Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਪੰਚਾਇਤਾਂ ਦੀ ਵਾਗਡੋਰ ਪੜੇ ਲਿਖੇ ਨੌਜਵਾਨਾਂ ਹੱਥ ਦੇਣ ਦੀ ਲੋੜ
ਨੌਜਵਾਨ ਦੇਸ਼ ਦਾ ਵੱਡਮੁੱਲਾ ਸਰਮਾਇਆ ਹੁੰਦੇ ਹਨ । ਇਹਨਾਂ ਦੇ ਸਿਰ ਤੇ ਹੀ ਦੇਸ਼ ਦਾ ਭਵਿੱਖ ਟਿਕਿਆ ਹੁੰਦਾ ਹੈ ।ਵਧੀਆ ਸਮਾਜ ਸਿਰਜਣ ਵਿੱਚ ਨੌਜਵਾਨਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ ।ਗੱਲ ਪੰਜਾਬ ਦੀਆਂ ਚੰਦ ਕੁ ਦਿਨਾਂ ਵਿਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੀ ਕਰਨ ਲੱਗੇ ਹਾਂ ।ਪੰਜਾਬ ਵਾਸੀਓ ਆਪਾਂ ਸਾਰੇ ਆਪਣੀ ਸਿਆਣਪ ਦਾ ਸਬੂਤ ਦੇ ਕੇ ਪਾਰਟੀਬਾਜੀ ਨਿੱਜੀ ਹਿੱਤ ਲਾਂਭੇ ਕਰ ਗਿਲੇ ਸ਼ਿਕਵੇ ਦੂਰ ਕਰਕੇ ਵੱਧ ਤੋਂ ਵੱਧ ਪੜ੍ਹੇ ਲਿਖੇ ਨੌਜਵਾਨਾਂ ਨੂੰ ਸਰਪੰਚ ਬਣਾਈਏ।ਇਸ ਨਾਲ ਸਾਡੀਆਂ ਪੇਂਡੂ ਸਮੱਸਿਆਵਾਂ ਸੁਖਾਲੀਆਂ ਹੱਲ ਹੋ ਜਾਣਗੀਆਂ । ਸਿੱਖਿਅਤ ਨੌਜਵਾਨਾਂ ਦੇ ਸਾਨੂੰ ਫਾਇਦੇ ਹੀ ਫਾਇਦੇ ਹੋਣਗੇ ।ਨੌਜਵਾਨਾਂ ਵਿਚ ਕੰਮਕਾਰ ਕਰਨ ਦਾ ਜੋਸ਼ ਹੁੰਦਾ ਹੈ।ਉਹ ਫਰਤੀਲੇ ਅਤੇ ਸਮੇਂ ਦੇ ਹਾਣੀ ਹੁੰਦੇ ਹਨ । ਪੜ੍ਹਾਈ ਕਰਕੇ ਉਹ ਇੰਟਰਨੈੱਟ ਦੀ ਵਰਤੋਂ ਕਰਦੇ ਹੋਏ ਆਧੁਨਿਕ ਜਾਣਕਾਰੀ ਨਾਲ ਓਤਪੋਤ ਹੁੰਦੇ ਹਨ ।ਕਿਉਂਕਿ ਸਰਪੰਚ ਦਾ ਆਹੁਦਾ ਉਹਨਾਂ ਵਾਸਤੇ ਨਵਾਂ ਹੋਏਗਾ ਸੋ ਉਹ ਬਹੁਤ ਸੋਚ ਸਮਝ ਕੇ ਅਤੇ ਜਾਇਜ ਕੰਮ ਹੀ ਕਰਨਗੇ ।ਕਿਉਂਕਿ ਇਹ ਇਹ ਨੌਜਵਾਨ ਅੰਗਰੇਜ਼ੀ ਭਾਸ਼ਾ ਦਾ ਗਿਆਨ ਰੱਖਦੇ ਹਨ ਇਸ ਲਈ ਵੱਖ ਵੱਖ ਮਹਿਕਮਿਆਂ ਦੇ ਦਫਤਰਾਂ ਦੇ ਉੱਚ ਅਧਿਕਾਰੀਆਂ ਦੀ ਗੱਲ ਸਹਿਜੇ ਹੀ ਸਮਝ ਸਕਣਗੇ ।ਆਪਣੀ ਹਰ ਸਮਸਿਆ ਵੀ ਸਮਝਾਉਣ ਦੇ ਸਮਰੱਥ ਹੋਣਗੇ । ਇਹ ਸ਼ੋਸ਼ਣ ਮੀਡੀਆ ਦਾ ਖੂਬ ਲਾਭ ਉਠਾਉਣਾ ਬਾਖੂਬੀ ਜਾਣਗੇ ।ਇਹ ਨੌਜਵਾਨ ਆਗੂ ਪੇਂਡੂ ਖੇਡ ਕੱਲਬਾਂ ਸਮਾਜ ਸੇਵੀ ਸੰਸਥਾਵਾਂ ਨਾਲ ਆਸਾਨੀ ਨਾਲ਼ ਤਾਲਮੇਲ ਕਰਕੇ ਪਿੰਡ ਦਾ ਸਮੂਹਿਕ ਵਿਕਾਸ ਕਰਵਾ ਸਕਦੇ ਹਨ ।ਅਨਪੜ੍ਹ ਜਾਂ ਘੱਟ ਪੜ੍ਹੇ ਹੋਏ ਸਰਪੰਚ ਦੀ ਤਾਂ ਪੰਜ ਸਾਲ ਸੈਕਟਰੀ ਹੀ ਨਹੀਂ ਚੱਲਣ ਦਿੰਦਾ।ਇਹ ਨੌਜਵਾਨ ਪੰਚਾਇਤੀ ਕਾਨੂੰਨ ਅਤੇ ਪੰਚਾਇਤ ਦੇ ਅਧਿਕਾਰਾਂ ਫਰਜਾਂ ਬਾਰੇ ਬਾਖੂਬੀ ਜਾਣਦੇ ਹਨ ।ਇਹ ਨੌਜਵਾਨ ਹਰ ਤਰ੍ਹਾਂ ਦੇ ਵਹੀਕਲ ਚਲਾਉਣਾ ਜਾਣਦੇ ਹਨ ।ਹਰ ਕਿਸਮ ਦੀ ਸਮੱਸਿਆ ਦਾ ਹੱਲ ਆਪਣੇ ਨਾਲ ਨੌਜਵਾਨਾਂ ਨੂੰ ਜੋੜ ਕੇ ਕੱਢ ਲੈਂਦੇ ਹਨ ।ਆਮ ਲੋਕਾਂ ਨੂੰ ਗਰਾਮ ਸਭਾ ਦੀ ਅੱਜ ਤੱਕ ਵੀ ਜਾਣਕਾਰੀ ਨਹੀਂ ਹੈ। ਪਰ ਪੜ੍ਹੇ ਲਿਖੇ ਨੌਜਵਾਨਾਂ ਨੂੰ ਪਤਾ ਹੈ ਕਿ ਸਾਲ ਵਿੱਚ ਦੋ ਵਾਰ (ਹਾੜੀ ਸਾਉਣੀ) ਗਰਾਮ ਸਭਾ (ਪਿੰਡ ਦੇ ਸਾਰੇ ਵੋਟਰ)ਦਾ ਇੱਕਠ ਕਰਨਾ ਹੁੰਦਾ ਹੈ।ਇਹਨਾਂ ਨੌਜਵਾਨਾਂ ਦੀ ਗੱਲ ਸਿਆਸੀ ਆਗੂ ਵੀ ਮੰਨ ਲੈਂਦੇ ਹਨ । ਇਸ ਲਈ ਪਿੰਡ ਵਿੱਚ ਗ੍ਰਾਂਟ ਵੀ ਆਸਾਨੀ ਨਾਲ਼ ਮਿਲ ਸਕਦੀ ਹੈ । ਸਿਆਸੀ ਪਾਰਟੀਆਂ ਨੂੰ ਪਤਾ ਹੈ ਕਿ ਉਪਰਲੀਆਂ ਚੋਣਾਂ ਵਿੱਚ ਇਹ ਨੌਜਵਾਨ ਸਰਪੰਚ ਸਾਡੀ ਮਦਦ ਕਰ ਸਕਦੇ ਹਨ ।ਨੌਜਵਾਨਾਂ ਵਿਚ ਏਕਤਾ ਵੀ ਬਹੁਤ ਮਜਬੂਤ ਹੁੰਦੀ ਹੈ। ਇਹਦੀ ਮਿਸਾਲ ਸਾਨੂੰ ਇੱਕ ਨਵੀਂ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਿੱਚ ਪਈਆਂ ਨੌਜਵਾਨਾਂ ਦੀਆਂ ਵੋਟਾਂ ਤੋਂ ਮਿਲਦੀ ਹੈ। ਨੌਜਵਾਨ ਸਰਪੰਚਾਂ ਦਾ ਵੱਡਾ ਫਾਇਦਾ ਇਹ ਵੀ ਹੋਏਗਾ ਕਿ ਉਹਨਾਂ ਦੀ ਉਮਰ ਅਜੇ ਛੋਟੀ ਹੈ ਉਹ ਪਿੰਡਾਂ ਦਾ ਪੂਰਾ ਵਿਕਾਸ ਕਰਵਾਉਣਗੇ ਤਾਂ ਜੋ ਲੋਕ ਉਹਨਾਂ ਨੂੰ ਅਗਲੀ ਵਾਰੀ ਵੀ ਮੌਕਾ ਦੇਣ । ਸਾਡੇ ਪੰਜਾਬ ਵਿੱਚ ਅਜੇ ਕੁੜੀਆਂ ਪੰਚਾਇਤੀ ਚੋਣਾਂ ਵਿੱਚ ਭਾਗ ਨਹੀਂ ਲੈ ਰਹੀਆਂ । ਮਰਦ ਪ੍ਰਧਾਨ ਮੰਤਰੀ ਅੱਗੇ ਅਜੇ ਇਹ ਬੇਵੱਸ ਹੋ ਕੇ ਰਹਿ ਗਈਆਂ ਹਨ । ਸੋ ਅਖੀਰ ਵਿੱਚ ਮੈ ਇਹੀ ਕਹਿਣਾ ਚਾਹੁੰਦਾ ਹਾਂ ਕਿ ਵੱਡੇ ਨਹੀਂ ਤਾਂ ਘੱਟੋ ਘੱਟ ਮੁੰਡੇ ਕੁੜੀਆਂ ਪੂਰਨ ਏਕਾ ਕਰਕੇ ਪੰਚਾਇਤੀ ਸਿਸਟਮ ਨੂੰ ਨੌਜਵਾਨ ਵਰਗ ਦੇ ਹੱਥਾਂ ਵਿੱਚ ਦੇਣ । ਆਪਾਂ ਸਾਰੇ ਜਾਣਦੇ ਹਾਂ ਕਿ ਆਪਣੇ ਨੌਜਵਾਨ ਵੋਟਰ (18 ਤੋਂ 35 ਸਾਲ ) ਦੀ ਗਿਣਤੀ 50 ਪ੍ਰਤੀਸ਼ਤ ਤੋਂ ਕਿਤੇ ਜ਼ਿਆਦਾ ਹੈ।
ਜਗਤਾਰ ਸਿੰਘ ਸਿੱਧੂ
ਪਿੰਡ ਰੁਲਦੂ ਸਿੰਘ ਵਾਲਾ
ਤਹਿ ਧੂਰੀ (ਸੰਗਰੂਰ )
ਹੈਲਥ ਇੰਸਪੈਕਟਰ
ਅਮਰਗੜ੍ਹ (ਸੰਗਰੂਰ )
ਮੋ 9814107374
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback