Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

IND vs WI ਪਹਿਲਾ ਟੈਸਟ: ਭਾਰਤ ਦਾ 6ਵਾਂ ਵਿਕਟ ਡਿੱਗਿਆ, ਕੋਹਲੀ 139 ਦੌੜਾਂ ਬਣਾ ਕੇ ਹੋਏ ਆਊਟ


    
  

Share
  
ਰਾਜਕੋਟ— ਓਪਨਰ ਪ੍ਰਿਥਵੀ ਸ਼ਾ ਦੇ ਬਾਅਦ ਕਪਤਾਨ ਵਿਰਾਟ ਕੋਹਲੀ ਨੇ ਵੀ ਵਿੰਡੀਜ਼ ਦੇ ਖਿਲਾਫ ਆਪਣਾ ਸੈਂਕੜਾ ਪੂਰਾ ਕੀਤਾ। ਇਹ ਕੋਹਲੀ ਦੇ ਟੈਸਟ ਕਰੀਅਰ ਦਾ 24ਵਾਂ ਸੈਂਕੜਾ ਰਿਹਾ। ਕੋਹਲੀ ਨੇ 184 ਗੇਂਦਾਂ 'ਚ 7 ਚੌਕਿਆਂ ਦੀ ਮਦਦ ਨਾਲ ਸੈਂਕੜਾ ਪੂਰਾ ਕੀਤਾ। ਜਦਕਿ ਰਿਸ਼ਭ ਪੰਤ ਨੇ ਵੀ ਇਸ ਮੈਚ 'ਚ ਕਾਫੀ ਚੰਗਾ ਪ੍ਰਦਰਸ਼ਨ ਕੀਤਾ। ਪਰ ਉਹ ਇਸ ਮੈਚ 'ਚ ਆਪਣਾ ਸੈਂਕੜਾ ਪੂਰਾ ਨਾ ਕਰ ਸਕੇ ਅਤੇ 92 ਦੌੜਾਂ ਦੇ ਨਿੱਜੀ ਸਕੋਰ ਦੇ ਆਊਟ ਹੋ ਗਏ। ਕੋਹਲੀ ਅਤੇ ਪੰਤ ਵਿਚਾਲੇ ਪੰਜਵੇਂ ਵਿਕਟ ਲਈ 133 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਤੋਂ ਬਾਅਦ ਕੋਹਲੀ ਨੇ ਜਡੇਜਾ ਦੇ ਨਾਲ ਮਿਲ ਕੇ ਛੇਵੇਂ ਵਿਕਟ ਲਈ 64 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਕੋਹਲੀ 139 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਰਵੀਚੰਦਰਨ ਅਸ਼ਵਿਨ 7 ਜਦਕਿ ਕੁਲਦੀਪ ਯਾਦਵ 12 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ।। ਭਾਰਤ ਨੇ 8 ਵਿਕਟਾਂ ਦੇ ਨੁਕਸਾਨ 'ਤੇ 597 ਦੌੜਾਂ ਬਣਾ ਲਈਆਂ ਹਨ।

ਇਸ ਤੋਂ ਪਹਿਲਾਂ ਪਹਿਲੇ ਦਿਨ ਦੀ ਖੇਡ 'ਚ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਚਲ ਰਹੇ ਪਹਿਲੇ ਟੈਸਟ ਮੈਚ 'ਚ ਭਾਰਤ ਨੇ ਸ਼ੁਰੂਆਤੀ ਝਟਕਿਆਂ ਤੋਂ ਉਭਰਦੇ ਹੋਏ ਸ਼ਾਨਦਾਰ ਸ਼ੁਰੂਆਤ ਕੀਤੀ । ਰੈਗੁਲਰ ਓਪਨਰ ਮੁਰਲੀ ਵਿਜੇ ਅਤੇ ਸ਼ਿਖਰ ਧਵਨ ਦੇ ਟੀਮ 'ਚੋਂ ਬਾਹਰ ਹੋਣ 'ਤੇ ਸ਼ਾਮਲ ਕੀਤੇ ਗਏ 20 ਸਾਲਾ ਪ੍ਰਿਥਵੀ ਸ਼ਾ ਨੇ ਆਪਣੇ ਪਹਿਲੇ ਹੀ ਟੈਸਟ 'ਚ ਸ਼ਾਨਦਾਰ ਸੈਂਕੜਾ ਲਗਾ ਕੇ ਨਵਾਂ ਰਿਕਾਰਡ ਬਣਾ ਦਿੱਤਾ ਹੈ। ਪ੍ਰਿਥਵੀ ਭਾਰਤ ਵੱਲੋਂ ਟੈਸਟ ਕ੍ਰਿਕਟ 'ਚ ਸਭ ਤੋਂ ਘੱਟ ਉਮਰ 'ਚ ਸੈਂਕੜਾ ਲਗਾਉਣ ਵਾਲੇ ਦੂਜੇ ਬੱਲੇਬਾਜ਼ ਬਣ ਗਏ ਹਨ।
ਕੀਤਾ ਸੀ। ਹਾਲਾਂਕਿ ਭਾਰਤ ਨੂੰ ਪਹਿਲੇ ਹੀ ਓਵਰ 'ਚ ਝਟਕਾ ਲੱਗਾ ਜਦੋਂ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਗੈਬਰੀਅਲ ਦੀ ਗੇਂਦ 'ਤੇ ਐੱਲ.ਬੀ.ਡਬਲਿਊ. ਆਉਟ ਹੋ ਗਿਆ। ਰਾਹੁਲ ਆਪਣਾ ਖਾਤਾ ਵੀ ਨਾ ਖੋਲ੍ਹ ਸਕੇ ਸਨ। ਇਸ ਤੋਂ ਬਾਅਦ ਚੇਤੇਸ਼ਵਰ ਪੁਜਾਰਾ ਨੇ ਪ੍ਰਿਥਵੀ ਸ਼ਾ ਨਾਲ ਮਿਲ ਕੇ ਦੂਜੇ ਵਿਕਟ ਲਈ 209 ਦੌੜਾਂ ਦੀ ਪਾਰਟਨਰਸ਼ਿਪ ਕੀਤੀ। ਪੁਜਾਰਾ ਇਸ ਦੌਰਾਨ ਕਾਫੀ ਚੰਗੀ ਫਾਰਮ 'ਚ ਨਜ਼ਰ ਆ ਰਹੇ ਸਨ। ਉਨ੍ਹਾਂ ਨੇ ਨਵੇਂ ਗੇਂਦਬਾਜ਼ ਸ਼ੇਰਮਨ ਲੇਵਿਸ ਦੀ ਗੇਂਦ 'ਤੇ ਦਵਾਰਿਚ ਨੂੰ ਕੈਚ ਦੇਣ ਤੋਂ ਪਹਿਲਾਂ 130 ਗੇਂਦਾਂ 'ਤੇ 14 ਚੌਕਿਆਂ ਦੀ ਮਦਦ ਨਾਲ 86 ਦੌੜਾਂ ਬਣਾਈਆਂ ਸਨ।ਪੁਜਾਰਾ ਦੇ ਆਊਟ ਹੋਣ ਦੇ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਮੈਦਾਨ 'ਤੇ ਆਏ। ਉਨ੍ਹਾਂ ਨੇ ਰਖਿਆਤਮਕ ਸ਼ੈਲੀ 'ਚ ਖੇਡ ਜਾਰੀ ਰਖਿਆ। ਦੂਜੇ ਪਾਸੇ ਪ੍ਰਿਥਵੀ ਸਿੰਗਲ-ਡਬਲ ਲੈ ਕੇ ਆਪਣਾ ਸਕੋਰ ਅੱਗੇ ਵਧਾਉਂਦੇ ਰਹੇ। ਪਰ 51ਵੇਂ ਓਵਰ 'ਚ ਵੈਸਟਇੰਡੀਜ਼ ਦੇ ਸਪਿਨਰ ਦਵਿੰਦਰ ਬਿਛੂ ਨੇ ਆਪਣੀ ਹੀ ਗੇਂਦ 'ਤੇ ਪ੍ਰਿਥਵੀ ਦਾ ਕੈਚ ਫੜਕੇ ਉਸ ਦੀ ਪਾਰੀ ਦਾ ਅੰਤ ਕੀਤਾ। ਪ੍ਰਿਥਵੀ ਨੇ 154 ਗੇਂਦਾਂ 'ਚ 19 ਚੌਕਿਆਂ ਦੀ ਮਦਦ ਨਾਲ 134 ਦੌੜਾਂ ਬਣਾਈਆਂ। ਇਸ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਅਜਿੰਕਯ ਰਹਾਨੇ ਦੇ ਨਾਲ ਮਿਲ ਕੇ ਟੀਮ ਇੰਡੀਆ ਨੂੰ ਮਜ਼ਬੂਤ ਸਕੋਰ ਵੱਲ ਮੋੜ ਦਿੱਤਾ । ਟੀਮ ਦਾ ਸਕੋਰ ਜਦੋਂ 84ਵੇਂ ਓਵਰ 'ਚ 337 ਦੌੜਾਂ ਸੀ ਉਦੋਂ ਸਪਨਿਰ ਰੋਸਟਨ ਚੇਸ ਦੀ ਇਕ ਗੇਂਦ ਨੂੰ ਮਾਰਨ ਦੇ ਚੱਕਰ 'ਚ ਰਹਾਨੇ ਵਿਕਟਕੀਪਰ ਨੂੰ ਕੈਚ ਦੇ ਬੈਠੇ। ਰਹਾਨੇ ਨੇ 92 ਗੇਂਦਾਂ 'ਚੇ ਪੰਜ ਚੌਕਿਆਂ ਦੀ ਮਦਦ ਨਾਲ 41 ਦੌੜਾਂ ਬਣਾਈਆਂ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ