Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਸਭਨਾ ਜੀਆ ਕਾ ਇਕੁ ਦਾਤਾ-ਡਾ. ਅਜਮੇਰ ਸਿੰਘ
ਸਤੰਬਰ ਮਹੀਨੇ ਦਾ ਅੱਧ। ਸਵੇਰ ਦੇ ਪੌਣੇ ਕੁ ਪੰਜ ਵਜੇ ਦਾ ਸਮਾਂ। ਬਾਹਰ ਮੂੰਹ ਹਨੇਰਾ ਹੈ। ਰੋਜ਼ ਵਾਂਗ ਸੈਰ ਲਈ ਨਿਕਲਿਆ। ਬੱਦਲਾਂ ਨਾਲ ਆਸਮਾਨ ਢਕਿਆ ਹੋਇਆ। ਬਾਰਸ਼ ਹੋਣ ਦੇ ਪੂਰੇ ਆਸਾਰ। ਭਿੱਜਣ ਤੋਂ ਡਰਦਾ ਪੰਜਾਹ ਕੁ ਪੈਰ ਪੁੱਟ ਕੇ ਵਾਪਿਸ ਆ ਗਿਆ; ਪਰ ਫਿਰ ਜਾਣ ਦਾ ਮਨ ਬਣਾ ਲਿਆ। ਬਾਈਪਾਸ ਦਾ ਮੋੜ ਆ ਗਿਆ ਹੈ। ‘ਜਪੁ ਜੀ ਸਾਹਿਬ’ ਦੇ ਸ਼ਬਦ ‘ਗੁਰਾ ਇਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥’ ਤੱਕ ਪਹੁੰਚਿਆ ਸਾਂ ਕਿ ਰੋਜ਼ਾਨਾ ਸਵਾ ਪੰਜ ਵਜੇ ਜੰਮੂ ਤੋਂ ਚੰਡੀਗੜ੍ਹ ਆਉਣ ਵਾਲੀ ਬਸ ਰੁਕੀ। ਕੰਡਕਟਰ ਦੀ ਉੱਚੀ ਤੇ ਖਰ੍ਹਵੀਂ ਆਵਾਜ਼ ਸੁਣਾਈ ਦਿੱਤੀ, “ਦਰਵਾਜ਼ੇ ’ਚ ਖੜ੍ਹੇ ਸੋਚਦੇ ਕੀ ਆਂ, ਛੇਤੀ ਉਤਰੋ”। ਇਹ ਕਹਿੰਦਿਆਂ ਉਸ ਨੇ ਤਿੰਨ ਬੈਗ ਬਾਹਰ ਸੁੱਟ ਦਿੱਤੇ। ਮਗਰ ਤਿੰਨ ਸਵਾਰੀਆਂ ਉੱਤਰੀਆਂ, ਅੱਧਖੜ੍ਹ ਆਦਮੀ ਅਤੇ ਦੋ ਕੁੜੀਆਂ- ਇਕ ਉੱਨੀ-ਵੀਹ ਕੁ ਸਾਲ ਦੀ, ਦੂਜੀ ਅਜੇ ਬਾਰਾਂ ਕੁ ਸਾਲ ਦੀ। ਬੱਸ ਲੰਘਣ ਤੱਕ ਮੈਨੂੰ ਰੁਕਣਾ ਪਿਆ। ਜਦੋਂ ਉਨ੍ਹਾਂ ਪਾਸੋਂ ਲੰਘਣ ਲੱਗਾ ਤਾਂ ਆਦਮੀ ਨੇ ਆਵਾਜ਼ ਮਾਰੀ, “ਸਰਦਾਰ ਜੀ! ਮੋਰਿੰਡਾ ਰੋਡ ਯੇਹੀ ਹੈ?” “ਨਹੀਂ, ਉਹ ਤਾਂ ਅਹੁ ਪਿਛਲੇ ਬੱਤੀਆਂ ਵਾਲੇ ਚੌਕ ਤੋਂ ਜਾਂਦੀ ਐ।” ਮੈਂ ਤੁਰੇ ਜਾਂਦੇ ਨੇ ਸਰਸਰੀ ਜਿਹਾ ਜਵਾਬ ਦਿੱਤਾ।
ਉਨ੍ਹਾਂ ਨੂੰ ਡੌਰ-ਭੌਰ ਜਿਹੇ ਇੱਧਰ-ਉੱਧਰ ਦੇਖਦਿਆਂ ਮੈਨੂੰ ਲੱਗਾ ਕਿ ਉਨ੍ਹਾਂ ਨੂੰ ਮੇਰੇ ਉੱਤਰ ਨਾਲ ਤਸੱਲੀ ਨਹੀਂ ਹੋਈ। ਸ਼ਾਇਦ ਉਹ ਇਸ ਇਲਾਕੇ ਦੇ ਵਾਕਿਫ ਨਹੀਂ। ਮੈਂ ਰੁਕ ਕੇ ਪੁੱਛਿਆ, “ਤੁਸੀਂ ਜਾਣਾ ਕਿੱਥੇ ਆ?” “ਜੀ, ਸਰਸਵਤੀ ਕਾਲਜ”। ਆਦਮੀ ਨੇ ਵੱਡੀ ਲੜਕੀ ਨੂੰ ਪੁੱਛ ਕੇ ਦੱਸਿਆ। ਪੈਂਤੀ ਸਾਲਾਂ ਤੋਂ ਇਸ ਸ਼ਹਿਰ (ਰੂਪ ਨਗਰ) ਵਿਚ ਰਹਿੰਦਾ ਹਾਂ, ਇਲਾਕੇ ਦੀਆਂ ਸਿੱਖਿਆ ਸੰਸਥਾਵਾਂ ਦਾ ਵਾਕਿਫ ਹਾਂ। ਇਹ ਸਰਸਵਤੀ ਕਾਲਜ ਕਿਹੜਾ ਹੋਇਆ? ਮੈਂ ਸੋਚੀਂ ਪੈ ਗਿਆ। “ਜੀ ਨਰਸਿੰਗ ਕਾਲਜ ਹੈ”, ਕੁੜੀ ਬੋਲੀ। ਫਿਰ ਖਿਆਲ ਆਇਆ ਕਿ ਮੋਰਿੰਡਾ ਰੋਡ ’ਤੇ ਚਾਰ ਕੁ ਕਿਲੋਮੀਟਰ ਦੂਰ ਨਰਸਿੰਗ ਕਾਲਜ ਹੈ, ਉਹੀ ਹੋਵੇਗਾ। “ਉਹ ਤਾਂ ਪਿੰਡ ਵਿਚ ਹੈ ਜਿੱਥੇ ਜਾਣ ਲਈ ਇਸ ਵੇਲੇ ਤੁਹਾਨੂੰ ਕੋਈ ਸਾਧਨ ਨਹੀਂ ਮਿਲਣਾ।” ਉਹ ਫਿਕਰ ਅਤੇ ਲਾਚਾਰੀ ਨਾਲ ਮੇਰੇ ਵੱਲ ਦੇਖਣ ਲੱਗਾ। ਦੋਵੇਂ ਲੜਕੀਆਂ ਡਰ ਜਿਹੇ ਨਾਲ ਸੁੰਗੜ ਕੇ ਆਪਣੇ ਬਾਪ ਦੀ ਬਗਲ ਵਿਚ ਵੜ ਗਈਆਂ।
ਬੱਦਲ ਗਾੜ੍ਹੇ ਹੋ ਕੇ ਝੁਕ ਗਏ ਸਨ। ਮੀਂਹ ਕਿਸੇ ਸਮੇਂ ਵੀ ਸ਼ੁਰੂ ਹੋ ਸਕਦਾ ਸੀ। ਅਜੇ ਵੀ ਪੂਰਾ ਚਾਨਣ ਨਹੀਂ ਹੋਇਆ ਸੀ। “ਸਰਦਾਰ ਜੀ, ਕਾਲਜ ਪਹੁੰਚਨੇ ਮੇਂ ਆਪ ਹਮਾਰੀ ਮਦਦ ਕਰੋ। ਅਬ ਹਮ ਕਿਧਰ ਜਾਏਂ?” ਇਹ ਮਜਬੂਰੀ ਵਿਚ ਮਾਰਿਆ ਤਰਲਾ ਸੀ। ਮੇਰੇ ਮੂਹੋਂ ਨਿਕਲਿਆ, “ਇਸ ਸਮੇਂ ਤਾਂ ਤੁਸੀਂ ਮੇਰੇ ਨਾਲ ਘਰ ਚੱਲੋ। ਆਰਾਮ ਕਰੋ। ਚਾਹ-ਪਾਣੀ ਪੀਓ। ਸੱਤ ਕੁ ਵਜੇ ਮੇਰੇ ਘਰ ਦੇ ਲਾਗੇ ਚੌਕ ਤੋਂ ਮੋਰਿੰਡਾ ਵੱਲ ਜਾਂਦੀ ਬੱਸ ਵਿਚ ਚੜ੍ਹ ਕੇ ਕਾਲਜ ਅੱਗੇ ਉੱਤਰ ਜਾਇਓ।” ਮੇਰੀ ਉਮੀਦ ਤੋਂ ਉਲਟ ਉਹ ਇਕਦਮ ਮੇਰੇ ਨਾਲ ਜਾਣ ਲਈ ਤਿਆਰ ਹੋ ਗਏ, ਜਿਵੇਂ ਉਨ੍ਹਾਂ ਨੂੰ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਨਾ ਦਿਸਦਾ ਹੋਵੇ। ਨਿੱਤਨੇਮ ਦਾ ਪਾਠ ਵਿਚਕਾਰ ਹੀ ਛੱਡ ਕੇ ਮੈਂ ਉਨ੍ਹਾਂ ਨਾਲ ਮੁੜ ਪਿਆ। ਦੋ ਕੁ ਸੌ ਗਜ਼ ਪੈਦਲ ਸਫਰ ਦੌਰਾਨ ਉਸ ਆਦਮੀ ਨੇ ਮੈਨੂੰ ਆਪਣੇ ਪਰਿਵਾਰ ਦੀ ਸਾਰੀ ਜਾਣਕਾਰੀ ਦੇ ਦਿੱਤੀ: “ਹਮ ਸ੍ਰੀਨਗਰ ਸੇ 10-12 ਕਿਲੋਮੀਟਰ ਦੂਰ ਏਕ ਗਾਂਵ ਕੇ ਰਹਿਨੇ ਵਾਲੇ ਹੈਂ। ਬਾਪ ਖੇਤੀ ਕਰਤਾ ਹੈ। ਮੈਂ ਫੌਜ ਕੇ ਸਪਲਾਈ ਡੀਪੂ ਮੇਂ ਸਟੋਰ-ਕੀਪਰ ਹੂੰ, ਮੇਰੇ ਪਾਂਚ ਲੜਕੀਆਂ ਹੈਂ ਜਿਨ ਮੇਂ ਸੇ ਯੇਹ ਸਾਥ ਆਈ ਤੀਸਰੀ ਹੈ ਜਿਸ ਨੇ ਬੀਐੱਸਸੀ ਨਰਸਿੰਗ ਮੇਂ ਦਾਖਲਾ ਲੇਨਾ ਹੈ। ਇਸ ਕੀ ਵਾਕਿਫ ਤੀਨ ਲੜਕੀਆਂ ਪਹਿਲੇ ਹੀ ਇਸ ਕਾਲਜ ਮੇਂ ਪੜ੍ਹਤੀ ਹੈਂ। ਉਨਹੋਂ ਨੇ ਹੀ ਬਤਾਇਆ ਥਾ ਕਿ ਪੰਜਾਬ ਲੜਕੀਓਂ ਕੇ ਲੀਏ ਮਹਿਫੂਜ਼ ਸੂਬਾ ਹੈ। ਯੇ ਸਭ ਸੇ ਛੋਟੀ ਪਾਂਚਵੀਂ ਜਮਾਤ ਮੇਂ ਪੜ੍ਹਤੀ ਹੈ। ਯੇ ਭੀ ਪੰਜਾਬ ਦੇਖਨੇ ਕੇ ਲੀਏ ਬਜ਼ਿਦ ਥੀ…।” ਮੇਰੇ ਪੁੱਛਣ ’ਤੇ ਉਸ ਆਪਣਾ ਨਾਂ ਅਬਦੁਲ ਰਹਿਮਾਨ ਦੱਸਿਆ। ਉਸ ਨੇ ਇਹ ਵੀ ਦੱਸਿਆ ਕਿ ਵੱਡੀ ਹਿੰਦੀ ਬੋਲਦੀ ਤੇ ਸਮਝਦੀ ਹੈ ਪਰ ਛੋਟੀ ਸਿਰਫ ਕਸ਼ਮੀਰੀ ਹੀ ਜਾਣਦੀ ਹੈ। ਘਰ ਪਹੁੰਚ ਕੇ ਮੈਂ ਆਪਣੀ ਪਤਨੀ ਨੂੰ ਸਾਰੀ ਗੱਲ ਦੱਸ ਦਿੱਤੀ। ਉਸ ਨੇ ਲੜਕੀਆਂ ਨੂੰ ਕਲਾਵੇ ਵਿਚ ਲੈ ਕੇ ਪਿਆਰ ਕੀਤਾ। ਸਫਰ ਨਾਲ ਉਹ ਥੱਕ ਕੇ ਚੂਰ ਹੋਏ ਪਏ ਸਨ। ਉਨ੍ਹਾਂ ਬੜੀ ਸੰਕੋਚ ਨਾਲ ਕੁਝ ਖਾਧਾ ਅਤੇ ਸੋਫਿਆਂ ’ਤੇ ਹੀ ਸੌਂ ਗਏ।
ਉਹ ਤਿੰਨੇ ਸੱਤ ਕੁ ਵਜੇ ਉੱਠ ਕੇ ਮੂੰਹ-ਹੱਥ ਧੋਣ ਲੱਗੇ। ਬਾਹਰ ਗੜ੍ਹੇਮਾਰ ਬਾਰਿਸ਼ ਹੋ ਰਹੀ ਸੀ ਜਿਸ ਨਾਲ ਸਭ ਪਾਸੇ ਪਾਣੀ ਹੀ ਪਾਣੀ ਹੋ ਗਿਆ। ਬੱਸ ਫੜਨ ਲਈ ਚੌਕ ਤੱਕ ਜਾਣਾ ਵੀ ਔਖਾ ਸੀ। ਮੈਂ ਡੂੰਘੀ ਸੋਚ ਵਿਚ ਡੁੱਬ ਗਿਆ। ਜੇ ਇਹ ਮੇਰੇ ਆਪਣੇ ਹੁੰਦੇ ਤਾਂ ਕੀ ਮੈਂ ਇਨ੍ਹਾਂ ਨੂੰ ਏਨੇ ਮੀਂਹ ਵਿਚ ਬੱਸ ਫੜ ਕੇ ਅਣਜਾਣੇ ਸਥਾਨ ’ਤੇ ਪਹੁੰਚਣ ਲਈ ਕਹਿ ਦਿੰਦਾ? ਗੁਰੂ ਤਾਂ ਕਹਿੰਦਾ ਹੈ ਕਿ ਸਭਨਾ ਜੀਆਂ ਦਾ ਦਾਤਾ ਇਕ ਹੀ ਹੈ, ਫਿਰ ਇਹ ਬੇਗਾਨੇ ਕਿਵੇਂ ਹੋਏ? ਮੈਨੂੰ ਜਾਪਿਆ, ਗੁਰੂ ਮੇਰੀ ਪ੍ਰੀਖਿਆ ਲੈ ਰਿਹਾ ਹੈ। ਮੈਂ ਮਨੋਮਨੀ ਉਨ੍ਹਾਂ ਨੂੰ ਆਪਣੀ ਕਾਰ ਵਿਚ ਕਾਲਜ ਛੱਡਣ ਦਾ ਫੈਸਲਾ ਕਰ ਲਿਆ। ਜਦੋਂ ਚੱਲਣ ਲੱਗੇ ਤਾਂ ਘਰਵਾਲੀ ਨੇ ਲੜਕੀ ਨੂੰ ਪਿਆਰ ਵਜੋਂ ਤੋਹਫਾ ਦਿੱਤਾ ਅਤੇ ਬਾਪ ਨੂੰ ਉਸ ਦੀ ਧੀ ਦੀ ਹਰ ਪ੍ਰਕਾਰ ਦੀ ਸਹਾਇਤਾ ਦਾ ਵਿਸ਼ਵਾਸ ਦਿਵਾਇਆ। ਉਹ ਬਹੁਤ ਭਾਵੁਕ ਹੋ ਕੇ ਕਾਰ ਵਿਚ ਬੈਠੇ।
ਕਾਲਜ ਪਹੁੰਚੇ ਤਾਂ ਪਤਾ ਲੱਗਾ ਕਿ ਇਹ ਸਰਸਵਤੀ ਕਾਲਜ ਨਹੀਂ, ਉਹ ਤਾਂ ਉੱਥੋਂ 15 ਕਿਲੋਮੀਟਰ ਦੂਰ ਹੈ। ਮੈਂ ਰੱਬ ਦਾ ਸ਼ੁਕਰ ਕੀਤਾ, ਜੇ ਇਹ ਬੱਸ ਚੜ੍ਹਦੇ ਤਾਂ ਇਨ੍ਹਾਂ ਪਰਦੇਸੀਆਂ ਨੇ ਬਹੁਤ ਖੱਜਲ-ਖੁਆਰ ਹੋਣਾ ਸੀ। ਜ਼ੋਰਦਾਰ ਮੀਂਹ ਪੈ ਰਿਹਾ ਸੀ। ਸੜਕ ਬੁਰੀ ਤਰ੍ਹਾਂ ਟੁੱਟੀ ਹੋਈ ਸੀ ਅਤੇ ਟੋਇਆਂ ਵਿਚ ਪਾਣੀ ਭਰਿਆ ਹੋਣ ਕਾਰਨ ਕਾਰ ਚਲਾਉਣੀ ਵੀ ਮੁਸ਼ਕਿਲ ਹੋ ਰਹੀ ਸੀ। ਸਰਸਵਤੀ ਕਾਲਜ ਪਹੁੰਚ ਕੇ ਮੈਂ ਪ੍ਰਿੰਸੀਪਲ ਨੂੰ ਮਿਲਿਆ ਅਤੇ ਸਾਰੀ ਕਹਾਣੀ ਦੱਸੀ। ਉਹ ਬਹੁਤ ਖੁਸ਼ ਹੋਇਆ। ਉਸ ਨੇ ਹੀ ਦੱਸਿਆ ਕਿ ਕਾਲਜ ਵਿਚ ਵੀਹ ਦੇ ਕਰੀਬ ਕਸ਼ਮੀਰੀ ਲੜਕੀਆਂ ਪੜ੍ਹਦੀਆਂ ਹਨ, ਇਸ ਲਈ ਫਿਕਰ ਕਰਨ ਦੀ ਕੋਈ ਲੋੜ ਨਹੀਂ। ਵਿਦਾ ਹੁੰਦੇ ਸਮੇਂ ਅਬਦੁਲ ਨੇ ਹੱਥ ਜੋੜੇ: “ਆਪ ਕਾ ਕੈਸੇ ਸ਼ੁਕਰ ਕਰੂੰ? ਹਮ ਆਪ ਕਾ ਅਹਿਸਾਨ ਕਭੀ ਨਹੀਂ ਭੂਲ ਸਕਤੇ … ਜਬ ਹਮ ਅਪਨੀ ਬੇਟੀ ਕੋ ਮਿਲਨੇ ਆਏਂਗੇ, ਤੋ ਆਪ ਕੇ ਲਿਯੇ ਅਪਨੇ ਖੇਤੋਂ ਕਾ ਕੇਸਰ ਲੇ ਕਰ ਲਾਏਂਗੇ।” ਉਸ ਦੀਆਂ ਅੱਖਾਂ ਨਮ ਸਨ।
ਮੇਰੀ ਲੜੀ ‘ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥’ ਨਾਲ ਜਾ ਜੁੜੀ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback