Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਬਦਲਾ (ਕਹਾਣੀ) -ਡਾ: ਸੰਦੀਪ ਕੌਰ ਸੇਖੋਂ


    
  

Share
  ਬਦਲਾ (ਕਹਾਣੀ)
ਗੂੜ•ੇ ਸੂਹੇ ਸੂਟ 'ਚ ਫੱਬਦੀ ਰਣਬੀਰ ਕਿਸੇ ਰਾਣੀ ਨਾਲੋਂ ਘੱਟ ਨਹੀਂ ਸੀ ਲੱਗਦੀ। ਨਾਭੀ ਰੰਗਾ ਚੂੜਾ, ਗਿੱਟਿਆਂ ਤੱਕ ਲਮਕਦੇ ਭਾਰੀ-ਭਾਰੀ ਕਲੀਰੇ ਉਹਦੀਆਂ ਕੋਮਲ ਬਾਹਾਂ ਨੂੰ ਉੱਪਰ ਨਹੀਂ ਸੀ ਉੱਠਣ ਦਿੰਦੇ। ਚਾਵਾਂ ਮਲਾਰਾਂ ਨਾਲ ਉਹਦੇ ਮਾਪਿਆਂ ਨੇ ਉਹਨੂੰ ਵਿਆਹਿਆ ਸੀ। ਕਿਹੜਾ ਸ਼ਗਨ ਸੀ, ਜੋ ਪੂਰਾ ਨਹੀਂ ਸੀ ਹੋਇਆ। ਉਹਦੀ ਤੇ ਹਰਨਾਮ ਦੀ ਜੋੜੀ ਨੂੰ ਸਭ ਨੇ ਰੱਜ ਕੇ ਸਲਾਹਿਆ ਸੀ। ਹਰਨਾਮ ਤੇ ਉਹਦਾ ਸਾਰਾ ਪਰਿਵਾਰ ਪੜਿ•ਆ ਲਿਖਿਆ ਸੀ ਤੇ ਦਾਜ ਦੇ ਨਾਮ ਤੇ ਉਨ•ਾਂ ਨੇ ਰਣਬੀਰ ਦੇ ਪਰਿਵਾਰ ਵਾਲਿਆਂ ਤੋਂ ਕੋਈ ਚੀਜ਼ ਨਹੀਂ ਸੀ ਲਈ। ਸਰਦਾ-ਪੁੱਜਦਾ ਘਰ ਸੀ ਤੇ ਦਾਤੇ ਨੇ ਉਨ•ਾਂ ਪਾਸੋਂ ਕੁਝ ਲੁਕਾਇਆ ਵੀ ਤਾਂ ਨਹੀਂ ਸੀ। ਘਰ 'ਚ ਹਰਨਾਮ, ਉਹਦੇ ਬੇਬੇ-ਬਾਪੂ ਤੇ ਹਰਨਾਮ ਦੀਆਂ ਦੋ ਭੈਣਾਂ ਹੀ ਸਨ। ਵੱਡੀ ਗੁਰਮੇਲ ਕੌਰ ਸੀ ਤੇ ਉਹਨੂੰ ਵਿਆਹਿਆਂ ਚਾਰ ਵਰ•ੇ ਹੋ ਚੁੱਕੇ ਸਨ। ਛੋਟੀ ਦਾ ਨਾਂ ਰਜਿੰਦਰ ਕੌਰ ਸੀ ਤੇ ਪਿਆਰ ਨਾਲ ਸਾਰੇ ਉਹਨੂੰ ਰਾਜੀ ਕਹਿੰਦੇ ਸੀ। ਰਾਜੀ ਅਜੇ ਕਾਲਜ ਵਿੱਚ ਬੀ.ਏ. ਦੇ ਪਹਿਲੇ ਵਰ•ੇ 'ਚ ਦਾਖਲ ਹੋਈ ਸੀ ਤੇ ਘਰ ਆ ਕੇ ਭਾਬੀ-ਭਾਬੀ ਕਰਦੀ ਨਹੀਂ ਸੀ ਥੱਕਦੀ। ਉਹਨੂੰ ਤਾਂ ਜਿਵੇਂ ਘਰ 'ਚ ਇਕ ਸਹੇਲੀ ਲੱਭ ਗਈ ਹੋਵੇ। ਪਰ ਰਣਬੀਰ ਦੇ ਰਉਂ ਦਾ ਕਿਸੇ ਨੂੰ ਥਹੁ ਨਹੀਂ ਸੀ ਲੱਗਾ। ਜਿੱਦਣ ਦੀ ਵਿਆਹੀ ਆਈ ਸੀ, ਘਰ 'ਚ ਕਿਸੇ ਨੂੰ ਵੀ ਚੱਜ ਨਾਲ ਨਹੀਂ ਬੁਲਾਇਆ ਸੀ ਉਹਨੇ। ਬੜੀ ਮਜ਼ਬੂਰੀ ਹੁੰਦੀ ਤਾਂ ਹੀ ਕੁਝ ਉੱਘਰਦੀ ਨਹੀਂ ਤਾਂ ਚੁੱਪ ਵੱਟ ਜਾਂਦੀ। ਜਿਵੇਂ ਬੋਲਣ ਤੇ ਕਿਰਾਇਆ ਲੱਗਦਾ ਹੋਵੇ। ਮਸਾਂ ਦੋ ਮਹੀਨੇ ਹੀ ਤਾਂ ਹੋਏ ਸੀ ਵਿਆਹ ਨੂੰ ਘਰ 'ਚ ਕਲੇਸ਼ ਨੇ ਥਾਂ ਬਣਾ ਲਈ ਸੀ। ਰਣਬੀਰ ਦਾ ਰੁੱਖਾਪਣ ਹਰ ਕਿਸੇ ਨੂੰ ਅੱਖਰਦਾ ਪਰ ਮੂੰਹੋ ਕਦੇ ਕਿਸੇ ਨੇ ਵੀ ਰਣਬੀਰ ਨੂੰ ਚਿਤਾਰਿਆ ਨਹੀਂ ਸੀ। ਜਦ ਵੀ ਰਣਬੀਰ ਦਾ ਦਾਅ ਲੱਗਾ ਉਹ ਕਲੇਸ਼ ਦਾ ਕੋਈ ਨਾ ਕੋਈ ਬਹਾਨਾ ਲੱਭ ਈ ਲੈਂਦੀ, ਪਰ ਘਰ ਦੇ ਕਿਸੇ ਵੀ ਮੈਂਬਰ ਵੱਲੋਂ ਮੋੜਵਾਂ ਜਵਾਬ ਨਾ ਆਉਣ ਤੇ, 'ਸਭ ਠੀਕ ਹੈ' ਦੇ ਵਹਿਮ 'ਚ ਜੀਣਾ ਜਿਵੇਂ ਘਰ ਦੇ ਵਾਤਾਵਰਣ ਨੇ ਸੁਭਾਅ ਬਣਾ ਲਿਆ ਸੀ। ਪੈਸੇ-ਧੇਲੇ ਵੱਲੋਂ ਰਣਬੀਰ ਦੇ ਪੇਕੇ ਠੀਕ-ਠਾਕ ਈ ਸੀ। ਪੰਜ ਭੈਣਾਂ ਤੇ ਇਕ ਭਾਈ ਹੋਣ ਕਾਰਨ ਘਰ ਦਾ ਖਰਚ ਚੌਖਾ ਸੀ ਪਰ ਕਮਾਉਣ ਵਾਲਾ ਇਕ ਹੀ ਸੀ। ਉਹਦਾ ਭਰਾ ਬੀਰਾ ਅਜੇ ਸੱਤਾਂ ਵਰਿ•ਆਂ ਦਾ ਈ ਸੀ। ਘਰ ਦਾ ਗੁਜ਼ਾਰਾ ਬਹੁਤ ਔਖਾ ਹੁੰਦਾ, ਤਾਂ ਹੀ ਤਾਂ ਰਣਬੀਰ ਦੇ ਮਾਪਿਆਂ ਨੇ ਦਸਵੀਂ ਮਗਰੋਂ ਉਹਨੂੰ ਪੜ•ਾਉਣ ਤੋਂ ਹੱਥ ਖੜ•ੇ ਕਰ ਦਿੱਤੇ ਸੀ। ਸਿਲਾਈ ਕਢਾਈ ਸਿਖਾਈ ਤੇ ਰਣਬੀਰ ਨੂੰ ਵਿਆਹ ਕੇ ਜਿਵੇਂ ਉਹਦੇ ਮਾਪਿਆਂ ਨੇ ਕਬੀਲਦਾਰੀ ਦੀ ਇੱਕ ਮੁੱਠੀ ਦਾ ਭਾਰ ਸਿਰ ਤੋਂ ਘਟਾ ਲਿਆ ਸੀ। ਏਨਾ ਸੋਹਣਾ ਸਾਕ ਕਿਹੜਾ ਰੋਜ਼-ਰੋਜ਼ ਲੱਭਦਾ ਸੀ, ਸੋ ਇਸੇ ਕਾਹਲ 'ਚ ਰਣਬੀਰ ਦੇ ਹੱਥ ਤਾਂ ਪੀਲੇ ਹੋ ਗਏ ਪਰ ਮਨ ਦੀਆਂ ਮਨ 'ਚ ਈ ਰਹਿ ਗਈਆਂ। ਰਣਬੀਰ ਨੂੰ ਪੜ•ਾਈ ਦਾ ਬੜਾ ਈ ਸ਼ੌਂਕ ਸੀ। ਕਲਾਸ 'ਚੋਂ ਉਹ ਹਮੇਸ਼ਾ ਫਸਟ ਆਉਂਦੀ ਪਰ ਅੱਜ ਹਾਲਤ ਇਹ ਸੀ ਕਿ ਮਸਾਂ ਪਾਸ ਹੋਣ ਜੋਗੇ ਨੰਬਰ ਲੈਣ ਵਾਲੀਆਂ ਉਹਦੀਆਂ ਸਹੇਲੀਆਂ ਕਾਲਜ 'ਚ ਬੀ.ਏ. ਕਰਦੀਆਂ ਸਨ ਪਰ ਘਰ ਦਿਆਂ ਦੀ ਪੁੱਜਤ ਨਾ ਹੋਣ ਕਾਰਨ ਉਹਨੂੰ ਇਉਂ ਜਾਪਣ ਲੱਗਾ ਕਿ ਸਭ ਤੋਂ ਹੁਸ਼ਿਆਰ ਹੋ ਕੇ ਵੀ, ਉਹ ਅੱਜ ਫਾਡੀ ਹੋ ਗਈ ਹੈ। ਉਹ ਕਚੀਚੀਆਂ ਵੱਟਦੀ, ਵਿਹਲੀ ਬੈਠੀ ਦੰਦਾਂ ਨਾਲ ਨਹੁੰ ਟੱਕਦੀ ਰਹਿੰਦੀ ਤੇ ਜਦ ਵੀ ਮੌਕਾ ਮਿਲਦਾ, ਸਾਰੀ ਭੜਾਸ ਸਹੁਰਿਆਂ ਤੇ ਕੱਢ ਛਡਦੀ। ਹਮੇਸ਼ਾ ਹਸੂੰ-ਹਸੂੰ ਕਰਨ ਵਾਲੀ ਰਣਬੀਰ, ਹੁਣ ਚਿੜਚਿੜੀ ਹੋ ਗਈ ਸੀ। ਹਰ ਵੇਲੇ ਖਿਝੀ ਰਹਿੰਦੀ। ਉਹਨੂੰ ਰਾਜੀ ਦਾ ਕਾਲਜ ਜਾਣਾ ਚੰਗਾ ਨਾ ਲਗਦਾ। ਜਦ ਰਾਜੀ ਘਰ ਆ ਕੇ ਆਪਣੀ ਮਾਂ ਨਾਲ ਕਾਲਜ ਦੀਆਂ ਗੱਲਾਂ ਕਰਦੀ ਤਾਂ ਉਹਦਾ ਪਾਰਾ ਸੱਤਵੇਂ ਅਸਮਾਨ 'ਤੇ ਹੁੰਦਾ। ਉਹ ਆਪਣੇ ਮਾਪਿਆਂ ਨੂੰ ਮਨ ਹੀ ਮਨ ਕੋਸਦੀ, ਜਿਨ•ਾਂ ਉਹਨੂੰ ਪੜ•ਨ ਨਹੀਂ ਸੀ ਦਿੱਤਾ। ਜਦ ਰਣਬੀਰ ਦੀ ਵਾਹ ਨਾ ਚੱਲਦੀ, ਉਹ ਹਰ ਦੂਜੇ ਤੀਜੇ ਦਿਨ ਬੀਮਾਰੀ ਦਾ ਬਹਾਨਾ ਕਰ ਕੇ ਮੰਜਾ ਫੜ ਲੈਂਦੀ। ਉਹਦੀ ਸੱਸ ਤਾਂ ਦਮੇ ਦੀ ਮਰੀਜ਼ ਸੀ ਘਰ ਦਾ ਕੰਮ ਹੁਣ ਉਹਦੇ ਵੱਸ ਦਾ ਰੋਗ ਨਹੀਂ ਸੀ ਰਿਹਾ ਤੇ ਬਿਜਲੀ ਰਾਜੀ ਤੇ ਆ ਗਿਰਦੀ। ਘਰ ਦਾ ਰੋਟੀ-ਟੁੱਕ ਕਰਨ ਲਈ ਰਾਜੀ ਵਿਚਾਰੀ ਨੂੰ ਛੁੱਟੀ ਕਰਨੀ ਪੈ ਜਾਂਦੀ। ਰਣਬੀਰ ਸਭ ਨੂੰ ਟੁੱਟ-ਟੁੱਟ ਪੈਂਦੀ ਪਰ ਉਹਦੇ ਮੂਹਰੇ ਕੋਈ ਨਹੀਂ ਸੀ ਬੋਲਦਾ। ਹਰਨਾਮ 'ਤੇ ਤਾਂ ਜਿਵੇਂ ਕੋਈ ਜਾਦੂ ਕਰ ਦਿੱਤਾ ਸੀ ਉਹਨੇ। ਗਲਤੀ ਚਾਹੇ ਰਣਬੀਰ ਦੀ ਈ ਹੁੰਦੀ ਪਰ ਹਰਨਾਮ ਵੀ ਆਪਣੀ ਮਾਂ ਤੇ ਭੈਣ 'ਚ ਦੋਸ਼ ਕੱਢਦਾ ਤੇ ਕੱਬਾ ਬੋਲਣ ਲੱਗ ਪੈਂਦਾ। ਪਰ ਰਣਬੀਰ ਨੇ ਬਾਪੂ ਅੱਗੇ ਕਦੇ ਕਿਸੇ ਨੂੰ ਵੀ ਕੁਝ ਨਹੀਂ ਸੀ ਕਿਹਾ। ਜਿਵੇਂ ਬਾਪੂ ਤੋਂ ਉਹਨੂੰ ਜਾਣੇ ਡਰ ਲਗਦਾ ਸੀ। ਜੇ ਉਹ ਘਰ ਹੁੰਦਾ ਤਾਂ ਰਣਬੀਰ ਪੂਰੇ ਘਰ 'ਚ ਭੱਜੀ ਫਿਰਦੀ ਤੇ ਕੋਈ ਨਾ ਕੋਈ ਕੰਮ ਛੋਹ ਲੈਂਦੀ। ਬਾਪੂ ਨੇ ਮਸਾਂ ਘਰ ਦੀ ਦੇਹਲੀ ਈ ਟੱਪੀ ਹੰਦੀ, ਰਣਬੀਰ ਕਿਸੇ ਨਾ ਕਿਸੇ ਨਾਲ ਇੱਟ ਖੜੱਕਾ ਲਾ ਬਹਿੰਦੀ। ਇੱਕ ਦਿਨ ਬਾਪੂ ਨਵੇਂ ਬੀਜ ਲੈਣ ਸ਼ਹਿਰ ਨੂੰ ਗਿਆ ਪਰ ਆਥਣ ਤੱਕ ਵੀ ਨਾ ਪਰਤਿਆ। ਹਰਨਾਮ ਅਜੇ ਸ਼ਹਿਰ ਨੂੰ ਜਾਣ ਦੀ ਸੋਚ ਈ ਰਿਹਾ ਸੀ ਕਿ ਉਹਦੇ ਇਕ ਬੇਲੀ ਨੇ ਘਰ ਆ ਕੇ ਕਿਹਾ, “ਬਾਪੂ ਦਾ ਸ਼ਹਿਰ ਐਕਸੀਡੈਂਟ ਹੋ ਗਿਆ, ਉਹ ਤਾਂ ਥਾਏਂ ਈ ਪੂਰਾ ਹੋ ਗਿਆ। ਸਿਵਲ ਹਸਪਤਾਲ ਜਾਣਾ ਪੈਣੈ ਲਾਸ਼ ਲਿਆਉਣ ਨੂੰ।'' ਪੂਰਾ ਘਰ ਜਿਵੇਂ ਸੁੰਨ ਹੋ ਗਿਆ ਸੀ। ਰਣਬੀਰ ਵੀ ਹੰਝੂ ਕੇਰਨ ਲੱਗੀ ਪਰ ਉਹਦੇ ਹੰਝੂਆਂ ਹੇਠ ਲੁਕੀ ਖੁਸ਼ੀ ਕਿਸੇ ਨੂੰ ਨਾ ਦਿਸੀ। ਹੁਣ ਉਹਨੂੰ ਟੋਕਣ ਆਲਾ ਕੋਈ ਨਹੀਂ ਸੀ ਰਿਹਾ। ਇਕ ਬਾਪੂ ਈ ਤਾਂ ਸੀ ਰੋਅਬ ਵਾਲਾ ਉਹ ਵੀ ਚੱਲ ਵੱਸਿਆ। ਹੁਣ ਤਾਂ ਉਹਦੀਆਂ ਪੰਜੇ ਉਂਗਲਾਂ ਈ ਘਿਓ 'ਚ ਸਨ। ਬਾਪੂ ਦੇ ਸਸਕਾਰ ਦਾ ਕੰਮ ਨਜਿੱਠਿਆ ਤੇ ਘਰ ਦੀ ਵਾਗ-ਡੋਰ ਰਣਬੀਰ ਦੇ ਹੱਥ ਆ ਗਈ। ਹੁਣ ਘਰ 'ਚ ਉਹਨੂੰ ਪੁੱਛੇ ਬਿਨਾਂ ਪੱਤਾ ਵੀ ਨਹੀਂ ਸੀ ਹਿੱਲਦਾ। ਪੈਸੇ ਖੁਣੋਂ ਤਾਂ ਉਹਨੇ ਪੂਰੇ ਟੱਬਰ ਨੂੰ ਤੰਗ ਕਰ ਛੱਡਿਆ। ਕੀ ਹਰਨਾਮ ਤੇ ਕੀ ਉਹਦੀ ਮਾਂ, ਸਭ ਫੂਹੀ-ਫੂਹੀ ਨੂੰ ਤਰਸਦੇ ਰਹਿੰਦੇ। ਫੀਸ ਭਰ ਨਾ ਹੋਈ ਤੇ ਵਿਚਾਰੀ ਰਾਜੀ ਨੂੰ ਕਾਲਜ ਛੱਡਣਾ ਪੈ ਗਿਆ। ਉਹਨੇ ਰਾਜੀ ਲਈ ਦੂਰ ਦੀ ਰਿਸ਼ਤੇਦਾਰੀ 'ਚੋਂ ਸਾਕ ਦੀ ਦੱਸ ਪਾਈ। ਮੁੰਡਾ ਘਟ ਪੜਿ•ਆ ਤੇ ਨਸ਼ੇੜੀ ਸੀ। ਰਣਬੀਰ ਜਾਣਦੀ ਸਭ ਕੁਝ ਸੀ ਪਰ ਜਾਣ ਬੁੱਝ ਕੇ ਲੁਕਾ ਗਈ। ਰਾਜੀ ਵਿਆਹੀ ਗਈ। ਉਹਦਾ ਘਰਵਾਲਾ ਉਹਨੂੰ ਰੋਜ਼ ਕੁੱਟਦਾ। ਪਰ ਪੇਕਿਉਂ ਸਹੁਰੇ ਗਈ ਰਾਜੀ ਮੁੜ ਕੇ ਨਾ ਆਈ। ਬੱਸ ਉਹਦੀ ਖਬਰ ਆਈ। ਫੋਨ ਹੱਥੋਂ ਛੁੱਟ ਗਿਆ ਤੇ ਰਾਜੀ ਦੀ ਮਾਂ ਧੜੰਮ ਕਰਦੀ ਫਰਸ਼ ਤੇ ਜਾ ਡਿੱਗੀ। ਅੱਜ ਤਾਂ ਰਣਬੀਰ ਵੀ ਸੁੰਨ ਜਿਹੀ ਹੋ ਗਈ। ਇਹ ਤਾਂ ਉਹਨੇ ਸੁਪਨੇ 'ਚ ਵੀ ਨਹੀਂ ਸੀ ਸੋਚਿਆ। ਮਾਂ ਦੇ ਕੀਰਨੇ ਦਿਲ ਨੂੰ ਚੀਰ ਰਹੇ ਸੀ। ਉਹ ਹਟਕੋਰੇ ਭਰਦੀ ਰੁਕ-ਰੁਕ ਕੇ ਬੋਲਦੀ, “ਹਾ-ਏ-ਓ ਰੱਬਾ! ਮੇ-ਰਿਆ ਓ ਸਾਈਆਂ। ਤੂੰ ਮੇਰੀ ਕਿਹੜੀ ਗਲਤੀ ਦਾ ਬਦਲਾ ਲਿਆ ਓ ਦਾਤਿਆ।'' ਗਲਤੀ ਤੇ ਬਦਲਾ ਸ਼ਬਦ ਜਿਵੇਂ ਰਣਬੀਰ ਦੇ ਕੰਨਾਂ 'ਚ ਪਾਰੇ ਵਾਂਗ ਉਤਰ ਗਏ।
-ਡਾ: ਸੰਦੀਪ ਕੌਰ ਸੇਖੋਂ
ਪਿੰਡ ਫੁੱਲਾਂਵਾਲ (ਲੁਧਿਆਣਾ),
ਆਰੀਆ ਕਾਲਜ, ਲੁਧਿਆਣਾਂ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ