Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
484 ਵੇਂ ਪ੍ਰਕਾਸ਼ ਦਿਵਸ 'ਤੇ ਵਿਸ਼ੇਸ਼..'' ਧੰਨ ਧੰਨ ਗੁਰੂ ਰਾਮ ਦਾਸ ਜੀ ''
484 ਵੇਂਪ੍ਰਕਾਸ਼ ਦਿਵਸ 'ਤੇ ਵਿਸ਼ੇਸ਼
'' ਧੰਨ ਧੰਨ ਗੁਰੂ ਰਾਮ ਦਾਸ ਜੀ ''
''ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ਪੁਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ£''
ਸਿੱਖ ਧਰਮ ਦੇ ਸ਼ਬਦ ਗੁਰੂ ਦੇ ਚੌਥੇ ਵਾਰਿਸ਼ ਪਾਤਸ਼ਾਹੀ ਸ੍ਰੀ ਗੁਰੂ ਰਾਮ ਦਾਸ ਜੀ ਦਾ ਜਨਮ 24 ਸਤੰਬਰ 1534 ਨੂੰ ਪਿਤਾ ਹਰੀਦਾਸ ਅਤੇ ਮਾਤਾ ਦਇਆ ਜੀ ਦੀ ਕੁੱਖੋਂ ਚੂਨਾ ਮੰਡੀ ਲਾਹੌਰ ਵਿਖੇ ਹੋਇਆ, ਆਪ ਜੀ ਦਾ ਨਾਮ ਪਹਿਲਾ ਭਾਈ ਜੇਠਾ ਜੀ ਸੀ। ਛੋਟੀ ਉਮਰੇ ਹੀ ਆਪ ਜੀ ਦੇ ਸਿਰੋਂ ਮਾਤਾ ਪਿਤਾ ਜੀ ਛਾਇਆ ਉਠ ਗਿਆ ਸੀ ਅਤੇ ਛੋਟੇ ਭੈਣ ਰਾਮਦਾਸ ਅਤੇ ਭਰਾ ਹਰਦਿਆਲ ਦਾ ਬੋਝ ਵੀ ਆਪ ਦੇ ਸਿਰ ਆ ਪਿਆ,ਆਪ ਜੀ ਦਾ ਪਾਲਣ ਨਾਨੀ ਵਲੋਂ ਪਿੰਡ ਬਾਸਰਕੇ ਵਿਖੇ ਹੋਇਆ ਅਤੇ ਆਪ ਘੁੰਙਣੀਆਂ ਵੇਚ ਕੇ ਪਰਿਵਾਰ ਦਾ ਪਾਲਣ ਕਰਨ ਲੱਗੇ। ਕੁਝ ਸਾਲ ਪਿੰਡ ਬਾਸਰਕੇ ਰਹਿਣ ਮਗਰੋਂ ਆਪ ਗੁਰੂ ਘਰ ਦੇ ਸੇਵਕ ਭਾਈ ਗੇਂਦੇ ਜੀ ਦੇ ਕਹਿਣ 'ਤੇ ਨਾਨੀ ਸਮੇਤ ਗੁਰੂ ਅੰਗਦ ਦੇਵ ਜੀ ਦੇ ਸੰਪਰਕ ਵਿਚ ਆਏ। ਆਪ ਜੀ ਦਾ ਵਿਆਹ ਬੀਬੀ ਭਾਨੀ ਜੀ ਨਾਲ ਹੋਇਆ। ਵਿਆਹ ਮਗਰੋਂ ਵੀ ਆਪ ਜੀ ਨੇ ਹਮੇਸ਼ਾਂ ਹੀ ਇਕ ਨਿਮਾਣੇ ਸਿੱਖ ਦੀ ਤਰ•ਾਂ ਹੀ ਗੁਰੂ ਘਰ 'ਚ ਸਵੇਰੇ ਸ਼ਾਮ ਕਥਾ ਕੀਰਤਨ ਸਰਵਣ ਕਰਨਾ, ਨਿਸ਼ਕਾਮ ਸੇਵਾ ਵੀ ਡੱਟ ਕੇ ਕਰਦੇ,ੇ ਘੁੱਙਈਆਂ ਵੇਚਣ ਦਾ ਕੰਮ ਵੀ ਕਰਦੇ ਅਤੇ ਗੁਰੂ ਅਮਰ ਦਾਸ ਜੀ ਦੀ ਸੇਵਾ ਕੀਤੀ, ਆਪ ਜੀ ਦੀ ਨਿਮਰਤਾ,ਸੇਵਾ-ਸਿਮਰਨ,ਕਿਰਤ ਅਤੇ ਨੇਕ ਸੁਭਾਅ ਦੀ ਬਦੌਲਤ ਆਪ ਜੀ ਗੁਰੂ ਘਰ ਦੀ ਗੁਰਗੱਦੀ ਦੇ ਮਾਲਕ ਬਣੇ।
ਆਪ ਜੀ ਦੇ ਸ਼ਰੀਕਿਆਂ ਦੇ ਸੋਢੀਆਂ ਨੇ ਮਿਹਣਾ ਮਾਰਿਆ ਕਿ ਸਹੁਰੇ ਘਰ ਵਿਚ ਜਵਾਈਆਂ ਨੂੰ ਤਾਂ ਹੱਥੀਂ ਛਾਵਾਂ ਹੁੰਦੀਆਂ ਹਨ ਤੂੰ ਤਾਂ ਟੋਕਰੀਆਂ ਢੋ ਕੇ ਸੋਢੀਆਂ ਦਾ ਸਿਰ ਨੀਚਾ ਕਰ ਦਿੱਤਾ ਹੈ। ਗੁਰੂ ਅਮਰਦਾਸ ਜੀ ਨੇ ਕਿਹਾ ਕਿ ਇਸ ਦੇ ਸਿਰ ਟੋਕਰੀ ਨਹੀ ਦੀਨ ਦੁਨੀਆਂ ਦਾ ਛੱਤਰ ਹੈ। ਗੁਰੂ ਸਾਹਿਬ ਦਾ ਬਚਨ ਸੱਚ ਹੋ ਨਿਬੜਿਆ ਸੀ। ਆਪ ਨੇ ਕਦੇ ਵੀ ਸੇਵਾ ਵਲੋਂ ਢੋਲੇ ਨਹੀ ਸਗੋਂ ਖਿੜੇ ਮਿੱਥੇ ਸੇਵਾ ਕੀਤਾ ਚਾਹੇ ਆਪ ਵਲੋਂ ਥੱੜਹੇ ਬਣਾਉਣ ਸਮੇਂ ਕੀਤਾ ਸੀ ਗੁਰੂ ਸਾਹਿਬ ਨੇ ਕੀ ਵਾਰ ਆਪ ਵਲੋਂ ਬਣਾਏ ਥੱੜਹੇ ਢੁਹਾ ਦਿੱਤੇ ਸਨ ਪਰ ਆਪ ਸਤਿ ਬਚਨ ਕਹਿ ਕੇ ਫਿਰ ਥੱੜਹੇ ਬਣਾਉਣ ਲਈ ਤੱਤਵਰ ਹੋ ਜਾਂਦੇ ਸਨ ਪਰ ਭਾਈ ਰਾਮੇ ਜੀ ਦਾ ਸਿਦਕ ਡੋਲ ਗਿਆ ਸੀ। ਗੁਰੂ ਅਮਰਦਾਸ ਜੀ ਕੋਲੋਂ ਬੀਬੀ ਭਾਨੀ ਜੀ ਨੇ ਖੁਸ਼ੀ ਵਿਚ ਇਹ ਵਰ ਮੰਗ ਲਿਆ ਕਿ ਗੁਰਆਈ ਘਰ ਵਿਚ ਹੀ ਰਹਿਣ ਲਈ ਕਿਹਾ ਤਾਂ ਗੁਰੂ ਸਾਹਿਬ ਕੁਝ ਦੇਰ ਚੁੱਪ ਰਹੇ ਅਤੇ ਉਨ•ਾ ਦੇ ਚਿਹਰੇ ਤੇ ਰੰਗ ਬਦਲੇ ਰਿਹੇ ਫਿਰ ਉਨ•ਾ ਕਿਹਾ ਕਿ ਇਸ ਦੀ ਬਹੁਤ ਵੱਡੀ ਕੀਮਤ ਉਤਰਾਣੀ ਪੈਣੀ ਹੈ, ਸੋ ਇਤਿਹਾਸ ਮੁਤਾਬਕ ਸ਼ਹੀਦੀ ਦੇਣੀ ਪਈ ਸੀ ਗੁਰੂ ਅਰਜਨ ਦੇਵ ਜੀ ਦੇ ਰੂਪ ਵਿਚ ਅਤੇ ਗੁਰਆਈ ਗੁਰੂ ਘਰ ਵਿਚ ਹੀ ਸੋਢੀ ਖਾਨਦਾਨ ਵਿਚ ਹੀ ਰਹੀ।
ਆਪ ਜੀ ਦੇ ਘਰ ਤਿੰਨ ਸਪੁੱਤਰਾਂ ਬਾਬਾ ਪ੍ਰਿਥੀ ਚੰਦ, ਮਹਾਂਦੇਵ ਜੀ ਅਤੇ ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ। ਗੁਰਿਆਈ ਮਿਲਣ ਮਗਰੋਂ ਆਪ ਗੋਬਿੰਦਵਾਲ ਛੱਡ ਕੇ,ਰਾਮਦਾਸਪੁਰ ਚੱਕ ਰਾਮ ਦਾਸ ਆ ਗਏ, ਜਿਥੇ 1577 ਵਿਚ ਅਕਬਰ ਬਾਦਸ਼ਾਹ ਨੇ 500 ਵਿੱਘੇ ਜ਼ਮੀਨ ਗੁਰੂਘਰ ਨੂੰ ਦਿੱਤੀ ਜਿਥੇ ਸ੍ਰੀ ਹਰਿਮੰਦਰ ਸਾਹਿਬ ਦਾ ਸਰੋਵਰ ਖੁਦਵਾਇਆ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਦੀ ਬੁਨਿਆਦ ਰੱਖੀ। ਆਪ ਨੇ ਨਗਰ ਵਿਚ ਵਪਾਰ, ਰੋਟੀ ਰੋਜ਼ੀ ਅਤੇ ਕਿਰਤ ਕਮਾਈ ਦੇ ਸਾਧਨਾਂ ਨੂੰ ਤੋਰਨ ਅਤੇ ਮਜ਼ਬੂਤ ਕਰਨ ਲਈ ਦੂਰ-ਦੂਰ ਤੋਂ 52 ਕਿਸਮ ਦੇ ਕਿੱਤੇ ਦੇ ਕਾਰੀਗਰਾਂ ਅਤੇ ਵਪਾਰੀਆਂ ਨੂੰ ਵਸਾਇਆ ਅਤੇ ਪਹਿਲਾਂ ਬਾਜ਼ਾਰ ਸੰਚਾਲਤ ਕੀਤਾ ਜਿਸ ਦਾ ਨਾਂਅ ਗੁਰੂ ਬਾਜ਼ਾਰ ਪ੍ਰਸਿੱਧ ਹੋਇਆ, ਜੋ ਅੱਜ ਵੀ ਸੋਨੇ-ਚਾਂਦੀ ਦੇ ਜੇਵਰਾਂ ਦਾ ਅੰਤਰਰਾਸ਼ਟਰੀ ਬਾਜ਼ਾਰ ਹੈ।
ਗੁਰੂ ਸਾਹਿਬ ਨੇ ਆਪਣੇ ਸਿੱਖ ਸ਼ਰਧਾਲੂਆਂ ਨੂੰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਪ੍ਰਭੂ ਗੁਣ ਗਾਇਣ 'ਚ ਜੁੜਣ ਨੂੰ ਪ੍ਰੇਰਣਾਂ ਦਿੱਤੀ। ਆਪਣੇ ਨਿੱਤਾ ਪ੍ਰਤੀ ਕਾਰ ਵਿਭਾਰ ਵਿਚ ਉੱਠਦਿਆਂ ਬੈਠਦਿਆਂ ਵਾਹਿਗੁਰੂ ਦੀ ਪਵਿੱਤਰ ਹਸਤੀ ਦਾ ਸਿਮਰਨ ਕਰਨਾ ਚਾਹੀਦਾ ਹੈ। ਅਜਿਹਾ ਗੁਰਸਿੱਖ ਹੀ ਗੁਰੂ ਨੂੰ ਭਾਂਵਦਾ ਹੈ ਤੇ ਗੁਰੂ ਵੀ ਅਜਿਹੇ ਮਨੁੱਖ ਦੀ ਚਰਨ ਧੂੜ ਮੰਗਦੇ ਹਨ। ਜਿਹੜਾ ਪ੍ਰਭੂ ਦਾ ਨਾਮ ਆਪ ਜਪਦਾ ਹੈ ਤੇ ਹੋਰਾਂ ਨੂੰ ਜਪਾਉਂਦਾ ਹੈ। '' ਜਨੁ ਨਾਨਕ ਧੂੜਿ ਮੰਗੈ ਤਿਸੁ ਗੁਰਸਿੱਖ ਕੀ ਜੋ ਆਪਿ ਜਪੈ ਅਵਰੁਹ ਨਾਮੁ ਜਪਾਵੈ।''
ਭਾਈ ਗੁਰਦਾਸ ਜੀ ਆਪ ਬਾਰੇ ਜ਼ਿਕਰ ਕਰਦੇ ਹਨ ਕਿ 'ਚਲੀ ਪੀੜੀ ਸੋਢੀਆਂ ਰੂਪ ਦਿਖਾਵਨ ਵਾਰੋ ਵਾਰੀ£ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ£'
ਗੁਰੁ ਸਾਹਿਬ ਨੇ ਆਪ ਰੱਬੀ ਬਾਣੀ 'ਚ 31 ਰਾਗਾਂ ਵਿਚੋਂ 29 ਰਾਗਾਂ ਵਿਚ ਰਚੀ। ਉਨ•ਾਂ ਦੇ ਕੁਲ 56 ਦੁਪਦੇ,2 ਪੰਚਪਦੇ,2ਛਿਪਦੇ,12 ਪੜਤਾਲ ਦੁਪਦੇ,38 ਛੰਦ, ਛੰਤਾਂ ਨਾਲ ਸਬੰਧਿਤ ਸਲੋਕ,ਇਕ ਪਹਿਰਾ,ਇਕ ਵਣਜਾਰਾ,2 ਕਰਹਲੇ,2 ਘੋੜੀਆਂ,2 ਸੋਲਹੇ,30 ਸਲੋਕ,ਵਾਰਾਂ ਤੇ ਵਧੀਕ,105 ਵਾਰਾਂ ਨਾਲ ਸਬੰਧਤ ਸਲੋਕ ਅਤੇ 183 ਵਾਰਾਂ ਦੀਆਂ ਪਉੜੀਆਂ ਵਿਸ਼ੇਸ਼ ਤੌਰ 'ਤੇ ਵਰਨਣ ਯੋਗ ਹਨ। ਗੁਰੂ ਅਰਜਨ ਦੇਵ ਜੀ ਸਾਹਿਬ ਨੇ ਕੁਲ 8 ਵਾਰਾਂ ਦੀ ਸਿਰਜਣਾ ਕੀਤੀ,ਜਿਵੇਂ ਕਿ ਸ੍ਰੀ ਰਾਗ,ਰਾਗ ਗਾਉੜੀ,ਰਾਗ ਵਡਹੰਸ,ਰਾਗ ਬਿਲਾਵਲ, ਰਾਗ ਬਿਹਾਗੜਾ,ਰਾਗ ਸੋਰਠਿ,ਰਾਗ ਸਰੰਗ ਅਤੇ ਰਾਗ ਕਾਨੜਾ ਵਿਚ ਹਨ। ਰਾਗ ਕੀ ਵਾਰ ਦੀਆਂ 21 ਪਉੜੀਆਂ ਹਨ ਤੇ ਹਰ ਇਕ ਪਉੜੀ ਨਾਲ ਦੋ ਸਲੋਕ ਹਨ।
''ਹਰਿ ਸਭਨਾ ਵਿਚਿ ਤੂੰ ਵਰਤਦਾ ਹਰਿ ਸਭਨਾ ਭਾਣਾ£
ਸਭਿ ਤੁਝੇ ਧਿਆਵਹਿ ਜੀਅ ਜੰਤ,ਹਰਿ ਸਾਰਗ ਪਾਣਾ£
ਜੋ ਗੁਰਮੁਖਿ ਹਰਿ ਅਗਣਦੇ ਤਿਨ ਹਉ ਕੁਰਬਾਣਾ£
ਤੂੰ ਆਪੇ ਆਪਿ ਵਰਤਦਾ ਕਰਿ ਚੋਜ ਵਿਡਾਣਾ£੪।
ਗੁਰੂ ਰਾਮ ਦਾਸ ਜੀ ਨੇ ਲਾਵਾਂ ਦੇ ਚਾਰ ਛੰਤ ਜੀਵਨ ਦੇ ਚਾਰ ਮਹੱਤਵਪੂਰਨ ਪੜਾਵਾਂ ਦਾ ਉਲੇਖ ਕੀਤਾ ਹੈ, ਜਿਸ ਨਾਲ ਮਨੁੱਖ ਦਾ ਜੀਵਨ ਗੁਰਮਤਿ ਦੇ ਰਹੱਸਵਾਦ ਜੋ ਵਿਸ਼ੇਸ਼ ਕਰਕੇ ਜੀਵ ਅਤੇ ਪ੍ਰਭੂ ਦੇ ਮਿਲਾਪ ਨਾਲ ਸਬੰਧਿਤ ਹੈ। ਹਰ ਇਕ ਗੁਰਸਿੱਖ ਦਾ ਗ੍ਰਹਿਸਤੀ ਜੀਵਨ ਇਨ•ਾਂ ਚਾਰ ਲਾਵਾਂ ਨਾਲ ਹੀ ਸ਼ੁਰੂ ਹੁੰਦਾ ਹੈ।
ਗੁਰੂ ਰਾਮ ਦਾਸ ਜੀ ਇਕ ਸਤੰਬਰ 1581 ਵਿਚ ਗੋਇੰਦਵਾਲ ਵਿਚ ਜੋਤੀ ਜੋਤ ਸਮਾਏ।
***ਕੋਈ ਲਿਖਣ ਸਮੇਂ ਗਲਤੀ ਹੋ ਗਈ ਹੋਵੇ ਤਾਂ ਸੰਗਤ ਮਾਫ਼ ਕਰਨ ਯੋਗ ਹੈ। *
ਅਵਤਾਰ ਸਿੰਘ ਕੈਂਥ ਬਠਿੰਡਾ
93562-00120
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback