Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਵਕਤ ਦਾ ਪਹੀਆ…ਸੁਪਿੰਦਰ ਸਿੰਘ
ਰਾਣਾਤਾਇਆ ਜੀ, ਹੁਣ ਜਦੋਂ ਛੁੱਟੀ ਆਊਗੀ ਆਪਾਂ ਸਾਈਕਲ ਦੀਆਂ ਡਿਸਕਾਂ ਪਵਾ ਕੇ ਲਿਆਉਣੀਆਂ ਨੇ।’’ ਮੇਰਾ ਭਤੀਜਾ ਇਹ ਕਹਿੰਦਿਆਂ ਮੇਰੇ ਕੋਲ ਆ ਬੈਠਿਆ। ਮੈਂ ਕਿਹਾ ਕਿ ਅਜੇ ਪਿਛਲੇ ਮਹੀਨੇ ਹੀ ਤਾਂ ਤੇਰੇ ਸਾਈਕਲ ਦੀਆਂ ਡਿਸਕਾਂ ਪਵਾਈਆਂ ਸਨ। ਉਹ ਆਖਣ ਲੱਗਿਆ, ‘‘ਤਾਇਆ ਜੀ, ਉਹ ਤਾਂ ਘਸ ਗਈਆਂ। ਬੱਸ ਮੈਂ ਤੁਹਾਨੂੰ ਕਹਿ ਦਿੱਤਾ ਹੁਣ ਆਪਾਂ ਜਾਣਾ ਹੀ ਜਾਣਾ।’’ ਮੈਂ ‘ਹਾਂ’ ਵਿਚ ਸਿਰ ਹਲਾ ਕੇ ਹਾਮੀ ਭਰ ਦਿੱਤੀ। ਦੂਜੇ ਦਿਨ ਅਸੀਂ ਨੌਂ ਕੁ ਵਜੇ ਸਾਈਕਲ ਲੈ ਕੇ ਤੁਰ ਪਏ। ਰਸਤੇ ਵਿਚ ਮੈਂ ਉਸ ਨੂੰ ਕਹਿ ਰਿਹਾ ਸੀ, ‘‘ਏਨਾ ਮਹਿੰਗਾ ਸਾਈਕਲ ਲਿਐ ਤੇ ਮਹੀਨੇ ਮਗਰੋਂ ਤੂੰ ਮੈਨੂੰ ਦੁਕਾਨ ’ਤੇ ਲੈ ਆਉਂਦਾ ਏਂ।’’ ਉਹ ਆਪਣਾ ਸਾਈਕਲ ਚਲਾਉਣ ਵਿਚ ਮਸਤ ਸੀ। ਮੇਰੀਆਂ ਗੱਲਾਂ ਵੱਲ ਉਸ ਦਾ ਮਾਸਾ ਵੀ ਧਿਆਨ ਨਹੀਂ ਸੀ। ਕੁਝ ਚਿਰ ਵਿਚ ਅਸੀਂ ਹੱਟੀ ’ਤੇ ਪਹੁੰਚ ਗਏ ਤੇ ਦੁਕਾਨਦਾਰ ਨੂੰ ਡਿਸਕਾਂ ਪਵਾਉਣ ਲਈ ਆਖ ਦਿੱਤਾ।
ਅਸੀਂ ਦੋਵੇਂ ਮੇਜ਼ ’ਤੇ ਬੈਠ ਗਏ। ਭਤੀਜਾ ਨੀਝ ਲਾ ਕੇ ਸਾਈਕਲ ਠੀਕ ਹੁੰਦਾ ਦੇਖ ਰਿਹਾ ਸੀ। ਜਦੋਂ ਮਿਸਤਰੀ ਏਧਰ ਉਧਰ ਹੋਇਆ ਤਾਂ ਉਹ ਪੁੱਛਣ ਲੱਗਿਆ, ‘‘ਤਾਇਆ ਜੀ, ਤੁਸੀਂ ਵੀ ਛੋਟੇ ਹੁੰਦੇ ਸਾਈਕਲ ਚਲਾਇਆ ਕਰਦੇ ਸੀ?’’ ਮੈਂ ਕਿਹਾ ਕਿ ਸਾਡੇ ਵੇਲੇ ਤਾਂ ਇੰਨੇ ਛੋਟੇ ਸਾਈਕਲ ਨਹੀਂ ਹੁੰਦੇ ਸਨ। ਜੇ ਹੁੰਦੇ ਵੀ ਹੋਣਗੇ ਤਾਂ ਘਰਦਿਆਂ ਦੀ ਸੋਚ ਸੀ ਕਿ ਨਿਆਣਿਆਂ ਨੇ ਤਾਂ ਵੱਡਾ ਹੀ ਹੋਣਾ ਹੈ, ਵੱਡਾ ਹੀ ਸਾਈਕਲ ਚਲਾ ਲੈਣਗੇ। ਜਿਵੇਂ ਕੱਪੜੇ ਸਿਉਣ ਵੇਲੇ ਅਕਸਰ ਝੱਗਾ ਤੇ ਪਜਾਮਾ ਇਕ-ਡੇਢ ਇੰਚ ਵੱਡੇ ਆਕਾਰ ਦਾ ਬਣਾ ਦਿੰਦੇ ਸਨ, ਅਖੇ ਨਿਆਣਿਆਂ ਨੇ ਵੱਡਾ ਹੀ ਹੋਣਾ ਹੈ। ਉਦੋਂ ਅਸੀਂ ਸਾਈਕਲਾਂ ਦੇ ਗੇਅਰ ਤੇ ਡਿੱਗਣ ਤੋਂ ਬਚਾਉਣ ਲਈ ਸਪੋਰਟਾਂ ਲਾਈਆਂ ਹੋਈਆਂ ਨਹੀਂ ਦੇਖੀਆਂ। ਇੰਨੇ ਨੂੰ ਮਿਸਤਰੀ ਸਾਈਕਲ ਨੂੰ ਠੀਕ ਕਰਨ ਲੱਗ ਪਿਆ। ਭਤੀਜਾ ਉਸ ਨੂੁੰ ਦੇਖਣ ਲੱਗਿਆ। ਮੈਨੂੰ ਉੱਥੇ ਬੈਠਿਆਂ ਹੀ ਬਚਪਨ ਦੀ ਯਾਦ ਆ ਗਈ। ਸਾਡੇ ਘਰ ਜਦੋਂ ਵੀ ਕੋਈ ਰਿਸ਼ਤੇਦਾਰ ਆਉਂਦਾ ਤਾਂ ਅਸੀਂ ਦੋਵੇਂ ਭਰਾ ਉਸ ਦਾ ਸਾਈਕਲ ਰੋੜਨ ਲੱਗਦੇ।
ਕਈ ਵਾਰ ਤਾਂ ਡਿੱਗਣ ਦੇ ਡਰੋਂ ਰਿਸ਼ਤੇਦਾਰ ਕਹਿ ਦਿੰਦੇ ਸਨ ਕਿ ਕਾਕਾ ਡੇਗ ਨਾ ਦਈਂ। ਕਾਫ਼ੀ ਦੇਰ ਤਕ ਅਸੀਂ ਸਾਈਕਲ ਨੂੰ ਰੋੜ੍ਹਨਾ ਸਿੱਖਿਆ, ਫੇਰ ਜਾ ਕੇ ਕਿਤੇ ਕੈਂਚੀ ਚਲਾਉਣੀ ਸਿੱਖੀ। ਜਿੱਦਣ ਦੀ ਕੈਂਚੀ ਚਲਾਉਣੀ ਸਿੱਖੀ ਉਦੋਂ ਤੋਂ ਤਾਂ ਅਸੀਂ ਕਦੇ ਪਿਤਾ ਜੀ ਦਾ ਸਾਈਕਲ ਘਰੇ ਖੜ੍ਹਨ ਹੀ ਨਾ ਦਿੱਤਾ। ਪਿਤਾ ਜੀ ਨੇ ਸਾਈਕਲ ਬਾਅਦ ਵਿਚ ਖੜ੍ਹਾਉਣਾ ਤੇ ਪਹਿਲਾਂ ਅਸੀਂ ਗੇੜਾ ਲਾਉਣ ਦੀ ਮੰਗ ਕਰ ਦੇਣੀ। ਇਕ ਅੱਧੀ ਵਾਰ ਮਾਂ ਵੀ ਡਰਦੀ ਡਰਦੀ ਸਾਡੇ ਸਾਈਕਲ ਪਿੱਛੇ ਬੈਠੀ ਹੋਵੇਗੀ। ਡੰਡੇ ਤੋਂ ਪੈਰ ਪੈਡਲਾਂ ਤਕ ਨਾ ਪਹੁੰਚਣ ਕਾਰਨ ਅਸੀਂ ਕਾਫ਼ੀ ਦੇਰ ਕੈਂਚੀ ਚਲਾਈ ਗਏ। ਇਕ ਦਿਨ ਵੱਡੇ ਮੁੰਡਿਆਂ ਦੀ ਰੀਸੋ-ਰੀਸ ਮੈਂ ਕੈਂਚੀ ਚਲਾਉਂਦਾ ਚਲਾਉਂਦਾ ਕਦੋਂ ਸਾਈਕਲ ਦੇ ਡੰਡੇ ’ਤੇ ਚੜ੍ਹ ਗਿਆ ਪਤਾ ਹੀ ਨਾ ਲੱਗਾ। ਇਕ ਤਾਂ ਪਹਿਲੀ ਵਾਰ ਡੰਡੇ ’ਤੇ ਚੜ੍ਹ ਕੇ ਸਾਈਕਲ ਚਲਾਉਣ ਦਾ ਚਾਅ, ਦੂਜਾ ਥੋੜ੍ਹਾ ਤੇਜ਼ ਕਰਕੇ ਦੋਵੇਂ ਪੈਰ ਉਪਰ ਕਰਕੇ ਚਲਦੇ ਸਾਈਕਲ ਦੀ ਕਾਠੀ ’ਤੇ ਬੈਠਣ ਦਾ ਵੀ ਨਜ਼ਾਰਾ ਲੈ ਲਿਆ। ਸਾਈਕਲ ਚਲਾਉਂਦਾ ਚਲਾਉਂਦਾ ਮੈਂ ਇਹ ਭੁੱਲ ਹੀ ਗਿਆ ਕਿ ਡੰਡੇ ਤੋਂ ਹੇਠਾਂ ਕਿਵੇਂ ਉਤਰਨਾ ਹੈ।
ਪਹਿਲੀ ਵਾਰ ਡੰਡੇ ’ਤੇ ਚੜ੍ਹ ਤਾਂ ਗਿਆ, ਪਰ ਉਤਰਨਾ ਮੁਸ਼ਕਿਲ ਜਾਪ ਰਿਹਾ ਸੀ। ਜਦੋਂ ਸਾਈਕਲ ਰੋਕਣ ਦੀ ਕੋਸ਼ਿਸ਼ ਕਰਦਾ ਤਾਂ ਉਤਰਨਾ ਨਾ ਆਉਣ ਤੇ ਪੈਰ ਧਰਤੀ ’ਤੇ ਨਾ ਅੱਪੜਨ ਕਾਰਨ ਫੇਰ ਪੈਡਲ ਮਾਰਨ ਲੱਗ ਪੈਂਦਾ। ਉਸ ਦਿਨ ਸਾਈਕਲ ਵੀ ਬਾਈਲਾਰਸ ਟਰੈਕਟਰ ਜਾਪ ਰਿਹਾ ਸੀ। ਡਰਦਾ ਮਾਰਾ ਮੈਂ ਸਾਈਕਲ ਦੇ ਡੰਡੇ ’ਤੇ ਚੜ੍ਹਿਆ ਕਈ ਸੁੱਖਾਂ ਸੁੱਖ ਗਿਆ ਕਿ ਫਲਾਣੇ ਬਾਬੇ ਅੱਜ ਉਤਾਰ ਦੇ ਮੁੜ ਕੇ ਨਹੀਂ ਚੜ੍ਹਦਾ ਡੰਡੇ ਉੱਤੇ। ਮੈਥੋਂ ਪੈਂਡਲ ਵੀ ਅੱਧੇ ਹੀ ਵੱਜ ਰਹੇ ਸਨ। ਮੈਂ ਅੱਗੇ ਨੂੰ ਘੱਟ ਤੇ ਪੈਡਲਾਂ ਵੱਲ ਜ਼ਿਆਦਾ ਧਿਆਨ ਦੇ ਰਿਹਾ ਸੀ। ਪਿਤਾ ਜੀ ਦਾ ਸਾਈਕਲ ਵੀ ਚੌਵੀ ਇੰਚੀ ਸੀ। ਨੇੜੇ ਤੇੜੇ ਕਿਤੇ ਰੇਤੇ ਮਿੱਟੀ ਦੀ ਢੇਰੀ ਵੀ ਦਿਖਾਈ ਨਹੀਂ ਦੇ ਰਹੀ ਸੀ। ਮੈਨੂੰ ਯਾਦ ਹੈ ਕਿ ਉਸ ਦਿਨ ਚੱਕੀ ਦੇ ਸਾਹਮਣੇ ਵਾਲੀ ਕੰਧ ਵਿਚ ਵੱਜ ਕੇ ਹੀ ਸਾਈਕਲ ਰੁਕਿਆ ਸੀ। ਉਹ ਵੀ ਸ਼ੁਕਰ ਹੈ ਕਿ ਸਾਈਕਲ ਕਿਸੇ ਪਿੰਡ ਵਾਸੀ ਦੀਆਂ ਲੱਤਾਂ ਵਿਚ ਨਾ ਵੱਜਿਆ। ਗੋਡੇ ਤੇ ਕੂਹਣੀ ਛਿੱਲੇ ਗਏ। ਸਾਈਕਲ ਡਿੱਗਣ ’ਤੇ ਪੈਡਲ ਵਾਲੀ ਕਰੈਂਕ ਵਿੰਗੀ ਹੋ ਗਈ ਤੇ ਚੇਨਕਵਰ ਨਾਲ ਲੱਗਣ ਲੱਗ ਪਈ। ਚਲਾਉਣ ਵੇਲੇ ਸਾਈਕਲ ਟਕ-ਟਕ ਦੀ ਆਵਾਜ਼ ਕਰਨ ਲੱਗ ਪਿਆ। ਬਥੇਰਾ ਇੱਟਾਂ, ਪੱਥਰ ਮਾਰ ਕੇ ਠੀਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਆਵਾਜ਼ ਆਉਣੋਂ ਬੰਦ ਨਾ ਹੋਈ। ਰੋੜ੍ਹ ਕੇ ਹੀ ਸਾਈਕਲ ਘਰ ਲੈ ਆਂਦਾ। ਸਾਈਕਲ ਖੜ੍ਹਾ ਕੇ ਜਦੋਂ ਮੈਂ ਵਿੰਗਾ ਟੇਢਾ ਹੁੰਦਾ ਹੋਇਆ ਰਸੋਈ ਵੱਲ ਜਾ ਰਿਹਾ ਸੀ ਤਾਂ ਮਾਂ ਨੇ ਸਭ ਭਾਂਪ ਲਿਆ। ਉਹ ਆਖਣ ਲੱਗੀ ਕਿ ਅੱਜ ਸਾਈਕਲ ਡੇਗ ਕੇ ਲਿਆਂਦਾ ਹੋਣਾ। ਜਦ ਸਵੇਰੇ ਤੇਰੇ ਬਾਪ ਨੂੰ ਪਤਾ ਲੱਗੂ ਤਾਂ ਤੇਰੀ ਧੌੜੀ ’ਤਾਰੂਗਾ ਉਹ। ਛਿੱਲੇ ਗੋਡਿਆਂ ਤੇ ਕੂਹਣੀ ਵੱਲ ਮਾਂ ਦਾ ਧਿਆਨ ਨਾ ਗਿਆ।
ਮੈਂ ਆਪ ਹੀ ਰਗੜਾਂ ’ਤੇ ਸਰ੍ਹੋਂ ਦਾ ਤੇਲ ਲਾਉਣ ਲੱਗ ਪਿਆ। ਜਦੋਂ ਦੂਜੇ ਦਿਨ ਪਿਤਾ ਜੀ ਸਾਈਕਲ ਚਲਾਉਣ ਲੱਗੇ ਤਾਂ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਸਾਈਕਲ ਡਿੱਗਣ ਕਾਰਨ ਅਜਿਹੀ ਆਵਾਜ਼ ਕਰ ਰਿਹਾ ਹੈ। ਉਨ੍ਹਾਂ ਸਾਨੂੰ ਭਾਵੇਂ ਕੁਝ ਨਾ ਕਿਹਾ, ਪਰ ਮੇਰੇ ਗੋਡੇ ਛਿੱਲੇ ਹੋਣ ਕਾਰਨ ਸ਼ਾਮ ਨੂੰ ਉਨ੍ਹਾਂ ਅੰਦਾਜ਼ਾ ਲਾ ਲਿਆ ਸੀ ਕਿ ਇਹ ਸ਼ਰਾਰਤ ਇਸੇ ਦੀ ਹੈ। ਛੋਟੇ ਭਰਾ ਨੇ ਇਸ ਬਾਰੇ ਪਿਤਾ ਜੀ ਨੂੰ ਸਾਰਾ ਕੁਝ ਦੱਸ ਦਿੱਤਾ ਸੀ। ਹੁਣ ਜਦੋਂ ਪਿਤਾ ਜੀ ਨੇ ਸ਼ਾਮ ਨੂੰ ਆਉਣਾ ਤਾਂ ਮਾਂ ਨੇ ਸਾਈਕਲ ਨੂੰ ਤਾਲਾ ਲਵਾਉਣਾ ਨਾ ਭੁੱਲਣਾ। ਇਸ ਘਟਨਾ ਮਗਰੋਂ ਸਾਨੂੁੰ ਕਾਫ਼ੀ ਦੇਰ ਸਾਈਕਲ ਚਲਾਉਣ ਦਾ ਮੌਕਾ ਨਹੀਂ ਮਿਲਿਆ।
ਉਧਰ ਇੰਨੇ ਚਿਰ ਨੂੰ ਦੁਕਾਨਦਾਰ ਨੇ ਸਾਈਕਲ ਦੀਆਂ ਡਿਸਕਾਂ ਪਾ ਦਿੱਤੀਆਂ ਸਨ। ਅਸੀਂ ਦੁਕਾਨਦਾਰ ਨੂੰ ਪੈਸੇ ਦੇ ਕੇ ਘਰ ਨੂੰ ਤੁਰ ਪਏ। ਮੈਂ ਤੁਰ ਰਿਹਾ ਸੀ ਤੇ ਮੇਰਾ ਭਤੀਜਾ ਹੌਲੀ ਹੌਲੀ ਮੇਰੇ ਨਾਲ ਸਾਈਕਲ ਚਲਾ ਰਿਹਾ ਸੀ। ਉਹ ਕਾਠੀ ’ਤੇ ਬੈਠ ਕੇ ਸਾਈਕਲ ਚਲਾ ਰਿਹਾ ਸੀ। ਮੈਂ ਸੋਚ ਰਿਹਾ ਸੀ ਕਿ ਹੁਣ ਸਾਈਕਲ ਦੇ ਆਕਾਰ ਛੋਟੇ ਤੇ ਸਪੋਰਟਾਂ ਲੱਗੀਆਂ ਹੋਣ ਕਾਰਨ ਬੱਚੇ ਬਚਪਨ ਵਿਚ ਹੀ ਕਾਠੀ ’ਤੇ ਬੈਠ ਕੇ ਸਾਈਕਲ ਚਲਾ ਲੈਂਦੇ ਹਨ। ਅਗਲੇ ਦਿਨ ਮੈਂ ਆਪਣੇ ਭਤੀਜੇ ਨੂੰ ਕੋਲ ਬਿਠਾ ਕੇ ਦੱਸਿਆ ਕਿ ਮੈਂ ਤੇ ਤੇਰੇ ਪਾਪਾ ਨੇ ਸਾਈਕਲ ਦੀ ਪਹਿਲਾਂ ਕੈਂਚੀ ਚਲਾਉਣੀ ਸਿੱਖੀ ਤੇ ਫੇਰ ਡੰਡਾ। ਕੈਂਚੀ ਚਲਾਉਣ ਦੇ ਢੰਗ ਜਿਵੇਂ ਇਕ ਹੱਥ ਨਾਲ ਡੰਡਾ ਫੜ ਕੇ ਤੇ ਬਾਂਹ ਕਾਠੀ ’ਤੇ ਰੱਖ ਕੇ ਡੰਡੇ ਹੇਠੋਂ ਲੱਤ ਕੱਢ ਕੇ ਪੈਡਲ ਮਾਰਨ ਬਾਰੇ ਦੱਸਣ ’ਤੇ ਉਹ ਹੱਸ ਕੇ ਕਹਿਣ ਲੱਗਿਆ, ‘‘ਤਾਇਆ ਜੀ ਭਲਾ ਇੰਜ ਕੌਣ ਸਾਈਕਲ ਚਲਾ ਲਊ। ਤੁਸੀਂ ਹੁਣ ਚਲਾ ਕੇ ਦਿਖਾਓ ਉਵੇਂ ਸਾਈਕਲ।’’ ਮੈਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਵਿਗਿਆਨ ਦੀ ਤਰੱਕੀ ਕਾਰਨ ਸਾਨੂੰ ਆਪਣੇ ਤੋਂ ਪਹਿਲੀਆਂ ਪੀੜ੍ਹੀਆਂ ਦੀਆਂ ਗੱਲਾਂ ਅਜੀਬ ਲੱਗਦੀਆਂ ਹਨ, ਇੰਜ ਹੀ ਹੁਣ ਦੀ ਪੀੜ੍ਹੀ ਨੂੰ ਸਾਡੇ ਬਾਰੇ ਜਾਪਦਾ ਹੋਵੇਗਾ। ਇਹ ਵਰਤਾਰਾ ਇੰਜ ਹੀ ਚਲਦਾ ਰਹਿਣਾ ਹੈ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback