Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਬੰਦੀ ਛੋੜ ਦਿਵਸ/ ਦੀਵਾਲੀ ਤੇ ਵਿਸ਼ੇਸ਼,,,''ਦੀਵਾਲੀ ਦੀ ਰਾਤਿ ਦੀਵੇ ਬਾਲੀਅਹਿ''.....ਅਵਤਾਰ ਸਿੰਘ ਕੈਂਥ
ਬੰਦੀ ਛੋੜ ਦਿਵਸ/ ਦੀਵਾਲੀ ਤੇ ਵਿਸ਼ੇਸ਼
''ਦੀਵਾਲੀ ਦੀ ਰਾਤਿ ਦੀਵੇ ਬਾਲੀਅਹਿ''
ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਓ-
ਮਨੁੱਖੀ ਜੀਵਨ 'ਚ ਤਮਾਮ ਤਿਉਹਾਰ ਖੁਸ਼ੀਆਂ ਦੇ ਰੰਗ ਤਾਂ ਭਰਦੇ ਹੀ ਹਨ। ਇਸ ਦੇ ਬਾਵਜੂਦ ਇਨ•ਾਂ ਨੂੰ ਮਨਾਉਣ ਦੇ ਨਾਲ ਹੀ ਆਪਸੀ ਪਿਆਰ ਤੇ ਸਾਂਝ ਦਾ ਵਧਾ ਹੁੰਦਾ ਹੈ ਪਰ ਅਜੋਕੇ ਦੌਰ 'ਚ ਇਕ –ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਅਤੇ ਪੈਸੇ ਦੀ ਚਮਕ ਦਮਕ ' ਤੰਮਨਾ' ਕਾਰਨ ਤਿਉਹਾਰਾਂ ਪ੍ਰਤੀ ਉਤਸ਼ਾਹ ਨਹੀ ਰਿਹਾ ਜੋ ਪਹਿਲਾਂ ਵੇਲਿਆਂ 'ਚ ਸੀ । ਹੁਣ ਤਾਂ ਤਿਉਹਾਰ ਇਕ ਫਰਜ਼ੀ ਬਣਕੇ ਰਹਿ ਗਏ ਹਨ। ਆਪੋ ਤਾਪੀ ਦੀ ਦੌੜ ਵਿਚ ਅਤੇ ਮਹਿੰਗਾਈ ਅਤੇ ਮਿਲਾਵਟੀ ਦੌਰ ਵਿਚ ਤਿਉਹਾਰਾਂ ਪ੍ਰਤੀ ਚਾਅ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਲੇਕਿਨ ਭਾਈ ਗੁਰਦਾਸ ਜੀ ਦਾ ਕਥਨ ਕਿ '' ਦੀਵਾਲੀ ਦੀ ਰਾਤਿ ਦੀਵੇ ਬਾਲੀਆਹਿ'' ਜ਼ਿਕਰ ਕਰਨਾ ਇਹ ਪ੍ਰਗਟ ਕਰਦਾ ਹੈ ਕਿ ਜਦ ਕੋਈ ਬੁਰਾਈ ਕਰਨ ਵਾਲਾ ਜਾਲਮ ਵਿਅਕਤੀ ਦਾ ਅੰਤ ਕੀਤਾ ਜਾਂਦਾ ਹੈ ਤਾਂ ਲੋਕ ਖੁਸ਼ੀ ਵਿੱਚ ਪਟਾਕੇ ਅਤੇ ਦੀਪੇ ਬਾਲਕੇ ਖੁਸ਼ੀ ਜਾਹਿਰ ਕਰਦੇ ਹੈ ਜਿਵੇਂ ਕਿ ਪੰਜਾਬ ਵਿਚ ਦੀਵਾਲੀ ਮਨਾਉਣ ਦਾ ਰਿਵਾਜ ਉਸੇ ਦਿਨ ਪੈ ਗਿਆ ਜਦ ਕੰਸ ਕੇਸੀ ਪਕੜ ਸ੍ਰੀ ਕ੍ਰਿਸ਼ਨ ਜੀ ਨੇ ਇਸੇ ਦਿਨ ਗਿਰਾਇਆ ਸੀ ਤੇ ਖੁਸ਼ੀ ਮਨਾਉਦਿਆਂ ਸਭੇ ਪਾਸੇ ਰੋਸ਼ਨੀ ਕੀਤੀ ਤੇ ਮਿਠਾਈਆਂ ਵੰਡੀਆਂ ਗਈਆਂ। ਸ੍ਰੀ ਰਾਮ ਚੰਦਰ ਜੀ ਨੇ ਸੀਤਾ ਨੂੰ ਰਾਵਣ ਦੇ ਪੰਜੇ ਤੋਂ ਛੁਡਾ ਕੇ ਲਿਆਏ ਸਨ ਤੇ ਆਯੁੱਧਿਆ ਵਾਸੀਆਂ ਨੇ ਘਰ-ਘਰ ਦੀਪ ਮਾਲਾ ਕੀਤੀ। ਲਕਸ਼ਮੀ ਪੂਜਾ ਵੀ ਹੋਣ ਲੱਗੀ। ਦਿਵਾਲੀ ਦੀ ਰਾਤ ਦੀਵੇ ਬਾਲਣ ਦਾ ਰਿਵਾਜ ਸੰਸਾਰ ਭਰ ਵਿਚ ਵੀ ਕਿਸੇ ਨਾ ਕਿਸੇ ਰੂਪ ਵਿਚ ਮਿਲਦਾ ਹੈ।
''ਰੋਸ਼ਨੀ ਦਾ ਤਿਉਹਾਰ'' ਮਹਾਨ ਕੋਸ਼ ਦੇ ਕਰਤਾ ਅਨੁਸਾਰ ਸਿੱਖਾਂ ਵਿਚ ਦੀਵੇ ਮਚਾਉਣ ਦੀ ਰਸਮ ਬਾਬਾ ਬੁੱਢਾ ਜੀ ਨੇ ਚਲਾਈ, ਕਿਉਕਿ ਗੁਰੂ ਹਰਿਗੋਬਿੰਦ ਸਾਹਿਬ ਦੀਵਾਲੀ ਦੇ ਦਿਨ ਗਵਾਲੀਅਰ ਦੇ ਕਿਲ•ੇ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਧਾਰੇ ਸਨ। ਮੁੱਖ ਰੂਪ ਵਿਚ ਸਿੱਖ ਇਤਿਹਾਸ ਨਾਲ ਇਸ ਤਿਉਹਾਰ ਦਾ ਸਬੰਧ ਉਸੇ ਸਮੇਂ ਹੀ ਜੁੜਿਆ ਜਦੋਂ ਮੀਰੀ –ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਗਵਾਲੀਅਰ ਦੇ ਕਿਲ•ੇ ਵਿਚੋਂ ਬਵੰਜਾ ਰਾਜਿਆਂ ਸਮੇਤ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ। ਇਸ ਲਈ ਸਿਖ ਜਗਤ ਵਿਚ ਖੁਸ਼ੀ ਦੀ ਲਹਿਰ ਦੌੜੀ ਤੇ ਘਰਾਂ ਵਿਚ ਦੀਪ ਮਾਲਾ ਕੀਤਾ ਗਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਹੁਕਮਨਾਮਿਆਂ ਵਿਚ ਦੀਵਾਲੀ ਨੂੰ ਸ੍ਰੀ ਅਨੰਦਪੁਰ ਸਾਹਿਬ ਆਉਣ ਦੀ ਤਾਕੀਦ ਕੀਤੀ ਹੈ। ਹੁਕਮਨਾਮੇ ਦੇ ਸ਼ਬਦ ਇਸ ਪ੍ਰਕਾਰ ਹਨ:- ''ਢਾਕਾ ਹਮਾਰਾ ਘਰ ਹੈ । ਏਹ ਫਰਮਾਇਸ ਸੰਗਤ ਨੇ ਏਕਠੇ ਹੋਇ ਕੈ ਦੀਵਾਲੀ ਨੂੰ ਹਮਾਰੇ ਹਜ਼ੂਰ ਭੇਜ ਦੇਣੀ। ਦੀਪ ਮਾਲਾ ਕੋ ਹਮਾਰੇ ਹਜ਼ੂਰ ਪਹੁਚੈ। ''
ਅਬਦੁਸ ਸਮਦ ਖ਼ਾਨ ਸਿੱਖਾਂ ਨੂੰ ਦਬਾਉਂਦਾ –ਦਬਾਉਂਦਾ ਥੱਕ ਗਿਆ ਤਾਂ ਦਿੱਲੀ ਦੀ ਸਰਕਾਰ ਨੇ ਉਸ ਦੇ ਪੁੱਤਰ ਜ਼ਕਰੀਆ ਖ਼ਾਨ ਨੂੰ ਲਾਹੌਰ ਦਾ ਗਵਰਨਰ ਥਾਪ ਦਿੱਤਾ। ਉਸ ਨੇ ਦੋ ਅਮਲੀ ਦੀ ਪਾਲਿਸੀ ਤਹਿਤ ਸਖ਼ਤੀ ਤੇ ਨਰਮੀ ਸਿਖਾਂ ਪ੍ਰਤੀ ਵਰਤੀ , ''ਗੁੜ ਦਿੱਤੇ ਦੁਸ਼ਮਨ ਮਰੇ ਕਿਮ ਮੁਹਰੇ ਖ਼ਰੀਦੀਏ ਧਾਏ।'' ਗੁਰਦੁਆਰਿਆਂ ਵਿਚ ਇੱਕਠ ਕਰਨ ਦੀ ਮਨਾਈ ਤੇ ਵਿਸਾਖੀ ਤੇ ਦੀਵਾਲੀ ਨੂੰ ਇੱਕਠ ਕਰਨ ਦੀ ਖੁਲ• ਤੇ ਪੰਜ ਹਾਜਰ ਰੁਪਏ ਦੀ ਟੈਕਸ ਵਸੂਲੀ ਲਾ ਦਿੱਤੀ ਜਿਸ ਤਹਿਤ ਭਾਈ ਮਨੀ ਸਿੰਘ ਜੀ ਵੱਲੋ ਸੂਬੇ ਨਾਲ ਗੱਲ ਤੋਰਨ ਸਿੰਘਾਂ ਭਾਈ ਸੁਬੇਗ ਸਿੰਘ, ਸੂਰਤ ਸਿੰਘ ਸਰੀ ਆਦਿ ਰਾਹੀਂ ਦੀਵਾਲੀ ਦਾ ਮੇਲਾ ਕਰਨ ਲਈ ਕਿਉਕਿ 1733 ਦੀ ਦੀਵਾਲੀ ਨੇੜੇ ਆ ਰਹੀ ਸੀ। ਸੂਬੇ ਨੇ ਮੇਲਾ ਕਰਨ ਦੀ ਇਜਾਜ਼ਤ ਦੇ ਬਦਲੇ 10 ਹਜ਼ਾਰ ਕਰ ਮੰਗਿਆ। ਕਰ ਦੀ ਰਕਮ ਪੱਕੀ ਕਰ ਕੇ ਭਾਈ ਸਾਹਿਬ ਅੰਮ੍ਰਿਤਸਰ ਪਰਤੇ ਅਤੇ ਚਿੱਠੀਆਂ ਰਾਹੀਂ ਸਿੱਖਾਂ ਨੂੰ ਦੀਵਾਲੀ ਉਤੇ ਅੰਮ੍ਰਿਤਸਰ ਬੁਲਾਵਾ ਭੇਜਿਆ। ਦੂਜੇ ਪਾਸੇ ਸਿੱਖ ਦੋਖੀਆਂ ਦੀ ਸਹਿ ਤੇ ਸੂਬੇ ਨੇ ਸਿੰਘਾਂ ਨੂੰ ਮਾਰ ਮੁਕਾਉਣ ਦੀ ਵਿਉਂਤ ਉਲੀਕੀ ਸਾਰੀ ਸਾਜ਼ਿਸ਼ ਦਾ ਪਤਾ ਲਾਹੌਰ ਨਿਵਾਸੀ ਸਿੰਘਾਂ ਨੇ ਭਾਈ ਸਾਹਿਬ ਜੀ ਨੂੰ ਜਾ ਦੱਸਿਆ। ਹਕੂਮਤ ਦੀ ਨੀਅਤ ਦੇਖ ਭਾਈ ਸਾਹਿਬ ਨੇ ਤੁਰੰਤ ਚਿੱਠੀਆਂ ਲਿੱਖ, ਸਿੰਘਾਂ ਨੂੰ ਰੋਕ ਦਿੱਤਾ। ਸੰਗਤਾਂ ਨਾ ਆਇਆਂ। ਸੂਬੇ ਨੇ ਕਰ ਨਾ ਮਿਲਣ ਕਾਰਨ ਭਾਈ ਸਾਹਿਬ ਜੀ ਦੀ ਜਵਾਬ ਤਲਬੀ ਕੀਤੀ। ਭਾਈ ਸਾਹਿਬ ਨੇ ਆਪਣੇ ਸਿੰਘ ਭੇਜ ਕੇ ਸਥਿਤੀ ਸਪੱਸ਼ਟ ਕੀਤੀ ਅਤੇ ਹੋਰ ਕਿਹਾ ਜੇ ਵਿਸਾਖੀ ਦਾ ਪੂਰਬ ਸਹੀ ਢੰਗ ਨਾਲ ਮਨਾਉਣ ਲਈ ਕੁੱਟਲਤਾ ਨਹੀਂ ਵਰਤੋਗੇ ਤਾਂ ਕਰ ਦਿੱਤਾ ਜਾ ਸਕਦਾ ਹੈ। ਜ਼ਕਰੀਆ ਖਾਨ ਗਵਰਨਰ ਲਾਹੌਰ ਨੇ ਇਹ ਆਗਿਆ ਇਸ ਸ਼ਰਤ ਤੇ ਦਿੱਤੀ ਕਿ ਮੇਲੇ ਉਪਰੰਤ 10 ਹਜ਼ਾਰ ਰੁਪਏ ਕਰ ਤੁਰੰਤ ਦੇਣਾ ਪਵੇਗਾ। ਮੇਲਾ ਦੱਸ ਦਿਨ ਰਹਿਣਾ ਸੀ। ਭਾਈ ਮਨੀ ਸਿੰਘ ਜੀ ਨੇ ਸੱਦੇ ਭੇਜੇ ਪਰ ਉਧਰ ਸੂਬੇ ਨੇ ਦੀਵਾਨ ਲਖਪਤ ਰਾਏ ਦੇ ਮਾਤਹਿਤ ਬਹੁਤ ਸਾਰੀ ਫੌਜ ਭੇਜ ਦਿੱਤੀ ਜਿਸ ਨੇ ਰਾਮ ਤੀਰਥ ਤੇ ਜਾ ਡੇਰਾ ਲਾਇਆ। ਇਨ•ਾਂ ਦੀ ਚਾਲ ਸੀ ਕਿ ਮੇਲੇ ਤੇ ਜਦੋਂ ਖਾਲਸਾ ਇਕੱਠਾ ਹੋਵੇਗਾ ਤਾਂ ਹਮਲਾ ਕਰ ਕੇ ਤਬਾਹੀ ਮੱਚਾ ਦਿੱਤੀ ਜਾਵੇਗੀ ਸਿੰਘਾਂ ਦਾ ਕਤਲ ਵੱਧ ਤੋਂ ਵੱਧ ਕਰ ਦਿੱਤਾ ਜਾਵੇਗਾ। ਭਾਈ ਸਾਹਿਬ ਨੂੰ ਇਸ ਵਿਉਂਤ ਦਾ ਪਤਾ ਲੱਗ ਗਿਆ। ਭਾਈ ਸਾਹਿਬ ਨੇ ਦੁਬਾਰਾ ਹੁਕਮ ਕਰ ਭੇਜਿਆ ਕਿ ਖਾਲਸਾ ਇਕੱਤਰ ਨਾ ਹੋਵੇ। ਭਾਈ ਸਾਹਿਬ ਦੇ ਹੁਕਮ ਅਨੁਸਾਰ ਖਾਲਸਾ ਇਕੱਤਰ ਨਾ ਹੋਇਆ। ਵਿਸਾਖੀ ਤੋਂ ਬਾਅਦ ਜਦੋਂ ਲਾਹੌਰ ਦਰਬਾਰ ਨੇ ਪੈਸੇ ਮੰਗੇ ਤਾਂ ਭਾਈ ਸਾਹਿਬ ਨੇ ਸਪੱਸ਼ਟ ਕਹਿ ਦਿੱਤਾ ਕਿ ਤੁਹਾਡੀ ਚਾਲ ਵਿੱਚ ਖਾਲਸਾ ਨਹੀਂ ਆਏਗਾ। ਇੱਕ ਪਾਸੇ ਤੁਹਾਡੇ ਦਸਤੇ ਖਾਲਸੇ ਨੂੰ ਖ਼ਤਮ ਕਰਨ ਲਈ ਗਸ਼ਤ ਕਰਨ ਤੇ ਦੂਜੇ ਪਾਸੇ ਤੁਹਾਨੂੰ ਪੈਸੇ ਦੇਈਏ। ਤੁਹਾਡਾ ਇਹ ਵਾਇਦਾ ਸੀ ਕਿ ਅਸੀਂ ਖਾਲਸੇ ਨੂੰ ਕੁਝ ਨਹੀਂ ਕਹਾਂਗੇ। ਇਸ ਲਈ ਕਾਹਦੇ ਲਈ ਪੈਸੇ ਤਾਰੀਏ। ਉਨ•ਾਂ ਨੂੰ ਇਸ ਅਪਰਾਧ ਦਾ ਬਹਾਨਾ ਬਣਾ ਕੇ ਗ੍ਰਿਫ਼ਤਾਰ ਕਰ ਕੇ ਲਾਹੌਰ ਲੈ ਜਾਇਆ ਗਿਆ। ਉਥੇ ਉਨ•ਾਂ ਨੂੰ ਕਿਹਾ ਗਿਆ ਜਾਂ ਮੁਸਲਮਾਨ ਹੋ ਜਾਓ, ਨਹੀਂ ਤਾਂ ਤੁਹਾਡਾ ਬੰਦ-ਬੰਦ ਕੱਟ ਦਿੱਤਾ ਜਾਵੇਗਾ।
ਬਾਬਾ ਦੀਪ ਸਿੰਘ 1757 ਈ: ਦੀ ਦੀਵਾਲੀ ਤੋ ਕੁਝ ਦਿਨ ਪਹਿਲਾਂ ਹੀ ਅਹਿਮਦ ਸ਼ਾਹ ਅਬਦਾਲੀ ਵਲੋਂ ਸ੍ਰੀ ਦਰਬਾਰ ਸਾਹਿਬ ਪੂਰ ਦਿੱਤਾ ਸੀ ਬਾਬਾ ਜੀ ਨੇ ਸ੍ਰੀ ਦਰਬਾਰ ਸਾਹਿਬ ਦੀ ਦੁਰਦਸ਼ਾ ਸੁਣੀ ਤਾਂ ਉਸੇ ਸਮੇਂ ਫ਼ਰਮਾਇਆ ਕਿ :-''ਸੀਸ ਸੁਧਾਸਰ ਹੇਤ ਕਰ ਦੇਵੇਗੇ ਹਮ ਜਾਇ। ਕਰ ਅਰਦਾਸਾ ਟੁਰ ਪਏ ਸਿੰਘ ਜੀ ਫ਼ਤਿਹ ਗਜਾਇ।'' 1762 ਈ: ਨੂੰ ਅਬਦਾਲੀ ਨੂੰ ਕਾਬਲ ਵਾਪਸ ਧੱਕ ਦਿੱਤਾ। ਉਸ ਉਪਰੰਤ ਸ੍ਰੀ ਦਰਬਾਰ ਸਾਹਿਬ ਦੀ ਦੀਵਾਲੀ ਪੰਜਾਬ ਤੇ ਸਿਖਾਂ ਦੀ 'ਚੜ•ਦੀਕਲਾ' ਦਾ ਚਿੰਨ੍ਰ ਬਣ ਗਈ। ਅੱਜ ਵੀ ਉਥੋਂ ਦੀ ਦੀਵਾਲੀ ਅਦੁੱਤੀ ਅਤੇ ਆਪਣੀ ਉਦਾਹਰਣ ਆਪ ਹੀ ਹੈ। ਇਕ ਵਿਦਵਾਨ ਦੀ ਨਜ਼ਰ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਸਰਜਮੀਨ ਉਤੇ ਵਸਿਆ ਰੱਬ ਦਾ ਜ਼ਾਹਰਾ ਚਮਤਕਾਰ ਸ੍ਰੀ ਦਰਬਾਰ ਸਾਹਿਬ । ਇਸ ਦੀ ਰੂਹਾਨੀ ਸ਼ਾਨੋਸ਼ੌਕਤ ਇਸ ਦੀ ਨਿਵੇਕਲੀ ਛੱਬ , ਇਸ ਦੇ ਪਵਿੱਤਰ ਪਾਣੀਆਂ ਵਿੱਚ ਝਿਲਮਿਲ ਕਰਦੇ ਰੋਸ਼ਨੀਆਂ ਦੇ ਪ੍ਰਛਾਵੇਂ ਅਤੇ ਰੱਬ ਦੇ ਦਰਬਾਰ ਅੰਦਰੋਂ ਕੀਰਤਨ ਦੀਆਂ ਫੁੱਟ ਰਹੀਆਂ ਫੁਹਾਰਾਂ ਇਸ ਦੀ ਦਰਸ਼ਨੀ ਡਿਉਢੀ ਦੀ ਸਰਦਲ ਤੇ ਆਤਮਿਕ ਪਿਆਸ ਪੂਰੀ ਕਰਨ ਲਈ ਲੋਕਾਂ ਦੇ ਝੁਕੇ ਮਸਤਕ , ਬੈਕੁੰਠ ਕੀਰਤਨ ਦੇ ਸਰੂਰ ਵਿੱਚ ਡੁੱਬੀਆਂ ਮਸਤ ਅੱਖੀਆਂ ਸਾਰੀ ਫ਼ਿਜ਼ਾ ਵਿਚ ਅੰਮ੍ਰਿਤ ਘੋਲ ਦਿੰਦੀਆਂ ਹਨ। ਇਹ ਸਾਰਸ ਵਾਤਵਾਵਰਣ ਖਾਲਸਾ ਜੀ ਦੇ ਮਨ ਅੰਦਰ ਵੀ ਉਕਰਿਆ ਰਹਿੰਦਾ ਹੈ। ਅਤਿ ਪਿਆਰੇ ਹਰਮਿੰਦਰ ਸਾਹਿਬ ਦੀ ਦੀਵਾਲੀ ਸਾਨੂੰ ਸਦਾ ਹੀ ਬੀਤੇ ਦਿਨਾਂ ਦੀਆਂ ਯਾਦਾਂ ਵੱਲ ਲੈ ਤੁਰਦੀ ਹੈ ਜਦੋਂ ਸਰਬੱਤ ਖਾਲਸਾ ਸਮੇਂ ਦੀਆਂ ਹਕੂਤਾਂ ਵਲੋਂ ਲਾਂਈਆਂ ਤਮਾਮ ਰੋਕਾਂ ਨੂੰ ਖਤਮ ਕਰ ਅਕਾਲ ਤਖ਼ਤ ਦੇ ਚਰਨਾਂ ਵਿੱਚ ਆ ਜੁੜਦਾ ਸੀ ਅਤੇ ਜਦੋਂ ਗੁਰਮਤੇ ਸੋਧਕੇ ਖਾਲਸਾ ਆਪਣੇ ਤੇ ਦੁਨੀਆਂ ਦੇ ਇਤਿਹਾਸ ਨੂੰ ਨਵੇਂ ਮੋੜ ਦਿੰਦਾ ਰਿਹਾ ਹੈ। ਇਸ ਹੀ ਥਾਂ ਤੇ ਖਾਲਸਾ ਕਿਸੇ ਮਹਾਨ ਉਦਾਸੀ ਦੇ ਆਲਮ ਵਿੱਚ ਡੁੱਬ ਕੇ ਆਪਣੇ ਪਵਿੱਤਰ ਹੰਝੂ ਕੇਰਕੇ ਕਿਸੇ ਅਗਲੀ ਮੰਜ਼ਿਲ ਦੇ ਨਿਸ਼ਾਨ ਵੀ ਲੱਭਦਾ ਰਿਹਾ ਹੈ ਅਤੇ ਨਾਲ ਖਲੌਤੀ ਬੇਰੀ ਅਜੇ ਵੀ ਪੈਗਾਮ ਦਿੰਦੀ ਹੈ ਕਿ ਇਸ ਰੱਬੀ ਕੇਂਦਰ ਦੀ ਰਾਖੀ ਲਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਸਦਾ ਹੀ ਆਉਦੇ ਜਾਂਦੇ ਰਹਿੰਦੇ ਹਨ। ਹਰ ਮੌਸਮ ਇਥੇ ਹਰ ਪਲ ਨਵਾਂ ਲੱਗਦਾ ਹੈ। ਪੂਰਨਮਾਸ਼ੀ ਦੀ ਰਾਤ ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਹਾਸਲ ਹੋਣ ਵਾਲੀਆਂ ਬਖ਼ਸ਼ਿਸਾਂ ਦੇ ਅੰਦਾਜ਼ ਹੋਰ ਹੁੰਦੇ ਹਨ ਤੇ ਮੱਸਿਆ ਦੀ ਰਾਤ ਨੂੰ ਹੋਰ । ਵੱਡੇ ਤੜਕੇ ਇਸ ਦਾ ਰੱਬੀ ਜਲਾਲ ਕੋਈ ਹੋਰ ਪੈਗਾਮ ਦਿੰਦਾ ਹੈ ਤੇ ਨਿੱਕੀ –ਨਿੱਕੀ ਕਣੀ ਦੇ ਮੀਂਹ ਵਿੱਚ ਭਿੱਜ ਰਹੇ ਸ੍ਰੀ ਹਰਿਮੰਦਰ ਦਾ ਸੰਦੇਸ਼ ਕੁੱਝ ਹੋਰ ਹੀ ਸੁਨੇਹਾ ਦੇ ਰਿਹਾ ਹੁੰਦਾ ਹੈ। ਇਸ ਦੀਆਂ ਸਿਖਰ ਦੁਪਹਿਰਾਂ ਇਸ ਦੀਆਂ ਡੂੰਘੀਆਂ ਸ਼ਾਮਾਂ ਅਤੇ ਇਸ ਦੀਆਂ ਪ੍ਰਭਾਤਾਂ ਦੇ ਦ੍ਰਿਸ਼ ਇਸ ਧਰਤੀ ਹੇਠ ਹਜਾਰਾਂ ਸ਼ਹੀਦਾਂ ਦੀਆਂ ਰੂਹਾਂ ਹਨ। ਜਿਨ•ਾਂ ਨੇ ਖਾਲਸਾ ਪੰਥ ਦੇ ਇਤਿਹਾਸ ਨੂੰ ਸਦਾ ਹੀ ਸੱਜਰੀ ਸਵੇਰ ਵਾਂਗ ਚਮਕਦਿਆਂ ਰੱਖਿਆ ਹੈ। ਇਹ ਰੂਹਾਂ ਹਮੇਸ਼ਾਂ ਕੋਈ ਸੰਦੇਸ਼ ਦੇ ਰਹੀਆਂ ਹੁੰਦੀਆਂ ਹਨ ਜਿਨ•ਾਂ ਨੂੰ ਬੁੱਝਣ ਲਈ ਉਸ ਆਵਾਜ਼ ਨਾਲ ਜੁੜਨਾ ਜਰੂਰੀ ਹੈ ਜੋ ਸ੍ਰੀ ਹਰਿਮੰਦਰ ਸਾਹਿਬ ਦੇ ਐਨ ਕੇਂਦਰ ਵਿਚੋਂ ਕੀਰਤਨ ਦੇ ਰੂਪ ਵਿਚ ਸਦਾ ਹੀ ਗੰਜੂਦੀ ਰਹਿੰਦੀ ਹੈ। ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਦੀਆਂ ਨੀਹਾਂ ਵਿਚ ਪਹਿਲੀ ਇੱਟ ਉੱਤੇ ਇਕ ਮਹਾਨ ਮੁਸਲਮਾਨ ਫਕੀਰ ਸਾਂਈ ਮੀਆਂ ਮੀਰ ਦੇ ਪਵਿੱਤਰ ਹੱਥਾਂ ਦੇ ਨਿਸ਼ਾਨ ਹਨ ਜੋ ਖਾਲਸੇ ਨੂੰ ਸਦਾ ਸਰਬੱਤ ਦੇ ਭਲੇ ਦੀ ਦੁਆ ਮੰਗਣ ਦੀ ਯਾਦ ਕਰਾਉਂਦੇ ਰਹਿਣਗੇ। ਦੀਵਾਲੀ ਦੇ ਮੌਕੇ ਉਤੇ ਬਾਹਰ ਨਜ਼ਰ ਆ ਰਹੀਆਂ ਰੋਸ਼ਨੀਆਂ ਨਾਲ ਭਰਿਆ ਸ੍ਰੀ ਹਰਿਮੰਦਰ ਸਾਹਿਬ ਹਮੇਸ਼ਾ ਮਨੁੱਖ ਨੂੰ ਅੰਦਰਲੀ ਰੋਸ਼ਨੀ ਨਾਲ ਮਾਲਾਮਾਲ ਹੋਣ ਦਾ ਸਦੀਵੀ ਪੈਗ੍ਰਾਮ ਦਿੰਦਾ ਰਹਿੰਦਾ ਹੈ।
ਸੋ ਦੀਵਾਲੀ ਦਾ ਤਿਉਹਾਰ ਸਾਨੂੰ ਸਦਾ ਹੀ ਆਪਣੇ ਇਤਿਹਾਸ ਦੇ ਮੁਤਾਬਕ ਮਨਾਉਂਣਾ ਚਾਹੀਦਾ ਹੈ ਨਾ ਕਿ ਅੱਜ ਕਲ• ਦੇ ਅਧੁਨਿਕ ਤਰੀਕੇ ਨਾਲ ਜਿਸ ਨਾਲ ਵਾਤਾਵਰਣ ਦੂਸ਼ਿਤ ਹੋਵੇ। ਦੀਵਾਲੀ ਦਾ ਤਿਉਹਾਰ ਸਾਨੂੰ ਹਮੇਸ਼ਾ ਇਹੀ ਚਿੰਤਨ ਕਰਾਉਂਦਾ ਹੈ ਕਿ ਬਰਾਈ ਤੇ ਸਚਾਈ ਦੀ ਜਿੱਤ ਹੁੰਦੀ ਹੈ।
ਧੰਨਵਾਦ
ਅਵਤਾਰ ਸਿੰਘ ਕੈਂਥ
ਧਾਰਮਿਕ ਪ੍ਰਤੀਨਿਧ
ਮੁੱਖ ਸੇਵਾਦਾਰ : ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ
ਜਸ਼ਨ ਕੰਪਿਊਟਰ ਕੋਰਟ ਰੋਡ ਨੇੜੇ ਬੱਸ ਸਟੈਂਡ ਬਠਿੰਡਾ
9356200120,
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback