Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਬਦਲਦੀ ਤਕਨਾਲੋਜੀ ਤੇ ਪਰਵਾਸੀ ਪੰਜਾਬੀ ਭਾਈਚਾਰਾ---ਇਕਬਾਲ ਸਿੰਘ


    
  

Share
  ਲੱਖਾਂ ਦੀ ਤਦਾਦ ਵਿਚ ਪੰਜਾਬੀ ਨੌਜਵਾਨ ਆਸਟਰੇਲੀਆ, ਯੂਰਪ ਤੇ ਉੱਤਰੀ ਅਮਰੀਕਾ ਦੇ ਦੇਸ਼ਾਂ ਵਿਚ ਪਰਵਾਸ ਕਰ ਗਏ ਹਨ ਤੇ ਲੱਖਾਂ ਹੋਰ ਜਾਣ ਦੀ ਉਡੀਕ ਵਿਚ ਹਨ। ਇਸ ਵੇਲੇ ਕੈਨੇਡਾ ਪਰਵਾਸ ਦਾ ਸਭ ਤੋਂ ਵੱਡਾ ਟਿਕਾਣਾ ਬਣ ਗਿਆ ਹੈ। ਪਰਵਾਸ ਦਾ ਪਸੰਦੀਦਾ ਤਰੀਕਾ ਹੈ ਇਨ੍ਹਾਂ ਦੇਸ਼ਾਂ ਦੇ ਵਿਦਿਅਕ ਕੋਰਸਾਂ ਵਿਚ ਦਾਖਲਾ। ਇਨ੍ਹਾਂ ਅਦਾਰਿਆਂ ਵਿਚ ਦਾਖ਼ਲੇ ਦਾ ਰਾਹ ਪੱਧਰਾ ਕਰਨ ਲਈ ਪੰਜਾਬ ਦੇ ਹਰ ਗਲੀ ਕੋਨੇ ਵਿਚ ਅੰਗਰੇਜ਼ੀ ਬੋਲਣ ਤੇ ਲਿਖਣ ਵਾਲੇ ਕੋਰਸਾਂ (ਆਇਲੈੱਟਸ) ਦੇ ਕੇਂਦਰ ਖੁੱਲ੍ਹ ਗਏ ਹਨ। ਪਰਵਾਸ ਕਰਨ ਦਾ ਹਰ ਚਾਹਵਾਨ ਨੂੰ ਇਨ੍ਹਾਂ ਵਿਦਿਅਕ ਕੋਰਸਾਂ ‘ਤੇ ਸਾਲਾਨਾ 15 ਤੋਂ 30 ਲੱਖ ਰੁਪਏ ਖਰਚ ਕਰਨੇ ਪੈਂਦੇ ਹਨ। ਇਨ੍ਹਾਂ ‘ਚੋਂ ਜ਼ਿਆਦਾਤਰ ਦੀ ਉਮਰ ਵੀਹਵਿਆਂ ਵਿਚ ਹੈ ਤੇ ਇਹ ਆਉਣ ਵਾਲੇ 4-5 ਦਹਾਕੇ ਕਿਰਤ ਸ਼ਕਤੀ ਦਾ ਹਿੱਸਾ ਬਣੇ ਰਹਿਣਗੇ। ਵੱਡੀ ਗੱਲ ਇਹ ਕਿ ਇਨ੍ਹਾਂ ‘ਚੋਂ ਜ਼ਿਆਦਾਤਰ ਨੌਜਵਾਨਾਂ ਵਿਦਿਅਕ ਹੁਨਰ ਦਾ ਪੱਧਰ ਇਸ ਕਿਸਮ ਦਾ ਹੈ ਕਿ ਉਹ ਅਕਾਊਂਟੈਂਟਸ, ਟਰੱਕ ਤੇ ਟੈਕਸੀ ਚਾਲਕ, ਪ੍ਰਚੂਨ ਸਟੋਰਾਂ ਤੇ ਫਾਸਟ ਫੂਡ ਚੇਨਜ਼ ਦਾ ਕੰਮਕਾਰ, ਗੈਸ ਸਟੇਸ਼ਨਾਂ, ਘਰਾਂ ਵਿਚ ਵਸਤਾਂ ਪਹੁੰਚਾਉਣ ਵਾਲੇ ਕਾਮਿਆਂ ਜਿਹੀਆਂ ਘੱਟ ਉਜਰਤ ਵਾਲੀਆਂ ਨੌਕਰੀਆਂ ਹੀ ਹਾਸਲ ਕਰ ਸਕਦੇ ਹਨ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਿਸ ਲਿਹਾਜ਼ ਨਾਲ ਤਕਨਾਲੋਜੀ ਦੇ ਖੇਤਰ ਵਿਚ ਤੇਜੀ ਨਾਲ ਬਦਲਾਓ ਆ ਰਹੇ ਹਨ, ਉਸ ਦੇ ਮੱਦੇਨਜ਼ਰ ਇਨ੍ਹਾਂ ਕਾਮਿਆਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ? ਮਸਨੂਈ ਜ਼ਹੀਨਤਾ (ਆਰਟੀਫਿਸ਼ੀਅਲ ਇੰਟੈਲੀਜੈਂਸ) ਜਿਹੇ ਐਡਵਾਂਸਡ ਰੋਬੌਟਿਕਸ, 3-ਡੀ ਮੈਨੂਫੈਕਚਰਿੰਗ, ਬਿਨਾਂ ਡਰਾਈਵਰ ਤੋਂ ਚੱਲਣ ਵਾਲੇ ਵਾਹਨ ਤੇ ਹੋਰ ਕੰਪਿਊਟਰੀ ਸਾਜ਼ੋ-ਸਾਮਾਨ ‘ਤੇ ਆਧਾਰਿਤ ਸਿਸਟਮਾਂ ਨੇ ਇਨ੍ਹਾਂ ਤੇ ਹੋਰ ਬਹੁਤ ਸਾਰੇ ਕੰਮ ਧੰਦਿਆਂ ਦਾ ਮੂੰਹ ਮੁਹਾਂਦਰਾ ਬਦਲ ਕੇ ਰੱਖ ਦਿੱਤਾ ਹੈ। ਆਉਣ ਵਾਲੇ ਸਾਲਾਂ ਵਿਚ ਕਈ ਕਿੱਤੇ ਬੇਲੋੜੇ ਹੋ ਜਾਣਗੇ। ਇਨ੍ਹਾਂ ਤਬਦੀਲੀਆ ਦੇ ਕਿਹੋ ਜਿਹੇ ਸਿੱਟੇ ਸਾਹਮਣੇ ਆਉਣਗੇ? ਅਜਿਹੇ ਹਾਲਾਤ ਵਿਚ ਕੀ ਇਨ੍ਹਾਂ ਲੋਕਾਂ ਨੂੰ ਲੋੜੀਂਦਾ ਰੁਜ਼ਗਾਰ ਮਿਲ ਸਕੇਗਾ? ਜਾਂ ਉਨ੍ਹਾਂ ਕੋਲ ਉਹ ਬੁਨਿਆਦੀ ਵਿਦਿਅਕ ਹੁਨਰ ਹੈ ਜਿਸ ਸਦਕਾ ਉਨ੍ਹਾਂ ਨੂੰ ਨਵੇਂ ਹਾਲਾਤ ਵਿਚ ਢਲਣ ਵਿਚ ਮਦਦ ਮਿਲ ਸਕੇ? ਇਹ ਉਹ ਮੁੱਦੇ ਹਨ ਜੋ ਫੌਰੀ ਧਿਆਨ ਮੰਗਦੇ ਹਨ।
ਮਸਨੂਈ ਜ਼ਹੀਨਤਾ (ਆਰਟੀਫਿਸ਼ੀਅਲ ਇੰਟੈਲੀਜੈਂਸ) ਉਹ ਗਿਆਨ ਹੈ ਜੋ ਕੰਪਿਊਟਰ ਦੀ ਦੁਨੀਆਂ ਸਿਰਜ ਰਹੀ ਹੈ। ਇਸ ਤਰ੍ਹਾਂ ਦੇ ਕੰਪਿਊਟਰ ਅਜਿਹੇ ਕੰਮ ਸਹਿਜਤਾ ਨਾਲ ਕਰ ਦਿਖਾਉਂਦੇ ਹਨ ਜਿਨ੍ਹਾਂ ਨੂੰ ਪੂਰਾ ਕਰਨ ਲਈ ਆਮ ਇਨਸਾਨੀ ਗਿਆਨ ਦਰਕਾਰ ਹੁੰਦਾ ਹੈ; ਜਿਵੇਂ ਦੇਖ ਕੇ ਪਛਾਣਨਾ, ਹਾਵ-ਭਾਵ ਤੇ ਬੋਲ-ਚਾਲ ਤੋਂ ਪਛਾਣਨਾ, ਫ਼ੈਸਲਾ ਕਰਨਾ, ਭਾਸ਼ਾਈ ਅਨੁਵਾਦ ਤੇ ਇਹੋ ਜਿਹੇ ਕਈ ਹੋਰ ਕੰਮ। ਆਰਟੀਫਿਸ਼ੀਅਲ ਇੰਟੈਲੀਜੈਂਸ ਤਕਨੀਕ ਨੂੰ ‘ਡੀਪ ਲਰਨਿੰਗ’ (ਗੂੜ੍ਹ ਗਿਆਨ) ਦਾ ਨਾਂ ਦਿੱਤਾ ਜਾਂਦਾ ਹੈ ਜਿਸ ਦੇ ਜ਼ਰੀਏ ਇਹ ਸਿਸਟਮ ਜ਼ਾਹਰਾ ਤੌਰ ‘ਤੇ ਕਿਸੇ ਪ੍ਰੋਗਰਾਮਿੰਗ ਤੋਂ ਬਗ਼ੈਰ ਬਹੁਤ ਸਾਰੇ ਕੰਮ ਤੇ ਹੁਨਰ, ਤਜਰਬੇ/ਅਨੁਭਵ ਰਾਹੀਂ ਸਿੱਖਦੇ ਅਤੇ ਆਪਣੇ ਗਿਆਨ ਤੇ ਸਮਰੱਥਾ ਵਿਚ ਵਾਧਾ ਤੇ ਸੁਧਾਰ ਕਰਦੇ ਰਹਿੰਦੇ ਹਨ। ਇਹ ਸਿਸਟਮ ਇੰਟਰਨੈੱਟ ਸਰਚ ਇੰਜਣਾਂ ਨੂੰ ਬਿਜਲੀ ਮੁਹੱਈਆ ਕਰਾਉਣ, ਵੈੱਬ ਪੰਨਿਆਂ ਦਾ ਉਲਥਾ ਕਰਨ, ਜ਼ੁਬਾਨ ਦੀਆਂ ਪਰਤਾਂ ਪੜ੍ਹਨ ਤੇ ਚਾਲਕ ਰਹਿਤ ਗੱਡੀਆਂ ਚਲਾਉਣ ਆਦਿ ਲਈ ਵਰਤੇ ਜਾਣ ਲੱਗ ਪਏ ਹਨ। ਇਸ ਮਸਨੂਈ ਜ਼ਹੀਨਤਾ ਦੀਆਂ ਮਸ਼ੀਨਾਂ ਆਪਣੇ ਬੌਟ ਟਵੀਟਾਂ (ਇੰਟਰਨੈੱਟ ‘ਤੇ ਆਪਣੇ ਆਪ ਖੋਜ ਕਰਨ ਵਾਲੇ ਪ੍ਰੋਗਰਾਮ) ਤੇ ਨਕਲੀ ਫੇਸਬੁਕ ਪੰਨਿਆਂ ਰਾਹੀਂ ਜਨਮਤ ਨੂੰ ਪ੍ਰਭਾਵਿਤ ਕਰਕੇ ਚੋਣ ਨਤੀਜਿਆਂ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀਆਂ ਹਨ।ਤਕਨਾਲੋਜੀ ਆਲਮੀ ਅਰਥਚਾਰੇ ਦਾ ਮੁਹਾਂਦਰਾ ਕੁਝ ਇਸ ਤਰ੍ਹਾਂ ਬਦਲ ਰਹੀ ਹੈ ਕਿ ਇਹ ਹੁਣ ਕਿਰਤ ਪੱਖੀ ਨਹੀਂ ਰਿਹਾ। ਮਿਸਾਲ ਦੇ ਤੌਰ ‘ਤੇ ਜਦੋਂ ਮੋਹਰੀ ਕੈਮਰਾ ਕੰਪਨੀ ਕੋਡੈਕ ਆਪਣੇ ਜੋਬਨ ‘ਤੇ ਸੀ ਤਾਂ ਇਸ ਵਿਚ 1 ਲੱਖ 40 ਹਜ਼ਾਰ ਕਾਮੇ ਸਨ। ਦੂਜੇ ਪਾਸੇ ਇੰਸਟਾਗਰਾਮ ਜਿਸ ਨੂੰ ਫੇਸਬੁਕ ਖਰੀਦ ਚੁੱਕੀ ਹੈ, ਵਿਚ ਅੱਜ ਮਸਾਂ 13 ਹਜ਼ਾਰ ਲੋਕ ਕੰਮ ਕਰ ਰਹੇ ਹਨ। ਫੇਸਬੁਕ ਦੀ ਮਾਰਕੀਟ ਕੀਮਤ 600 ਅਰਬ ਡਾਲਰ ਤੋਂ ਜ਼ਿਆਦਾ ਹੈ ਤੇ ਇਸ ਵਿਚ ਕਰੀਬ 30 ਕੁ ਹਜ਼ਾਰ ਮੁਲਾਜ਼ਮ ਹਨ। ਦੂਜੇ ਪਾਸੇ, ਟਾਟਾ ਸੰਨਜ਼ ਦੀ ਮਾਰਕੀਟ ਕੀਮਤ ਕਰੀਬ 100 ਅਰਬ ਡਾਲਰ ਹੈ ਤੇ ਇਸ ਵਿਚ 7 ਲੱਖ ਮੁਲਾਜ਼ਮ ਕੰਮ ਕਰਦੇ ਹਨ। ਸੋ, ਤਕਨਾਲੋਜੀ ਕੰਪਨੀਆਂ ਮਣਾਂਮੂੰਹੀਂ ਧਨ ਕਮਾ ਰਹੀਆਂ ਹਨ ਪਰ ਬਹੁਤਾ ਰੁਜ਼ਗਾਰ ਪੈਦਾ ਨਹੀਂ ਕਰ ਰਹੀਆਂ।
ਆਕਸਫੋਰਡ ਯੂਨੀਵਰਸਿਟੀ ਦੇ ਦੋ ਮਾਹਿਰਾਂ ਦੇ ਅਕਸਰ ਦਰਸਾਏ ਜਾਂਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਅਗਲੇ 10 ਤੋਂ 15 ਸਾਲਾਂ ਦੌਰਾਨ ਅਮਰੀਕਾ ਦੀਆਂ 47 ਫੀਸਦ ਨੌਕਰੀਆਂ (ਕੁੱਲ ਮਿਲਾ ਕੇ 8 ਕਰੋੜ ਤੋਂ ਜ਼ਿਆਦਾ) ਤਕਨਾਲੋਜੀ ਦੀ ਭੇਟ ਚੜ੍ਹ ਜਾਣਗੀਆਂ। ਬੈਂਕ ਆਫ ਇੰਗਲੈਂਡ ਦਾ ਵੀ ਇਹ ਖਿਆਲ ਹੈ ਕਿ ਬਹੁਤ ਸਾਰੀਆਂ ਨੌਕਰੀਆਂ ਖਤਰੇ ਵਿਚ ਹਨ। ਪਰਚੂਨ ਤੇ ਫਾਸਟ ਫੂਡ ਦੀਆਂ ਨੌਕਰੀਆ ਤਕਰੀਬਨ ਸਵੈ-ਚਾਲਕ (ਆਟੋਮੈਟਿਕ) ਕੀਤੀਆਂ ਜਾ ਰਹੀਆਂ ਹਨ। ਹੱਥੀਂ ਕੰਮ ਕਰਨ ਵਾਲੇ ਕਾਮੇ, ਨਿਰਮਾਣ ਤੇ ਫੈਕਟਰੀ ਕਾਮਿਆਂ ਦੀ ਥਾਂ ਰੋਬੋਟ ਆ ਜਾਣਗੇ। ਮਸਨੂਈ ਜ਼ਹੀਨਤਾ (ਆਰਟੀਫਿਸ਼ੀਅਲ ਇੰਟੈਲੀਜੈਂਸ) ਅਕਾਊਂਟੈਂਟਸ, ਕਲਰਕਾਂ, ਕਾਨੂੰਨ ਨਾਲ ਸਬੰਧਤ ਕਾਮਿਆਂ (ਵਕੀਲ ਨਹੀਂ), ਟੈਲੀਵਿਜ਼ਨ ਰਾਹੀਂ ਵਸਤਾਂ ਵੇਚਣ ਵਾਲਿਆਂ ਤੇ ਗਾਹਕਾਂ ਦਾ ਧਿਆਨ ਰੱਖਣ ਵਾਲੇ ਕਾਮਿਆਂ ਦੀ ਥਾਂ ਮੱਲ ਰਹੀ ਹੈ। ਕਾਨੂੰਨ, ਵਿੱਤ, ਪੱਤਰਕਾਰੀ, ਸਿਹਤ ਤੇ ਵਿਸ਼ੇਸ਼ ਸਲਾਹਕਾਰੀ ਜਿਹੇ ਪੇਸ਼ੇਵਰ ਕਿੱਤਿਆਂ ਵਿਚ ਵੀ ਰੁਜ਼ਗਾਰ ਖੁੱਸਣ ਦਾ ਖ਼ਤਰਾ ਹੈ। ਮੀਡੀਆ ਵਿਚ ਬਹੁਤ ਸਾਰੀਆਂ ਰਿਪੋਰਟਾਂ ਲਈ (ਖਾਸ ਕਰ ਕਾਰਪੋਰੇਟ ਕਾਰਕਰਦਗੀ, ਸ਼ੇਅਰ ਬਾਜ਼ਾਰ, ਖੇਡਾਂ ਬਾਰੇ) ਕੰਪਿਊਟਰ ਮਸ਼ੀਨਾਂ ਦੁਆਰਾ ਤਿਆਰ ਕੀਤੀਆਂ ਜਾ ਰਹੀਆਂ ਹਨ। ਹੁਣ ਤਾਂ ਮਾਰੂਤੀ-ਸੁਜ਼ੂਕੀ ਦੇ ਮਾਨੇਸਰ ਤੇ ਗੁੜਗਾਉਂ ਪਲਾਂਟਾਂ ਵਿਚ ਵੀ ਕਰੀਬ 5000 ਰੋਬੋਟ ਕੰਮ ਕਰ ਰਹੇ ਹਨ ਤੇ ਇਕ ਰੋਬੋਟ ਚਾਰ ਇਨਸਾਨਾਂ ਜਿੰਨਾ ਕੰਮ ਕਰ ਰਿਹਾ ਹੈ।
ਚਾਲਕ ਰਹਿਤ (ਬਿਨਾਂ ਡਰਾਈਵਰ) ਤਕਨਾਲੋਜੀ ਜਲਦ ਹੀ ਲੰਮੀ ਦੂਰੀ ਦੇ ਟਰੱਕਾਂ ਦਾ ਹਿੱਸਾ ਬਣ ਰਹੀ ਹੈ। ਚਾਲਕ ਰਹਿਤ ਟਰੱਕ ਬਿਨਾਂ ਕੋਈ ਓਵਰਟਾਈਮ ਮੰਗਿਆਂ ਦਿਨ ਰਾਤ 24 ਘੰਟੇ ਕੰਮ ਕਰਨਗੇ। ਇਸ ਵਕਤ ਅਮਰੀਕਾ ਵਿਚ ਹੀ 35 ਲੱਖ ਟਰੱਕ ਚਾਲਕ ਹਨ ਤੇ ਡਰਾਈਵਰਾਂ ਲਈ ਮੁੱਖ ਮਾਰਗਾਂ ‘ਤੇ ਸੇਵਾਵਾਂ ਦੇਣ ਵਾਲਿਆਂ ਸਮੇਤ 55 ਲੱਖ ਕਾਮੇ ਸਹਾਇਕ ਸਨਅਤਾਂ ਵਿਚ ਹਨ। ਕੁੱਲ ਮਿਲਾ ਕੇ ਇਹ ਅਮਰੀਕੀ ਕਾਮਿਆਂ ਦਾ 7 ਫ਼ੀਸਦ ਹਿੱਸਾ ਬਣਦੇ ਹਨ। ਅਮਰੀਕਾ ਤੇ ਕੈਨੇਡਾ ਦੋਵੇਂ ਮੁਲਕਾਂ ਵਿਚ ਮਾਲ ਢੋਆ-ਢੁਆਈ ਜ਼ਿਆਦਾਤਰ ਸੜਕੀ ਮਾਰਗਾਂ ਰਾਹੀਂ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਵੱਡੇ ਵੱਡੇ ਬਰਾਂਡਾਂ ਦੇ ਬਹੁਤ ਸਾਰੇ ਪਰਚੂਨ ਸਟੋਰ ਬੰਦ ਹੋ ਰਹੇ ਹਨ। ਮੈਕੀਜ਼ ਦੇ ਸੈਂਕੜੇ ਸਟੋਰ ਪਿਛਲੇ ਦੋ ਸਾਲਾਂ ਦੌਰਾਨ ਬੰਦ ਹੋ ਚੁੱਕੇ ਹਨ। ਵਾਲਮਾਰਟ ਦੇ 269 ਸਟੋਰ ਜਨਵਰੀ 2016 ਤੱਕ ਬੰਦ ਹੋ ਚੁੱਕੇ ਹਨ। ਸੀਅਰਜ਼ ਤੇ ਦਿ ਲਿਮਟਿਡ ਜਿਹੇ ਬਰਾਂਡਾਂ ਦੇ ਬਹੁਤ ਸਾਰੇ ਸਟੋਰ ਬੰਦ ਹੋ ਚੁੱਕੇ ਹਨ।
ਦਸੰਬਰ 2016 ਵਿਚ ਵ੍ਹਾਈਟ ਹਾਊਸ ਵਲੋਂ ਜਾਰੀ ਰਿਪੋਰਟ ਵਿਚ ਦਰਸਾਇਆ ਗਿਆ ਹੈ ਕਿ ਮਸਨੂਈ ਜ਼ਹੀਨਤਾ ਤਕਨਾਲੋਜੀ (ਆਰਟੀਫਿਸ਼ੀਅਲ ਇੰਟੈਲੀਜੈਂਸ) ਦੀ ਵਧਦੀ ਲੋਕਪ੍ਰਿਅਤਾ ਨਾਲ ਲੱਖਾਂ ਦੀ ਤਦਾਦ ਵਿਚ ਨੌਕਰੀਆਂ, ਖਾਸ ਕਰ ਕੇ ਘੱਟ ਪੜ੍ਹੇ ਲਿਖੇ ਕਾਮਿਆਂ ਦਾ ਰੁਜ਼ਗਾਰ ਖੁੱਸਣ ਦਾ ਖ਼ਤਰਾ ਹੈ। 20 ਡਾਲਰ ਤੋਂ ਘੱਟ ਉਜਰਤ ਹਾਸਲ ਕਰਨ ਵਾਲੇ ਕਾਮਿਆਂ ਦੇ ਕੰਮਕਾਰ ਸਵੈ-ਚਾਲਕ (ਆਟੋਮੈਟਿਕ) ਹੋਣ ਦੇ ਜ਼ਿਆਦਾ ਆਸਾਰ ਹਨ। ਕਾਮੇ ਜਿੰਨੀ ਜ਼ਿਆਦਾ ਕਮਾਈ ਕਰਦੇ ਹਨ ਤੇ ਜ਼ਿਆਦਾ ਪੜ੍ਹਾਈ ਲਿਖਾਈ ਕਰਨ ਨਾਲ ਉਨ੍ਹਾਂ ਦੇ ਹਾਲਾਤ ਸੁਧਰ ਸਕਦੇ ਹਨ।
ਤਕਨੀਕਵਾਦੀ ਇਹ ਗੱਲ ਨਹੀਂ ਮੰਨਦੇ ਕਿ ਤਕਨਾਲੋਜੀ ਦਾ ਤਬਾਹਕੁਨ ਖਾਸਾ ਵੀ ਹੈ; ਸਗੋਂ ਇਨ੍ਹਾਂ ਦਾ ਖਿਆਲ ਹੈ ਕਿ ਤਕਨਾਲੋਜੀ ਬਿਲਕੁਲ ਉਵੇਂ ਹੀ ਲੱਖਾਂ ਨੌਕਰੀਆਂ ਪੈਦਾ ਵੀ ਕਰੇਗੀ ਜਿਵੇਂ 19ਵੀਂ ਸਦੀ ਦੀ ਸਨਅਤੀ ਕ੍ਰਾਂਤੀ ਵੇਲੇ ਇਸ ਨੇ ਬਰਤਾਨੀਆ ਤੇ ਯੂਰੋਪ ਦੇ ਕਈ ਹੋਰ ਮੁਲਕਾਂ ਵਿਚ ਕੀਤਾ ਸੀ ਜਿਸ ਨੇ ਉੱਤਰੀ ਅਮਰੀਕਾ ਤੇ ਆਸਟਰੇਲੀਆ ਵੱਲ ਵੱਡੀ ਪੱਧਰ ‘ਤੇ ਪਰਵਾਸ ਕਰਾਇਆ ਸੀ ਤੇ ਏਸ਼ੀਆ ਦੀਆਂ ਮੰਡੀਆ ‘ਤੇ ਕਬਜ਼ਾ ਕੀਤਾ ਸੀ। ਇਸ ਕਿਸਮ ਦੀ ਭੰਨ-ਤੋੜ ਦੇ ਬਾਵਜੂਦ ਸਨਅਤੀ ਇਨਕਲਾਬ ਬਰਤਾਨੀਆ ਵਿਚ 60 ਸਾਲ ਚਲਦਾ ਰਿਹਾ। ਇਸੇ ਬਰਤਾਨਵੀ ਸਨਅਤੀ ਇਨਕਲਾਬ ਨੇ 19ਵੀਂ ਸਦੀ ਦੌਰਾਨ ਹਿੰਦੁਸਤਾਨੀ ਜੁਲਾਹਿਆਂ ਨੂੰ ਕਿਵੇਂ ਉਜਾੜਿਆ ਸੀ, ਇਹ ਕਹਾਣੀ ਕਿਸੇ ਤੋਂ ਲੁਕੀ ਨਹੀਂ। 19ਵੀਂ ਸਦੀ ਦੇ ਹਿੰਦੁਸਤਾਨ ਦੀ ਕਹਾਣੀ ਹੀ ਗ਼ੁਰਬਤ, ਅਕਾਲ, ਮਹਾਂਮਾਰੀ ਤੇ ਇਨਸਾਨੀ ਸੰਤਾਪ ਦੀ ਹੀ ਕਹਾਣੀ ਹੈ।
ਇਸ ਨਵੀਂ ਹਾਲਤ ਨਾਲ ਸਿੱਝਣ ਲਈ ਚੀਨ ਹੋਰ ਕਿਸੇ ਵੀ ਮੁਲਕ ਨਾਲੋਂ ਵੱਧ ਤਿਆਰੀ ਕਰ ਰਿਹਾ ਹੈ। ਉਹ ਆਪਣੇ ਵਿਦਿਆਰਥੀਆਂ ਨੂੰ ਨਵਾਂ ਤੇ ਆਧੁਨਿਕ ਗਿਆਨ ਸਿੱਖਣ ਲਈ ਸਰਕਾਰੀ ਵਿੱਤੀ ਇਮਦਾਦ ‘ਤੇ ਪੱਛਮੀ ਦੇਸ਼ਾਂ ਵਿਚ ਭੇਜਦਾ ਹੈ। ਉਨ੍ਹਾਂ ਦੀਆਂ ਆਪਣੀਆਂ ਯੂਨੀਵਰਸਿਟੀਆਂ ਤੇ ਅਦਾਰਿਆਂ ਦੀ ਆਲਮੀ ਦਰਜਾਬੰਦੀ ਵਿਚ ਲਗਾਤਾਰ ਸੁਧਾਰ ਆ ਰਿਹਾ ਹੈ ਤੇ ਉਹ ਅਮਰੀਕਾ ਤੇ ਯੂਰੋਪੀਅਨ ਮੁਲਕਾਂ ਵਿਚ ਤਕਨਾਲੋਜੀ ਦੇ ਬੇਹੱਦ ਅਹਿਮ ਖੇਤਰਾਂ ਵਿਚ ਕੰਮ ਕਰ ਰਹੇ ਆਪਣੇ ਨਾਗਰਿਕਾਂ ਨੂੰ ਵਿੱਤੀ ਪ੍ਰੇਰਕ ਦੇ ਕੇ ਵਾਪਸ ਆਉਣ ਲਈ ਪ੍ਰੇਰ ਰਹੇ ਹਨ। ਇਸ ਤੋਂ ਇਲਾਵਾ ਉਹ ਮਸਨੂਈ ਜ਼ਹੀਨਤਾ (ਆਰਟੀਫਿਸ਼ੀਅਲ ਇੰਟੈਲੀਜੈਂਸ) ਨਾਲ ਜੁੜੇ ਖੇਤਰਾਂ ਵਿਚ ਖੋਜ ਤੇ ਵਿਕਾਸ ਉਪਰ ਭਾਰੀ ਖਰਚ ਕਰ ਰਿਹਾ ਹੈ। ਅਲੀਬਾਬਾ, ਬਾਇਦੂ, ਟੇਸੈਂਟ ਤੇ ਡੀਡੀ ਚੁਕਸਿੰਗ ਜਿਹੀਆਂ ਚੀਨੀ ਕੰਪਨੀਆਂ ਤੇ ਕਈ ਯੂਨੀਵਰਸਿਟੀਆਂ ਵੱਲੋਂ ਇਕੱਤਰ ਕੀਤੇ ਡੇਟਾ ਸਦਕਾ ਚੀਨ ਦੇ ਇਨ੍ਹਾਂ ਉਦਮਾਂ ਨੂੰ ਬਲ ਮਿਲਿਆ ਹੈ। ਇਹ ਗੂਗਲ, ਫੇਸਬੁਕ ਤੇ ਐੱਮੇਜ਼ਨ ਜਿਹੀਆਂ ਅਮਰੀਕੀ ਕੰਪਨੀਆਂ ਦਾ ਬਦਲ ਪੇਸ਼ ਕਰ ਰਹੀਆਂ ਹਨ ਜਿਨ੍ਹਾਂ ਨੂੰ ਚੀਨ ਵਿਚ ਕੰਮ ਕਰਨ ਦੀ ਇਜਾਜ਼ਤ ਨਹੀਂ ਹੈ ਕਿਉਂਕਿ ਚੀਨ ਚੰਗੀ ਤਰ੍ਹਾਂ ਜਾਣਦਾ ਹੈ ਕਿ ਦੇਸ਼ ਨਾਲ ਸਬੰਧਤ ਸੂਚਨਾ ਅਤੇ ਅੰਕੜਿਆਂ (ਡੇਟਾ) ਦੀ ਸਾਂਭ ਸੰਭਾਲ ਕਿੰਨੀ ਅਹਿਮ ਹੈ। ਅਸਲ ਵਿਚ ਇਹ ਜਾਣਕਾਰੀ/ਗਿਆਨ ਅੱਜ ਦੇ ਯੁੱਗ ਵਿਚ ਤੇਲ ਨਾਲੋਂ ਵੀ ਜ਼ਿਆਦਾ ਕੀਮਤੀ ਸ਼ੈਅ ਬਣ ਗਈ ਹੈ। ਤੇਲ ਸਦਕਾ ਤੇਲ ਉਤਪਾਦਕ ਮੁਲਕ ਖ਼ੁਸ਼ਹਾਲ ਹੁੰਦੇ ਹਨ, ਉਸੇ ਤਰ੍ਹਾਂ ਹੁਣ ਜਾਣਕਾਰੀ/ਗਿਆਨ ਵੀ ਉਨ੍ਹਾਂ ਮੁਲਕਾਂ ਦੀ ਕਮਾਈ ਦਾ ਸਾਧਨ ਬਣ ਗਿਆ ਹੈ ਜਿਨ੍ਹਾਂ ਦਾ ਜਾਣਕਾਰੀ/ਗਿਆਨ ‘ਤੇ ਹਕੀਕੀ ਕੰਟਰੋਲ ਹੈ। ਅਸਲ ਵਿਚ ਚੀਨ ਦੀਆਂ ਕੰਪਨੀਆਂ ਆਪਣੇ ਮੁਕਾਬਲੇ ਦੀਆਂ ਕਈ ਯੂਰੋਪੀਅਨ ਕੰਪਨੀਆ ਨਾਲੋਂ ਕਿਤੇ ਵੱਡੀਆਂ ਹਨ। ਚੀਨ ਵਿਦੇਸ਼ੀ ਵਿਦਵਾਨਾਂ ਨੂੰ ਆਪਣੀਆਂ ਲੈਬਾਂ ਵਿਚ ਕੰਮ ਕਰਨ ਲਈ ਸੱਦ ਰਿਹਾ ਹੈ।
ਚੀਨ ਦੇ ਮੁਕਾਬਲੇ ਭਾਰਤ ਇਸ ਦਿਸ਼ਾ ਵਿਚ ਕੋਈ ਨਿੱਗਰ ਕਦਮ ਚੁੱਕਦਾ ਨਜ਼ਰ ਨਹੀਂ ਆ ਰਿਹਾ। ਭਾਰਤ ਛੱਡ ਕੇ ਜਾ ਰਹੀ ਨਵੀਂ ਪੀੜ੍ਹੀ ਨੂੰ ਤਾਂ ਇਸ ਆਲਮ ਦਾ ਚਿੱਤ-ਚੇਤਾ ਵੀ ਨਹੀਂ ਹੈ ਜੋ ਸਿਰਫ਼ ਆਪਣੇ ‘ਭਵਿੱਖੀ ਕੰਮ’ ਦੀ ਤਲਾਸ਼ ਵਿਚ ਪੱਛਮੀ ਮੁਲਕਾਂ ਵੱਲ ਮੂੰਹ ਕਰ ਰਹੀ ਹੈ। ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਜਾ ਰਹੇ ਬਹੁਤੇ ਪੰਜਾਬੀ ਨੌਜਵਾਨਾਂ ਨੂੰ ਗ਼ੈਰਮਿਆਰੀ ਸੰਸਥਾਵਾਂ ਦੇ ਕੋਰਸਾਂ ਵਿਚ ਦਾਖ਼ਲਾ ਲੈਣਾ ਪੈਂਦਾ ਹੈ। ਉਨ੍ਹਾਂ ਦਾ ਮਕਸਦ ਤਾਂ ਸਿਰਫ਼ ਪੀਆਰ (ਪੱਕਾ ਨਿਵਾਸ) ਹਾਸਲ ਕਰ ਕੇ ਕੋਈ ਛੋਟਾ ਮੋਟਾ ਕੰਮ ਲੱਭਣਾ ਹੀ ਹੁੰਦਾ ਹੈ। ਇਹ ਠੀਕ ਹੈ ਕਿ ਉਨ੍ਹਾਂ ਦੀ ਯੋਗਤਾ ਦੇ ਹਿਸਾਬ ਨਾਲ ਭਾਰਤ ਵਿਚ ਉਨ੍ਹਾਂ ਲਈ ਜਿਹੋ ਜਿਹੇ ਮੌਕੇ ਮਿਲ ਰਹੇ ਹਨ, ਉਸ ਪੱਖੋਂ ਉਨ੍ਹਾਂ ਦੀ ਹਾਲਤ ਚੰਗੀ ਹੀ ਹੈ ਪਰ ਜਿਸ ਕਿਸਮ ਦੇ ਸੁਪਨੇ ਲੈ ਕੇ ਉਹ ਆਪਣਾ ਵਤਨ ਛੱਡ ਰਹੇ ਹਨ, ਉਹ ਸ਼ਾਇਦ ਪੂਰੇ ਨਾ ਹੋ ਸਕਣ।
ਇਕਬਾਲ ਸਿੰਘ*
*ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ