Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਬਾਪੂ ਦੀ ਕਣਕ -ਸ਼ਵਿੰਦਰ ਕੌਰ


    
  

Share
  
ਅੱਜ ਕੱਲ੍ਹ ਜਿਣਸ ਖੇਤਾਂ ਵਿੱਚੋਂ ਸਿੱਧੀ ਮੰਡੀ ਵਿੱਚ ਜਾਂਦੀ ਹੈ, ਘਰ ਵਿੱਚ ਲੋੜ ਮੁਤਾਬਕ ਆਉਂਦੀ ਹੈ। ਜਦੋਂ ਖੇਤੀ ਦੇ ਸਾਰੇ ਕੰਮ ਹੱਥੀਂ ਕੀਤੇ ਜਾਂਦੇ ਸਨ ਤਾਂ ਇਨ੍ਹਾਂ ਲਈ ਬਹੁਤੇ ਹੱਥਾਂ ਦੀ ਲੋੜ ਹੁੰਦੀ ਸੀ। ਇਹ ਲੋੜ ਸਾਂਝਾਂ ਨੂੰ ਜਨਮ ਦਿੰਦੀ ਸੀ। ਰਲਮਿਲ ਕੰਮ ਕਰਦਿਆਂ ਮੋਹ ਮੁਹੱਬਤਾਂ ਪੈਦਾ ਹੁੰਦੀਆਂ ਸਨ। ਇਹ ਮੋਹ ਮਨੁੱਖ ਦਾ ਮਨੁੱਖ ਨਾਲ ਹੀ ਨਹੀਂ ਹੁੰਦਾ ਸੀ, ਸਗੋਂ ਕੰਮ Ḕਚ ਮਦਦ ਕਰਨ ਵਾਲੇ ਪਸ਼ੂਆਂ ਅਤੇ ਫਸਲ ਨਾਲ ਵੀ ਭਾਵੁਕ ਸਾਂਝਾਂ ਬਣਦੀਆਂ ਸਨ। ਪਿੜਾਂ Ḕਚ ਕਣਕ ਕੱਢਣ ਸਮੇਂ ਦੀਆਂ ਗੱਲਾਂ ਯਾਦ ਕਰਕੇ ਅੱਜ ਵੀ ਰੂਹ ਨੂੰ ਸਕੂਨ ਮਿਲਦਾ ਹੈ। ਅੱਜ ਵੀ ਜਦੋਂ ਉਸ ਸਮੇਂ ਦੀ ਇਕ ਯਾਦ ਅਤੀਤ ਦੇ ਝਰੋਖੇ Ḕਚੋਂ ਨਿਕਲ ਕੇ ਖਿਆਲਾਂ Ḕਤੇ ਹਾਵੀ ਹੋ ਜਾਂਦੀ ਹੈ ਤਾਂ ਮੁਰਝਾਇਆ ਮਨ ਵੀ ਫੁੱਲ ਵਾਂਗ ਖਿੜ ਜਾਂਦਾ ਹੈ।
ਪੰਜ ਕੁ ਦਹਾਕੇ ਪਹਿਲਾਂ ਹਾੜ੍ਹੀ ਦੀ ਫਸਲ ਕਣਕ ਦੀ ਵਾਢੀ ਤੋਂ ਉਹਨੂੰ ਦਾਣਿਆਂ ਤੱਕ ਬਦਲਣ ਦਾ ਸਫਰ ਦੋ ਢਾਈ ਮਹੀਨੇ ਲੰਬਾ ਹੁੰਦਾ ਸੀ। ਇਸ ਨੂੰ ਤੈਅ ਕਰਨਾ Ḕਕੱਲੇ ਕਾਰੇ ਬੰਦੇ ਦੇ ਵਸ ਦੀ ਗੱਲ ਨਹੀਂ ਸੀ। ਰਲਮਿਲ ਕੇ ਚਾਰਾਜੋਈ ਕੀਤੀ ਜਾਂਦੀ ਸੀ। ਬੱਚਿਆਂ, ਔਰਤਾਂ ਅਤੇ ਮਰਦਾਂ ਸਭ ਭਾਗੀਦਾਰ ਬਣਦੇ ਸਨ। ਪਹਿਲਾਂ ਹੱਥੀਂ ਦਾਤੀਆਂ ਨਾਲ ਕਣਕ ਵੱਢੀ ਜਾਂਦੀ। ਫਿਰ ਉਸ ਦੀਆਂ ਭਰੀਆਂ ਬੰਨ੍ਹੀਆਂ ਜਾਂਦੀਆਂ ਜਾਂ ਫਿਰ ਮੰਡਲੀਆਂ ਲਾਈਆਂ ਜਾਂਦੀਆਂ। ਪਿੜ ਤਿਆਰ ਕਰਕੇ ਕਣਕ ਦਾ ਲਾਂਗਾ ਗੱਡਿਆਂ ਰਾਹੀਂ ਪਿੜ ਤੱਕ ਢੋਇਆ ਜਾਂਦਾ। ਫਲ੍ਹੇ ਅੱਗੇ ਬਲਦ ਜਾਂ ਊਠ ਜੋੜ ਕੇ ਉਸ ਨੂੰ ਗਾਹਿਆ ਜਾਂਦਾ। ਉਸ ਮਿਸ਼ਰਨ ਦੀ ਗੜ ਲਾਈ ਜਾਂਦੀ। ਸ਼ਾਮ ਨੂੰ ਪੱਛੋ ਚੱਲਣ Ḕਤੇ ਕਣਕ ਅਤੇ ਤੂੜੀ ਵੱਖ-ਵੱਖ ਕੀਤੇ ਜਾਂਦੇ। ਰਾਤ ਨੂੰ ਦੋੜਿਆਂ ਦੀਆਂ ਪੰਡਾਂ ਬੰਨ੍ਹ ਕੇ ਤੂੜੀ ਸਿਰਾਂ Ḕਤੇ ਘਰ ਤੱਕ ਢੋਈ ਜਾਂਦੀ। ਕਣਕ ਨੂੰ ਉਡਾ ਸੰਵਾਰ ਕੇ ਬੋਹਲ ਲਗਾ ਲਿਆ ਜਾਂਦਾ। ਪਿੰਡ ਦਾ ਮਹਾਜਨ ਤੱਕੜੀ ਵੱਟੇ ਲੈ ਕੇ ਪਿੜ ਵਿੱਚ ਪਹੁੰਚ ਜਾਂਦਾ ਅਤੇ ਕਣਕ ਤੋਲ-ਤੋਲ ਕੇ ਪੱਲੀਆਂ ਵਿੱਚ ਪਾਈ ਜਾਂਦਾ। ਪੱਲੀਆਂ ਦੀਆਂ ਪੰਡਾਂ ਸਿਰ ਉਪਰ ਰੱਖ ਕੇ ਕਣਕ ਘਰਾਂ ਵਿੱਚ ਢੋਈ ਜਾਂਦੀ। ਇਸ ਸਾਰੇ ਵਰਤਾਰੇ Ḕਤੇ ਬੜਾ ਸਮਾਂ ਲੱਗਦਾ।
ਅੱਜ ਵਾਂਗ ਉਸ ਸਮੇਂ ਰੇਹ, ਸਪਰੇਅ ਦਾ ਕੋਈ ਨਾਮ ਨਹੀਂ ਸੀ ਜਾਣਦਾ ਹੁੰਦਾ। ਖੇਤਾਂ ਵਿੱਚ ਸਿਰਫ ਰੂੜੀ ਦੀ ਖਾਦ ਪਾਈ ਜਾਂਦੀ ਸੀ। ਕਣਕ ਦਾ ਝਾੜ ਹੁਣ ਵਾਂਗ ਨਹੀਂ ਨਿਕਲਦਾ ਸੀ। ਵੀਹ, ਪੱਚੀ ਮਣ ਕਿੱਲੇ ਦੀ ਕਣਕ ਹੋ ਜਾਣੀ ਤਾਂ ਬੱਲੇ-ਬੱਲੇ ਹੋ ਜਾਂਦੀ ਸੀ। ਕਣਕ ਬੀਜਣ ਸਮੇਂ ਕਿਸਾਨ ਨੇ ਕਣਕ ਦੀ ਪਹਿਲੀ ਮੁੱਠੀ ਕੇਰਨ ਤੋਂ ਪਹਿਲਾਂ ਕਹਿਣਾ, 'ਚਿੜੀ ਜਨੌਰ ਦੇ ਭਾਗੀਂ, ਰਾਹੀਂ ਪਾਂਧੀ ਦੇ ਭਾਗੀਂ, ਗਰੀਬ ਗੁਰਬੇ ਦੇ ਭਾਗੀਂ।Ḕ ਇਉਂ ਸਭ ਦੇ ਭਾਗ ਧਿਆ ਕੇ ਬਿਜਾਈ ਸ਼ੁਰੂ ਕਰਨੀ।
ਕਣਕ ਦਾ ਬੋਹਲ ਲਾ ਕੇ ਵੀ ਸਾਰਾ ਬੋਹਲ ਘਰ ਨਹੀਂ ਢੋਹਿਆ ਜਾਂਦਾ ਸੀ। ਸੇਪੀ ਵਾਲਾ ਕਾਰੀਗਰ, ਘੜੇ ਦੇ ਕੇ ਜਾਣ ਵਾਲਾ ਘੁਮਿਆਰ ਤੇ ਘਰਾਂ ਦੇ ਖੇਤੀ ਦੇ ਧੰਦੇ ਵਿੱਚ ਹਿੱਸਾ ਪਾਉਣ ਵਾਲੇ ਸਬਰ ਸੰਤੋਖ ਨਾਲ ਆਪਣਾ-ਆਪਣਾ ਹਿੱਸਾ ਲੈ ਕੇ ਜਾਂਦੇ ਸਨ। ਮਿਹਨਤ ਦਾ ਮੁੱਲ ਨਗਦੀ ਦੀ ਥਾਂ ਜਿਣਸ ਦੇ ਕੇ ਤਾਰਿਆ ਜਾਂਦਾ। ਬੱਚੇ ਗਰਮੀ ਵਿੱਚ ਕਦੇ ਪਿੜ ਵਿੱਚ ਪਾਣੀ ਦੇਣ ਜਾਂਦੇ ਸਨ। ਥੋੜ੍ਹਾ ਵੱਡੇ ਫਲ੍ਹੇ ਹੱਕਣ ਵਿੱਚ ਵੇਲੇ ਕੁਵੇਲੇ ਮਦਦ ਕਰਦੇ ਸਨ। ਉਨ੍ਹਾਂ ਦਾ ਵੀ ਖਿਆਲ ਰੱਖਿਆ ਜਾਂਦਾ ਸੀ। ਬੋਹਲ ਚੁੱਕਣ ਸਮੇਂ ਉਨ੍ਹਾਂ ਦੇ ਝੱਗੇ ਦੀ ਝੋਲੀ ਵਿੱਚ ਵੀ ਦੋ-ਦੋ ਬੁੱਕ ਕਣਕ ਪਾ ਦਿੱਤੀ ਜਾਂਦੀ ਸੀ।
ਸਾਡੇ ਗੁਆਂਢ ਵਿੱਚ ਅਲੀ ਮੁਹੰਮਦ ਦਾ ਪਰਵਾਰ ਰਹਿੰਦਾ ਸੀ। ਸਾਲ ਕੁ ਪਹਿਲਾਂ ਸਾਡੇ ਗੁਆਂਢੀ, ਜੋ ਵਿਦੇਸ਼ ਵਿੱਚ ਰਹਿੰਦੇ ਸਨ, ਆਪਣੇ ਖਾਲੀ ਘਰ ਵਿੱਚ ਉਨ੍ਹਾਂ ਨੂੰ ਬਿਠਾ ਗਏ ਸਨ। ਉਨ੍ਹਾਂ ਨੇ ਘਰ ਵਿੱਚ ਕੋਹਲੂ ਲਾਇਆ ਸੀ, ਜਿਸ ਨਾਲ ਉਹ ਪਿੰਡ ਵਾਲਿਆਂ ਨੂੰ ਸਰ੍ਹੋਂ ਦਾ ਤੇਲ ਕੱਢ ਕੇ ਦਿੰਦੇ ਸਨ। ਉਨ੍ਹਾਂ ਦੇ ਘਰ ਇਕ ਪੇਂਜਾ ਸੀ, ਜਿਸ ਨਾਲ ਸਾਰੇ ਉਨ੍ਹਾਂ ਤੋਂ ਰਜਾਈਆਂ ਭਰਾਉਂਦੇ ਸਨ। ਇਉਂ ਉਨ੍ਹਾਂ ਰੋਟੀ ਰੋਜ਼ੀ ਦਾ ਸੁਹਣਾ ਜੁਗਾੜ ਬਣਾਇਆ ਹੋਇਆ ਸੀ। ਉਨ੍ਹਾਂ ਦੀ ਬੇਟੀ ਸ਼ਮੀਮ ਮੇਰੀ ਹਾਣੀ ਸੀ। ਉਹ ਵੀ ਸਾਡੀ ਰੀਸ ਨਾਲ ਬਾਪੂ ਜੀ ਨੂੰ ਬਾਪੂ ਅਤੇ ਬੇਬੇ ਨੂੰ ਬੇਬੇ ਕਹਿੰਦੀ ਸੀ।
ਇਕ ਦਿਨ ਜਦੋਂ ਚਾਚੇ ਹੋਰੀਂ ਕਣਕ ਢੋਅ ਰਹੇ ਸਨ, ਅਸੀਂ ਪਿੜ ਵੱਲ ਛਾਲਾਂ ਚੁੱਕ ਦਿੱਤੀਆਂ। ਸਾਨੂੰ ਭੱਜੇ ਜਾਂਦੇ ਦੇਖ ਕੇ ਸ਼ਮੀਮ ਪੁੱਛਣ ਲੱਗੀ, 'ਤੁਸੀਂ ਕਿੱਥੇ ਚੱਲੇ ਐਂ?Ḕ ਅਸੀਂ ਭੱਜੇ ਜਾਂਦਿਆਂ ਨੇ ਦੱਸ ਦਿੱਤਾ ਕਿ ਅਸੀਂ ਪਿੜ ਵਿੱਚੋਂ ਰੀੜ੍ਹੀ ਲੈਣ ਚੱਲੇ ਹਾਂ। ਉਹ ਭੱਜੀ-ਭੱਜੀ ਆਪਣੀ ਮਾਂ ਕੋਲ ਗਈ ਤੇ ਸਾਡੇ ਰੀੜ੍ਹੀ ਲੈਣ ਜਾਣ ਬਾਰੇ ਦੱਸਿਆ। ਉਸ ਦੀ ਮਾਂ ਸੈਦੋ ਕਹਿੰਦੀ, 'ਜਾ ਤੂੰ ਵੀ ਮਗਰੇ ਭੱਜ ਜਾ, ਬਾਈ ਤੋਂ ਰੀੜ੍ਹੀ ਲੈ ਆ।Ḕ ਸੈਦੋ ਦੇ ਪੇਕੇ ਸਾਡੇ ਪਿੰਡ ਦੇ ਲਾਗੇ ਹੋਣ ਕਰਕੇ ਉਹ ਮੇਰੇ ਬਾਪੂ ਜੀ ਨੂੰ ਬਾਈ ਕਹਿੰਦੀ ਸੀ। ਸ਼ਮੀਮ ਵੀ ਸਾਡੇ ਮਗਰੇ ਭੱਜ ਤੁਰੀ, ਪਰ ਅਸੀਂ ਕਿੱਥੇ ਡਾਹ ਦੇਣ ਵਾਲੇ ਸਾਂ। ਸ਼ਮੀਮ ਦੇ ਪਹੁੰਚਣ ਤੋਂ ਪਹਿਲਾਂ ਅਸੀਂ ਆਪਣੇ ਹਿੱਸੇ ਦੀ ਕਣਕ ਝੱਗੇ ਦੀਆਂ ਝੋਲੀਆਂ ਵਿੱਚ ਪਵਾ ਕੇ ਚਾਚੇ ਸੋਹਣ ਦੀ ਹੱਟੀ ਵੱਲ ਵਹੀਰਾਂ ਘੱਤ ਦਿੱਤੀਆਂ ਸਨ। ਸ਼ਮੀਮ ਪਹੁੰਚੀ ਤਾਂ ਸਾਡੇ ਬਾਪੂ ਨੇ ਦੋ ਬੁੱਕ ਕਣਕ ਉਸ ਦੀ ਝੋਲੀ ਵਿੱਚ ਵੀ ਪਾ ਦਿੱਤੀ।
ਸ਼ਮੀਮ ਉਚੀ-ਉਚੀ ਰੋਂਦੀ ਘਰ ਪਹੁੰਚੀ। ਉਸ ਨੂੰ ਰੋਂਦ ਸੁਣ ਕੇ ਬੇਬੇ ਹੋਰੀਂ ਵੀ ਬਾਹਰ ਆ ਗਈਆਂ। 'ਤੈਨੂੰ ਕੀ ਹੋਇਆ?Ḕ ਉਸ ਦੀ ਮਾਂ ਨੇ ਪੁੱਛਿਆ। ਉਹਨੇ ਹੌਕੇ ਭਰਦਿਆਂ ਗੱਲ ਦੱਸੀ, 'ਬੀਬੀ, ਬਾਪੂ ਨੇ ਮੈਨੂੰ ਰੀੜ੍ਹੀ ਤਾਂ ਦਿੱਤੀ ਨਹੀਂ, ਕਣਕ ਦੇḔਤੀ।Ḕ ਉਸ ਦੀ ਗੱਲ ਸੁਣ ਕੇ ਸਾਰੇ ਹੱਸ-ਹੱਸ ਲੋਟ ਪੋਟ ਹੋ ਗਏ। ਅੱਜ ਕੱਲ੍ਹ ਸਾਡੇ ਬੱਚੇ ਸ਼ਮੀਮ ਤੋਂ ਵੀ ਵਧ ਕੇ ਹਨ। ਨਾ ਉਨ੍ਹਾਂ ਨੂੰ ਬੋਹਲ ਦਾ ਪਤਾ ਹੈ, ਨਾ ਰੀੜ੍ਹੀ ਦਾ। ਤਰੱਕੀ ਦੀ ਵਾਹੋ ਦਾਹੀ ਦੀ ਦੌੜ ਵਿੱਚ ਧੂੜ ਵਿੱਚ ਸਾਂਝਾਂ ਦੇ ਰਾਹ ਗੁਆਚ ਗਏ ਹਨ। ਮਨੁੱਖ ਮਸ਼ੀਨਾਂ ਨਾਲ ਮਸ਼ੀਨ ਹੀ ਤਾਂ ਹੋ ਗਿਆ ਹੈ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ