Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਕਾਇਨਾਤ.....ਪਾਲ ਕੌਰ
ਜਦ ਜਦ ਵੀ ਮੈਂ
ਘੁੱਪ-ਘੁਟਨ ’ਚ ਉਤਰੀ,
ਸਾਹ ਲੈਣ ਤੋਂ ਹੋਈ ਇਨਕਾਰੀ…
ਆਇਆ ਕਿਤੋਂ ਹਵਾ ਦਾ ਬੁੱਲਾ,
ਸਹਿਜੇ ਜਿਹੇ ਹਰਾ ਜਾਂਦਾ ਹੈ!
ਅਣਮੰਨੀਆਂ-ਮਨਮੰਨੀਆਂ ਮੇਰੀਆਂ,
ਜਦ ਜਦ ਹਯਾਤੀ ਦਰਕਾਰੀ ਹੈ…
ਉੱਠਿਆ ਹੱਥ ਕੋਈ
ਟੁੱਟਿਆ-ਲੁੱਟਿਆ ਟੁੰਡ, ਮੁੜ ਮਿੱਟੀ ਵਿਚ ਲਾਇਆ ਹੈ…
ਜੜ੍ਹ ਫੜੀ ਉਸ, ਫਲ ਫੁੱਲ ਫਿਰ ਦਿਖਲਾਇਆ ਹੈ!
ਭੀੜ ਕੇ ਬੂਹੇ ਜਦ ਕਦੇ ਮੈਂ,
ਆਪਣੇ ਅੰਦਰ ਧੂਣਾ ਲਾਇਆ,
ਬਾਹਰ ਬੂਹੇ ’ਤੇ ਪਏ ਗਮਲੇ ਵਿਚ,
ਥੋਰ੍ਹ ਦੇ ਵਿਚੋਂ ਫੁੱਲ ਮੁਸਕਾਇਆ ਹੈ!
ਸ਼ਬਦ ਬੇਅੰਤ, ਸਵਾਲ ਅਨੰਤ, ਬੀਜੇ ਵਿਚ ਫ਼ਿਜ਼ਾਵਾਂ ਦੇ,
ਚੁੱਪ ਸਮਾਧੀ ਲਾ ਲਾ ਬੈਠੀ,
ਵਿਚ ਗੂੰਜੇ ਗਾਨ ਹਵਾਵਾਂ ਦੇ…
ਹਯਾਤੀ ਕਹੇ ਕੁਝ ਹੱਦ ਹੈ ਮੇਰੀ,
ਕਾਇਨਾਤ ਕਹੇ ਤੇਰੀ ਕੀ ਮਜਾਲ!
ਅਰਸ਼ ਫ਼ਰਸ਼ ਦਾ ਤਾਨ ਤੇ ਤਾਲ,
ਇਕ ਪਲ ਜਗਦਾ, ਇਕ ਪਲ ਬੁਝਦਾ,
ਚਹੁੰ ਪਾਸੀਂ ਹੈ, ਇਸ਼ਕ ਧਮਾਲ!
* * *
ਬੋਲ ਮਿੱਟੀ ਦਿਆ ਬਾਵਿਆ!
ਮੈਂ ਜੋ ਪਹਾੜਾਂ ਤੋਂ ਉਤਰ ਕੇ,
ਜੰਗਲਾਂ, ਮੈਦਾਨਾਂ ’ਚੋਂ ਕਲਕਲ ਵਹਿੰਦਾ,
ਖੇਤਾਂ ’ਚ ਬਿਖਰਦਾ, ਤ੍ਰੇਹਾਂ ਨੂੰ ਤ੍ਰਿਪਤਾਂਦਾ,
ਵਹਿੰਦਾ ਤੁਰਿਆ ਜਾਂਦਾ ਸਾਂ…
ਠਹਿਰ ਗਿਆ ਹਾਂ!
ਐਡਾ ਵੱਡਾ ਗੋਲਾ ਬੱਝ ਗਿਆ ਹੈ, ਮੇਰੇ ਅੰਦਰ!
ਜ਼ਹਿਰ ਹੈ ਉਤਰੀ ਕਣ ਕਣ ਵਿਚ
ਜ਼ਹਿਰ ਹੈ ਉਤਰੀ ਬੂੰਦ ਬੂੰਦ ਵਿਚ,
ਜ਼ਹਿਰ ਹੈ ਉਤਰੀ ਹਲਕ ਦੇ ਅੰਦਰ ਨੂੰ
ਬੱਝ ਗਈ ਹੈ ਲਾਸ਼ਾਂ ਦੀ ਛੱਲੀ, ਮੇਰੇ ਅੰਦਰ!
ਮਿੱਟੀ ਸਿਰ ਚੜ੍ਹ ਖਲੋਤੀ ਏ…
ਬਦਰੰਗ ਨੇ ਸਾਫ਼ੇ,
ਹੁੰਦੇ ਨੇ ਰੋਜ਼ ਸਿਰ ਨੰਗੇ, ਮੇਰੇ ਹੀ ਸਾਹਵੇਂ!
ਕਦੇ ਆਉਂਦੇ ਸਨ ਪੰਛੀ ਦੂਰੋਂ ਪਾਰੋਂ,
ਆ ਉਤਰਦੇ ਸਨ, ਮੇਰੇ ਬਰੇਤਿਆਂ ’ਤੇ!
ਹੁਣ ਤਾਂ ਮੇਰੇ ਆਪਣੇ ਅੰਦਰ, ਮਰ ਰਹੇ ਨੇ ਜੀਵ,
ਹੋ ਗਿਆ ਹਾਂ ਕਬਰਿਸਤਾਨ!
ਦਾਅਵੇ ਨੇ ਚੱਪੇ ਚੰਪੇ ’ਤੇ,
ਬਿਰਖ਼ ਵੀ ਲੱਗੇ ਨੇ ਬੰਦਿਆਂ ਦੇ ਨਾਮ!
ਮੇਰੀਆਂ ਵੱਖੀਆਂ ਨੂੰ ਲੱਗਦੇ ਨੇ ਰੋਜ਼, ਹਨੇਰਿਆਂ ਵਿਚ ਟੱਕ!
ਆ ਖਲੋਤਾ ਹੈ ਛਾਤੀ ’ਚ ਮੇਰੀ,
ਬੰਦੇ ਦਾ ਵਾਫ਼ਰ ਸਭ ਭਾਰ
ਤੇ ਰਹਿ ਗਿਆ ਹਾਂ ਵਹਿਣੋਂ!
ਗੁਆ ਬੈਠਾ ਹਾਂ ਆਪਣੀ ਰੰਗ-ਮੁਕਤ ਹੋਂਦ!
ਰੰਗ ਤਾਂ ਦੋ ਹੀ ਬਚੇ ਨੇ ਹੁਣ,
ਇਕ ਚਿੱਟਾ ਤੇ ਇਕ ਕਾਲਾ…
ਹੋ ਗਿਆ ਹੈ ਦੇਸ਼ ਮੇਰਾ, ਹੁਣ ਕਾਲਾ ਪਾਣੀ!
ਚਾਹੁੰਦਾ ਹੈ ਹਰ ਸ਼ਖ਼ਸ, ਇਸ ਤੋਂ ਹੋਣਾ ਆਜ਼ਾਦ!
ਪਰ ਪਤਾ ਨਹੀਂ ਕਦੋਂ ਆਵੇਗਾ ਤੂਫ਼ਾਨ …
ਕਦੋਂ ਉੱਠੇਗਾ ਕੋਈ ਜਵਾਰ ਭਾਟਾ!
ਵੱਡਾ ਪਿਆ ਹੁੰਦਾ ਏ,
ਮੇਰੇ ਅੰਦਰ ਬੱਝਿਆ ਗੋਲਾ!
ਠਹਿਰਿਆ ਏ ਚਹੁੰ ਦਿਸ਼ਾਵੀਂ,
ਇਕ ਧੁੰਦੂਕਾਰਾ!
ਪਾਲ ਕੌਰ
ਸੰਪਰਕ: 94164-97323
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback