Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਚੌਕ ਵਿਚ ਲਗਦੀਆਂ ਕਿਰਤ ਮੰਡੀਆਂ, ਕਿਰਤੀ ਅਤੇ ਸਰਕਾਰ
ਮੁਲਕ ਦੇ ਹਰ ਸੂਬੇ ਅਤੇ ਹਰ ਵੱਡੇ ਸ਼ਹਿਰ ਵਿਚ ਸਵੇਰ ਵੇਲੇ ਚੌਕਾਂ ਵਿਚ ਵੱਡੀ ਗਿਣਤੀ ‘ਚ ਕਿਰਤੀਆਂ ਨੂੰ ਖੜ੍ਹੇ ਵੇਖਿਆ ਜਾ ਸਕਦਾ ਹੈ, ਜਿਹੜੇ ਆਪਣੀ ਕਿਰਤ ਵੇਚਣ ਲਈ ਇਨ੍ਹਾਂ ਅਨਿਯਮਿਤ ਮੰਡੀਆਂ ਵਿਚ ਆ ਕੇ ਖੜ੍ਹੇ ਹੋ ਜਾਂਦੇ ਹਨ। ਦੁਪਹਿਰ ਤਕ ਜੇ ਉਨ੍ਹਾਂ ਨੂੰ ਕਿਰਤ ‘ਤੇ ਲਾਉਣ ਲਈ ਕੋਈ ਗਾਹਕ ਨਹੀਂ ਆਉਂਦਾ ਤਾਂ ਉਹ ਕੱਪੜੇ ਵਿਚ ਲਪੇਟੀ ਆਪਣੀ ਰੋਟੀ ਲੈ ਕੇ ਉਦਾਸ ਚਿਹਰਿਆਂ ਨਾਲ ਘਰ ਮੁੜ ਜਾਂਦੇ ਹਨ। ਉਨ੍ਹਾਂ ਨੂੰ ਉਦਾਸ ਮੁੜਦਿਆਂ ਵੇਖ ਕੇ ਉਨ੍ਹਾਂ ਦੇ ਘਰਾਂ ਦੇ ਜੀਅ ਵੀ ਉਦਾਸ ਹੋ ਜਾਂਦੇ ਹਨ, ਕਿਉਂ ਜੋ ਉਨ੍ਹਾਂ ਦੀ ਰੋਜ਼ੀ-ਰੋਟੀ ਅਤੇ ਦਵਾਈ-ਦਾਰੂ ਕਿਰਤ ‘ਤੇ ਨਿਰਭਰ ਹੈ। ਇਨ੍ਹਾਂ ਕਿਰਤੀਆਂ ਦੇ ਗਾਹਕਾਂ ਵੱਲੋਂ ਉਨ੍ਹਾਂ ਨੂੰ ਕਿਰਤ ‘ਤੇ ਲਾਉਣ ਲਈ ਉਮਰ ਅਤੇ ਸਰੀਰਕ ਸ਼ਕਤੀ ਪੈਮਾਨਾ ਹੁੰਦਾ ਹੈ। ਇਸ ਦਾ ਅਰਥ ਹੈ ਕਿ ਸਰੀਰਕ ਕਿਰਤ ਕਰਨ ਵਾਲਿਆਂ ਦੀ ਮੰਗ ਉਮਰ ਨਾਲ ਘਟਦੀ ਜਾਂਦੀ ਹੈ, ਭਾਵੇਂ ਵਡੇਰੀ ਉਮਰ ਵਿਚ ਵੀ ਕਿਰਤ ਕਰਨਾ ਉਨ੍ਹਾਂ ਦੀ ਮਜਬੂਰੀ ਹੁੰਦੀ ਹੈ। ਇਹ ਕਿਰਤ ਮੰਡੀਆਂ ਲਗਾਤਾਰ ਚਲ ਰਹੀਆਂ ਹਨ ਪਰ ਤ੍ਰਾਸਦੀ ਇਹ ਹੈ ਕਿ ਕਦੀ ਵੀ ਕਿਸੇ ਨੀਤੀਵਾਨ ਜਾਂ ਪ੍ਰਬੰਧਕ ਵੱਲੋਂ ਇਨ੍ਹਾਂ ਨੂੰ ਨਿਯਮਿਤ ਕਰਨ ‘ਤੇ ਧਿਆਨ ਨਹੀਂ ਦਿੱਤਾ ਗਿਆ।
ਇਹ ਬੰਦੇ ਸਵੇਰੇ ਸੂਰਜ ਚੜ੍ਹਨ ਤੋਂ ਲੈ ਕੇ ਦੁਪਹਿਰ ਤੱਕ ਉਨ੍ਹਾਂ ਚੌਕਾਂ ਵਿਚ ਲਗਾਤਾਰ ਖੜ੍ਹੇ ਰਹਿੰਦੇ ਹਨ। ਉਥੇ ਬੈਠਣ ਦੇ ਇੰਤਜ਼ਾਮ ਬਾਰੇ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ। ਭਾਰਤ ਵਿਚ ਭਾਵੇਂ ਬੇਰੁਜ਼ਗਾਰਾਂ ਦੀ ਗਿਣਤੀ ਤਿੰਨ ਕਰੋੜ ਤੋਂ ਉਪਰ ਦੱਸੀ ਗਈ ਹੈ ਪਰ ਅਸਲ ਵਿਚ ਸਰੀਰਕ ਕਿਰਤ ਕਰਨ ਵਾਲੇ ਲੋਕਾਂ ਨੇ ਕਦੀ ਆਪਣੇ ਆਪ ਨੂੰ ਕਿਤੇ ਦਰਜ ਹੀ ਨਹੀਂ ਕਰਾਇਆ। 1977 ਵਿਚ ਜਦੋਂ ਜਨਤਾ ਪਾਰਟੀ ਦੀ ਸਰਕਾਰ ਨੇ ਪੰਜ ਸਾਲਾ ਰੁਜ਼ਗਾਰ ਯੋਜਨਾ ਬਣਾਈ ਸੀ ਤਾਂ ਉਸ ਵਕਤ ਮੁਲਕ ਵਿਚ ਪੰਜ ਕਰੋੜ ਲੋਕ ਬੇਰੁਜ਼ਗਾਰ ਦੱਸੇ ਗਏ ਸਨ। ਉਸ ਯੋਜਨਾ ਵਿਚ ਆਉਣ ਵਾਲੇ ਪੰਜ ਸਾਲਾਂ ਵਿਚ ਹਰ ਇਕ ਲਈ ਰੁਜ਼ਗਾਰ ਦੇਣ ਦਾ ਵਿਚਾਰ ਸੀ। ਸ਼ਾਇਦ ਰੁਜ਼ਗਾਰ ਵਧਾਉਣ ਲਈ ਉਹ ਦੁਨੀਆਂ ਦੀ ਪਹਿਲੀ ਅਤੇ ਇਕੋ ਇਕ ਯੋਜਨਾ ਬਣੀ ਸੀ ਪਰ ਜਦੋਂ 1979 ਵਿਚ ਜਨਤਾ ਪਾਰਟੀ ਦੀ ਸਰਕਾਰ ਡਿੱਗ ਪਈ ਤਾਂ ਉਹ ਯੋਜਨਾ ਵੀ ਖ਼ਤਮ ਹੋ ਗਈ ਅਤੇ ਉਸ ਤੋਂ ਬਾਅਦ ਕਦੀ ਵੀ ਰੁਜ਼ਗਾਰ ਯੋਜਨਾ ਨਹੀਂ ਬਣੀ।
ਦੁਨੀਆਂ ਵਿਚ ਵਸੋਂ ਦੇ ਹਿਸਾਬ ਭਾਰਤ ਭਾਵੇਂ ਦੂਸਰਾ ਵੱਡਾ ਮੁਲਕ ਹੈ ਪਰ ਇਸ ਵਿਚ ਦੁਨੀਆਂ ਤੋਂ ਸਭ ਤੋਂ ਵੱਧ ਬੇਰੁਜ਼ਗਾਰੀ ਹੈ। ਇਕੋ ਇਕ ਮਨੁੱਖੀ ਸਾਧਨਾਂ ਦੀ ਬਹੁਤਾਤ ਵਾਲੇ ਮੁਲਕ ਵਿਚ ਇੰਨੀ ਵੱਡੀ ਗਿਣਤੀ ਦਾ ਬੇਰੁਜ਼ਗਾਰ ਹੋਣ ਦਾ ਅਰਥ ਹੈ ਕਿ ਮਨੁੱਖੀ ਸਾਧਨਾਂ ਦੀ ਵਰਤੋਂ ਨਹੀਂ ਹੋ ਰਹੀ। ਕਿਰਤ ਅਜਿਹੀ ਸੇਵਾ ਹੈ ਜਿਸ ਨੂੰ ਜਮ੍ਹਾਂ ਨਹੀਂ ਕੀਤਾ ਜਾ ਸਕਦਾ। ਜੇ ਅੱਜ ਕਿਰਤ ਨਹੀਂ ਕੀਤੀ ਤਾਂ ਉਹ ਕੱਲ੍ਹ ਵਾਸਤੇ ਜਮ੍ਹਾਂ ਨਹੀਂ ਕੀਤੀ ਜਾ ਸਕਦੀ ਪਰ ਹਰ ਇਕ ਨੇ ਆਪਣੀਆਂ ਲੋੜਾਂ ਤਾਂ ਪੂਰੀਆਂ ਕਰਨੀਆਂ ਹੁੰਦੀਆਂ ਹਨ ਅਤੇ ਜਦੋਂ ਮਨੁੱਖੀ ਸਾਧਨ, ਉਤਪਾਦਨ ਤਾਂ ਕਰਦੇ ਨਹੀਂ ਪਰ ਲੋੜਾਂ ਪੂਰੀਆਂ ਕਰਦੇ ਹਨ ਤਾਂ ਇਸ ਲਈ ਉਨ੍ਹਾਂ ਦਾ ਆਪਣਾ ਨੁਕਸਾਨ ਹੀ ਨਹੀਂ ਸਗੋਂ ਮੁਲਕ ਦੇ ਸਾਧਨਾਂ ਦਾ ਨੁਕਸਾਨ ਵੀ ਹੁੰਦਾ ਹੈ। ਮਨੁੱਖੀ ਸਾਧਨਾਂ ਦੀ ਵਰਤੋਂ ਦਾ ਜਾਇਜ਼ਾ ਨਾ ਲਿਆ ਜਾਣਾ ਮੁਲਕ ਵਾਸਤੇ ਵੱਡੀ ਵੰਗਾਰ ਹੈ। ਇਸ ਲਈ ਉਹ ਯੋਜਨਾ ਜਾਂ ਵਿਵਸਥਾ ਬਣਨੀ ਚਾਹੀਦੀ ਹੈ, ਜਿਸ ਨਾਲ ਮਨੁੱਖੀ ਸਾਧਨ ਆਪਣੀ ਅਤੇ ਮੁਲਕ ਦੀ ਖੁਸ਼ਹਾਲੀ ਵਿਚ ਆਪਣਾ ਹਿੱਸਾ ਪਾ ਸਕਣ ਅਤੇ ਸਵੈ-ਨਿਰਭਰ ਰਹਿਣ।
ਇਸ ਵਿਚ ਸ਼ੱਕ ਨਹੀਂ ਕਿ ਭਾਰਤ ਵਸੋਂ ਦੇ ਭਾਰ ਵਾਲਾ ਮੁਲਕ ਹੈ। ਇਸ ਦੀ 130 ਕਰੋੜ ਦੀ ਵਸੋਂ ਦੁਨੀਆਂ ਦੀ ਵਸੋਂ ਦੇ 18 ਫੀਸਦੀ ਦੇ ਕਰੀਬ ਹੈ ਜਦੋਂ ਕਿ ਇਸ ਦਾ ਖੇਤਰ ਸਿਰਫ਼ 2.5 ਫੀਸਦੀ ਅਤੇ ਪਾਣੀ ਦੇ ਸਾਧਨ ਸਿਰਫ਼ 4 ਫੀਸਦੀ ਹਨ। ਬੇਰੁਜ਼ਗਾਰੀ ਦਾ ਵੱਡਾ ਕਾਰਨ ਵੀ ਸਾਧਨਾਂ ਦੀ ਘਾਟ ਹੈ, ਜਿਸ ਕਰਕੇ ਨਿਵੇਸ਼ ਦੇ ਮੌਕੇ ਘਟੇ ਹਨ। ਆਪਣੇ ਮੁਲਕ ਦੇ ਨਿਵੇਸ਼ਕਾਂ ਨੂੰ ਪ੍ਰੇਰਨ ਤੋਂ ਇਲਾਵਾ ਵਿਦੇਸ਼ੀ ਨਿਵੇਸ਼ਕਾਂ ਨੂੰ ਪ੍ਰੇਰਨ ਦਾ ਮੁੱਖ ਕਾਰਨ ਇਹੋ ਹੈ ਕਿ ਉਸ ਨਾਲ ਰੁਜ਼ਗਾਰ ਵਿਚ ਵਾਧਾ ਕੀਤਾ ਜਾਵੇ। ਅੱਜਕੱਲ੍ਹ ਦੁਨੀਆਂ ਸੰਸਾਰਿਕ ਪਿੰਡ ਦੇ ਰੂਪ ਵਿਚ ਬਦਲ ਚੁੱਕੀ ਹੈ। ਕੌਮਾਂਤਰੀ ਵਪਾਰ ਵਿਚ ਉਹ ਖੁੱਲ੍ਹਾਂ ਦਿੱਤੀਆਂ ਗਈਆਂ ਹਨ ਕਿ ਹਰ ਮੁਲਕ ਨੂੰ ਟੈਕਸ ਅਦਾ ਕਰਨ ਤੋਂ ਬਾਅਦ ਆਪਣੀਆਂ ਵਸਤੂਆਂ ਤੇ ਸੇਵਾਵਾਂ ਵੇਚਣ ਦੀ ਆਜ਼ਾਦੀ ਹੈ ਪਰ ਇਨ੍ਹਾਂ ਸੇਵਾਵਾਂ ਵਿਚ ਕਿਰਤ ਵੇਚਣਾ ਨਹੀਂ ਆਉਂਦਾ। ਭਾਰਤ ਦੀਆਂ ਵਸਤੂਆਂ ਵਿਦੇਸ਼ਾਂ ਵਿਚ ਅਤੇ ਵਿਦੇਸ਼ੀ ਵਸਤੂਆਂ ਭਾਰਤ ਵਿਚ ਵਿਕ ਸਕਦੀਆਂ ਹਨ ਪਰ ਭਾਰਤ ਦਾ ਕਿਰਤੀ ਕਿਸੇ ਹੋਰ ਮੁਲਕ ਵਿਚ ਜਾ ਕੇ ਕਿਰਤ ਨਹੀਂ ਕਰ ਸਕਦਾ। ਉਸ ਦੇ ਕਿਰਤ ਲਈ ਬਾਹਰ ਜਾਣ ‘ਤੇ ਪਾਬੰਦੀ ਹੈ। ਇਸ ਦਾ ਉਲਟ ਅਸਰ ਇਹ ਪਿਆ ਹੈ ਕਿ ਵਿਕਸਤ ਮੁਲਕਾਂ ਦੀਆਂ ਵਸਤੂਆਂ ਭਾਰਤ ਵਿਚ ਆ ਕੇ ਵਿਕ ਰਹੀਆਂ ਹਨ। ਉਹ ਉਨ੍ਹਾਂ ਵਸਤੂਆਂ ਦੀ ਜਗ੍ਹਾ ਵਿਕਦੀਆਂ ਹਨ, ਜਿਹੜੀਆਂ ਪਹਿਲਾਂ ਭਾਰਤ ਵਿਚ ਬਣਦੀਆਂ ਸਨ ਪਰ ਹੁਣ ਉਨ੍ਹਾਂ ਦੀ ਜਗ੍ਹਾ ਚੀਨ, ਜਪਾਨ ਅਤੇ ਹੋਰ ਮੁਲਕਾਂ ਦੀਆਂ ਵਸਤੂਆਂ ਨੇ ਲੈ ਲਈਆਂ ਹਨ। ਸਿੱਟੇ ਵਜੋਂ ਇਹ ਵਸਤੂਆਂ ਬਣਾਉਣ ਵਾਲੇ ਕਾਰਖਾਨੇ ਜਾਂ ਤਾਂ ਬਿਲਕੁਲ ਬੰਦ ਹੋ ਗਏ ਹਨ ਜਾਂ ਇਨ੍ਹਾਂ ਨੇ ਕੰਮ ਘਟਾ ਦਿੱਤਾ ਹੈ। ਇਸ ਸੂਰਤ ਵਿਚ ਕਿਰਤੀਆਂ ਦੀ ਲੋੜ ਨਹੀਂ ਰਹਿੰਦੀ ਅਤੇ ਕਿਰਤੀ ਵਿਹਲੇ ਹੋ ਜਾਂਦੇ ਹਨ, ਉਨ੍ਹਾਂ ਦੀ ਆਮਦਨ ਖ਼ਤਮ ਹੋ ਜਾਂਦੀ ਹੈ।
ਭਾਰਤ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਭਾਵੇਂ ਆਜ਼ਾਦੀ ਤੋਂ ਪਹਿਲਾਂ ਵੀ ਸੀ ਪਰ ਵਸੋਂ ਦੇ ਤੇਜ਼ ਵਾਧੇ ਨਾਲ ਇਹ ਗੰਭੀਰ ਹੋ ਰਹੀ ਹੈ। 1980 ਤੋਂ ਬਾਅਦ ਇਹ ਹੋਰ ਗੰਭੀਰ ਬਣ ਗਈ ਹੈ। 1983 ਤੋਂ 2017 ਤਕ ਇਸ ਦੀ ਦਰ ਕੁੱਲ ਵਸੋਂ ਦਾ 4.05 ਫੀਸਦੀ ਤੋਂ ਉਪਰ ਰਹੀ ਜਦੋਂ ਕਿ 1983 ਵਿਚ ਇਹ ਵਧ ਤੋਂ ਵੱਧ 8.30 ਫੀਸਦੀ ਸੀ ਅਤੇ 2014 ਵਿਚ ਘੱਟ ਤੋਂ ਘੱਟ 3.41 ਫੀਸਦੀ ਦਰਜ ਕੀਤੀ ਗਈ। 2016 ਵਿਚ ਇਹ 3.51 ਫੀਸਦੀ ਜਦੋਂ ਕਿ 2017 ਵਿਚ 3.52 ਫੀਸਦੀ ਦਰਜ ਕੀਤੀ ਗਈ ਸੀ ਪਰ ਪੰਜਾਬ ਜੋ ਖੇਤੀ ‘ਤੇ ਨਿਰਭਰ ਸੂਬਾ ਹੈ, ਵਿਚ ਇਸ ਦੀ ਦਰ 2018 ਵਿਚ 9.9 ਫੀਸਦੀ ਦਰਜ ਕੀਤੀ ਗਈ ਜੋ ਬਹੁਤ ਉੱਚੀ ਦਰ ਹੈ। ਜ਼ਾਹਿਰ ਹੈ ਕਿ ਪੰਜਾਬ ਦੇ ਮਨੁੱਖੀ ਸਾਧਨ ਜਾਇਆ ਜਾ ਰਹੇ ਹਨ।
ਇੱਥੇ ਇਹ ਗੱਲ ਵੀ ਵਰਨਣਯੋਗ ਹੈ ਕਿ ਗੱਲ ਭਾਵੇਂ ਸਾਹਮਣੇ ਦਿਸਦੀ ਬੇਰੁਜ਼ਗਾਰੀ ਦੀ ਕੀਤੀ ਜਾਂਦੀ ਹੈ ਜਦੋਂ ਕਿ ਮੁਲਕ ਵਿਚ ਵੱਡੀ ਪੱਧਰ ‘ਤੇ ਅਰਧ-ਬੇਰੁਜ਼ਗਾਰੀ ਅਤੇ ਲੁਕੀ ਹੋਈ ਬੇਰੁਜ਼ਗਾਰੀ ਹੈ। ਇਸ ਨੂੰ ਕਿਸੇ ਗਿਣਤੀ ਵਿਚ ਨਹੀਂ ਲਿਆਂਦਾ ਜਾਂਦਾ ਪਰ ਇਹ ਵੀ ਮੁਲਕ ਦੇ ਸਾਧਨਾਂ ਦਾ ਵੱਡਾ ਨੁਕਸਾਨ ਹੈ। ਅਰਧ-ਬੇਰੁਜ਼ਗ਼ਾਰੀ ਅਤੇ ਲੁਕੀ ਬੇਰੁਜ਼ਗਾਰੀ ਦਾ ਕਾਰਨ ਇਹ ਹੈ ਕਿ ਮੁਲਕ ਦੀ 60 ਫੀਸਦੀ ਵਸੋਂ ਖੇਤੀ ‘ਤੇ ਨਿਰਭਰ ਹੈ। ਪੂਰਨ ਰੁਜ਼ਗਾਰ ਦੀ ਇਹ ਪਰਿਭਾਸ਼ਾ ਦਿੱਤੀ ਜਾਂਦੀ ਹੈ ਕਿ ਹਰ ਯੋਗ ਬੰਦੇ ਨੂੰ ਸਾਲ ਵਿਚ 300 ਦਿਨ ਅਤੇ ਦਿਨ ਵਿਚ 8 ਘੰਟੇ ਕੰਮ ਕਰਨਾ ਚਾਹੀਦਾ ਹੈ। ਜੇ ਉਸ ਦਾ ਕੰਮ ਇਸ ਪਰਿਭਾਸ਼ਾ ਤੋਂ ਘੱਟ ਹੈ ਤਾਂ ਉਹ ਅਰਧ-ਬੇਰੁਜ਼ਗ਼ਾਰ ਗਿਣਿਆ ਜਾਂਦਾ ਹੈ। ਇਸ ਅਰਧ-ਬੇਰੁਜ਼ਗਾਰੀ ਨੂੰ ਭਾਵੇਂ ਠੀਕ ਠੀਕ ਤਾਂ ਮਾਪਿਆ ਨਹੀਂ ਜਾ ਸਕਦਾ ਪਰ ਇੱਥੇ ਇੰਨਾ ਦੱਸਣਾ ਜ਼ਰੂਰੀ ਹੈ ਕਿ ਖੇਤੀ ਵਿਚ 60 ਫੀਸਦੀ ਲੱਗੀ ਹੋਈ ਵਸੋਂ ਦਾ ਮੁਲਕ ਦੀ ਕੁੱਲ ਆਮਦਨ ਵਿਚ ਹਿੱਸਾ ਸਿਰਫ਼ 14 ਫੀਸਦੀ ਹੈ। ਬਾਕੀ ਦੀ 40 ਫੀਸਦੀ ਵਸੋਂ ਦਾ ਕੁੱਲ ਆਮਦਨ ਵਿਚ ਹਿੱਸਾ 86 ਫੀਸਦੀ ਹੈ ਜੋ ਇਹ ਸਪਸ਼ਟ ਕਰਦਾ ਹੈ ਕਿ ਖੇਤੀ ਵਿਚ ਵੱਡੀ ਅਰਧ-ਬੇਰੁਜ਼ਗਾਰੀ ਹੈ ਅਤੇ ਇਹ ਵੀ ਕਿਰਤ ਦਾ ਜਾਇਆ ਜਾਣਾ ਹੈ।
2006 ਵਿਚ ਜਦੋਂ ਮਹਾਤਮਾ ਗਾਂਧੀ ਰੁਜ਼ਗਾਰ ਗਾਰੰਟੀ ਸਕੀਮ (ਮਗਨਰੇਗਾ) ਸ਼ੁਰੂ ਕੀਤੀ ਗਈ ਸੀ ਤਾਂ ਇਸ ਨੂੰ ਰੁਜ਼ਗ਼ਾਰ ਵਧਾਉਣ ਦੇ ਨਾਲ ਨਾਲ ਉਤਪਾਦਨ ਵਧਾਉਣ ਲਈ ਵੱਡਾ ਸਾਰਥਿਕ ਕਦਮ ਸਮਝਿਆ ਗਿਆ ਸੀ। ਇਸ ਸਕੀਮ ਅਧੀਨ ਪੰਚਾਇਤਾਂ ਰਾਹੀਂ ਪਿੰਡਾਂ ਵਿਚ ਰੁਜ਼ਗਾਰ ਪ੍ਰਾਪਤ ਕਰਨ ਵਾਲੇ ਮਰਦ ਅਤੇ ਔਰਤਾਂ ਲਈ ਘੱਟੋ-ਘੱਟ 100 ਦਿਨ ਦੀ ਗਾਰੰਟੀ ਸੀ। ਆਰਥਿਕ ਮਾਹਿਰਾਂ ਵਲੋਂ ਇਸ ਨੂੰ ਸਮਾਜਿਕ ਸੁਰੱਖਿਆ ਵੱਲ ਵੱਡਾ ਕਦਮ ਆਖਿਆ ਗਿਆ ਸੀ ਪਰ ਇਸ ਵਿਚ ਹੋਰ ਵਾਧਾ ਨਹੀਂ ਕੀਤਾ ਗਿਆ; ਹਾਲਾਂਕਿ ਉਮੀਦ ਕੀਤੀ ਜਾਂਦੀ ਸੀ ਕਿ ਇਸ ਨੂੰ ਹੋਰ ਦਿਨਾਂ ਲਈ ਵਧਾ ਕੇ ਉਤਪਾਦਕ ਕੰਮਾਂ ਦੀ ਸ਼ਨਾਖ਼ਤ ਕਰਕੇ ਬੇਰੁਜ਼ਗਾਰੀ ਦੂਰ ਕਰਨ ਲਈ ਵੱਡੀ ਵਿਵਸਥਾ ਕੀਤੀ ਜਾਣੀ ਸੀ।
ਕਿਰਤ ਮੰਡੀਆਂ ਜਿਸ ਵਿਚ ਕਿਰਤੀ ਆਪਣੀ ਕਿਰਤ ਵੇਚਣ ਲਈ ਚੌਕਾਂ ਵਿਚ ਖੜ੍ਹੇ ਰਹਿੰਦੇ ਹਨ, ਦਾ ਵਰਤਾਰਾ ਕਿਸੇ ਲੋਕ ਕਲਿਆਣਕਾਰੀ ਮੁਲਕ ਲਈ ਚੰਗਾ ਨਹੀਂ ਕਿਹਾ ਜਾ ਸਕਦਾ। ਕੀ ਇਨ੍ਹਾਂ ਮੰਡੀਆਂ ਨੂੰ ਨਿਯਮਿਤ ਨਹੀਂ ਬਣਾਇਆ ਜਾ ਸਕਦਾ? ਇਸ ਵਿਚ ਕੀ ਔਖਿਆਈ ਹੈ। ਸੂਬਿਆਂ, ਜ਼ਿਲ੍ਹਿਆਂ ਅਤੇ ਸਥਾਨਕ ਪੱਧਰ ਦੇ ਪ੍ਰਬੰਧਕਾਂ ਲਈ ਇਹ ਜ਼ਰੂਰੀ ਬਣਾਇਆ ਜਾਣਾ ਚਾਹੀਦਾ ਹੈ ਕਿ ਉਹ ਕੰਮ ਕਰਨ ਵਾਲੇ ਅਤੇ ਰੁਜ਼ਗਾਰ ਲੱਭਣ ਵਾਲੇ ਕਿਰਤੀਆਂ ਲਈ ਇਸ ਤਰ੍ਹਾਂ ਦਾ ਪ੍ਰਬੰਧ ਕਰਨ ਕਿ ਉਹ ਕਈ ਕਈ ਘੰਟੇ ਚੌਕਾਂ ਵਿਚ ਖੜ੍ਹੇ ਰਹਿਣ ਦੀ ਬਜਾਏ ਸਿੱਧੇ ਹੀ ਆਪਣੇ ਕੰਮ ‘ਤੇ ਚਲੇ ਜਾਣ ਅਤੇ ਉਨ੍ਹਾਂ ਦੇ ਬੇਰੁਜ਼ਗਾਰੀ ਦੇ ਦਿਨ ਘੱਟ ਤੋਂ ਘੱਟ ਹੋਣ। ਇਹ ਵੀ ਜ਼ਰੂਰੀ ਹੈ ਕਿ ਪਿੰਡਾਂ ਵਿਚ ਮਗਨਰੇਗਾ ਦੀ ਤਰਜ਼ ’ਤੇ ਸ਼ਹਿਰਾਂ ਵਿਚ ਵੀ ਘੱਟੋ-ਘੱਟ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ।
ਡਾ. ਸ.ਸ. ਛੀਨਾ
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback