Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਸ਼ਗਨ ਵਾਲਾ ਲਿਫਾਫਾ ਤਿਆਰ ਕਰਦਿਆਂ -ਪ੍ਰਿੰਸੀਪਲ ਵਿਜੇ ਕੁਮਾਰ
ਵਿਆਹ ਸ਼ਾਦੀ, ਸੇਵਾ ਮੁਕਤੀ, ਜਨਮ ਦਿਨ ਤੇ ਹੋਰ ਸਮਾਗਮਾਂ ਦਾ ਕਾਰਡ ਘਰ ਆਉਂਦਿਆਂ ਸਾਰ ਪਰਵਾਰ ਵਿੱਚ ਕਈ ਤਰ੍ਹਾਂ ਦੀ ਚਰਚਾ ਛਿੜ ਜਾਂਦੀ ਹੈ। ਸਮਾਗਮ ਦਿਨ ਦਾ ਹੈ ਜਾਂ ਰਾਤ ਦਾ, ਸਮਾਗਮ Aੁੱਤੇ ਜਾਣ ਲਈ ਛੁੱਟੀ ਲੈਣੀ ਪੈਣੀ ਜਾਂ ਨਹੀਂ? ਵਪਾਰੀ ਲੋਕਾਂ ਅੱਗੇ ਸਵਾਲ ਹੋਰ ਢੰਗ ਦਾ ਹੁੰਦਾ ਹੈ। ਸਮਾਗਮ ਉਤੇ ਜਾਣ ਲਈ ਉਨ੍ਹਾਂ ਦਾ ਕਾਰੋਬਾਰ ਤਾਂ ਨਹੀਂ ਪ੍ਰਭਾਵਤ ਹੋਵੇਗਾ? ਇਨ੍ਹਾਂ ਸਮਾਗਮਾਂ ਨਾਲ ਜੁੜਿਆ ਸਭ ਤੋਂ ਅਹਿਮ ਸਵਾਲ ਇਹ ਹੁੰਦਾ ਹੈ ਕਿ ਸ਼ਗਨ ਵਾਲੇ ਲਿਫਾਫੇ ਵਿੱਚ ਪੈਸੇ ਕਿੰਨੇ ਪਾਏ ਜਾਣ? ਸ਼ਗਨ ਦਾ ਲਿਫਾਫਾ ਤਿਆਰ ਕਰਨ ਲੱਗਿਆਂ ਸਾਡੀ ਮਾਨਸਿਕਤਾ ਵੇਖਣ ਵਾਲੀ ਹੁੰਦੀ ਹੈ। ਲਿਫਾਫੇ ਵਿੱਚ ਸ਼ਗਨ ਪਾਉਣ ਵੇਲੇ ਉਸ ਬੰਦੇ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਤੋਲੀ ਜਾਂਦੀ ਹੈ, ਜਿਸ ਦਾ ਕਾਰਡ ਆਇਆ ਹੁੰਦਾ ਹੈ। ਸਾਧਾਰਣ ਜਿਹੀ ਆਰਥਿਕ ਸਥਿਤੀ ਵਾਲੇ ਬੰਦੇ ਨੇ ਭਾਵੇਂ ਕਿੰਨੇ ਵੀ ਅਦਬ ਸਤਿਕਾਰ ਅਤੇ ਚਾਅ ਨਾਲ ਲੋਕਾਂ ਨੂੰ ਸਮਾਗਮ ਦਾ ਕਾਰਡ ਦਿੱਤਾ ਹੋਵੇ, ਉਸ ਪ੍ਰਤੀ ਜ਼ਿਆਦਾਤਰ ਲੋਕਾਂ ਦੀ ਮਾਨਸਿਕਤਾ ਇਹੋ ਹੁੰਦੀ ਹੈ ਕਿ ਸ਼ਗਨ ਵਾਲੇ ਲਿਫਾਫੇ ਵਿੱਚ ਹਿਸਾਬ ਕਿਤਾਬ ਦੇ ਪੈਸੇ ਪਾ ਦਿਓ, ਇਸ ਵਿਅਕਤੀ ਨਾਲ ਸਾਨੂੰ ਕਿਹੜਾ ਬਹੁਤਾ ਮਤਲਬ ਪੈਣਾ ਹੈ। ਬਹੁਤ ਸਾਰੇ ਲੋਕ ਤਾਂ ਕਈ ਤਰ੍ਹਾਂ ਦੇ ਬਹਾਨੇ ਬਣਾ ਕੇ ਉਸ ਦੇ ਘਰ ਪਹੁੰਚਣਾ ਵੀ ਜ਼ਰੂਰ ਨਹੀਂ ਸਮਝਦੇ। ਉਸ ਦੇ ਸਮਾਗਮ ਵਿੱਚ ਨਾ ਜਾਣ ਦੇ ਬਹਾਨੇ ਇਹ ਹੁੰਦੇ ਹਨ, ਰੁਝੇਵੇਂ ਬਹੁਤ ਸਨ, ਛੁੱਟੀ ਨਹੀਂ ਮਿਲੀ, ਤਬੀਅਤ ਠੀਕ ਨਹੀਂ ਸੀ, ਦੂਰ ਹੋਣ ਕਰ ਕੇ ਪਹੁੰਚਣਾ ਔਖਾ ਸੀ। ਕਈ ਲੋਕ ਇਥੋਂ ਤੱਕ ਵੀ ਸੋਚ ਲੈਂਦੇ ਹਨ ਕਿ ਐਵੇਂ ਪੈਸੇ ਇਕੱਠੇ ਕਰਨ ਲਈ ਕਾਰਡ ਵੰਡ ਦਿੱਤੇ ਨੇ। ਛੱਡ ਕੀ ਜਾਣੈ, ਆਪਾਂ ਕਿਹੜਾ ਉਸ ਨੂੰ ਬੁਲਾਉਣਾ ਹੈ? ਇਹੋ ਜਿਹੀ ਸੋਚ ਰੱਖਣ ਵਾਲੇ ਲੋਕਾਂ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਜਿਸ ਵਿਅਕਤੀ ਨੇ ਸਮਾਗਮ ਉੱਤੇ ਏਨਾ ਖਰਚ ਕਰਨਾ ਹੈ, ਕੀ ਉਹ ਤੁਹਾਡੇ ਸ਼ਗਨ ਉੱਤੇ ਏਨਾ ਖਰਚ ਕਰੇਗਾ? ਉਸ ਦਾ ਕੀ ਕਸੂਰ ਹੈ, ਜੇ ਆਰਥਿਕ ਸਥਿਤੀ ਚੰਗੀ ਨਹੀਂ? ਉਸ ਦੀ ਸਮਾਜ ਵਿੱਚ ਉਹ ਥਾਂ ਨਹੀਂ, ਜਿਹੜੀ ਤੁਸੀਂ ਚਾਹੁੰਦੇ ਹੋ। ਕੋਈ ਬੰਦਾ ਕਿਸੇ ਦੇ ਸ਼ਗਨਾਂ Ḕਤੇ ਨਹੀਂ ਬੈਠਾ ਹੁੰਦਾ। ਹਰ ਸਮਾਗਮ ਕਰਨ ਵਾਲੇ ਬੰਦੇ ਦੀ ਇੱਛਾ ਹੁੰਦੀ ਹੈ ਕਿ ਲੋਕ ਉਸ ਨਾਲ ਖੁਸ਼ੀਆਂ ਦੀ ਸਾਂਝ ਪਾਉਣ। ਉਸ ਸਮਾਗਮ ਦੀ ਰੌਣਕ ਵਧੇ। ਸਮਾਜ ਨੂੰ ਪਤਾ ਲੱਗੇ ਕਿ ਉਸ ਦਾ ਕਿੰਨਾ ਮੇਲ ਜੋਲ ਹੈ।
ਇੱਕ ਸੱਜਣ ਇੱਕ ਵਿਆਹ ਦੇ ਸਮਾਗਮ ਵਿੱਚ ਬੈਠਾ ਦਾਰੂ ਦਾ ਗਿਲਾਸ ਚਾੜ੍ਹਦਿਆਂ ਕਹਿ ਰਿਹਾ ਸੀ ਕਿ ਸਾਡੇ ਜਿਹੇ ਲੋਕਾਂ ਨੂੰ ਬੁਲਾਉਣ ਤੋਂ ਪਹਿਲਾਂ ਇਹ ਵੇਖ ਲੈਣਾ ਚਾਹੀਦਾ ਸੀ ਕਿ ਸਾਡੇ ਅੱਗੇ ਰੱਖਣ ਵਾਲੀ ਦਾਰੂ ਦਾ ਸਟੈਂਡਰਡ ਕੀ ਹੋਣਾ ਚਾਹੀਦਾ ਹੈ? ਆਪਾਂ ਏਦਾਂ ਦੀ ਘਟੀਆ ਦਾਰੂ ਕਦੇ ਪੀਤੀ ਹੀ ਨਹੀਂ। ਸਭ ਤੋਂ ਵੱਧ ਪੈਗ ਉਹੀ ਲਾ ਰਿਹਾ ਸੀ। ਉਸ ਨੇ ਦਾਰੂ ਦੇ ਨਸ਼ੇ ਵਿੱਚ ਇਹ ਵੀ ਆਖ ਦਿੱਤਾ ਕਿ ਆਪਾਂ ਸ਼ਗਨ ਦਾ ਲਿਫਾਫਾ ਨਹੀਂ, ਮੁੰਡੇ ਕੁੜੀ ਨੂੰ ਅਸ਼ੀਰਵਾਦ ਹੀ ਦੇਣਾ ਹੈ। ਐਨਾ ਥੋੜ੍ਹਾ ਹੈ ਕਿ ਆਪਾਂ ਪਰਵਾਰ ਨੂੰ ਲੈ ਕੇ ਵਿਆਹ ਵਿੱਚ ਆ ਗਏ ਹਾਂ।
ਜੇ ਕਦੀ ਕਿਸੇ ਪਹੁੰਚ ਵਾਲੇ ਘਰ ਤੋਂ ਕਿਸੇ ਸਮਾਗਮ ਦਾ ਕਾਰਡ ਆਵੇ, ਉਦੋਂ ਲੋਕਾਂ ਦੀ ਮਾਨਸਿਕਤਾ ਹੋਰ ਕਿਸਮ ਦੀ ਹੁੰਦੀ ਹੈ। ਸ਼ਗਨ ਦੇ ਲਿਫਾਫੇ ਵਿੱਚ ਪਾਏ ਜਾਣ ਵਾਲੇ ਰੁਪਏ ਵੱਧ ਹੁੰਦੇ ਹੋਏ ਵੀ ਘੱਟ ਲੱਗਦੇ ਹਨ, ਕਿਉਂਕਿ ਉਦੋਂ ਲੋਕਾਂ ਦੇ ਮਨ ਵਿੱਚ ਇਹ ਗੱਲ ਬੈਠੀ ਹੁੰਦੀ ਹੈ ਕਿ ਇਸ ਵਿਅਕਤੀ ਦੀਆਂ ਨਜ਼ਰਾਂ ਵਿੱਚ ਉਨ੍ਹਾਂ ਖਾਸ ਬੰਦੇ ਬਣਨਾ ਹੈ। ਉਸ ਨਾਲ ਅਪਣੱਤ ਦੀ ਸਾਂਝ ਪਾ ਕੇ ਰੱਖਣੀ ਹੁੰਦੀ ਹੈ। ਭਵਿੱਖ ਵਿੱਚ ਉਸ ਨਾਲ ਵਾਹ, ਵਾਸਤਾ ਅਤੇ ਕੰਮ ਪੈਣ ਦੀ ਭਾਵਨਾ ਉਨ੍ਹਾਂ ਦੇ ਮਨਾਂ ਉੱਤੇ ਭਾਰੂ ਹੁੰਦੀ ਹੈ। ਉਹ ਲੋਕ ਪਹੁੰਚ ਵਾਲੇ ਵਿਅਕਤੀਆਂ ਨਾਲ ਫੋਟੋ ਵੀ ਮੂਹਰੇ ਹੋ ਕੇ ਖਿਚਾਉਂਦੇ ਹਨ। ਸ਼ਗਨ ਦਾ ਲਿਫਾਫਾ ਵੀ ਬੜੇ ਅਦਬ-ਸਲੀਕੇ ਨਾਲ ਦੇਂਦੇ ਹਨ। ਉਹ ਵੱਡਾ ਬੰਦਾ ਉਨ੍ਹਾਂ ਦੀ ਅਪਣੱਤ-ਅਦਬ ਸਤਿਕਾਰ ਨੂੰ ਜਾਣੇ ਭਾਵੇਂ ਨਾ ਜਾਣੇ, ਉਹ ਲੋਕ ਉਨ੍ਹਾਂ ਦੇ ਸਮਾਗਮਾਂ ਵਿੱਚ ਹਰ ਹਾਲਤ ਹਾਜ਼ਰੀ ਭਰਦੇ ਹਨ, ਭਾਵੇਂ ਉਨ੍ਹਾਂ ਦੇ ਰੁਝੇਵਿਆਂ ਕਾਰਨ ਉਨ੍ਹਾਂ ਕੋਲ ਸਮਾਂ ਹੋਵੇ ਜਾਂ ਨਾ, ਕਿਉਂਕਿ ਉਹ ਵੱਡਾ ਵਿਅਕਤੀ ਹੁੰਦਾ ਹੈ, ਉਸ ਨਾਲ ਵਾਹ ਵਾਸਤੇ ਪੈਣ ਦਾ ਚਾਅ ਹੁੰਦਾ ਹੈ।
ਕਈ ਸੱਜਣ ਆਪਣੇ ਸਮਾਗਮ ਦੇ ਕਾਰਡ ਛਪਾਉਣ ਲੱਗਿਆਂ ਉਸ ਉਤੇ ਛਪਵਾ ਦਿੰਦੇ ਹਨ ਕਿ ਸ਼ਗਨ ਤੇ ਕੱਪੜੇ ਲੀੜੇ ਦਾ ਲੈਣ ਦੇਣ ਨਹੀਂ ਕੀਤਾ ਜਾਵੇਗਾ। ਉਦੋਂ ਲੋਕਾਂ ਦੀ ਮਾਨਸਿਕਤਾ ਹੋਰ ਤਰ੍ਹਾਂ ਹੁੰਦੀ ਹੈ। ਮੁਫਤ ਖੋਰੇ ਲੋਕਾਂ ਨੂੰ ਮੌਜਾਂ ਲੱਗ ਜਾਂਦੀਆਂ ਹਨ, ਕਿਉਂਕਿ ਉਨ੍ਹਾਂ ਦੇ ਮਨ ਤੋਂ ਖਰਚ ਦਾ ਬੋਝ ਲੱਥ ਜਾਂਦਾ ਤੇ ਸਾਰੇ ਟੱਬਰ ਨੂੰ ਮੁਫਤ ਖਾਣ ਦਾ ਮੌਕਾ ਮਿਲ ਜਾਂਦਾ ਹੈ। ਉਹ ਫਤਿਹ ਬੁਲਾ ਕੇ ਤੁਰ ਜਾਂਦੇ ਹਨ। ਕਈ ਸੱਜਣ ਅਜਿਹੇ ਹੁੰਦੇ ਹਨ, ਜਿਹੜੇ ਕਾਰਡ ਉਤੇ ਛਪਿਆ ਹੋਣ ਦੇ ਬਾਵਜੂਦ ਮੱਲੋ ਮੱਲੀ ਸ਼ਗਨ ਦਾ ਲਿਫਾਫਾ ਤੇ ਗਿਫਟ ਜ਼ਰੂਰ ਦੇ ਆਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਸਮਾਜਕ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ। ਮੈਂ ਆਪਣੇ ਪੁੱਤਰ ਦੇ ਵਿਆਹ ਮੌਕੇ ਇੱਕ ਅਧਿਆਪਕ ਸਾਥੀ ਨੂੰ ਕਾਰਡ ਦੇਣਾ ਭੁੱਲ ਗਿਆ। ਉਸ ਨੇ ਨਾ ਬੁਲਾਉਣ ਦੇ ਬਾਵਜੂਦ ਸ਼ਗਨ ਦਾ ਲਿਫਾਫਾ ਭੇਜਦਿਆਂ ਉਸ ਵਿੱਚ ਲਿਖ ਕੇ ਭੇਜਿਆ ਕਿ ਮੈਨੂੰ ਬਹੁਤ ਅਫਸੋਸ ਹੈ ਕਿ ਤੁਸੀਂ ਮੈਨੂੰ ਆਪਣਾ ਨਹੀਂ ਸਮਝਿਆ। ਛੋਟੇ ਪੁੱਤਰ ਦੇ ਵਿਆਹ ਉੱਤੇ ਬੁਲਾਉਣਾ ਨਾ ਭੁੱਲਿਓ।
ਮੇਰੇ ਚਾਚਾ ਜੀ ਪਿੰਡ ਦੇ ਸਰਪੰਚ ਸਨ। ਉਹ ਅਮੀਰ ਅਤੇ ਪਹੁੰਚ ਵਾਲੇ ਪਰਵਾਰ ਦੇ ਸਮਾਗਮਾਂ ਵਿੱਚ ਆਪਣੇ ਪਰਵਾਰ ਦੇ ਜੀਆਂ ਨੂੰ ਭੇਜਦੇ ਸਨ, ਪਰ ਗਰੀਬਾਂ ਤੇ ਸਾਧਾਰਨ ਪਰਵਾਰ ਦੇ ਸਮਾਗਮਾਂ ਵਿੱਚ ਖੁਦ ਜਾਂਦੇ ਸਨ। ਮੈਂ ਉਨ੍ਹਾਂ ਤੋਂ ਪੁੱਛਿਆ ਕਿ ਉਹ ਗਰੀਬਾਂ ਅਤੇ ਸਾਧਾਰਨ ਲੋਕਾਂ ਦੇ ਹੀ ਕਿਉਂ ਜਾਣਾ ਪਸੰਦ ਕਰਦੇ ਹਨ? 'ਵੱਡੇ ਲੋਕਾਂ ਦੇ ਸਮਾਗਮਾਂ ਵਿੱਚ ਤੁਸੀਂ ਭੀੜ ਦਾ ਹਿੱਸਾ ਬਣ ਕੇ ਰਹਿ ਜਾਂਦੇ ਹੋ, ਕਿਉਂਕਿ ਉਥੇ ਸਾਡੇ ਜਿਹੇ ਬਹੁਤ ਹੁੰਦੇ ਹਨ।'
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback