Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਭਾਰਤ ’ਚ ਲਗਾਤਾਰ ਵਧ ਰਿਹਾ ਅੱਤਵਾਦ ਕਾਨੂੰਨ-ਵਿਵਸਥਾ ’ਤੇ ਲੱਗਾ ਸਵਾਲੀਆ ਨਿਸ਼ਾਨ
ਅੱਜ ਦੇਸ਼ ਦਾ ਇਕ ਵੱਡਾ ਹਿੱਸਾ ਅੱਤਵਾਦ ਦੀ ਲਪੇਟ ’ਚ ਆਇਆ ਹੋਇਆ ਹੈ ਤੇ ਭਾਰਤ ’ਚ ਸਰਗਰਮ ਅੱਤਵਾਦੀ ਗਿਰੋਹ ਅਾਪਣੇ ਵਿਦੇਸ਼ੀ ਆਕਿਅਾਂ ਦੀ ਸ਼ਹਿ ’ਤੇ ਇਥੇ ਸ਼ਾਂਤੀ ਅਤੇ ਸਦਭਾਵਨਾ ਭਰੇ ਮਾਹੌਲ ਨੂੰ ਤਬਾਹ ਕਰਨ ’ਤੇ ਉਤਾਰੂ ਹਨ।
ਇਕ ਪਾਸੇ ਉੱਤਰ-ਪੂਰਬ ’ਚ ‘ਉਲਫਾ’ ਤੇ ਹੋਰ ਅੱਤਵਾਦੀ ਗਿਰੋਹਾਂ ਨੇ ਹੁੜਦੰਗ ਮਚਾਇਆ ਹੋਇਆ ਹੈ ਤਾਂ ਦੂਜੇ ਪਾਸੇ ਝਾਰਖੰਡ, ਛੱਤੀਸਗੜ੍ਹ, ਮੱਧ ਪ੍ਰਦੇਸ਼, ਮਹਾਰਾਸ਼ਟਰ, ਅਾਂਧਰਾ ਪ੍ਰਦੇਸ਼ ਆਦਿ ’ਚ ‘ਨਕਸਲਵਾਦੀਅਾਂ’ ਅਤੇ ਉੱਤਰ ਵਿਚ ਪੰਜਾਬ ਤੇ ਜੰਮੂ-ਕਸ਼ਮੀਰ ’ਚ ‘ਪਾਕਿਸਤਾਨ ਵਲੋਂ ਸ਼ਹਿ ਪ੍ਰਾਪਤ ਅੱਤਵਾਦੀਅਾਂ’ ਨੇ ਹਿੰਸਾ ਅਤੇ ਤੋੜ-ਭੰਨ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ :
* 27 ਅਕਤੂਬਰ ਨੂੰ ਨਕਸਲਵਾਦੀਅਾਂ ਨੇ ਬੀਜਾਪੁਰ ਵਿਚ ਬਾਰੂਦੀ ਸੁਰੰਗ ’ਚ ਧਮਾਕਾ ਕਰ ਕੇ ਗਸ਼ਤ ਉੱਤੇ ਤਾਇਨਾਤ ਸੀ. ਆਰ. ਪੀ. ਐੱਫ. ਦੇ 4 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ।
* 30 ਅਕਤੂਬਰ ਨੂੰ ਛੱਤੀਸਗੜ੍ਹ ਦੇ ਦਾਂਤੇਵਾੜਾ ਵਿਚ ਨਕਸਲੀ ਹਮਲੇ ’ਚ ਦੂਰਦਰਸ਼ਨ ਦੇ ਇਕ ਕੈਮਰਾਮੈਨ ਤੇ ਪੁਲਸ ਦੇ 2 ਜਵਾਨਾਂ ਦੀ ਮੌਤ ਹੋ ਗਈ।
* 01 ਨਵੰਬਰ ਨੂੰ ਆਸਾਮ ਦੇ ਤਿਨਸੁਕੀਆ ਜ਼ਿਲੇ ਵਿਚ ਸ਼ਾਮ ਨੂੰ ਬਿਸ਼ਨੋਈਮੁਖ ਪਿੰਡ ਨੇੜੇ ਮੋਟਰਸਾਈਕਲ ’ਤੇ ਸਵਾਰ 4 ‘ਉਲਫਾ’ ਅੱਤਵਾਦੀਅਾਂ ਨੇ ਪੱਛਮੀ ਬੰਗਾਲ ਦੇ ਰਹਿਣ ਵਾਲੇ 5 ਵਿਅਕਤੀਅਾਂ ਨੂੰ ਇਕ ਲਾਈਨ ’ਚ ਖੜ੍ਹੇ ਕਰ ਕੇ ਪਿੱਛਿਓਂ ਗੋਲੀ ਮਾਰ ਦਿੱਤੀ।
* 02 ਨਵੰਬਰ ਨੂੰ ਛੱਤੀਸਗੜ੍ਹ ਵਿਚ ਨਕਸਲੀ ਹਮਲੇ ’ਚ 1 ਜਵਾਨ ਸ਼ਹੀਦ।
* 08 ਨਵੰਬਰ ਨੂੰ ਨਕਸਲਵਾਦੀਅਾਂ ਵਲੋਂ ਦਾਂਤੇਵਾੜਾ ’ਚ ਕੀਤੇ ਗਏ ਬੰਬ ਧਮਾਕੇ ਨਾਲ ਸੀ. ਆਈ. ਐੱਸ. ਐੱਫ. ਦੇ ਇਕ ਜਵਾਨ ਤੇ 4 ਸਥਾਨਕ ਨਾਗਰਿਕਾਂ ਦੀ ਮੌਤ।
* 11 ਨਵੰਬਰ ਨੂੰ ਛੱਤੀਸਗੜ੍ਹ ਦੇ ਕਾਂਕੇਰ ਜ਼ਿਲੇ ਵਿਚ ਨਕਸਲੀਅਾਂ ਵਲੋਂ ਬਾਰੂਦੀ ਸੁਰੰਗ ’ਚ ਧਮਾਕਾ ਕਰ ਕੇ ਬੀ. ਐੱਸ. ਐੱਫ. ਦੇ ਇਕ ਸਬ-ਇੰਸਪੈਕਟਰ ਦੀ ਹੱਤਿਆ।
* 15 ਨਵੰਬਰ ਨੂੰ ਛੱਤੀਸਗੜ੍ਹ ਦੇ ਦੋਰਨਾਪਾਲ ਥਾਣਾ ਖੇਤਰ ਵਿਚ ਨਕਸਲਵਾਦੀਅਾਂ ਨੇ ਸੜਕ ਬਣਾਉਣ ਦੇ ਕੰਮ ’ਚ ਲੱਗੇ ਠੱਕੇਦਾਰ ਦੀ ਗਲਾ ਵੱਢ ਕੇ ਬੇਰਹਿਮੀ ਨਾਲ ਹੱਤਿਆ ਕਰਨ ਤੋਂ ਬਾਅਦ ਉਸ ਦੀਅਾਂ 7 ਗੱਡੀਅਾਂ ਨੂੰ ਵੀ ਸਾੜ ਕੇ ਸੁਆਹ ਕਰ ਦਿੱਤਾ।
* 16 ਨਵੰਬਰ ਨੂੰ ਤੜਕੇ ਸ਼ੱਕੀ ਅੱਤਵਾਦੀਅਾਂ ਵਲੋਂ ਮਣੀਪੁਰ ਵਿਧਾਨ ਸਭਾ ਕੰਪਲੈਕਸ ਦੇ ਮੇਨ ਗੇਟ ’ਤੇ ਹੱਥਗੋਲੇ ਨਾਲ ਕੀਤੇ ਗਏ ਹਮਲੇ ’ਚ ਬੀ. ਐੱਸ. ਐੱਫ. ਦੇ ਇਕ ਜਵਾਨ ਸਮੇਤ 3 ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋ ਗਏ।
* 18 ਨਵੰਬਰ ਨੂੰ ਛੱਤੀਸਗੜ੍ਹ ਦੇ ਸੁਕਮਾ ਜ਼ਿਲੇ ਵਿਚ ਨਕਸਲੀਅਾਂ ਵਲੋਂ ਕੀਤੇ ਗਏ ਬਾਰੂਦੀ ਸੁਰੰਗ ਧਮਾਕੇ ’ਚ 1 ਜਵਾਨ ਸ਼ਹੀਦ ਹੋ ਗਿਆ ਤੇ 3 ਹੋਰ ਜਵਾਨ ਜ਼ਖ਼ਮੀ ਹੋ ਗਏ।
ਜਿੱਥੇ ਦੇਸ਼ ਦੇ ਕਈ ਸੂਬਿਅਾਂ ’ਚ ਅੱਤਵਾਦੀ ਸੰਗਠਨਾਂ ਵਲੋਂ ਲਗਾਤਾਰ ਅੱਤਵਾਦੀ ਵਾਰਦਾਤਾਂ, ਹੱਤਿਆਵਾਂ ਤੇ ਲੁੱਟਮਾਰ ਜਾਰੀ ਹੈ, ਉਥੇ ਹੀ ਜੰਮੂ-ਕਸ਼ਮੀਰ ਤੇ ਪੰਜਾਬ ’ਚ ਪਾਕਿਸਤਾਨ ਤੋਂ ਸ਼ਹਿ ਪ੍ਰਾਪਤ ਅੱਤਵਾਦੀ ਹਿੰਸਾ ਅਤੇ ਤੋੜ-ਭੰਨ ਜਾਰੀ ਰੱਖਣ ਦੇ ਨਾਲ-ਨਾਲ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਦੀਅਾਂ ਜੀਅ-ਤੋੜ ਕੋਸ਼ਿਸ਼ਾਂ ਕਰ ਰਹੇ ਹਨ।
ਇਸ ਦਾ ਤਾਜ਼ਾ ਸਬੂਤ 18 ਨਵੰਬਰ ਨੂੰ ਮਿਲਿਆ, ਜਦੋਂ ਪੰਜਾਬ ’ਚ ਹਾਈ ਅਲਰਟ ਦੇ ਬਾਵਜੂਦ ਅੰਮ੍ਰਿਤਸਰ ਦੇ ਰਾਜਾਸਾਂਸੀ ਕੌਮਾਂਤਰੀ ਹਵਾਈ ਅੱਡੇ ਤੋਂ ਸਿਰਫ 3 ਕਿਲੋਮੀਟਰ ਦੂਰ ਪਿੰਡ ਅਦਲੀਵਾਲ ਦੇ ਨਿਰੰਕਾਰੀ ਭਵਨ ’ਤੇ ਸਤਿਸੰਗ ਦੌਰਾਨ ਸਵੇਰ ਦੇ ਸਮੇਂ ਕੀਤੇ ਗਏ ਗ੍ਰਨੇਡ ਹਮਲੇ ਨਾਲ ਜ਼ੋਰਦਾਰ ਧਮਾਕੇ ਨਾਲ ਅੱਗ ਲੱਗ ਗਈ ਅਤੇ ਧਮਾਕੇ ਦੀ ਲਪੇਟ ’ਚ ਆਉਣ ਨਾਲ ਨਿਰੰਕਾਰੀ ਸਤਿਸੰਗ ਮਿਸ਼ਨ ਦੇ ਸਹਾਇਕ ਪ੍ਰਚਾਰਕ ਸੁਖਦੇਵ ਕੁਮਾਰ ਸਮੇਤ 3 ਵਿਅਕਤੀਅਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 19 ਸ਼ਰਧਾਲੂ ਜ਼ਖ਼ਮੀ ਹੋ ਗਏ।
ਜਾਣਕਾਰੀ ਮੁਤਾਬਿਕ ਮੋਟਰਸਾਈਕਲ ’ਤੇ ਸਵਾਰ 2 ਨਕਾਬਪੋਸ਼ ਨੌਜਵਾਨ ਨਿਰੰਕਾਰੀ ਭਵਨ ਦੇ ਗੇਟ ਅੱਗੇ ਰੁਕੇ। ਉਨ੍ਹਾਂ ’ਚੋਂ ਇਕ ਨੇ ਗੇਟ ’ਤੇ ਖੜ੍ਹੇ ਸੇਵਾਦਾਰ ’ਤੇ ਪਿਸਤੌਲ ਤਾਣ ਦਿੱਤੀ ਤੇ ਦੂਜੇ ਨੇ ਸਤਿਸੰਗ ਹਾਲ ’ਚ ਜਾ ਗ੍ਰਨੇਡ ਸਟੇਜ ਵੱਲ ਸੁੱਟ ਦਿੱਤਾ, ਜਿੱਥੇ ਲਗਭਗ 200 ਸ਼ਰਧਾਲੂ ਸਤਿਸੰਗ ’ਚ ਲੀਨ ਸਨ। ਇਸ ਨਾਲ ਹਾਲ ’ਚ ਜ਼ੋਰਦਾਰ ਧਮਾਕੇ ਨਾਲ ਸੰਘਣਾ ਧੂੰਅਾਂ ਛਾਅ ਗਿਆ ਅਤੇ ਹਮਲਾਵਰ ਮੋਟਰਸਾਈਕਲ ’ਤੇ ਬੈਠ ਕੇ ਭੱਜ ਗਏ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਬੰਬ ਧਮਾਕੇ ਪਿੱਛੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਤੋਂ ਸਮਰਥਨ ਪ੍ਰਾਪਤ ਖਾਲਿਸਤਾਨੀ-ਕਸ਼ਮੀਰੀ ਅੱਤਵਾਦੀ ਗਿਰੋਹਾਂ ਦਾ ਹੱਥ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ, ਜਦਕਿ ਡੀ. ਜੀ. ਪੀ. ਸੁਰੇਸ਼ ਅਰੋੜਾ ਅਨੁਸਾਰ ਇਹ ਇਕ ਅੱਤਵਾਦੀ ਹਮਲਾ ਸੀ।
ਇਹ ਹਮਲਾ ਅਜਿਹੇ ਸਮੇਂ ’ਤੇ ਹੋਇਆ ਹੈ, ਜਦੋਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਪੰਜਾਬ ’ਚ ਪੁਲਸ ਹਾਈ ਅਲਰਟ ’ਤੇ ਹੈ ਕਿਉਂਕਿ ਪੰਜਾਬ ’ਚ ਪਿਛਲੇ ਲਗਭਗ 2 ਮਹੀਨਿਅਾਂ ਦੌਰਾਨ ਅੱਤਵਾਦੀਅਾਂ ਨਾਲ ਜੁੜੀਅਾਂ ਲਗਭਗ 8 ਵਾਰਦਾਤਾਂ ਹੋ ਚੁੱਕੀਅਾਂ ਸਨ।
ਉਕਤ ਮਿਸਾਲਾਂ ਤੋਂ ਸਪੱਸ਼ਟ ਹੈ ਕਿ ਕਿਸ ਤਰ੍ਹਾਂ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਗਏ ‘ਅਲਰਟ’ ਫਜ਼ੂਲ ਸਿੱਧ ਹੋ ਰਹੇ ਹਨ ਤੇ ਅੱਤਵਾਦੀਅਾਂ ਨੇ ਭਾਰਤ ਦੀ ਸ਼ਾਂਤੀ ਤੇ ਕਾਨੂੰਨ ਵਿਵਸਥਾ ਨੂੰ ਬੰਧਕ ਬਣਾ ਕੇ ਰੱਖ ਦਿੱਤਾ ਹੈ।
ਫੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਵੀ 5 ਨਵੰਬਰ ਨੂੰ ਕਿਹਾ ਸੀ ਕਿ ਪਾਕਿਸਤਾਨ ਸਮੇਤ ਕਈ ਵਿਦੇਸ਼ੀ ਤਾਕਤਾਂ ਪੰਜਾਬ ਦਾ ਮਾਹੌਲ ਮੁੜ ਖਰਾਬ ਕਰਨ ਅਤੇ ਇਥੇ ਅੱਤਵਾਦ ਫੈਲਾਉਣ ਦੇ ਮੌਕੇ ਦੀ ਤਾਕ ’ਚ ਹਨ ਤੇ ਪੰਜਾਬ ਤੋਂ ਇਲਾਵਾ ਬਾਕੀ ਸੂਬਿਅਾਂ ’ਚ ਅਸ਼ਾਂਤੀ ਫੈਲਾਉਣਾ ਚਾਹੁੰਦੀਅਾਂ ਹਨ। ਉਨ੍ਹਾਂ ਨੇ ਦੇਸ਼ ਵਾਸੀਅਾਂ ਨੂੰ ਵਿਦੇਸ਼ੀ ਤਾਕਤਾਂ ਦੀਅਾਂ ਗਲਤ ਚਾਲਾਂ ਤੋਂ ਬਚਣ ਦੀ ਸਲਾਹ ਦਿੱਤੀ ਸੀ।
–ਵਿਜੇ ਕੁਮਾਰ
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback