Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਗੁੰਝਲਦਾਰ ਪ੍ਰਸਥਿਤੀਆਂ ਵਿਚੋਂ ਗੁਜ਼ਰ ਰਿਹਾ ਹੈ ਪੰਥ-....ਲੇਖਕ:-ਜਸਕਰਨ ਸਿੰਘ ਸਿਵੀਆਂ


    
  

Share
  
ਗੁੰਝਲਦਾਰ ਸ਼ਬਦ ਆਪਣੇ ਆਪ ਵਿੱਚ ਬੜਾ ਪੇਚੀਦਾ ਹੈ। ਬਹੁਤ ਵੱਡਾ ਦੁਖਾਂਤ ਹੈ ਕਿਸੇ ਕੌਮ ਵਿੱਚ ਗੁੰਝਲਾਂ ਦਾ ਪੈਦਾ ਹੋਣਾ। ਬਹੁਤ ਵੱਡੀ ਮੁਸ਼ਕਲ ਹੁੰਦੀ ਹੈ, ਇਨ•ਾਂ ਗੰਝਲਾਂ ਨੂੰ ਖੋਲਣਾ। ਪੰਜਾਬੀ ਦੀ ਕਹਾਵਤ ਹੈ ਕਿ ''ਤੰਦ ਨੂੰ ਕੀ ਰੋਣੀ ਐਂ, ਤਾਣਾ ਹੀ ਉਲਝਿਆ ਪਿਆ'' ਤਾਣੇ ਪੇਟੇ ਨੂੰ ਸਿੱਧਾ ਕਰਨਾ ਕੋਈ ਅਸਾਨ ਨਹੀ ਹੁੰਦਾ। ਬੜਾ ਸਮਾਂ ਲੱਗਦਾ ਹੈ ਇਸ ਨੂੰ ਸਿੱਧਾ ਕਰਨ ਤੇ। ਪਹਿਲਾ ਪਹਿਲ ਇਹ ਅਣਗਹਿਲੀ ਦਾ ਸਿੱਟਾ ਹੁੰਦੀਆਂ ਹਨ ਤੇ ਬਾਅਦ ਵਿੱਚ ਬੜੀ ਵੱਡੀ ਮੁਸ਼ਕਲ। ਜਦੋਂ ਅਜੇਹੀ ਸਮੱਸਿਆ ਉਤਪੰਨ ਹੋ ਜਾਵੇ ਤਾਂ ਬੜੀ ਸਮਝਦਾਰੀ ਨਾਲ ਮਸਲਾ ਹੱਲ ਕਰਨਾ ਪੈਂਦਾ ਹੈ। ਜੇ ਸਮਝਦਾਰੀ ਨੂੰ ਬੇਧਿਆਨ ਕਰ ਦਿੱਤਾ ਜਾਵੇ ਤਾਂ ਗੁੰਝਲਾ ਹੋਰ ਪੀਡੀਆ ਹੋ ਜਾਂਦੀਆ ਹਨ। ਇਹੋ ਅਜੇਹੇ ਹਲਾਤ ਜਿੰਦਗੀ ਵਿੱਚ ਬਹੁਤ ਵਾਰੀ ਵਾਪਰਦੇ ਹਨ। ਉਸ ਸਮੇਂ ਆਪਣੀ ਮੰਜ਼ਿਲ ਵੱਲ ਵੱਧਣ ਦੀ ਰਫ਼ਤਾਰ ਮੁੱਧਮ ਪੈ ਜਾਂਦੀ ਹੈ। ਇਹੋ ਜਿਹੇ ਹਲਾਤ ਆਮ ਜਿੰਦਗੀ ਤੋਂ ਸ਼ੁਰੂ ਹੋ ਕੇ ਕੌਮਾਂ ਤੱਕ ਮਾਰੂ ਸਿਟੇ ਖਿਲਾਰਦੇ ਹਨ।
ਪਿਛਲੇ ਕਾਫ਼ੀ ਸਮੇਂ ਤੋਂ ਪੰਥ ਗੁੰਝਲਦਾਰ ਪ੍ਰਸਥਿਤੀਆਂ ਤੋਂ ਗੁਜ਼ਰ ਰਿਹਾ ਹੈ। ਇਹ ਗੁੰਝਲਾਂ ਭਰੀਆਂ ਪਗਡੰਡੀਆਂ ਜਿਥੋ ਪੰਥ ਨੂੰ ਗੁਜ਼ਰਨਾ ਪਿਆ, ਪੈਦਾ ਕਿਉ ਹੋਈਆਂ ? ਇਹ ਇਕ ਸਵਾਲ ਹੈ ਇਸ ਦਾ ਜਵਾਬ ਲੱਭਣ ਵਾਸਤੇ ਪੰਥ ਨੂੰ ਇਕ ਥਾਂ ਬੈਠ ਕੇ ਸੋਚਣਾ ਪਵੇਗਾ। ਤਾਂ ਕਿ ਪੇਚੀਦਾ ਹੋਈਆਂ ਗੁੰਝਲਾਂ ਨੂੰ ਆਸਾਨੀ ਨਾਲ ਖੋਲਿ•ਆ ਜਾ ਸਕੇ। ਇਹ ਸੱਚ ਹੈ ਕਿ ਪੰਥ ਦੀ ਤਾਣੀ ਆਪ ਮੁਹਾਰੇ ਨਹੀਂ ਉਲਝੀ। ਇਸ ਨੂੰ ਉਲਝਾਉਣ ਵਾਸਤੇ ਪੰਥ ਵਿਰੋਧੀ ਸ਼ਕਤੀਆਂ ਮੁੱਢ ਤੋਂ ਹੀ ਬੜੇ ਯੋਜਨਾਬੰਧ ਤਰੀਕੇ ਨਾਲ ਲੱਗੀਆਂ ਹੋਈਆਂ ਹਨ। ਕੀਤੇ ਅਹਿਸਾਨਾਂ ਨੂੰ ਵਿਸਾਰ ਕੇ ਪੰਥ ਦੀ ਨਿਆਰੀ ਹੋਂਦ ਨੂੰ ਖ਼ਤਮ ਕਰਨ ਤੇ ਤੁਲੀਆਂ ਹੋਈਆਂ ਹਨ, ਇਹ ਤਾਕਤਾਂ । ਇਨ•ਾਂ ਵਲੋਂ ਬੇਤੁਕਾ ਗਲਤ ਪ੍ਰਚਾਰ ਕਰਕੇ ਆਮ ਜਨਤਾ ਦੇ ਮਨਾਂ ਵਿੱਚ ਦੁਬਿਧਾ ਪੈਦਾ ਕੀਤੀ ਜਾ ਰਹੀ ਹੈ। ਜਿਸ ਦਾ ਬਹੁਤ ਵੱਡਾ ਸਾਥ ਦਿੱਤਾ ਭਾਰਤੀ ਮੀਡੀਆ ਨੇ। ਇਕ ਵਾਰੀ ਮਨ ਵਿੱਚ ਵਸੀ ਧਾਰਨਾ ਨੂੰ ਵਿਸਾਰਨਾ ਸੌਖਾ ਨਹੀ ਹੁੰਦਾ। ਮਨ ਹੀ ਬੁਨਿਆਦ ਹੈ ਮਨੁੱਖੀ ਸਰੀਰ ਦੀ। ਲੰਮੇ ਸਮੇਂ ਤੋਂ ਲੱਗਿਆ ਹੋਇਆ ਦੁਸ਼ਮਨ ਉਦੋਂ ਕਾਮਯਾਮ ਹੋ ਗਿਆ, ਜਦੋਂ ਪੰਥ ਦੇ ਬਹੁਤ ਵੱਡੇ ਹਿੱਸੇ ਦੇ ਮਨਾਂ ਵਿੱਚ ਉਨ•ਾਂ ਦੀ ਬੋਲੀ ਪ੍ਰਤੀ ਦੁਬਿਧਾ ਪੈਦਾ ਕਰ ਦਿੱਤੀ ਗਈ। ਇਹ ਸਭ ਤੋਂ ਵੱਡੀ ਮਾਰ ਹੈ। ਜਿਥੋ ਮਾਮਲਾ ਉਲਝਨਾ ਸ਼ੁਰੂ ਹੋਇਆ ਹੈ। ਇਹ ਧਾਰਨਾ ਮਨਾ ਵਿੱਚ ਵਸਾ ਦਿੱਤੀ ਗਈ ਕਿ ਪੰਜਾਬੀ ਬੋਲੀ ਅਨਪੜ•ਾਂ ਦੀ ਬੋਲੀ ਹੈ ਜੇ ਤਰੱਕੀ ਦੀਆਂ ਮੰਜਿਲਾਂ ਨੂੰ ਪਾਉਣਾ ਹੈ ਤਾਂ ਹਿੰਦੀ, ਅੰਗਰੇਜ਼ੀ ਨੂੰ ਆਪਨਾਓ। ਇਸ ਦਾ ਸਿੱਟਾ ਇਹ ਹੋਇਆ ਕਿ ਧੜਾਧੜ ਹਰ ਸ਼ਹਿਰ, ਹਰ ਪਿੰਡ 'ਚ ਅੰਗਰੇਜ਼ੀ ਸਕੂਲ ਖੁੱਲ• ਗਏ। ਵੇਖਣ ਵਿੱਚ ਆਇਆ ਹੈ ਕਿ ਜਿਆਦਾਤਰ ਇਨ•ਾਂ ਸਕੂਲਾਂ ਨੂੰ ਬਹੁਤ ਘੱਟ ਪੜ•ੇ ਲੋਕ ਚਲਾ ਰਹੇ ਹਨ। ਪੰਜਾਬੀ ਬੋਲੀ ਨੂੰ ਖ਼ਤਮ ਕਰਨ ਵਿੱਚ ਦੁਸ਼ਮਨ ਦਾ ਸਾਥ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਦਿੱਤਾ, ਜੋ ਸਰਕਾਰਾਂ ਚਲਾ ਰਹੇ ਸਨ। ਅਸਲ ਵਿੱਚ ਪੰਜਾਬੀ ਤੋਂ ਦੂਰ ਕਰਨਾ ਸਿੱਖ ਪੰਥ ਨੂੰ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਤੋਂ ਦੂਰ ਕਰਨਾ ਹੈ। ਵੈਸੇ ਵੀ ਉਹ ਕੌਮਾਂ ਜਿਉਦਿਆਂ ਹਨ ਜਿਨ•ਾਂ ਦੀ ਬੋਲੀ ਸੱਭਿਆਚਾਰ ਕਾਇਮ ਹੋਵੇ। ਜਦ ਅੰਗਰੇਜ਼ ਕੌਮ ਨੇ ਬਹੁਤ ਵਿਸ਼ਾਲ ਰਾਜ ਭਾਗ ਕਾਇਮ ਕੀਤਾ। ਜਿਸ ਵਿੱਚ ਕਦੇ ਸੂਰਜ ਨਹੀ ਛਿਪਦਾ ਸੀ। ਉਹ ਆਪਣੀ ਕੌਮ ਦੀ ਨਿਸ਼ਾਨੀ ਵਜੋਂ ਆਪਣੀ ਬੋਲੀ,ਸੱਭਿਆਚਾਰ ਗੁਲਾਮ ਕੌਮਾਂ ਨੂੰ ਦੇ ਗਏ। ਰਾਜ ਸਦਾ ਕਾਇਮ ਨਹੀਂ ਰਹਿੰਦੇ। ਲੋਕਾਂ ਤੇ ਠੋਸੀ ਹੋਈ ਬੋਲੀ ਲੰਮਾ ਸਮਾਂ ਜਨਤਾ ਦੇ ਅਚੇਤ ਮਨਾਂ ਤੇ ਛਾਈ ਰਹੇਗੀ। ਜਦੋਂ ਪੰਥ ਇਨ•ਾਂ ਚਾਲਾਂ ਨੂੰ ਸਮਝਣ ਵਿੱਚ ਅਸਫ਼ਲ ਰਿਹਾ ਤਾਂ ਸਕੂਲਾਂ ਕਾਲਜਾਂ ਵਿੱਚ ਪੰਜਾਬੀ ਬੋਲੀ ਲਾਜ਼ਮੀ ਕੀਤੀ ਗਈ। ਦੁਸ਼ਮਣ ਸਮਝ ਬੈਠਾ ਕਿ ਸਿੱਖ ਆਪਣੀ ਬੋਲੀ ਤੋਂ ਹੀ ਨਹੀਂ ਸ਼ਾਇਦ ਆਪਣੇ ਗੁਰੂ ਤੋਂ ਵੀ ਦੂਰ ਹੋ ਚੁੱਕਾ ਹੈ। ਫਿਰ ਅਗਲਾ ਵਾਰ ਸ਼ੁਰੂ ਹੋਇਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ। ਇਸ ਵਿੱਚ ਉਨ•ਾਂ ਲੋਕਾਂ ਨੇ ਸ਼ਮੂਲੀਅਤ ਕੀਤੀ ਜਿਨ•ਾਂ ਦਾ ਸਭ ਕੁਝ ਵੋਟਾਂ ਹੀ ਰਹਿ ਗਈਆ ਸਨ। ਇਨ•ਾਂ ਨੇ ਧਾਰਮਿਕ ਅਕੀਦੇ ਨੂੰ ਵਿਸਾਰ ਕੇ ਆਪਣੀ ਜ਼ਮੀਰ ਨੂੰ ਸਦਾ ਵਾਸਤੇ ਲਾਹਨਤਾਂ ਦਾ ਭਾਗੀ ਬਣਾ ਲਿਆ। ਇਹ ਕਾਬਲੇ ਗੌਰ ਹੈ ਜੇ ''ਗੁਰੂ ਗੰ੍ਰਥ ਹੈ ਤਦੇ ਹੀ ਪੰਥ ਹੈ''। ਗੁਰੂ ਗੰ੍ਰਥ ਸਾਹਿਬ ਜੀ ਤੋਂ ਬਿਨ•ਾਂ ਪੰਥ ਦੀ ਕੀ ਹੋਂਦ ਹੈ। ਕੁਝ ਵੀ ਨਹੀ। ਕੁਝ ਵੀ ਨਹੀ।
ਦੂਜੀ ਸਭ ਤੋਂ ਗੁੰਲਝਦਾਰ ਸਮੱਸਿਆ ਹੈ ਡੇਰਾਵਾਦ। ਜਿਸ ਦੀ ਸਮਝ ਆਮ ਵਿਅਕਤੀ ਦੇ ਵੱਸ ਵਿੱਚ ਨਹੀਂ ਹੈ। ਅਨੇਕਾਂ ਹੀ ਡੇਰੇਦਾਰਾਂ ਨੂੰ ਉਭਾਰਿਆ ਗਿਆ। ਪਰਦੇ ਪਿਛੇ ਚਲਦੀ ਯੋਜਨਾ ਨੇ ਇਨ•ਾਂ ਦੀ ਪੁਰੀ ਪਿੱਠ ਥਾਪੜੀ। ਇਨ•ਾਂ ਡੇਰੇਦਾਰਾਂ ਵਿੱਚੋਂ ਕਈਆਂ ਨੇ ਅਰਥਾਂ ਦੇ ਅਨਰਥ ਵੀ ਕੀਤੇ ਜੋ ਕਿ ਕੌਮ ਵਿੱਚ ਬਹੁਤ ਵੱਡਾ ਵਿਵਾਦ ਵੀ ਪੈਦਾ ਕਰ ਗਏ, ਜੋ ਛੇਤੀ ਮਿਟਣ ਵਾਲੇ ਨਹੀਂ ਹਨ। ਭਾਂਵੇ ਆਖਿਰ ਇਹੀ ਹੋਣਾ ਹੈ। ''ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ''। ਬਹੁਤ ਸਾਰੇ ਡੇਰੇਦਾਰਾਂ ਨੇ ਸਿੱਖ ਰਹਿਤ ਮਰਿਯਾਦਾ ਦੇ ਉਲਟ ਆਪਣੀ ਹੀ ਮਰਿਯਾਦਾ ਕਾਇਮ ਕੀਤੀ ਹੋਈ ਹੈ। ਇਹ ਸੱਚ ਹੈ ਕਿ ਇਨ•ਾਂ ਡੇਰੇਦਾਰਾਂ ਦੇ ਮਗਰ ਕਾਫ਼ੀ ਵੱਡੀ ਗਿਣਤੀ ਵਿੱਚ ਜਨਤਾ ਵਿਅਕਤੀਗਤ ਤੌਰ ਤੇ ਜੁੜੀ ਹੋਈ ਹੈ। ਉਹ ਲੋਕ ਅਸਲੀਅਤ ਸਮਝਣ ਤੋਂ ਦੂਰ ਹਨ। ਸ੍ਰੀ ਗੁਰੁ ਗੰ੍ਰਥ ਸਾਹਿਬ ਨਾਲ ਜੁੜਣ ਦੀ ਬਜਾਏ ਉਹ ਸਰੀਰਾਂ ਨਾਲ ਜੁੜ ਹੋਏ ਹਨ। ਜਿਸ ਕਰਕੇ ਕੌਮ ਵਿੱਚ ਆਪੋ ਧਾਪੀ ਹੈ।
ਇਤਿਹਾਸ ਆਪਣੇ ਆਪ ਨੂੰ ਮੁੜ ਦੁਹਰਾਉਂਦਾ ਰਿਹਾ ਹੈ। ਪਹਿਲੇ ਇਤਿਹਾਸਕ ਕਾਰਨਾਮੇ ਵਰਤਮਾਨ ਵਿੱਚ ਉਜ਼ਾਗਰ ਹੁੰਦੇ ਆਏ ਹਨ। ਪੰਥ ਤੇ ਸਰਬੰਸਦਾਨੀ ਪਾਤਿਸ਼ਾਹ ਦੀ ਅਪਾਰ ਬਖ਼ਸ਼ਸ਼ ਹੈ ਇਸ ਸਮੇਂ ਗੁਰੂ ਪਾਤਿਸ਼ਾਹ ਨੇ ਆਪ ਆਪਣੀ ਕੁਰਬਾਨੀ ਦੇ ਕੇ ਕੌਮ ਨੂੰ ਗੁੰਝਲਦਾਰ ਪ੍ਰਸਥਿਤੀਆਂ ਤੋਂ ਕੱਢਣ ਦਾ ਮੌਕਾ ਪ੍ਰਦਾਨ ਕੀਤਾ ਹੈ। ਅਤੇ ਇਕ ਪਲੇਟਫਾਰਮ ਵੀ ਇਕ ਖਾਸ਼ ਜਗ•ਾਂ ਨੂੰ ਬਣਾਇਆ ਹੈ। ਉਹ ਜਗ•ਾ ਹੈ ਬਰਗਾੜੀ ਦੀ ਧਰਤੀ। ਜਿਥੇ ਧਰਮ ਯੁੱਧ ਮੋਰਚਾ ਚੱਲ ਰਿਹਾ ਹੈ। ਇਸ ਸਥਾਨ ਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਚਰਨਾਂ ਵਿੱਚ ਬੈਠਕੇ ਸਾਰੇ ਮੱਤਭੇਦ ਭੁਲਾ ਕੇ ਏਕਤਾ ਹੋਣੀ ਚਾਹੀਦੀ ਹੈ। ਸਾਰੇ ਬੁੱਧੀਮਾਨ ਵਿਅਕਤੀ ਨਿਰਭੈਰਤਾ ਦਾ ਸਬੂਤ ਦੇਣ। ਮੋਰਚਾ ਪੂਰੀ ਦ੍ਰਿੜਤਾ ਨਾਲ ਜਿੱਤ ਵੱਲ ਵੱਧ ਰਿਹਾ ਹੈ,ਇਹ ਗੁਰੂ ਜੀ ਦਾ ਆਪਣਾ ਕਾਰਜ ਹੈ। ਮੈਂ ਇਸ ਮੋਰਚੇ ਦੇ ਪ੍ਰਬੰਧਕਾਂ ਨੂੰ ਵਧਾਈ ਦੇਣÎਾ ਯੋਗ ਸਮਝਦਾ ਹਾਂ, ਖਾਸ ਕਰਕੇ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਨੂੰ ਜਿਨ•ਾਂ ਦੀ ਯੋਗ ਅਗਵਾਈ ਸਦਕਾ ਮਨੁੱਖੀ ਸਰੀਰਾਂ ਦਾ ਹੜ• ਆਪਣੇ ਪਿਆਰੇ ਦੀ ਯਾਦ ਵਿੱਚ ਇਨਸ਼ਾਫ਼ ਲੈਣ ਤੱਕ ਤੱਤਵਰ ਜਾਪਦਾ ਹੈ, ਅਤੇ ਪੈਦਾ ਹੋਈਆਂ ਗੁੰਝਲਦਾਰ ਪ੍ਰਸਥਿਤੀਆਂ ਨੂੰ ਪਰੇ ਵਗਾਹ ਕੇ ਨਵੀਂ ਮੰਜ਼ਿਲ ਦੀ ਤਲਾਸ਼ ਵਿੱਚ ਹੈ।
ਲੇਖਕ:-ਜਸਕਰਨ ਸਿੰਘ ਸਿਵੀਆਂ
98721- 64553
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ