Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਗੁਰਦੁਆਰਾ “ਅੰਬ ਸਾਹਿਬ ਪਾਤਸ਼ਾਹੀ 7 ਵੀਂ“ ਮੋਹਾਲੀ
ਗੁਰਦੁਆਰਾ “ਅੰਬ ਸਾਹਿਬ ਪਾਤਸ਼ਾਹੀ 7 ਵੀਂ“ ਮੋਹਾਲੀ
••••••••••••••••••••••••
ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਸੱਤਵੇ ਪਾਤਸਾਹ ਨਾਲ ਸਬੰਧਤ ਗੁਰਦਵਾਰਾ ਅੰਬ ਸਾਹਿਬ ਪਾਤਸ਼ਾਹੀ ਸੱਤਵੀ ਮੋਹਾਲੀ ਵਿਖੇ ਬਹੁਤ ਹੀ ਸੁੰਦਰ ਤੇ ਰਮਨੀਕ ਜਗਾ ਤੇ ਸੁਭਾਏ ਮਾਨ ਹੈ ਇਸ ਅਸਥਾਨ ਦੇ ਦਰਸ਼ਨ ਕਰਨ ਦਾ ਮੋਕਾ ਮਿਲਿਆ ਬਹੁਤ ਵੱਡੀ ਤੇ ਸੁੰਦਰ ਇਮਾਰਤ ਚਾਰ ਚੁਫੇਰੇ ਹਰਿਆਵਲ ਤੇ ਵਧੀਆ ਪ੍ਰਬੰਧ ਇਥੇ ਆਉਣ ਵਾਲੀਆ ਸੰਗਤਾ ਨੂੰ ਆਪਣੇ ਵੱਲ ਖਿੱਚਦੇ ਹਨ ਗੁਰਬਾਣੀ ਕਥਾ ਕੀਰਤਨ ਦਾ ਪ੍ਰਵਾਹ ਹਰ ਸਮੇ ਚਲਦਾ ਰਹਿਦਾ ਹੈ ਸਮੇ ਸਮੇ ਤੇ ਧਾਰਮਿਕ ਸਮਾਗਮ ਹੁੰਦੇ ਹਨ
ਇਤਿਹਾਸ ਮੁਤਾਬਿਕ ਧੰਨ ਧੰਨ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਨੇ ਇਸ ਅਸਥਾਨ ਤੇ ਆਪਣੇ ਪਵਿੱਤਰ ਚਰਨ ਪਾਏ ਅਤੇ ਆਪਣੇ ਗੁਰਸਿੱਖ ਦੀ ਮਨੋਕਾਮਨਾ ਪੂਰੀ ਕੀਤੀ
ਭਾਈ ਕੂਰਮ ਸਿੰਘ ਜੀ ਜੋ ਪਿੰਡ ਲੰਬਿਆਂ ਦੇ ਨਿਵਾਸੀ ਸਨ ਇਕ ਵਾਰ ਸਤਿਗੁਰੂ ਅਰਜਨ ਦੇਵ ਜੀ ਦੇ ਸਮੇ ਅੰਮ੍ਰਿਤਸਰ ਸਾਹਬ ਉਨਾਂ ਦੇ ਦਰਸ਼ਨਾ ਵਾਸਤੇ ਗਏ ਦੀਵਾਨ ਸਜਿਆ ਹੋਇਆ ਸੀ ਤੇ ਸੰਗਤਾ ਆਪਣੇ ਨਾਲ ਲਿਆਂਦੀਆਂ ਚੀਜਾ ਵਸਤੂਆ ਵੀ ਭੇਂਟ ਕਰ ਰਹੀਆਂ ਸਨ ਇਨਾਂ ਸੰਗਤਾ ਵਿੱਚ ਕਾਬਲ ਤੋ ਵੀ ਸੰਗਤਾ ਪਹੁੰਚੀਆਂ ਸਨ ਜੋ ਆਪਣੇ ਨਾਲ ਬਹੁਤ ਸਾਰੇ ਵਧੀਆ ਅੰਬ ਵੀ ਲਿਆਈਆਂ ਸਨ ਕਿਉਕਿ ਉਸ ਸਮੇ ਅੰਬਾ ਦਾ ਮੋਸਮ ਪੂਰੇ ਸਿਖਰ ਤੇ ਸੀ ਦੀਵਾਨ ਦੀ ਸਮਾਪਤੀ ਤੋ ਬਾਅਦ ਸੰਗਤਾਂ ਵਿੱਚ ਲਿਆਦੇ ਹੋਏ ਅੰਬ ਵਰਤਾਏ ਗਏ ਭਾਈ ਕੂਰਮ ਨੂੰ ਵੀ ਇਕ ਅੰਬ ਮਿਲਿਆ ਉਸ ਨੇ ਸੋਚਿਆ ਮੈ ਆਪ ਅੰਬਾਂ ਦੇ ਦੇਸ ਵਿਚੋ ਆਇਆਂ ਹਾ ਪਰ ਮੈ ਆਪਣੇ ਨਾਲ ਅੰਬ ਨਹੀ ਲਿਆ ਸਕਿਆ ਮੈ ਤਾ ਸੇਵਾ ਤੋ ਵਾਝਾ ਰਹਿ ਗਿਆ ਹਾ ਇਸੇ ਗੱਲ ਨੂੰ ਲੈ ਕੇ ਭਾਈ ਨੇ ਅੰਬ ਨਹੀ ਛਕਿਆ ਤੇ ਸਵੇਰੇ ਇਸ਼ਨਾਨ ਪਾਣੀ ਕਰਕੇ ਤੇ ਉਸ ਅੰਬ ਨੂੰ ਵੀ ਇਸ਼ਨਾਨ ਕਰਵਾ ਕੇ ਸਵੇਰੇ ਗੁਰੂ ਜੀ ਅਗੇ ਜਾ ਮੱਥਾ ਟੇਕਿਆ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਕੂਰਮ ਨੂੰ ਕਿਹਾ ਕੇ ਭਾਈ ਸਿੱਖਾ ਇਹ ਤਾ ਅੰਬ ਤੈਨੂੰ ਪ੍ਰਸਾਦਿ ਵਜੋ ਮਿਲਿਆ ਸੀ ਤੇ ਤੂੰ ਇਸ ਨੂੰ ਸਾਨੂੰ ਭੇਟ ਕਰ ਰਿਹਾ ਏ ਤੇ ਅੱਗੋ ਸਿੱਖ ਨੇ ਸਾਰੀ ਗੱਲ ਦੱਸੀ ਕੇ ਮੈ ਤਾ ਆਪ ਅੰਬਾਂ ਦੇ ਸਹਿਰ ਵਿਚੋ ਆਇਆ ਹਾ ਪਰ ਅੰਬ ਨਹੀ ਲਿਆ ਸਕਿਆ ਗੁਰੂ ਜੀ ਸਾਰੀ ਗੱਲ ਸਮਝ ਗਏ ਤੇ ਕਹਿਣ ਲੱਗੇ ਤੇਰੀ ਭੇਟਾ ਪਰਵਾਨ ਹੈ ਸਾਡੇ ਤੱਕ ਤੇਰੇ ਦਿਲ ਦੀ ਭਾਵਣਾ ਪੁੱਜ ਗਈ ਹੈ ਹੁਣ ਤੂੰ ਇਹ ਅੰਬ ਛਕ ਲੈ ਤੇ ਸੱਤਵੇ ਜਾਮੇ ਵਿੱਚ ਆ ਕੇ ਅਸੀ ਤੇਰੇ ਕੋਲੋ ਅੰਬ ਛਕਾਗੇ
ਉਸ ਬਚਨ ਨੂੰ ਪੁਗਾਉਣ ਲਈ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਕੁਰੂਕਸ਼ੇਤਰ ਤੋ ਪੋਹ ਦੀ ਸੰਗਰਾਂਦ ਨੂੰ ਇਸ ਅਸਥਾਨ ਤੇ ਸੰਗਤਾਂ ਸਮੇਤ ਪਹੁੰਚੇ ਪਤਾ ਲੱਗਾ ਕੇ ਭਾਈ ਕੂਰਮ ਬਾਗ ਵਿੱਚ ਬੈਠਾ ਪ੍ਰਭੂ ਭਗਤੀ ਵਿੱਚ ਲੀਨ ਹੈ ਕੋਲ ਪਹੁੰਚ ਕੇ ਗੁਰੂ ਜੀ ਨੇ ਕਿਹਾ ਕਿ ਲਿਆ ਭਾਈ ਕੂਰਮ ਅੰਬ ਛਕਾ ਭਾਈ ਨੇ ਚਰਨਾ ਤੇ ਮੱਥਾ ਟੇਕਿਆ ਤੇ ਬੇਨਤੀ ਕੀਤੀ ਕਿ ਇਹ ਮੋਸਮ ਤਾ ਅੰਬਾਂ ਦਾ ਨਹੀ ਹੈ ਪਰ ਆਪ ਸਮਰੱਥ ਹੋ ਜੋ ਕਹੋਗੇ ਉਹੀ ਹੋਵੇਗਾ ਸਤਿਗੁਰੁ ਜੀ ਨੇ ਕਿਹਾ ਕਿ ਭਾਈ ਅੰਬਾਂ ਦਾ ਦਰੱਖਤ ਤਾ ਅੰਬਾਂ ਨਾਲ ਭਰਿਆ ਪਿਆ ਹੈ ਜਦ ਭਾਈ ਕੂਰਮ ਨੇ ਨਜਰ ਮਾਰੀ ਤਾਂ ਹੈਰਾਨ ਰਹਿ ਗਿਆ ਗੁਰੂ ਜੀ ਨੇ ਹੁਕਮ ਕੀਤਾ ਕੇ ਲਿਆ ਹੁਣ ਸਾਨੂੰ ਤੇ ਸਾਰੀ ਸੰਗਤ ਨੂੰ ਅੰਬ ਛਕਾ ਬਚਨ ਮੰਨ ਕੇ ਭਾਈ ਨੇ ਅੰਬ ਛਕਾਏ ਤੇ ਧੰਨ ਧੰਨ ਕਰ ਉਠਿਆ
ਗੁਰਦੁਆਰਾ ਅੰਬ ਸਾਹਿਬ ਵਿਖੇ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹਰ ਸਾਲ ਮਾਘ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਬੱਸ ਅੱਡਾ ਮੋਹਾਲੀ ਨੇੜੇ ਹੋਣ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਦਫਤਰ ਤੇ ਕਈ ਹੋਰ ਅਦਾਰੇ ਨੇੜੇ ਹੋਣ ਕਰਕੇ ਇੱਥੇ ਹਰ ਸਮੇ ਸੰਗਤਾਂ ਜੁੜਦੀਆਂ ਰਹਿੰਦੀਆਂ ਹਨ ਲੰਗਰ ਪਾਣੀ ਛਕਦੀਆਂ ਤੇ ਰਾਤ ਵੀ ਠਹਿਰ ਦੀਆ ਹਨ
•••••••••••••
ਬੂਟਾ ਗੁਲਾਮੀ ਵਾਲਾ ਕੋਟ ਈਸੇ ਖਾਂ ਮੋਗਾ
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback