Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਬਹਾਨਾ ਹੋਰ, ਨਿਸ਼ਾਨਾ ਹੋਰ…ਲਾਲ ਚੰਦ ਸਿਰਸੀਵਾਲਾ
ਤਕਰੀਬਨ 15-16 ਸਾਲ ਪਹਿਲਾਂ ਰਾਤ ਦੇ ਅੱਠ ਕੁ ਵਜੇ ਸ਼ਹਿਰ ਦੇ ਕੁਝ ਨਾਮਵਰ ਲੋਕ ਚਿੱਟੇ ਕੁੜਤੇ ਪਜਾਮੇ ਅਤੇ ਗਲ ਪਰਨੇ ਪਾਏ, ਮੇਰੇ ਘਰ ਆ ਗਏ। ਉਨ੍ਹਾਂ ਨਾਲ ਉਹ ਸਕੂਲ ਅਧਿਆਪਕ ਵੀ ਸਨ ਜਿੱਥੇ ਮੇਰੇ ਬੱਚੇ ਪੜ੍ਹਦੇ ਸੀ। ਘਰ ਆਏ ਲੋਕ ਇਕੋ ਪਾਰਟੀ ਨਾਲ ਸਬੰਧਤ ਸਨ ਅਤੇ ਅਧਿਆਪਕ ਵੀ ਸਕੂਲ ਚਲਾਉਣ ਵਾਲੀ ਸੰਸਥਾ ਦੇ ਮੈਂਬਰ ਸਨ ਜੋ ਇਸ ਪਾਰਟੀ ਦੀ ਰੀੜ੍ਹ ਦੀ ਹੱਡੀ ਸੀ।
ਗੱਲਬਾਤ ਦੌਰਾਨ ਉਨ੍ਹਾਂ ਤੰਦਰੁਸਤ ਜੀਵਨ ਵਾਸਤੇ ਸ਼ੁੱਧ ਦੁੱਧ ਨੂੰ ਬਹੁਤ ਲਾਹੇਵੰਦ ਦੱਸਿਆ। ਦੇਸੀ ਗਾਵਾਂ ਦੇ ਦੁੱਧ ਦੀ ਗੁਣਵੱਤਾ, ਇਤਿਹਾਸਕ ਮਹੱਤਤਾ, ਮੂਤਰ, ਗੋਬਰ ਨੂੰ ਬਹੁਤ ਗੁਣਕਾਰੀ ਦੱਸ ਕੇ ਇਨ੍ਹਾਂ ਨਸਲਾਂ ਨੂੰ ਪਾਲਣ ਅਤੇ ਹੋਰ ਲੋਕਾਂ ਨੂੰ ਵੀ ਇਸ ਲਾਭਦਾਇਕ ਕਿੱਤੇ ਬਾਰੇ ਉਤਸ਼ਾਹਿਤ ਕਰਨ ਲਈ ਕਿਹਾ। ਉਨ੍ਹਾਂ ਇਸ ਮਕਸਦ ਵਾਸਤੇ ਗਊ ਯਾਤਰਾ ਵੀ ਸ਼ੁਰੂ ਕੀਤੀ ਹੋਈ ਸੀ। ਪਸ਼ੂ ਪਾਲਣ ਧੰਦੇ ਨਾਲ ਸਬੰਧਿਤ ਹੋਣ ਕਾਰਨ ਉਹ ਮੈਨੂੰ ਪ੍ਰੇਰਨ ਲਈ ਆਏ ਸਨ।
ਪਿਛਲੇ ਸਮਿਆਂ ’ਚ ਵੀ ਚੋਣਾਂ ਤੋਂ ਪਹਿਲਾਂ ਵੱਖ ਵੱਖ ਨਾਵਾਂ ਹੇਠ ਯਾਤਰਾਵਾਂ ਕੀਤੀਆਂ ਗਈਆਂ ਜਿਨ੍ਹਾਂ ਦਾ ਮਕਸਦ ਨਿਰੋਲ ਵੋਟਾਂ ਦੀ ਫਸਲ ਤਿਆਰ ਕਰਨਾ ਹੁੰਦਾ ਸੀ। ਇਕੋ ਪਾਰਟੀ ਦੇ ਲੋਕਾਂ ਦਾ ਅਜਿਹਾ ਹੀ ਤਰੀਕਾ ਕੁਝ ਸ਼ੰਕੇ ਪੈਦਾ ਕਰ ਗਿਆ। ਤੇਰਵੇਂ ਰਤਨ ਦੁੱਧ ਦੀ ਪਾਣੀ ਤੋਂ ਵੀ ਮਾੜੀ ਹਾਲਤ ਇਸ ਲਾਭਦਾਇਕ ਧੰਦੇ ਦਾ ਮੂੰਹ ਚਿੜਾ ਰਹੀ ਸੀ। ਮੈਂ ਇਹ ਜਾਣਨ ਲਈ ਉਤਾਵਲਾ ਸੀ ਕਿ ਇਹ ਸੱਚੀਂ ਗਊ ਭਗਤ ਨੇ ਜਾਂ ਵੋਟ ਭਗਤ?
ਮੇਰੀ ਸੋਚ ਉਡਾਰੀ ‘ਚੋਂ ਇਕ ਅਧਿਆਪਕ ਦੇ ਕਿਸੇ ਵੇਲੇ ਆਖੇ ਇਹ ਸ਼ਬਦ ‘ਕਹਿਣੀ ਤੇ ਕਰਨੀ ’ਚ ਫ਼ਰਕ ਨਹੀਂ ਹੋਣਾ ਚਾਹੀਦਾ, ਭਲੇ ਦੇ ਕੰਮ ਆਪਣੇ ਤੋਂ ਸ਼ੁਰੂ ਕਰੋ ਤਾਂ ਹੀ ਤੁਹਾਨੂੰ ਵੇਖ ਕੇ ਹੋਰ ਲੋਕ ਇੰਜ ਕਰਨਗੇ’ ਯਾਦ ਆ ਗਏ ਤੇ ਉਨ੍ਹਾਂ ਨੂੰ ਮੁਖਾਤਬ ਹੁੰਦਿਆਂ ਮੈਂ ਕਿਹਾ, “ਗੱਲ ਤੁਹਾਡੀ ਠੀਕ ਐ, ਤੰਦਰੁਸਤੀ ਤੋਂ ਵਧ ਕੇ ਹੋਰ ਕੁਝ ਨਹੀਂ। ਗਊ ਪਾਲਣ ਵਰਗਾ ਪੁੰਨ ਆਪਣੇ ਤੋਂ ਹੀ ਸ਼ੁਰੂ ਕਰਨਾ ਚਾਹੀਦਾ ਹੈ। ਯਾਤਰਾ ਤੋਂ ਪਹਿਲਾ ਆਪਾਂ ਵੀ ਦੋ ਗਾਵਾਂ ਰੱਖੀਏ ਤਾਂ ਹੀ ਲੋਕਾਂ ਨੂੰ ਕੁਝ ਕਹਿ ਸਕਾਂਗੇ।”
ਅਚਨਚੇਤ ਉਭਰੇ ਸਵਾਲ ਕਰਕੇ ਇਕ ਦੂਜੇ ਦੇ ਮੂੰਹ ਵੱਖ ਵੇਖਦਿਆਂ ਉਨ੍ਹਾਂ ਚੱਲਵਾਂ ਜਿਹਾ ਜੁਆਬ ਦਿੱਤਾ, “ਹੈ ਤਾਂ ਠੀਕ ਪਰ ਸ਼ਹਿਰ ’ਚ ਥਾਂ ਦੀ ਘਾਟ ਕਰਕੇ ਗਊਆਂ ਰੱਖਣਾ ਮੁਸ਼ਕਿਲ ਹੈ, ਨਹੀਂ ਤਾਂ ਅਜਿਹਾ ਪੁੰਨ ਦਾ ਕੰਮ ਕਰਦੇ ਦੇਰ ਨਾ ਲਾਉਂਦੇ, ਤੇ ਨਾਲੇ ਤਾਜ਼ਾ ਦੁੱਧ ਪੀਂਦੇ” ਕਹਿ ਕੇ ਉਹ ਖਚਰੀ ਜਿਹੀ ਹਾਸੀ ਹੱਸੇ।
ਮੈਂ ਉਨ੍ਹਾਂ ਦੇ ਬਹਾਨੇ ਨੂੰ ਸਮਝਦਿਆਂ ਠਰੰਮੇ ਨਾਲ ਕਿਹਾ, “ਸ਼ੈਲਰ, ਕਾਰਖਾਨੇ, ਮੈਰਿਜ ਪੈਲੇਸ ਵਾਸਤੇ ਤਾਂ ਅਸੀਂ ਦੋ ਚਾਰ ਏਕੜ ਜ਼ਮੀਨ ਝੱਟ ਖਰੀਦ ਲੈਂਦੇ ਹਾਂ, ਫਿਰ ਗਊ ਮਾਤਾ ਵਾਸਤੇ ਥਾਂ ਕਿਉਂ ਨਹੀਂ?” ਕੁਝ ਚਿਰ ਚੁੱਪ ਰਹੀ, ਉਨ੍ਹਾਂ ਕੋਲ ਠੋਸ ਜੁਆਬ ਨਾ ਹੋਣ ਕਾਰਨ ਗੱਲ ਬਦਲ ਕੇ ਆਖਣ ਲੱਗੇ, “ਵਪਾਰਕ ਕੰਮ ਨੇ, ਅੰਦਰ ਬਾਹਰ ਜਾਣਾ ਹੁੰਦੈ, ਦੇਰ ਸਵੇਰ ਹੋ ਹੀ ਜਾਂਦੀ ਐ। ਘਰ ਤੋਂ ਬਾਹਰ ਵੀ ਰਹਿਣਾ ਪੈਂਦੈ। ਕੌਣ ਪੱਠੇ ਪਾਊ ਤੇ ਕੌਣ ਧਾਰਾਂ ਕੱਢੂ।”
ਉਨ੍ਹਾਂ ਦੇ ਗੱਲ ਪੂਰੀ ਹੁੰਦਿਆਂ ਮੈਂ ਤੁਰੰਤ ਬੋਲ ਪਿਆ, “ਸ੍ਰੀਮਾਨ ਜੀ, ਬਹਾਨਾ ਆਪਣੀ ਪਛਾਣ ਖੁਦ ਹੀ ਕਰਵਾ ਦਿੰਦਾ ਹੈ। ਜੇ ਇਰਾਦਾ ਹੋਵੇ ਤਾਂ ਕੋਈ ਕੰਮ ਮੁਸ਼ਕਿਲ ਨਹੀਂ। ਸਾਡੀਆਂ ਔਰਤਾਂ ਕੁਝ ਖਾਸ ਦਿਨਾਂ ’ਤੇ ਆਪਣਾ ਜੀਵਨ ਸਫਲਾ ਕਰਨ ਲਈ ਗਊਸ਼ਾਲਾਵਾਂ ’ਚ ਤਸਲਾ ਚੁੱਕ ਕੇ ਪੱਠੇ ਪਾ ਰਹੀਆਂ ਹੁੰਦੀਆਂ ਹਨ। ਫਿਰ ਘਰ ਬੰਨ੍ਹੀ ਗਾਂ ਨੂੰ ਕਿਉਂ ਨਹੀਂ ਪਾਉਣਗੀਆਂ। ਲੋੜਵੰਦ ਲੋਕ ਦੁੱਧ ਦੀ ਗੜਵੀ ਵਾਸਤੇ ਧਾਰਾਂ ਵੀ ਕੱਢ ਜਾਂਦੇ ਹਨ।” ਇੰਨੇ ਨੂੰ ਮੇਰੀ ਪਤਨੀ ਦੁੱਧ ਦੇ ਗਲਾਸ ਅਤੇ ਬਿਸਕੁਟ ਰੱਖ ਗਈ।
ਮੈਂ ਆਪਣੀ ਗੱਲ ਜਾਰੀ ਰੱਖੀ, “ਪਸ਼ੂ ਪਾਲਣ ਘਾਟੇ ਦਾ ਸੌਦਾ ਹੈ, ਤੁਸੀਂ ਸਿਆਸੀ ਲੋਕ ਅਜਿਹਾ ਨਹੀਂ ਕਰ ਸਕਦੇ। ਇਹ ਗੱਲ ਤੁਹਾਡੀ ਨੀਅਤ ’ਤੇ ਹੂ-ਬ-ਹੂ ਢੁੱਕਦੀ ਹੈ। ਬਹਾਨਾ ਹੋਰ ਤੇ ਨਿਸ਼ਾਨਾ ਹੋਰ। ਤੁਸੀਂ ਲੋਕਾਂ ਦੀ ਗਊ ਪ੍ਰਤੀ ਆਸਥਾ ਨੂੰ ਆਪਣੇ ਮਕਸਦ ਲਈ ਵਰਤਣਾ ਚਾਹੁੰਦੇ ਹੋ। ਆਸਥਾ ਨੂੰ ਸਿਆਸਤ ਲਈ ਵਰਤਣਾ ਖਤਰਨਾਕ ਰੁਝਾਨ ਹੈ। ਇਸ ਨਾਲ ਲੱਖਾਂ ਲੋਕ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ ਹਨ ਅਤੇ ਘਰੋਂ ਬੇਘਰ ਹੋਏ ਫਿਰਦੇ ਨੇ। ਲੋਕਾਂ ਨੂੰ ਗੁੰਮਰਾਹ ਕਰਨ ਲਈ ਮੈਂ ਤੁਹਾਡਾ ਸਾਥ ਨਹੀਂ ਦੇ ਸਕਦਾ।
ਦੁੱਧ ਨੂੰ ਅੰਮ੍ਰਿਤ ਕਹਿਣ ਵਾਲੇ ਉਹ ਲੋਕ ਭਰੇ-ਭਰਾਏ ਗਲਾਸ ਛੱਡ ਕੇ ਤੁਰਦੇ ਬਣੇ, ਜਿਵੇਂ ਉਨ੍ਹਾਂ ਦੀ ਵੋਟਾਂ ਵਾਲੀ ਫਸਲ ’ਤੇ ਗੜੇਮਾਰੀ ਹੋ ਗਈ ਹੋਵੇ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback