Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਮੈਂ ਕੱਤਾ ਪ੍ਰੀਤਾ ਨਾਲ ਚਰਖਾ ਚੰਨਣ ਦਾ
ਮੈਂ ਕੱਤਾ ਪ੍ਰੀਤਾ ਨਾਲ ਚਰਖਾ ਚੰਨਣ ਦਾ
ਚਰਖਾ ਪੰਜਾਬੀ ਸਭਿਆਚਾਰ ਦਾ ਮਹੱਤਵਪੂਰਣ ਚਿੰਨ੍ਹ ਹੈ । ਇਕ ਸਮਾ ਅਜਿਹਾ ਵੀ ਸੀ ਜਦੋਂ ਚਰਖਾ ਹਰ ਘਰ ਦਾ ਸ਼ਿੰਗਾਰ ਹੋਇਆ ਕਰਦਾ ਸੀ । ਪੇਂਡੂ ਜੀਵਨ ਦੀ ਅਹਿਮ ਕੜੀ ਸੀ ਚਰਖਾ । ਚਰਖਾ ਅਜਿਹਾ ਘਰੇਲੂ ਸੰਦ ਸੀ ਜਿਸਦੀ ਮਦਦ ਨਾਲ ਰੂੰ ਨੂੰ ਕੱਤ ਕੇ ਸੂਤ ਤਿਆਰ ਕੀਤਾ ਜਾਂਦਾ ਸੀ । ਜਿਸ ਤੋ ਅੱਗੇ ਕਪੜੇ ਬਣਦੇ ਸਨ । ਪੁਰਾਣੇ ਸਮਿਆ ਵਿੱਚ ਮੁਟਿਆਰਾ ਤ੍ਰਿੰਝਣਾ ਵਿੱਚ ਬੈਠ ਕੇ ਚਰਖਾ ਕੱਤਦੀਆਂ , ਬਾਗ , ਫੁਲਕਾਰੀਆਂ ਕੱਢਦੀਆਂ ਅਤੇ ਦਰੀਆਂ , ਖੇਸ ਬੁਣਦੀਆਂ ਸਨ । ਇਹ ਸਭ ਕੰਮ ਸਾਡੇ ਅਮੀਰ ਵਿਰਸੇ ਦੀ ਨਿਸ਼ਾਨੀ ਸਨ ਜੋ ਸਾਨੂੰ ਹੱਥੀ ਕਿਰਤ ਕਰਨ ਦੀ ਪ੍ਰੇਰਣਾ ਦਿੰਦੇ ਸਨ । ਸਾਡੇ ਲੋਕ ਗੀਤਾ ਅੰਦਰ ਵੀ ਚਰਖੇ ਦਾ ਬਾਖੂਬੀ ਜਿਕਰ ਆਉਂਦਾ ਹੈ -
ਮੈਂ ਕੱਤਾ ਪ੍ਰੀਤਾ ਨਾਲ
ਚਰਖਾ ਚੰਨਣ ਦਾ
ਸ਼ਾਵਾ ਚਰਖਾ ਚੰਨਣ ਦਾ।
ਚਰਖਾ ਲੱਕੜ ਦੀ ਕਾਰੀਗਰੀ ਦਾ ਉਤਮ ਨਮੂਨਾ ਹੈ । ਇਹ ਇਕ ਵਿਸ਼ੇਸ਼ ਤਰ੍ਹਾ ਦੀ ਕਾਲੀ ਲੱਕੜ ਨੂੰ ਤਰਾਸ਼ ਕੇ ਬਣਾਇਆ ਜਾਂਦਾ ਹੈ । ਸਾਡੇ ਲੋਕ ਗੀਤਾ ਵਿੱਚ ਵੀ ਚਰਖੇ ਦੀ ਅਤੇ ਚਰਖੇ ਨੂੰ ਬਣਾਉਣ ਵਾਲੇ ਕਾਰੀਗਰ ਦੀ ਖੂਬ ਪ੍ਰਸ਼ੰਸ਼ਾ ਹੁੰਦੀ ਹੈ –
ਚਰਖਾ ਮੇਰਾ ਰੰਗ ਰੰਗੀਲਾ
ਕੋਡੀਆ ਨਾਲ ਸਜਾਇਆ
ਕਾਰੀਗਰ ਨੂੰ ਦਿਉ ਵਧਾਈਆ
ਜਿਹਨੇ ਰੰਗਲਾ ਚਰਖਾ ਬਣਾਇਆ ।
ਇਕ ਸਮਾ ਅਜਿਹਾ ਸੀ ਜਦੋ ਹਰ ਘਰ ਅੰਦਰੋ ਚਰਖੇ ਦੀ ਘੂਕਰ ਸੁਣਾਈ ਦਿੰਦੀ ਸੀ । ਕੁੜੀਆ – ਚਿੜੀਆ ਇਕੱਠੀਆ ਹੋ ਕੇ ਚਰਖਾ ਕੱਤਦੀਆ ਅਤੇ ਨਾਲ – ਨਾਲ ਲੋਕ ਗੀਤ ਗਾਉਂਦੀਆਂ ਸਨ । ਕੁੜੀਆ ਆਪਣੇ ਹੱਥੀ ਚਰਖਾ ਕੱਤ ਕੇ ਦਰੀਆਂ ਖੇਸ ਬਣਾ ਕੇ ਆਪਣਾ ਦਾਜ ਤਿਆਰ ਕਰਦੀਆ ਸਨ । ਪਹਿਲਾ ਚਰਖਾ ਕੁੜੀਆ ਨੂੰ ਦਾਜ ਵਿੱਚ ਵੀ ਦਿੱਤਾ ਜਾਂਦਾ ਸੀ । ਦਾਜ ਵਿੱਚ ਦਿੱਤਾ ਜਾਣ ਵਾਲਾ ਚਰਖਾ ਕੋਕਿਆ ਅਤੇ ਮੇਖਾ ਨਾਲ ਜੜਿਆ ਹੁੰਦਾ ਸੀ । ਸਹੁਰੇ ਘਰ ਚਰਖਾ ਕੱਤਦੀ ਮੁਟਿਆਰ ਆਪਣੀ ਮਾਂ ਵਲੋ ਦਿੱਤੇ ਚਰਖੇ ਤੇ ਮਾਣ ਕਰਦੀ ਹੈ ਅਤੇ ਚਰਖੇ ਵੱਲ ਵੇਖ – ਵੇਖ ਆਪਣੀ ਮਾਂ ਨੂੰ ਯਾਦ ਕਰਦੀ ਹੈ –
ਮਾਂ ਮੇਰੀ ਨੇ ਚਰਖਾ ਦਿੱਤਾ
ਵਿੱਚ ਸ਼ੀਸ਼ੇ , ਕੋਕੇ ਤੇ ਮੇਖਾ
ਮਾਏ ਤੈਨੂੰ ਯਾਦ ਕਰਾ
ਜਦ ਚਰਖੇ ਵੱਲ ਦੇਖਾ ।
ਪਰ ਜੇਕਰ ਦਾਜ ਵਿੱਚ ਮੁਟਿਆਰ ਨੂੰ ਮਾਪੇ ਚਰਖਾ ਨਾ ਦੇਣ ਤਾ ਉਹ ਆਪਣੇ ਕੰਤ ਤੋ ਚਰਖੇ ਦੀ ਮੰਗ ਕਰਦੀ ਹੋਈ ਆਖਦੀ ਹੈ –
ਚੰਦਨ ਦਾ ਮੈਨੂੰ ਲੈ ਦੇ ਚਰਖਾ
ਵਿੱਚ ਚਾਂਦੀ ਦੇ ਮਣਕੇ
ਵੇ ਮੇਰਾ ਕੱਤਦੀ ਦਾ
ਕੱਤਦੀ ਦਾ ਚੂੜਾ ਛਣਕੇ ।
ਅੱਗੋ ਕੰਤ ਵੀ ਨਵੀ ਵਿਆਹੀ ਪਤਨੀ ਦੀ ਮੰਗ ਮੰਨਦਾ ਹੋਇਆ ਉਸਨੂੰ ਚਰਖਾ ਲੈ ਕੇ ਦੇਣ ਦਾ ਵਾਅਦਾ ਕਰਦਾ ਹੈ –
ਸੁਣ ਨੀ ਮੇਰੀਏ ਨਾਰੇ
ਤੈਨੂੰ ਕੱਪੜੇ ਸਵਾ ਦੂੰ ਸਾਰੇ
ਸਾਟਨ ਦਾ ਤੈਨੂੰ ਘੱਗਰਾ ਸਵਾ ਦੂੰ
ਪੱਟ ਦੇ ਗੁੰਦਾਅ ਦੂੰ ਨਾਲੇ
ਰੰਗਲਾ ਤੈਨੂੰ ਚਰਖਾ ਮੰਗਾ ਦਿਆਂ
ਕੱਤਿਆ ਕਰੀ ਚੁਬਾਰੇ ।
ਕੰਤ ਦੁਆਰਾ ਲਿਆ ਕੇ ਦਿੱਤੇ ਚਰਖੇ ਨੂੰ ਵੇਖ ਕੇ ਮੁਟਿਆਰ ਨੂੰ ਬੇਹੱਦ ਖੁਸ਼ੀ ਹੂੰਦੀ ਹੈ ਤੇ ਉਹ ਚਰਖੇ ਤੇ ਲੰਮੇ – ਲੰਮੇ ਤੰਦ ਪਾ ਕੇ ਆਪਣੀਆਂ ਰੀਝਾਂ ਪੂਰੀਆਂ ਕਰਦੀ ਹੈ । ਮੁਟਿਆਰ ਨੂੰ ਚਰਖਾ ਕੱਤਦੀ ਵੇਖ ਕੇ ਉਸਦਾ ਕੰਤ ਖੁਸ਼ ਹੁੰਦਾ ਹੈ ਤੇ ਉਸਦੇ ਹੁਸਨ ਦੀ ਅਤੇ ਉਸਦੀ ਕੱਤਣੀ ਸਿਫਤ ਕਰਦਾ ਹੋਇਆ ਆਖਦਾ ਹੈ –
ਤੈਨੂੰ ਵੇਖਾ ਕਿ ਵੇਖਾ ਤੇਰੀ ਕੱਤਣੀ
ਨੀ ਚੰਨ ਜਿਹੇ ਮੁੱਖ ਵਾਲੀਏ।
ਜੇਕਰ ਮਾਹੀ ਪ੍ਰਦੇਸੀ ਹੋਵੇ ਤਾ ਚਰਖਾ ਕੱਤਦੀ ਮੁਟਿਆਰ ਉਸਨੂੰ ਯਾਦ ਕਰਦੀ ਹੋਈ ਆਖਦੀ ਹੈ –
ਸਾਨੂੰ ਹਰ ਚਰਖੇ ਦੇ ਗੇੜੇ
ਯਾਦ ਆਵੇ ਜਾਣ ਵਾਲਿਆ ।
ਪਰ ਜੇ ਅਜੋਕੇ ਸਮੇ ਦੀ ਗੱਲ ਕਰੀਏ ਤਾ ਅੱਜ ਚਰਖਾ ਸਾਡੇ ਸਭਿਆਚਾਰ ਵਿੱਚੋ ਅਲੋਪ ਹੀ ਹੋ ਗਿਆ ਹੈ । ਹੁਣ ਨਾ ਤਾ ਤ੍ਰਿੰਝਣ ਵਿੱਚ ਚਰਖਾ ਕੱਤਦੀਆਂ ਮੁਟਿਆਰਾ ਦਿਖਾਈ ਦਿੰਦੀਆ ਹਨ ਅਤੇ ਨਾ ਹੀ ਚਰਖੇ ਦੀ ਗੂੰਜ ਸੁਣਾਈ ਦਿੰਦੀ ਹੈ । ਕੋਈ ਭਾਗਾ ਵਾਲਾ ਘਰ ਹੀ ਹੋਵੇਗਾ ਜਿਥੇ ਕਿਸੇ ਔਰਤ ਨੂੰ ਚਰਖਾ ਕੱਤਣਾ ਆਉਦਾ ਹੋਵੇਗਾ । ਹੁਣ ਚਰਖਾ ਸਿਰਫ ਸਕੂਲਾ , ਕਾਲਜਾ ਵਿੱਚ ਹੋਣ ਵਾਲੇ ਪ੍ਰੋਗਰਾਮਾ ਅਤੇ ਵਿਆਹਾ ਮੋਕੇ ਡੀਜੇ ਵਾਲਿਆ ਵਲੋ ਕੀਤੇ ਜਾਂਦੇ ਪ੍ਰੋਗਰਾਮ ਦੋਰਾਨ ਹੀ ਸਟੇਜ ਤੇ ਰੱਖਿਆ ਦਿਖਾਈ ਦਿੰਦਾ ਹੈ ਜਾਂ ਫਿਰ ਘਰ ਦੀ ਪਰਛੱਤੀ ਅਤੇ ਘਰ ਦੇ ਫਾਲਤੂ ਸਮਾਨ ਨਾਲ ਸਟੋਰ ਵਿੱਚ ਪਿਆ ਦਿਖਾਈ ਦੇ ਸਕਦਾ ਹੈ । ਸਚਾਈ ਇਹੀ ਹੈ ਕਿ ਬੀਤੇ ਸਮੇ ਜੋ ਚਰਖੇ ਦੀ ਸਰਦਾਰੀ ਸੀ ਉਹ ਹੁਣ ਖਤਮ ਹੋ ਚੁੱਕੀ ਹੈ । ਹੁਣ ਤਾ ਸਿਰਫ ਸੁੰਨੀਆ ਤ੍ਰਿੰਝਣਾ ਵਿੱਚ ਮੁਟਿਆਰ ਬਿਨਾ ਰੋਂਦਾ ਚਰਖਾ ਹੀ ਦਿਖਾਈ ਦਿੰਦਾ ਹੈ –
ਵੀਰ ਮੇਰੇ ਨੇ ਖੂਹ ਲਗਵਾਇਆ
ਵਿੱਚ ਸੁੱਟੀਆ ਤਲਵਾਰਾ
ਤ੍ਰਿੰਝਣ ਸੁੰਨੇ ਪਏ
ਕਿੱਧਰ ਗਏ ਚਰਖੇ
ਤੇ ਕਿੱਧਰ ਗਈਆ ਮੁਟਿਆਰਾਂ ।
ਜਸਪ੍ਰੀਤ ਕੌਰ ਸੰਘਾ
ਪਿੰਡ – ਤਨੂੰਲੀ
ਜਿਲ੍ਹਾ – ਹੁਸ਼ਿਆਰਪੁਰ।
੯੯੧੫੦ - ੩੩੧੭੬
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback