀ ਉਨ੍ਹਾਂ ਦੇ ਟ੍ਰਿਪ ਦਾ ਪੂਰਾ ਪੈਸਾ ਵਾਪਸ ਕਰ ਦਿੱਤਾ ਗਿਆ ਹੈ।

ਕਰੂਜ਼ 'ਤੇ ਸਵਾਰ ਇਕ ਮਹਿਲਾ ਯਾਤਰੀ ਨੇ ਕਿਹਾ,''ਅਜਿਹਾ ਲੱਗ ਰਿਹਾ ਸੀ ਕਿ ਇਹ ਪੂਰੀ ਤਰ੍ਹਾਂ ਨਾਲ ਇਕ ਬੈਚਲਰ ਪਾਰਟੀ ਸੀ। ਪੁਰਸ਼ਾਂ ਨੇ ਬਾਰ ਗਰਲਜ਼ ਸੱਦੀਆਂ ਸਨ। ਉਹ ਡਾਂਸਰ ਨਾਲ ਅਸ਼ਲੀਲ ਵਿਵਹਾਰ ਕਰ ਰਹੇ ਸਨ। ਉਹ ਉਨ੍ਹਾਂ ਦੀਆਂ ਤਸਵੀਰਾਂ ਖਿੱਚ ਰਹੇ ਸਨ ਅਤੇ ਵੀਡੀਓ ਬਣਾ ਰਹੇ ਸਨ। ਸਾਡੇ ਲਈ ਇਹ ਸਭ ਦੇਖਣਾ ਦੁਖਦਾਈ ਅਤੇ ਸ਼ਰਮਨਾਕ ਸੀ। ਉਹ ਲੋਕ ਬਿੰਗੋ ਗੇਮਜ਼ ਜਿਹੀਆਂ ਖੇਡਾਂ ਖੇਡਦੇ ਲੱਗ ਰਹੇ ਸਨ। ਉਹ ਆਪਣੇ ਨਾਲ ਬਹੁਤ ਸਾਰਾ ਵਾਧੂ ਭੋਜਨ ਲਿਆਏ ਸਨ। ਉਨ੍ਹਾਂ ਨੇ ਜਮ ਕੇ ਹੰਗਾਮਾ ਮਚਾਇਆ।''

ਯਾਤਰੀਆਂ ਮੁਤਾਬਕ ਕਰੂਜ਼ 'ਤੇ ਮੌਜੂਦ ਪਰਿਵਾਰਾਂ ਨੂੰ ਉਨ੍ਹਾਂ ਤੋਂ ਬਚ ਕੇ ਕਮਰਿਆਂ ਵਿਚ ਸ਼ਰਣ ਲੈਣੀ ਪਈ। ਉਹ ਇਸ ਗੱਲ ਨਾਲ ਡਰ ਗਏ ਸਨ ਕਿ ਬਾਹਰ ਨਿਕਲਣ 'ਤੇ ਉਨ੍ਹਾਂ ਨੂੰ ਕੁਝ ਗਲਤ ਦੇਖਣ ਨੂੰ ਮਿਲ ਸਕਦਾ ਹੈ। ਉਨ੍ਹਾਂ ਮੁਤਾਬਕ ਭਾਰਤੀ ਦਲ ਨੇ ਇੰਨਾ ਖਾਣਾ ਖਾਧਾ ਕਿ ਬਾਕੀ ਲੋਕਾਂ ਲਈ ਲੰਚ ਅਤੇ ਡਿਨਰ ਦੇ ਸਮੇਂ ਖਾਣਾ ਨਹੀਂ ਬਚਿਆ। ਇਸ ਮਾਮਲੇ ਵਿਚ ਭਾਰਤੀ ਕੰਪਨੀ ਵੱਲੋਂ ਹਾਲੇ ਤੱਕ ਕੋਈ ਬਿਆਨ ਨਹੀਂ ਆਇਆ ਹੈ।

  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ