Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਸੱਚ ਹੋਇਆ ਮੇਰਾ ਸੁਫਨਾ : ਮੌਨੀ ਰਾਏ
ਲਗਭਗ ਦਸ ਸਾਲ ਪਹਿਲਾਂ ਟੀ ਵੀ ਸ਼ੋਅ 'ਕਿਉਂਕਿ ਸਾਸ ਭੀ ਕਭੀ ਬਹੁ ਥੀ' ਨਾਲ ਐਕਟਿੰਗ ਦੀ ਦੁਨੀਆ ਵਿੱਚ ਕਦਮ ਰੱਖਣ ਵਾਲੀ ਮੌਨੀ ਰਾਏ ਦੇ ਹਿੱਸੇ ਵਿੱਚ 'ਦੇਵੋਂ ਕੇ ਦੇਵ ਮਹਾਦੇਵ' ਅਤੇ 'ਨਾਗਿਨ' ਵਰਗੇ ਸੁਪਰਹਿੱਟ ਸੀਰੀਅਲ ਰਹੇ ਹਨ। ਇਸ ਤੋਂ ਬਿਨਾ ਟੀ ਵੀ ਰਿਐਲਿਟੀ ਸ਼ੋਅ 'ਬਿਗ ਬੌਸ' ਅਤੇ ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾḔ ਵਿੱਚ ਵੀ ਬਤੌਰ ਮੁਕਾਬਲੇਬਾਜ਼ ਸ਼ਾਮਲ ਹੋ ਚੁੱਕੀ ਹੈ, ਪਰ ਅੱਜ ਕੱਲ੍ਹ ਟੀ ਵੀ ਸ਼ੋਅ ਮੌਨੀ ਲਈ ਸੈਕੰਡਰੀ ਬਣ ਗਏ ਹਨ, ਕਿਉਕਿ ਉਸ ਨੂੰ ਵੱਡਾ ਪਰਦਾ ਰਾਸ ਆਉਣ ਲੱਗਾ ਹੈ। ਪੇਸ਼ ਹਨ ਉਸ ਨਾਲ ਗੱਲਬਾਤ ਦੇ ਕੁਝ ਅੰਸ਼ :
* ਅਕਸ਼ੈ ਕੁਮਾਰ ਦੇ ਆਪੋਜ਼ਿਟ ਫਿਲਮ 'ਗੋਲਡ' ਨਾਲ ਬਾਲੀਵੁੱਡ Ḕਚ ਡੈਬਿਊ ਕਰਨ ਦਾ ਕਿੰਨਾ ਫਾਇਦਾ ਹੋਇਆ?
- ਬਹੁਤ ਫਾਇਦਾ ਹੋਇਆ, ਕਿਉਂਕਿ ਸਥਾਪਤ ਕਲਾਕਾਰ ਨਾਲ ਕੰਮ ਕਰਨ ਦੀ ਖੁਸ਼ਕਿਸਮਤੀ ਨਸੀਬ ਵਾਲੀ ਅਦਾਕਾਰਾ ਨੂੰ ਮਿਲਦੀ ਹੈ। ਉਂਝ ਵੀ ਅਕਸ਼ੈ ਅੱਜ ਸੁਪਰ ਸਟਾਰ ਹਨ, ਇਸ ਲਈ ਉਨ੍ਹਾਂ ਨਾਲ ਕੰਮ ਕਰ ਕੇ ਜਿੱਥੇ ਬਹੁਤ ਕੁਝ ਸਿੱਖਣ ਨੂੰ ਮਿਲਿਆ, ਉਥੇ ਫਿਲਮ ਨਗਰੀ ਨੇ ਵੀ ਮੈਨੂੰ ਕਾਫੀ ਸਪੋਰਟ ਕੀਤਾ।
* ਰਾਜ ਕੁਮਾਰ ਰਾਓ ਵਾਲੀ ਆਪਣੀ ਫਿਲਮ 'ਮੇਡ ਇਨ ਚਾਈਨਾ' ਬਾਰੇ ਕੁਝ ਦੱਸੋ?
-ਨਿਰਮਾਤਾ ਦਿਨੇਸ਼ ਵਿਜਾਨ ਦੀ ਮਿਖਿਲ ਮੁਸਾਲੇ ਦੇ ਨਿਰਦੇਸ਼ਨ Ḕਚ ਬਣ ਰਹੀ ਫਿਲਮ 'ਮੇਡ ਇਨ ਚਾਈਨਾḔ ਦੀ ਕਹਾਣੀ ਮਜ਼ੇਦਾਰ ਹੈ। ਇਸ ਵਿੱਚ ਰਾਜ ਕੁਮਾਰ ਰਾਓ ਇੱਕ ਗੁਜਰਾਤੀ ਬਿਜ਼ਨਸਮੈਨ ਦਾ ਕਿਰਦਾਰ ਕਰਦੇ ਨਜ਼ਰ ਆਉਣਗੇ, ਜਦ ਕਿ ਮੈਂ ਮੁੰਬਈ ਦੀ ਮੱਧ ਵਰਗੀ ਕੁੜੀ ਦੀ ਭੂਮਿਕਾ Ḕਚ ਦਿਖਾਈ ਦਿਆਂਗੀ, ਜੋ ਡਾਂਸਿੰਗ ਦੀ ਦੀਵਾਨੀ ਹੈ।
* ਫਿਲਮ 'ਬ੍ਰਹਮਾਸਤਰ' ਦੀ ਕੀ ਪ੍ਰੋਗਰੈੱਸ ਹੈ ਅਤੇ ਇਸ ਵਿੱਚ ਤੁਸੀਂ ਕੀ ਕਰ ਰਹੇ ਹੋ?
- ਕਰਣ ਜੌਹਰ ਦੇ ਬੈਨਰ ਹੇਠ ਅਯਾਨ ਮੁਖਰਜੀ ਦੇ ਨਿਰਦੇਸ਼ਨ ਵਿੱਚ ਬਣ ਰਹੀ 'ਬ੍ਰਹਮਾਸਤਰ' ਦੀ ਸ਼ੂਟਿੰਗ ਆਪਣੇ ਆਖਰੀ ਪੜਾਅ ਵਿੱਚ ਹੈ। ਇਹ ਫਿਲਮ ਇੱਕ ਸੁਪਰ ਨੈਚੁਰਲ ਫਿਲਮ ਹੈ, ਜਿਸ ਵਿੱਚ ਰਣਬੀਰ ਤੇ ਆਲੀਆ ਲੀਡ ਕਪਲ ਹਨ, ਮੈਂ ਵਿਲੇਨ ਦੇ ਕਿਰਦਾਰ ਵਿੱਚ ਨਜ਼ਰ ਆਉਣ ਵਾਲੀ ਹਾਂ। ਇਸ ਫਿਲਮ ਦੀ ਕਹਾਣੀ ਅੱਜ ਦੇ ਭਾਰਤ Ḕਤੇ ਆਧਾਰਤ ਹੈ। ਫਿਲਮ Ḕਚ ਅਹਿਮ ਭੂਮਿਕਾ ਵਿੱਚ ਅਮਿਤਾਭ ਬੱਚਨ ਵੀ ਦਿਸਣਗੇ।
* ਦੂਜੀ ਹੀ ਫਿਲਮ ਵਿੱਚ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨਾਲ ਕੰਮ ਕਰਨ ਬਾਰੇ ਕੀ ਕਹੋਗੇ?
-ਇਹੀ ਕਹਾਂਗੀ ਕਿ ਮਹਾਨਾਇਕ ਅਮਿਤਾਭ ਬੱਚਨ ਨਾਲ ਕੰਮ ਕਰਨਾ ਸੁਫਨਾ ਪੂਰਾ ਹੋਣ ਵਰਗਾ ਹੈ। ਉਨ੍ਹਾਂ ਨਾਲ ਕੰਮ ਕਰਨਾ ਇੱਕ ਅਲੌਕਿਕ ਸੁਫਨੇ ਵਰਗਾ ਹੈ। ਮੈਂ ਉਨ੍ਹਾਂ ਨੂੰ ਦੇਖਣ ਲਈ ਬਹੁਤ ਉਤਸ਼ਾਹਤ ਸੀ ਅਤੇ ਮੈਨੂੰ ਇਹ ਪਤਾ ਨਹੀਂ ਹੁੰਦਾ ਸੀ ਕਿ ਉਨ੍ਹਾਂ ਨਾਲ ਸ਼ੂਟ ਪੂਰਾ ਹੋਣ ਤੋਂ ਬਾਅਦ ਮੈਨੂੰ ਕੀ ਕਰਨਾ ਚਾਹੀਦਾ ਸੀ। ਮੈਂ ਉਨ੍ਹਾਂ ਨਾਲ ਕੰਮ ਕਰਨ ਤੋਂ ਬਾਅਦ ਖੁਸ਼ੀ ਨਾਲ ਮਰ ਵੀ ਸਕਦੀ ਹਾਂ। ਪੱਛਮੀ ਬੰਗਾਲ ਦੇ ਕੂਚ ਬਿਹਾਰ ਤੋਂ ਆਈ ਕੁੜੀ ਨੂੰ ਕਦੇ ਦੇ ਮਹਾਨਾਇਕ ਨਾਲ ਕੰਮ ਦਾ ਮੌਕਾ ਮਿਲੇਗਾ, ਇਹ ਮੈਂ ਕਦੇ ਸੁਫਨੇ Ḕਚ ਵੀ ਨਹੀਂ ਸੋਚਿਆ ਸੀ।
* ਫਿਲਮ ਨਾਲ ਵੈੱਬ ਸੀਰੀਜ਼ Ḕਚ ਕੰਮ ਕਰਨ ਦਾ ਕੀ ਕਾਰਨ ਹੈ?
- ਇਹੀ ਕਿ ਇਸ ਵੈੱਬ ਸੀਰੀਜ਼ 'ਮੇਹਰੁਨਿਸਾḔ ਦਾ ਨਿਰਮਾਣ ਏਕਤਾ ਕਪੂਰ ਨੇ ਕੀਤਾ ਹੈ, ਜਿਨ੍ਹਾਂ ਕਾਰਨ ਅੱਜ ਮੈਂ ਤੁਹਾਡੇ ਸਾਰਿਆਂ ਵਿੱਚ ਹਾਂ। ਏਕਤਾ ਕਪੂਰ ਨੇ ਜਦੋਂ ਮੈਨੂੰ ਇਸ ਦਾ ਆਫਰ ਦਿੱਤਾ ਤਾਂ ਉਨ੍ਹਾਂ ਨੂੰ ਨਾਂਹ ਕਰਨ ਦਾ ਸਵਾਲ ਹੀ ਨਹੀਂ ਸੀ, ਕਿਉਂਕਿ ਉਨ੍ਹਾਂ ਦਾ ਮੇਰੇ Ḕਤੇ ਬਹੁਤ ਅਹਿਸਾਨ ਹੈ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback