Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਖ਼ੂਬ ਲੜੀ ਮਰਦਾਨੀ…....ਸੰਜੀਵ ਕੁਮਾਰ ਝਾਅ
ਆਪਣੇ ਦਮ ਉੱਤੇ ਬੌਲੀਵੁੱਡ ਵਿਚ ਸਫਲਤਾ ਹਾਸਲ ਕਰਨ ਵਾਲੀ ਕੰਗਨਾ ਰਣੌਤ ਆਪਣੀ ਪ੍ਰਤਿਭਾ ਅਤੇ ਬੇਬਾਕ ਸ਼ਖ਼ਸੀਅਤ ਕਾਰਨ ਬਹੁਤਿਆਂ ਦੀ ਰੋਲ ਮਾਡਲ ਬਣ ਚੁੱਕੀ ਹੈ। ਉਹ ਬਹੁਤ ਹਿੰਮਤ ਨਾਲ ਵਿਵਾਦਾਂ ਦਾ ਸਾਹਮਣਾ ਕਰਦੀ ਹੈ। ਫ਼ਿਲਮ ਨਗਰੀ ਵਿਚ ਗੌਡਫਾਦਰ ਨਾ ਹੋਣ ਦੇ ਬਾਵਜੂਦ ਆਪਣੀ ਅਦਾਕਾਰੀ ਦੇ ਜ਼ੋਰ ਉੱਤੇ ਫ਼ਿਲਮੀ ਦੁਨੀਆਂ ਵਿਚ ਆਪਣੀ ਮੰਜ਼ਿਲ ਹਾਸਲ ਕਰਨ ਵਾਲੀ ਇਸ ਅਭਿਨੇਤਰੀ ਨੂੰ ਇਸੀ ਵਜ੍ਹਾ ਨਾਲ ਬੌਲੀਵੁੱਡ ਦੀ ‘ਕੁਈਨ’ ਕਿਹਾ ਜਾਂਦਾ ਹੈ। ਕਈ ਹਿੱਟ ਫ਼ਿਲਮਾਂ ਦੇਣ ਵਾਲੀ ਕੰਗਨਾ ਅੱਜਕੱਲ੍ਹ ਬਾਇਓਪਿਕ ‘ਮਣੀਕਰਣਿਕਾ’ ਨਾਲ ਚਰਚਾ ਵਿਚ ਹੈ।
-ਤੁਸੀਂ ਆਪਣੀ ਫ਼ਿਲਮ ‘ਮਣੀਕਰਣਿਕਾ’ ਬਾਰੇ ਕੁਝ ਦੱਸੋ।
-ਨਿਰਮਾਤਾ ਕਮਲ ਜੈਨ ਦੀ ਫ਼ਿਲਮ ‘ਮਣੀਕਰਣਿਕਾ: ਦਿ ਕੁਈਨ ਆਫ ਝਾਂਸੀ’ ਦੀ ਕਹਾਣੀ ਅਦਭੁੱਤ ਹੈ। ਇਹ ਫ਼ਿਲਮ ਸਾਹਸ, ਤਾਕਤ ਅਤੇ ਦ੍ਰਿੜ ਸੰਕਲਪ ਦੀ ਕਹਾਣੀ ਬਿਆਨ ਕਰਦੀ ਹੈ ਅਤੇ ਰਾਣੀ ਲਕਸ਼ਮੀਬਾਈ ਦੀ ਕਹਾਣੀ ਨੂੰ ਦਰਸਾਉਂਦੀ ਹੈ, ਜਿਨ੍ਹਾਂ ਨੇ 30 ਸਾਲ ਦੀ ਉਮਰ ਵਿਚ ਹੀ ਆਪਣਾ ਜੀਵਨ ਨਿਛਾਵਰ ਕਰ ਦਿੱਤਾ ਸੀ। ਇਸ ਫ਼ਿਲਮ ਜ਼ਰੀਏ ਭਾਰਤ ਦੇ ਆਜ਼ਾਦੀ ਸੰਘਰਸ਼ ਵਿਚ ਰਾਣੀ ਲਕਸ਼ਮੀਬਾਈ ਦੇ ਮਹੱਤਵ ਨੂੰ ਵਿਖਾਇਆ ਗਿਆ ਹੈ।
-ਤੁਹਾਡੇ ਲਈ ਰਾਣੀ ਲਕਸ਼ਮੀਬਾਈ ਦਾ ਕਿਰਦਾਰ ਕੀ ਮਹੱਤਵ ਰੱਖਦਾ ਹੈ?
– ਮੇਰੇ ਲਈ ਰਾਣੀ ਲਕਸ਼ਮੀਬਾਈ ਦੀ ਭੂਮਿਕਾ ਵਿਸ਼ੇਸ਼ ਭੂਮਿਕਾ ਹੈ। ਮੈਂ ਸਿਰਫ਼ ਰਾਣੀ ਲਕਸ਼ਮੀਬਾਈ ਦੀ ਤਾਕਤ ਦੀ ਕਲਪਨਾ ਕਰ ਸਕਦੀ ਹਾਂ। ਮੈਂ ਉਨ੍ਹਾਂ ਦੀ ਬਹਾਦਰੀ ਦੀਆਂ ਕਹਾਣੀਆਂ ਨੂੰ ਦਰਸਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ। ਮੈਂ ਉਨ੍ਹਾਂ ਵਰਗੀ ਬਿਲਕੁਲ ਨਹੀਂ ਹਾਂ, ਪਰ ਉਨ੍ਹਾਂ ਦੀ ਕਹਾਣੀ ਨੇ ਨਿਸ਼ਚਿਤ ਰੂਪ ਤੋਂ ਫ਼ਿਲਮ ਦੇ ਚੁਣੌਤੀ ਭਰਪੂਰ ਹਿੱਸੇ ਨੂੰ ਕਰਨ ਲਈ ਮੈਨੂੰ ਸਾਹਸ ਅਤੇ ਤਾਕਤ ਦਿੱਤੀ। ਮੈਂ ਇਸ ਕਿਰਦਾਰ ਵਿਚ ਜਾਨ ਪਾਉਣ ਲਈ ਤਲਵਾਰਬਾਜ਼ੀ ਅਤੇ ਘੋੜਸਵਾਰੀ ਦਾ ਕਾਫ਼ੀ ਅਭਿਆਸ ਕੀਤਾ।
-ਤੁਹਾਡੀ ਇਹ ਫ਼ਿਲਮ ਕਈ ਕਾਰਨਾਂ ਨਾਲ ਵਿਵਾਦਾਂ ਵਿਚ ਆ ਗਈ। ਹੁਣ ਲਕਸ਼ਮੀਬਾਈ ਦੇ ਰੁਮਾਨੀ ਪੱਖ ਨੂੰ ਲੈ ਕੇ ਵਿਵਾਦ ਪੈਦਾ ਕੀਤਾ ਜਾ ਰਿਹਾ ਹੈ। ਤੁਸੀਂ ਕੀ ਕਹੋਗੇ?
-ਕਿਸੇ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਹੈ। ਪਹਿਲਾਂ ਇਸਦੇ ਨਿਰਦੇਸ਼ਕ ਕ੍ਰਿਸ਼ਨ ਸਨ ਜਿਨ੍ਹਾਂ ਨੇ ਕਿਸੇ ਹੋਰ ਫ਼ਿਲਮ ਵਿਚ ਰੁੱਝੇ ਹੋਣ ਕਾਰਨ ਇਸ ਫ਼ਿਲਮ ਨੂੰ ਛੱਡ ਦਿੱਤਾ ਸੀ। ਹੁਣ ਮੇਰੇ ਉੱਤੇ ਅਦਾਕਾਰੀ ਦੇ ਨਾਲ ਨਿਰਦੇਸ਼ਨ ਦੀ ਵੀ ਜ਼ਿੰਮੇਵਾਰੀ ਹੈ। ਸੋਨੂ ਸੂਦ ਵੀ ਨਿੱਜੀ ਕਾਰਨਾਂ ’ਤੇ ਫ਼ਿਲਮ ਤੋਂ ਹਟ ਗਏ ਹਨ,ਪਰ ਜਿੱਥੇ ਤਕ ਗੱਲ ਲਕਸ਼ਮੀਬਾਈ ਦੇ ਰੁਮਾਨੀ ਪੱਖ ਨੂੰ ਲੈ ਕੇ ਹੈ, ਤਾਂ ਇਸ ਸਬੰਧੀ ਜਿਸ ਤਰ੍ਹਾਂ ਦੀਆਂ ਗੱਲਾਂ ਫੈਲਾਈਆਂ ਜਾ ਰਹੀਆਂ ਹਨ, ਉਹ ਸਭ ਝੂਠ ਹਨ। ਦੇਸ਼ ਦੀ ਜਿਸ ਧੀ ਲਕਸ਼ਮੀਬਾਈ ਨੇ ਆਜ਼ਾਦੀ ਦੀ ਲੜਾਈ ਲੜੀ, ਉਨ੍ਹਾਂ ਦਾ ਕਿਰਦਾਰ ਨਿਭਾਉਣਾ ਮੇਰੇ ਲਈ ਮਾਣ ਦੀ ਗੱਲ ਹੈ। ਫ਼ਿਲਮ ਵਿੱਚ ਉਨ੍ਹਾਂ ਦੇ ਪ੍ਰੇਮ ਪ੍ਰਸੰਗ ਵਿਖਾਉਣ ਦੀਆਂ ਗੱਲਾਂ ਬੇਤੁਕੀਆਂ ਹਨ। ਪਤਾ ਨਹੀਂ ਅਜਿਹੀਆਂ ਗੱਲਾਂ ਕਿਉਂ ਕੀਤੀਆਂ ਜਾ ਰਹੀਆਂ ਹਨ। ਅਜਿਹਾ ਸੋਚਣਾ ਵੀ ਘਟੀਆ ਗੱਲ ਹੈ।
-ਪਹਿਲੀ ਵਾਰ ਤੁਸੀਂ ਬਾਇਓਪਿਕ ਕਰ ਰਹੇ ਹੋ, ਪਰ ਇਸਤੋਂ ਪਹਿਲਾਂ ਵੀ ਤੁਸੀਂ ਰਵਾਇਤੀ, ਯਾਨੀ ਆਦਰਸ਼ ਅਭਿਨੇਤਰੀ ਦੇ ਤੌਰ ਉੱਤੇ ਫ਼ਿਲਮਾਂ ਵਿਚ ਨਜ਼ਰ ਨਾ ਆਉਣ ਦੇ ਬਾਵਜੂਦ ਕਾਮਯਾਬ ਰਹੇ। ਇਹ ਕਿਵੇਂ ਹੋਇਆ?
-ਇਕ ਕਲਾਕਾਰ ਦਾ ਇਹੀ ਇਮਤਿਹਾਨ ਹੁੰਦਾ ਹੈ ਕਿ ਉਹ ਆਪਣੇ ਕਿਰਦਾਰ ਨੂੰ ਕਿੰਨਾ ਸਨਮਾਨ ਦਿੰਦਾ ਹੈ, ਕਿੰਨਾ ਉਸਨੂੰ ਪਿਆਰ ਦਿੰਦਾ ਹੈ, ਚਾਹੇ ਤੁਸੀਂ ਨਾਕਾਰਾਤਮਕ ਕਰੋ ਜਾਂ ਸਾਕਾਰਾਤਮਕ ਕਰੋ। ਯਾਨੀ, ਜੋ ਸੰਵੇਦਨਸ਼ੀਲਤਾ ਤੁਸੀਂ ਆਪਣੇ ਕਿਰਦਾਰ ਪ੍ਰਤੀ ਦਿਖਾਉਂਦੇ ਹੋ, ਉਹੀ ਸਰਕੀਨ ਉੱਤੇ ਦਿਖਾਈ ਦਿੰਦੀ ਹੈ। ਲੋਕ ਵੀ ਫਿਰ ਉਸਨੂੰ ਉਸੀ ਨਜ਼ਰੀਏ ਨਾਲ ਵੇਖਦੇ ਹਨ। ਜਦੋਂ ਤੁਸੀਂ ਆਪਣੇ ਕਿਰਦਾਰ ਨਾਲ ਪਿਆਰ ਕਰਦੇ ਹੋ ਤਾਂ ਲੋਕ ਵੀ ਤੁਹਾਡੇ ਉਸ ਕਿਰਦਾਰ ਨੂੰ ਪਿਆਰ ਕਰਦੇ ਹਨ, ਚਾਹੇ ਉਹ ਨਸ਼ੇੜੀ ਹੋਵੇ, ‘ਫੈਸ਼ਨ’ ਦੀ ਸੋਨਾਲੀ ਦੀ ਤਰ੍ਹਾਂ ਜਾਂ ‘ਗੈਂਗਸਟਰ’ ਵਿੱਚ ਅਜਿਹੀ ਕੁੜੀ ਜੋ ਗੈਂਗਸਟਰ ਨਾਲ ਹੀ ਪਿਆਰ ਕਰਦੀ ਹੈ, ਪਰ ਉਸ ਪ੍ਰਤੀ ਵੀ ਤੁਹਾਨੂੰ ਹਮਦਰਦੀ ਆਉਂਦੀ ਹੈ। ਇਹ ਇਕ ਤਕਨੀਕ ਹੈ ਜੋ ਕਲਾਕਾਰਾਂ ਨੂੰ ਵਰਤਣੀ ਚਾਹੀਦੀ ਹੈ।
-ਸ਼ੁਰੂ ਤੋਂ ਲੈ ਕੇ ਅੱਜ ਤਕ ਤੁਸੀਂ ਫ਼ਿਲਮ ਸਨਅੱਤ ਦੇ ਲੋਕਾਂ ਦੇ ਨਿਸ਼ਾਨੇ ਉੱਤੇ ਰਹੇ ਹੋ। ਫਿਰ ਵੀ ਇੰਨੇ ਮਸਤ ਕਿਵੇਂ ਰਹਿੰਦੇ ਹੋ?
– ਆਮਤੌਰ ਉੱਤੇ ਇਕ ਇਨਸਾਨ ਨਾਲ ਮਤਭੇਦ ਹੋ ਜਾਵੇ ਤਾਂ ਅਸੀਂ ਪ੍ਰੇਸ਼ਾਨ ਹੋ ਜਾਂਦੇ ਹਾਂ, ਡਰ ਜਾਂਦੇ ਹਾਂ, ਪਰ ਮੈਂ ਇਸ ਸਭ ਉੱਤੇ ਧਿਆਨ ਹੀ ਨਹੀਂ ਦਿੰਦੀ। ਜੇਕਰ ਮੈਂ ਉਨ੍ਹਾਂ ਚੀਜ਼ਾਂ ਵੱਲ ਧਿਆਨ ਦਿੰਦੀ ਰਹਾਂ ਤਾਂ ਸ਼ਾਇਦ ਆਪਣੇ ਘਰ ਤੋਂ ਵੀ ਨਿਕਲ ਨਾ ਸਕਾਂ, ਇੰਟਰਵਿਊ ਦੇਣਾ ਤਾਂ ਦੂਰ ਦੀ ਗੱਲ ਹੈ। ਇਸ ਲਈ ਮੈਂ ਅਜਿਹਾ ਸੋਚਦੀ ਹਾਂ ਕਿ ਇਸ ਬਾਰੇ ਮੈਨੂੰ ਸੋਚਣਾ ਹੀ ਨਹੀਂ ਹੈ-ਪਰ ਤੁਹਾਡੇ ’ਤੇ ਇਲਜ਼ਾਮ ਹੈ ਕਿ ਜਦੋਂ ਵੀ ਤੁਹਾਡੀ ਕੋਈ ਫ਼ਿਲਮ ਆਉਣ ਵਾਲੀ ਹੁੰਦੀ ਹੈ, ਉਸਤੋਂ ਪਹਿਲਾਂ ਤੁਸੀਂ ਹੀ ਇਨ੍ਹਾਂ ਗੱਲਾਂ ਨੂੰ ਹਵੇ ਦੇ ਦਿੰਦੇ ਹੋ?
-ਕੀ ਤੁਹਾਨੂੰ ਜਾਂ ਕਿਸੇ ਹੋਰ ਪੱਤਰਕਾਰ ਨੂੰ ਮੈਂ ਬਿਨਾਂ ਫ਼ਿਲਮ ਪ੍ਰਚਾਰ ਦੇ ਕਦੇ ਮਿਲੀ ਹਾਂ ? ਨਹੀਂ ਮਿਲੀ ਨਾ! ਮੈਂ ਕਿਉਂ ਮਿਲਾਂ ? ਬਿਨਾਂ ਕਿਸੇ ਮਤਲਬ ਦੇ ਮੈਂ ਤੁਹਾਨੂੰ ਘਰ ’ਤੇ ਬੁਲਾਵਾਂ ਤਾਂ ਉਹ ਜ਼ਿਆਦਾ ਖ਼ਤਰਨਾਕ ਹੈ ਕਿਉਂਕਿ ਇਸਦਾ ਮਤਲਬ ਹੋਵੇਗਾ ਕਿ ਕਿਧਰੇ ਮੈਂ ਕੋਈ ਯੋਜਨਾ ਬਣਾ ਰਹੀ ਹਾਂ। ਮੇਰੀ ਅਜਿਹੀ ਆਦਤ ਹੀ ਨਹੀਂ ਹੈ। ਅਸਲ ਵਿਚ ਇਹ ਛੋਟੇ ਲੋਕ ਹਨ, ਜਿਨ੍ਹਾਂ ਦੀ ਮਾਨਸਿਕਤਾ ਛੋਟੀ ਹੈ। ਜੋ ਅਜਿਹਾ ਸੋਚਦੇ ਹਨ ਕਿ ਉਹ ਫ਼ਿਲਮ ਆ ਰਹੀ ਹੈ, ਇਸ ਲਈ ਬੋਲ ਰਹੀ ਹੈ। ਮੈਂ ਸਿਰਫ਼ ਫ਼ਿਲਮ ਤਕ ਸੀਮਤ ਨਹੀਂ ਹਾਂ। ਮੈਂ ਫ਼ਿਲਮ ਤੋਂ ਵਧ ਕੇ ਹਾਂ।
-ਤੁਹਾਡੇ ਵਿਚ ਇਸ ਫ਼ਿਲਮ ਸਨਅੱਤ ਵਿਚ ਅਜਿਹੀ ਬੇਬਾਕੀ ਨਾਲ ਵਿਚਰਨ ਦੀ ਇੰਨੀ ਹਿੰਮਤ ਕਿੱਥੋਂ ਆਉਂਦੀ ਹੈ?
-ਅਜਿਹਾ ਨਹੀਂ ਕਿ ਮੈਨੂੰ ਡਰ ਨਹੀਂ ਲੱਗਦਾ। ਜਦੋਂ ਇਕ ਕੁੜੀ ਖਿਲਾਫ਼ ਇਨ੍ਹੇ ਸਾਰੇ ਲੋਕ ਇਕੱਠੇ ਹੋ ਜਾਂਦੇ ਹਨ ਤਾਂ ਮੈਨੂੰ ਵੀ ਡਰ ਲੱਗਦਾ ਹੈ, ਪਰ ਉਨ੍ਹਾਂ ਦਾ ਸਾਹਮਣਾ ਕਰਨ ਤੋਂ ਇਲਾਵਾ ਮੇਰੇ ਕੋਲ ਕੋਈ ਵਿਕਲਪ ਨਹੀਂ ਹੁੰਦਾ। ਅਜਿਹਾ ਨਹੀਂ ਕਿ ਮੈਂ ਪਿੱਛੇ ਹਟ ਜਾਵਾਂ ਤਾਂ ਇਹ ਲੋਕ ਪਿੱਛੇ ਹਟ ਜਾਣਗੇ। ਮੈਨੂੰ ਲੱਗਦਾ ਹੈ ਕਿ ਜੇਕਰ ਮੈਂ ਪਿੱਛੇ ਹਟ ਗਈ ਤਾਂ ਗ਼ਲਤ ਉਦਾਹਰਨ ਬਣ ਜਾਵਾਂਗੀ ਕਿ ਵੇਖਿਆ ਜ਼ਿਆਦਾ ਆਜ਼ਾਦੀ ਨਾਲ ਜਿਊਣ ਦਾ ਨਤੀਜਾ ਕੀ ਹੋਇਆ। ਇਹ ਚੰਗਾ ਨਹੀਂ ਹੋਵੇਗਾ। ਇਸ ਲਈ ਮੈਨੂੰ ਗ਼ਲਤ ਖਿਲਾਫ਼ ਖੜ੍ਹਾ ਹੋਣਾ ਹੀ ਪੈਂਦਾ ਹੈ।
– ਤਾਂ ਕੀ ਤੁਹਾਨੂੰ ਸੱਚਮੁੱਚ ਡਰ ਨਹੀਂ ਲੱਗਦਾ?
– ਅਜਿਹੀ ਗੱਲ ਨਹੀਂ ਹੈ। ਸ਼ੁਰੂ ਵਿਚ ਮੈਂ ਵੀ ਬਹੁਤ ਡਰ-ਡਰ ਕੇ ਕੰਮ ਕੀਤਾ ਹੋਇਆ ਹੈ। ਬਹੁਤ ਜ਼ਿਆਦਾ ਬੇਇੱਜ਼ਤੀ ਵੀ ਬਰਦਾਸ਼ਤ ਕੀਤੀ ਹੈ ਜਿਸਦਾ ਕੋਈ ਹਿਸਾਬ ਨਹੀਂ ਹੈ। ਮੈਂ ਬਹੁਤ ਤਣਾਅ ਵਿਚ ਰਹੀ। ਸਦਮੇ ਨਾਲ ਪੂਰੀ ਰਾਤ ਜਾਗ ਕੇ ਲੰਘਾਉਂਦੀ ਰਹੀ, ਪਰ ਸਾਰੀ ਜ਼ਿੰਦਗੀ ਤਾਂ ਇਨਸਾਨ ਡਰ- ਡਰ ਕੇ ਨਹੀਂ ਲੰਘਾ ਸਕਦਾ।
-ਬੌਲੀਵੁੱਡ ਵਿਚ ਭਾਈ-ਭਤੀਜਾਵਾਦ ਵਾਲੇ ਬਿਆਨ ’ਤੇ ਕੀ ਤੁਸੀਂ ਹੁਣ ਤਕ ਕਾਇਮ ਹੋ?
– ਹਾਂ, ਮੈਂ ਅੱਜ ਵੀ ਕਹਿੰਦੀ ਹਾਂ ਕਿ ਇੱਥੇ ਸਿਰਫ਼ 4- 5 ਖਾਨਦਾਨ ਹਨ ਜੋ ਪੂਰੀ ਫ਼ਿਲਮ ਸਨਅੱਤ ਉੱਤੇ ਰਾਜ ਕਰ ਰਹੇ ਹਨ। ਇਹੀ ਸੱਚ ਹੈ। ਜੋ ਅਦਾਕਾਰ ਵੱਡੇ ਪਰਿਵਾਰ ਤੋਂ ਆਉਂਦੇ ਹਨ, ਉਨ੍ਹਾਂ ਨੂੰ ਬਚਪਨ ਤੋਂ ਹੀ ਸਿਖਲਾਈ ਦਿੱਤੀ ਜਾਂਦੀ ਹੈ। ਬਹੁਤ ਸਾਰੇ ਪੱਤਰਕਾਰ ਉਨ੍ਹਾਂ ਦੇ ਦੋਸਤ ਹੁੰਦੇ ਹਨ, ਜੋ ਉਨ੍ਹਾਂ ਦਾ ਪ੍ਰਚਾਰ ਕਰਦੇ ਹਨ, ਪਰ ਇਹ ਕਹਿਣਾ ਕਿ ਉਹ ਸਾਡੇ ਤੋਂ ਬਿਹਤਰ ਹਨ, ਗ਼ਲਤ ਹੈ। ਕਿਸੇ ਦਾ ਮੇਕਅੱਪ, ਰੂਪ, ਵਾਲਾਂ ਦਾ ਸਟਾਈਲ, ਸਿਖਲਾਈ ਉਨ੍ਹਾਂ ਨੂੰ ਬਿਹਤਰ ਨਹੀਂ ਬਣਾਉਂਦੀ, ਬਲਕਿ ਉਸਨੂੰ ਬਿਹਤਰ ਬਣਾਉਂਦੀ ਹੈ ਉਸਦੀ ਜ਼ਿੰਦਗੀ ਅਤੇ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਅਤੇ ਤਜ਼ਰਬਾ। ਸਾਡੇ ਕੋਲ ਸਿਖਲਾਈ ਹੋਵੇ ਜਾਂ ਨਾ ਹੋਵੇ, ਪਰ ਸਾਡੇ ਕੋਲ ਜ਼ਿੰਦਗੀ ਪ੍ਰਤੀ ਉਨ੍ਹਾਂ ਤੋਂ ਬਿਹਤਰ ਨਜ਼ਰੀਆ ਹੈ। ਅਸੀਂ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਤੋਂ ਵੇਖਦੇ ਹਾਂ। ਇੱਕ ਚਾਰਦੀਵਾਰੀ ਵਿਚ ਬੈਠ ਕੇ ਫ਼ਿਲਮੀ ਦੁਨੀਆਂ ਦੇ ਨਜ਼ਰੀਏ ਤੋਂ ਇਸਨੂੰ ਨਹੀਂ ਵੇਖਦੇ।
-ਨੈਸ਼ਨਲ ਐਵਾਰਡ ਸਮਾਰੋਹ ਤੋਂ ਇਲਾਵਾ ਤੁਸੀਂ ਕਿਸੇ ਹੋਰ ਐਵਾਰਡ ਸਮਾਰੋਹ ਵਿਚ ਨਜ਼ਰ ਨਹੀਂ ਆਉਂਦੇ। ਅਜਿਹਾ ਕਿਉਂ?
-ਕਿਉਂਕਿ ਅਜਿਹੇ ਐਵਾਰਡ ਸਮਾਰੋਹ ਇਕ ਨੰਬਰ ਦੇ ਫਜ਼ੂਲ ਸਮਾਰੋਹ ਹੁੰਦੇ ਹਨ। ਸਭ ਦੇ ਆਪੋ-ਆਪਣੇ ਗਰੁੱਪ ਹੁੰਦੇ ਹਨ ਕਿਉਂਕਿ ਪ੍ਰਬੰਧਕ ਸੋਚਦੇ ਹਨ ਕਿ ਅਸੀਂ ਪੈਸੇ ਬਚਾਉਣ ਦੇ ਚੱਕਰ ਵਿਚ ਕਿਸੇ ਨੂੰ ਐਵਾਰਡ ਦੇ ਕੇ ਉਨ੍ਹਾਂ ਤੋਂ ਡਾਂਸ ਕਰਵਾ ਲਈਏ। ਪ੍ਰਬੰਧਕ ਸੋਚਦਾ ਹੈ ਕਿ ਉਸਨੂੰ ਜੋ ਪੁਚਕਾਰ ਲਏਗਾ, ਉਸਨੂੰ ਐਵਾਰਡ ਦੇ ਦੇਵਾਂਗਾ। ਯਾਨੀ, ਇੱਥੇ ਪੱਖਪਾਤ ਚੱਲਦਾ ਹੈ। ਐਵਾਰਡ ਸਮਾਰੋਹਾਂ ਦਾ ਮਾਹੌਲ ਬਹੁਤ ਖ਼ਰਾਬ ਹੁੰਦਾ ਹੈ, ਇਸ ਲਈ ਇਹ ਮੈਨੂੰ ਪਸੰਦ ਨਹੀਂ ਹਨ। ਜਿੱਥੋਂ ਤਕ ਗੱਲ ਨੈਸ਼ਨਲ ਐਵਾਰਡ ਸਮਾਰੋਹ ਦੀ ਹੈ, ਤਾਂ ਉੱਥੇ ਅਜਿਹਾ ਚੱਕਰ ਨਹੀਂ ਹੁੰਦਾ। ਉਂਜ ਵੀ ਨੈਸ਼ਨਲ ਐਵਾਰਡ ਸਮਾਰੋਹ ਵਿਚ ਆਉਣਾ ਹੈ ਤਾਂ ਆਓ, ਨਹੀਂ ਆਉਣਾ ਤਾਂ ਨਾ ਆਓ, ਕਿਸੇ ਨੂੰ ਫ਼ਰਕ ਨਹੀਂ ਪੈਂਦਾ।
-ਤੁਸੀਂ ਬੌਲੀਵੁੱਡ ਵਿਚ ਆਪਣੇ ਹੁਣ ਤਕ ਦੇ ਸਫ਼ਰ ਬਾਰੇ ਕੀ ਕਹੋਗੇ?
– ਮੈਂ ਆਪਣੇ ਕਰੀਅਰ ਵਿਚ ਹੁਣ ਤਕ ਜੋ ਕਰਨਾ ਚਾਹਿਆ, ਉਹ ਸਭ ਕੁਝ ਕੀਤਾ ਹੈ। ਮੈਨੂੰ ਇਸ ਗੱਲ ਦਾ ਦੁਖ ਨਹੀਂ ਕਿ ਮੈਂ ਬੀ ਗ੍ਰੇਡ ਫ਼ਿਲਮਾਂ ਕੀਤੀਆਂ ਹਨ। ਦਰਅਸਲ, ਮੈਨੂੰ ਜੋ ਫ਼ਿਲਮ ਉਤਸ਼ਾਹਿਤ ਕਰਦੀ ਹੈ, ਉਸਨੂੰ ਕਰਨ ਤੋਂ ਪਿੱਛੇ ਨਹੀਂ ਹਟਦੀ। ਆਪਣੇ ਲਈ ਮੈਂ ਕੋਈ ਪੈਮਾਨਾ ਤਿਆਰ ਨਹੀਂ ਕੀਤਾ ਹੈ। ਮੈਂ ਅੱਗੇ ਵਧਣਾ ਚਾਹੁੰਦੀ ਹਾਂ, ਇਸ ਵਿਚ ਜੋ ਫ਼ਿਲਮ ਮਿਲ ਜਾਵੇ ਅਤੇ ਉਹ ਪਸੰਦ ਵੀ ਆ ਜਾਵੇ, ਉਸਨੂੰ ਜ਼ਰੂਰ ਕਰਦੀ ਹਾਂ। ਹਰ ਫ਼ਿਲਮ ਮੇਰੇ ਲਈ ਇਕ ਚੁਣੌਤੀ ਲੈ ਕੇ ਆਉਂਦੀ ਹੈ ਅਤੇ ਜਦੋਂ ਫ਼ਿਲਮ ਸਫ਼ਲ ਹੁੰਦੀ ਹੈ ਤਾਂ ਖੁਸ਼ੀ ਮਿਲਦੀ ਹੈ।
-‘ਮਣੀਕਰਣਿਕਾ’ ਤੋਂ ਇਲਾਵਾ ਹੋਰ ਕਿਹੜੀਆਂ ਫ਼ਿਲਮਾਂ ਵਿੱਚ ਤੁਹਾਨੂੰ ਅਸੀਂ ਵੇਖਾਂਗੇ?
– ‘ਮਣੀਕਰਣਿਕਾ’ ਤਾਂ ਅਗਲੇ ਸਾਲ 25 ਜਨਵਰੀ ਨੂੰ ਆਵੇਗੀ,ਪਰ ਉਸਤੋਂ ਪਹਿਲਾਂ ‘ਮੈਂਟਲ ਹੈ ਕਿਆ’ ਆਵੇਗੀ। ਇਸਤੋਂ ਇਲਾਵਾ ਇਕ ਫ਼ਿਲਮ ‘ਸਪੋਟਰਸ ਡਰਾਮਾ’ ਵੀ ਕਰ ਰਹੀ ਹਾਂ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback