Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਵਿਅੰਗ ਮੁਰਦਾ ਬੋਲਿਆ ਖੱਫਣ ਨੂੰ ਪਾੜ ਕੇ ਜੀ -ਪ੍ਰੋਫੈਸਰ ਜਸਵੰਤ ਸਿੰਘ ਗੰਡਮ


    
  

Share
  ਵਿਅੰਗ
ਮੁਰਦਾ ਬੋਲਿਆ ਖੱਫਣ ਨੂੰ ਪਾੜ ਕੇ ਜੀ
-ਪ੍ਰੋਫੈਸਰ ਜਸਵੰਤ ਸਿੰਘ ਗੰਡਮ
ਤੁਸੀਂ ਮਰਦੇ ਦੇਖੇ ਹੋਣਗੇ, ਅਸੀਂ ਵੀ ਦੇਖੇ ਹਨ। ਮਰੇ ਹੋਏ ਵੀ ਅਤੇ ਜਿਊਂਦੇ ਵੀ। ਮਰੇ ਹੋਏ ਮੜ੍ਹੀਆਂ Ḕਚ ਸੜਦੇ ਤੇ ਜਿਊਂਦੇ ਜੀਅ ਮਰੇ ਹੋਏ ਆਪਣੀਆਂ ਲਾਸ਼ਾਂ ਮੋਢਿਆਂ ਉਪਰ ਚੁੱਕੀ ਸਸਕਾਰ ਦੀ ਉਡੀਕ ਕਰਦੇ। ਕੁਦਰਤੀ ਹੈ ਕਿ ਤੁਸੀਂ ਫਿਰ ਖੱਫਣ ਵੀ ਜ਼ਰੂਰ ਦੇਖੇ ਹੋਣਗੇ, ਅਸੀਂ ਵੀ ਦੇਖੇ ਹਨ। ਖੱਫਣ ਪਾਉਣ ਵਾਲੇ ਵੀ ਅਤੇ ਖੱਫਣ ਲਾਹੁਣ ਵਾਲੇ ਵੀ, ਭਾਵ ਖੱਫਣ ਚੋਰ ਵੀ। ਕੀ ਤੁਸੀਂ ਕਦੇ ਖੱਫਣ ਨੂੰ ਪਾੜ ਕੇ ਕੋਈ ਮੁਰਦਾ ਬੋਲਦਾ ਦੇਖਿਐ, ਸੁਣਿਐ? ਅਸੀਂ ਇੱਕ ਨਹੀਂ, ਸਗੋਂ ਕਈ ਦੇਖੇ, ਸੁਣੇ ਹਨ। ਆਓ, ਇਸ ਨਸਲ ਦੇ ਦਰਸ਼ਨ ਕਰੀਏ।
ਤੁਸੀਂ ਸਾਰੇ ਸਿਆਣੇ ਹੋ ਤੇ ਬਾਖੂਬੀ ਜਾਣਦੇ ਹੋ ਕਿ 'ਮੁਰਦਾ ਬੋਲੂ ਤਾਂ ਖੱਫਣ ਪਾੜੂḔ ਪੰਜਾਬੀ ਦਾ ਅਖਾਣ ਹੈ। ਇਸ ਦਾ ਅਰਥ ਹੈ ਕਿ ਜਦ ਕੋਈ ਜਿਸ ਵੇਲੇ ਵੀ ਬੋਲੇ ਤਾਂ ਬੱਸ ਭੈੜਾ ਹੀ ਬੋਲੇ। ਕਈ ਸੱਜਣ ਅਜਿਹੇ ਹੁੰਦੇ ਹਨ ਕਿ ਉਨ੍ਹਾਂ ਦੇ ਆਉਣ ਨਾਲ ਬਹਾਰ ਆ ਜਾਂਦੀ ਹੈ, ਪਰ ਕਈ ਅਜਿਹੇ ਹੁੰਦੇ ਹਨ ਕਿ ਉਨ੍ਹਾਂ ਦੇ ਆਉਣ ਦੀ ਹਵਾੜ ਆ ਜਾਂਦੀ ਹੈ, ਅਜਿਹੀ ਸੜਿਆਂਦ ਛੱਡਦੇ ਹਨ ਕਿ ਇਉਂ ਲੱਗਦੈ, ਜਿਵੇਂ ਸਾਲਾਂ ਤੋਂ ਢੱਕੇ ਪਏ ਗਟਰ ਦਾ ਕਿਸੇ ਨੇ ਢੱਕਣ ਚੁੱਕ ਦਿੱਤਾ ਹੋਵੇ।
ਮੇਰਾ ਇੱਕ ਜਾਣਕਾਰ ਹੈ। ਅੱਗਿਉਂ ਉਸ ਦੀ ਇੱਕ ਜਾਣਕਾਰ ਹੈ। ਜੇ ਕਿਸੇ ਦੇ ਮਾੜੀ ਮੋਟੀ ਝਰੀਟ ਵੀ ਆ ਜਾਏ ਤੇ ਬਦਕਿਸਮਤੀ ਨਾਲ ਉਸ ਦੇ ਭੋਰਾ ਖੂਨ ਵਗਣ ਲੱਗ ਪਏ ਤਾਂ ਸਮਝੋ ਮੁਰਦਾ ਖੱਫਣ, ਚਿਖਾ ਦੀਆਂ ਲੱਕੜਾਂ ਤੇ ਉਪਰ ਪਾਈ ਸਾਰੀ ਸਮੱਗਰੀ ਸਮੇਤ ਸ਼ਮਸ਼ਾਨਘਾਟ Ḕਚੋਂ ਭੁੜਕ ਕੇ ਬਾਹਰ ਭੱਜ ਪਿਆ। ਸਾਰੇ ਪਿੰਡ ਵਿੱਚ ਰੌਲਾ ਪੈ ਜਾਊ-ਹੈ ਹਾ, ਫਲਾਣੇ ਦੇ ਮੁੰਡੇ ਦਾ ਹੱਥ ਵੱਢਿਆ ਗਿਆ, ਖੂਨ ਨਾਲ ਲੱਥਪਥ ਹੋਏ ਨੂੰ ਹਸਪਤਾਲ ਲੈ ਗਏ, ਭਲਾ ਕਿਤੇ ਬਚਣੈ, ਭੈਣੇ ਖਬਰਸਾਰ ਲੈ ਆਓ। ਬਾਅਦ ਵਿੱਚ ਪਤਾ ਲੱਗਦਾ ਹੈ ਕਿ ਮੁੰਡੇ ਦੀ ਚੀਚੀ ਉਤੇ ਮਾੜੀ ਜਿਹੀ ਝਰੀਟ ਆਈ ਸੀ, ਜੋ ਘਰੇਲੂ ਓਹੜ-ਪੋਹੜ ਨਾਲ ਠੀਕ ਹੋ ਗਈ ਸੀ।
ਚਲੋ ਪਿੰਡੋਂ ਨਿਕਲ ਕੇ ਸ਼ਹਿਰ ਚਲਦੇ ਹਾਂ। ਇੱਕ ਮਿੱਤਰ ਦਫਤਰ ਵਿੱਚ ਨੌਕਰੀ ਲੱਗਾ। ਨੌਜਵਾਨ, ਪਤਲਾ ਪਤੰਗ, ਬੱਸ ਤੱਕਲਾ ਸਮਝੋ। ਜਿੰਮ ਵਿੱਚ ਖੂਬ ਪਸੀਨਾ ਵਹਾ ਕੇ ਸਰੀਰ ਕਮਾਇਆ। ਖੂਬਸੂਰਤ ਸਲਿਮ-ਟਰਿਮ ਪੀੜ੍ਹੀ Ḕਚੋਂ ਸੀ, ਪਰ ਉਸ ਦਾ ਸੀਨੀਅਰ ਉਹੀ ਘਸੀ ਪਿਟੀ ਪੁਰਾਣੀ ਪੀੜ੍ਹੀ ਦਾ ਸੀ। ਦੇਖਦਿਆਂ ਹੀ ਬੋਲ ਉਠਿਆ, ''ਤੁਹਾਡੇ ਤੋਂ ਪਹਿਲਾਂ ਜੋ ਇਸ ਕੁਰਸੀ ਉਪਰ ਬੈਠਦਾ ਸੀ, ਉਹ ਤੁਹਾਡੇ ਨਾਲੋਂ ਵੀ ਸੁੱਕਾ ਸੀ, ਬੱਸ ਸੜਿਆ ਹੀ ਸਮਝੋ, ਸੜ-ਸੁੱਕ ਕੇ ਤੀਲਾ, ਜਿਵੇਂ ਕਦੇ ਰੱਜ ਕੇ ਖਾਣਾ ਨਾ ਨਸੀਬ ਹੋਇਆ ਹੋਵੇ।" ਸਾਡੇ ਮਿੱਤਰ ਦਾ ਨਵੀਂ ਨਵੀਂ ਨੌਕਰੀ ਦਾ ਸਾਰਾ ਚਾਅ ਜਾਂਦਾ ਲੱਗਾ। ਉਸ ਦਾ ਦਿਲ ਕੀਤਾ ਕਿ ਸੀਨੀਅਰ ਦੇ ਸਿਰ Ḕਚ ਕੁਰਸੀ ਵਗਾਹ ਮਾਰੇ, ਪਰ 'ਦਿਲ ਕੀ ਦਿਲ ਹੀ ਮਾਹਿ ਰਹੀਂ।Ḕ
ਸ਼ਹਿਰ ਦੇ ਇੱਕ ਹਸਪਤਾਲ ਚਲਦੇ ਹਾਂ। ਇੱਕ ਦੁਰਘਟਨਾ ਦਾ ਮਰੀਜ਼ ਦਾਖਲ ਹੈ, ਉਸ ਦੀ ਖਬਰ ਲੈਂਦੇ ਹਾਂ। ਇਹ ਕੀ? ਮਰੀਜ਼ ਕੋਲ ਪਹਿਲਾਂ ਹੀ ਇੱਕ 'ਸ਼ੁਭਚਿੰਤਕḔ ਸੱਜਣ ਬੈਠਾ ਹੈ। ਜ਼ਰਾ ਉਸ ਦੀ ਤੀਮਾਰਦਾਰੀ ਦਾ ਹੌਂਸਲਾ ਵਧਾਊ ਢੰਗ ਦੇਖੋ: 'ਬੰਦਾ ਨਾ ਸ਼ਰਾਬ ਪੀਂਦੈ, ਨਾ ਗੱਡੀ ਤੇਜ਼ ਚਲਾਉਂਦੈ, ਫਿਰ ਤੈਥੋਂ ਗਲਤੀ ਕਿੱਦਾਂ ਹੋ ਗਈ ਐਕਸੀਡੈਂਟ ਦੀ? ਆਹ ਜਿਹੜੀ ਤੇਰੀ ਬਾਂਹ ਟੁੱਟੀ ਐ, ਇਹ ਤਾਂ ਠੀਕ ਨਹੀਂ ਹੋਣੀ, ਡਾਕਟਰਾਂ ਦਾ ਕੀ ਐ, ਪੈਸੇ ਬਟੋਰਨ ਦੇ ਮਾਰੇ ਲਾਰੇ ਲਾਉਂਦੇ ਰਹਿੰਦੇ ਐ। ਮੇਰੇ ਇੱਕ ਰਿਸ਼ਤੇਦਾਰ ਦੀ ਬਾਂਹ ਇਸ ਤਰ੍ਹਾਂ ਟੁੱਟ ਗਈ ਸੀ, ਲੱਖ ਇਲਾਜ ਦੇ ਬਾਵਜੂਦ ਵਿੰਗੀ ਦੀ ਵਿੰਗੀ ਰਹੀ, ਤੇਰਾ ਵੀ ਇਹੀ ਹਾਲ ਹੋਣੈ।'
ਲਉ, ਲੋਕਾਂ ਦੀਆਂ ਬਥੇਰੀਆਂ ਹੋ ਗਈਆਂ। ਸਾਡੀ ਸੁਣ ਲਓ। ਨਵਾਂ ਨਵਾਂ ਘਰ ਬਣਾਇਆ। ਸੋਹਣਾ ਇਲਾਕਾ ਸੀ। ਘਰ ਕੋਲ ਇੱਕ ਕਾਲਜ ਸੀ, ਧਾਰਮਿਕ ਅਸਥਾਨ ਸੀ। 'ਲੋਕੇਸ਼ਨ' ਪੁੱਛਣ ਲੱਗਾ ਤਾਂ ਪਤਾ ਨਹੀਂ ਸਾਡੇ ਅੰਦਰੋਂ ਕਦੋਂ ਖੱਫਣ ਪਾੜ ਕੇ ਮੁਰਦਾ ਬੋਲਣ ਲੱਗ ਪਿਆ, 'ਫਲਾਣੇ ਪਾਸਿਉਂ ਆਏਂਗਾ ਤਾਂ ਪਹਿਲਾਂ ਗੰਦਾ ਨਾਲਾ ਆਵੇਗਾ, ਫਿਰ ਸ਼ਮਸ਼ਾਨ ਘਾਟ ਅਤੇ ਆਖਰ ਵਿੱਚ ਇੱਕ ਕੂੜੇ ਦਾ ਢੇਰ, ਉਥੋਂ ਮੁੜ ਕੇ ਕਿਸੇ ਨੂੰ ਪੁੱਛ ਲਵੀਂ।'
ਸਾਨੂੰ ਉਦੋਂ ਪਤਾ ਲੱਗਾ, ਜਦ ਪਤਨੀ ਨੇ ਢਾਹ ਕਰ ਕੇ ਫੋਨ ਕੱਟ ਦਿੱਤਾ ਤੇ ਮੱਥੇ ਉਤੇ ਹੱਥ ਮਾਰ ਕੇ ਬੋਲੀ, 'ਮ੍ਰਿਤਕ ਨਾਲ ਵਿਵਾਹੀਐ ਸੋਹਾਗ ਨਾ ਥੀਐ।' ਇਹ ਸੁਣਦੇ ਸਾਰ ਸਾਨੂੰ ਉਕਤ ਮੁਹਾਵਰੇਦਾਰ ਸਿਰਲੇਖ ਇਕਦਮ ਚੇਤੇ ਆਇਆ, 'ਮੁਰਦਾ ਬੋਲਿਆ ਕੱਫੜ ਪਾੜ ਕੇ ਜੀ।'
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ