Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਸਾਈਕਲ ਦੇ ਚੱਕੇ ਵਿਚ ਫਸਿਆ ਭੂਤ--- ਕੁਲਵਿੰਦਰ ਸਿੰਘ
ਦਸ-ਬਾਰਾਂ ਸਾਲ ਪਹਿਲਾਂ ਦੀ ਗੱਲ ਹੈ। ਮੈਂ ਤੇ ਮੇਰਾ ਦੋਸਤ ਕੰਮ ਤੋਂ ਪਰਤ ਰਹੇ ਸੀ। ਸ਼ਾਮ ਦਾ ਸਮਾਂ ਸੀ ਤੇ ਮੌਸਮ ਵੀ ਬੜਾ ਸੁਹਾਵਣਾ ਸੀ। ਠੰਢੀ ਠੰਢੀ ਹਵਾ ਵਗ ਰਹੀ ਸੀ ਤੇ ਮੀਂਹ ਪੈਣ ਦੇ ਪੂਰੇ ਆਸਾਰ ਸਨ। ਹਵਾ ਪਿੰਡ ਵਾਲੇ ਪਾਸਿਓਂ ਵਗਣ ਕਾਰਨ ਸਾਈਕਲ ਉੱਤੇ ਸਾਡਾ ਕਾਫ਼ੀ ਜ਼ੋਰ ਲੱਗ ਰਿਹਾ ਸੀ। ਜ਼ੋਰ ਤਾਂ ਭਾਵੇਂ ਘੱਟ ਹੀ ਲੱਗਦਾ ਹੋਵੇ ਪਰ ਸਾਰੇ ਦਿਨ ਦੇ ਕੰਮ ਦੇ ਭੰਨੇ ਹੋਣ ਕਾਰਨ ਸਰੀਰ ਪੂਰਾ ਥੱਕ ਚੁੱਕਾ ਸੀ। ਪੈਡਲ ਬੜੀ ਮੁਸ਼ਕਿਲ ਨਾਲ ਹੀ ਵੱਜਦਾ ਸੀ। ਅਸੀਂ ਔਖੇ ਸੌਖੇ 14-15 ਕਿਲੋਮੀਟਰ ਦਾ ਫਾਸਲਾ ਤੈਅ ਕਰ ਲਿਆ ਸੀ। ਪੰਛੀ ਆਪਣੇ ਆਪਣੇ ਆਲ੍ਹਣਿਆਂ ਵਿਚ ਮਿੱਠੇ-ਮਿੱਠੇ ਗੀਤ ਗਾਉਂਦੇ ਹੋਏ ਪਰਤ ਰਹੇ ਸਨ। ਅਸੀਂ ਵੀ ਥੱਕੇ-ਹਾਰੇ, ਟੁੱਟੇ-ਭੱਜੇ ਆਪਣੇ ਆਲ੍ਹਣਿਆਂ ਵਰਗੇ ਘਰਾਂ ਵੱਲ ਪਰਤ ਰਹੇ ਸਾਂ।ਹੌਲੀ ਹੌਲੀ ਬੇਮਤਲਬ ਟੇਢੀਆਂ ਮੇਢੀਆਂ ਪਤਾ ਨਹੀਂ ਅੱਧੇ ਪੌਣੇ ਘੰਟੇ ਤੋਂ ਨਾ ਮੁੱਕਣ ਵਾਲੀਆਂ ਕਿਹੜੀਆਂ ਗੱਲਾਂ ਵਿਚ ਉਲਝੇ ਹੋਏ ਸੀ। ਸਾਰਾ ਦਿਨ ਮੁੜਕੋ ਮੁੜਕੀ ਹੋਏ ਭਾਰੇ ਕੱਪੜੇ ਹੁਣ ਆਪਣੇ ਅਸਲੀ ਰੌਂਅ ਵੱਲ ਪਰਤਣ ਲੱਗੇ ਸਨ। ਜਿਉਂ ਜਿਉਂ ਸਰੀਰ ਦਾ ਮੁੜਕਾ ਸੁੱਕ ਰਿਹਾ ਸੀ, ਤਿਉਂ ਤਿਉਂ ਸਰੀਰ ਵਿਚੋਂ ਸਾਹ ਵੀ ਸੁੱਕਦੇ ਜਾ ਰਹੇ ਸਨ, ਕਿਉਂਕਿ ਅੱਜ ਸਾਨੂੰ ਦੁਪਿਹਰੇ ਵੇਲੇ ਦੋ ਘੰਟੇ ਓਵਰਟਾਈਮ ਮਿਲਣ ਦੇ ਚਾਅ ਨੇ ਦੁਪਿਹਰ ਦੀ ਥਕਾਵਟ ਭੁਲਾ ਦਿੱਤੀ ਸੀ। ਇਨ੍ਹਾਂ ਪੈਸਿਆਂ ਨਾਲ ਅਸੀਂ ਆਪਣੀ ਮਨਪਸੰਦ ਕੋਈ ਮਿਠਾਈ ਖਾਣ ਦੀ ਇੱਛਾ ਪੂਰੀ ਕਰਨੀ ਸੀ ਜਿਹੜੀ ਕਈ ਦਿਨਾਂ ਤੋਂ ਲਟਕਦੀ ਆ ਰਹੀ ਸੀ। ਇਸ ਇੱਛਾ ਦੀ ਪੂਰਤੀ ਲਈ ਅਸੀਂ ਹੜ੍ਹਾਂ ਦੇ ਤਪਦੇ ਤੰਦੂਰ ਵਰਗੇ ਦੁਪਿਹਰੇ ਵਿਚ ਚਾਈਂ ਚਾਈਂ ਤੀਸਰੀ ਮੰਜ਼ਿਲ ’ਤੇ ਭਰ ਭਰ ਬੱਠਲ ਸੁੱਟਦੇ ਰਹੇ।
ਇਸੇ ਦੌਰਾਨ ਸੜਕ ਵਿਚਲੇ ਟੋਇਆਂ ਕਾਰਨ ਮੇਰਾ ਧਿਆਨ ਦੂਰ ਖੇਤਾਂ ਵੱਲ ਚਲਾ ਜਾਂਦਾ ਹੈ। ਮੈਂ ਤੇ ਮੇਰਾ ਸਾਥੀ ਦੋਵਾਂ ਦਾ ਇਕੋ ਸਮੇਂ ਸਾਹ ਡਰ ਨਾਲ ਸੂਤਿਆ ਗਿਆ। ਸਾਨੂੰ ਉੱਥੇ ਸਮਾਧ ਕੋਲ ਭੂਤ-ਚੁੜੇਲਾਂ ਨੱਚਦੇ ਦਿਖਾਈ ਦਿੱਤੇ। ਬੱਸ, ਫਿਰ ਕੀ ਸੀ? ਅਸੀਂ ਨਾ ਉਤਾਂਹ ਵੇਖਿਆ, ਨਾ ਹੀ ਪਿਛਾਂਹ; ਦਬਾ ਦਬ ਪੈਡਲ ਮਾਰਨ ਲੱਗੇ। ਮੈਨੂੰ ਇੰਝ ਮਹਿਸੂਸ ਹੋਇਆ ਜਿਵੇਂ ਉਨ੍ਹਾਂ ਨੱਚਦੀਆਂ ਭੂਤਾਂ ਵਿਚੋਂ ਕਿਸੇ ਨੇ ਮੇਰੇ ਸਾਈਕਲ ਨੂੰ ਪਿੱਛੋਂ ਫੜ ਲਿਆ ਹੋਵੇ। ਮੈਂ ਜਿੰਨੇ ਜ਼ੋਰ ਦੀ ਪੈਡਲ ਮਾਰ ਰਿਹਾ ਸੀ, ਸਾਈਕਲ ਓਨਾ ਤੇਜ਼ ਨਹੀਂ ਸੀ ਦੌੜ ਰਿਹਾ। ਅਸੀਂ ਇਕ ਕਿਲੋਮੀਟਰ ਤੱਕ ਇਸੇ ਤਰ੍ਹਾਂ ਸਾਈਕਲ ਭਜਾਉਂਦੇ ਰਹੇ ਪਰ ਹੁਣ ਮੇਰਾ ਸਾਈਕਲ ਤਾਂ ਇਕ ਕਦਮ ਵੀ ਅੱਗੇ ਨਹੀਂ ਸੀ ਤੁਰ ਰਿਹਾ। ਮੈਂ ਪਸੀਨੋ-ਪਸੀਨੇ ਹੋ ਗਿਆ। ਮੇਰਾ ਸਾਥੀ ਮੈਨੂੰ ਸਾਈਕਲ ਤੇਜ਼ ਚਲਾਉਣ ਲਈ ਹੱਲਾਸ਼ੇਰੀ ਦੇ ਰਿਹਾ ਸੀ, ਤੇ ਮੈਂ ਰੋਣਹਾਕਾ ਹੋਇਆ ਪਿਆ ਸੀ।“ਮੈਥੋਂ ਨੀ ਚੱਲਦਾ ਯਾਰ, ਇਸ ਤੋਂ ਤਾਂ ਚੰਗਾ ਮੈਨੂੰ ਭੂਤ ਹੀ ਚਿੰਬੜ ਜਾਵੇ।” ਮੈਂ ਅੱਕੇ ਹੋਏ ਨੇ ਆਪਣਾ ਸਾਈਕਲ ਰੋਕ ਲਿਆ ਸੀ। ਮੈਂ ਦੇਖਦਾ ਹੀ ਰਹਿ ਜਾਂਦਾ ਹਾਂ। ਮੈਂ ਘਬਰਾਇਆ ਹੋਇਆ ਆਪਣੇ ਮਿੱਤਰ ਨੂੰ ਦੱਸਦਾ ਹਾਂ ਤਾਂ ਇਕ ਵਾਰ ਉਹ ਵੀ ਡਰ ਜਾਂਦਾ ਹੈ: ਲਗਦੈ, ਜਿਸ ਦਾ ਡਰ ਸੀ, ਉਹੀ ਹੋ ਗਿਆ। ਉਹ ਵੀ ਆਪਣੇ ਮੱਥੇ ‘ਤੇ ਹੱਥ ਮਾਰਦਾ ਹੈ। ਉਹ ਮੈਨੂੰ ਕਮਲਿਆਂ ਵਾਂਗੂ ਹੱਸਦੇ ਨੂੰ ਦੇਖ ਕੇ ਹੋਰ ਵੀ ਡਰ ਜਾਂਦਾ ਹੈ। ਉਹ ਪੁੱਛਦਾ ਹੈ: “ਕੀ ਹੋਇਐ ਤੈਨੂੰ?” ਮੈਂ ਕਿਹਾ: “ਕੁੱਝ ਵੀ ਨਹੀਂ।” “ਫਿਰ ਪਾਗਲਾਂ ਵਾਂਗੂ ਦੰਦ ਕਿਉਂ ਕੱਢੀ ਜਾਨਾਂ।” “ਓਹ ਆਪਾਂ ਭੂਤ ਤੋਂ ਡਰਦੇ ਸੀ ਨਾ, ਉਹੀ ਗੱਲ ਹੋਈ… ਮੇਰੇ ਸਾਈਕਲ ਨੂੰ ਤਾਂ ਭੂਤ ਚਿੰਬੜਿਆ ਪਿਐ।” ਮਿੱਤਰ ਹੋਰ ਡਰ ਗਿਆ। ਉਹ ਉਪਰਲੇ ਮਨੋਂ ਨਾ ਡਰਨ ਦਾ ਬਹਾਨਾ ਜਿਹਾ ਬਣਾਉਂਦਾ ਆਖਦਾ ਹੈ: “ਕਿੱਥੇ ਐ ਭੂਤ। ਮੈਨੂੰ ਤਾਂ ਦਿਸਦਾ ਨਹੀਂ।” ਮੈਂ ਕਿਹਾ, “ਆ ਦੇਖ, ਸਾਈਕਲ ਦੇ ਪਿਛਲੇ ਚੱਕੇ ਵਿਚ ਫਸਿਆ ਪਿਆ।” ਸਾਈਕਲ ਦੇ ਕੈਰੀਅਰ ਨਾਲ ਬੰਨ੍ਹੀ ਹੋਈ ਰੱਸੀ ਖੁੱਲ੍ਹ ਕੇ ਪਿਛਲੇ ਚੱਕੇ ਵਿਚ ਫਸੀ ਪਈ ਸੀ ਜਿਸ ਕਾਰਨ ਸਾਈਕਲ ਚਲਾਉਣ ਸਮੇਂ ਜ਼ਿਆਦਾ ਜ਼ੋਰ ਲੱਗ ਰਿਹਾ ਸੀ। ਅਸੀਂ ਦੋਵੇਂ ਹੱਸਦੇ ਹੱਸਦੇ ਆਪੋ-ਆਪਣੇ ਘਰ ਪਹੁੰਚ ਗਏ ਪਰ ਭੂਤ ਨੱਚਣ ਵਾਲੀ ਗੱਲ ਸਾਡੇ ਮਨੋਂ ਨਹੀਂ ਸੀ ਨਿਕਲੀ।
ਸਵੇਰੇ ਕੰਮ ‘ਤੇ ਜਾਂਦੇ ਸਮੇਂ ਆਥਣ ਵਾਲੀ ਥਾਂ ਕੁੱਝ ਵੀ ਦਿਖਾਈ ਨਾ ਦਿੱਤਾ ਪਰ ਅੰਦਰੋਂ ਅਸੀਂ ਅਜੇ ਵੀ ਪੂਰੇ ਡਰੇ ਹੋਏ ਸੀ। ਇਸ ਬਾਰੇ ਸਾਨੂੰ ਸ਼ਾਮ ਨੂੰ ਉਸੇ ਪਿੰਡ ਦੇ ਕਿਸੇ ਬੰਦੇ ਪਾਸੋਂ ਪਤਾ ਲੱਗਾ ਕਿ ਜਿਨ੍ਹਾਂ ਦੇ ਖੇਤ ਵਿਚ ਸਮਾਧ ਸੀ, ਉਨ੍ਹਾਂ ਦੇ ਮੁੰਡੇ ਦਾ ਵਿਆਹ ਸੀ। ਉਸ ਵਿਆਹ ਵਿਚ ਆਈਆਂ ਮੇਲਣਾਂ ਵੱਡੇ ਵਡੇਰਿਆਂ ਦੀ ਸਮਾਧ ਉੱਪਰ ਮੱਥਾ ਟੇਕਣ ਸਮੇਂ ਨੱਚ ਰਹੀਆਂ ਸਨ। ਅਸੀਂ ਭੂਤਾਂ ਵਾਲੀ ਗੱਲ ਕਰਕੇ ਸਾਰੇ ਰਾਹ ਹੱਸਦੇ ਰਹੇ ਅਤੇ ਜਦੋਂ ਮੈਂ ਆਪਣੇ ਘਰ ਆ ਕੇ ਦੱਸਿਆ ਤਾਂ ਉਹ ਵੀ ਹੱਸ ਹੱਸ ਕੇ ਦੂਹਰੇ ਹੋ ਗਏ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback